Batala News: Punjab ਦੇ ਪੁਲਿਸ ਜ਼ਿਲ੍ਹਾ ਬਟਾਲਾ ਵਿਚ ਬੀਤੀ ਦੇਰ ਰਾਤ ਇੱਕ ਵੱਡੀ ਵਾਰਦਾਤ ਵਾਪਰੀ ਹੈ।ਜਿਸਦੇ ਵਿਚ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਤੇ ਨਾਬਾਲਿਗ ਧੀ ਦਾ ਕਤਲ ਕਰ ਦਿੱਤਾ ਗਿਆ। ਤੇਜ਼ਧਾਰ ਹਥਿਆਰ ਨਾਲ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਜਸਵਿੰਦਰ ਸਿੰਘ ਘਰੋਂ ਫ਼ਰਾਰ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਬਬਲੀ (40) ਅਤੇ ਧੀ ਤਮੰਨਾ (12) ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਮ੍ਰਿਤਕ ਬਬਲੀ ਦੇ ਭਰਾ ਦੇ ਬਿਆਨਾਂ ਉੱਪਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ ASI ‘ਤੇ ਗੋ/ਲੀ ਚਲਾਉਣ ਵਾਲਾ ਪੁਲਿਸ ਮੁਕਾਬਲੇ ‘ਚ ਢੇਰ…
ਜਾਂਚ ਦੌਰਾਨ ਦੋਨੋਂ ਮਾਂ-ਧੀ ਦੀਆਂ ਗਰਦਨਾਂ ‘ਤੇ ਡੂੰਘੇ ਜ਼ਖ਼ਮ ਮਿਲੇ ਹਨ। ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਮੁਤਾਬਕ ਮੁਲਜਮ ਪਤੀ ਸ਼ਰਾਬ ਦਾ ਆਦੀ ਦਸਿਆ ਜਾ ਰਿਹਾ। ਜਿਸਦੇ ਚੱਲਦੇ ਉਸਦਾ ਆਪਣੀ ਪਤਨੀ ਨਾਲ ਹਰ ਰੋਜ਼ ਕਲੇਸ਼ ਰਹਿੰਦਾ ਸੀ। ਬੀਤੀ ਸ਼ਾਮ ਵੀ ਬਬਲੀ ਨੇ ਆਪਣੇ ਭਰਾ ਨੂੰ ਜਾਣਕਾਰੀ ਦਿੱਤੀ ਸੀ, ਜਿਸਤੋਂ ਬਾਅਦ ਉਹ ਅੱਜ ਸਵੇਰੇ ਇੱਥੇ ਪੁੱਜਿਆ, ਜਿੱਥੈ ਲਾਸ਼ਾਂ ਪਈਆਂ ਹੋਈਆਂ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




