ਨਵੀਂ ਦਿੱਲੀ, 3 ਅਗੱਸਤ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਬਾਰਡਰ ਸਕਿਊਰਟੀ ਫ਼ੌਰਸ (ਬੀਐਸਐਫ਼) ਦੇ ਡਾਇਰੈਕਟਰ ਜਰਨਲ ਅਤੇ ਵਿਸ਼ੇਸ ਡਾਇਰੈਕਟਰ ਜਨਰਲ ਨੂੰ ਹਟਾ ਦਿੱਤਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਹੁਣ ਇੰਨ੍ਹਾਂ ਦੋਨਾਂ ਅਧਿਕਾਰੀਆਂ ਨੂੰ ਵਾਪਸ ਉਨ੍ਹਾਂ ਦੇ ਪਿੱਤਰੀ ਕਾਡਰ ਵਿਚ ਭੇਜ ਦਿੱਤਾ ਹੈ। ਇਹ ਕਾਫ਼ੀ ਲੰਮੇ ਸਮੇਂ ਬਾਅਦ ਹੋਇਆ ਹੈ ਕਿ ਕਿਸੇ ਵੱਡੀ ਕੇਂਦਰੀ ਸੁਰੱਖਿਆ ਏਜੰਸੀ ਦੇ ਦੋ ਸਿਖ਼ਰਲੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਕਾਰਜ਼ਕਾਲ ਪੂਰਾ ਹੌਣ ਤੋਂ ਪਹਿਲਾਂ ਹਟਾਇਆ ਗਿਆ ਹੋਵੇ।
ਛੇ ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਸੀਆਈਏ ਦਾ ਸਾਬਕਾ ਇੰਚਾਰਜ਼ ਵਿਜੀਲੈਂਸ ਵੱਲੋਂ ਗ੍ਰਿਫਤਾਰ
ਹਾਲਾਂਕਿ ਇਸਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਪ੍ਰੰਤੂ ਕਿਆਸਅਰਾਈਆਂ ਮੁਤਾਬਕ ਗ੍ਰਹਿ ਵਿਭਾਗ ਵੱਲੋਂ ਇਹ ਕਦਮ ਜੰਮੂ ਕਸ਼ਮੀਰ ਵਿਚ ਲਗਾਤਾਰ ਵਧ ਰਹੀਆਂ ਅੱਤਵਾਦੀਆਂ ਦੀਆਂ ਘਟਨਾਵਾਂ ਦੇ ਚੱਲਦੇ ਚੁੱਕਿਆ ਗਿਆ ਹੈ। ਜਿਕਰਯੋਗ ਹੈ ਕਿ ਬੀਐਸਐਫ਼ ਦੇ ਡੀਜੀ ਨਿਤਿਨ ਅਗਰਵਾਲ ਕੇਰਲ ਕੈਡਰ ਨਾਲ ਸਬੰਧਤ ਹਨ, ਜਿੰਨ੍ਹਾਂ ਨੂੰ ਹੁਣ ਵਾਪਸ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਓਡੀਸ ਕਾਡਰ ਦੇ ਸਪੈਸ਼ਲ ਡੀਜੀਪੀ ਨੂੰ ਵਾਈ.ਬੀ ਖ਼ੁਰਾਣੀਆਂ ਨੂੰ ਵੀ ਹਟਾਇਆ ਗਿਆ ਹੈ। ਸ਼੍ਰੀ ਖੁਰਾਣੀਆ ਪਾਕਿਸਤਾਨ ਦੀਆਂ ਸਰਹੱਦਾਂ ਲਈ ਵਿਸ਼ੇਸ ਡੀਜੀ ਵਜੋਂ ਤੈਨਾਤ ਸਨ।