ਰਵਨੀਤ ਬਿੱਟੂ ਦੇ ਬੋਲਾਂ ‘ਤੇ ਰਾਜਾ ਵੜਿੰਗ ਦਾ ਕਰਾਰਾ ਜਵਾਬ, ਬਿੱਟੂ ਜੀ ਮਨਪ੍ਰੀਤ ਬਾਦਲ ਨੂੰ ਜਿਤਾਉਣ ਆਏ ਸੀ ਜਾਂ ਹਰਾਉਣ?

0
20

ਗਿੱਦੜਬਾਹਾ, 24 ਨਵੰਬਰ: ਬੀਤੇ ਕੱਲ ਪੰਜਾਬ ਦੀਆਂ ਜਿਮਨੀ ਚੋਣਾਂ ਦੇ ਆਏ ਨਤੀਜਿਆਂ ਵਿਚ ਗਿੱਦੜਬਾਹਾ ਹਲਕੇ ਤੋਂ ਅੰਮ੍ਰਿਤਾ ਵੜਿੰਗ ਦੀ ਹਾਰ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀਆਂ ਟਿੱਪਣੀਆਂ ’ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਰਾਰਾ ਜਵਾਬ ਦਿੱਤਾ ਹੈ। ਵੜਿੰਗ ਨੇ ਬਿੱਟੂ ਨੂੰ ਮੰਦਬੁੱਧੀ ਬੱਚਾ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੀ ਬਿੱਟੂ ਦਾ ਕੁੱਝ ਪਤਾ ਨਹੀਂ ਕਿ ਉਹ ਕਦੋ ਤੇ ਕਿਸ ਬਾਰੇ ਬੋਲ ਪੈਣ, ਜਿਸਦੇ ਚੱਲਦੇ ਉਸਦਾ ਕੋਈ ਗੁੱਸਾ ਨਹੀਂ।

ਇਹ ਵੀ ਪੜ੍ਹੋ Punjab by election results: ਨਵੇਂ ਜਿੱਤੇ ਚਾਰੋਂ ਵਿਧਾਇਕ ਪਹਿਲੀ ਵਾਰ ਚੜ੍ਹਣਗੇ ਵਿਧਾਨ ਸਭਾ ਦੀਆਂ ਪੌੜੀਆਂ

ਇਸਦੇ ਨਾਲ ਹੀ ਵੜਿੰਗ ਨੇ ਬਿੱਟੂ ਨੂੰ ਸਵਾਲ ਕਰਦਿਆਂ ਕਿਹਾ, ‘‘ ਬਿੱਟੂ ਜੀ ਦੱਸਣ ਕਿ ਉਹ ਗਿੱਦੜਬਾਹਾ ਵਿਚ ਮਨਪ੍ਰੀਤ ਬਾਦਲ ਨੂੰ ਹਰਾ ਕੇ ਬਦਲਾ ਲਿਆ ਜਾਂ ਫ਼ਿਰ ਆਮ ਆਦਮੀ ਪਾਰਟੀ ਨੂੰ ਜਤਾ ਕੇ ਬਦਲਾ ਲਿਆ ਹੈ, ਤਾਂ ਉਸਦੀ ਭਗਵੰਤ ਮਾਨ ਨਾਲ ਇੱਕੋ ਗੱਲ ਬਿਲਕੁਲ ਸੱਚੀ ਹੈ। ’’ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਰਵਨੀਤ ਬਿੱਟੂ ਕਿਸਾਨਾਂ ਤੋਂ ਲੈ ਕੇ ਕਈ ਅਜਿਹੇ ਬਿਆਨ ਦਿੰਦੇ ਰਹੇ, ਜਿਸਦੇ ਨਾਲ ਮਨਪ੍ਰੀਤ ਦਾ ਹੋਰ ਨੁਕਸਾਨ ਹੋਵੇ। ਕਿਉਂਕਿ ਪਹਿਲਾਂ ਮਨਪ੍ਰੀਤ ਬਾਦਲ ਬਾਰੇ ਉਹ ਬਹੁਤ ਕੁੱਝ ਕਹਿੰਦੇ ਸਨ।

ਇਹ ਵੀ ਪੜ੍ਹੋ  ਅੰਮ੍ਰਿਤਸਰ ਦੇ ਇੱਕ ਥਾਣੇ ਅੱਗੇ ਮਿਲੀ ਬੰਬਨੁਮਾ ਵਸਤੂ, ਪੁਲਿਸ ਨੇ ਕੀਤੀ ਘੇਰਾਬੰਦੀ

ਵੜਿੰਗ ਨੇ ਦਾਅਵਾ ਕੀਤਾ ਕਿ ਬਿੱਟੂ 12 ਦਿਨ ਗਿੱਦੜਬਾਹਾ ਹਲਕੇ ਵਿਚ ਰਹੇ ਤੇ ਮਨਪ੍ਰੀਤ ਬਾਦਲ ਨੂੰ 12 ਹਜ਼ਾਰ ਵੋਟ ਮਿਲੀ।’’ ਗੌਰਤਲਬ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਦੀ ਧਰਮਪਤਨੀ ਨੂੰ ਅਪਣੀ ਹਾਰ ਦਾ ਬਦਲਾ ਕਰਾਰ ਦਿੰਦਿਆਂ ਕਿਹਾ ਸੀ ਕਿ ਲੁਧਿਆਣਾ ਦੇ 9 ਵਿਧਾਨ ਸਭਾ ਹਲਕਿਆਂ ਵਿਚ 20 ਹਜ਼ਾਰ ਵੋਟਾਂ ਨਾਲ ਜਿੱਤਣ ਵਾਲਾ ਕਾਂਗਰਸ ਪ੍ਰਧਾਨ ਹੁਣ ਆਪਣੇ ਹਲਕੇ ਵਿਚੋਂ 22 ਹਜ਼ਾਰ ਵੋਟਾਂ ਨਾਲ ਹਾਰ ਗਿਆ।

 

 

LEAVE A REPLY

Please enter your comment!
Please enter your name here