Thursday, May 7, 2026
Home Blog Page 192

DAV College Bathinda ਦੇ ਚਾਰ ਖਿਡਾਰੀਆਂ ਦੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਹਾਕੀ ਟੂਰਨਾਮੈਂਟ ਵਿਚ ਚੋਣ ਹੋਈ

0

Bathinda News:ਡੀ.ਏ.ਵੀ. ਕਾਲਜ ਬਠਿੰਡਾ ਲਈ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਚਾਰ ਖਿਡਾਰੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਹਾਕੀ ਟੂਰਨਾਮੈਂਟ ਲਈ ਚੁਣੇ ਗਏ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਨੌਰਥ ਜੋਨ ਹਾਕੀ ਟੂਰਨਾਮੈਂਟ 10-16 ਜਨਵਰੀ,2026 ਨੂੰ ਹਰਿਦੁਆਰ ਵਿਖੇ ਹੋਏ।ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ, ਨੌਰਥ ਜੋਨ ਅੰਤਰ ਯੂਨੀਵਰਸਿਟੀ ਹਾਕੀ ਟੂਰਨਾਮੈਂਟ ਵਿਚ ਪਹਿਲੀਆਂ ਚਾਰ ਟੀਮਾਂ ਵਿਚ ਰਹੀ ਸੀ।

ਇਹ ਵੀ ਪੜ੍ਹੋ  ਗੁਰਦਾਸਪੁਰ ‘ਚ ਗੈਂਗਸਟਰਾਂ ਵੱਲੋਂ ਮੈਡੀਕਲ ਸਟੋਰ ਮਾਲਕ ਦਾ ਕ+ਤ+ਲ

ਇਹ ਚਾਰ ਖਿਡਾਰੀ ਮਨਪ੍ਰੀਤ ਸਿੰਘ ਐਮ.ਏ, ਸੁਖਮਨਪ੍ਰੀਤ ਸਿੰਘ ਬੀ.ਏ ਭਾਗ ਦੂਜਾ, ਪ੍ਰਿਆਂਸ਼ੂ ਬੀ.ਏ ਭਾਗ ਪਹਿਲਾ, ਮੁਹੰਮਦ ਆਦਿਲ ਬੀ.ਏ ਭਾਗ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਲੋਂ ਖੇਡੇ ਸਨ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਸਿੰਘ, ਪ੍ਰੋ.ਨਿਰਮਲ ਸਿੰਘ, ਪ੍ਰੋ.ਲਵਪ੍ਰੀਤ ਕੌਰ ਅਤੇ ਪ੍ਰੋ.ਅਜੇ ਵਾਲੀਆ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Guru Kashi University ਵਿਖੇ ਲੈਂਡ ਸੇਫਟੀ ਪ੍ਰੋਟੋਕੋਲ ‘ਤੇ ਆਧਾਰਿਤ ਤਿੰਨ ਰੋਜ਼ਾ ਰਾਸ਼ਟਰੀ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ

0

Bathinda News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਵੱਲੋਂ “ਰਾਸ਼ਟਰੀ ਲਾਈਫ ਸੇਵਿੰਗ ਸੋਸਾਇਟੀ (ਆਰ.ਐਲ.ਐਸ.ਐੱਸ)” ਦੇ ਸਹਿਯੋਗ ਨਾਲ ਲੈਂਡ ਸੇਫਟੀ ਪ੍ਰੋਟੋਕੋਲ ਤੇ ਆਧਾਰਿਤ ਤਿੰਨ ਰੋਜ਼ਾ ਰਾਸ਼ਟਰੀ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ ਮੁੱਖ ਮਹਿਮਾਨ ਰਿਟਾ. ਕਮੋਡੋਰ ਅਰਵਿੰਦ ਸ਼ਰਮਾ ਨੇ ਕੀਤੀ ਜਦਕਿ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।ਕੋਰਸ ਦੇ ਆਗਾਜ਼ ਮੌਕੇ ਮੁੱਖ ਮਹਿਮਾਨ ਕਮੋਡੋਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਆਂਕੜਿਆਂ ਸਹਿਤ ਦੱਸਿਆ ਕਿ ਸਾਡੀਆਂ ਗਲਤੀਆਂ ਕਾਰਨ ਕਈ ਕੀਮਤੀ ਜਾਨਾਂ ਇਸ ਸੰਸਾਰ ਨੂੰ ਅਸਮੇਂ ਅਲਵਿਦਾ ਆਖ ਦਿੰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨਾਲ ਵਾਲੇ ਕੋਰਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦੁਰਘਟਨਾ ਦੇ ਪਹਿਲੇ ਕੁਝ ਮਿੰਟ ਬਹੁਤ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਉਸ ਸਮੇਂ ਪੀੜਤਾਂ ਨੂੰ ਦਿੱਤੀ ਗਈ ਮੁੱਢਲੀ ਸਹਾਇਤਾ ਕਈ ਕੀਮਤੀ ਜਾਨਾਂ ਬਚਾ ਸਕਦੀ ਹੈ।

ਇਹ ਵੀ ਪੜ੍ਹੋ  ਗੁਰਦਾਸਪੁਰ ‘ਚ ਗੈਂਗਸਟਰਾਂ ਵੱਲੋਂ ਮੈਡੀਕਲ ਸਟੋਰ ਮਾਲਕ ਦਾ ਕ+ਤ+ਲ

ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਇਸ ਕੋਰਸ ਵਿੱਚ ਦਿੱਤੀ ਟ੍ਰੇਨਿੰਗ ਅਤੇ ਜਾਣਕਾਰੀ ਰਾਹੀਂ ਕੁਦਰਤੀ ਆਫਤਾਂ ਸਮੇਂ ਮਲਬੇ ਵਿੱਚ ਦੱਬੀਆਂ ਜਾਨਾਂ, ਪਾਣੀ ਵਿੱਚ ਡੁੱਬੇ ਵਿਅਕਤੀ ਅਤੇ ਸੜਕ ਹਾਦਸਿਆਂ ਵਿੱਚ ਪੀੜਤ ਵਿਅਕਤੀ ਨੂੰ ਸਹੀ ਮਦਦ ਦੇ ਇੱਕ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਟ੍ਰੇਨਿੰਗ ਕੋਰਸ ਵਿੱਚ ਚੰਗੀ ਤਰ੍ਹਾਂ ਟ੍ਰੇਨਿੰਗ ਲੈ ਕੇ ਮਾਸਟਰ ਟ੍ਰੇਨਰ ਬਣਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਾਉਣੀ ਅਤਿ ਜ਼ਰੂਰੀ ਹੈ। ਉਨ੍ਹਾਂ ਇਸਨੂੰ ਇਕ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ ਤੇ ਆਯੋਜਕਾਂ ਨੂੰ ਸਮਾਜ ਸੇਵਾ ਦੇ ਇਸ ਕੰਮ ਲਈ ਵਧਾਈ ਦਿੱਤੀ।ਡੀਨ ਅਕਾਦਮਿਕ ਡਾ. ਖਾਨ ਨੇ ਟ੍ਰੇਨਿੰਗ ਕੋਰਸ ਨੂੰ ਯੂਨੀਵਰਸਿਟੀ ਦੀ ਵਧੀਆ ਪਹਿਲਕਦਮੀ ਦੱਸਦੇ ਹੋਏ ਕਿਹਾ ਕਿ ਸਫਲਤਾ ਪੂਰਵਕ ਇਹ ਕੋਰਸ ਕਰਨ ਵਾਲੇ ਵਿਦਿਆਰਥੀ ਆਪਣੀ ਗਿਆਨ ਰਾਹੀਂ ਇਸਦੀ ਰੋਸ਼ਨੀ ਅਤੇ ਸੜਕ ਹਾਦਸਿਆਂ ਤੋਂ ਬਚਣ ਲਈ ਜ਼ਰੂਰੀ ਜਾਗਰੂਕਤਾ ਫੈਲਾਉਣਗੇ।ਇਸ ਮੌਕੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਡੀਨ ਅਤੇ ਕੋਰਸ ਡਾਇਰੈਕਟਰ ਡਾ. ਰਵੀ ਗਹਿਲਾਵਤ ਨੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਕੋਰਸ ਵਿੱਚ ਕਰਵਾਈਆਂ ਜਾਣ ਵਾਲੀਆਂ ਪ੍ਰਾਯੋਗਿਕ ਅਤੇ ਮੌਖਿਕ ਟ੍ਰੇਨਿੰਗ ਬਾਰੇ ਦੱਸਿਆ।

ਇਹ ਵੀ ਪੜ੍ਹੋ  Police ਨੇ ਮੌਜੂਦਾ AAP MLA ਦੀ ਕੋਠੀ ਕਰਵਾਈ ਖ਼ਾਲੀ, ਪ੍ਰਵਾਰ ਨੇ ਲਗਾਏ ਧੱਕੇ ਦੇ ਆਰੋਪ

ਕੋਰਸ ਵਿੱਚ ਜੀ.ਕੇ.ਯੂ. ਦੀਆਂ ਵੱਖ-ਵੱਖ ਫੈਕਲਟੀਆਂ ਦੇ 50 ਵਿਦਿਆਰਥੀ ਟ੍ਰੇਨਿੰਗ ਕਰ ਰਹੇ ਹਨ। ਕੋਰਸ ਕਨਵੀਨਰ ਡਾ. ਚੰਦਰਕਾਂਤ ਧੀਮਾਨ ਨੇ ਮੁੱਖ ਮਹਿਮਾਨ ਦੀ ਜਾਣ-ਪਹਿਚਾਣ ਕਰਵਾਈ ਅਤੇ ਟ੍ਰੇਨਿੰਗ ਕੋਰਸ ਦੀ ਰਿਪੋਰਟ ਪੜਦਿਆਂ ਇਸ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੋਰਸ ਨੂੰ ਸਮਾਜ ਸੇਵਾ ਦਾ ਵੱਡਾ ਕਾਰਜ ਦੱਸਦੇ ਹੋਏ ਕਿਹਾ ਕਿ ਵੱਖ-ਵੱਖ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਕੋਰਸਾਂ ਦਾ ਆਯੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕੋਰਸ ਦਾ ਲਾਹਾ ਲੈਣ ਦੀ ਅਪੀਲ ਕੀਤੀ।
ਡਾ. ਅਰੁਣ ਕੁਮਾਰ ਕੋਰਸ ਡਾਇਰੈਕਟਰ ਨੇ ਧੰਨਵਾਦ ਪ੍ਰਸਤਾਵ ਪੜ੍ਹਦੇ ਹੋਏ ਕੋਰਸ ਨੂੰ ਸਮੇਂ ਦੀ ਲੋੜ ਦੱਸਿਆ। ਕੋਰਸ ਦੀ ਸਮੂਹ ਪ੍ਰਬੰਧਕੀ ਟੀਮ ਦਾ ਪ੍ਰਬੰਧਨ ਸ਼ਲਾਘਾਯੋਗ ਸੀ। ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵੱਲੋਂ ਬਾਖ਼ੂਬੀ ਅਦਾ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

MLA Sukhvir Mysarkhana‌ ਵਿਰੁਧ ਦੋਸ਼ ਲਗਾਉਣ ਵਾਲੇ ‘ਪ੍ਰਧਾਨ’ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ; ਭੇਜਿਆ ਨੋਟਿਸ

0

Bathinda News: ਲੰਘੀ 26 ਜਨਵਰੀ ਨੂੰ ‘ਕੁਰਸੀ’ ਨਾ ਮਿਲਣ ਕਰਕੇ ਹੋਏ ਵਿਵਾਦ ਦੌਰਾਨ ਹਲਕਾ ਮੋੜ ਦੇ MLA Sukhvir Mysarkhana ਵਿਰੁੱਧ ਗੰਭੀਰ ਦੋਸ਼ ਲਗਾਉਣ ਵਾਲੇ ਨਗਰ ਕੌਂਸਲ ਪ੍ਰਧਾਨ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਹਲਕਾ ਵਿਧਾਇਕ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਵਕੀਲ ਰਮਨਦੀਪ ਸ਼ਰਮਾ ਰਾਹੀਂ ਪ੍ਰਧਾਨ ਕਰਨੈਲ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਤੇ ਇਸ ਨੋਟਿਸ ਰਾਹੀਂ ਮੰਗ ਕੀਤੀ ਗਈ ਹੈ ਕਿ ਜਾਂ ਤਾਂ ਉਹ 15 ਦਿਨਾਂ ਦੇ ਅੰਦਰ ਆਪਣੇ ਵੱਲੋਂ ਲਗਾਏ ਕਥਿਤ ਝੂਠੇ ਦੋਸ਼ਾਂ ਦੀ ਮੁਆਫ਼ੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਇਹ ਵੀ ਪੜ੍ਹੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਘਰ ‘ਤੇ ED ਅਤੇ ਇਨਕਮ ਟੈਕਸ ਦੀ ਰੇਡ

ਜ਼ਿਕਰਯੋਗ ਹੈ ਕਿ 26-01-2026 ਨੂੰ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਗਣਤੰਤਰ ਦਿਵਸ ਮਨਾਉਣ ਲਈ ਮੌੜ ਵਿਖੇ ਝੰਡਾ ਲਹਿਰਾਉਣ ਦੀ ਰਸ਼ਮ ਵਿੱਚ ਸ਼ਾਮਿਲ ਹੋਏ ਸਨ, ਜਿੱਥੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਪ੍ਰਧਾਨ ਲਈ ਬੈਠਣ ਲਈ ਰਾਖਵੀਂ ਕੁਰਸੀ ‘ਤੇ ਕਿਸੇ ਹੋਰ ਦੇ ਬੈਠੇ ਹੋਣ ਕਾਰਨ ਹੰਗਾਮਾ ਹੋ ਗਿਆ, ਜਿਸਤੋਂ ਬਾਅਦ ਇਸਦੇ ਲਈ ਹਲਕਾ ਵਿਧਾਇਕ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਰਨੈਲ ਸਿੰਘ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਤੀਹ ਲੱਖ ਵਿੱਚ ਵਿਧਾਇਕ ਨੂੰ ਖਰੀਦਣ ਦੇ ਜਨਤਕ ਦੋਸ਼ ਲਗਾਏ ਸਨ।

ਇਹ ਵੀ ਪੜ੍ਹੋ ਦਾਦਾ ਤੇ ਪਿਓ ਨੇ ਕੀਤੀ Punjab Police ‘ਚ ਸੇਵਾ; ਪੁੱਤ ਹੋਇਆ Canada Police ‘ਚ ਭਰਤੀ

ਵਿਧਾਇਕ ਦੇ ਵਕੀਲ ਰਮਨਦੀਪ ਸ਼ਰਮਾ ਮੁਤਾਬਕ ਇਹ ਝੂਠੇ ਅਤੇ ਬੇਬੁਨਿਆਦ ਦੋਸ਼ ਜਾਣ ਬੁਝ ਕੇ ਹਲਕਾ ਵਿਧਾਇਕ ਨੂੰ ਸਿਆਸਤ ਵਿੱਚ ਅਤੇ ਲੋਕਾਂ ਵਿੱਚ ਬਦਨਾਮ ਕਰਨ ਦੀ ਨੀਅਤ ਨਾਲ ਅਤੇ ਉਹਨਾਂ ਦਾ ਆਮ ਆਦਮੀ ਪਾਰਟੀ ਅਤੇ ਸਰਕਾਰ ਵਿੱਚ ਅਕਸ ਵਿਗਾੜਨ ਲਈ ਲਗਾਏ ਗਏ ਹਨ। ਜਿਸਦੇ ਨਾਲ ਸਾਲ 2022 ਵਿੱਚ ਮੋੜ ਹਲਕੇ ਦੇ ਵੋਟਰਾਂ ਦੇ ਭਾਰੀ ਸਮਰਥਨ ਨਾਲ ਜਿੱਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੀ ਮਾਨਹਾਨੀ ਹੋਈ ਹੈ। ਵਕੀਲ ਨੇ ਇਸ ਨੋਟਿਸ ਰਾਹੀ ਪ੍ਰਧਾਨ ਕਰਨੈਲ ਸਿੰਘ ਨੂੰ ਜਾਂ ਤਾਂ 15 ਦਿਨ ਦੇ ਅੰਦਰ ਅੰਦਰ ਵਿਧਾਇਕ ਕੋਲੋਂ ਮਾਫੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

MP Manish Tewari ਵੱਲੋਂ Chandigarh Mayor ਦੀ ਸਿੱਧੇ ਤੌਰ ‘ਤੇ ਪੰਜ ਸਾਲਾਂ ਲਈ ਚੋਣ ਕਰਵਾਏ ਜਾਣ ਦੀ ਮੰਗ

0

👉ਲੋਕ ਸਭਾ ਵਿੱਚ ਵੀ ਪੇਸ਼ ਕੀਤਾ ਸੀ ਪ੍ਰਾਈਵੇਟ ਮੈਂਬਰਜ਼ ਬਿੱਲ; ਪੰਜ ਸਾਲ ਲਈ ਹੋਣਾ ਚਾਹੀਦਾ ਹੈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕਾਰਜਕਾਲ
Chandigarh News: ਚੰਡੀਗੜ੍ਹ ਸ਼ਹਿਰ ਲਈ 29 ਜਨਵਰੀ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਹੋਣ ਵਾਲੀ ਚੋਣ ਤੋਂ ਪਹਿਲਾਂ ਸਥਾਨਕ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਇੱਕ ਵਾਰ ਫਿਰ ਤੋਂ ਸ਼ਹਿਰ ਵਾਸਤੇ ਸਿੱਧੇ ਤੌਰ ਤੇ ਪੰਜ ਸਾਲਾਂ ਲਈ ਮੇਅਰ ਦੀ ਚੋਣ ਕੀਤੇ ਜਾਣ ਦੀ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਹੈ।ਇੱਥੇ ਜਾਰੀ ਇੱਕ ਬਿਆਨ ਵਿੱਚ, ਤਿਵਾੜੀ ਨੇ ਕਿਹਾ ਹੈ ਕਿ ਕੱਲ੍ਹ ਚੰਡੀਗੜ੍ਹ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣ ਜਾ ਰਹੀ ਹੈ। ਸਾਲ 1996 ਤੋਂ ਲੈ ਕੇ ਹੁਣ ਤੱਕ ਲਗਭਗ 30 ਮੇਅਰ, 30 ਸੀਨੀਅਰ ਡਿਪਟੀ ਮੇਅਰ ਅਤੇ 30 ਡਿਪਟੀ ਮੇਅਰ ਚੁਣੇ ਜਾ ਚੁੱਕੇ ਹਨ, ਜਿਸਦਾ ਅਰਥ ਹੈ ਕਿ ਕਰੀਬ 90 ਮਾਣਯੋਗ ਸ਼ਖ਼ਸੀਅਤਾਂ ਨੂੰ ਇਹ ਰੁਤਬੇ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ  ਜਹਾਜ਼ ਹਾਦਸੇ ‘ਚ ਮਹਾਰਾਸ਼ਟਰ ਦੇ Dy CM ਸਮੇਤ 6 ਲੋਕਾਂ ਦੀ ਹੋਈ ਮੌ+ਤ

ਉਹਨਾਂ ਨੇ ਕਿਹਾ ਕਿ ਭਾਵੇਂ ਸਭ ਹੀ ਚੰਗੇ ਲੋਕ ਰਹੇ ਹਨ, ਪਰ ਸੰਰਚਨਾਤਮਕ ਤੌਰ ’ਤੇ ਇਹ ਬੇਅਖ਼ਤਿਆਰ ਅਤੇ ਅਸਰਹੀਣ ਰਹੇ ਹਨ, ਜਿਹੜੀ ਗੱਲ ਬੜੀ ਨਰਮੀ ਅਤੇ ਸ਼ਰਾਫ਼ਤ ਨਾਲ ਕਹੀ ਜਾ ਸਕਦੀ ਹੈ।ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਹ ਵਿਚਾਰ ਕਰੀਏ ਕਿ ਮੇਅਰ ਅਤੇ ਉਸਦੇ ਡਿਪਟੀ ਮੇਅਰਾਂ ਦੀ ਮੌਜੂਦਾ ਚੋਣ ਪ੍ਰਣਾਲੀ ਚੰਡੀਗੜ੍ਹ ਦੀ ਨਗਰ ਪ੍ਰਸ਼ਾਸ਼ਨ ਲਈ ਕਾਰਗਰ ਸਾਬਤ ਹੋਈ ਹੈ ਜਾਂ ਨਹੀਂ ਹੋਈ ਹੈ। ਇਸਦਾ ਜਵਾਬ ਸਪਸ਼ਟ ਤੌਰ ’ਤੇ “ਨਹੀਂ” ਹੈ। ਜੇਕਰ ਇਹ ਪ੍ਰਣਾਲੀ ਸਫਲ ਹੁੰਦੀ, ਤਾਂ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਅੱਜ ਪ੍ਰਣਾਲੀਕ ਖਾਮੀਆਂ ਅਤੇ ਸਮੱਸਿਆਵਾਂ, ਖ਼ਾਸ ਕਰਕੇ ਸਦੀਵੀ ਵਿੱਤੀ ਕਮੀ ਦਾ ਸ਼ਿਕਾਰ ਨਾ ਹੁੰਦੀ।ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਇਸ ਦਲਦਲ ਤੋਂ ਬਾਹਰ ਨਿਕਲਣ ਦਾ ਇਕੋ ਹੀ ਰਾਹ ਹੈ ਕਿ ਚੰਡੀਗੜ੍ਹ ਦੇ ਸਾਰੇ ਵੋਟਰਾਂ ਵੱਲੋਂ ਸਿੱਧੇ ਤੌਰ ’ਤੇ ਪੰਜ ਸਾਲਾਂ ਲਈ ਮੇਅਰ ਦੀ ਚੋਣ ਕੀਤੀ ਜਾਵੇ ਅਤੇ ਉਸਨੂੰ ਉਚਿਤ ਅਧਿਕਾਰ ਦਿੱਤੇ ਜਾਣ, ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਨਾਲ ਨਿਆਂ ਕਰ ਸਕੇ।

ਇਹ ਵੀ ਪੜ੍ਹੋ  ਦਾਦਾ ਤੇ ਪਿਓ ਨੇ ਕੀਤੀ Punjab Police ‘ਚ ਸੇਵਾ; ਪੁੱਤ ਹੋਇਆ Canada Police ‘ਚ ਭਰਤੀ

ਇਸੇ ਮਕਸਦ ਨਾਲ ਉਨ੍ਹਾਂ ਨੇ 5 ਦਸੰਬਰ 2025 ਨੂੰ ਲੋਕ ਸਭਾ ਵਿੱਚ ਇੱਕ ਪ੍ਰਾਈਵੇਟ ਮੈਂਬਰਜ਼ ਬਿੱਲ ਪੇਸ਼ ਕੀਤਾ ਸੀ, ਜਿਸ ਰਾਹੀਂ ਚੰਡੀਗੜ੍ਹ ਵਿੱਚ ਮੇਅਰ ਅਤੇ ਉਸਦੇ ਡਿਪਟੀ-ਮੇਅਰਾਂ ਲਈ ਪੰਜ ਸਾਲਾਂ ਦਾ ਕਾਰਜਕਾਲ ਅਤੇ ਉਨ੍ਹਾਂ ਵਾਸਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਲੋੜੀਂਦੇ ਅਧਿਕਾਰ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ।ਇਨ੍ਹਾਂ ਹਾਲਾਤਾਂ ਵਿੱਚ ਸਭ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਹਨ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਵਿਚਾਰ ਦਾ ਸਮਰਥਨ ਕੀਤਾ ਜਾਵੇ। ਉਹ ਮੌਜੂਦਾ ਸੈਸ਼ਨ ਦੌਰਾਨ ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਉਪਲਬਧ ਵਿਕਲਪਾਂ ਦੀ ਜਾਂਚ ਕਰਨਗੇ।ਅਖੀਰ ਵਿੱਚ ਇਹ ਕਹਿਣਾ ਕਾਫ਼ੀ ਹੈ ਕਿ ਜੇਕਰ ਮੌਜੂਦਾ ਢਾਂਚਾ ਜਾਰੀ ਰਿਹਾ, ਤਾਂ ਇਹ ਚੋਣਾਂ ਅਤੇ ਇਨ੍ਹਾਂ ਅਹੁਦਿਆਂ ’ਤੇ ਬੈਠਣ ਵਾਲੀਆਂ ਮਾਣਯੋਗ ਸ਼ਖ਼ਸੀਅਤਾਂ ਸਿਰਫ਼ ਰਸਮੀ ਜਾਂ ਫਿਰ ਸਜਾਵਟੀ ਅਹੁਦੇਦਾਰ ਬਣ ਕੇ ਰਹਿ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਗੁਰਦਾਸਪੁਰ ‘ਚ ਗੈਂਗਸਟਰਾਂ ਵੱਲੋਂ ਮੈਡੀਕਲ ਸਟੋਰ ਮਾਲਕ ਦਾ ਕ+ਤ+ਲ

0

Gurdaspur News: ਪੰਜਾਬ ‘ਚ ਫ਼ਿਰੌਤੀ ਲਈ ਚੱਲ ਰਹੀਆਂ ਗੋਲੀਆਂ ਤੇ ਹੋ ਰਹੇ ਕਤਲਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੁੱਧਵਾਰ ਸਵੇਰ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਇੱਕ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੁਢਲੀ ਜਾਣਕਾਰੀ ਮੁਤਾਬਕ ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਜੀਵਨ ਫ਼ੌਜੀ ਨੇ ਲਈ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਐਸਐਸਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਮੁਤਾਬਕ ਜਲਦੀ ਹੀ ਸਾਰੀ ਕਹਾਣੀ ਸਾਹਮਣੇ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ  Police ਨੇ ਮੌਜੂਦਾ AAP MLA ਦੀ ਕੋਠੀ ਕਰਵਾਈ ਖ਼ਾਲੀ, ਪ੍ਰਵਾਰ ਨੇ ਲਗਾਏ ਧੱਕੇ ਦੇ ਆਰੋਪ

ਮਿਲੀ ਜਾਣਕਾਰੀ ਮੁਤਾਬਕ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਬੀਰ ਸਿੰਘ ਬੇਦੀ ਸਵੇਰੇ ਕਰੀਬ 8 ਵਜੇ ਆਪਣਾ ਮੈਡੀਕਲ ਸਟੋਰ ਖੋਲ੍ਹ ਰਹੇ ਸਨ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਰਣਬੀਰ ਸਿੰਘ ਬੇਦੀ ਦੇ ਸਿਰ ਵਿੱਚ ਗੋਲੀਆਂ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।ਇਸ ਦੌਰਾਨ, ਗੈਂਗਸਟਰ ਜੀਵਨ ਫੌਜੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਮੈਡੀਕਲ ਸਟੋਰ ਮਾਲਕ ਦੇ ਕਤਲ ਦੀ ਜ਼ਿੰਮੇਵਾਰੀ ਲਈ। ਦਸਿਆ ਜਾ ਰਿਹਾ ਮੈਡੀਕਲ ਸਟੋਰ ਮਾਲਕ ਉੱਪਰ ਵੀ ਪਹਿਲਾਂ ਵੀ ਹਮਲੇ ਹੋਏ ਸਨ ਤੇ ਪਰਚਾ ਦਰਜ਼ ਹੋਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Police ਨੇ ਮੌਜੂਦਾ AAP MLA ਦੀ ਕੋਠੀ ਕਰਵਾਈ ਖ਼ਾਲੀ, ਪ੍ਰਵਾਰ ਨੇ ਲਗਾਏ ਧੱਕੇ ਦੇ ਆਰੋਪ

0

Patiala News: ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਜਿੱਤ ਕਰਨ ਵਾਲੇ ਵਿਧਾਇਕ ਹਰਮੀਤ ਸਿੰਘ ਪਠਾਨਮਾਜ਼ਰਾ ਵਿਰੁਧ ਦਰਜ਼ ਕੇਸ ਮਾਮਲੇ ਅਤੇ ਅਦਾਲਤ ਵੱਲੋਂ ਭਗੋੜਾ ਕਰਾਰ ਦੇਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮਿਲੀ ਸਰਕਾਰੀ ਕੋਠੀ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮੌਜੂਦਾ ਸਮੇਂ ਵਿਧਾਇਕ ਪਠਾਨਮਾਜ਼ਰਾ ਆਸਟਰੇਲੀਆ ਵਿਚ ਦੱਸੇ ਜਾ ਰਹੇ ਹਨ। ਮਿਲੀ ਸੂਚਨਾ ਮੁਤਾਬਕ SDM ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਫ਼ੌਰਸ ਤੈਨਾਤ ਕੀਤੀ ਗਈ ਹੈ। ਇਸਤੋਂ ਪਹਿਲਾਂ ਐਬੁਲੈਂਸ ਤੇ ਮੈਡੀਕਲ ਟੀਮ ਵੀ ਇੱਥੇ ਲਿਆਂਦੀਆਂ ਗਈਆਂ ਹਨ।

ਇਹ ਵੀ ਪੜ੍ਹੋ  ਜਹਾਜ਼ ਹਾਦਸੇ ‘ਚ ਮਹਾਰਾਸ਼ਟਰ ਦੇ Dy CM ਸਮੇਤ 6 ਲੋਕਾਂ ਦੀ ਹੋਈ ਮੌ+ਤ

ਦਸਿਆ ਜਾ ਰਿਹਾ ਕਿ ਪਠਾਨਮਾਜ਼ਰਾ ਦੀ ਭੈਣ ਬੀਮਾਰ ਹੈ, ਜੋਕਿ ਇੱਥੇ ਮੌਜੂਦ ਹਨ। ਜਿਕਰਯੋਗ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜ਼ਰਾ ਦੀ ਇਥੇ ਪਾਸੀ ਰੋਡ ’ਤੇ ਸਥਿਤ ਸਰਕਾਰੀ ਕੋਠੀ ਨੰਬਰ 9 ਸੀ ਮਿਲੀ ਹੋਈ ਸੀ,ਜਿਸਨੂੰ ਖ਼ਾਲੀ ਕਰਵਾਉਣ ਲਈ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ। ਉਧਰ, ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਸਦੇ ਵੱਲੋਂ ਇਹ ਸਾਰੀ ਕਾਨੂੰਨੀ ਪ੍ਰਕ੍ਰਿਆ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਧਰ, ਆਪਣੀ ਕੋਠੀ ਖ਼ਾਲੀ ਕਰਵਾਉਣ ਦੀ ਸੂਚਨਾ ਮਿਲਦੇ ਹੀ ਵਿਦੇਸ਼ ‘ਚ ਬੈਠੇ ਵਿਧਾਇਕ ਪਠਾਨਮਾਜਰਾ ਆਪਣੇ ਸੋਸ਼ਲ ਮੀਡੀਆ ‘ਤੇ ਲਾਈਵ ਹੋਏ ਹਨ ਅਤੇ ਦਾਅਵਾ ਕੀਤਾ ਹੈ ਕਿ ਇਹ ਸਾਰਾ ਧੱਕਾ ਦਿੱਲੀ ਵਾਲਿਆਂ ਦੇ ਕਹਿਣ ‘ਤੇ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ  ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਘਰ ‘ਤੇ ED ਅਤੇ ਇਨਕਮ ਟੈਕਸ ਦੀ ਰੇਡ

ਉਨ੍ਹ੍ਹਾਂ ਇਹ ਵੀ ਸਵਾਲ ਉਠਾਇਆ ਕਿ ਮੌਜੂਦਾ ਵਿਧਾਇਕ ਹੋਣ ਦੇ ਬਾਵਜੂਦ ਉਸਦੀ ਕੋਠੀ ਖਾਲੀ ਕਰਵਾ ਰਹੀ ਹੈ ਪ੍ਰੰਤੂ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਰਣਜੋਤ ਸਿੰਘ ਹਡਾਨਾ ਤੋਂ ਹਾਲੇ ਤੱਕ ਘਰ ਖਾਲੀ ਨਹੀਂ ਕਰਵਾਇਆ ਗਿਆ। ਇਸਤੋਂ ਇਲਾਵਾ ਉਨ੍ਹਾਂ ਦੀ ਪਤਨੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਗੰਭੀਰ ਦੋਸ਼ ਲਗਾਏ ਹਨ। ਦਸਣਾ ਬਣਦਾ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ 3 ਸਤੰਬਰ, 2025 ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।ਜਿਸਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ ਦੇ ਹੱਥੋਂ ਉਹ ਹਰਿਆਣਾ ਵਿਚੋਂ ਫ਼ਰਾਰ ਹੋ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਘਰ ‘ਤੇ ED ਅਤੇ ਇਨਕਮ ਟੈਕਸ ਦੀ ਰੇਡ

0

Hoshiarpur News: ਪੰਜਾਬ ਦੇ ਇੱਕ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਪਤਾ ਚੱਲਿਆ ਹੈ ਕਿ ਹੁਸਿਆਰਪੁਰ ਸਥਿਤ ਉਨਾਂ ਦੇ ਘਰ ਉੱਪਰ ED(ਇਨਫ਼ੋਰਸਮੈਂਟ ਡਾਇਰੈਕਟੋਰੇਟ) ਅਤੇ ਇਨਕਮ ਟੈਕਸ ਦੀ ਰੇਡ ਵੱਜੀ ਹੈ। ਸਵੇਰ ਸਮੇਂ ਤੋਂ ਹੀ ਦੋਨੋਂ ਵਿਭਾਗਾਂ ਦੀਆਂ ਟੀਮਾਂ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲੈ ਰਹੀਆਂ ਹਨ ਅਤੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਜਹਾਜ਼ ਹਾਦਸੇ ‘ਚ ਮਹਾਰਾਸ਼ਟਰ ਦੇ Dy CM ਸਮੇਤ 6 ਲੋਕਾਂ ਦੀ ਹੋਈ ਮੌ+ਤ

ਪੰਜਾਬ ਵਿਜੀਲੈਂਸ ਵੱਲੋਂ ਦਰਜ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜਮਾਨਤ ‘ਤੇ ਚੱਲ ਰਹੇ ਸ਼੍ਰੀ ਅਰੋੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਉਦਯੋਗ ਤੇ ਵਣਜ਼ ਮੰਤਰੀ ਰਹੇ ਹਨ। ਪਹਿਲਾਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ ਬਾਅਦ ਵਿਚ ਉਹ ਮੁੜ ਕਾਂਗਰਸ ਵਿਚ ਪਰਤ ਆਏ ਸਨ।

ਇਹ ਵੀ ਪੜ੍ਹੋ ਦਾਦਾ ਤੇ ਪਿਓ ਨੇ ਕੀਤੀ Punjab Police ‘ਚ ਸੇਵਾ; ਪੁੱਤ ਹੋਇਆ Canada Police ‘ਚ ਭਰਤੀ

ਵਿਜੀਲੈਂਸ ਵੱਲੋਂ ਉਨ੍ਹਾਂ ਵਿਰੁਧ ਦੋ ਕੇਸ ਦਰਜ਼ ਹਨ,ਇੰਨ੍ਹਾਂ ਵਿਚੋਂ ਇੱਕ ਆਮਦਨ ਤੋਂ ਵੱਧ ਜਾਇਦਾਦ ਅਤੇ ਦੂਜਾ ਵਿਜੀਲੈਂਸ ਦੇ ਅਧਿਕਾਰੀ ਨੂੰ ਰਿਸ਼ਵਤ ਦੇਣ ਦਾ। ਸ਼ਾਮ ਸੁੰਦਰ ਅਰੋੜਾ ਇਸ ਕੇਸ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਆਏ ਸਨ,ਕਿਉਂਕਿ ਉਹ ਵਿਜੀਲੈਂਸ ਅਧਿਕਾਰੀ ਨੂੰ ਦੇਣ ਲਈ ਲਿਆਂਦੀ ਰਿਸ਼ਵਤ ਨੂੰ ਗਿਣਾਉਣ ਦੇ ਲਈ ਨੋਟ ਗਿਣਨ ਵਾਲੀ ਮਸ਼ੀਨ ਨਾਲ ਹੀ ਚੁੱਕ ਲਿਆਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਹਾਜ਼ ਹਾਦਸੇ ‘ਚ ਮਹਾਰਾਸ਼ਟਰ ਦੇ Dy CM ਸਮੇਤ 6 ਲੋਕਾਂ ਦੀ ਹੋਈ ਮੌ+ਤ

Maharashtra News: ਬੁੱਧਵਾਰ ਸਵੇਰੇ ਮਹਾਰਾਸ਼ਟਰ ਵਿਚ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਇੱਕ ਜਹਾਜ਼ ਹਾਦਸੇ ‘ਚ ਉਥੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬਾਰਾਮਤੀ ਵਿੱਚ ਹੋਇਆ, ਜਿੱਥੇ ਹਵਾਈ ਅੱਡੇ ‘ਤੇ ਇਹ ਪ੍ਰਾਈਵੇਟ ਜਹਾਜ਼ ਲੈਂਡਿੰਗ ਕਰ ਰਿਹਾ ਸੀ।

ਇਹ ਵੀ ਪੜ੍ਹੋ ਦਾਦਾ ਤੇ ਪਿਓ ਨੇ ਕੀਤੀ Punjab Police ‘ਚ ਸੇਵਾ; ਪੁੱਤ ਹੋਇਆ Canada Police ‘ਚ ਭਰਤੀ

ਜਾਣਕਾਰੀ ਮੁਤਬਕ ਇੱਕ ਨਿੱਜੀ ਚਾਰਟਰਡ ਜਹਾਜ਼ ਵਿੱਚ ਮਹਾਰਾਰਸ਼ਟਰ ਦੇ ਉੱਪ ਮੁਖ ਮੰਤਰੀ ਅਜੀਤ ਪਵਾਰ ਸਮੇਤ ਉਨ੍ਹਾਂ ਦੇ ਨਿੱਜੀ ਸਹਾਇਕ, ਸੁਰੱਖਿਆ ਕਰਮਚਾਰੀ ਅਤੇ ਫਲਾਈਟ ਅਟੈਂਡੈਂਟ ਸਵਾਰ ਸਨ, ਜਿੰਨ੍ਹਾਂ ਸਾਰਿਆਂ ਦੀ ਮੌਤ ਹੋ ਗਈ। ਅਜੀਤ ਪਵਾਰ ਮੁੰਬਈ ਤੋਂ ਇਸ ਜਹਾਜ਼ ਰਾਹੀਂ ਆ ਰਹੇ ਸਨ। ਜਿਲ੍ਹਾ ਪ੍ਰਸ਼ਾਸਨ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਫ਼ਿਲਹਾਲ ਹੋਰ ਵੇਰਵਿਆਂ ਦੀ ਉਡੀਕ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਦਾਦਾ ਤੇ ਪਿਓ ਨੇ ਕੀਤੀ Punjab Police ‘ਚ ਸੇਵਾ; ਪੁੱਤ ਹੋਇਆ Canada Police ‘ਚ ਭਰਤੀ

0

Tarn Taran News: ਅੱਠ ਸਾਲ ਪਹਿਲਾਂ ਚੰਗੇ ਭਵਿੱਖ ਦੇ ਲਈ ਕੈਨੇਡਾ ਗਏ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਕੈਨੇਡੀਅਨ ਰਾਈਲ ਪੁਲਿਸ ਦੇ ਵਿਚ ਚੋਣ ਹੋਈ ਹੈ। ਵੱਡੀ ਗੱਲ ਇਹ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਸਰਵਨੂਰ ਸਿੰਘ ਦਾ ਦਾਦਾ ਤੇ ਪਿਤਾ ਪੰਜਾਬ ਪੁਲਿਸ(Punjab Police) ਵਿਚ ਨੌਕਰੀ ਕਰਦੇ ਰਹੇ ਹਨ ਤੇ ਪੁੱਤ ਨੇ ਹੁਣ ਕੈਨੇਡਾ ਵਿਚ ਜਾ ਕੇ ਸਫ਼ਲਤਾ ਦੇ ਝੰਡੇ ਗੱਡੇ ਹਨ। ਸਰਵਨੂਰ ਸਿੰਘ ਸਾਲ 2018 ਵਿੱਚ ਹਜ਼ਾਰਾਂ ਦੂਜੇ ਨੌਜਵਾਨਾਂ ਦੀ ਤਰ੍ਹਾਂ ਪੜਾਈ ਲਈ ਕੈਨੇਡਾ ਗਿਆ ਸੀ। ਪੜਾਈ ਪੂਰੀ ਕੀਤੀ ਤੇ ਵਰਕ ਪਰਮਿਟ ਮਿਲਿਆ, ਜਿਸਤੋਂ ਬਾਅਦ ਉਸ ਨੇ ਦੂਸਰੇ ਹਜ਼ਾਰਾਂ ਪੰਜਾਬੀਆਂ ਦੀ ਤਰ੍ਹਾਂ ਟਰੱਕਿੰਗ ਲਾਈਨ ਨੂੰ ਤਰਜ਼ੀਹ ਦਿੱਤੀ ਤੇ ਟਰੱਕ ਦਾ ਸਟੇਅਰਿੰਗ ਫ਼ੜ ਲਿਆ।

ਇਹ ਵੀ ਪੜ੍ਹੋ Moga Police ਨੇ ਘਰ ਵਿੱਚ ਵੜ ਕੇ ਲੁੱਟ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ

ਪ੍ਰੰਤੂ ਮਨ ਵਿਚ ਅੱਗੇ ਵਧਣ ਤੇ ਕੁਸ਼ ਹੋਰ ਕਰਨ ਦਾ ਜਜਬਾ ਸੀ, ਜਿਸਦੇ ਚੱਲਦੇ ਨਾਲ-ਨਾਲ ਪੜਦਾ ਵੀ ਰਿਹਾ ਤੇ ਨੌਕਰੀ ਲਈ ਅਪਲਾਈ ਵੀ ਕਰਦਾ ਰਿਹਾ। ਇਸ ਦੌਰਾਨ ਕੈਨੇਡਾ ਦੇ ਰਜਾਈਨਾ ਪੁਲਿਸ ਵਿਚ ਭਰਤੀ ਨਿਕਲੀ ਤੇ ਉਸਨੇ ਇਸਦੇ ਲਈ ਖੂਬ ਮਿਹਨਤ ਕੀਤਾ ਤੇ ਨਤੀਜ਼ਾ ਇੱਕ ਦਿਨ ਪਹਿਲਾਂ ਉਸਨੂੰ ਕੈਨੇਡਾ ਦੀ ਰਜਾਇਨਾ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਕਰ ਲਿਆ। ਇਹ ਉਸਦੇ ਪਰਵਾਰ ਦੀ ਤੀਜ਼ੀ ਪੀੜੀ ਹੈ, ਜੋ ਪੁਲਿਸ ਵਿਚ ਨੌਕਰੀ ਕਰ ਰਹੀ ਹੈ। ਜਾਣਕਾਰਾਂ ਮੁਤਾਬਕ ਸਰਵਨੂਰ ਸਿੰਘ ਦੇ ਦਾਦਾ ਪ੍ਰਭ ਸਿੰਘ ਪੰਜਾਬ ਪੁਲਿਸ ਵਿੱਚੋਂ ਥਾਣੇਦਾਰ ਸੇਵਾਮੁਕਤ ਹੋਏ ਹਨ ਤੇ ਪਿਤਾ ਗੁਰਲਾਲ ਸਿੰਘ ਅਤੇ ਚਾਚਾ ਗੁਰਮੀਤ ਸਿੰਘ ਵੀ ਪੰਜਾਬ ਪੁਲਿਸ ਵਿੱਚ ਬਤੌਰ ਥਾਣੇਦਾਰ ਤਰਨ ਤਾਰਨ ਵਿਖੇ ਨੌਕਰੀ ਕਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮਰਹੂਮ ਪੱਤਰਕਾਰ ਕੰਵਲਜੀਤ ਸਿੱਧੂ ਦੀ ਮਾਤਾ ਦਾ ਹੋਇਆ ਦੇਹਾਂਤ; ਭੋਗ ਅੱਜ

0

Sukhjinder Mann
Bathinda News: ਪੰਜਾਬੀ ਦੇ ਨਾਮਵਰ ਪੱਤਰਕਾਰ ਰਹੇ ਮਰਹੂਮ ਕੰਵਲਜੀਤ ਸਿੰਘ ਸਿੱਧੂ ਦੇ ਮਾਤਾ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਪੀ ਗੁਰਸ਼ਰਨ ਸਿੰਘ ਦੇ ਸਤਿਕਾਰਯੋਗ ਸੱਸ ਮਾਤਾ ਸਰਦਾਰਨੀ ਗੁਰਮੀਤ ਕੌਰ ਸਿੱਧੂ ਦਾ ਲੰਘੀ 19 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦੇ ਨਮਿੱਤ ਸ਼ਰਧਾਂਜਲੀ ਸਮਾਰੋਹ ਤੇ ਅੰਤਿਮ ਅਰਦਾਸ ਅੱਜ 28 ਜਨਵਰੀ 2026 ਨੂੰ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ, 100 ਫੁੱਟੀ ਰੋਡ ਬਠਿੰਡਾ ਵਿਖੇ ਦੁਪਿਹਰ 12 ਤੋਂ 1 ਵਜੇਂ ਹੋ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1897682