Sunday, May 10, 2026
Home Blog Page 230

ਅਕਾਲੀ ਦਲ ਪੁਨਰ ਸੁਰਜੀਤ ਨੂੰ ਪਟਿਆਲਾ ਵਿੱਚ ਵੱਡਾ ਝਟਕਾ

0

Patiala News: ਅਕਾਲੀ ਦਲ ਪੁਨਰ ਸੁਰਜੀਤ ਨੂੰ ਪਟਿਆਲਾ ਵਿੱਚ ਵੱਡਾ ਝਟਕਾ ਲੱਗਿਆ ਹੈ। ਐਸ.ਐਸ.ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੇ ਧਰਮਪਤਨੀ ਬੀਬੀ ਅਨੂਪ ਇੰਦਰ ਕੌਰ ਸੰਧੂ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ।

ਇਹ ਵੀ ਪੜ੍ਹੋ Haryana SGPC ਦਾ ਵਿਵਾਦ ਮੁੜ ਵਧਿਆ; ਪ੍ਰਧਾਨ ਝੀਂਡਾ ਵੱਲੋਂ ਦਾਦੂਵਾਲ ਨੂੰ ਬਰਖਾਸਤ ਕਰਨ ਦਾ ਐਲਾਨ

ਇਸ ਮੌਕੇ ਸੀਨੀਅਰ ਆਗੂ ਸ.ਬਲਵਿੰਦਰ ਸਿੰਘ ਭੂੰਦੜ ਅਤੇ ਸ.ਤਜਿੰਦਰ ਸਿੰਘ ਮਿੱਡੂਖੇੜਾ ਵੀ ਮੌਜੂਦ ਰਹੇ।ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਚੱਬੇਵਾਲ ਹਲਕੇ ਤੋਂ ਸੀਨੀਅਰ ਆਪ ਆਗੂ ਹਰਮਿੰਦਰ ਸਿੰਘ ਸੰਧੁ ਨੇ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਿਲ੍ਹਾ ਪ੍ਰਸ਼ਾਸਨ ਅਤੇ ਯੁੱਧ ਨਸ਼ਿਆਂ ਵਿਰੁੱਧ ਜ਼ਿਲ੍ਹਾ ਬਠਿੰਡਾ ਟੀਮ ਦੀ ਹੋਈ ਅਹਿਮ ਮੀਟਿੰਗ

0

Bathinda News: war on drugs; ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਜਿਲ੍ਹਾ ਪ੍ਰਸ਼ਾਸਨ ਅਤੇ ਯੁੱਧ ਨਸ਼ਿਆਂ ਵਿਰੁੱਧ ਟੀਮ ਦੀ ਇਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਲਕਾ ਬਠਿੰਡਾ ਸ਼ਹਿਰੀ, ਭੁੱਚੋ ਅਤੇ ਬਠਿੰਡਾ ਦਿਹਾਤੀ ਦੇ ਸਾਰੇ ਬਲਾਕ ਕੋਆਰਡੀਨੇਟਰਾਂ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਪਿੰਡਾਂ ਦੇ ਪਹਿਰੇਦਾਰ ਦੀ ਸ਼ੁਰੂਆਤ ਸਬੰਧੀ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਪਤਨੀ ਤੇ ਮਾਸੂਮ ਬੱਚੀਆਂ ਦੇ ਕ+ਤ+ਲ ਤੋਂ ਬਾਅਦ ਨਾਮੀਂ ਸੈਲੂਨ ਮਾਲਕ ਨੇ ਕੀਤੀ ਆਤਮਹੱਤਿਆ!

ਮਾਰਚ 2025 ਤੋਂ ਸ਼ੁਰੂ ਹੋਏ ਪਹਿਲੇ ਪੜਾਅ ਦੇ ਸਫਲਤਾ ਪੂਰਵਕ ਪੂਰਾ ਹੋਣ ਤੋਂ ਬਾਅਦ ਇਹ ਹੁਣ ਇੱਕ ਨਵੇਂ ਪੜਾਅ ਤੇ ਪਹੁੰਚ ਚੁੱਕਿਆ ਹੈ ਜਿਸਦੀ ਕਿ ਬੀਤੇ ਕੱਲ੍ਹ ਜਲੰਧਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਅਗਲੇ ਪੜਾਅ ਪਿੰਡਾਂ ਦੇ ਪਹਿਰੇਦਾਰ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਬਣੀਆਂ ਕਮੇਟੀਆ ਆਪਣੇ ਆਪਣੇ ਪਿੰਡਾਂ,ਗਲੀ, ਮੁਹਲਿਆਂ ਵਿੱਚ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਦਾ ਪਰਚਾਰ ਕਰਨਗੀਆ ਅਤੇ ਲੋਕਾਂ ਨੂੰ ਨਸ਼ੇ ਦੇ ਮਾੜੇ ਪਰਭਾਵ ਤੋਂ ਜਾਣੂੰ ਕਰਵਾਉਣਗੀਆਂ।

ਇਹ ਵੀ ਪੜ੍ਹੋ Breaking News: Bathinda ਨਗਰ ਨਿਗਮ ਦੀ ਵਾਰਡਬੰਦੀ ਦਾ ਮੁੱਦਾ High Court ਪੁੱਜਿਆ;ਨੋਟਿਸ ਜਰੀ,ਸੁਣਵਾਈ ਅੱਜ

ਇਸ ਮੌਕੇ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਹਿਰੀ, ਬਲਕਰਨ ਸਿੰਘ ਮਾਹਲ ਐਸ ਡੀ ਐਮ, ਪ੍ਰਿਤਪਾਲ ਸਿੰਘ ਡੀ ਐਸ ਪੀ ਭੁੱਚੋ, ਅੰਮ੍ਰਿਤਪਾਲ ਡੀ ਐਸ ਪੀ ਸਿਟੀ 1, ਹਰਵਿੰਦਰ ਸਿੰਘ ਸਰਾਂ ਡੀ ਐਸ ਪੀ ਬਠਿੰਡਾ ਦਿਹਾਤੀ, ਗੁਰਸੇਵਕ ਸਿੰਘ ਬਾਂਡੀ ਜਿਲ੍ਹਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਰੁਪਿੰਦਰ ਸਿੰਘ ਜਿਲ੍ਹਾ ਵਾਈਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਮਹਿੰਦਰ ਸਿੰਘ ਫੁਲੋਮਿੱਠੀ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਬਠਿੰਡਾ ਸ਼ਹਿਰੀ, ਬਲਕਾਰ ਸਿੰਘ ਭੋਖੜਾ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਭੁੱਚੋ, ਰਿਪਨਦੀਪ ਸਿੰਘ ਸਿੱਧੂ ਜਿਲ੍ਹਾ ਮੀਡੀਆ ਵਾਈਸ ਕੋਆਰਡੀਨੇਟਰ ਉਚੇਚੇ ਤੌਰ ‘ਤੇ ਹਾਜ਼ਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ਸ਼ਹਿਰੀ ਹਲਕੇ ‘ਚ ਦੋ ਦਰਜਨ ਤੋਂ ਵੱਧ ਨੌਜਵਾਨ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

0

👉ਬਬਲੀ ਢਿੱਲੋਂ ਦੀ ਅਗਵਾਈ ਹੇਠ ਹਰਸਿਮਰਤ ਕੌਰ ਬਾਦਲ ਨੇ ਸਿਰੋਪਾਓ ਪਾ ਕੇ ਕੀਤਾ ਪਾਰਟੀ ਚ ਸ਼ਾਮਿਲ
Bathinda News:ਬਠਿੰਡਾ ਦੇ ਰੇਲਵੇ ਲਾਈਨ ਪਾਰ ਇਲਾਕੇ ਦੇ ਪਰਸਰਾਮ ਨਗਰ ਤੋਂ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਹ ਨੌਜਵਾਨ ਇਲਾਕੇ ਦੇ ਸਰਗਰਮ ਅਕਾਲੀ ਨੇਤਾ ਗੁਰਸੇਵਕ ਸਿੰਘ ਮਾਨ ਅਤੇ ਹਰਵਿੰਦਰ ਗੰਜੂ ਦੀ ਯਤਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਿਲ ਹੋਏ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਪਤਨੀ ਤੇ ਮਾਸੂਮ ਬੱਚੀਆਂ ਦੇ ਕ+ਤ+ਲ ਤੋਂ ਬਾਅਦ ਨਾਮੀਂ ਸੈਲੂਨ ਮਾਲਕ ਨੇ ਕੀਤੀ ਆਤਮਹੱਤਿਆ!

ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਵਿੱਚ ਕਰਨਵੀਰ, ਰੋਬਿਨ ਜੈਸਵਾਲ, ਪ੍ਰਿੰਸ, ਨਮਨ, ਪ੍ਰਿੰਸ, ਅਰਜੁਨ, ਕ੍ਰਿਸ਼ਨ, ਨੰਨੂ, ਦੀਪਕ, ਬਿੱਟੂ, ਯਤਿਨ, ਤੁਸਾਰ, ਜਸਕਰਨ, ਸੌਰਵ, ਸੁਮਨ, ਸੁਭਮ, ਮਨਦੀਪ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹਨ।ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੰਨ੍ਹਾਂ ਨੌਜਵਾਨਾਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ।

ਇਹ ਵੀ ਪੜ੍ਹੋ Bathinda Police ਵੱਲੋਂ ਹਥਿਆਰਾਂ ਨਾਲ ਰੀਲਾਂ ਬਣਾਉਣ ਵਾਲੀ ਨੌਜਵਾਨ ‘ਲੜਕੀ’ ਗ੍ਰਿਫ਼ਤਾਰ

ਉਨ੍ਹਾਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਨੌਜਵਾਨਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਲੜਦਾ ਆਇਆ ਹੈ ਅਤੇ ਅੱਗੇ ਵੀ ਉਨ੍ਹਾਂ ਨੂੰ ਸੰਗਠਨ ਵਿੱਚ ਪੂਰਾ ਮਾਣ-ਸਨਮਾਨ ਮਿਲੇਗਾ। ਇਸ ਮੌਕੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਕਾਰਨ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਨਿਰਾਸ਼ਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Guru Kashi University ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ GKU ਦਾ ਮਲਟੀ ਡਿਸਪਲਿਨਰੀ ਰਿਸਰਚ ਜਰਨਲ ਅੰਕ-2 ਰੀਲੀਜ਼

0

Talwandi Sabo News: Guru Kashi University ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਜੀ.ਕੇ.ਯੂ. ਦਾ ਮਲਟੀਡਿਸਪਲਿਨਰੀ ਰਿਸਰਚ ਜਰਨਲ ਅੰਕ-2 ਰੀਲੀਜ਼ ਕੀਤਾ ਗਿਆ। ਇਸ ਮੌਕੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਸਨਮਾਨਿਤ ਮਹਿਮਾਨ ਵਜੋਂ ਹਾਜ਼ਰ ਹੋਏ। ਇਹ ਪੱਤ੍ਰਿਕਾ ਡਾ. ਵਿਜੈ ਲਕਸ਼ਮੀ ਤੇ ਡਾ. ਰਜਿੰਦਰ ਕੁਮਾਰ ਦੇ ਸੰਪਾਦਕ ਮੰਡਲ ਵੱਲੋਂ ਸੰਪਾਦਿਤ ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਪਤਨੀ ਤੇ ਮਾਸੂਮ ਬੱਚੀਆਂ ਦੇ ਕ+ਤ+ਲ ਤੋਂ ਬਾਅਦ ਨਾਮੀਂ ਸੈਲੂਨ ਮਾਲਕ ਨੇ ਕੀਤੀ ਆਤਮਹੱਤਿਆ!

ਪੱਤ੍ਰਿਕਾ ਰੀਲੀਜ਼ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਡਾ. ਸਿੱਧੂ ਨੇ ਕਿਹਾ ਕਿ ਇਹ ਰਸਾਲਾ ਵਰਸਿਟੀ ਦੀ ਖੋਜ, ਨਵੀਨਤਾ ਅਤੇ ਗੁਣਵੱਤਾ ਪੂਰਵਕ ਖੋਜਾਂ ਨੂੰ ਪ੍ਰਕਾਸ਼ਿਤ ਕਰੇਗਾ। ਜੋ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ‘ਵਰਸਿਟੀ ਦੀ ਵਿੱਦਿਅਕ ਪਛਾਣ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗਾ।ਇਸ ਮੌਕੇ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਦੱਸਿਆ ਕਿ ਇਸ ਨਾਲ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਖੋਜਾਰਥੀਆਂ, ਅਧਿਆਪਕਾਂ ਅਤੇ ਖੋਜ ਮਾਹਿਰਾਂ ਲਈ ਆਪਣੀਆਂ ਖੋਜਾਂ ਨੂੰ ਹੋਰਨਾਂ ਵਿਗਿਆਨੀਆਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Haryana SGPC ਦਾ ਵਿਵਾਦ ਮੁੜ ਵਧਿਆ; ਪ੍ਰਧਾਨ ਝੀਂਡਾ ਵੱਲੋਂ ਦਾਦੂਵਾਲ ਨੂੰ ਬਰਖਾਸਤ ਕਰਨ ਦਾ ਐਲਾਨ

👉ਭਾਈ ਦਾਦੂਵਾਲ ਦਾ ਦਾਅਵਾ; ਝੀਂਡਾ ਪ੍ਰਧਾਨਗੀ ਲਈ ਬਹੁਮਤ ਖੋਹ ਚੁੱਕਿਆ, ਨਹੀਂ ਲੈ ਸਕਦਾ ਕੋਈ ਫੈਸਲਾ
Chandigarh News: Haryana SGPC; ਪਹਿਲੇ ਹੀ ਦਿਨ ਤੋਂ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਚੱਲਦੀ ਆ ਰਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹੁੱਦੇਦਾਰਾਂ ਵਿਚਕਾਰ ਚੱਲ ਰਿਹਾ ਵਿਵਾਦ ਸਿਖ਼ਰ ‘ਤੇ ਪੁੱਜ ਗਿਆ ਹੈ। ਕਮੇਟੀ ਦੇ ਪ੍ਰਧਾਨ ਜਗਦੀਸ ਸਿੰਘ ਝੀਂਡਾ ਨੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਕਮੇਟੀ ਤੋਂ ਖਾਰਜ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਭਾਈ ਦਾਦੂਵਾਲ ਨੇ ਦਾਅਵਾ ਕੀਤਾ ਹੈ ਕਿ ਖੁਦ ਸ: ਝੀਂਡਾ ਪ੍ਰਧਾਨਗੀ ਲਈ ਬਹੁਮਤ ਖੋਹ ਚੁੱਕੇ ਹਨ, ਕਿਉਂਕਿ ਉਨ੍ਹਾਂ ਨੇ ਮੈਂਬਰਾਂ ਦਾ ਸਮਰਥਨ ਖੋਹ ਦਿੱਤਾ ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਪਤਨੀ ਤੇ ਮਾਸੂਮ ਬੱਚੀਆਂ ਦੇ ਕ+ਤ+ਲ ਤੋਂ ਬਾਅਦ ਨਾਮੀਂ ਸੈਲੂਨ ਮਾਲਕ ਨੇ ਕੀਤੀ ਆਤਮਹੱਤਿਆ!

ਦੋਨਾਂ ਨੇ ਵੱਖ ਵੱਖ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ-ਦੂਜੇ ਉੱਪਰ ਗੰਭੀਰ ਦੋਸ਼ ਲਗਾਏ ਹਨ।ਜਿਸਦੇ ਵਿਚ ਧਰਮ ਦੇ ਨਾਂ ‘ਤੇ ਮਾਇਆ ਇਕੱਠੀ ਕਰਨਾ ਵੀ ਸ਼ਾਮਲ ਹੈ। ਜਿਕਰਯੋਗ ਹੈ ਕਿ ਬੀਤੇ ਕੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਜ਼ਟ ਮੀਟਿੰਗ ਸੀ, ਜਿਸਦੇ ਵਿਚ ਦੋ ਤਿਹਾਈ ਬਹੁਮਤ ਦੇ ਨਾਲ ਇਹ ਬਜ਼ਟ ਪਾਸ ਹੋਣ ਦਾ ਦਾਅਵਾ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਹੈ ਕਿ ਹੁਣ ਬਹੁਸੰਮਤੀ ਨੇ ਦਾਦੂਵਾਲ ਨੂੰ ਬਤੌਰ ਮੈਂਬਰ ਖਾਰਜ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ CM Bhagwant Mann ਨੇ ਜਥੇਦਾਰ ਨੂੰ ਕੀਤੀ ਅਪੀਲ..,ਪੇਸ਼ੀ ਮੌਕੇ ਹੋਵੇ Live Telecast

ਜਦਕਿ ਭਾਈ ਦਾਦੂਵਾਲ ਦਾ ਤਰਕ ਹੈ ਕਿ ਮੀਟਿੰਗ ਵਿਚ 28 ਮੈਂਬਰ ਹੀ ਹਾਜ਼ਰ ਸਨ ਜਦਕਿ 19 ਮੈਂਬਰ ਉਨ੍ਹਾਂ ਦੇ ਨਾਲ ਝੀਂਡਾ ਦੇ ਵਿਰੋਧ ਵਿਚ ਗੁਰਦੁਆਰਾ ਨਾਢਾ ਸਾਹਿਬ ਵਿਖੇ ਬੈਠੇ ਹੋਏ ਸਨ।ਦਾਦੂਵਾਲ ਨੇ ਕਿਹਾ ਕਿ ਜਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਉਨਾਂ ਸਮੇਤ ਕੁੱਲ 29 ਮੈਂਬਰਾਂ ਨੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਚੁਣਿਆ ਸੀ ਤੇ ਹੁਣ ਇੰਨ੍ਹਾਂ 29 ਵਿਚੋਂ 19 ਮੈਂਬਰ ਵਿਰੁਧ ਹੋ ਗਏ ਹਨ, ਜਿੰਨ੍ਹਾਂ ਵੱਲੋਂ ਬਕਾਇਦਾ ਜੂਡੀਸ਼ੀਅਲ ਕਮਿਸ਼ਨ ਨੂੰ ਵੀ ਆਪਣਾ ਸਮਰਥਨ ਵਾਪਸ ਲੈਣ ਬਾਬਤ ਲਿਖਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੰਦਭਾਗੀ ਖ਼ਬਰ; ਪਤਨੀ ਤੇ ਮਾਸੂਮ ਬੱਚੀਆਂ ਦੇ ਕ+ਤ+ਲ ਤੋਂ ਬਾਅਦ ਨਾਮੀਂ ਸੈਲੂਨ ਮਾਲਕ ਨੇ ਕੀਤੀ ਆਤਮਹੱਤਿਆ!

0

Firozpur News:ਫ਼ਿਰੋਜਪੁਰ ਸ਼ਹਿਰ ਦੇ ਵਿੱਚ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਇੱਕ ਵਿਅਕਤੀ ਦੇ ਵੱਲੋਂ ਆਪਣੀਆਂ ਮਾਸੂਮ ਬੱਚੀਆਂ ਅਤੇ ਪਤਨੀ ਦੇ ਕਤਲ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਕਥਿਤ ਤੌਰ ‘ਤੇ ਆਤਮਹੱਤਿਆ ਕਰਨ ਦੀ ਸੂਚਨਾ ਸਾਹਮਣੇ ਆਈ ਹੈ। ਮ੍ਰਿਤਕ ਪ੍ਰਾਪਟੀ ਡੀਲਰ ਦਾ ਕੰਮ ਕਰਦਾ ਸੀ ਤੇ ਨਾਲ ਹੀ ਸ਼ਹਿਰ ਦੇ ਇੱਕ ਨਾਮੀਂ ਮਾਹੀ ਸੈਲੂਨ ਦਾ ਮਾਲਕ ਵੀ ਸੀ। ਮ੍ਰਿਤਕਾਂ ਵਿਚ ਖੁਦ ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ, ਪਤਨੀ ਜਸਵੀਰ ਕੌਰ, ਪੁੱਤਰੀਆਂ ਮਨਵੀਰ ਕੌਰ (10 ਸਾਲ) ਤੇ ਪ੍ਰਨੀਤ ਕੌਰ (6 ਸਾਲ) ਦੇ ਵਜੋਂ ਹੋਈ ਹੈ।

ਇਹ ਵੀ ਪੜ੍ਹੋ Punjab ਦੇ ਦੋ ਜ਼ਿਲ੍ਹਿਆਂ ਨੂੰ ਬੰ+ਬ ਨਾਲ ਉੜਾਉਣ ਦੀ ਮਿਲੀ ਧਮਕੀ!, ਪੁੱਜੀ ਪੁਲਿਸ ਹੀ ਪੁਲਿਸ

ਘਟਨਾ ਦਾ ਪਤਾ ਲੱਗਦੇ ਹੀ ਫ਼ਿਰੋਜਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਖੁਦ ਵੀ ਮੌਕੇ ‘ਤੇ ਪੁੱਜੇ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਫ਼ਿਰੋਜਪੁਰ ਦੇ ਬਾਬਾ ਰਾਮ ਲਾਲ ਗੁਰਦੂਆਰਾ ਸਾਹਿਬ ਦੇ ਪਿੱਛੇ ਹਰਮਨ ਨਗਰ ਦੇ ਵਿਚ ਵਾਪਰੀ ਹੈ। ਮ੍ਰਿਤਕ ਨੂੰ ਜਾਣਨ ਵਾਲੇ ਇਹ ਘਟਨਾ ਸੁਣ ਕੇ ਕਾਫ਼ੀ ਹੈਰਾਨ ਹਨ ਕਿਉਕਿ ਉਨ੍ਹਾਂ ਦੇ ਦੱਸਣ ਮੁਤਾਬਕ ਅਮਨਦੀਪ ਕਾਫ਼ੀ ਹਸਮੁੱਖ ਸੁਭਾਅ ਦਾ ਸੀ ਤੇ ਉਸਦਾ ਸਰਕਲ ਵੀ ਕਾਫ਼ੀ ਵੱਡਾ ਸੀ। ਜਿਸਦੇ ਚੱਲਦੇ ਘਟਨਾ ਦੇ ਵਾਪਰਨ ਪਿੱਛੇ ਕਾਰਨਾਂ ਨੂੰ ਲੈ ਕੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ Bathinda Police ਵੱਲੋਂ ਹਥਿਆਰਾਂ ਨਾਲ ਰੀਲਾਂ ਬਣਾਉਣ ਵਾਲੀ ਨੌਜਵਾਨ ‘ਲੜਕੀ’ ਗ੍ਰਿਫ਼ਤਾਰ

ਸੂਚਨਾ ਮੁਤਾਬਕ ਅੱਜ ਸਵੇਰੇ ਘਰੇਂ ਸਫ਼ਾਈ ਲਈ ਔਰਤ ਆਈ ਸੀ ਪ੍ਰੰਤੂ ਪ੍ਰਵਾਰ ਵੱਲੋਂ ਘਰ ਦਾ ਗੇਟ ਨਹੀਂ ਖੋਲਿਆ ਗਿਆ, ਜਿਸਤੋਂ ਬਾਅਦ ਉਸਨੇ ਗੁਆਂਢੀਆਂ ਨੂੰ ਦਸਿਆ ਤਾਂ ਇੱਕ ਗੁਆਂਢੀ ਕਰਨਜੀਤ ਸਿੰਘ ਆਪਣੀ ਪਤਨੀ ਨਾਲ ਘਰ ਪੁੱਜਿਆ ਤੇ ਅੰਦਰੋਂ ਬੰਦ ਇੱਕ ਦਰਵਾਜ਼ੇ ਨੂੰ ਤੋੜ ਜਦ ਕੋਠੀ ਵਿਚ ਦਾਖਲ ਹੋਏ ਤਾਂ ਚਾਰੇ ਪਾਸੇ ਲਹੂ ਵਹਿ ਰਿਹਾ ਸੀ ਤੇ ਮਾਸੂਮ ਬੱਚਿਆ ਸਮੇਤ ਸਾਰੇ ਪ੍ਰਵਾਰ ਦੀਆਂ ਲਾਸ਼ਾਂ ਪਈਆਂ ਸਨ। ਐਸਐਸਪੀ ਭੁਪਿੰਦਰ ਸਿੰਘ ਨੇ ਵੀ ਮੀਡੀਆ ਨੂੰ ਦਸਿਆ ਕਿ ਘਟਨਾ ਦੇ ਸਮੇਂ ਅਮਨਦੀਪ ਦੇ ਨਜਦੀਕ ਉਸਦਾ ਪਿਸਤੌਲ ਸੀ ਤੇ ਸਾਰੇ ਹੀ ਪ੍ਰਵਾਰ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਮੁਢਲੀ ਜਾਂਚ ਤੋਂ ਇਹ ਖੁਦਕਸ਼ੀ ਲੱਗਦੀ ਹੈ ਪ੍ਰੰਤੂ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਨਾਲ ਪੂਰੀ ਵਚਨਬੱਧਤਾ ਜੁੜਨ ਦਾ ਦਿੱਤਾ ਭਰੋਸਾ

Chandigarh News: ਪ੍ਰਸਿੱਧ ਪੰਜਾਬੀ ਗਾਇਕ ਅਤੇ ਸੱਭਿਆਚਾਰਕ ਪ੍ਰਤੀਨਿਧੀ ਸ੍ਰੀ ਗੁਰਦਾਸ ਮਾਨ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਲੋਕ ਭਵਨ, ਪੰਜਾਬ ਵਿਖੇ ਮੁਲਾਕਾਤ ਕੀਤੀ।ਇਸ ਮੀਟਿੰਗ ਦੌਰਾਨ, ਦੋਵਾਂ ਵੱਲੋਂ ਸਮਾਜ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ, ਜਿਸ ਦੇ ਸੂਬੇ ਦੇ ਨੌਜਵਾਨਾਂ ‘ਤੇ ਮਾੜੇ ਤੇ ਵਿਨਾਸ਼ਕਾਰੀ ਪ੍ਰਭਾਵ ਪੈ ਰਹੇ ਹਨ।ਇਸ ਗੰਭੀਰ ਵਿਸ਼ੇ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਰਾਜਪਾਲ ਨੇ ਪੰਜਾਬ ਵਿੱਚੋਂ ਇਸ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਰਾਖੀ ਲਈ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ CM Bhagwant Mann ਨੇ ਜਥੇਦਾਰ ਨੂੰ ਕੀਤੀ ਅਪੀਲ..,ਪੇਸ਼ੀ ਮੌਕੇ ਹੋਵੇ Live Telecast

ਸ੍ਰੀ ਕਟਾਰੀਆ ਨੇ ਸ੍ਰੀ ਗੁਰਦਾਸ ਮਾਨ ਨੂੰ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਵਿਦਿਅਕ ਸੰਸਥਾਵਾਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ, ਗੈਰ-ਸਰਕਾਰੀ ਸੰਗਠਨਾਂ, ਖਿਡਾਰੀਆਂ, ਸਿਆਸੀ ਸੰਗਠਨਾਂ ਅਤੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਇੱਕ ਨਿਰੰਤਰ ਜਨਤਕ ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਰਾਜਪਾਲ ਨੇ ਨਿੱਜੀ ਤੌਰ ‘ਤੇ ਜ਼ਮੀਨੀ ਪੱਧਰ ‘ਤੇ ਸੂਬੇ ਦੇ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਵਿਆਪਕ ਪੈਦਲ ਯਾਤਰਾਵਾਂ ਵੀ ਕੀਤੀਆਂ ਹਨ, ਜਿਸ ਵਿੱਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਖੇ ਛੇ ਦਿਨਾਂ ਅਤੇ ਜਲੰਧਰ ਜ਼ਿਲ੍ਹੇ ਨੂੰ ਦੋ ਦਿਨਾਂ ਵਿੱਚ ਕਵਰ ਕੀਤਾ ਗਿਆ, ਇਸ ਯਾਤਰਾ ਦਾ ਉਦੇਸ਼ ਜਨਤਕ ਸਮਰਥਨ ਜੁਟਾਉਣਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ।

ਇਹ ਵੀ ਪੜ੍ਹੋ Bathinda Police ਵੱਲੋਂ ਹਥਿਆਰਾਂ ਨਾਲ ਰੀਲਾਂ ਬਣਾਉਣ ਵਾਲੀ ਨੌਜਵਾਨ ‘ਲੜਕੀ’ ਗ੍ਰਿਫ਼ਤਾਰ

ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਰੁੱਧ ਲੋਕਾਂ ਦਾ ਸਮਰਥਨ ਜੁਟਾਉਣ ਵਿੱਚ ਕਲਾ, ਸੱਭਿਆਚਾਰ ਅਤੇ ਪ੍ਰਭਾਵੀ ਸ਼ਖਸੀਅਤਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ ਰਾਜਪਾਲ ਨੇ ਸ੍ਰੀ ਗੁਰਦਾਸ ਮਾਨ ਨੂੰ ਇਸ ਮੁਹਿੰਮ ਨਾਲ ਸਰਗਰਮੀ ਨਾਲ ਜੁੜਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਲਾਹਣਤ ਤੋਂ ਦੂਰ ਰਹਿਣ ਲਈ ਸਿੱਖਿਅਤ ਅਤੇ ਪ੍ਰੇਰਿਤ ਕਰਨ ਲਈ ਦੀ ਅਪੀਲ ਕੀਤੀ।ਇਸ ਨੇਕ ਕਾਰਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਗੁਰਦਾਸ ਮਾਨ ਨੇ ਰਾਜਪਾਲ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਜਾਗਰੂਕਤਾ ਮਾਰਚਾਂ ਵਿੱਚ ਹਿੱਸਾ ਲੈਣ ਲਈ ਆਪਣੇ ਪੁਰਜ਼ੋਰ ਸਮਰਥਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ ਇਕਜੁਟ ਹੋ ਕੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟੇਗਾ ਪੰਜਾਬ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਕੀਤੀ ਦੂਜੇ ਪੜਾਅ ਦੀ ਸ਼ੁਰੂਆਤ

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖਣਾ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਉਹ ਇੱਕ ਸਿਹਤਮੰਦ, ਨਸ਼ਾ ਮੁਕਤ ਪੰਜਾਬ ਬਣਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਵਿਆਪਕ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣਗੇ।ਸਕਾਰਾਤਮਕਤਾ ਨਾਲ ਸਮਾਪਤ ਹੋਈ ਇਹ ਮੀਟਿੰਗ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਅਤੇ ਸੂਬੇ ਦੇ ਨੌਜਵਾਨਾਂ ਲਈ ਇੱਕ ਬਿਹਤਰ ਭਵਿੱਖ ਸੁਰੱਖਿਅਤ ਕਰਨ ਵਾਸਤੇ ਸਮੂਹਿਕ ਕਾਰਵਾਈ ਅਤੇ ਸਮਾਜਿਕ ਭਾਗੀਦਾਰੀ ਦੀ ਵਿਸ਼ੇਸ਼ ਲੋੜ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ਦੇ ਦੋ ਜ਼ਿਲ੍ਹਿਆਂ ਨੂੰ ਬੰ+ਬ ਨਾਲ ਉੜਾਉਣ ਦੀ ਮਿਲੀ ਧਮਕੀ!, ਪੁੱਜੀ ਪੁਲਿਸ ਹੀ ਪੁਲਿਸ

Firozpur News: ਪੰਜਾਬ ਦੇ ਦੋ ਜ਼ਿਲ੍ਹਿਆਂ ਦੀਆਂ ਅਦਾਲਤਾਂ ਵਿਚ ਧਮਕੀ ਆਉਣ ਦੀਆਂ ਸੂਚਨਾਵਾਂ ਹਨ। ਫ਼ਿਰੋਜਪੁਰ ਤੇ ਬਾਅਦ ਵਿਚ ਮੋਗਾ ਦੀਆਂ ਅਦਾਲਤਾਂ ਵਿਚ ਈਮੇਲ ਰਾਹੀਂ ਪੁੱਜੀਆਂ ਧਮਕੀਆਂ ਦੇ ਮੱਦੇਨਜ਼ਰ ਦੋਨਾਂ ਥਾਵਾਂ ‘ਤੇ ਵੱਡੀ ਗਿਣਤੀ ਵਿਚ ਪੁਲਿਸ ਪੁੱਜ ਗਈ ਹੈ। ਡਾਗ ਸੁਕਾਇਡ ਤੋਂ ਇਲਾਵਾ ਪੁਲਿਸ ਦੀਆਂ ਵਿਸ਼ੇਸ ਟੀਮਾਂ ਵੱਲੋਂ ਅਦਾਲਤੀ ਕੰਪਲੈਕਸਾਂ ਦਾ ਕੋਨਾ-ਕੋਨਾ ਛਾਣਿਆ ਜਾ ਰਿਹਾ।

ਇਹ ਵੀ ਪੜ੍ਹੋ CM Bhagwant Mann ਨੇ ਜਥੇਦਾਰ ਨੂੰ ਕੀਤੀ ਅਪੀਲ..,ਪੇਸ਼ੀ ਮੌਕੇ ਹੋਵੇ Live Telecast

ਇਸ ਦੌਰਾਨ ਇੱਥੇ ਪੇਸ਼ੀ ਭੁਗਤਣ ਤੇ ਹੋਰ ਕੰਮਕਾਜ਼ ਲਈ ਪੁੱਜੇ ਲੋਕਾਂ ਨੂੰ ਇੱਕ ਪਾਸੇ ਕੀਤਾ ਗਿਆ ਤੇ ਨਾਲ ਹੀ ਵਕੀਲਾਂ ਦੇ ਚੈਬਰਾਂ ਨੂੰ ਵੀ ਖਾਲੀ ਕਰਵਾ ਕੇ ਛਾਣਬੀਣ ਕੀਤੀ ਜਾ ਰਹੀ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਜਾਂਚ ਨੂੰ ਰੁਟੀਨ ਦਸਿਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੰਜਾਬ ਦੇ ਕਈ ਥਾਵਾਂ ‘ਤੇ ਸਕੂਲਾਂ ਅਤੇ ਹੋਰਨ ਇਮਾਰਤਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ, ਬੇਸ਼ੱਕ ਪੜਤਾਲ ਤੋਂ ਬਾਅਦ ਕੁੱਝ ਨਹੀਂ ਨਿਕਲਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM Bhagwant Mann ਨੇ ਜਥੇਦਾਰ ਨੂੰ ਕੀਤੀ ਅਪੀਲ..,ਪੇਸ਼ੀ ਮੌਕੇ ਹੋਵੇ Live Telecast

0

Punjab News: ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(CM Bhagwant Mann) ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਸੱਦਣ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਵੀਰਵਾਰ ਨੂੰ ਸਵੇਰੇ 10:24 ਮਿੰਟ ‘ਤੇ ਆਪਣੇ ਐਕਸ(X) ਉੱਪਰ ਪਾਈ ਇੱਕ ਪੋਸਟ ਦੇ ਵਿਚ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਨੂੰ ਵੱਡੀ ਅਪੀਲ ਕੀਤੀ ਹੈ।ਉਨ੍ਹਾਂ ਮੰਗ ਕੀਤੀ ਕਿ 15 ਜਨਵਰੀ ਨੂੰ ਆਪਣੀ ਪੇਸ਼ੀ ਨੂੰ live telecast ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ BJP MP ਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਨੂੰ ਝਟਕਾ;ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਰੱਦ

ਆਪਣੇ ਟਵੀਟ ਵਿਚ ਮੁੱਖ ਮੰਤਰੀ ਸ: ਮਾਨ ਨੇ ਲਿਖਿਆ ਹੈ ਕਿ, ‘‘ਪੂਰੀ ਦੁਨੀਆ ਚੋਂ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ- ਕਿਤਾਬ ਲੈ ਕੇ ਜਾਵਾਂਗੇ..ਸਾਰੇ ਚੈਨਲਾਂ ਤੇ live telecast ਹੋਣਾ ਚਾਹੀਦੈ..ਮੈਂ ਵੀ ਦੁਨੀਆਂ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ..ਮਿਲਦੇ ਹਾਂ ਜੀ 15 ਜਨਵਰੀ ਨੂੰ ..ਸਬੂਤਾਂ ਸਮੇਤ।” ਦਸਣਾ ਬਣਦਾ ਹੈ ਕਿ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰਨ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਿਚ ਟਕਰਾਅ ਸਿਖਰਾਂ ‘ਤੇ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda Police ਵੱਲੋਂ ਹਥਿਆਰਾਂ ਨਾਲ ਰੀਲਾਂ ਬਣਾਉਣ ਵਾਲੀ ਨੌਜਵਾਨ ‘ਲੜਕੀ’ ਗ੍ਰਿਫ਼ਤਾਰ

0

Bathinda News: Bathinda police; ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ਦਾ ‘ਕਰੇਜ਼’ ਨੌਜਵਾਨ ਪੀੜੀ ਵਿਚ ਲਗਾਤਾਰ ਵਧਦਾ ਜਾ ਰਿਹਾ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਸਖ਼ਤੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਅਜਿਹਾ ਕਰਨ ਵਾਲਿਆਂ ਵਿਰੁਧ ਅੱਧੀ ਦਰਜ਼ਨ ਦੇ ਕਰੀਬ ਮੁਕੱਦਮੇ ਦਰਜ਼ ਕੀਤੇ ਜਾ ਚੁੱਕੇ ਹਨ। ਇਸਦੇ ਬਾਵਜੂਦ ਮੁੰਡੇ-ਕੁੜੀਆਂ ਅਜਿਹਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਵਿਚ ਇੱਕ ਨੌਜਵਾਨ ਲੜਕੀ ਦੀਆਂ ਸੋਸ਼ਲ ਮੀਡੀਆ ਉੱਪਰ ਹਥਿਆਰਾਂ ਦੇ ਪ੍ਰਦਰਸ਼ਨ ਦੀਆਂ ਵੀਡੀਓ ਵਾਈਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ Punjab ਦੇ ਸਕੂਲਾਂ ਵਿੱਚ ਠੰਢ ਦੇ ਮੱਦੇਨਜ਼ਰ ਛੁੱਟੀਆਂ ‘ਚ ਹੋਇਆ ਵਾਧਾ

ਇੰਸਟਾਗ੍ਰਾਮ ਉੱਪਰ ਮਨਦੀਪ ਕੌਰ ਦੇ ਨਾਂ ਨਾਲ ਮਸ਼ਹੂਰ ਇਸ ਲੜਕੀ ਵੱਲੋਂ ਇੱਕ ਪਿਸਤੌਲ ਦੇ ਨਾਲ ਕਈ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਅੱਪਲੋਡ ਕੀਤੀਆਂ ਗਈਆਂ ਹਨ। ਮਾਮਲਾ ਪੁਲਿਸ ਦੇ ਧਿਆਨ ਵਿਚ ਆਉਂਦਿਆਂ ਹੀ ਇਸ ਲੜਕੀ ਵਿਰੁੱਧ ਥਾਣਾ ਸਦਰ ਬਠਿੰਡਾ ਵਿਖੇ ਐਫ.ਆਈ.ਆਰ ਦਰਜ ਕੀਤੀ ਅਤੇ ਲੜਕੀ ਨੂੰ ਗ੍ਰਿਫ਼ਤਾਰ ਕਰ ਲ਼ਿਆ। ਇਸਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਐਸਐਸਪੀ ਮੈਡਮ ਅਮਨੀਤ ਕੋਂਡਲ ਨੇ ਦਸਿਆ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦਾ ਪ੍ਰਦਰਸ਼ਨ ਗੈਰ ਕਾਨੂੰਨੀ ਹੈ ਜਿਸ ਦੇ ਚਲਦੇ ਅਜਿਹਾ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1899397