ਸੁਖਜਿੰਦਰ ਮਾਨ
ਚੰਡੀਗੜ੍ਹ, 3 ਮਾਰਚ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਸਰਕਾਰ ਹਰੇਕ ਪੱਧਰ ‘ਤੇ ਯਤਨ ਕਰ ਰਹੀ ਹੈ ਅਤੇ ਹੁਣ ਤਕ ਕਈ ਨਾਗਰਿਕਾਂ ਨੂੰ ਏਅਰ ਲਿਫਟ ਕਰਕੇ ਸਹੀ ਸਲਾਮਤ ਦੇਸ਼ ਵਾਪਸ ਲਿਜਾਇਆ ਜਾ ਚੁੱਕਿਆ ਹੈ। ਵੀਰਵਾਰ ਨੂੰ ਯੂਕ੍ਰੇਨ ਤੋਂ ਸਹੀ ਸਲਾਮਤ ਵਾਪਸ ਆਈ ਅੰਬਾਲਾ ਛਾਉਣੀ ਕੱਚਾ ਬਾਜਾਰ ਦੀ ਵਿਦਿਆਰਥਣ ਇਸ਼ਿਕਾ ਭੂਟਾਨੀ ਨੇ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਖੁਦ ਵਿਦਿਆਰਥੀ ਇਸ਼ਿਕਾ ਨੂੰ ਮਿਠਾਈ ਖਿਲਾਈ ਅਤੇ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਯੂਕ੍ਰੇਨ ਤੋਂ ਕੱਢਣ ਲਈ ਵਿਆਪਕ ਪੱਧਰ ‘ਤੇ ਸਰਕਾਰ ਯਤਨ ਕਰ ਰਹੀ ਹੈ। ਏਅਰਲਾਇਨ ਤੋਂ ਇਲਾਵਾ ਏਅਰਫੋਰਸ ਦੇ ਸੀ 17 ਗਲੋਬਮਾਸਰ ਜਹਾਜਾਂ ਤੋਂ ਨਾਗਰਿਕਾਂ ਨੂੰ ਰੋਮਾਨਿਆ, ਹੰਗਰੀ, ਪੌਲੇਂਡ ਤੇ ਹੋਰ ਦੇਸ਼ਾਂ ਤੋਂ ਵਾਪਸ ਲਿਆਇਆ ਜਾ ਰਿਹਾ ਹੈ। ਗ੍ਰਹਿ ਮੰਤਰੀ ਨੇ ਵਿਦਿਆਰਥੀ ਇਸ਼ਿਕਾ ਤੋਂ ਜਾਣਕਾਰੀ ਵੀ ਲਈ ਕਿ ਉਹ ਯੂਕ੍ਰੇਨ ਦੇ ਕਿਸ ਸ਼ਹਿਰ ਵਿਚ ਪੜ੍ਹਾਈ ਕਰ ਰਹੀ ਸੀ, ਉਹ ਕਿਸ ਬਾਰਡ ਤੋਂ ਵਾਪਸ ਆਈ। ਉਨ੍ਹਾਂ ਵਿਦਿਆਰਥਣ ਨੂੰ ਭਾਰਤ ਸਰਕਾਰ ਵੱਲੋਂ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦਸਿਆ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਹਰਿਆਣਾ ਦੇ ਨਾਗਰਿਕਾਂ ਨੂੰ ਸਹੀ ਸਲਾਮਦ ਵਾਪਸ ਕੱਢਣ ਲਈ ਉਨ੍ਹਾਂ ਨੇ ਦੇਸ਼ ਦੇ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪੱਤਰ ‘ਤੇ ਵਿਦੇਸ਼ ਮੰਤਰਾਲੇ ਵੱਲੋਂ ਕਾਰਵਾਈ ਕਰਨ ਦਾ ਪੂਰਾ ਭਰੋਸਾ ਜਤਾਇਆ ਗਿਆ ਸੀ ਅਤੇ ਇਹ ਵੀ ਦਸਿਆ ਗਿਆ ਕਿ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਉੱਥੋਂ ਤੋਂ ਕੱਢਣ ਲਈ ਪੌਲੇਂਡ, ਰੋਮਾਨਿਆ, ਹੰਗਰੀ, ਸਲੋਵਾਕਿਆ ਦੇ ਬਾਰਡ ‘ਤੇ ਹੈਪਲਡੈਸਕ ਸਥਾਪਿਤ ਕੀਤੇ ਗਏ ਹਨ।
ਵਿਦਿਆਰਥੀਆਂ ਇਸ਼ਿਕਾ ਦੇ ਪਿਤਾ ਵਿਜੈ ਭੂਟਾਨੀ ਨੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਧੰਨਵਾਦ ਜਤਾਉਂਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਵਿਜ ਦੀ ਦੂਆ ਅਤੇ ਯਤਨਾਂ ਦੇ ਕਾਰਣ ਉਨ੍ਹਾਂ ਦੀ ਕੁੜੀ ਅੱਜ ਜਿੰਦਾ ਵਾਪਸ ਆ ਸਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਪੱਧਰ ‘ਤੇ ਉਨ੍ਹਾਂ ਦੀ ਬੇਟੀ ਤੇ ਹੋਰ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਯਤਨ ਨਹੀਂ ਕੀਤੇ ਜਾਂਦੇ ਤਾਂ ਅੱਜ ਸਥਿਤੀ ਕੁਝ ਹੋਰ ਹੁੰਦੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਵਿਜ ਦੇ ਸਾਹਮਣੇ ਪਰਿਵਾਰ ਨੇ ਕੁਝ ਦਿਨ ਪਹਿਲੇ ਉਨ੍ਹਾਂ ਦੀ ਕੁੜੀ ਨੂੰ ਸਹੀ ਵਾਪਸ ਲਿਆਉਣ ਨੂੰ ਲੈ ਕੇ ਗੁਹਾਰ ਲਗਾਈ ਸੀ ਅਤੇ ਅੱਜ ਉਨ੍ਹਾਂ ਦੀ ਕੁੜੀ ਵਾਪਸ ਆਈ ਹੈ, ਜਿਸ ਨਾਲ ਉਨ੍ਹਾਂ ਨੇ ਤੇ ਪੂਰੇ ਪਰਿਵਾਰ ਨੂੰ ਰਾਹਤ ਮਿਲ ਸਕੀ ਹੈ।
ਯੂਕ੍ਰੇਨ ਤੋਂ ਵਾਪਸ ਆਈ ਐਮਬੀਬੀਐਸ ਦੀ ਵਿਦਿਆਰਥਣ ਇਸ਼ਿਕਾ ਭੂਟਾਨੀ ਨੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਉਨ੍ਹਾਂ ਦਸਿਆ ਕਿ ਉਹ ਯੂਕ੍ਰੈਨ ਦੇ ਵਿਨਿਤਿਸਯਾ ਸ਼ਹਿਰ ਵਿਚ ਪੜ੍ਹਾਈ ਕਰ ਰਹੀ ਸੀ। ਉੱਥੇ ਦੇਸ਼ ਦੇ ਕਰੀਬ 2,000 ਨਾਗਰਿਕ ਹਨ। ਉਨ੍ਹਾਂ ਦਸਿਆ ਕਿ ਕਾਲਜ ਵੱਲੋਂ ਉਨ੍ਹਾਂ ਨੂੰ ਰੋਮਾਨਿਆ ਬਾਰਡਰ ਲਈ ਬੱਸ ਮਹੁੱਇਆ ਕਰਵਾਈ ਸੀ। ਰੋਮਾਨਿਆ ਬਾਡਰ ‘ਤੇ ਭਾਰਤ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਸਨ। ਦੋ ਦਿਨ ਤਕ ਉਹ ਰੋਮਾਨਿਆ ਦੀ ਰਾਜਧਾਨੀ ਬੁਖਾਰੇਸਟ ਵਿਚ ਸ਼ੈਲਟਰ ਹੋਮ ਵਿਚ ਰਹੇ ਅਤੇ ਫਿਰ ਏਅਰਲਾਇਨ ਰਾਹੀਂ ਉਨ੍ਹਾਂ ਨੂੰ 1 ਮਾਰਚ ਦੀ ਰਾਤ ਨੂੰ ਦੇਸ਼ ਵਿਚ ਲਿਆਇਆ ਗਿਆ। ਇਸ਼ਿਕਾ ਨੇ ਕਿਹਾ ਕਿ ਦੇਸ਼ ਦੀ ਸਰਕਾਰ ਕਾਰਣ ਹਜਾਰਾਂ ਸਹੀ ਸਲਾਮਤ ਵਾਪਿਸ ਆ ਸਕੇ ਅਤੇ ਇਸ ਕੰਮ ਲਈ ਉਨ੍ਹਾਂ ਦੀ ਜਿੰਨ੍ਹੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
Share the post "ਯੂਕ੍ਰੇਨ ਤੋਂ ਵਾਪਸ ਆਈ ਵਿਦਿਆਰਥਣ ਨਾਲ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੀਤੀ ਮੁਲਾਕਾਤ"