Punjabi Khabarsaar
ਬਠਿੰਡਾ

ਪਿੰਡਾਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੈਂਟਰਾਂ ’ਚ ਜਾਗਰੂਕਤਾ ਕੈਂਪ ਆਯੋਜਿਤ

ਬਠਿੰਡਾ, 16 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਦੇ ਜਾਰੀ ਦਿਸ਼ਾ-ਨਿਰਦੇਸ਼ਾ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ ਦੀ ਅਗਵਾਈ ਹੇਠ ਸਵੀਪ ਟੀਮ ਤਲਵੰਡੀ ਸਾਬੋ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੈਂਟਰਾਂ ਵਿੱਚ ਵਿਸ਼ੇਸ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਕੈਂਪ ਦੌਰਾਨ ਸਵੀਪ ਟੀਮ ਵਲੋਂ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ, ਲਾਲਚ ਅਤੇ ਦਬਾਅ ਤੋਂ ਵੱਧ ਤੋਂ ਵੱਧ ਵੋਟਾਂ ਪਾਉਣ ਤੇ ਪਵਾਉਣ ਲਈ ਲਗਾਤਾਰ ਪ੍ਰੇਰਿਤ ਕਰ ਰਹੀ ਹੈ।

ਪੰਜਾਬ ਫੁੱਟਬਾਲ ਲੀਗ ਟੂਰਨਾਮੈਂਟ: ਬਠਿੰਡਾ ਟੀਮ ਨੇ ਸਕਿਲਰ ਫੁੱਟਬਾਲ ਅਕੈਡਮੀ ਜਲੰਧਰ ਨੂੰ 6-0 ਨਾਲ ਹਰਾਇਆ

ਨੋਡਲ ਅਫਸਰ ਤਲਵੰਡੀ ਸਾਬੋ ਚੰਦਰ ਸ਼ੇਖਰ ਵੱਲੋਂ ਆਪਣੀ ਟੀਮ ਤੇ ਪਿੰਡ ਫਤਿਹਗੜ੍ਹ ਨੌਂ ਆਬਾਦ ਦੇ ਬੂਥ ਲੈਵਲ ਅਫ਼ਸਰ ਦੀ ਮਦਦ ਨਾਲ ਪਿੰਡ ਦੀ ਸੱਥ, ਚੌਰਾਹਿਆਂ ਤੇ ਹੋਰ ਸਾਂਝੀਆਂ ਥਾਵਾਂ ਤੇ ਆਮ ਪਬਲਿਕ ਨੂੰ ਵੱਧ ਚੜ੍ਹ ਕੇ ਆਉਣ ਵਾਲੀ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਵਿੱਚ ਪੂਰੀ ਸਮਝ ਨਾਲ ਈ ਵੀ ਐਮ ਅਤੇ ਵੀਵੀਪੈਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਟੀਮ ਮੈਂਬਰ ਗੁਰਦਰਸ਼ਨ ਸਿੰਘ, ਅਮਨਜੋਤ ਕੌਰ, ਗੁਰਪ੍ਰੀਤ ਕੌਰ, ਰਣਜੀਤ ਸਿੰਘ ਅਤੇ ਵਿਸ਼ਵਦੀਪ ਸਿੰਘ ਆਦਿ ਹਾਜ਼ਰ ਰਹੇ।

Related posts

ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਕਿਸਾਨਾਂ ਨੇ ਅੱਜ ਮੁੜ ਘੇਰਿਆ ਡੀਸੀ ਦਾ ਦਫ਼ਤਰ

punjabusernewssite

ਉਗਰਾਹਾਂ ਜਥੇਬੰਦੀ ਨੇ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਸੂਮ ਜਿੰਦਾਂ ਦੇ ਸੜ ਜਾਣ ‘ਤੇ ਡੂੰਘੀ ਵੇਦਨਾ ਪ੍ਰਗਟ ਕੀਤੀ

punjabusernewssite

ਅਗਰਵਾਲ ਵੈਲਫੇਅਰ ਸਭਾ ਨੇ ਮਿੱਤਲ ਗਰੁੱਪ ਦੇ ਐਮ.ਡੀ ਰਾਜਿੰਦਰ ਮਿੱਤਲ ਦਾ ਕੀਤਾ ਸਨਮਾਨ

punjabusernewssite