Tuesday, May 19, 2026
Home Blog Page 2301

ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰ ਬਿਨ੍ਹਾਂ ਭੇਦਭਾਵ ਦੇ ਸੇਵਾ ਭਾਵ ਨਾਲ ਕਰਨ ਅਪਣੇ ਖੇਤਰ ਦਾ ਵਿਕਾਸ: ਮੁੱਖ ਮੰਤਰੀ

0

ਮਨੋਹਰ ਲਾਲ ਨੇ ਪੰਚਾਇਤ ਨੂੰ ਦਸਿਆ ਪਿੰਡ ਦੀ ਸਰਕਾਰ, ਕਿਹਾ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੰਮ ਇੰਨ੍ਹਾਂ ਪੰਚਾਇਤਾਂ ਰਾਹੀਂ ਹੁੰਦੇ ਹਨ
6200 ਸਰਪੰਚ, 60, 133 ਪੰਚ, 3081 ਬਲਾਕ ਸਮਿਤੀ ਮੈਂਬਰ ਤੇ 411 ਜਿਲ੍ਹਾ ਪਰਿਸ਼ਦ ਮੈਂਬਰਾਂ ਨੇ ਲਈ ਸੁੰਹ
ਪੰਜਾਬੀ ਖ਼ਬਰਸਾਰ ਬਿੳਰੋ
ਚੰਡੀਗੜ੍ਹ, 3 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸ਼ਨੀਵਾਰ ਨੂੰ ਪੂਰੇ ਸੂਬੇ ਵਿਚ ਨਵੇਂ ਚੁਣੇ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਸੁੰਹ ਗ੍ਰਹਿਣ ਵਿਚ ਸ਼ਾਮਿਲ ਹੋਏ। ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ ਸਾਰੇ ਪੰਚ, ਸਰਪੰਚ, ਬਲਾਕ ਸਮਿਤੀ ਮੈਂਬਰਾਂ ਤੇ ਜਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਜਨ ਪ੍ਰਤੀਨਿਧੀ ਪੰਜ ਸਾਲ ਤਕ ਬਿਨ੍ਹਾਂ ਭੇਦਭਾਵ ਦੇ ਆਪਣੇ-ਆਪਣੇ ਖੇਤਰ ਵਿਚ ਵਿਕਾਸ ਕੰਮ ਕਰਨ। ਪੂਰੇ ਖੇਤਰ ਨੂੰ ਆਪਣਾ ਪਰਿਵਾਰ ਮੰਨਣ ਅਤੇ ਸੇਵਾ ਦੇ ਭਾਵ ਨਾਲ ਜਿਮੇਵਾਰੀ ਨਿਭਾਉਂਦੇ ਹੋਏ ਖੇਤਰ ਦਾ ਵਿਕਾਸ ਕਰਨ। ਮੁੱਖ ਮੰਤਰੀ ਨੇ ਪੰਚਾਇਤ ਨੂੰ ਪਿੰਡ ਦੀ ਸਰਕਾਰ ਦਸਿਆ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਅਤੇ ਲੋਕਸਭਾ ਸੈਸ਼ਨ ਦੀ ਤਰਜ ’ਤੇ ਜਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦਾ 1 ਜਾਂ 2 ਦਿਨ ਦਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਤਾਂ ਜੋ ਜਨਤਾ ਦੇ ਮੁੱਦੇ ਚੁੱਕੇ ਜਾ ਸਕਣ ਅਤੇ ਵਿਕਾਸ ਕੀਤਾ ਜਾ ਸਕੇ। ਸੂਬੇ ਦੇ ਹਰ ਜਿਲ੍ਹੇ, ਬਲਾਕ ਤੇ ਪਿੰਡ ਵਿਚ ਅੱਜ ਸੁੰਹ ਗ੍ਰਹਿਣ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ ਸੀ। ਇਸ ਵਿਚ 6200 ਸਰਪੰਚ, 60,133 ਪੰਚ, 3081 ਬਲਾਕ ਸਮਿਤੀ ਮੈਂਬਰਾਂ ਤੇ 411 ਜਿਲ੍ਹਾ ਪਰਿਸ਼ਦ ਮੈਂਬਰਾਂ ਨੇ ਸੁੰਹ ਚੁੱਕੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਰਚੂਅਲੀ ਜੁੜ ਕੇ ਸੱਭ ਤੋਂ ਪਹਿਲਾਂ ਇੰਨ੍ਹਾਂ ਨੂੰ ਸੰਬੋਧਿਤ ਕੀਤਾ, ਇਸ ਦੇ ਬਾਅਦ ਉੱਥੇ ਮੌਜੂਦ ਅਧਿਕਾਰੀਆਂ ਨੇ ਇੰਨ੍ਹਾਂ ਨੂੰ ਸੁੰਹ ਦਿਵਾਈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਹੁਣ ਪੰਚਾਇਤ ਰਾਜ ਸੰਸਥਾਵਾਂ ਵਿਚ ਚੁਣ ਕੇ ਆਏ ਜਨਪ੍ਰਤੀਨਿਧੀ ਨਿਜੀ ਤੌਰ ’ਤੇ ਹੁੰਹ ਚੁੱਕ ਰਹੇ ਹਨ। ਜਿਲ੍ਹਾ ਡਿਪਟੀ ਕਮਿਸ਼ਨਰ, ਪਿੰਡਾਂ ਵਿਚ ਪਿੰਡ ਸਰੰਖਕ ਇੰਨ੍ਹਾਂ ਨੁੰ ਸੁੰਹ ਦਿਲਵਾ ਰਹੇ ਹਨ। ਜਦੋਂ ਇਕ-ਇਕ ਜਨਪ੍ਰਤੀਨਿਧੀ ਸੁੰਹ ਚੁਕਣਗੇ ਤਾਂ ਉਨ੍ਹਾਂ ਨੂੰ ਸੁੰਹ ਵਿਚ ਲਿਖੇ ਸ਼ਬਦਾਂ , ਜਿਮੇਵਾਰੀ, ਸੰਵਿਧਾਨ, ਡਰ ਅਤੇ ਪੱਖਪਾਤ ਦਾ ਬੋਧ ਹੋਵੇਗਾ। ਉਹ ਹੁਣ ਜਨਤਾ ਦੇ ਕੰਮ ਕਰੇਗਾ ਤਾਂ ਉਸ ਨੂੰ ਇਹ ਸੁੰਹ ਯਾਦ ਰਹੇਗੀ।
60 ਫੀਸਦੀ ਜਨਪ੍ਰਤੀਨਿਧੀ ਚੁਣੇ ਗਏ ਸਰਵਸੰਮਤੀ ਨਾਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚ, ਸਰਪੰਚ, ਬਲਾਕ ਸਮਿਤੀ ਤੇ ਜਿਲ੍ਹਾ ਪਰਿਸ਼ਦ ਮੈਂਬਰਾਂ ਦੀ ਕੁੱਲ 71,696 ਸੀਟਾਂ ਦੇ ਲਈ ਚੋਣ ਹੋਇਆ। ਇੰਨ੍ਹਾਂ ਦੇ ਲਈ 1,60, 192 ਨੇ ਨਾਮਜਦਗੀ ਕੀਤੀ, 2600 ਦੇ ਨਾਮਜਦਗੀ ਰੱਦ ਹੋਏ ਅਤੇ 31,900 ਨੇ ਨਾਮਜਦਗੀ ਵਾਪਸ ਲੈ ਲਏ। 40 ਹਜਾਰ 500 ਜਨਪ੍ਰਤੀਨਿਧੀ ਸਰਵਸੰਮਤੀ ਨਾਲ ਚੁਣੇ ਗਏ, ਜੋ ਕਰੀਬ 60 ਫੀਸਦੀ ਹਨ। ਉੱਥੇ ਹੀ, 29,474 ਸੀਟਾਂ ਲਈ 85,127 ਉਮੀਦਵਾਰਾਂ ਨੇ ਚੋਣ ਲੜਿਆ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤਾਂ ਨੂੰ 11 ਲੱਖ ਰੁਪਏ, ਸਰਪੰਚ ਨੂੰ 5 ਲੱਖ ਰੁਪਏ, ਪੰਚ ਚੁਣ ਜਾਣ ’ਤੇ 50 ਹਜਾਰ ਰੁਪਏ ਅਤੇ ਬਲਾਕ ਸਮਿਤੀ ਮੈਂਬਰ ਤੇ ਜਿਲ੍ਹਾ ਪਰਿਸ਼ਦ ਮੈਂਬਰ ਦੇ ਸਰਵਸੰਮਤੀ ਨਾਲ ਚੁਣ ਜਾਣੇ ’ਤੇ 2-2 ਲੱਖ ਰੁਪਏ ਦੇ ਰਹੀ ਹੈ। ਇਸ ਤਰ੍ਹਾ ਚੁਣ ਜਾਣ ’ਤੇ ਹਰਿਆਣਾ ਸਰਕਾਰ 300 ਕਰੋੜ ਰੁਪਏ ਪੇਂਡੂ ਖੇਤਰ ਦੇ ਵਿਕਾਸ ਲਈ ਦੇ ਰਹੀ ਹੈ।
ਚੰਗੀ ਤਰ੍ਹਾ ਜਿਮੇਵਾਰੀ ਨਿਭਾਉਣਗੇ ਪੰਚਾਇਤ ਜਨਪ੍ਰਤੀਨਿਧੀ – ਦੇਵੇਂਦਰ ਸਿੰਘ ਬਬਲੀ
ਹਰਿਆਣਾ ਦੇ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਨਵੇਂ ਚੁਣੇ ਪੰਚ, ਸਰਪੰਚ, ਬਲਾਕ ਸਮਿਤੀ ਅਤੇ ਜਿਲ੍ਹਾ ਪਰਿਸ਼ਦ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿੰਡ ਦੀ ਜਨਤਾ ਨੇ ਤੁਸੀ ਸਾਰੇ ਪ੍ਰਤੀਨਿਧੀਆਂ ’ਤੇ ਭਰੋਸਾ ਜਤਾਇਆ ਹੈ ਅਤੇ ਤੁਸੀ ਇਸ ਜਿਮੇਵਾਰੀ ਨੂੰ ਪੂਰੀ ਤਰ੍ਹਾ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਨੂੰ ਬਿਜਲੀ,ਪਾਣੀ ਤੇ ਸੜਕ ਤਕ ਸੀਮਤ ਨਾ ਰੱਖ ਕੇ ਪਿੰਡ ਦੇ ਚਹੁਮੁਖੀ ਵਿਕਾਸ ਨੂੰ ਅੱਗੇ ਵਧਾਉਣਗੇ । ਸਾਰੇ ਪ੍ਰਤੀਨਿਧੀ ਆਪਣੇ-ਆਪਣੇ ਖੇਤਰ ਵਿਚ ਛੋਟੀ ਸਰਕਾਰ ਵਜੋ ਚੰਗਾ ਕੰਮ ਕਰਣਗੇ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਿਕਾਸ ਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਭਾਰਤ ਭੂਸ਼ਣ ਵੀ ਮੌਜੂਦ ਰਹੇ।

ਮਲੋਟ ਵਿਖੇ ਮਨਾਇਆ ਗਿਆ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਗਤਾ ਦਿਵਸ

0

17 ਦਿਵਿਆਂਗਾਂ ਨੂੰ 57 ਲੱਖ ਰੁਪਏ ਦੇ ਵੰਡੇ ਗਏ ਲੋਨ
12 ਦਿਵਿਆਂਗਾਂ ਨੂੰ ਦਿਤੇ ਗਏ ਰਾਜ ਪੱਧਰੀ ਅਵਾਰਡ
ਹੁਣ 40 ਫੀਸਦੀ ਤੱਕ ਦੀ ਅਪੰਗਤਾ ਵਾਲੇ ਸਰਕਾਰੀ ਕਰਮਚਾਰੀ ਵੀ ਆਪਣੇ ਘਰਾਂ ਦੇ ਨੇੜੇ ਕਰਵਾ ਸਕਦੇ ਹਨ ਤਬਾਦਲਾ
219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਵੰਡੇ ਗਏ ਬਨਾਵਟੀ ਅੰਗ
ਪੰਜਾਬੀ ਖ਼ਬਰਸਾਰ ਬਿਉਰੋ
ਮਲੋਟ, 3 ਦਸੰਬਰ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ
ਅੱਜ ਮਲੋਟ ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਥੇ 12 ਦਿਵਿਆਂਗਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਥੇ ਨਾਲ ਹੀ 219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੰਡੇ ਗਏ। ਇਸ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿਤ ਕਾਰਪੋਰੇਸ਼ਨ ਵੱਲੋਂ 57 ਲੱਖ ਰੁਪਏ ਦੇ ਲੋਨ ਪ੍ਰਵਾਨਗੀ ਪੱਤਰ ਦਿਤੇ ਗਏ। ਮੰਤਰੀ ਡਾ. ਬਲਜੀਤ ਕੌਰ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਲਈ ਆਵਾਜਾਈ ਭੱਤਾ ਮੁੜ ਤੋਂ ਬਹਾਲ ਕੀਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਇਹ ਸਕੀਮ ਛੇਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੌਰਾਨ ਬੰਦ ਕਰ ਦਿੱਤੀ ਗਈ ਸੀ। ਕੈਬਨਿਟ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਹੁਣ ਤੋਂ 60 ਪ੍ਰਤੀਸ਼ਤ ਅਪੰਗਤਾ ਦੀ ਥਾਂ ਤੇ 40 ਪ੍ਰਤੀਸ਼ਤ ਵਾਲੇ ਸਰਕਾਰੀ ਦਿਵਿਆਂਗ ਮੁਲਾਜ਼ਮ ਆਪਣੇ ਸ਼ਹਿਰ ਦੇ ਨੇੜੇ ਤਬਾਦਲੇ ਕਰਵਾ ਸਕਦੇ ਹਨ। ਇਸ ਮੌਕੇ ਦਿਵਿਆਂਗ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਵੀ ਕੀਤੀ ਗਈ। ਵੱਖ-ਵੱਖ ਦਿਵਿਆਂਗ ਬੱਚਿਆਂ ਨੂੰ ਪੰਜਾਬੀ ਗੀਤਾਂ ਦੀ ਧੁਨ ’ਤੇ ਨੱਚਦੇ ਦੇਖਣ ਤੋਂ ਬਾਅਦ ਮੰਤਰੀ ਨੇ ਕਿਹਾ, ਪੰਜਾਬ ਸਰਕਾਰ ਨੇ ਰਾਜ ਵਿੱਚ ਅੰਗਹੀਣਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਧਿਆਨ ਕੇਂਦਰਿਤ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਸਰਕਾਰ ਨਾ ਸਿਰਫ਼ ਦਿਵਿਆਂਗਾਂ ਦੇ ਆਤਮ ਵਿਸ਼ਵਾਸ ਦੇ ਪੱਧਰ ਨੂੰ ਉੱਚਾ ਚੁੱਕਣ ਲਈ, ਸਗੋਂ ਉਹਨਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ।ਇਹਨਾਂ ਬੱਚਿਆਂ ਬਾਰੇ ਉਨ੍ਹਾਂ ਕਿਹਾ ਕਿ ਦਿਵਿਆਂਗਤਾ ਨਾਲੋਂ ਇਹਨਾਂ ਦੀ ਯੋਗਤਾ ਜ਼ਿਆਦਾ ਮਜ਼ਬੂਤ ਹੈ।ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ ਵੀ ਇਸ ਮੌਕੇ ਬੋਲਦਿਆਂ ਦਿਵਿਆਂਗਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਅਤੇ ਰਾਜ ਸਰਕਾਰ ਵੱਲੋਂ ਪੇਸ਼ ਕੀਤੀਆਂ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦੋਰਾਨ ਆਰਟੀਫੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ (ਅਲਿਮਕੋ) ਵੱਲੋਂ 219 ਵਿਅਕਤੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਲੰਬੀ ਗੁਰਮੀਤ ਖੁੱਡੀਆਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐਸ ਪੀ (ਐਚ) ਕੁਲਵੰਤ ਰਾਏ, ਮਲੋਟ ਦੇ ਐਸਡੀਐਮ ਕੰਵਰਜੀਤ ਸਿੰਘ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ, ਡੀਐਸਐਸਓ ਜਸਵੀਰ ਕੌਰ, ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਕਾਉਣੀ, ਜ਼ਿਲ੍ਹਾ ਪ੍ਰਧਾਨ ਜਗਦੇਵ ਬਾਮ ,ਬਲਾਕ ਪ੍ਰਧਾਨ ਕਰਮਜੀਤ ਸ਼ਰਮਾ, ਕਾਕਾ ਉੜਾਂਗ, ਸਤਿਗੁਰਦੇਵ ਸਿੰਘ ਪੱਪੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੀਡੀਪੀਓ ਰਣਜੀਤ ਕੌਰ, ਸੀਡੀਪੀਓ ਪੰਕਜ ਕੁਮਾਰ, ਪਰਮਦੀਪ ਸਿੰਘ, ਬਲਜਿੰਦਰ ਸਿੰਘ ਅਤੇ ਨੀਤੂ ਬੱਬਰ ਮੌਜੂਦ ਸਨ।

ਬਠਿੰਡਾ ’ਚ 64 ਲਾਈਸੈਂਸ ਰੱਦ ਕਰਨ ਦੇ ਹੁਕਮ, ਦਸ ਫ਼ੀਸਦੀ ਲਾਈਸੈਂਸਾਂ ਦੀ ਹੋਈ ਪੜ੍ਹਤਾਲ

0

ਜ਼ਿਲ੍ਹੇ ਵਿਚ ਹਨ 37 ਹਜਾਰ ਲਾਈਸੈਂਸੀ, 70 ਹਜ਼ਾਰ ਦੇ ਕਰੀਬ ਹੈ ਅਸਲਾ
ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਹੈ ਲਾਈਸੈਂਸਾਂ ਦੀ ਵਿਸੇਸ ਪੜਤਾਲ
ਹਥਿਆਰਾਂ ਦਾ ਪ੍ਰਦਰਸ਼ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖ਼ਸਿਆ: ਐਸ.ਐਸ.ਪੀ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਪੰਜਾਬ ਸਰਕਾਰ ਵਲਸੋਂ ਸੂਬੇ ਭਰ ’ਚ ਲਾਈਸੈਂਸਾਂ ਹਥਿਆਰਾਂ ਦੀ ਵਿੱਢੀ ਪੜਤਾਲ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਦਸ ਫ਼ੀਸਦੀ ਲਾਈਸੈਂਸਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ। ਜਿਸ ਵਿਚ 64 ਲਾਈਸੈਂਸਾਂ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸ.ਐਸ.ਪੀ ਜੇ. ਇਲਨਚੇਲੀਅਨ ਨੇ ਦਸਿਆ ਕਿ ‘‘ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਬਾਅਦ ਇਹ ਵਿਸੇਸ ਪੜਤਾਲ ਕਰਵਾਈ ਜਾ ਰਹੀ ਹੈ। ਇਸ ਪੜਤਾਲ ਦੌਰਾਨ ਇਹ ਦੇਖਿਆ ਜਾ ਰਿਹਾ ਹੈ ਲਾਈਸੈਂਸੀ ਨੂੰ ਅਸਲ ਵਿਚ ਹਥਿਆਰ ਰੱਖਣ ਦੀ ਜਰੂਰਤ ਹੈ ਜਾਂ ਨਹੀਂ।’’ ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 37ਹਜ਼ਾਰ ਦੇ ਕਰੀਬ ਲਾਈਸੈਂਸ ਹਨ। ਇੰਨ੍ਹਾਂ ਵਿਚੋਂ ਹੁਣ ਤੱਕ ਕਰੀਬ ਦਸ ਫ਼ੀਸਦੀ (ਸਾਢੇ ਤਿੰਨ ਹਜ਼ਾਰ ) ਲਾਈਸੈਂਸਾਂ ਦੀ ਪੜਤਾਲ ਪੂਰੀ ਹੋ ਚੁੱਕੀ ਹੈ। ਇਸ ਪੜਤਾਲ ਦੌਰਾਨ 64 ਲਾਈਸੈਂਸਾਂ ਨੂੰ ਰੱਦ ਕਰਨ ਦੀ ਸਿਫ਼ਾਰਿਸ਼ ਜ਼ਿਲ੍ਹਾ ਮੈਜਿਸਟਰੇਟ ਨੂੰ ਕੀਤੀ ਗਈ ਹੈ। ਐਸ.ਐਸ.ਪੀ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਹਥਿਆਰਾਂ ਦੇ ਪ੍ਰਦਰਸ਼ਨ ਉਪਰ ਪੂਰੀ ਤਰ੍ਹਾਂ ਪਾਬੰਦੀ ਹੈ ਤੇ ਇਸ ਸਬੰਧ ਵਿਚ ਹੁਣ ਤੱਕ ਜ਼ਿਲ੍ਹੇ ਵਿਚ 3 ਕੇਸ ਦਰਜ਼ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਲਾਈਸੈਂਸਾਂ ਦੇ ਨਾਲ ਨਾਲ ਜ਼ਿਲ੍ਹੇ ਵਿਚ ਮੌਜੂਦ ਗੰਨ ਹਾਊਸਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਰਾਮਪੁਰਾ ਮੰਡੀ ’ਚ ਵਪਾਰੀ ਦੀ ਕੁੱਟਮਾਰ ਕਰਕੇ ਕਾਰ ਖੋਹਣ ਵਾਲਾ ਗੈਂਗ ਕਾਬੂ

0

ਵਪਾਰੀ ਦਾ ਡਰਾਇਵਰ ਹੀ ਨਿਕਲਿਆ ਮਾਸਟਰ ਮਾਈਂਡ
ਸਾਥੀਆਂ ਨਾਲ ਮਿਲਕੇ ਪਹਿਲਾਂ ਵੀ ਦੇ ਚੁੱਕਿਆ ਹੈ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ
ਪੁਲਿਸ ਨੇ ਡਰਾਈਵਰ ਸਹਿਤ ਸੱਤ ਲੋਕਾਂ ਨੂੰ ਕੀਤਾ ਕਾਬੂ, ਇੱਕ ਹਾਲੇ ਤਕ ਫਰਾਰ
ਵਪਾਰੀ ਤੋਂ ਖੋਹੀ ਕਾਰ ਸਹਿਤ ਤਿੰਨ ਮੋਟਰਸਾਇਕਲ ਬਰਾਮਦ
ਲੁੱਟਖੋਹ ਲਈ ਵਰਤੇ ਜਾਂਦੇ ਹਥਿਆਰਾਂ ਵਿੱਚ ਦੇਸੀ ਕੱਟਾ, ਤੇਜਧਾਰ ਤਲਵਾਰਾਂ ਅਤੇ ਬੇਸਬਾਲ ਵੀ ਕੀਤੀਆਂ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਲੰਘੀ 26 ਨਵੰਬਰ ਨੂੰ ਸਵੇਰ ਸਮੇਂ ਜ਼ਿਲ੍ਹੇ ਦੀ ਰਾਮਪੁਰਾ ਮੰਡੀ ਦੇ ਰੋਇਲ ਇਨਕਲੇਵ ਇਲਾਕੇ ਵਿਚ ਰਹਿਣ ਵਾਲੇ ਵਪਾਰੀ ਪ੍ਰਸੋਤਮ ਕੁਮਾਰ ਦੀ ਕੁੱਟਮਾਰ ਕਰਕੇ ਉਸਦੀ ਕਰੇਟਾ ਗੱਡੀ ਖੋਹਣ ਵਾਲੇ ਗਿਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਕਾਂਡ ਦਾ ਮੁੱਖ ਸਰਗਨਾ ਉਕਤ ਵਪਾਰੀ ਦਾ ਡਰਾਈਵਰ ਹੀ ਨਿਕਲਿਆ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਬਠਿੰਡਾ ਦੇ ਐਸ ਐਸ ਪੀ ਜੇ . ਇਲਨਚੇਲੀਅਨ ਅਤੇ ਡੀਅੇਸਪੀ ਆਸਵੰਤ ਸਿੰਘ ਧਾਲੀਵਾਲ ਨੇ ਦਸਿਆ ਕਿ ਘਟਨਾ ਤੋਂ ਬਾਅਦ ਵਿਗਿਆਨਕ ਢੰਗ ਨਾਲ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੀੜਤ ਵਪਾਰੀ ਪ੍ਰਸੋਤਮ ਕੁਮਾਰ ਦਾ ਡਰਾਇਵਰ ਮਨਪ੍ਰੀਤ ਸਿੰਘ ਮਨੀ ਨੇ ਅਪਣੇ ਸਾਥੀਆਂ ਦਰਸਨ ਸੋਨਾ, ਸਾਗਰ ਸਿੰਘ ਅਤੇ ਅਨਮੋਲਪ੍ਰੀਤ ਮਨੀ ਵਾਸੀ ਕੋਟਕਪੂਰਾ ਨਾਲ ਮਿਲਕੇ ਇਸ ਲਈ ਅੰਜਾਮ ਦਿੱਤਾ ਕਿ ਉਹ ਆੜਤੀ ਦੇ ਪੈਸੇ ਨੂੰ ਲੁੱਟਣਾ ਚਾਹੁੰਦਾ ਸੀ। ਜਿਸਦੇ ਚੱਲਦੇ ਉਹ 26 ਨਵੰਬਰ ਦੀ ਸਵੇਰ ਸਮੇਂ ਹੀ ਵਪਾਰੀ ਦੇ ਘਰ ਰੋਇਲ ਅਸਟੇਟ ਚਲੇ ਗਏ ਪਰੰਤੂ ਵਪਾਰੀ ਵਲੋਂ ਸਖਤ ਵਿਰੋਧ ਕਰਨ ’ਤੇ ਭੱਜਣਾ ਪਿਆ ਪਰ ਜਾਂਦੇ ਸਮੇਂ ਉਸਦੀ ਕਰੇਟਾ ਕਾਰ ਲੈ ਕੇ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਚਾਰਾਂ ਨੂੰ ਕਾਬੂ ਕਰਨ ਤੋਂ ਬਾਅਦ ਮੁਢਲੀ ਪੁਛਗਿਛ ਦੌਰਾਨ ਪਤਾ ਚਲਿਆ ਕਿ 24 ਜੁਲਾਈ ਨੂੰ ਰਾਮਪੁਰਾ ਦੇਮੇਨ ਚੌਕ ’ਤੇ ਸਥਿਤ ਮਨਮੋਹਣ ਕਰਿਆਨਾ ਸਟੋਰ ਦੇ ਮਾਲਕ ਦੀ ਮਾਰਕੁੱਟ ਕਰਕੇ ਲੁੱਟ ਖੋਹ ਦੀ ਘਟਨਾ ਵੀ ਮਨਪ੍ਰੀਤ ਮਨੀ, ਸੋਨਾ ਅਤੇ ਸਾਗਰ ਨੇ ਅਪਣੇ ਇੱਕ ਹੋਰ ਸਾਥੀ ਮਨੀ ਪਟਿਆਲਾ ਨਾਲ ਮਿਲਕੇ ਨੂੰ ਅੰਜਾਮ ਦਿੱਤਾ ਸੀ। ਇਸੇ ਤਰ੍ਹਾਂ 18 ਸਤੰਬਰ ਨੂੰ ਰਾਮਪੁਰਾ ਵਿਖੇ ਸਥਿਤ ਵਿਸਾਲ ਮੈਡੀਕਲ ਹਾਲ ਦੇ ਮਾਲਕ ਵਿਸਾਲ ਦੀ ਕੁੱਟਮਾਰ ਕਰਕੇ ਲੁੱਟ ਖੋਹ ਦੀ ਘਟਨਾ ਵੀ ਡਰਾਇਵਰ ਮਨਪ੍ਰੀਤ ਮਨੀ ਨੇ ਹਰਪ੍ਰੀਤ ਲਾਡੀ ਮਿਲਕੇ ਕੀਤੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆ ਨੂੰ ਜਾਅਲੀ ਸਿਨਾਖਤ ਤੇ ਸਿੰਮ ਕਾਰਡ ਹਰਪ੍ਰੀਤ ਹੈਪੀ ਅਤੇ ਘਟਨਾ ਤੋਂ ਬਾਅਦ ਇੰਨਾਂ ਦੀ ਠਹਿਰ ਅਤੇ ਖਾਣਪੀਣ ਦਾ ਪ੍ਰਬੰਧ ਪੰਮਾ ਨਾਹਰ ਵਾਸੀ ਰਾਮਪਰਾ ਕਰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਇਕੱਲੇ ਮਨੀ ਵਾਸੀ ਪਟਿਆਲਾ ਨੂੰ ਛੱਡ ਬਾਕੀ ਸਾਰਿਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਇਸ ਮੌਕੇ ਰਾਮਪੁਰਾ ਦੇ ਅੇਸ ਅੇਚ ਓ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ।

ਵਿਜੇ ਕਾਂਤ ਗੋਇਲ ਨੇ ਬਠਿੰਡਾ ਐਨ.ਐਫ਼.ਐਲ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਅਹੁਦਾ ਸੰਭਾਲਿਆ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਪਿਛਲੇ ਦਿਨੀਂ ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਪਾਉਣ ਵਾਲੇ ਸ਼੍ਰੀ ਵਿਜੇ ਕਾਂਤ ਗੋਇਲ ਨੇ ਅੱਜ ਕੌਮੀ ਖ਼ਾਦ ਕਾਰਖ਼ਾਨ ਬਠਿੰਡਾ ਯੂਨਿਟ ਦਾ ਅਹੁੱਦਾ ਸੰਭਾਲ ਲਿਆ। ਸ਼੍ਰੀ ਗੋਇਲ ਥਾਪਰ ਕਾਲਜ ਆਫ਼ ਇੰਜੀਨੀਅਰਿੰਗ ਤੋਂ ਮਕੈਨੀਕਲ ਇੰਜੀਨੀਅਰਿੰਗ ਗ੍ਰੈਜੂਏਟ ਹੈ ਅਤੇ 1985 ਤੋਂ ਐਨ.ਐਫ਼.ਐਲ ਵਿਚ ਸੇਵਾਵਾਂ ਨਿਭਾ ਰਹੇ ਹਨ। ਇਸ ਦੌਰਾਨਸ਼੍ਰੀ ਗੋਇਲ ਨੇ ਬਠਿੰਡਾ ਯੂਨਿਟ ਵਿਖੇ ਜੀ.ਟੀ.ਜੀ ਪਲਾਂਟ ਦੇ ਸਫਲ ਸੰਚਾਲਨ ਦਾ ਵੀ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਸ੍ਰੀ ਗੋਇਲ ਨੇ ਐੱਨ.ਐੱਫ.ਐੱਲ. ਦੀਆਂ ਹੋਰ ਸਾਰੀਆਂ ਇਕਾਈਆਂ ਲਈ ਅਹਿਮ ਯੋਗਦਾਨ ਪਾਇਆ ਹੈ।

ਪੰਜਾਬ ਟਰੇਡਰ ਬੋਰਡ ਦੇ ਚੇਅਰਮੈਨ ਨੇ ਅੱਗ ਨਾਲ ਸੜੀ ਫੈਕਟਰੀ ਦਾ ਕੀਤਾ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਸਥਾਨਕ ਗਰੋਥ ਸੈਂਟਰ ਵਿੱਚ ਸਥਿਤ ਪਿਛਲੇ ਦਿਨੀਂ ਅੱਗ ਲੱਗਣ ਨਾਲ ਸੜੀ ਸਿਉਂਕ ਦੀ ਦਵਾਈ ਬਣਾਉਣ ਵਾਲੀ ਫੈਕਟਰੀ ਦਾ ਅੱਜ ਪੰਜਾਬ ਟਰੇਡਰ ਦੇ ਚੇਅਰਮੈਨ ਅਨਿਲ ਠਾਕੁਰ ਨੇ ਦੌਰਾ ਕੀਤਾ। ਉਹਨਾਂ ਨੇ ਉੱਥੇ ਮਜੂਦਾ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕੀਤੀ। ਅਨਿਲ ਠਾਕੁਰ ਨੇ ਫੈਕਟਰੀ ਵਿੱਚ ਹੋਏ ਲੱਖਾਂ ਰੁਪਏ ਦੇ ਨੁਕਸਾਨ ਕਾਰਨ ਫੈਕਟਰੀ ਮਾਲਕ ਅਤੇ ਕੰਮ ਕਰਨ ਵਾਲੇ ਵਿਅਕਤੀਆਂ ਨਾਲ ਦੁੱਖ ਵੀ ਸਾਂਝਾ ਕੀਤਾ। ਇਸ ਮੌਕੇ ਤੇ ਅਨਿਲ ਠਾਕੁਰ ਨੇ ਫੈਕਟਰੀ ਮਾਲਕ ਅਤੇ ਸਟਾਫ਼ ਨੂੰ ਭਰੋਸਾ ਦਿਵਾਇਆ ਕਿ ਅੱਗ ਲੱਗਣ ਕਾਰਨ ਫੈਕਟਰੀ ਦੇ ਹੋਏ ਲੱਖਾਂ ਰੁਪਏ ਦੇ ਨੁਕਸਾਨ ਦੀ ਪੂਰਤੀ ਲਈ ਕਾਨੂੰਨ ਮੁਤਾਬਿਕ ਜੋ ਵੀ ਸਹਾਇਤਾ ਬਨਦੀ ਹੋਈ ਉਹ ਸਰਕਾਰ ਤੋਂ ਜ਼ਰੂਰ ਦਵਾਉਣਗੇ।

ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੈਮਿਸਟਰੀ ਵਰਕਸ਼ਾਪ ਦਾ ਅਗਾਜ਼

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਇੰਸ ਗਰੁੱਪ ਦੇ ਲੈਕਚਰਾਰਜ ਦੀਆਂ ਪ੍ਰੈਕਟੀਕਲ ਐਕਟੀਵਿਟੀ ਕਰਵਾਉਣ ਲਈ ਦੇ ਕੈਮਿਸਟਰੀ ਲੈਕਚਰਾਰ ਦੀ ਤਿੰਨ ਰੋਜ਼ਾ ਵਰਕਸ਼ਾਪ ਟਰੇਨਿੰਗ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਬਠਿੰਡੇ ਜਿਲ੍ਹੇ ਦੇ 30 ਦੇ ਲਗਭਗ ਲੈਕਚਰਾਰ ਭਾਗ ਲੈ ਰਹੇ ਹਨ। ਟਰੇਨਿੰਗ ਕੈਂਪ ਵਿੱਚ ਅਧਿਆਪਕ 11 ਵੀ ਅਤੇ 12 ਵੀ ਜਮਾਤ ਦੇ ਪ੍ਰੈਕਟੀਕਲ ਕਰਨਗੇ। ਅਤੇ ਸਾਥੀ ਲੈਕਚਰਾਰਜ ਨਾਲ ਆਪਣੇ ਤਜ਼ਰਬੇ ਸਾਂਝੇ ਕਰਨਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਇੰਚਾਰਜ ਪ੍ਰਿੰਸੀਪਲ ਨਵਨੀਤ ਕੁਮਾਰ,ਰੀਸੋਰਸ ਪਰਸਨ ਰਮਨਦੀਪ ਕੌਰ ਸੁਨੀਤਾ ਗੋਇਲ, ਨਰਿੰਦਰ ਸਿੰਘ ਹਾਜ਼ਰ ਸਨ।

ਸਿਲਵਰ ਓਕਸ ਸਕੂਲ ਵਿੱਚ ਚੱਲ ਰਿਹਾ ਦੋ ਰੋਜ਼ਾ ਸਲਾਨਾ ਸਮਾਗਮ ‘ਯਾਫੋਰੀਆ’ ਹੋਇਆ ਸਮਾਪਤ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ : ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ 2 ਵਿਖੇ ਚੱਲ ਰਿਹਾ ਦੋ ਰੋਜ਼ਾ ਸਲਾਨਾ ਸਮਾਗਮ ਅੱਜ ਸਮਾਪਤ ਹੋ ਗਿਆ। ਇਸ ਸ਼ਾਨਦਾਰ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਅੱਜ ਦੂਜੇ ਦਿਨ ਮੁੱਖ ਮਹਿਮਾਨ ਡਾ. ਗੁਰਿੰਦਰਪਾਲ ਸਿੰਘ ਬਰਾੜ ਅਤੇ ਸ੍ਰੀ ਰਜਿੰਦਰ ਮਿੱਤਲ, ਮੈਨੇਜਿੰਗ ਡਾਇਰੈਕਟਰ ਬੀ.ਸੀ.ਐਲ. ਇੰਡਸਟਰੀਜ਼ ਦੇ ਹੱਥੋਂ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਪ੍ਰੋ: ਇਕਬਾਲ ਸਿੰਘ ਰੋਮਾਣਾ ਅਤੇ ਡਾ: ਗੁਰਿੰਦਰਪਾਲ ਸਿੰਘ ਨੇ ਆਪਣੀ ਹਾਜ਼ਰੀ ਲਵਾਈ। ਸਿਲਵਰ ਓਕਸ ਸਕੂਲ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਿੰਦਰ ਪਾਲ ਸੇਖੋਂ ਅਤੇ ਹੋਰ ਸ਼ਾਖਾਵਾਂ ਦੇ ਪ੍ਰਿੰਸੀਪਲ ਸ਼ਾਮ ਦੇ ਵਿਸ਼ੇਸ਼ ਮਹਿਮਾਨ ਸਨ। ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਮੇਹਮਾਨਾ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦਸਿਆ।

ਜਿਲ੍ਹਾ ਸਿਹਤ ਵਿਭਾਗ ਵੱਲੋਂ ਅਣ—ਅਧਿਕਰਿਤ ਚੱਲ ਰਹੇ ਨਸ਼ਾ ਛੁਡਾਊ ਅਤੇ ਪੁਨਰਵਾਸ ਸੈਂਟਰ ’ਤੇ ਛਾਪਾ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ : ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਤਹਿਤ ਜਿੱਥੇ ਨਸ਼ਿਆਂ ਖਿਲਾਫ਼ ਪੁਲਿਸ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਸਿਹਤ ਵਿਭਾਗ ਵੱਲੋਂ ਵੀ ਨਸ਼ਿਆਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਹੀ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਅਰੁਣ ਬਾਂਸਲ ਮਨੋਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਬਠਿੰਡਾ ਕਮ ਨੋਡਲ ਅਫ਼ਸਰ ਦੀ ਅਗਵਾਈ ਵਾਲੀ ਟੀਮ ਵੱਲੋਂ ਹੋਪਫੂਲ ਨਸ਼ਾ ਛੁਡਾਓ ਕੇਂਦਰ ਕੋਠੇ ਮਹਾਂ ਸਿੰਘ ਵਾਲੇ ਮਹਿਰਾਜ ਵਿਖੇ ਚੱਲ ਰਹੇ ਅਣ ਅਧਿਕਾਰਿਤ ਪੁਨਰਵਾਸ ਸੈਂਟਰ ’ਤੇ ਛਾਪਾ ਮਾਰਿਆ ਗਿਆ। ਇਸ ਟੀਮ ਵਿੱਚ ਡਾ ਹਰਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਰਾਮਪੁਰਾ, ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ., ਸ ਸੁਖਬੀਰ ਸਿੰਘ ਤਹਿਸੀਲਦਾਰ, ਸ੍ਰੀ ਅਮਿਤ ਸ਼ਾਮਿਲ ਸਨ। ਇਸ ਕੇਂਦਰ ਵਿੱਚ 20 ਮਰੀਜਾਂ ਨੂੰ ਜਬਰੀ ਨਸ਼ਾ ਛੁਡਾਉਣ ਲਈ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਸਰਕਾਰੀ ਕੌਸਲਿੰਗ ਅਤੇ ਰੀਹੈਬਲੀਟੇਸ਼ਨ ਸੈਂਟਰ, ਸਰਕਾਰੀ ਹਸਪਤਾਲ ਬਠਿੰਡਾ ਵਿਖੇ ਸ਼ਿਫ਼ਟ ਕਰ ਦਿੱਤਾ ਗਿਆ। ਇਸ ਸੈਂਟਰ ਦੇ 10 ਸਟਾਫ਼ ਮੈਂਬਰਾਂ ਨੂੰ ਪੁਲਿਸ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ, ਮਾਲਿਕ ਰਣਜੀਤ ਸਿੰਘ ਫਰਾਰ ਹੈ। ਅਤੇ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਪੰਜਾਬ ਵਿਧਾਨ ਸਭਾ ਵਿੱਚ ਹੋਣਗੀਆਂ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ : ਕੁਲਤਾਰ ਸਿੰਘ ਸੰਧਵਾਂ

0

ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਭ ਦਾ ਸਾਥ ਜ਼ਰੂਰੀ
2100 ਤੋਂ ਵਧੇਰੇ ਵਾਤਾਵਰਨ ਪ੍ਰੇਮੀਆਂ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੀਤਾ ਜਾ ਚੁੱਕਾ ਹੈ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੇਸ਼ ਨੂੰ ਤਕੜਾ ਕਰਨ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਦਾ ਰਸਤਾ ਖੇਤਾਂ ਵਿੱਚੋਂ ਦੀ ਲੰਘਦਾ ਹੈ ਤੇ ਕਿਸਾਨਾਂ ਨੂੰ ਆਪਣੀ ਦਰਿਆ ਦਿਲੀ ਦਿਖਾਉਂਦਿਆਂ ਪੰਜਾਬ ਨੂੰ ਮੁੜ ਤਰੱਕੀ ਦੀਆਂ ਰਾਹਾਂ ਤੇ ਪਹੁੰਚਾਉਣ ਲਈ ਸੜ੍ਹਕਾਂ ਚਾਲੂ ਰੱਖਣੀਆਂ ਹੋਣਗੀਆਂ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਇੱਥੇ ਸ਼ਨਿੱਚਰਵਾਰ ਨੂੰ ਸਾਹਿਤ ਪਸਾਰ ਮੰਚ ਪੰਜਾਬ, ਪ੍ਰੋਗਰੈਸਿਵ ਬੀ ਕੀਪਰਜ਼ ਐਸੋਸ਼ੀਏਸ਼ਨ ਅਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਚ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ, ਚੈਅਰਮੇਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ ਅਤੇ ਆਪ ਦੇ ਸੂਬਾ ਬੁਲਾਰੇ ਅਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ ਵਿਸ਼ੇਸ ਤੌਰ ਤੇ ਹਾਜ਼ਰ ਰਹੇ।
ਸਪੀਕਰ ਸ. ਸੰਧਵਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਹੁਣ ਪੰਜਾਬ ਵਿਧਾਨ ਵਿੱਚ ਵੀ ਹੋਣਗੀਆਂ, ਜਦ ਕਿ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਇੱਕ-ਦੂਸਰੇ ਨੂੰ ਗਾਲਾਂ ਤੇ ਨਿੰਦਦੀਆਂ ਹੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਕਿਸਾਨੀ ਨੂੰ ਬਚਾਉਣ ਅਤੇ ਪ੍ਰਫੁੱਲਤ ਕਰਨ ਲਈ ਡਾਇਲਾਗ ਤੇ ਆਪਸੀ ਸੰਵਾਦ ਆਦਿ ਦੀ ਆਦਤ ਪਾਉਣੀ ਪੈਣੀ ਹੋਵੇਗੀ। ਉਨ੍ਹਾਂ ਇਸ ਨਿਵੇਕਲੇ ਮੇਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਾਗਦੇ ਜੁਗਨੂੰਆਂ ਦਾ ਇਹ ਮੇਲਾ ਆਮ ਲੋਕਾਂ ਨੂੰ ਪੁਰਾਤਨ ਵਸਤਾਂ, ਆਰਗੈਨਿਕ ਖੇਤੀ ਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਹਾਈ ਸਿੱਧ ਹੋਵੇਗਾ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਾਈ ਘਨੱਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਹੁਣ ਤੱਕ 2100 ਤੋਂ ਵਧੇਰੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਤੇ ਅਗਾਂਹ ਵਧੂ ਸੋਚ ਦੇ ਮਾਲਕ ਕਿਸਾਨਾਂ ਤੇ ਵਾਤਾਵਰਨ ਪ੍ਰੇਮੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਮੇਲਾ ਪ੍ਰਬੰਧਕਾਂ ਨੂੰ 2 ਲੱਖ ਰੁਪਏ ਸਹਿਯੋਗ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਖਾਸ ਤੌਰ ਤੇ ਝੋਨੇ ਦੀ ਸਿੱਧੀ ਬਿਜਾਈ ਤੇ ਵੱਟਾਂ ਤੇ ਝੋਨਾ ਲਾਉਣ ਦੀ ਤਕਨੀਕ ਪੈਦਾ ਕਰਨ ਅਤੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਡਾ. ਦਲੇਲ ਸਿੰਘ ਅਤੇ ਗੈਰ ਮਸ਼ੀਨੀ ਮਰਚਰ ਵਾਲੀ ਤਕਨੀਕ ਨਾਲ ਕਣਕ ਦੀ ਬਿਜਾਈ ਵਾਲੀ ਤਕਨੀਕ ਬਣਾਉਣ ਵਾਲੇ ਸ. ਗਿਆਨ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਅਤੇ ਮੇਲਾ ਪ੍ਰਬੰਧਕਾਂ ਨੂੰ ਵਿਸੇ?ਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਸਪੀਕਰ ਸ. ਸੰਧਵਾਂ ਵੱਲੋਂ ਲਗਾਈਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਪੁਰਾਤਨ ਵਸਤਾਂ ਅਤੇ ਆਰਗੈਨਿਕ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਪੁਸਤਕ ਪ੍ਰਦਰਸ਼ਨੀਆਂ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਭਵਿੱਖ ਵਿੱਚ ਵੀ ਹੋਰ ਹੰਭਲੇ ਮਾਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਉਘੇ ਖੇਤੀ ਮਾਹਰ ਡਾ. ਦਵਿੰਦਰ ਸ਼ਰਮਾ ਨੇ ਮੌਜੂਦਾ ਕਿਸਾਨੀ ਸੰਕਟ ਅਤੇ ਭਵਿੱਖੀ ਖੇਤੀਬਾੜੀ ਸੰਭਾਵਨਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।

Our Visitor

1907371