SSD Girls College Bathinda ਵੱਲੋਂ ‘AI for Educators’ ਵਿਸ਼ੇ ’ਤੇ ਇੱਕ ਰੋਜ਼ਾ ਆਨਲਾਈਨ FDP ਦਾ ਆਯੋਜਨ

Date:

spot_img

Bathinda News: SSD Girls College, Bathinda (ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ) ਵੱਲੋਂ ‘AI for Educators: Transforming Teaching, Learning, Research and Everyday Academic Work’ ਵਿਸ਼ੇ ’ਤੇ ਇੱਕ ਰੋਜ਼ਾ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (FDP) ਦਾ ਆਯੋਜਨ BharatCares ਅਤੇ IBM SkillsBuild ਦੇ ਸਹਿਯੋਗ ਨਾਲ ਕੀਤਾ ਗਿਆ।ਇਸ FDP ਦੇ ਮੁੱਖ ਬੁਲਾਰੇ ਸ੍ਰੀ ਕਾਰਤਿਕ ਹੁੱਡਾ (Data Analyst) ਸਨ।

ਇਹ ਵੀ ਪੜ੍ਹੋ 👉ਲੋਕ ਰੰਗ ਮੰਚ ਵੱਲੋਂ ਕਾਮੇਡੀ ਨਾਟਕ “Return Back – ਬੋਲਾਂਗੇ ਸੱਚ” ਦਾ ਸਫਲ ਮੰਚਨ

ਉਨ੍ਹਾਂ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵੱਖ-ਵੱਖ AI ਟੂਲਜ਼ ਰਾਹੀਂ ਉਨ੍ਹਾਂ ਦੀ ਵਿਹਾਰਕ ਵਰਤੋਂ ਨੂੰ ਸਮਝਾਇਆ। ਭਾਗੀਦਾਰਾਂ ਨੇ Gemini ਸਮੇਤ ਵੱਖ-ਵੱਖ AI ਟੂਲਜ਼ ਦੀ ਵਿਹਾਰਕ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਨੇ Prompt Language ਦੀ ਵਰਤੋਂ ਕਰਦਿਆਂ ਪਾਠ-ਯੋਜਨਾਵਾਂ (Lesson Plans) ਤਿਆਰ ਕਰਨ ਦਾ ਅਭਿਆਸ ਵੀ ਕੀਤਾ।FDP ਦੇ ਸਮਾਪਨ ਉਪਰੰਤ ਭਾਗੀਦਾਰਾਂ ਵੱਲੋਂ ਆਨਲਾਈਨ ਸਰਟੀਫਿਕੇਟ ਕੋਰਸ ਵੀ ਸਫਲਤਾਪੂਰਵਕ ਪੂਰਾ ਕੀਤਾ ਗਿਆ।

ਇਹ ਵੀ ਪੜ੍ਹੋ 👉Bathinda ‘ਚ ਦਿਨ-ਦਿਹਾੜੇ ਮੁੰਡੇ-ਕੁੜੀ ਨੇ ਖ਼ਾਧਾ ਜ਼ਹਿਰ; ਕੁੜੀ ਦੀ ਹੋਈ ਮੌ/ਤ, ਮੁੰਡੇ ਦੀ ਹਾਲਾਤ ਗੰਭੀਰ

ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਇਸ ਗਿਆਨਵਰਧਕ ਅਤੇ ਉਪਯੋਗੀ FDP ਦੇ ਸਫਲ ਆਯੋਜਨ ਲਈ ਡਾ. ਅੰਜੂ ਗਰਗ, ਡਾ. ਰੋਮੀ ਤੁਲੀ ਅਤੇ IQAC ਅਤੇ IIC (R&D) ਦੀਆਂ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਧਿਆਪਕਾਂ ਨੂੰ ਆਧੁਨਿਕ ਤਕਨੀਕੀ ਸਾਧਨਾਂ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਅਧਿਆਪਨ, ਸਿੱਖਣ ਅਤੇ ਖੋਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related