ਸਿਲਵਰ ਓਕਸ ਸਕੂਲ ’ਚ ਨਵੇਂ ਸ਼ੈਸਨ ਦੇ ਆਰੰਭ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ: ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਅੱਜ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਦੀ ਭਾਵਨਾ ਨਾਲ ਸਕੂਲ ਵਿੱਚ ਨਵੇਂ ਸੈਸ਼ਨ ਦਾ ਆਰੰਭ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ’ਤੇ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ (ਡਾਇਰੈਕਟਰ ਆੱਫ ਸਿਲਵਰ ਓਕਸ ਸਕੂਲ), ਪਿ੍ਰੰਸੀਪਲ ਮਿਸ. ਰਵਿੰਦਰ ਸਰਾਂ ਤੇ ਸਮੂਹ ਸਟਾਫ ਸ਼ਾਮਲ ਹੋਏ। ਸਭ ਨੇ ਬਹੁਤ ਹੀ ਸ਼ਰਧਾ ਨਾਲ ਗੁਰਬਾਣੀ ਦਾ ਸੇਵਨ ਕੀਤਾ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਸਕੂਲ ਦੀ ਤਰੱਕੀ ਲਈ ਅਰਦਾਸ ਕੀਤੀ।ਇਸ ਮੌਕੇ ’ਤੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪਿ੍ਰੰਸੀਪਲ ਮਿਸ. ਰਵਿੰਦਰ ਸਰਾਂ ਨੇ ਸਮੂਹ ਸਟਾਫ਼ ਨੂੰ ਨਵੇਂ ਸੈਸ਼ਨ ਦੇ ਆਰੰਭ ਲਈ ਉਤਸ਼ਾਹਿਤ ਕੀਤਾ ਅਤੇ ਬਹੁਤ-ਬਹੁਤ ਵਧਾਈ ਦਿੱਤੀ ।

spot_img
spot_img

Share post:

Popular

More like this
Related

ਕੌਮੀ ਗੱਤਕਾ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੇ 9 ਸੋਨ ਤਗਮੇ

Talwandi Sabo News: ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਜੰਮੂ-ਕਸ਼ਮੀਰ...

CIA Staff ਦੇ ASI ਦਾ ਕ*ਤ*ਲ ਮਾਮਲਾ; ਗੈਂਗਸਟਰ ਡੋਨੀ ਬੱਲ ਗਰੁੱਪ ਨੇ ਲਈ ਜਿੰਮੇਵਾਰੀ!

Tarn Taran News: ਬੀਤੀ ਸ਼ਾਮ ਤਰਨਤਾਰਨ (Tarn Taran) ਦੇ...