👉ਐਲਾਨ ਕੀਤਾ ਕਿ 2027 ਵਿਚ ਅਕਾਲੀ ਦਲ ਦੇ ਸੱਤਾ ਵਿਚ ਆਉਣ ’ਤੇ ਸਰਕਾਰੀ ਨੌਕਰੀਆਂ 100 ਫੀਸਦੀ ਪੰਜਾਬੀਆਂ ਵਾਸਤੇ ਹੋਣਗੀਆਂ
Bathinda News: Sukhbir Singh Badal; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ਹੋਏ 10 ਤੋਂ ਜ਼ਿਆਦਾ ਪੇਪਰ ਲੀਕ ਤੇ ਭਰਤੀ ਘੁਟਾਲਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਹਨਾਂ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਵਾਰ-ਵਾਰ ਪੇਪਰ ਲੀਕ ਜਿਹਨਾਂ ਕਾਰਨ ਸੂਬੇ ਵਿਚ 10 ਲੱਖ ਵਿਦਿਆਰਥੀ ਪ੍ਰਭਾਵਤ ਹੋਏ ਦੇ ਬਾਵਜੂਦ ਕਿਸੇ ਦੇ ਵੀ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ। ਅਕਾਲੀ ਦਲ ਦੇ ਪ੍ਰਧਾਨ ਇਥੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਵੱਲੋਂ ’ਭਵਿੱਖ ਬਚਾਓ ਮੋਰਚੇ’ ਤਹਿਤ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ ਵੱਲੋਂ ਦਿੱਲੀ ਵਿਚ ਧਰਨੇ ’ਤੇ ਬੈਠ ਕੇ ਵਿਦਿਆਰਥੀਆਂ ਲਈ ਮਗਰਮੱਛ ਦੇ ਹੰਝੂ ਵਹਾਉਣ ਦੀ ਸਖ਼ਤ ਨਿਖੇਧੀ ਕੀਤੀ। ਕੇਜਰੀਵਾਲ ਨੂੰ ਪੰਜਾਬ ਦੀ ਕਿਸੇ ਵੀ ਆਪਣੀ ਮਨਪਸੰਦ ਯੂਨੀਵਰਸਿਟੀ ਵਿਚ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮੈਂ ਤੁਹਾਨੂੰ ਅਤੇ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗੀ ਤਰ੍ਹਾਂ ਬੇਨਕਾਬ ਕਰਾਂਗਾ। ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਾਂਗਾ ਕਿ ਕਿਵੇਂ ਤੁਸੀਂ ਪੇਪਰ ਲੀਕ ਕੀਤੇ। ਤੱਥ ਰੱਖ ਕੇ ਦੱਸਾਂਗਾ ਕਿ ਕਿਵੇਂ ਬਾਹਰਲਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤੇ ਪੰਜਾਬੀ ਨੌਜਵਾਨਾਂ ਨੂੰ ਅਣਡਿੱਠ ਕੀਤਾ ਗਿਆ।
ਇਹ ਵੀ ਪੜ੍ਹੋ 👉ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਹਰਿਆਣਾ ਦੀ ਚਿੰਤਾ ਕਰ ਰਹੇ ਹਨ ਮਾਨ:ਮੁੱਖ ਮੰਤਰੀ
ਸ: ਬਾਦਲ ਨੇ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਵੱਲੋਂ ’ਹਰਜੋਤ ਬੈਂਸ ਅਸਤੀਫਾ ਦਿਓ’ ਦੇ ਨਾਅਰੇ ਦੇ ਚਲਦਿਆਂ ਆਪ ਸਰਕਾਰ ਵੱਲੋਂ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਦਾ ਖ਼ੰਡਨ ਕਰਨ ਦੀ ਨਿਖੇਧੀ ਕੀਤੀ ਹਾਲਾਂਕਿ ਮੁੱਖ ਮੰਤਰੀ ਖੁਦ ਇਕ ਟਵੀਟ ਵਿਚ ਮੰਨ ਚੁੱਕੇ ਹਨ ਕਿ ਪੇਪਰ ਲੀਕ ਹੋਏ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਈ ਭਰਤੀਆਂ ’ਤੇ ਇਸ ਕਰ ਕੇ ਰੋਕ ਲਗਾ ਦਿੱਤੀ ਕਿਉਂਕਿ ਵੱਡੀ ਪੱਧਰ ’ਤੇ ਬੇਨਿਯਮੀਆਂ ਹੋਈਆਂ। ਉਹਨਾਂ ਕਿਹਾ ਕਿ ਜੇਕਰ ਕੋਈ ਪੇਪਰ ਲੀਕ ਨਾ ਹੋਇਆ ਹੁੰਦਾ ਤਾਂ ਇਸ ਧਰਨੇ ਵਿਚ ਹਜ਼ਾਰਾਂ ਵਿਦਿਆਰਥੀ ਸ਼ਾਮਲ ਨਾ ਹੁੰਦੇ। ਉਹਨਾਂ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀ ਮੰਤਰੀ ਅਸਤੀਫਾ ਨਹੀਂ ਦਿੰਦੇ, ਇਹ ਸੰਘਰਸ਼ ਜਾਰੀ ਰਹੇਗਾ। ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ 60 ਹਜ਼ਾਰ ਨੌਕਰੀਆਂ ਵਿਚੋਂ ਅੱਧੇ ਤੋਂ ਜ਼ਿਆਦਾ ਬਾਹਰਲਿਆਂ ਨੂੰ ਦੇ ਦਿੱਤੀਆਂ।ਉਹਨਾਂ ਦੱਸਿਆ ਕਿ ਕਿਵੇਂ ਸਰਕਾਰ ਨੇ 68 ਵੈਟਨਰੀ ਇੰਸਪੈਕਟਰਾਂ ਦੀਆਂ ਆਸਾਮੀਆਂ ਵਿਚੋ਼ 24 ’ਤੇ ਹਰਿਆਣਾ ਤੇ 12 ’ਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨਿਯੁਕਤ ਕੀਤਾ।
👉ਪੰਜਾਬੀਆਂ ਲਈ 100 ਫੀਸਦੀ ਨੌਕਰੀਆਂ
ਇਕ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ 100 ਫੀਸਦੀ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਇਹ ਸੰਭਵ ਕਰਨ ਵਾਸਤੇ ਕਾਨੂੰਨ ਬਣਾਇਆ ਸੀ ਤੇ ਤਿੰਨ ਲੱਖ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਸਨ ਪਰ ਆਪ ਸਰਕਾਰ ਨੇ ਇਸ ਨੂੰ ਬਦਲ ਕੇ ਬਾਹਰਲਿਆਂ ਨੂੰ ਨੌਕਰੀਆਂ ਦੇ ਦਿੱਤੀਆਂ। ਉਹਨਾਂ ਕਿਹਾ ਕਿ ਅਸੀਂ ਉਹ ਕਾਨੂੰਨ ਵਾਪਸ ਲਿਆ ਕਿੇ ਪੰਜਾਬ ਵਿਚ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਯਕੀਨੀ ਬਣਾਵਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਉਹਨਾਂ ਉਦਯੋਗਾਂ ਨੂੰ ਰਿਆਇਤਾਂ ਦੇਵੇਗੀ ਜੋ ਘੱਟ ਤੋਂ ਘੱਟ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣਗੇ।
ਇਹ ਵੀ ਪੜ੍ਹੋ 👉Punjab Police ਵੱਲੋਂ ISI ਸਮਰਥਕ ਅੱਤਵਾਦੀ ਮਾਡਿਊਲ ਦਾ ਪਰਦਾਫ਼ਾਸ; ਹੈਂਡ ਗ੍ਰਨੇਡ ਸਮੇਤ ਇੱਕ ਕਾਬੂ
👉ਨਵਾਂ ਸਿੱਖਿਆ ਐਕਟ
ਪੰਜਾਬੀਆਂ ਲਈ ਆਪਣਾ ਖਾਕਾ ਪੇਸ਼ ਕਰਦਿਆਂ ਸ: ਬਾਦਲ ਨੇ ਕਿਹਾ ਕਿ ਸਿੱਖਿਆ ਐਕਟ ਵਿਚ ਤਬਦੀਲੀ ਕਰ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ 50 ਫੀਸਦੀ ਸੀਟਾਂ ਗਰੀਬ ਪੰਜਾਬੀ ਵਿਦਿਆਰਥੀਆਂ ਵਾਸਤੇ ਰਾਖਵੀ਼ਆਂ ਰੱਖੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਫੀਸ ਵਿਚੋਂ 50 ਫੀਸਦੀ ਹਿੱਸਾ ਆਪ ਦੇਵੇਗੀ। ਉਹਨਾਂ ਕਿਹਾ ਕਿ ਇਹੀ ਫਾਰਮੂਲਾ ਸਾਰੇ ਮੈਡੀਕਲ ਤੇ ਵੈਟਨਰੀ ਕਾਲਜਾਂ ਵਿਚ ਲਾਗੂ ਹੋਵੇਗਾ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਇਕ ਵਰਲਡ ਸਕਿੱਲ ਯੂਨੀਵਰਸਿਟੀ ਬਣਾਉਣ ਵਾਸਤੇ ਵਚਨਬੱਧ ਹੈ ਜੋ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਕੰਮ ਕਰੇਗੀ ਤਾਂ ਜੋ ਨੌਜਵਾਨਾਂ ਨੂੰ ਸਿੱਖਲਾਈ ਦਿੱਤੀ ਜਾਵੇਗੀ ਅਤੇ ਇਹਨਾਂ ਨੂੰ ਉਹਨਾਂ ਹੀ ਕੰਪਨੀਆਂ ਵਿਚ ਰੱਖਿਆ ਜਾਵੇਗਾ।ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਨੌਜਵਾਨ ਉਦਮੀ ਤਿਆਰ ਕਰਨ ਵਾਸਤੇ ਵਚਨਬੱਧ ਹੈ।ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦੇਵਾਂਗੇ ਤਾਂ ਜੋ ਉਹ ਆਪਣਾ ਉਦਮ ਸ਼ੁਰੂ ਕਰ ਸਕਣ।ਇਸ ਮੌਕੇ ਐਸ ਓ ਆਈ ਦੇ ਪ੍ਰਧਾਨ ਰਣਬੀਰ ਸਿੰਘ ਰਾਣਾ ਸਮੇਤ ਵਿਦਿਆਰਥੀ ਆਗੂਆਂ ਨੇ ਫਾਰਮੇਸੀ ਪੇਪਰ ਲੀਕ ਵਾਸਤੇ 13 ਤੋਂ 15 ਲੱਖ ਰੁਪਏ ਸਮੇਤ ਹੋਏ ਪੈਸੇ ਦੇ ਵੱਡੇ ਲੈਣ ਦੇਣ ਦੀ ਡੂੰਘਾਈ ਨਾਲ ਜਾਂਚ ਮੰਗੀ। ਮਾਲਵਾ ਜ਼ੋਨ 1 ਦੀ ਗਰਲਡਜ਼ ਵਿੰਗ ਪ੍ਰਧਾਨ ਧਰਮਵੀਰ ਕੌਰ ਨੇ ਪੰਜਾਬ ਵਿਚ ਲੜਕੀਆਂ ਲਈ ਸਿੱਖਿਆ ਮੁਫਤ ਕਰਨ ਦਾ ਸੱਦਾ ਦਿੱਤਾ ਜਦੋਂ ਕਿ ਜਸ਼ਨਦੀਪ ਸਿੰਘ ਔਲਖ (ਐਸ ਓ ਆਈ ਮਾਲਵਾ 1 ਜ਼ੋਨ ਪ੍ਰਧਾਨ) ਅਤੇ ਰਾਜਦੀਪ ਸਿੰਘ (ਐਸ ਓ ਆਈ ਬਠਿੰਡਾ ਪ੍ਰਧਾਨ) ਨੇ ਕਿਹਾ ਕਿ ਆਪ ਲੀਡਰਸ਼ਿਪ ਵਿਦਿਆਰਥੀਆਂ ਦੇ ਹਿੱਤ ਵੇਚ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




