ਨਿਊਜ਼ ਡੈਸਕ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਤਹਿਤ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਸੂਬੇ ਵਿੱਚ ਕੁੱਲ 2 ਕਰੋੜ 1 ਲੱਖ ਤੋਂ ਵੱਧ ਰਜਿਸਟਰਡ ਵੋਟਰ ਹਨ। ਜੇਕਰ ਤੁਸੀਂ ਵੀ ਆਪਣਾ ਵੋਟ ਬਣਵਾਇਆ ਹੈ, ਤਾਂ ਦੇਰ ਕੀਤੇ ਬਿਨਾਂ ਫਾਈਨਲ ਲਿਸਟ ਵਿੱਚ ਆਪਣਾ ਨਾਂ ਜ਼ਰੂਰ ਚੈੱਕ ਕਰ ਲਓ।
ਅੰਤਿਮ ਵੋਟਰ ਸੂਚੀ ਵਿੱਚ ਕਿੰਨੇ ਵੋਟਰ?
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੁੱਲ 2 ਕਰੋੜ 1 ਲੱਖ 727 ਵੋਟਰ ਦਰਜ ਹਨ। ਇਨ੍ਹਾਂ ਵਿੱਚ 1 ਕਰੋੜ 3 ਲੱਖ 76 ਹਜ਼ਾਰ 26 ਮਰਦ, 97 ਲੱਖ 24 ਹਜ਼ਾਰ 195 ਔਰਤਾਂ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਪ੍ਰਕਿਰਿਆ ਤੋਂ ਪਹਿਲਾਂ ਪੰਜਾਬ ਵਿੱਚ 2 ਕਰੋੜ 14 ਲੱਖ ਤੋਂ ਵੱਧ ਵੋਟਰ ਸਨ। ਇਸ ਤਰ੍ਹਾਂ ਸੋਧ ਪ੍ਰਕਿਰਿਆ ਤੋਂ ਬਾਅਦ ਵੋਟਰਾਂ ਦੀ ਗਿਣਤੀ ਵਿੱਚ ਲਗਭਗ 6.3 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ 👉ਰਜਬਾਹੇ ’ਚ ਪਾੜ ਪੈਣ ਕਾਰਨ ਕਰੀਬ 300 ਏਕੜ ’ਚ ਭਰਿਆ ਪਾਣੀ, ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ
ਕਿਵੇਂ ਹੋਈ ਵੋਟਰ ਸੂਚੀ ਦੀ ਜਾਂਚ?
ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ 3 ਅਗਸਤ 2026 ਤੱਕ ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਕੀਤੀ ਗਈ ਸੀ। ਇਸ ਦੌਰਾਨ 1.93 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੇ ਫਾਰਮ ਭਰੇ। ਉੱਥੇ ਹੀ, ਜਿਹੜੇ ਵੋਟਰਾਂ ਦੇ ਫਾਰਮ ਨਹੀਂ ਭਰੇ ਗਏ, ਉਨ੍ਹਾਂ ਵਿੱਚ ਮ੍ਰਿਤਕ, ਸੂਬੇ ਤੋਂ ਪੱਕੇ ਤੌਰ ’ਤੇ ਬਾਹਰ ਜਾ ਚੁੱਕੇ ਅਤੇ ਹੋਰ ਕਾਰਨਾਂ ਕਰਕੇ ਪੜਤਾਲ ਤੋਂ ਰਹਿ ਗਏ ਵਿਅਕਤੀ ਸ਼ਾਮਲ ਸਨ।
ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਨਵੇਂ ਫਾਰਮਾਂ ਰਾਹੀਂ 7 ਲੱਖ 97 ਹਜ਼ਾਰ 263 ਨਵੇਂ ਵੋਟਰ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ, ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ 👉 ਬਿਜਲੀ ਬੋਰਡ ਦੇ ਕਰਮਚਾਰੀਆਂ ਲਈ ਵੱਡੀ ਖ਼ਬਰ, 60 ਲੱਖ ਰੁਪਏ ਤੱਕ ਦਾ ਮਿਲੇਗਾ ਹਾਦਸਾ ਬੀਮਾ ਕਵਰ
ਅਗਲੇ ਹਫ਼ਤੇ ਤੋਂ ਲੱਗਣਗੇ ਵਿਸ਼ੇਸ਼ ਕੈਂਪ
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ ਮੁਤਾਬਕ, ਅਗਲੇ ਹਫ਼ਤੇ ਤੋਂ ਸੂਬੇ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਲੋਕ ਆਪਣਾ ਨਾਂ ਵੋਟਰ ਸੂਚੀ ਵਿੱਚ ਚੈੱਕ ਕਰ ਸਕਣਗੇ ਅਤੇ ਨਵੇਂ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਵੀ ਅਰਜ਼ੀ ਦੇ ਸਕਣਗੇ।
ਜੇਕਰ ਕਿਸੇ ਯੋਗ ਵਿਅਕਤੀ ਦਾ ਨਾਂ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਉਹ ECI Net ਐਪ ਰਾਹੀਂ ਆਨਲਾਈਨ ਜਾਂ ਆਪਣੇ ਇਲਾਕੇ ਦੇ ਬੂਥ ਲੈਵਲ ਅਫ਼ਸਰ (BLO) ਕੋਲ ਫਾਰਮ ਨੰਬਰ 6 ਭਰ ਕੇ ਅਰਜ਼ੀ ਦੇ ਸਕਦਾ ਹੈ।
ਘਰ ਬੈਠੇ ਇੰਝ ਚੈੱਕ ਕਰੋ ਆਪਣਾ ਨਾਂ
ਵੋਟਰ ਸੂਚੀ ਵਿੱਚ ਆਪਣਾ ਨਾਂ ਚੈੱਕ ਕਰਨ ਲਈ www.ceopunjab.gov.in ਜਾਂ voters.eci.gov.in ਵੈੱਬਸਾਈਟ ’ਤੇ ਜਾਓ। ਉੱਥੇ ‘Download Electoral Roll’ ਜਾਂ ‘Final Roll 2026’ ਵਾਲਾ ਵਿਕਲਪ ਚੁਣੋ। ਇਸ ਤੋਂ ਬਾਅਦ ਆਪਣਾ ਜ਼ਿਲ੍ਹਾ, ਵਿਧਾਨ ਸਭਾ ਹਲਕਾ ਅਤੇ ਪੋਲਿੰਗ ਸਟੇਸ਼ਨ ਦੀ ਜਾਣਕਾਰੀ ਭਰ ਕੇ ਵੋਟਰ ਸੂਚੀ ਡਾਊਨਲੋਡ ਕਰ ਸਕਦੇ ਹੋ।
ਇਸ ਲਈ ਜੇਕਰ ਤੁਸੀਂ ਪੰਜਾਬ ਦੇ ਵੋਟਰ ਹੋ, ਤਾਂ ਆਪਣਾ ਨਾਂ ਫਾਈਨਲ ਵੋਟਰ ਲਿਸਟ ਵਿੱਚ ਜ਼ਰੂਰ ਚੈੱਕ ਕਰੋ, ਤਾਂ ਜੋ ਵੋਟ ਪਾਉਣ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



