ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ 10 ਨੂੰ ਬਠਿੰਡੇ ‘ਚ ਰੈਲੀ ਅਤੇ ਮੁਜਾਹਰਾ

0
7
70 Views

ਬਠਿੰਡਾ, 28 ਨਵੰਬਰ: ਕੇਂਦਰ ਦੀ ਮੋਦੀ ਹਕੂਮਤ ਅਤੇ ਵੱਖ ਵੱਖ ਸਟੇਟਾਂ ਦੀ ਦੀਆਂ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਲਈ ਬਣਾਏ ਜਾ ਰਹੇ ਲੋਕ ਦੋਖੀ ਕਾਨੂੰਨਾਂ ਖਿਲਾਫ ਬਠਿੰਡੇ ਜਿਲੇ ਦੀਆਂ ਸਮੂਹ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਰੈਲੀ ਅਤੇ ਮੁਜ਼ਾਹਰਾ ਕਰਨਗੀਆਂ। ਇਹ ਮੁਜ਼ਾਹਰਾ ਮਨੁੱਖੀ ਅਧਿਕਾਰ ਦਿਵਸ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਹਾਕਮ ਜਮਾਤਾਂ ਨੂੰ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਅਖੌਤੀ ਪ੍ਰਚਾਰ ਪ੍ਰੋਪੋਗੰਡੇ ਬਾਰੇ ਬੇਨਕਾਬ ਕੀਤਾ ਜਾ ਸਕੇ। ਸਮੂਹ ਜਨਤਕ-ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ ਜਿਸ ਵਿੱਚ ਨਵੇਂ ਫ਼ੌਜਦਾਰੀ ਕਾਨੂੰਨਾਂ, ਯੂਏਪੀਏ ਅਤੇ 295ਏ(299) ਆਦਿ ਵਰਗੇ ਹੋਰ ਕਾਲੇ ਕਾਨੂੰਨਾਂ ਰਾਹੀਂ ਬੁੱਧੀਜੀਵੀਆਂ ਆਦਿਵਾਸੀਅਂ, ਸੁਚੇਤ ਨਾਗਰਿਕਾਂ, ਸੰਘਰਸ਼ੀਲ ਲੋਕਾਂ/ਕਾਰਕੁਨਾਂ ਦੇ ਵਿਚਾਰ ਪ੍ਰਗਟਾਵੇ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਨੂੰ ਅਧਿਕਾਰ ਨੂੰ ਕੁਚਲਣ, ਉਨ੍ਹਾਂ ਨੂੰ ਜੇਲ੍ਹਾਂ ‘ਚ ਬੰਦ ਕਰਨ ਤੋਂ ਇਲਾਵਾ ਕੌਮੀ ਜਾਂਚ ਏਜੰਸੀ(ਐੱਨਆਈਏ) ਵਰਗੀਆਂ ਏਜੰਸੀਆਂ ਦੇ ਛਾਪਿਆਂ ਨਾਲ

ਇਹ ਵੀ ਪੜ੍ਹੋ ਕੈਨੇਡਾ ਵਿੱਚ ਡਾਕ ਵਿਭਾਗ ਦੇ ਕਾਮਿਆਂ ਦੀ ਹੜਤਾਲ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ

ਦਹਿਸ਼ਤਜਦਾ ਕਰਨ, ਗ੍ਰਿਫ਼ਤਾਰ ਕਰਕੇ ਲੰਮੇ ਸਮੇਂ ਲਈ ਜੇਲ੍ਹਾਂ ‘ਚ ਸੁੱਟਣ ਤੋਂ ਇਲਾਵਾ ਨਵੇਂ ਚਾਰ ਕਿਰਤ ਕੋਡਾਂ ਰਾਹੀਂ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਖੋਹਣ ਵਰਗੇ ਕਦਮਾਂ ਵਿਰੁੱਧ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਮਿਤੀ 10 ਦਸੰਬਰ ਨੂੰ ਟੀਚਰ ਹੋਮ ਬਠਿੰਡਾ ਵਿਖੇ ਵੱਡਾ ਇਕੱਠ ਕਰਕੇ ਬਠਿੰਡਾ ਸ਼ਹਿਰ ਅੰਦਰ ਸ਼ਹਿਰੀ ਲੋਕਾਂ ਨੂੰ ਸਰਕਾਰਾਂ ਦੁਅਰਾ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਜਾਗਰੂਕ ਕਰਨਗੀਆਂ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ, ਤਰਕਸ਼ੀਲ ਸੋਸਾਇਟੀ ਦੇ ਆਗੂ ਹਾਕਮ ਸਿੰਘ, ਪੈਰਾਮੈਡੀਕਲ ਯੂਨੀਅਨ ਤੋਂ ਗਗਨਦੀਪ ਭੁੱਲਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਸੰਤ ਸਿੰਘ ਕੋਠਾ ਗੁਰੂ, ਬੀਕੇਯੂ ਡਕੌਦਾ ਤੋਂ ਚੰਦ ਸਿੰਘ, ਡੀਟੀਐਫ ਤੋਂ ਰੇਸ਼ਮ ਸਿੰਘ ਡੀਐਮਐਫ ਤੋਂ ਸਿਕੰਦਰ ਸਿੰਘ ਧਾਲੀਵਾਲ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਅਖੌਤੀ ਲੋਕਤੰਤਰ ਦਾ ਨਕਾਬ ਪਹਿਨ ਕੇ ਪੜਦੇ ਪਿੱਛੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲਈ ਬਹੁਤ ਤਿੱਖੇ ਕਾਨੂੰਨ ਘੜ ਲਏ ਹਨ ਅਤੇ ਇਹਨਾਂ ਖਿਲਾਫ ਲੋਕਾਂ ਨੂੰ ਜਾਗਰਤ ਕਰਨਾ ਬਹੁਤ ਜਰੂਰੀ ਹੈ।

ਇਹ ਵੀ ਪੜ੍ਹੋ ਪ੍ਰਧਾਨ ਦੀ ਗਿਰਫਤਾਰੀ ਦੇ ਵਿਰੋਧ ‘ਚ ਤਹਿਸੀਲਦਾਰਾਂ ਨੇ ਵਿਜੀਲੈਂਸ ਵਿਰੁੱਧ ਖੋਲਿਆ ਮੋਰਚਾ

ਸਰਕਾਰਾਂ ਨੇ ਮਨੁੱਖੀ ਅਧਿਕਾਰਾਂ ਖਿਲਾਫ਼ ਬੇਕਿਰਕ ਜੰਗ ਵਿੱਢੀ ਹੋਈ ਹੈ ਜਿਸ ਤਹਿਤ ਹੱਕੀ ਸੰਘਰਸ਼ਾਂ ਨੂੰ ਕੁਚਲਿਆ ਜਾ ਰਿਹਾ ਹੈ। ਲੋਕ ਪੱਖੀ ਲੇਖਕਾਂ, ਬੁੱਧੀਜੀਵੀਆਂ ਅਤੇ ਕਲਮਕਾਰਾਂ ਨੂੰ ਸਾਲਾਂ ਬੱਧੀ ਜੇਲਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ। ਆਦਿ ਵਾਸੀ ਲੋਕਾਂ ਦੇ ਜਲ ਜੰਗਲ ਜਮੀਨਾਂ ਨੂੰ ਕਾਰਪੋਰੇਟਾਂ ਹਵਾਲੇ ਕਰਨ ਲਈ ਇਹਨਾਂ ਲੋਕਾਂ ਦੇ ਜੀਵਨ ਜਿਉਣ ਦੇ ਵਸੀਲੇ ਖੋਹੇ ਜਾ ਰਹੇ ਹਨ। ਇਹ ਸਰਕਾਰਾਂ ਗੈਰ ਜਮਹੂਰੀ ਲੋਕ ਵਿਰੋਧੀ ਹੋਣ ਦਾ ਪ੍ਰਗਟਾਵਾ ਕਰ ਰਹੀਆਂ ਹਨ। ਡੀਟੀਐਫ ਦੇ ਜਿਲਾ ਪ੍ਰਧਾਨ ਰੇਸ਼ਮ ਸਿੰਘ ਨੇ ਕਿ ਸਰਕਾਰਾਂ ਘਾਣ ਕਰ ਰਹੀਆਂ ਹਨ ਇੱਕ ਵੱਡੀ ਅਤੇ ਵਿਸ਼ਾਲ ਲੋਕ ਲਹਿਰ ਖੜੀ ਕਰਕੇ ਕੀਤਾ ਜਾ ਸਕਦਾ ਹੈ 10 ਦਸੰਬਰ ਨੂੰ ਆਉਣ ਵਾਲੇ ਪ੍ਰੋਗਰਾਮ ਮੁੱਢ ਬੰਨਣ ਲਈ ਕਾਰਗਰ ਸਾਬਤ ਹੋਣਗੇ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੰਤੋਖ ਸਿੰਘ ਮੱਲਣ, ਪੀਐਸਯੂ ਲਲਕਾਰ ਤੋਂ ਗੁਰਵਿੰਦਰ ਸਿੰਘ, ਪੈਨਸ਼ਨਰ ਮੰਚ ਤੋਂ ਰਣਜੀਤ ਸਿੰਘ, ਨੌਜਵਾਨ ਭਾਰਤ ਸਭਾ ਤੋਂ ਬਲਕਰਨ ਸਿੰਘ, ਟੀਐਸਯੂ ਤੋਂ ਜਸਵਿੰਦਰ ਸੋਨੀ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਤੋਂ ਗੁਰਜੀਤ ਸਿੰਘ ਸ਼ਾਮਿਲ ਹੋਏ।

 

LEAVE A REPLY

Please enter your comment!
Please enter your name here