ਇੱਕ ਹਫ਼ਤੇ ’ਚ ਦਿਲ ਦਹਿਲਾਉਣ ਵਾਲੀਆਂ ਤਿੰਨ ਘਟਨਾਵਾਂ ਵਾਪਰੀਆਂ
ਬੀਤੀ ਰਾਤ ਵੀ ਨਾਰਥ ਅਸਟੇਟ ’ਚ ਔਰਤਾਂ ਨੂੰ ਬੰਦੀ ਬਣਾ ਕੇ ਲੁਟੇਰਿਆਂ ਨੇ ਲੱਖਾਂ ਦੇ ਗਹਿਣੇ ਤੇ ਨਗਦੀ ਲੁੱਟੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਅਗਸਤ: ਪਿਛਲੇ ਕਰੀਬ ਇੱਕ ਹਫ਼ਤੇ ਦੌਰਾਨ ਥਾਣਾ ਕੈਂਟ ਇਲਾਕੇ ’ਚ ਇੱਕ ਤੋਂ ਬਾਅਦ ਇੱਕ ਵਾਪਰੀਆਂ ਘਟਨਾਵਾਂ ਨੇ ਪੁਲਿਸ ’ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਲੰਘੀ 11 ਅਗਸਤ ਦੀ ਤੜਕਸਾਰ ਬਦਮਾਸ਼ਾਂ ਵਲੋਂ ਥਾਣੇ ਦੇ ਮੂਹਰੇ ਨਾਕੇ ’ਤੇ ਖੜੇ ਸੰਤਰੀ ਦੀ ਐਸਐਲਆਰ ਰਾਈਫ਼ਲ ਖੋਹਣ ਦੇ ਮਾਮਲੇ ਵਿਚ ਜਿੱਥੇ ਬਠਿੰਡਾ ਪੁਲਿਸ ਦੀ ਕਾਫ਼ੀ ਕਿਰਕਿਰੀ ਹੋਈ ਸੀ, ਉਥੇ ਦੋ ਦਿਨ ਪਹਿਲਾਂ ਇਸੇ ਥਾਣੇ ਦੇ ਇਲਾਕੇ ਵਿਚੋਂ ਲੁਟੇਰਿਆਂ ਵਲੋਂ ਲੱਖਾਂ ਰੁਪਇਆ ਨਾਲ ਭਰਿਆ ਏਟੀਐਮ ਹੀ ਪੁੱਟਣ ਦੀਆਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਬੀਤੀ ਰਾਤ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਨਾਰਥ ਅਸਟੇਟ ਵਿਚ ਦੋ ਨਕਾਬਪੋਸ਼ਾਂ ਨੇ ਘਰ ਵਿਚ ਮੌਜੂਦ ਔਰਤਾਂ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਨੂੰ ਲੁੱਟ ਕੇ ਮੁੜ ਪੁਲਿਸ ਨੂੰ ਚੁਣੌਤੀ ਦੇ ਦਿੱਤੀ ਹੈ।
ਬਠਿੰਡਾ ’ਚ ਤਿੰਨ ਹਸਪਤਾਲਾਂ ਦੇ ਐਸ.ਐਮ.ਓਜ਼ ਦਾ ਹੋਇਆ ਤਬਾਦਲਾ
ਵੱਡੀ ਗੱਲ ਇਹ ਵੀ ਹੈ ਕਿ ਜਿਥੇ ਏਟੀਐਮ ਲੁੱਟਣ ਵਾਲਿਆਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ, ਉਥੇ ਨਾਕਾ ਤੋੜ ਕੇ ਸੰਤਰੀ ਦੀ ਰਾਈਫ਼ਲ ਖੋਹਣ ਦੇ ਮਾਮਲੇ ਵਿਚ ਵੀ ਪੰਜ ਬਦਮਾਸਾਂ ਵਿਚੋਂ ਜਿਆਦਾਤਰ ਨੂੰ ਸੀਆਈਏ ਸਟਾਫ਼ ਇੱਕ ਅਤੇ ਦੋ ਤੋਂ ਇਲਾਵਾ ਸਪੈਸ਼ਲ ਸਟਾਫ਼ ਦੀਆਂ ਟੀਮਾਂ ਵਲੋਂ ਕਾਬੂ ਕੀਤਾ ਗਿਆ ਸੀ। ਦਸਣਾ ਬਣਦਾ ਹੈਕਿ ਤਾਜ਼ਾ ਵਾਪਰੀ ਘਟਨਾ ਵਿਚ ਸ਼ਹਿਰ ਦੇ ਨਾਰਥ ਅਸਟੇਟ ਦੀ ਗਲੀ ਨੰਬਰ 6 ਦੇ ਮਕਾਨ ਨੰਬਰ 149 ਵਿਚ ਬੀਤੀ ਰਾਤ ਕਰੀਬ ਦੋ ਵਜੇਂ ਦੋ ਨਕਾਬਪੋਸ਼ ਘਰ ਵਿਚ ਦਾਖ਼ਲ ਹੋ ਗਏ। ਉਸ ਸਮੇਂ ਘਰ ਵਿਚ ਸਿਰਫ਼ ਤਿੰਨ ਔਰਤਾਂ ਹੀ ਮੌਜੂਦ ਸਨ, ਜੋਕਿ ਇੱਕ ਕਮਰੇ ਵਿਚ ਸੁੱਤੀਆਂ ਪਈਆਂ ਹੋਈਆਂ ਸਨ।
ਮਿਸ਼ਨ 2024: ਦੋ ‘ਬੀਬੀਆਂ’ ਵਲੋਂ ਬਠਿੰਡਾ ਲੋਕ ਸਭਾ ਦੇ ਵੋਟਰਾਂ ਦੀ ਨਬਜ਼ ਟਟੋਲਣੀ ਸ਼ੁਰੂ
ਪ੍ਰਵਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਨਕਾਬਪੋਸ਼ ਉਨ੍ਹਾਂ ਦੇ ਸਿਰਹਾਣੇ ਤੇਜਧਾਰ ਹਥਿਆਰ ਲੈ ਕੇ ਖੜ ਗਏ ਤੇ ਡਰਾਵਾ ਦਿੱਤਾ ਕਿ ਜੇਕਰ ਕਿਸੇ ਨੇ ਰੋਲਾ ਪਾਇਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਘਰ ਦੀ ਔਰਤ ਮੋਨਿਕਾ ਰਾਣੀ ਨੇ ਦਸਿਆ ਕਿ ਇਸਤੋਂ ਬਾਅਦ ਇੰਨ੍ਹਾਂ ਲੁਟੇਰਿਆਂ ਨੇ ਅਪਣੇ ਨਾਲ ਲਿਆਂਦੀਆਂ ਹੋਈਆਂ ਟੇਪਾਂ ਨਾਲ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਜਦਕਿ ਉਹ ਸਾਹ ਦੀ ਮਰੀਜ਼ ਹੈ। ਇਸੇ ਤਰ੍ਹਾਂ ਉਸ ਸਹਿਤ ਉਸਦੀ ਮਾਂ ਤੇ ਧੀ ਦੇ ਵੀ ਹੱਥ ਪੈਰ ਬੰਨ ਦਿੱਤੇ। ਜਿਸਤੋਂ ਬਾਅਦ ਉਨ੍ਹਾਂ ਦੇ ਹੱਥਾਂ ਤੇ ਕੰਨਾਂ ਵਿਚ ਪਾਏ ਗਹਿਣਿਆਂ ਤੋਂ ਇਲਾਵਾ ਤੇਜਧਾਰ ਹਥਿਆਰਾਂ ਦਾ ਡਰਾਵਾ ਦੇ ਕੇ ਘਰ ਵਿਚ ਪਿਆ ਕਰੀਬ ਦਸ ਤੋਲੇ ਸੋਨਾ ਅਤੇ ਲੱਖਾਂ ਦੀ ਨਗਦੀ ਸਹਿਤ ਤਿੰਨ ਮੋਬਾਇਲ ਫ਼ੋਨ ਅਤੇ ਹੋਰ ਕਾਫ਼ੀ ਕੁੱਝ ਲੁੱਟ ਲਿਆ।
ਕਾਂਗਰਸ ਪਾਰਟੀ ‘ਚ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਿਲਿਆ ਵੱਡਾ ਅਹੁਦਾ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਰਾਕੇਸ਼ ਕੁਮਾਰ, ਜੋਕਿ ਘਟਨਾ ਸਮੇਂ ਦੂਜੇ ਘਰ ਸੁੱਤਾ ਹੋਇਆ ਸੀ, ਨੇ ਦਸਿਆ ਕਿ ਹਾਲੇ ਦੋ ਮਹੀਨੇ ਪਹਿਲਾਂ ਹੀ ਉਹ ਇਸ ਨਵੇਂ ਘਰ ਵਿੱਚ ਸ਼ਿਫਟ ਹੋਏ ਸਨ। ਉਂਜ ਘਰ ਵਿਚ ਲੱਕੜ ਤੇ ਹੋਰ ਕੰਮ ਚੱਲ ਰਿਹਾ ਸੀ। ਰਮੇਸ਼ ਮੁਤਾਬਕ ਗੁਆਂਢੀਆਂ ਦੇ ਸੀਸੀਟੀਵੀ ਦੇਖਣ ਤੋਂ ਪਤਾ ਲੱਗਿਆ ਕਿ ਲੁਟੇਰੇ ਘਰੋਂ ਕਰੀਬ ਤਿੰਨ ਵਜੇ ਗਏ ਤੇ ਜਾਂਦੇ ਹੋਏ ਉਸਦੀ ਲੜਕੀ ਦੀ ਐਕਟਿਵਾ ਸਕੂਟਰੀ ਵੀ ਲੈ ਗਏ।
ਆਪ ਵਿਧਾਇਕ ਦੇ ਦਫ਼ਤਰ ’ਚ ਥਾਣੇਦਾਰ ਨੂੰ ਕੁੱਟਣ ਵਾਲੇ ਆਪ ਆਗੂਆਂ ਵਿਰੁਧ ਪਰਚਾ ਦਰਜ਼
ਥਾਣਾ ਕੈਂਟ ਅਧੀਨ ਆਉਂਦੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਤੇ ਕੇਂਦਰੀ ਜੇਲ੍ਹ
ਬਠਿੰਡਾ: ਇੱਥੇ ਦਸਣਾ ਬਣਦਾ ਹੈ ਕਿ ਥਾਣਾ ਕੈਂਟ ਦੇ ਅਧੀਨ ਜਿੱਥੇ ਏਸ਼ੀਆਂ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਆਉਂਦੀ ਹੈ, ਉਥੇ ਪਿੰਡ ਗੋਬਿੰਦਪੁਰਾ ਨਜਦੀਕ ਬਣੀ ਕੇਂਦਰੀ ਜੇਲ੍ਹ ਬਠਿੰਡਾ ਵੀ ਇਸਦੇ ਇਲਾਕੇ ਵਿਚ ਪੈਂਦੀ ਹੈ। ਬਠਿੰਡਾ ਜੇਲ੍ਹ ਵਿਚ ਮੌਜੂਦਾ ਸਮੇਂ ਤਿੰਨ ਦਰਜ਼ਨ ਤੋਂ ਵੱਧ ਪੰਜਾਬ ਦੇ ਸਭ ਤੋਂ ਖ਼ਤਰਨਾਕ ਗੈਂਗਸਟਰ ਬੰਦ ਹਨ। ਜਿਸਦੇ ਚੱਲਦੇ ਇੱਥੇ ਲੱਗਣ ਵਾਲੇ ਥਾਣਾ ਮੁਖੀ ਦੀ ਚੋਣ ਸਮੇਂ ਵਿਸੇਸ ਧਿਆਨ ਦਿੱਤਾ ਜਾਂਦਾ ਹੈ ਪ੍ਰੰਤੂ ਮੌਜੂਦਾ ਥਾਣਾ ਮੁਖੀ ਦੀ ਕਰੀਬ ਇੱਕ ਮਹੀਨਾ ਪਹਿਲਾਂ ਹੀ ਇੱਥੈ ਪੋਸਟਿੰਗ ਹੋਈ ਹੈ, ਜਿਸਤੋਂ ਬਾਅਦ ਲਗਾਤਾਰ ਇਹ ਵਾਰਦਾਤਾਂ ਵਾਪਰ ਰਹੀਆਂ ਹਨ।
Share the post "ਨਵਾਂ ਥਾਣਾ ਮੁਖੀ ਆਉਣ ਤੋਂ ਬਾਅਦ ‘ਕੈਂਟ’ ਇਲਾਕੇ ’ਚ ਲੁਟੇਰਿਆਂ ਤੇ ਬਦਮਾਸ਼ਾਂ ਨੇ ਫ਼ੈਲਾਈ ਦਹਿਸਤ?"