MLA ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਐਸ.ਏ.ਐਸ. ਨਗਰ ਵਿਖੇ ਵਰਿਕੰਗ ਵੂਮਨ ਹੋਸਟਲ ਬਣਾਉਣ ਦਾ ਮੁੱਦਾ ਚੁੱਕਿਆ

Date:

spot_img

👉ਸਮਾਜਿਕ ਸਰੁੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਹੋਸਟਲਾਂ ਦੀ ਉਸਾਰੀ ਸਾਲ 2026 ਦੇ ਅੰਤ ਤੱਕ ਪੂਰੀ ਹੋਣ ਦੀ ਜਤਾਈ ਸੰਭਾਵਨਾ
SAS Nagar News:ਅੱਜ 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ ਸੈਸ਼ਨ ਦੇ ਛੇਵੇਂ ਦਿਨ ਐਸ.ਏ.ਐਸ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸਰੁੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਐਸ.ਏ.ਐਸ. ਨਗਰ ਐਜੂਸਿਟੀ, ਮੈਡੀਸਿਟੀ, ਆਈ.ਟੀ.ਆਈ. ਸਿਟੀ ਦੇ ਤੌਰ ਤੇ ਵਿਕਸਿਤ ਹੋ ਰਿਹਾ ਹੈ। ਇਥੇ ਬਹੁਤ ਸਾਰੀਆਂ ਇਸਤਰੀਆਂ ਕੰਮ ਕਰ ਰਹੀਆਂ ਹਨ। ਇਥੇ ਲੁੱਟ ਖਸੁੱਟ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਦੇ ਮੱਦੇਨਜ਼ਰ ਇੱਥੇ ਕੋਈ ਵਰਿਕੰਗ ਵੂਮੈਨ ਹੋਸਟਲ ਬਣਾਉਣ ਦੀ ਬਹੁਤ ਜ਼ਰੂਰਤ ਹੈ। ਜੇਕਰ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ? ਜੇਕਰ ਹੈ ਤਾਂ ਕਦੋਂ ਤੱਕ ਤਿਆਰ ਹੋ ਜਾਵੇਗਾ?ਇਸ ਬਾਬਤ ਜਵਾਬ ਦਿੰਦਿਆਂ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸਰੁੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿਖੇ 3 ਵਰਿਕੰਗ ਵੂਮੈਨ ਹੋਸਟਲ ਬਣਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ  ’ਯੁੱਧ ਨਸ਼ਿਆਂ ਵਿਰੁੱਧ’ 28ਵੇਂ ਦਿਨ ਵੀ ਜਾਰੀ: ਪੰਜਾਬ ਪੁਲਿਸ ਵੱਲੋਂ 463 ਥਾਵਾਂ ‘ਤੇ ਛਾਪੇਮਾਰੀ, 56 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

ਮੋਹਾਲੀ ਦੇ ਸੈਕਟਰ 79 ਵਿੱਚ 0.98 ਏਕੜ ਦੇ ਪਲਾਟ ਵਿੱਚ 100 ਕੰਮਕਾਜੀ ਔਰਤਾਂ ਲਈ ਰੁਪਏ 12.57 ਕਰੋੜ ਦੀ ਲਾਗਤ ਨਾਲ ਵਰਿਕੰਗ ਵੂਮੈਨ ਹੋਸਟਲ ਬਣਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਹੋਸਟਲ ਦੀ ਉਸਾਰੀ ਦਾ ਕੇਸ ਨਿਰਭਯਾ ਫੰਡ (Nirbhaya Fund) ਅਧੀਨ ਪ੍ਰਵਾਨ ਹੋ ਚੁੱਕਾ ਹੈ। ਇਸ ਰਾਸ਼ੀ ਦਾ 60% (ਰੁ: 7.54 ਕਰੋੜ) ਭਾਰਤ ਸਰਕਾਰ ਵੱਲੋਂ ਨਿਰਭਯਾ ਫੰਡ (Nirbhaya Fund) ਵਿੱਚੋਂ ਦਿੱਤਾ ਜਾਵੇਗਾ ਅਤੇ 40% (ਰੁ: 5.03 ਕਰੋੜ) ਰਾਜ ਸਰਕਾਰ ਵੱਲੋਂ ਦਿੱਤਾ ਜਾਵੇਗਾ। ਭਾਰਤ ਸਰਕਾਰ ਤੋਂ ਰਾਸ਼ੀ ਜਲਦ ਪ੍ਰਾਪਤ ਹੋਣ ਦੀ ਸੰਭਾਵਨਾ ਹੈ, ਜਿਸ ਉਪਰੰਤ ਇਸ ਹੋਸਟਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਮੋਹਾਲੀ ਦੇ ਸੈਕਟਰ 66 ਵਿੱਚ ਗਮਾਡਾ ਵੱਲੋਂ 5 ਏਕੜ ਦੇ ਪਲਾਟ ਦੀ ਸ਼ਨਾਖਤ ਇਸ ਮੰਤਵ ਲਈ ਕੀਤੀ ਗਈ ਹੈ। ਇਸ ਪਲਾਟ ਵਿੱਚ 3.5 ਏਕੜ ਵਿੱਚ 350 ਕੰਮਕਾਜੀ ਔਰਤ ਲਈ ਰੁਪਏ 73.85 ਕਰੋੜ ਦੀ ਲਾਗਤ ਨਾਲ ਵਰਕਿੰਗ ਵੂਮੈਨ ਹੋਸਟਲ ਬਣਾਉਣ ਦਾ ਕੇਸ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ (Special Assistance to States for Capital Investment (SASCI) ਸਕੀਮ ਅਧੀਨ ਫੰਡਿੰਗ ਲਈ ਮੰਨਜ਼ੂਰੀ ਭਾਰਤ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ।

ਇਹ ਵੀ ਪੜ੍ਹੋ  ਪਿਛਲੀਆਂ ਸਰਕਾਰਾਂ ਨੇ ਮਾਈਨਿੰਗ ਮਾਫੀਆ ਨਾਲ ਗੰਢਤੁੱਪ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ: ਅਮਨ ਅਰੋੜਾ

ਮੋਹਾਲੀ ਦੇ ਫੇਜ਼-1 ਵਿੱਚ ਨੈਸ਼ਨਲ ਇਸਟੀਚਿਊਟ ਆਫ ਫੈਸ਼ਨ ਟੈਕਨੋਲਜੀ) National Institute of Fashion Technology (NIFT) ਵਿੱਚ 150 ਕੰਮਕਾਜੀ ਔਰਤਾਂ ਲਈ ਰੁਪਏ 25.26 ਕਰੋੜ ਦੀ ਲਾਗਤ ਨਾਲ ਵਰਿਕੰਗ ਵੂਮੈਨ ਹੋਸਟਲ ਬਣਾਉਣ ਦਾ ਕੇਸ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ (Special Assistance to States for Capital Investment) (SASCI) ਸਕੀਮ ਅਧੀਨ ਫਡਿੰਗ ਲਈ ਮੰਨਜ਼ੂਰੀ ਭਾਰਤ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ।ਉਕਤ 3 ਹੋਸਟਲਾਂ ਦਾ ਐਸਟੀਮੇਟ ਲਗਾ ਕੇ ਅਤੇ ਟੈਂਡਰ ਲਗਾ ਕੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹਨਾਂ ਹੋਸਟਲਾਂ ਦੀ ਉਸਾਰੀ ਸਾਲ 2026 ਦੇ ਅੰਤ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਮੰਤਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਮਾਜਿਕ ਸਰੁੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਪਹਿਲੀ ਵਾਰ ਪੂਰੇ ਪੰਜਾਬ ਵਿੱਚ 6 ਵਰਕਿੰਗ ਵੂਮੈਨ ਹੋਸਟਲ ਮਈ ਵਿੱਚ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ 3 ਮੋਹਾਲੀ ਵਿੱਚ, 1 ਜਲੰਧਰ ਵਿੱਚ, 1 ਅਮ੍ਰਿੰਤਸਰ ਵਿੱਚ, 1 ਬਠਿੰਡੇ ਵਿੱਚ। ਇਹ ਹੋਸਟਲ 150 ਕਰੋੜ ਰੁਪਏ ਦੀ ਲਾਗਤ ਨਾਲ 31 ਮਾਰਚ 2026 ਤੱਕ ਤਿਆਰ ਕਰਨ ਦਾ ਟੀਚਾ ਹੈ। ਤਕਰੀਬਨ 800 ਦੇ ਕਰੀਬ ਵਰਕਿੰਗ ਵੋਮੈਨ ਨੂੰ ਇਨ੍ਹਾਂ ਹੋਸਟਲਾਂ ਦਾ ਲਾਭ ਮਿਲੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

DAV College Bathinda ਵੱਲੋਂ SC/OBC ਵਿਦਿਆਰਥੀਆਂ ਲਈ ਬੈਂਕ ਖਾਤਾ ਖੋਲ੍ਹਣ ਲਈ ਕੈਂਪ ਦਾ ਆਯੋਜਨ

Bathinda News: DAV College Bathinda (ਡੀ.ਏ.ਵੀ ਕਾਲਜ ਬਠਿੰਡਾ) ਦੀ...

Bathinda City ਦੇ ਇੱਕ ਖਾਲੀ ਪਲਾਟ ‘ਚ ਨੌਜਵਾਨ ਔਰਤ ਦੀ ਅਰਧ-ਨਗਨ ਲਾਸ਼ ਬਰਾਮਦ

Bathinda News: Bathinda City ਦੇ ਹਾਜੀ ਰਤਨ ਰੋਡ 'ਤੇ...

80 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ Faridkot Police ਦਾ ‘ਛੋਟਾ’ ਥਾਣੇਦਾਰ ਵਿਜੀਲੈਂਸ ਨੇ ਢਾਬੇ ਤੋਂ ਚੁੱਕਿਆ

Faridkot News :ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ...

CJP ਦੀ ਹਿਮਾਇਤ ‘ਚ ਪ੍ਰਦਰਸ਼ਨ ਕਰ ਰਹੇ AAP ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Chandigarh News: ਸ਼ਨੀਵਾਰ ਨੂੰ ਕੋਕਰੇਜ਼ ਜਨਤਾ ਪਾਰਟੀ ਵੱਲੋਂ ਦਿੱਲੀ...