WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ’ਚ 10 ਪਾਸ ਹੀ ਬਣ ਸਕਣਗੇ ਪੰਚ-ਸਰਪੰਚ

ਸੂਬੇ ਵਿਚ ਹੋ ਰਹੀਆਂ ਹਨ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਵਿੱਚ ਦਸਵੀਂ ਪਾਸ ਹੀ ਪੰਚ ਸਰਪੰਚ ਬਣ ਸਕਣਗੇ। ਸਰਕਾਰ ਨੇ ਪਿਛਲੇ ਸਮੇਂ ਦੌਰਾਨ ਪੰਚਾਇਤੀ ਨੁਮਾਇੰਦਿਆਂ ਲਈ ਘੱਟੋਂ ਘੱਟ ਵਿਦਿਅਕ ਯੋਗਤਾ ਤੈਅ ਕੀਤੀ ਸੀ। ਹਰਿਆਣਾ ’ਚ ਪੰਚ, ਸਰਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਜਨਰਲ ਸ੍ਰੈਣੀ ਦੇ ਉਮੀਦਵਾਰ ਲਈ ਘੱਟੋਂ ਘੱਟ ਵਿਦਿਅਕ ਯੋਗਤਾ ਦਸਵੀਂ ਰੱਖੀ ਗਈ ਹੈ ਜਦੋਂਕਿ ਰਾਖਵੀਂ ਸ੍ਰੈਣੀ ਦੇ ਉਮੀਦਵਾਰ ਵੀ ਅੱਠ ਪਾਸ ਹੋਣੇ ਲਾਜ਼ਮੀ ਹਨ। ਗੌਰਤਲਬ ਹੈ ਕਿ ਇੰਨੀਂ ਦਿਨੀਂ ਹਰਿਆਣਾ ਵਿਚ ਪੰਚਾਇਤ ਚੋਣਾਂ ਦਾ ਅਮਲ ਚੱਲ ਰਿਹਾ ਹੈ। ਹਰਿਆਣਾ ਦੇੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਅੱਜ ਤੀਜੇ ਤੇ ਆਖੀਰੀ ਪੜਾਅ ਤਹਿਤ 4 ਜਿਲ੍ਹਿਆਂ ਵਿਚ ਹੋਣ ਵਾਲੀਆਂ ਚੋਣਾਂ ਲਈ ਸਡਿਊਲ ਜਾਰੀ ਕੀਤਾ ਹੈ। ਇੰਨ੍ਹਾਂ ਵਿਚ ਫਰੀਦਾਬਾਦ, ਪਲਵਲ, ਫਤਿਹਾਬਾਦ ਅਤੇ ਹਿਸਾਰ ਜਿਲ੍ਹਾ ਸ਼ਾਮਿਲ ਹਨ। ਇੰਨ੍ਹਾਂ ਜਿਲ੍ਹਿਆਂ ਵਿਚ ਜਿਲ੍ਹਾ ਪਰਿਸ਼ਦ ਮੈਂਬਰਾਂ ਤੇ ਪੰਚਾਇਤ ਕਮੇਟੀ ਮੈਂਬਰਾਂ ਦੇ ਲਈ 22 ਨਵੰਬਰ ਅਤੇ ਸਰਪੰਚ ਤੇ ਪੰਚ ਅਹੁਦੇ ਲਈ 25 ਨਵੰਬਰ ਨੂੰ ਚੋਣ ਹੋਵੇਗਾ। ਇੰਨ੍ਹਾਂ ਜ਼ਿਲ੍ਹਿਆਂ ਵਿਚ ਅੱਜ ਤੋਂ ਹੀ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ। ਸਰਪੰਚ, ਪੰਚਾਇਤ ਕਮੇਟੀ ਮੈਂਬਰਾਂ ਤੇ ਜਿਲ੍ਹਾ ਪਰਿਸ਼ਦ ਮੈਂਬਰਾਂ ਦਾ ਚੋਣ ਈਵੀਐਮ ਨਾਲ ਹੋਵੇਗਾ। ਜਦੋਂ ਕਿ ਪੰਚ ਅਹੁਦੇ ਦਾ ਚੋਣ ਬੈਲੇਟ ਪੇਪਰ ਨਾਲ ਹੋਵੇਗਾ।

ਚੋਣ ਲੜਨ ਲਈ ਇਹ ਹੋਵੇਗੀ ਵਿਦਿਅਕ ਯੋਗਤਾ
– ਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਦੇ ਲਈ 8ਵੀਂ ਤੇ ਅਨੁਸੂਚਿਤ ਜਾਤੀ ਦੀ ਮਹਿਲਾ ਉਮੀਦਵਾਰ ਲਈ 5ਵੀ. ਕਲਾਸ ਪਾਸ ਹੋਣਾ ਜਰੂਰੀ ਹੈ।
– ਸਰਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਲਈ (ਜਿਸ ਵਿਚ ਅਨੁਸੂਚਿਤ ਜਾਤੀ ਦੀ ਮਹਿਲਾ  ਵੀ ਸ਼ਾਮਿਲ ਹਨ) 8ਵੀਂ ਪਾਸ ਹੋਣਾ ਜਰੂਰੀ ਹੈ।
– ਪੰਚਾਇਤ ਕਮੇਟੀ ਮੈਂਬਰ ਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਦੇ ਲਈ 8ਵੀਂ ਪਾਸ ਹੋਣਾ ਜਰੂਰੀ ਹੈ।
– ਜਿਲ੍ਹਾ ਪਰਿਸ਼ਦ ਮੈਂਬਰ ਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਦੇ ਲਈ 8ਵੀਂ ਪਾਸ ਹੋਣਾ ਜਰੂਰੀ ਹੈ।

ਇਸਤੋਂ ਇਲਾਵਾ ਇੰਨ੍ਹਾਂ ਚੋਣਾਂ ਲਈ ਵੱਖ ਵੱਖ ਅਹੁੱਦਿਆਂ ਲਈ ਜਮਾਨਤ ਰਕਮ ਵੀ ਰੱਖੀ ਗਈ ਹੈ।
– ਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਨੁੰ 250 ਰੁਪਏ ਤੇ ਮਹਿਲਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੂੰ 125 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵੇਗੀ।
– ਸਰਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਨੂੰ 500 ਰੁਪਏ ਤੇ ਮਹਿਲਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੂੰ 250 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵਗੀ।
– ਪੰਚਾਇਤ ਕਮੇਟੀ ਮੈਂਬਰ ਦੇ ਅਣਰਾਖਵਾਂ ਉਮੀਦਵਾਰ ਨੂੰ 750 ਰੁਪਏ ਤੇ ਮਹਿਲਾ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੂੰ 375 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵੇਗੀ।
– ਜਿਲ੍ਹਾ ਪਰਿਸ਼ਦ ਮੈਂਬਰ ਦੇ ਅਣਰਾਖਵਾਂ ਉਮੀਦਵਾਰ ਨੂੰ 1000 ਰੁਪਏ ਤੇ ਮਹਿਲਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੁੰ 500 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵੇਗੀ।

ਇਸੇ ਤਰ੍ਹਾਂ ਇੰਨ੍ਹਾਂ ਚੋਣਾਂ ਲਈ ਚੋਣ ਖਰਚ ਦੀ ਸੀਮਾ ਵੀ ਤੈਅ ਕੀਤੀ ਗਈ ਹੈ।
– ਪੰਚ ਅਹੁਦੇ ਦਾ ਊਮੀਦਵਾਰ ਵੱਧ ਤੋਂ ਵੱਧ 50000 ਰੁਪਏ ਚੋਣ ਖਰਚ ਕਰ ਸਕਦਾ ਹੈ।
– ਸਰਪੰਚ ਅਹੁਦੇ ਦਾ ਉਮੀਦਵਾਰ ਵੱਧ ਤੋਂ ਵੱਧ 2 ਲੱਖ ਰੁਪਏ ਚੋਣ ਖਰਚ ਕਰ ਸਕਦਾ ਹੈ।
– ਪੰਚਾਇਤ ਕਮੇਟੀ ਮੈਂਬਰ ਦਾ ਊਮੀਦਵਾਰ ਵੱਧ ਤੋਂ ਵੱਧ 260000 ਰੁਪਏ ਚੋਣ ਖਰਚ ਕਰ ਸਕਦਾ ਹੈ।
– ਜਿਲ੍ਹਾ ਪਰਿਸ਼ਦ ਮੈਂਬਰ ਦਾ ਉਮੀਦਵਾਰ ਵੱਧ ਤੋਂ ਵੱਧ 600000 ਰੁਪਏ ਚੋਣ ਖਰਚ ਕਰ ਸਕਦਾ ਹੈ।

Related posts

ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ

punjabusernewssite

ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ – ਮਨੋਹਰ ਲਾਲ

punjabusernewssite

ਪੀਪੀਪੀ ਡਾਟਾ ਨੁੰ ਅਪਡੇਟ ਕਰਨ ਦੇ ਲਈ ਜਿਲ੍ਹਾ, ਬਲਾਕ ਤੇ ਪਿੰਡ ਪੱਧਰ ‘ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ – ਮੁੱਖ ਮੰਤਰੀ

punjabusernewssite