ਲੁਧਿਆਣਾ ’ਚ ਉੱਘੇ ਕੱਪੜਾ ਵਪਾਰੀ ਦੇ ਪੁੱਤਰ ’ਤੇ ਰਾਤ ਨੂੰ ਚੱਲੀਆਂ ਗੋ+ਲੀਆਂ, ਜਾਣੋਂ ਵਜ੍ਹਾ

Date:

spot_img

ਲੁਧਿਆਣਾ, 18 ਅਗਸਤ : ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੇ ਸਰਾਭਾ ਨਗਰ ਇਲਾਕੇ ’ਚ ਆਪਣੇ ਦੋਸਤਾਂ ਨਾਲ ਕਾਰ ’ਤੇ ਸਵਾਰ ਹੋ ਕੇ ਜਾ ਰਹੇ ਸ਼ਹਿਰ ਦੇ ਉੱਘੇ ਕੱਪੜਾ ਵਪਾਰੀ ਦੇ ਪੁੱਤਰ ਉਪਰ ਕੁੱਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਨੌਜਵਾਨ ਗੈਰੀ ਭਾਰਦਵਾਜ਼ ਆਪਣੀ ਬੀਐਮਡਬਲਊ ਗੱਡੀ ’ਤੇ ਸਵਾਰ ਕੇ ਦੋ ਦੋਸਤਾਂ ਨਾਲ ਕੌਫ਼ੀ ਹਾਊਸ ਤੋਂ ਵਾਪਸ ਪਰਤ ਰਿਹਾ ਸੀ। ਦਸਿਆ ਜਾ ਰਿਹਾ ਕਿ ਹਮਲਾਵਾਰ ਨੌਜਵਾਨ ਚਿੱਟੇ ਰੰਗ ਦੀ ਬਰੀਜ਼ਾ ਗੱਡੀ ਵਿਚ ਸਵਾਰ ਸਨ ਤੇ ਉਨ੍ਹਾਂ ਕਾਰਪੋਰੇਸ਼ਨ ਦਫ਼ਤਰ ਦੇ ਨਜਦੀਕ ਬਰਾਬਰ ਗੱਡੀ ਲਗਾ ਕੇ ਗੈਰੀ ਉਪਰ ਗੋਲੀਆਂ ਚਲਾ ਦਿੱਤੀਆਂ।

ਫਾਜਿਲਕਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਹਿਤ ਦੋ ਕਾਬੂ, 22000 ਪ੍ਰੈਗਾਬਲੀਨ ਗੋਲੀਆਂ ਬਰਾਮਦ

ਪੀੜਤ ਨੌਜਵਾਨ ਨੇ ਹਮਲਾ ਭਾਂਪਦਿਆਂ ਹੀ ਆਪਣੀ ਗੱਡੀ ਨੂੰ ਤੇਜ਼ ਕਰਕੇ ਭਜਾ ਲਿਆ, ਜਿਸ ਕਾਰਨ ਉਸਦੀ ਜਾਨ ਬਚ ਗਈ। ਮੌਕੇ ’ਤੇ ਪੁੱਜੇ ਇਸ ਨੌਜਵਾਨ ਦੇ ਪਿਤਾ ਸੰਜੀਵ ਭਾਰਦਵਾਜ਼ ਤੇ ਮਾਤਾ ਨੇ ਦਸਿਆ ਕਿ ਕੁੱਝ ਮਹੀਨੇ ਪਹਿਲਾਂ ਗੈਰੀ ਦੇ ਇੱਕ ਦੋਸਤ ’ਤੇ ਕੁੱਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਤੇ ਉਸ ਕੇਸ ਵਿਚ ਉਨ੍ਹਾਂ ਦਾ ਪੁੱਤਰ ਮੁੱਖ ਗਵਾਹ ਹੈ, ਜਿਸਦੇ ਚੱਲਦੇ ਵਿਰੋਧੀ ਧੜਾ ਇਸਨੂੰ ਮਾਰਨਾ ਚਾਹੁੰਦਾ ਹੈ। ਉਨ੍ਹਾਂ ਦਸਿਆ ਕਿ ਗੈਰੀ ਬੰਗਲੁਰੂ ਵਿਚ ਪੜਦਾ ਹੈ ਤੇ ਹੁਣ ਛੁੱਟੀਆਂ ਵਿਚ ਇੱਥੇ ਵਾਪਸ ਆਇਆ ਹੋਇਆ। ਮਾਪਿਆਂ ਨੇ ਪੁਲਿਸ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਰਾਹਤ ਭਰੀ ਖ਼ਬਰ; ਬਠਿੰਡਾ-ਮਾਨਸਾ ਅੰਡਰ ਬ੍ਰਿਜ ‘ਤੇ ਸੈੱਡ ਪਾਉਣ ਦਾ ਕੰਮ ਹੋਇਆ ਸ਼ੁਰੂ

Bathinda News: ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਮੌਸਮਾਂ ਵਿਚ...

Bathinda ਦੀ ਨਾਮੀਂ ਸ਼ਰਾਬ ਫੈਕਟਰੀ ਦੇ ਈਥੋਨਲ ਪਲਾਂਟ ‘ਚ ਲੱਗੀ ਅੱ*ਗ

Bathinda News: ਸ਼ੁੱਕਰਵਾਰ ਸਵੇਰ ਬਠਿੰਡਾ ਦੀ ਸੰਗਤ ਰੋਡ 'ਤੇ...

Chadigarh Murder Case; ਮੁੱਖ ਮਾਸਟਰਮਾਈਂਡ ਵੀ ਪੁਲਿਸ ਹਿਰਾਸਤ ‘ਚ !

Chadigarh News: 13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 11...