MRSPTU ਵਿਖੇ ਬੀਸੀਐੱਲ ਇੰਡਸਟਰੀਜ਼ ਅਕੈਡਮਿਕ ਬਲਾਕ ਦਾ ਐਮਡੀ ਰਾਜਿੰਦਰ ਮਿੱਤਲ ਨੇ ਕੀਤਾ ਉਦਘਾਟਨ

Date:

spot_img

👉ਬਲਾਕ ਅਧੀਨ ਅਧੁਨਿਕ ਸਹੂਲਤਾਂ ਵਾਲੇ ਚਾਰ ਨਵੇਂ ਕਲਾਸ ਰੂਮ ਕੀਤੇ ਗਏ ਤਿਆਰ
👉ਕੰਪਨੀ ਵੱਲੋਂ ਯੂਨੀਵਰਸਿਟੀ ਦੇ ਲੋੜਵੰਦ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ 👉ਸਕਾਲਰਸ਼ਿਪ ਯੋਜਨਾ ਤਹਿਤ 25 ਵਿਦਿਆਰਥੀਆਂ ਨੂੰ ਦਿੱਤੀ ਗਈ ਵਿੱਤੀ ਸਹਾਇਤਾ
Bathinda News : ਬੀਸੀਐੱਲ ਇੰਡਸਟਰੀਜ਼ ਲਿਮਟਿਡ ਬਠਿੰਡਾ ਵੱਲੋਂ ਸਿੱਖਿਆ ਦੇ ਖੇਤਰ ’ਚ ਇਕ ਹੋਰ ਵੱਡਾ ਉਪਰਾਲਾ ਕਰਦੇ ਹੋਏ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਲੈਕਚਰ ਥੀਏਟਰ ਵਿਖੇ ਬੀਸੀਐੱਲ ਇੰਡਸਟਰੀਜ਼ ਅਕੈਡਮਿਕ ਬਲਾਕ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਦਾ ਰਸਮੀ ਉਦਘਾਟਨ ਬੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਕੀਤਾ ਗਿਆ। ਇਸ ਵਿਸ਼ੇਸ਼ ਅਕੈਡਮਿਕ ਬਲਾਕ ਅਧੀਨ ਵਿਦਿਆਰਥੀਆਂ ਦੀ ਸਹੂਲਤ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਚਾਰ ਨਵੇਂ ਕਲਾਸ ਰੂਮ ਤਿਆਰ ਕਰਵਾਕੇ ਦਿੱਤੇ ਗਏ ਹਨ ਅਤੇ ਹਰ ਕਲਾਸ ਰੂਮ ਦੀ ਸਮਰੱਥਾ 120 ਵਿਦਿਆਰਥੀਆਂ ਦੀ ਹੈ। ਇਨ੍ਹਾਂ ਤਿਆਰ ਕੀਤੇ ਗਏ ਕਲਾਸ ਰੂਮ ਦੇ ਅੰਦਰ ਅਧੁਨਿਕ ਫਰਨੀਚਰ ਅਤੇ ਹੋਰ ਸਹੂਲਤਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਅਮਰਜੀਤ ਚਾਵਲਾ ਮਾਮਲੇ ‘ਚ ਵਲਟੋਹਾ ਦੀਆਂ ਮੁਸ਼ਕਿਲਾਂ ਵਧੀਆਂ, DGP ਨੂੰ ਕਾਰਵਾਈ ਦੇ ਆਦੇਸ਼

ਇਸ ਮੌਕੇ ਉਕਤ ਉਪਰਾਲੇ ਤੋਂ ਇਲਾਵਾ ਬੀਸੀਐੱਲ ਵੱਲੋਂ ਪਿਛਲੇ ਸਮੇਂ ’ਚ ਲੋੜਵੰਦ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਦੇ ਅਧੀਨ ਚੁਣੇ ਗਏ 25 ਵਿਦਿਆਰਥੀਆਂ ਨੂੰ ਪਰ ਵਿਦਿਆਰਥੀ 25 ਹਜ਼ਾਰ ਰੁਪਏ ਦੇ ਹਿਸਾਬ ਨਾਲ ਸਕਾਲਰਸ਼ਿਪ ਦੀ ਪਹਿਲੀ ਅਦਾਇਗੀ ਵੀ ਦਿੱਤੀ ਗਈ। ਇਸ ਮੌਕੇ ਐਮਆਰਐਸਪੀਟੀਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ, ਬੀਸੀਐੱਲ ਤੋਂ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ, ਸੀਈਓ ਵਰੁਣ ਗੁਪਤਾ ਤੋਂ ਇਲਾਵਾ ਯੂਨੀਵਰਸਿਟੀ ਦੇ ਰਾਜ਼ਿਸਟਰਾਰ ਪਰਮਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਬੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਹੋਰਾਂ ਵੱਲੋਂ ਬੀਸੀਐੱਲ ਇੰਡਸਟਰੀਜ਼ ਅਕੈਡਮਿਕ ਬਲਾਕ ਦਾ ਰਸਮੀ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਪਨੀ ਵੱਲੋਂ ਸਮੇਂ ਸਮੇਂ ’ਤੇ ਇਲਾਕੇ ’ਚ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ’ਚ ਆਪਣਾ ਪੂਰਾ ਬਣਦਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਾਅ ਕਿ ਜਿਥੇ ਪਹਿਲਾਂ ਹੀ ਐਮਆਰਪੀਐਸਟੀਯੂ ਵਿਖੇ ਵੱਡੀ ਲਾਗਤ ਨਾਲ ਤਿਆਰ ਕੀਤੀ ਬੀਸੀਐੱਲ ਆਈਡੀਆ ਲੈਬ ਸਥਾਪਤ ਕੀਤੀ ਜਾ ਚੁੱਕੀ ਹੈ ਜਿਸ ਦਾ ਸੈਕੜੇ ਵਿਦਿਆਰਥੀ ਲਾਹਾ ਲੈ ਰਹੇ ਹਨ।

ਇਹ ਵੀ ਪੜ੍ਹੋ  Punjab Police ਦੇ ਬਰਖ਼ਾਸਤ AIG ਨੇ 6 ਸਾਲਾਂ ਬਾਅਦ ਕੀਤਾ ਆਤਮਸਮਰਪਣ, ਪਾਈ ਗ੍ਰਿਫਤਾਰੀ

ਇਸ ਤੋਂ ਬਾਅਦ ਇਹ ਅਕੈਡਮਿਕ ਬਲਾਕ ਅਧੀਨ ਇਹ ਚਾਰ ਕਲਾਸ ਰੂਮ ਤਿਆਰ ਕੀਤੇ ਗਏ ਹਨ। ਉਨ੍ਹਾਂ ਇਸ ਮੌਕੇ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ 25 ਵਿਦਿਆਰਥੀਆਂ ਨੂੰ ਵੀ ਸਕਾਲਰਸ਼ਿਪ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਸੀਐੱਲ ਵੱਲੋਂ ਸਮੇਂ ਸਮੇਂ ’ਤੇ ਯੂਨੀਵਰਸਿਟੀ ਕੈਂਪਸ ’ਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਜਿਥੇ ਪਹਿਲਾਂ ਬੀਸੀਐੱਲ ਆਈਡੀਆ ਲੈਬ ਨੂੰ ਸਥਾਪਤ ਕੀਤਾ ਗਿਆ ਅਤੇ ਫਿਰ ਸਕਾਲਰਸ਼ਿਪ ਤੋਂ ਇਲਾਵਾ ਇਸ ਨਵੇਂ ਅਕੈਡਮਿਕ ਬਲਾਕ ਦੀ ਸਥਾਪਨਾ ਕੀਤੀ ਗਈ, ਇਸ ਲਈ ਉਹ ਮਿੱਤਲ ਪਰਿਵਾਰ ਅਤੇ ਮੈੈਨੇਜਮੈਂਟ ਦੇ ਧੰਨਵਾਦੀ ਹਨ। ਪ੍ਰੋਗਰਾਮ ਦੇ ਅੰਤ ’ਚ ਯੂਨੀਵਰਸਿਟੀ ਦੀ ਤਰਫੋਂ ਐਮਡੀ ਰਾਜਿੰਦਰ ਮਿੱਤਲ, ਜੁਆਇੰਟ ਐੱਮਡੀ ਕੁਸ਼ਲ ਮਿੱਤਲ ਅਤੇ ਸੀਈਓ ਵਰੁਣ ਗੁਪਤਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਯੂਨੀਵਰਸਿਟੀ ਦੇ ਡਾਇਰੈਕਟਰ ਹਰਜੋਤ ਸਿੰਘ ਸਿੱਧੂ, ਡਾ ਅਮਿਤ ਭਾਟੀਆ, ਪ੍ਰੋਫੈਸਰ ਮਨਜੀਤ ਬਾਂਸਲ ਅਤੇ ਡਾ ਪਰਮਜੀਤ ਸਿੰਘ ਭੁੱਲਰ ਵੱਲੋਂ ਵੀ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

स्वास्थ्य सेवाओं की गुणवत्ता और मरीजों की सुविधा सरकार की प्राथमिकता : कैबिनेट मंत्री रणबीर गंगवा

👉सिविल अस्पताल बरवाला का औचक निरीक्षण कर व्यवस्थाओं का...

Haryana में ‘पराली संरक्षण बल’ करेगा पराली जलाने की रोकथाम

👉जिला और ब्लॉक स्तर पर तैनात होंगे विशेष दल,...

बच्चों की कल्पना में दिखता है विकसित भारत का भविष्य : मुख्यमंत्री नायब सिंह सैनी

👉सेवा, संस्कार और राष्ट्र निर्माण की भावना को नई...