ਅਮਰਜੀਤ ਚਾਵਲਾ ਮਾਮਲੇ ‘ਚ ਵਲਟੋਹਾ ਦੀਆਂ ਮੁਸ਼ਕਿਲਾਂ ਵਧੀਆਂ, DGP ਨੂੰ ਕਾਰਵਾਈ ਦੇ ਆਦੇਸ਼

Date:

spot_img

Chandigarh News : ਬਹਿਰੀਨ ਤੋਂ ਆਈ ਇੱਕ ਬੀਬੀ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਦੀਆਂ ਸਰਾਵਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਕਥਿਤ ਤੌਰ ‘ਤੇ ਬਲਾਤਕਾਰ ਦੇ ਮਾਮਲੇ ਵਿੱਚ ਪੀੜਤ ਔਰਤ ਦਾ ਨਾਮ ਜਨਤਕ ਕਰਨ ਦੇ ਮਾਮਲੇ ਵਿੱਚ ਚਰਚਿਤ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਬੁਰੇ ਤਰ੍ਹਾਂ ਫਸ ਗਏ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਵਲਟੋਹਾ ਨੂੰ ਨੋਟਿਸ ਜਾਰੀ ਕਰਦਿਆਂ ਪੰਜਾਬ ਪੁਲਿਸ ਦੇ ਮੁਖੀ ਨੂੰ 26 ਸਤੰਬਰ ਤੱਕ ਜਾਂਚ ਕਰਕੇ ਕਾਰਵਾਈ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ 👉ED ਦੀ Raid ਤੋਂ ਮੰਤਰੀ ਮੁੰਡੀਆਂ ਵੱਲੋਂ ਗੰਭੀਰ ਦੋਸ਼; ਪਾਰਟੀ ਬਦਲਣ ਲਈ ਪਾਇਆ ਗਿਆ ਦਬਾਅ!

ਦੱਸਣਾ ਬਣਦਾ ਹੈ ਕਿ ਕਾਨੂੰਨ ਦੇ ਮੁਤਾਬਕ ਕਿਸੇ ਵੀ ਬਲਾਤਕਾਰ ਪੀੜਿਤ ਔਰਤ ਦੀ ਸ਼ਨਾਖਤ ਜਨਤਕ ਕਰਨਾ ਗੁਨਾਹ ਮੰਨਿਆ ਜਾਂਦਾ ਹੈ ਪ੍ਰੰਤੂ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਉਕਤ ਬੀਬੀ ਦੇ ਨਾਲ ਸੰਬੰਧਿਤ ਪੁਰਾਣੇ ਕੇਸਾਂ ਦਾ ਹਵਾਲਾ ਦਿੰਦਿਆਂ ਉਸਦੀ ਪਹਿਚਾਣ ਜਨਤਕ ਕੀਤੀ ਜਾ ਰਹੀ ਹੈ। ਚਰਚਾ ਮੁਤਾਬਕ ਇਸ ਮਾਮਲੇ ਦੇ ਵਿੱਚ ਸਰਕਾਰ ਵਲਟੋਹਾ ਨੂੰ ਘੇਰ ਸਕਦੀ ਹੈ ਅਤੇ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਦੀਆਂ ਸੰਭਾਵਨਾਵਾਂ ਹਨ। ਦੱਸਿਆ ਬਣਦਾ ਹੈ ਕਿ 17 ਨਵੰਬਰ 2025 ਨੂੰ ਬਹਿਰੀਨ ਤੋਂ ਆਈ ਇਸ ਬੀਬੀ ਦੀ ਸ਼ਿਕਾਇਤ ਉੱਪਰ ਲੰਘੀ 21 ਅਗਸਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੀ ਪੁਲਿਸ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਬਲਾਤਕਾਰ ਦਾ ਪਰਚਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ 👉Punjab Police ਦੇ ਬਰਖ਼ਾਸਤ AIG ਨੇ 6 ਸਾਲਾਂ ਬਾਅਦ ਕੀਤਾ ਆਤਮਸਮਰਪਣ, ਪਾਈ ਗ੍ਰਿਫਤਾਰੀ

ਹਾਲਾਂਕਿ ਪਰਚਾ ਦਰਜ ਹੋਣ ਤੋਂ ਬਾਅਦ ਚਾਵਲੇ ਉੱਪਰ ਵਿਦੇਸ਼ ਭੱਜਣ ਦੇ ਦੋਸ਼ ਲੱਗ ਰਹੇ ਹਨ। ਇਸ ਦੌਰਾਨ ਇਸ ਬੀਬੀ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਉੱਪਰ ਕਿਸੇ ਹੋਰ ਸਿਆਸੀ ਆਗੂ ਨੂੰ ਫਸਾਉਣ ਲਈ ਉਸ ਨੂੰ ਬਹਿਰੀਨ ਤੋਂ ਟਿਕਟਾਂ ਭੇਜ ਕੇ ਭਾਰਤ ਮੰਗਵਾਉਣ ਦੇ ਦੋਸ਼ ਲਾਏ ਸਨ। ਬੀਬੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਦੇ ਵਿੱਚ ਉਸਦੇ ਵੱਲੋਂ ਲਗਾਤਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਵੀ ਪਹੁੰਚ ਕੀਤੀ ਗਈ ਪ੍ਰੰਤੂ ਕਿਸੇ ਨੇ ਉਸਦੀ ਸੁਣਵਾਈ ਨਹੀਂ ਕੀਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ...

MRSPTU ਵਿਖੇ ਬੀਸੀਐੱਲ ਇੰਡਸਟਰੀਜ਼ ਅਕੈਡਮਿਕ ਬਲਾਕ ਦਾ ਐਮਡੀ ਰਾਜਿੰਦਰ ਮਿੱਤਲ ਨੇ ਕੀਤਾ ਉਦਘਾਟਨ

👉ਬਲਾਕ ਅਧੀਨ ਅਧੁਨਿਕ ਸਹੂਲਤਾਂ ਵਾਲੇ ਚਾਰ ਨਵੇਂ ਕਲਾਸ ਰੂਮ...