ਬਠਿੰਡਾ ਦੇ ਮਹਿਣਾ ਚੌਕ ਕਤਲ ਕਾਂਡ ਦਾ ਪਰਦਾਫ਼ਾਸ: ‘ਪੁੱਤ’ ਨੇ ਹੀ ਕੀਤਾ ਸੀ ਮਾਂ ਦੇ ‘ਆਸ਼ਕ’ ਦਾ ਕ+ਤਲ

0
143

ਮ੍ਰਿਤਕ ਬੱਬੂ ਮੱਧ ਪ੍ਰਦੇਸ਼ ਤੋਂ ਵਿਆਹੀ ਹੋਈ ਔਰਤ ਨੂੰ ਲਿਆਇਆ ਸੀ ਕੱਢਕੇ
ਬਠਿੰਡਾ, 26 ਨਵੰਬਰ: ਲੰਘੀ 18 ਨਵੰਬਰ ਦੀ ਦੇਰ ਸ਼ਾਮ ਨੂੰ ਬਠਿੰਡਾ ਸ਼ਹਿਰ ਦੇ ਮਹਿਣਾ ਚੌਕ ਵਿਚ ਇੱਕ ਬਿਜਲੀ ਮੈਕੇਨਿਕ ਦਾ ਸ਼ਰੇਬਜ਼ਾਰ ਗੋਲੀਆਂ ਮਾਰ ਕੇ ਹੋਏ ਕਤਲ ਕਾਂਡ ਦੇ ਮਾਮਲੇ ਦਾ ਬਠਿੰਡਾ ਪੁਲਿਸ ਨੇ ਪਰਦਾਫ਼ਾਸ ਕਰ ਦਿੱਤਾ ਹੈ। ਮ੍ਰਿਤਕ ਨਿਰਮਲ ਸਿੰਘ ਉਰਫ਼ ਬੱਬੂ (ਉਮਰ 30 ਸਾਲ) ਮੱਧ ਪ੍ਰਦੇਸ਼ ਤੋਂ ਕਰੀਬ 6 ਮਹੀਨੇ ਪਹਿਲਾਂ ਇੱਕ ਔਰਤ ਨੂੰ ਭਜਾ ਕੇ ਲਿਆਇਆ ਸੀ ਤੇ ਇਹੀ ਉਸਦੇ ਕਤਲ ਦੀ ਵਜ੍ਹਾ ਸੀ। ਨਿਰਮਲ ਨੂੰ ਗੋਲੀਆਂ ਮਾਰਨ ਵਾਲਾ ਕੋਈ ਹੋਰ ਨਹੀਂ, ਬਲਕਿ ਉਸ ਔਰਤ ਦਾ 19 ਸਾਲਾਂ ਪੁੱਤਰ ਸੀ, ਜਿਹੜਾ ਮੱਧ ਪ੍ਰਦੇਸ਼ ਗਵਾਲੀਅਰ ਤੋਂ ਆਪਣੇ ਮਾਮੇ ਦੇ ਨਾਲ ਆਪਣੀ ਮਾਂ ਤੇ ਉਸਦੇ ਆਸ਼ਕ ਦਾ ਲਗਾਤਾਰ ਪਿੱਛਾ ਕਰਦਾ ਇੱਥੇ ਪੁੱਜਿਆ ਸੀ।

ਇਹ ਵੀ ਪੜ੍ਹੋ ਚੰਡੀਗੜ੍ਹ ਦੇ ਇੱਕ ਕਲੱਬ ਅੱਗੇ ਧਮਾਕੇ, ਪੁਲਿਸ ਵੱਲੋਂ ਜਾਂਚ ਸ਼ੁਰੂ

ਫ਼ਿਲਹਾਲ ਪੁਲਿਸ ਨੇ ਔਰਤ ਦੇ ਭਰਾ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਆਪਣੀ ਮਾਂ ਦੇ ਆਸ਼ਕ ਨੂੰ ਗੋਲੀਆਂ ਮਾਰਨ ਵਾਲਾ ਸਰਤਾਜ ਸਿੰਘ ਹਾਲੇ ਫ਼ਰਾਰ ਹੈ, ਜਿਸਦੀ ਭਾਲ ਲਈ ਬਠਿੰਡਾ ਪੁਲਿਸ ਦੀਆਂ ਟੀਮਾਂ ਮੱਧ ਪ੍ਰਦੇਸ਼ ਦਾ ਚੱਪਾ-ਚੱਪਾ ਛਾਣ ਰਹੀਆਂ ਹਨ। ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਘਟਨਾ ਤੋਂ ਬਾਅਦ ਥਾਣਾ ਕੋਤਵਾਲੀ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਨਿਰਮਲ ਸਿੰਘ ਉਰਫ਼ ਬੱਬੂ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਰਹਿਣ ਵਾਲਾ ਸੀ ਅਤੇ ਪਹਿਲਾਂ ਕਤਰ ਦੇਸ ਵਿਚ ਰਹਿੰਦਾ ਸੀ। ਇਸ ਦੌਰਾਨ ਉਸਦਾ ਸੋਸਲ ਮੀਡੀਆ ਰਾਹੀਂ ਉਕਤ 40 ਕੁ ਸਾਲਾਂ ਔਰਤ ਨਾਲ ਸੰਪਰਕ ਹੋਇਆ, ਜੋਕਿ ਪਹਿਲਾਂ ਹੀ ਸ਼ਾਦੀਸੁਦਾ ਸੀ।

ਇਹ ਵੀ ਪੜ੍ਹੋ ਡੱਲੇਵਾਲਾ ਦੀ ਹਿਰਾਸਤ ’ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਬਿਆਨ ਆਇਆ ਸਾਹਮਣੇ,ਦੇਖੋ ਵੀਡੀਓ

ਭਾਰਤ ਵਾਪਸ ਆਉਣ ਤੋਂ ਬਾਅਦ ਬੱਬੂ ਦਾ ਇਸ ਔਰਤ ਨਾਲ ਮੇਲਜੋਲ ਵਧਿਆ ਤੇ ਕਰੀਬ 6 ਮਹੀਨੇ ਪਹਿਲਾਂ ਉਕਤ ਔਰਤ ਆਪਣੇ ਘਰ ਵਾਲਾ ਤੇ ਬੱਚੇ ਛੱਡ ਉਸਦੇ ਨਾਲ ਫ਼ਰਾਰ ਹੋ ਆਈ। ਪੁਲਿਸ ਅਧਿਕਾਰੀ ਮੁਤਾਬਕ ਇਹ ਭੱਜਦੇ-ਭਜਾਉਂਦੇ ਬਠਿੰਡਾ ਆ ਪੁੱਜੇ, ਜਿੱਥੇ ਬੱਬੂ ਬਿਜਲੀ ਦਾ ਕੰਮ ਜਾਣਦਾ ਹੋਣ ਕਾਰਨ ਬਠਿੰਡਾ ਦੇ ਮਹਿਣਾ ਚੌਕ ਵਿਚ ਇੱਕ ਦੁਕਾਨ ’ਤੇ ਨੌਕਰੀ ਕਰ ਲੱਗਿਆ ਤੇ ਉਸਨੇ ਦੁਕਾਨ ਦੇ ਨਜਦੀਕ ਹੀ ਨੀਤਾ ਸਟਰੀਟ ਵਿਚ ਕਿਰਾਏ ’ਤੇ ਮਕਾਨ ਲੈ ਕੇ ਇਸ ਔਰਤ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਧਰ ਜਿਸ ਔਰਤ ਨੂੰ ਇਹ ਭਜਾ ਕੇ ਲਿਆਇਆ ਸੀ, ਉਸਦਾ ਪ੍ਰਵਾਰ ਲਗਾਤਾਰ ਇੰਨ੍ਹਾਂ ਦੀ ਖ਼ੋਜ ਕਰ ਰਿਹਾ ਸੀ। ਇਸ ਦੌਰਾਨ ਪ੍ਰਵਾਰ ਨੂੰ ਦੋਨਾਂ ਦੇ ਬਠਿੰਡਾ ਰਹਿਣ ਬਾਰੇ ਪਤਾ ਚੱਲ ਗਿਆ ਸੀ ਤੇ ਉਨਾਂ ਪੂਰੀ ਰੈਕੀ ਕਰਕੇ ਇਸਦੇ ਆਉਣ ਜਾਣ ਦਾ ਟਾਈਮ ਪਤਾ ਕੀਤਾ ਤੇ ਨਾਲ ਹੀ ਇੱਥੇ ਇੱਕ ਮੋਟਰਸਾਈਕਲ ਦਾ ਇੰਤਜ਼ਾਮ ਕੀਤਾ।

ਇਹ ਵੀ ਪੜ੍ਹੋ Police Encounter: ਅੱਧੀ ਰਾਤ ਨੂੰ ਪੁਲਿਸ ਤੇ ਵੱਡੇ ਗੈਂਗਸਟਰ ਦੇ ਗੁਰਗੇ ’ਚ ਚੱਲੀਆਂ ਗੋਲੀਆਂ, ਮੌਕੇ ’ਤੇ ਪੁੱਜੇ ਵੱਡੇ ਅਫ਼ਸਰ

ਜਦੋਂਕਿ ਦੇਸੀ ਪਿਸਤੌਲ ਉਹ ਮੱਧ ਪ੍ਰਦੇਸ਼ ਤੋਂ ਹੀ ਖ਼ਰੀਦ ਕੇ ਲਿਆਏ ਸਨ। ਘਟਨਾ ਵਾਲੇ ਦਿਨ ਅੰਗਰੇਜ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਤੇ ਸਰਤਾਜ ਸਿੰਘ ਉਸਦੇ ਪਿੱਛੇ ਬੈਠਾ ਹੋਇਆ ਸੀ। ਇਸ ਮੌਕੇ ਜਦ ਬੱਬੂ ਕਿਸੇ ਹੋਰ ਨਾਲ ਘਰ ਜਾਣ ਲਈ ਐਕਟਿਵਾ ’ਤੇ ਪਿੱਛੇ ਬੈਠ ਕੇ ਨਿਕਲਿਆ ਤਾਂ ਥੋੜੀ ਦੂਰ ਹੀ ਸਰਤਾਜ ਨੇ ਉਸੇ ਮੱਥੇ ਵਿਚ ਸਿੱਧੀਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਖ਼ੁਦ ਮੋਟਰਸਾਈਕਲ ’ਤੇ ਹੀ ਫ਼ਰਾਰ ਹੋ ਗਏ। ਚਰਚਾ ਤਾਂ ਇਹ ਵੀ ਸੁਣਾਈ ਦੇ ਰਹੀ ਹੈ ਕਿ ਮੁਲਜਮਾਂ ਨੇ ਉਕਤ ਔਰਤ ਨੂੰ ਵੀ ਪਾਰ ਬੁਲਾਉਣਾ ਸੀ ਪ੍ਰੰਤੂ ਉਹ ਇੰਨ੍ਹਾਂ ਦੇ ਹੱਥ ਨਹੀਂ ਲੱਗੀ। ਜਦੋਂਕਿ ਪੁਲਿਸ ਨੇ ਉਸਨੂੰ ਘਟਨਾ ਤੋਂ ਥੋੜੀ ਦੇਰ ਬਾਅਦ ਹੀ ਹਿਰਾਸਤ ਵਿਚ ਲੈ ਕੇ ਪੁਛਪੜਤਾਲ ਕੀਤੀ ਤਾਂ ਸਾਰੀ ਕਹਾਣੀ ਸਾਹਮਣੈ ਆ ਗਈ ਸੀ।

 

LEAVE A REPLY

Please enter your comment!
Please enter your name here