Sunday, May 17, 2026
Home Blog Page 2362

ਵਿਜੀਲੈਂਸ ਨੇ ਜਾਅਲੀ ਦਸਤਾਵੇਜਾਂ ਸਹਾਰੇ ਬੈਂਕ ਕਰਜਾ ਲੈਣ ਦੇ ਕੇਸ ‘ਚ ਲੋੜੀਂਦੀਆਂ ਦੋ ਮਹਿਲਾਵਾਂ ਨੂੰ ਕੀਤਾ ਗਿ੍ਰਫਤਾਰ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 1 ਅਕਤੂਬਰ : ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਦੋ ਦੋਸ਼ੀ ਔਰਤਾਂ ਨੂੰ ਗਿ੍ਰਫਤਾਰ ਕੀਤਾ ਹੈ ਜੋ ਸਾਲ 2017 ਵਿੱਚ ਬਿਊਰੋ ਵੱਲੋਂ ਦਰਜ ਕੀਤੇ ਗਏ ਇੱਕ ਜਾਅਲਸਾਜ਼ੀ ਦੇ ਕੇਸ ਵਿੱਚ ਲੋੜੀਂਦੀਆਂ ਸਨ ਤੇ ਗਿ੍ਰਫਤਾਰੀ ਤੋਂ ਬਚਣ ਲਈ ਫਰਾਰ (ਪੀ.ਓ.) ਚਲੀਆਂ ਆ ਰਹੀਆਂ ਸਨ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜਮ ਅਨੀਤਾ ਅਤੇ ਅੰਬਿਕਾ, ਦੋਵੇਂ ਵਾਸੀ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਨੂੰ ਜਨਵਰੀ 2021 ਨੂੰ ਵਿਜੀਲੈਂਸ ਥਾਣਾ ਜਲੰਧਰ ਵਿਖੇ ਐਫਆਈਆਰ ਨੰਬਰ 05 ਮਿਤੀ 09.03.2017 ਦੇ ਤਹਿਤ ਪਹਿਲਾਂ ਹੀ ਦਰਜ ਇੱਕ ਮੁਕੱਦਮੇ ਵਿੱਚ ਆਈਪੀਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(2) ਅਧੀਨ ਕੇਸ ਵਿਚ ਅਦਾਲਤ ਵੱਲੋਂ ਪੀਓ ਕਰਾਰ ਦਿੱਤੀਆਂ ਗਈਆਂ ਸਨ। ਉਨਾਂ ਦੱਸਿਆ ਕਿ ਉਪਰੋਕਤ ਦੋਸ਼ੀ ਔਰਤਾਂ ਸੁਲਤਾਨਪੁਰ ਲੋਧੀ ਦੇ ਸਾਬਕਾ ਕੌਂਸਲਰ ਤਿਲਕ ਰਾਜ ਦੀ ਪਤਨੀ ਅਤੇ ਮਾਤਾ ਹਨ। ਤਿਲਕ ਰਾਜ ਇਸ ਮਾਮਲੇ ਵਿੱਚ 05-02-2018 ਵਿੱਚ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਹੋਰ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਉਕਤ ਮੁਲਜਮ ਔਰਤਾਂ ਨੇ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਦੀ ਸ਼ਾਖਾ ਸੁਲਤਾਨਪੁਰ ਲੋਧੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਜਾਅਲੀ ਅਤੇ ਫਰਜ਼ੀ ਦਸਤਾਵੇਜਾਂ ‘ਤੇ ਕ੍ਰਮਵਾਰ 20 ਲੱਖ ਅਤੇ 28 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਕਤ ਦਰਜ ਹੋਣ ਪਿੱਛੋਂ ਇਹ ਦੋਵੇਂ ਹਾਈਕੋਰਟ ਤੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ 28-08-2018 ਤੋਂ ਫਰਾਰ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਮਾਮਲਾ ਵਿਜੀਲੈਂਸ ਇਨਕੁਆਰੀ ਨੰਬਰ 12/2013 ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਈ 2013 ਤੋਂ ਅਪ੍ਰੈਲ 2016 ਦੇ ਸਮੇਂ ਦੌਰਾਨ ਤੱਤਕਾਲੀ ਦੋਸ਼ੀ ਮੈਨੇਜਰ ਸੁਲਿੰਦਰ ਸਿੰਘ ਅਤੇ ਹੋਰਾਂ ਵੱਲੋਂ ਜਾਅਲੀ ਦਸਤਾਵੇਜਾਂ ਦੇ ਆਧਾਰ ‘ਤੇ ਐਸ.ਬੀ.ਆਈ. ਤੋਂ ਖੇਤੀ ਕਰਜਿਆਂ ਨਾਲ ਸਬੰਧਤ ਦੇ ਕੁੱਲ 107 ਕੇਸ ਮਨਜੂਰ ਕੀਤੇ ਗਏ ਸਨ ਜਿਸ ਰਾਹੀਂ ਬੈਂਕ ਨਾਲ 15 ਕਰੋੜ 83 ਲੱਖ ਰੁਪਏ ਦਾ ਗਬਨ ਕੀਤਾ ਗਿਆ। ਉਨਾਂ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਪਹਿਲੇ ਪੜਾਅ ਦੌਰਾਨ 14 ਕਰਜੇ ਦੇ ਕੇਸਾਂ ਦੀ ਜਾਂਚ ਕੀਤੀ ਅਤੇ ਇਨਾਂ ਕੇਸਾਂ ਵਿੱਚ ਕੁੱਲ 33 ਮੁਲਜਮਾਂ ਨੂੰ ਨਾਮਜ਼ਦ ਕੀਤਾ ਗਿਆ। ਉਨਾਂ ਦੱਸਿਆ ਕਿ ਹੁਣ ਤੱਕ 26 ਮੁਲਜਮਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ 7 ਮੁਲਜਮ ਅਜੇ ਵੀ ਫਰਾਰ ਚੱਲ ਰਹੇ ਹਨ ਜਿਨਾਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।

66 ਵੀਂ ਜਿਲ੍ਹਾ ਪੱਧਰ ਖੇਡਾਂ ਵਿੱਚ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਬਠਿੰਡਾ ਦੇ ਖਿਡਾਰੀ ਛਾਏ

0

ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ: 66ਵੀਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਗੁਰੂ ਕਾਸ਼ੀ ਪਬਲਿਕ ਸ.ਸ.ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਲੈਕਚਰਾਰ ਲਛਮਣ ਸਿੰਘ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਖੇਡ ਕਿੱਕ-ਬਾਕਸਿੰਗ, ਬਾਕਸਿੰਗ ਵਿੱਚ ਗਿਆਰ੍ਹਵੀਂ ਦੀਆਂ ਵਿਦਿਆਰਥਣਾਂ ਖੁਸ਼ਮਹਿਕ ਅਤੇ ਰਿਆ ਕਸ਼ਯਪ ਨੇ ਦੋਨਾਂ ਵਰਗਾਂ ਵਿੱਚ ਗੋਲਡ ਮੈਡਲ ਜਿੱਤੇ। ਖੇਡ ਤੈਰਾਕੀ ਵਿੱਚ 50 ਮੀਟਰ ਫ੍ਰੀਸਟਾਇਲ, 50 ਮੀਟਰ ਬਰੈਸਟ ਸਟ੍ਰੋਕ ਅਤੇ 100 ਮੀਟਰ ਫ੍ਰੀਸਟਾਇਲ ਵਿੱਚੋਂ ਦਸਵੀਂ ਦੇ ਵਿਦਿਆਰਥੀ ਜਸਰਾਜ ਸਿੰਘ ਨੇ ਗੋਲਡ ਮੈਡਲ ਜਿੱਤੇ। ਪਾਵਰ ਲਿਫਟਿੰਗ ਵਿੱਚ ਬਾਰ੍ਹਵੀਂ ਦੇ ਵਿਦਿਆਰਥੀ ਹਰਜਿੰਦਰ ਹੈਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਲੀਬਾਲ ਵਿੱਚ ਬਠਿੰਡਾ ਜੋਨ-1 ਵੱਲੋਂ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਪਰਦੇਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਿ੍ਰੰਸੀਪਲ ਮੈਡਮ ਰਣਜੀਤ ਕੌਰ , ਜਸਵੀਰ ਕੌਰ (ਵਾਈਸ ਪਿ੍ਰੰਸੀਪਲ), ਸੁਨੀਤਾ ਰਾਣੀ ਕੋ-ਆਰਡੀਨੇਟਰ, ਜਤਿੰਦਰ ਕੌਰ (ਡੀ.ਪੀ.) ਅਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਹਫਜ਼ਾਈ ਕੀਤੀ ਅਤੇ ਆਉਣ ਵਾਲੀਆਂ ਪੰਜਾਬ ਪੱਧਰ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਆਂ।

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਲਗਾਇਆ ਖੂਨਦਾਨ ਕੈਂਪ

0

ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ: ਐਸ.ਐਸ.ਡੀ. ਗਰਲਜ਼ ਕਾਲਜ ਅਤੇ ਐਸ. ਐਸ. ਡੀ. ਵਿੱਟ ਦੇ ਐਨ.ਐਸ.ਐਸ.ਯੂਨਿਟਾਂ ਅਤੇ ਰੈੱਡ ਰਿਬਨ ਕਲੱਬ ਵੱਲੋਂ ਪ੍ਰੋਗਰਾਮ ਅਫਸਰ ਐਨ.ਐਸ.ਐਸ. ਡਾ. ਊਸ਼ਾ ਸ਼ਰਮਾ ਅਤੇ ਡਾ.ਸਿਮਰਜੀਤ ਕੌਰ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾ ਕੇ ਰਾਸ਼ਟਰੀ ਇਛੁੱਕ ਖੂਨਦਾਨ ਕੈਂਪ ਮਨਾਇਆ ਗਿਆ। ਖੂਨਦਾਨ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਵੱਲੋਂ ਖੂਨਦਾਨੀਆਂ ਨੂੰ ਬੈਜ਼ ਲਗਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤੀ ਗਈ । ਇਸ ਮੌਕੇ ਸਿਵਲ ਹਸਪਤਾਲ ਬਠਿੰਡਾ ਤੋਂ ਪਹੁੰਚੇ ਡਾ. ਸ਼ੈਲੀ ਅਤੇ ਉਹਨਾਂ ਦੀ ਟੀਮ ਦਾ ਸਹਿਯੋਗ ਨਾਲ ਇਹ ਖੂਨਦਾਨ ਕੈਂਪ ਸਫਲਤਾਪੂਰਵਕ ਨੇਪਰੇ ਚੜ੍ਹਿਆ । ਜਿਸ ਵਿਚ 25 ਵਲੰਟੀਅਰਾਂ ਅਤੇ ਅਧਿਆਪਕਾਂ ਵੱਲੋਂ ਖੂਨਦਾਨ ਕੀਤਾ ਗਿਆ । ਜਦੋਂ ਕਿ 60 ਦੇ ਕਰੀਬ ਵਲੰਟੀਅਰਾਂ ਦੇ ਨਾਮ ਆਏ ਸਨ ਪਰੰਤੂ ਸਿਵਲ ਹਸਪਤਾਲ ਬਠਿੰਡਾ ਦੀ ਟੀਮ ਵੱਲੋਂ 25 ਵਲੰਟੀਅਰਾਂ ਅਤੇ ਅਧਿਆਪਕਾਂ ਦਾ ਹੀ ਖੂਨ ਲਿਆ ਗਿਆ । ਜਦਕਿ ਬਾਕੀਆਂ ਨੂੰ ਅਗਲੀ ਵਾਰ ਲਈ ਖੂਨਦਾਨ ਕਰਨ ਲਈ ਕਿਹਾ । ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਵੱਲੋਂ ਵਲੰਟੀਅਰਾਂ ਅਤੇ ਅਧਿਆਪਕਾਂ ਵੱਲੋਂ ਕੀਤੇ ਗਏ ਖੂਨਦਾਨ ਵਰਗੇ ਮਹਾਨ ਦਾਨ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਵੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਿਹਾ । ਡਾ. ਊਸ਼ਾ ਸ਼ਰਮਾ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ. ਨੇ ਵਲੰਟੀਅਰਾਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਕਿਹਾ ਕਿ ਕੁੜੀਆਂ ਵੱਲੋਂ ਖੂਨਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ । ਕਿਉਂਕਿ ਕੁੜੀਆਂ ਨੂੰ ਅਕਸਰ ਹੀ ਅਜਿਹੇ ਦਾਨ ਦੇਣ ਵੱਲੋਂ ਕਮਜੋਰ ਮੰਨਿਆ ਜਾਂਦਾ ਹੈ । ਡਾ. ਸਿਮਰਜੀਤ ਕੌਰ ਨੇ ਵਲੰਟੀਅਰਾਂ ਨੂੰ ਖੂਨਦਾਨ ਕਰਨ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਸ.ਐਸ.ਡੀ ਗਰਲਜ ਕਾਲਜ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ, ਉਪ ਪ੍ਰਧਾਨ ਸ਼੍ਰੀ ਪਰਮੋਦ ਮਹੇਸਵਰੀ, ਜਨਰਲ ਸਕੱਤਰ ਸ਼੍ਰੀ ਚੰਦਰ ਸੇਖਰ ਮਿੱਤਲ, ਬੀ.ਐੱਡ ਦੇ ਸਕੱਤਰ ਸ਼੍ਰੀ ਸਤੀਸ਼ ਅਰੋੜਾ, ਵਿੱਟ ਦੇ ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਸ਼੍ਰੀ ਕਟਾਰੀਆ ਜੀ ਸ਼ਾਮਿਲ ਰਹੇ ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਕਲਾਸਾਂ ਸੁਰੂ

0

ਡਿਪਟੀ ਕਮਿਸਨਰ ਅਤੇ ਐਸ.ਐਸ.ਪੀ ਨੇ ਸੀਯੂਪੀਬੀ-ਡੀਏਸੀਈ ਦੇ ਅਕਾਦਮਿਕ ਉਦਘਾਟਨ ਸੈਸਨ ਦੌਰਾਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਪੀਐਸਸੀ ਪ੍ਰੀਖਿਆ ਪਾਸ ਕਰਨ ਲਈ ਉਤਸਾਹਿਤ ਕੀਤਾ
ਸੀਯੂਪੀਬੀ-ਡੀਏਸੀਈ ਯੂਪੀਐਸਸੀ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਰਾਹੀਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿੱਚ ਪ੍ਰਬੰਧਕੀ ਸਮਰੱਥਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ – ਵਾਈਸ ਚਾਂਸਲਰ ਪ੍ਰੋ. ਤਿਵਾਰੀ
ਸੀਯੂਪੀਬੀ-ਡੀਏਸੀਈ ਦੁਆਰਾ ਰਾਸਟਰੀ ਪੱਧਰ ਦੀ ਦਾਖਲਾ ਪ੍ਰੀਖਿਆ ਰਾਹੀਂ ਕੁੱਲ 100 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਲਈ ਮੁਫਤ ਕੋਚਿੰਗ ਲਈ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ ਜ?ਿਆਦਾਤਰ ਪੰਜਾਬ ਦੇ ਵਿਦਿਆਰਥੀ ਹਨ
ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ) ਵੱਲੋਂ ਸਨੀਵਾਰ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸਨ ਸਿਵਲ ਸਰਵਿਸਿਜ ਪ੍ਰੀਖਿਆ 2023 ਲਈ ਸਿਖਲਾਈ ਦੇਣ ਵਾਸਤੇ ਮੁਫਤ ਕੋਚਿੰਗ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਹ ਮੁਫਤ ਕੋਚਿੰਗ ਕਲਾਸਾਂ ਸਮਾਜਿਕ ਨਿਆਂ ਅਤੇ ਸਸਕਤੀਕਰਨ ਮੰਤਰਾਲੇ ਦੇ ਡਾ. ਅੰਬੇਡਕਰ ਫਾਊਂਡੇਸਨ ਦੀ ਸਰਪ੍ਰਸਤੀ ਹੇਠ ਸੀਯੂਪੀਬੀ ਕੈਂਪਸ ਵਿੱਚ ਨਵੇਂ ਸਥਾਪਿਤ ਕੀਤੇ ਗਏ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ) ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੀਯੂਪੀਬੀ-ਡੀਏਸੀਈ ਦੇ ਅਕਾਦਮਿਕ ਉਦਘਾਟਨੀ ਸੈਸਨ ਵਿੱਚ ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ (ਆਈਏਐਸ) ਅਤੇ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਜੇ. ਇਲਨਚੇਲੀਅਨ (ਆਈਪੀਐਸ) ਨੇ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ। ਪ੍ਰੋਗਰਾਮ ਦੀ ਸੁਰੂਆਤ ਵਿੱਚ ਸਮਾਗਮ ਦੇ ਪ੍ਰਬੰਧਕਾਂ ਅਤੇ ਆਏ ਹੋਏ ਮਹਿਮਾਨਾਂ ਨੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੂੰ ਸਰਧਾਂਜਲੀ ਭੇਟ ਕੀਤੀ। ਪ੍ਰੋਗਰਾਮ ਦਾ ਉਦਘਾਟਨੀ ਭਾਸਣ ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ (ਆਈਏਐਸ) ਨੇ ਦਿੱਤਾ। ਉਨ੍ਹਾਂ ਨੇ “ਭਾਰਤ ਦੀ ਪ੍ਰਸਾਸਨਿਕ ਸੇਵਾ: ਸਟੇਟਸ ਸਿੰਬਲ ਜਾਂ ਰਾਸਟਰ ਨਿਰਮਾਣ ਵਿੱਚ ਯੋਗਦਾਨ“ ਵਿਸੇ ‘ਤੇ ਗੱਲ ਕੀਤੀ। ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਜੇ. ਇਲਨਚੇਲੀਅਨ (ਆਈਪੀਐਸ) ਨੇ “ਭਾਰਤੀ ਪੁਲਿਸ ਸੇਵਾ: ਚੁਣੌਤੀਆਂ ਅਤੇ ਮੌਕੇ“ ਵਿਸੇ ‘ਤੇ ਵਿਚਾਰ ਪੇਸ ਕੀਤੇ। ਉੱਘੇ ਬੁਲਾਰਿਆਂ ਨੇ ਯੂਪੀਐਸਸੀ ਪਰੀਖਿਆ ਦੀ ਤਿਆਰੀ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੂਪੀਐਸਸੀ ਪਰੀਖਿਆ ਦੀ ਇਮਾਨਦਾਰੀ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਵਿਸੇਸ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਸੀਯੂਪੀਬੀ-ਡੀਏਸੀਈ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਤੇ ਬਾਹਰੀ ਵਿਸਾ ਮਾਹਿਰਾਂ ਦੁਆਰਾ ਵਿਸੇਸ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਵਾਈ-ਫਾਈ ਕਨੈਕਟੀਵਿਟੀ, ਲਾਇਬ੍ਰੇਰੀ ਪਹੁੰਚ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸੀਯੂਪੀਬੀ-ਡੀਏਸੀਈ ਯੂਪੀਐਸਸੀ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਰਾਹੀਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿੱਚ ਪ੍ਰਬੰਧਕੀ ਸਮਰੱਥਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪ੍ਰੋਗਰਾਮ ਦੀ ਸ਼ੁਰੂਆਤ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ ਦੇ ਸਵਾਗਤੀ ਭਾਸਣ ਦੇ ਨਾਲ ਹੋਈ। ਇਸ ਤੋਂ ਬਾਅਦ ਸੀਯੂਪੀਬੀ-ਡੀਏਸੀਈ ਦੇ ਨੋਡਲ ਅਫਸਰ ਡਾ. ਵਿਨੋਦ ਆਰੀਆ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਇੱਕ ਸਾਲ ਦਾ ਸਮੇਂ ਦੀ ਮੁਫਤ ਕੋਚਿੰਗ ਪ੍ਰਦਾਨ ਕਰਨ ਲਈ ਰਾਸਟਰੀ ਪੱਧਰ ਦੀ ਪ੍ਰੀਖਿਆ ਰਾਹੀਂ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕੁੱਲ 100 ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਚੁਣਿਆ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ ਇਮਤਿਹਾਨ ਦੀ ਮੁੱਢਲੀ ਅਤੇ ਮੁੱਖ ਪ੍ਰੀਖਿਆ ਲਈ ਮੁਫਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਫੈਕਲਟੀ, ਖੋਜ ਵਿਦਵਾਨ ਅਤੇ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਮਹਾਰਾਜਾ ਰਣਜੀਤ ਸਿੰਘ ਅਤੇ ਯੂ.ਐਸ.ਏ. ਯੂਨੀਵਰਸਿਟੀ ਵੱਲੋਂ “ਗ੍ਰੀਟ ਐਂਡ ਮੀਟ” ਪ੍ਰੋਗਰਾਮ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਅਤੇ ਵੇਨ ਸਟੇਟ ਯੂਨੀਵਰਸਿਟੀ, ਯੂ.ਐਸ.ਏ. ਵੱਲੋਂ ਅਧਿਐਨ ਪ੍ਰੋਗਰਾਮਾਂ ਅਤੇ ਖੋਜ ਪ੍ਰੋਜੈਕਟਾਂ ਲਈ ਸਹਿਯੋਗ ਦੇ ਆਪਸੀ ਖੇਤਰਾਂ ਦੀ ਪੜਚੋਲ ਕਰਨ ਲਈ “ਗ੍ਰੀਟ ਐਂਡ ਮੀਟ” ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਦੋਵਾਂ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਵਿਚਾਲੇ ਸ਼ੁੱਕਰਵਾਰ ਦੇਰ ਸ਼ਾਮ ਆਨਲਾਈਨ ਮੋਡ ‘ਚ ‘ਮੀਟ ਐਂਡ ਗ੍ਰੀਟ’ ਮੀਟਿੰਗ ਦੌਰਾਨ ਵਿਸਥਾਰ ਵਿਚ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕੀਤੀ ਗਈ। ਐਮ.ਆਰ.ਐਸ-ਪੀ.ਟੀ.ਯੂ., ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਖੋਜ, ਫੈਕਲਟੀ ਐਕਸਚੇਂਜ ਪ੍ਰੋਗਰਾਮ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਖੇਤਰ ਵਿੱਚ ਵਿਦਿਆਰਥੀ ਤਬਾਦਲਾ ਪ੍ਰੋਗਰਾਮ ਲਈ ਹੋਰ ਸ਼ਾਖਾਵਾਂ ਵਿੱਚ ਡਬਲਯੂ.ਐੱਸ.ਯੂ. ਦੇ ਨਾਲ ਸਹਿਯੋਗ ਦੇ ਖੇਤਰ ਨੂੰ ਵਧਾਉਣ ਲਈ ਆਪਣੀ ਦਿਲਚਸਪੀ ਜ਼ਾਹਰ ਕੀਤੀ। ਡਾ. ਅਲੀ ਅਬੋਲਮਾਲੀ, ਡੀਨ ਕਾਲਜ ਆਫ਼ ਇੰਜਨੀਅਰਿੰਗ, ਡਬਲਯੂ.ਐੱਸ.ਯੂ. ਨੇ ਐੱਮ.ਆਰ.ਐੱਸ.-ਪੀ.ਟੀ.ਯੂ. ਦੇ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜੋ ਇਹਨਾਂ ਸਮਝੌਤਿਆਂ ਦੇ ਤਹਿਤ ਡਬਲਯੂ.ਐੱਸ.ਯੂ. ਵਿੱਚ ਦਾਖ਼ਲਾ ਲੈ ਕੇ ਸ਼ਾਮਲ ਹੋਣਗੇ।ਡਾ. ਹਰਪ੍ਰੀਤ ਸਿੰਘ, ਪ੍ਰੋਫੈਸਰ, ਡਬਲਯੂ.ਐੱਸ.ਯੂ. ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਗ੍ਰੈਜੂਏਸ਼ਨ ਦਿਨਾਂ ਦੌਰਾਨ ਭਾਰਤੀ ਯੂਨੀਵਰਸਿਟੀਆਂ ਨਾਲ ਆਪਣੀ ਸਾਂਝ ਨੂੰ ਯਾਦ ਕਰਦਿਆਂ ਤਜ਼ੁਰਬੇ ਸਾਂਝੇ ਕੀਤੇ।
ਜ਼ਿਕਰਯੋਗ ਹੈ ਕਿ ਐਮ.ਆਰ.ਐਸ-ਪੀ.ਟੀ.ਯੂ., ਬਠਿੰਡਾ ਨੇ ਇੰਜੀਨੀਅਰਿੰਗ ਦੀਆਂ ਤਿੰਨ ਸ਼ਾਖਾਵਾਂ ਜਿਵੇਂ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਲਈ ਵੇਨ ਸਟੇਟ ਯੂਨੀਵਰਸਿਟੀ (ਡਬਲਯੂ.ਐੱਸ.ਯੂ.), ਡੀਟਰੋਇਟ ਯੂ.ਐੱਸ.ਏ. ਨਾਲ ਇਤਿਹਾਸਕ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ।
ਇਹਨਾਂ ਸਮਝੌਤਿਆਂ ਦੇ ਤਹਿਤ ਇੱਕ ਵਿਦਿਆਰਥੀ ਐਮਆਰਐਸ-ਪੀਟੀਯੂ ਵਿੱਚ ਤਿੰਨ ਸਾਲਾਂ ਤੱਕ ਪੜ੍ਹਾਈ ਕਰੇਗਾ ਅਤੇ ਚੌਥੇ ਸਾਲ ਵੇਨ ਸਟੇਟ ਯੂਨੀਵਰਸਿਟੀ ਵਿਖੇ 4 ਸਾਲ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਵੇਨ ਸਟੇਟ ਯੂਨੀਵਰਸਿਟੀ ਤੋਂ ਬੀ.ਟੈਕ ਦੀ ਡਿਗਰੀ ਮਿਲੇਗੀ। ਜਦੋਂ ਕਿ 3 ਪਲੱਸ 2 ਪ੍ਰੋਗਰਾਮ ਅਧੀਨ ਚੌਥੇ ਅਤੇ ਪੰਜਵੇਂ ਸਾਲ ਦਾ ਅਧਿਐਨ ਵੇਨ ਸਟੇਟ ਯੂਨੀਵਰਸਿਟੀ ਵਿਖੇ ਕਰੇਗਾ। ਇਸ 5 ਸਾਲਾ ਪ੍ਰੋਗਰਾਮ ਤਹਿਤ ਦੋਵੇਂ ਬੀ.ਟੈਕ. ਅਤੇ ਮਾਸਟਰ ਡਿਗਰੀਆਂ ਵੇਨ ਸਟੇਟ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ।ਇੱਥੇ ਵਰਣਨਯੋਗ ਹੈ ਕਿ ਵੇਨ ਸਟੇਟ ਯੂਨੀਵਰਸਿਟੀ ਅਮਰੀਕਾ ਦੇ ਡੀਟ੍ਰੋਇਟ ਸ਼ਹਿਰ ਵਿੱਚ ਸਥਿਤ ਹੈ, ਜੋ ਕਿ ਯੂ.ਐੱਸ. ਆਟੋਮੋਬਾਈਲ ਉਦਯੋਗ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ, ਅਤੇ “ਬਿਗ ਥ੍ਰੀ” ਆਟੋ ਨਿਰਮਾਤਾ ਜਨਰਲ ਮੋਟਰਜ਼, ਫੋਰਡ, ਅਤੇ ਸਟੈਲੈਂਟਿਸ ਉੱਤਰੀ ਅਮਰੀਕਾ ਦੇ ਸਾਰੇ ਮੁੱਖ ਦਫਤਰ ਮੈਟਰੋ ਵਿੱਚ ਸਥਿਤ ਹਨ। ਡੇਟ੍ਰੋਇਟ. ਡਬਲਯੂ.ਐੱਸ.ਯੂ. ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਵਿਦਿਆਰਥੀਆਂ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਰੁਜ਼ਗਾਰ ਦੇ ਬਹੁਤ ਮੌਕੇ ਪ੍ਰਾਪਤ ਹੋਣਗੇ।ਇਸ ਮੀਟਿੰਗ ਵਿੱਚ ਐਮਆਰਐਸ-ਪੀਟੀਯੂ, ਡਾਇਰੈਕਟਰ, ਕਾਰਪੋਰੇਟ ਰਿਸੋਰਸ ਸੈਂਟਰ, ਪ੍ਰੋ: ਰਾਜੇਸ਼ ਗੁਪਤਾ, ਡੀਨ ਅਕਾਦਮਿਕ, ਡਾ. ਕਵਲਜੀਤ ਸਿੰਘ ਸੰਧੂ, ਦੇਸ਼ ਭਗਤ ਗਰੁੱਪ ਆਫ਼ ਕਾਲਜ, ਚੇਅਰਮੈਨ, ਸ੍ਰੀ ਦਵਿੰਦਰ ਪਾਲ ਸਿੰਘ , ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ: ਸਹਿਜਪਾਲ ਸਿੰਘ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸੰਗਰੂਰ ਦੇ ਡਾਇਰੈਕਟਰ ਸ੍ਰੀਮਤੀ ਤਨੁਜਾ ਸ੍ਰੀਵਾਸਤਵ ਅਤੇ ਮਾਨਤਾ ਪ੍ਰਾਪਤ ਕਾਲਜਾਂ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਅਤੇ ਇਨ੍ਹਾਂ ਸਮਝੌਤਿਆਂ ਦਾ ਲਾਭ ਲੈਣ ਦੇ ਚਾਹਵਾਨ ਵਿਦਿਆਰਥੀ ਮੀਟਿੰਗ ਵਿਚ ਸ਼ਾਮਿਲ ਹੋਏ । ਡਾ: ਗੁਰਿੰਦਰ ਪਾਲ ਸਿੰਘ ਬਰਾੜ, ਰਜਿਸਟਰਾਰ, ਐਮਆਰਐਸ-ਪੀਟੀਯੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

36ਵੇਂ ਨੈਸ਼ਨਲ ਗੇਮਸ ਵਿਚ ਹਰਿਆਣਾ ਦਾ ਦਬਦਬਾ, 9 ਗੋਲਡ ਸਹਿਤ 16 ਮੈਡਲ ਜਿੱਤੇ

0

ਬੇਟਿਆਂ ਦੇ ਨਾਲ ਬੇਟੀਆਂ ਨੇ ਵੀ ਗੱਡੇ ਝੰਡੇ
ਮੁੱਖ ਮੰਤਰੀ ਮਨੋਹਰ ਲਾਲ ਨੇ ਸਾਰੇ ਮੈਡਲ ਜੇਤੂਆਂ ਖਿਡਾਰੀਆਂ ਨੂੰ ਦਿੱਤੀ ਵਧਾਈਆਂ ਤੇ ਸ਼ੁਭਕਾਮਨਾਵਾਂ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 1 ਅਕਤੂਬਰ – ਓਲੰਪਿਕ ਕਾਮਨਵੈਲਥ ਖੇਡਾਂ ਵਿਚ ਅੱਧੇ ਤੋਂ ਵੱਧ ਮੈਡਲ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀ 36ਵੇਂ ਨੈਸ਼ਨਲ ਗੇਮਸ ਵਿਚ ਵੀ ਕਮਾਲ ਦਿਖਾ ਰਹੇ ਹਨ। ਗੁਜਰਾਤ ਦੇ ਅਹਿਮਦਾਬਾਦ ਵਿਚ ਚਲ ਰਹੀਆਂ ਇੰਨ੍ਹਾਂ ਖੇਡਾਂ ਵਿਚ ਹਰਿਆਣਾ ਹੁਣ ਤਕ 9 ਗੋਲਡ ਮੈਡਲ ਸਮੇਤ ਕੁੱਲ 16 ਮੈਡਲਾਂ ਦੇ ਨਾਲ ਮੈਡਲ ਟੈਲੀ ਵਿਚ ਸਿਖਰ ‘ਤੇ ਕਾਬਿਜ ਹੈ। ਰਾਜ ਦੇ ਖਾਤੇ ਵਿਚ 3 ਸਿਲਵਰ ਅਤੇ 4 ਬ੍ਰਾਂਜ ਮੈਡਲ ਹਨ। ਰਾਜ ਦੇ ਬੇਟੇ -ਬੇਟੀਆਂ ਦੇ ਜੌਹਰ ਦੀ ਬਦੌਲਤ ਹਰਿਆਣਾ ਦਾ ਦਬਦਬਾ ਨੈਸ਼ਨਲ ਗੇਮਸ ਵਿਚ ਬਣਿਆ ਹੋਇਆ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਰੇ ਮੈਡਲ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਉਣ ਵਾਲੇ ਖੇਡਾਂ ਵਿਚ ਵੀ ਇਸੀ ਤਰ੍ਹਾ ਆਪਣਾ ਉਮਦਾ ਪ੍ਰਦਰਸ਼ਨ ਕਰਨ ਦੀ ਕਮਾਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਖਿਡਾਰੀਆਂ ਦੀ ਮਿਹਨਤ ਦੇ ਜੋਰ ‘ਤੇ ਹੀ ਅੱਜ ਹਰਿਆਣਾ ਦੀ ਖੇਡਾਂ ਦੇ ਖੇਤਰਾਂ ਵਿਚ ਅਜਿਹੀ ਪਹਿਚਾਣ ਬਣੀ ਹੈ ਕਿ ਹੋਰ ਰਾਜ ਵੀ ਹਰਿਆਣਾ ਦੀ ਖੇਡ ਨੀਤੀ ਦਾ ਅਨੁਸਰਣ ਕਰਨ ਲੱਗੇ ਹਨ। ਰਾਜ ਦੇ ਖਿਡਾਰੀ ਇਸੀ ਤਰ੍ਹਾ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਹਰਿਆਣਾ ਅਤੇ ਭਾਂਰਤ ਦਾ ਨਾਂਅ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਰੋਸ਼ਨ ਕਰਦੇ ਰਹਿਣਗੇ। ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਵੀ ਖਿਡਾਰੀਆਂ ਦੀ ਇਸ ਉਪਲਬਧੀ ਦੇ ਲਹੀ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿਚ ਰਾਜ ਸਰਕਾਰ ਲਗਾਤਾਰ ਖੇਡਾਂ ਨੂੰ ਪ੍ਰੋਤਸਾਹਨ ਦੇਣ ਅਤੇ ਖਿਡਾਰੀਆਂ ਨੂੰ ਹਰ ਤਰ੍ਹਾ ਦੀ ਸਹਾਇਤਾ ਮਹੁਇਆ ਕਰਵਾਉਣ ਲਈ ਪ੍ਰਤੀਬੱਧ ਹੈ।ਹਰਿਆਣਾ ਦਾ ਸੱਭ ਤੋਂ ਪਸੰਦੀਦਾ ਖੇਡ ਕੁਸ਼ਤੀ ਵਿਚ ਕੋਈ ਹੋਰ ਸੂਬਾ ਇੱਥੇ ਦੇਖਿਡਾਰੀਆਂ ਦੇ ਸਾਹਮਣੇ ਟਿਕ ਨਹੀਂ ਪਾਇਆ। ਖਿਡਾਰੀਆਂ ਨੇ ਆਪਣੇ ਦਾਓ-ਪੇਂਚ ਨਾਲ ਆਪਣੇ ਵਿਰੋਧੀਆਂ ਨੂੰ ਪਟਖਨੀ ਦੇ ਕੇ ਰਾਜ ਦੇ ਖਾਤੇ ਵਿਚ ਮੈਡਲ ਦੀ ਬੌਛਾਰ ਕਰ ਦਿੱਤੀ। ਹਰਿਆਣਾ ਨੇ ਕੁਸ਼ਤੀ ਵਿਚ 5 ਗੋਲਡ, 2 ਸਿਲਵਰ ਅਤੇ 2 ਬ੍ਰਾਂਜ ਮੈਡਲ ਜਿੱਤੇ ਹਨ।

ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰੱਦ) ਬਿੱਲ-2022 ਪੇਸ਼ 

0
ਵਿਧਾਨ ਸਭਾ ਵੱਲੋਂ ਬਿੱਲ ਸਰਬਸੰਮਤੀ ਨਾਲ ਪਾਸ 
ਸੁਖਜਿੰਦਰ ਮਾਨ
ਚੰਡੀਗੜ੍ਹ, 30 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰੱਦ) ਬਿੱਲ-2022 ਸਦਨ ਵਿਚ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।ਪ੍ਰਸਤਾਵ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਦਾ ਮੁੱਖ ਕਾਰਜ ਭ੍ਰਿਸ਼ਟਾਚਾਰ ਰੋਕੂ ਐਕਟ 1988, ਭ੍ਰਿਸ਼ਟਾਚਾਰ ਰੋਕੂ (ਸੋਧ) ਐਕਟ, 2018 ਤਹਿਤ ਕਿਸੇ ਲੋਕ ਸੇਵਕ ਦੁਆਰਾ ਅਪਰਾਧ ਕਰਨ ਦੇ ਦੋਸ਼ ਲਾਉਣ ਵਾਲੀਆਂ ਸ਼ਿਕਾਇਤਾਂ ਦੀ ਜਾਂਚ ਕਰਨਾ ਜਾਂ ਜਾਂਚ ਕਰਵਾਉਣਾ ਅਤੇ ਵਿਜੀਲੈਂਸ ਬਿਊਰੋ ਅਤੇ ਪੁਲਿਸ ਅਦਾਰੇ ਦੇ ਕੰਮਕਾਜ ‘ਤੇ ਨਿਗਰਾਨੀ ਅਤੇ ਕੰਟਰੋਲ ਰੱਖਣਾ ਹੈ, ਜੋ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਸਬੰਧਤ ਹੋਣ। ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2020, ਜਿਸ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨ ਐਕਟ 2003 ਦੀ ਤਰਜ਼ ‘ਤੇ ਲਾਗੂ ਕੀਤਾ ਜਾਣਾ ਸੀ, ਗੰਭੀਰ ਭਟਕਣਾ ਦਾ ਸ਼ਿਕਾਰ ਹੈ। ਇਸ ਲਈ ਇਸ ਐਕਟ ਅਧੀਨ ਗਠਿਤ ਕੀਤਾ ਗਿਆ ਵਿਜੀਲੈਂਸ ਕਮਿਸ਼ਨ ਸਰਕਾਰੀ ਖਜ਼ਾਨੇ ‘ਤੇ ਬੋਝ ਬਣਨ ਤੋਂ ਇਲਾਵਾ ਕਿਸੇ ਵੀ ਲਾਭਦਾਇਕ ਉਦੇਸ਼ ਦੀ ਪੂਰਤੀ ਕਰਨ ਦੀ ਸੰਭਾਵਨਾ ਨਹੀਂ ਰੱਖਦਾ ਕਿਉਂਕਿ ਸੂਬੇ ਵਿੱਚ ਅਜਿਹੇ ਹਿੱਸੇਦਾਰਾਂ ਦੇ ਸਮੂਹ ਨਾਲ ਨਜਿੱਠਣ ਲਈ ਵਿਜੀਲੈਂਸ ਵਿਭਾਗ ਤੋਂ ਇਲਾਵਾ ਹੋਰ ਵੀ ਕਈ ਏਜੰਸੀਆਂ ਹਨ। ਇਸ ਲਈ ਆਪਸੀ ਵਿਰੋਧਤਾ, ਵਿਰੋਧੀ ਲੱਭਤਾਂ, ਨਤੀਜੇ ਵਜੋਂ ਦੇਰੀ ਅਤੇ ਸੰਚਾਰ ਵਿੱਚ ਪਾੜੇ ਤੋਂ ਬਚਣ ਲਈ, ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2020 (2020 ਦਾ ਪੰਜਾਬ ਐਕਟ ਨੰ:20) ਨੂੰ ਰੱਦ ਕਰਨਾ ਜ਼ਰੂਰੀ ਹੋ ਗਿਆ ਹੈ ਅਤੇ ਇਸ ਲਈ ਇਹ ਬਿੱਲ ਪੇਸ਼ ਕੀਤਾ ਜਾ ਰਿਹਾ ਹੈ।ਸੂਬਾ ਸਰਕਾਰ ਨੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ, 2020 (2020 ਦਾ ਪੰਜਾਬ ਐਕਟ ਨੰ. 20) ਨੂੰ ਰੱਦ ਕਰਕੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰੱਦ) ਐਕਟ, 2022 ਲਾਗੂ ਕੀਤਾ।  ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 13 ਨਵੰਬਰ, 2020 ਨੂੰ ਲਾਗੂ ਹੋਇਆ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਐਕਟ ਤਹਿਤ ਬਣਾਏ ਗਏ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਨੇ ਲੋੜੀਂਦੇ ਉਦੇਸ਼ ਪ੍ਰਾਪਤ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਰਾਜ ਵਾਸੀਆਂ ਦੇ ਵਡੇਰੇ ਲੋਕ ਹਿੱਤ ਵਿੱਚ ਲਿਆ ਗਿਆ ਹੈ।

ਭਗਵੰਤ ਮਾਨ ਨੇ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਕਾਂਗਰਸ ਦੀ ਕੀਤੀ ਆਲੋਚਨਾ

0
ਲੋਕ ਮੁੱਦਿਆਂ ਪ੍ਰਤੀ ਕਾਂਗਰਸ ਦੀ ਬੇਰੁਖ਼ੀ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਬੇਨਕਾਬ ਹੋਇਆ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਸਤੰਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ਵਿੱਚ ਕਾਂਗਰਸੀ ਆਗੂਆਂ ਦੇ ਗੈਰ-ਜ਼ਿੰਮੇਵਾਰਾਨਾ ਵਤੀਰੇ ਦੀ ਨਿੰਦਾ ਕੀਤੀ।ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਵਾਰ-ਵਾਰ ਵਿਘਨ ਪਾ ਕੇ ਸਦਨ ਦਾ ਕੀਮਤੀ ਸਮਾਂ ਬਰਬਾਦ ਕੀਤਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਆਗੂਆਂ ਨੇ ਸਦਨ ਦੀ ਕਾਰਵਾਈ ਦੌਰਾਨ ਹੰਗਾਮਾ ਕਰਕੇ ਕਰਦਾਤਾਵਾਂ ਦੇ ਪੈਸੇ ਦੀ ਬਰਬਾਦੀ ਕੀਤੀ ਹੈ। ਭਗਵੰਤ ਮਾਨ ਨੇ ਅਫਸੋਸ ਜ਼ਾਹਰ ਕੀਤਾ ਕਿ ਇਸ ਸੈਸ਼ਨ ਦੇ ਸਮੇਂ ਨੂੰ ਪੰਜਾਬ ਅਤੇ ਸੂਬੇ ਦੇ ਲੋਕਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਤਰਕਸੰਗਤ ਤਰੀਕੇ ਨਾਲ ਵਰਤਿਆ ਜਾ ਸਕਦਾ ਸੀ।ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਇਸ ਸੁਨਹਿਰੀ ਮੌਕੇ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਆਪਣੀਆਂ ਡਰਾਮੇਬਾਜ਼ੀਆਂ ਰਾਹੀਂ ਅਜ਼ੀਮ ਸਦਨ ਦਾ ਸਮਾਂ ਬਰਬਾਦ ਨਾ ਕਰਨ। ਭਗਵੰਤ ਮਾਨ ਨੇ ਕਿਹਾ ਕਿ ਜੇ ਕਾਂਗਰਸੀ ਆਗੂ ਸਦਨ ਵਿੱਚ ਅਫਰਾ-ਤਫਰੀ ਪੈਦਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਬਾਹਰ ਸਮਾਨਾਂਤਰ ਇਜਲਾਸ ਕਰਨ ਲਈ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤੱਥ ਸਾਬਤ ਹੋ ਗਿਆ ਹੈ ਕਿ ਕਾਂਗਰਸ, ਭਗਵਾ ਪਾਰਟੀ ਦੀ ਬੀ ਟੀਮ ਬਣ ਕੇ ਉੱਭਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਨੇ ਭਾਜਪਾ ਦੇ ਇਸ਼ਾਰੇ ‘ਤੇ ਰਾਜ ਕੀਤਾ ਅਤੇ ਹੁਣ ਸਮੁੱਚੀ ਕਾਂਗਰਸ, ਭਗਵਾ ਪਾਰਟੀ ਦੇ ਇਸ਼ਾਰਿਆਂ ‘ਤੇ ਚੱਲ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਬਜ਼ੁਰਗ ਦਿਵਸ 1 ਅਕਤੂਬਰ ਨੂੰ ਲੁਧਿਆਣਾ ‘ਚ ਮਨਾਇਆ ਜਾਵੇਗਾ

0
ਪੰਜਾਬੀ ਖਬਰਸਾਰ ਬਿਉਰੋ 
ਚੰਡੀਗੜ੍ਹ, 29 ਸਤੰਬਰ: ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਬਜ਼ੁਰਗ ਦਿਵਸ 1 ਅਕਤੂਬਰ 2022 ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਬਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਤੇ ਬਜ਼ੁਰਗ ਵਿਅਕਤੀਆਂ ਦਾ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਬਜ਼ੁਰਗਾਂ ਨੂੰ ਐਨਕਾਂ ਵੀ ਮੁਫਤ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਫਾਰਮ ਭਰਨ ਅਤੇ ਪੈਨਸ਼ਨਾਂ ਮਨਜ਼ੂਰ ਕਰਨ ਲਈ ਵੀ ਵਿਭਾਗ ਵੱਲੋਂ ਕੈਂਪ ਲਗਾਇਆ ਜਾਵੇਗਾ। 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਵੀ ਇਸ ਮੌਕੇ ਤੇ ਬਣਾਏ ਜਾਣਗੇ।
ਉਹਨਾਂ ਲੋੜਵੰਦ ਬਜ਼ੁਰਗਾ ਨੂੰ  ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਲਈ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੰਜਾਬ ਦੇ ਬਜ਼ੁਰਗਾਂ ਦੇ ਮਾਨ ਸਨਮਾਨ ਵਜੋਂ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਜ਼ੁਰਗਾਂ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ। ਬਜ਼ੁਰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ/ ਜਥੇਬੰਦੀਆਂ ਵੀ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਣਗੀਆਂ।

ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਕੇ ਮਲ੍ਹਮ ਲਾਉਣ ਦਾ ਕੰਮ ਕਰਨ: ਬਿਕਰਮ ਸਿੰਘ ਮਜੀਠੀਆ

0

ਅਜਿਹਾ ਨਾ ਕਰਨ ਨਾਲ ਘੱਟ ਗਿਣਤੀ ਭਾਈਚਾਰੇ ਵਿਚ ਗਲਤ ਸੰਦੇਸ਼ ਜਾਵੇਗਾ

 ਸੁਖਜਿੰਦਰ ਮਾਨ

ਚੰਡੀਗੜ੍ਹ, 29 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਕੇ ਉਹਨਾਂ ਦੀ ਕੈਦ ਵਿਚੋਂ ਰਿਹਾਈ ਦਾ ਰਾਹ ਪੱਧਰਾ ਕਰ ਕੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਕਰਨ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਦੁਨੀਆਂ ਵਿਚ ਪੰਜਾਬੀਆਂ ਦੇ ਨਾਲ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਵਿਚ ਦੇਰੀ ਇਸ ਰ ਕੇ ਹੋਈ ਕਿਉਂਕਿ ਕੇਂਦਰ ਸਰਕਾਰ ਨੇ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਲਏ ਆਪਣੇ ਫੈਸਲੇ ’ਤੇ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਪਿਛਲੇ 27 ਸਾਲਾਂ ਤੋਂ 8 ਗੁਣਾ 8 ਦੀ ਚੱਕੀ ਬੰਦ ਵਿਚ ਬੰਦ ਹਨ ਤੇ ਉਹਨਾਂ ਨੂੰ ਅੱਜ ਤੱਕ ਪੈਰੋਲ ਵੀ ਨਹੀਂ ਮਿਲੀ। ਉਹਨਾਂ ਕਿਹਾ ਕਿ  ਕਿਉਂਕਿ ਉਹਨਾਂ ਨੇ ਆਪਣੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਇਸ ਲਈ ਉਹਨਾਂ ਨੂੰ ਫੌਰੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ।ਸ ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸੁਪਰੀਮ ਕੋਰਟ ਨੇ ਸਹੀ ਟਿੱਪਣੀ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ ’ਤੇ ਫੈਸਲਾ ਲੈਣ ਵਿਚ ਬੇਲੋੜੀ ਦੇਰੀ ਕੀਤੀ ਹੈ।  ਉਹਨਾਂ ਕਿਹਾ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਭਲਕੇ ਤੱਕ ਫੈਸਲਾ ਲੈਣ ਵਾਸਤੇ ਆਖਿਆ ਹੈ ਤਾਂ ਕੇਂਦਰ ਸਰਕਾਰ ਨੂੰ ਗੈਰ ਸਾਧਾਰਣ ਹਾਲਾਤਾਂ ਨੂੰ ਵੇਖਦਿਆਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਫੈਸਲਾ ਲੈਣਾ ਚਾਹੀਦਾ ਹੈ।ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹਾ ਨਾ ਕਰਨ ਨਾਲ ਘੱਟ ਗਿਣਤੀ ਭਾਈਚਾਰੇ ਵਿਚ ਗਲਤ ਸੰਦੇਸ਼ ਜਾਵੇਗਾ। ਉਹਨਾਂ ਬਿਲਕਿਸ ਬਾਨੋ ਕੇਸ ਜਿਸ ਵਿਚ ਜਬਰ ਜਨਾਹ ਦੇ ਦੋਸ਼ੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ, ਦੀ ਗੱਲ ਕਰਦਿਆਂ ਕਿਹਾ ਕਿ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਗਿਣਤੀਆਂ ਵਾਸਤੇ ਦੇਸ਼ ਵਿਚ ਨਿਯਮ ਵੱਖਰੇ ਹਨ। ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਲੋਕਾਂ ਨੂੰ ਮਾਰਨ ਵਾਲੇ ਪੁਲਿਸ ਅਫਸਰਾਂ ਦੀ ਸਜ਼ਾ ਮੁਆਫੀ ਦੀ ਗੱਲ ਕਰਦਿਆਂ ਕਿਹਾ ਕਿ ਭਾਈ ਰਾਜੋਆਣਾ ਦਾ ਮਾਮਲਾ ਰਹਿਮ ਲਈ ਇਕ ਢੁਕਵਾਂ ਮਾਮਲਾ ਹੈ। ਉਹਨਾਂ ਕਿਹਾ ਕਿ ਗੰਭੀਰ ਤੌਰ ’ਤੇ ਭੜਕਣ ਕਾਰਨ ਜੋ ਕਾਰਵਾਈਆਂ ਉਹਨਾਂ ਨੇ ਕੀਤੀਆਂ, ਉਹਨਾਂ ਦੀ ਸਜ਼ਾ ਉਹ ਭੁਗਤ ਚੁੱਕੇ ਹਲ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਏ ਹਮਲੇ ਤੇ ਫਿਰ ਕਾਂਗਰਸ ਸਰਕਾਰ ਵੱਲੋਂ 1984 ਵਿਚ ਕਰਵਾਈ ਗਈ ਸਿੱਖ ਨਸਲਕੁਸ਼ੀ ਤੋਂ ਔਖੇ ਸਨ। ਉਹਨਾਂ ਕਿਹਾ ਕਿ ਉਹ ਇਕ ਕੈਦੀ ਵਜੋਂ ਪੂਰੇ ਜ਼ਾਬਤੇ ਵਿਚ ਰਹੇ ਹਨ ਤੇ ਉਹਨਾਂ ਨੂੰ ਕੈਦ ਵਿਚੋਂ ਰਿਹਾਅ ਕਰਨਾ ਬਣਦਾ ਹੈ ਕਿਉਂਕਿ ਉਹਨਾਂ ਆਪਣੀ ਉਮਰ ਕੈਦ ਪੂਰੀ ਕਰ ਲਈ ਹੈ।ਸਰਦਾਰ ਮਜੀਠੀਆ ਨੇ ਕਿਹਾ ਕਿ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਤੇ ਉਹ ਸਿਰਫ ਭਾਵਨਾਵਾਂ ਦੇ ਵਹਿਣ ਵਿਚ ਵਗ ਤੁਰੇ ਸਨ। ਉਹਨਾਂ ਕਿਹਾ ਕਿ ਉਮਰ ਕੈਦ ਪੂਰੀ ਕਰਨ ਮਗਰੋਂ ਵੀ ਵਿਅਕਤੀ ਨੂੰ ਜੇਲ੍ਹ ਵਿਚ ਰੱਖਣਾ ਉਸਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ। ਉਹਨਾਂ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਲਈ ਕੰਮ ਕਰਦਿਆਂ ਫਿਰਕਿਆਂ ਦਾ ਧਰੁਵੀਕਰਨ ਕਰਨ ਦਾ ਯਤਨ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬੀ ਇਸ ਮਾਮਲੇ ਨੂੰ ਹੁਣ ਬੰਦ ਕਰਨਾ ਚਾਹੁੰਦੇ ਹਨ ਤੇ ਅਜਿਹਾ ਕਰਨ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਮਜ਼ਬੂਤੀ ਮਿਲੇਗੀ।

Our Visitor

1906323