ਖ਼ੁਦਕੁਸ਼ੀ ਕਰਨ ਵਾਲਾ ਥਾਣੇਦਾਰ ਹੀ ਨਿਕਲਿਆ ਪੁੱਤ ਦਾ ਕਾਤਲ

Date:

spot_img

ਪੰਜਾਬੀ ਖਬਰਸਾਰ ਬਿਉਰੋ 

ਗੁਰਦਾਸਪੁਰ, 2 ਅਪ੍ਰੈਲ: ਦੋ ਦਿਨ ਪਹਿਲਾਂ ਆਪਣੇ ਸਰਕਾਰੀ ਰਿਵਾਲਵਰ ਨਾਲ ਖੁਦਕੁਸ਼ੀ ਕਰਨ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਥਾਣੇਦਾਰ ਬਾਰੇ ਨਵਾਂ ਖੁਲਾਸਾ ਹੋਇਆ ਹੈ। ਅੱਜ ਇੱਥੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਮਲੇ ਦੀ ਜਾਂਚ ਦੇ ਬਾਅਦ ਪਤਾ ਲੱਗਿਆ ਹੈ ਕਿ ਮਿ੍ਤਕ ਏ ਐਸ ਆਈ ਜਸਵੀਰ ਸਿੰਘ ਨੇ ਆਪਣੇ 19 ਸਾਲਾ ਪੁੱਤਰ ਗਗਨਦੀਪ ਸਿੰਘ ਦੇ ਗੋਲੀ ਮਾਰੀ ਸੀ , ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮਿ੍ਤਕ ਗਗਨਦੀਪ ਅਪਣੇ ਬਾਪ ਕੋਲੋ ਗੱਡੀ ਦੀ ਮੰਗ ਕਰਦਾ ਸੀ। ਇਸਨੂੰ ਲੈ ਕੇ ਦੋਨਾਂ ਵਿੱਚ ਕਲੈਸ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਮਿ੍ਤਕ ਜਸਵੀਰ ਸਿੰਘ ਅਪਣੇ ਪੁੱਤਰ ਗਗਨਦੀਪ ਅਤੇ ਇੱਕ ਹੋਰ ਰਿਸ਼ਤੇਦਾਰ ਗੁਰਦਿਆਲ ਸਿੰਘ ਨਾਲ ਗੱਡੀ ਦੇਖਣ ਤੋਂ ਬਾਅਦ  ਵਾਪਸ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਜਸਬੀਰ ਸਿੰਘ ਤੇ ਗਗਨਦੀਪ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਹੜੀ ਵਧਦੀ ਵਧਦੀ ਹੱਥੋਪਾਈ ਤੱਕ ਪਹੁੰਚ ਗਈ। ਗੁੱਸੇ ਵਿੱਚ ਆਏ ਥਾਣੇਦਾਰ ਜਸਵੀਰ ਸਿੰਘ ਨੇ ਗਗਨਦੀਪ ਉਪਰ ਗੋਲੀ ਚਲਾ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਤੋਂ ਅਗਲੇ ਦਿਨ ਬਾਅਦ ਤਣਾਅ ਦੇ ਵਿਚ ਆਏ ਥਾਣੇਦਾਰ ਨੇ ਵੀ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਸੀ।

spot_img
spot_img

Share post:

Popular

More like this
Related

ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ-ਭਗਵੰਤ ਸਿੰਘ ਮਾਨ

👉ਸਾਢੇ ਚਾਰ ਸਾਲ ਵਿੱਚ ਅਸੀਂ ਆਪਣੇ ਕੰਮਾਂ ਨਾਲ ਪੰਜਾਬ...