Wednesday, May 13, 2026
Home Blog Page 297

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਨਿਵੇਸ਼ਕ ਆਊਟਰੀਚ ਮਿਸ਼ਨ ਅਤੇ ਗਲੋਬਲ ਰੋਡ ਸ਼ੋਅ ਲਈ ਪੰਜਾਬ ਸਰਕਾਰ ਦਾ ਵਫ਼ਦ ਜਾਪਾਨ ਅਤੇ ਦੱਖਣੀ ਕੋਰੀਆ ਦਾ ਕਰੇਗਾ ਦੌਰਾ

0

Chandigarh News: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇੱਕ ਉੱਚ ਪੱਧਰੀ ਵਫ਼ਦ ਦਸੰਬਰ ਦੇ ਪਹਿਲੇ ਹਫ਼ਤੇ ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਕਰੇਗਾ। ਇਹ ਦੌਰਾ 13 ਤੋਂ 15 ਮਾਰਚ 2026 ਨੂੰ ਆਈ.ਐਸ.ਬੀ. ਮੋਹਾਲੀ ਕੈਂਪਸ ਵਿਖੇ ਕਰਵਾਏ ਜਾਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤੋਂ ਪਹਿਲਾਂ ਸੂਬਾ ਸਰਕਾਰ ਦੇ ਉੱਚ-ਪੱਧਰੀ ਅੰਤਰਰਾਸ਼ਟਰੀ ਆਊਟਰੀਚ ਮਿਸ਼ਨ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਦੀ ਅਗਵਾਈ ਵਾਲੇ ਇਸ ਵਫ਼ਦ ਵਿੱਚ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਸੰਜੀਵ ਅਰੋੜਾ, ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਇਨਵੈਸਟ ਪੰਜਾਬ ਟੀਮ ਸ਼ਾਮਲ ਹੋਵੇਗੀ। ਇਹ ਵਫ਼ਦ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ, ਗਲੋਬਲ ਕੰਪਨੀਆਂ ਨਾਲ ਗੱਲਬਾਤ ਕਰਨ ਅਤੇ ਅਗਾਮੀ ਸੰਮੇਲਨ ਲਈ ਨਿੱਜੀ ਤੌਰ ‘ਤੇ ਸੱਦਾ ਦੇਣ ਲਈ 2-3 ਦਸੰਬਰ ਨੂੰ ਟੋਕੀਓ, 4-5 ਦਸੰਬਰ ਨੂੰ ਓਸਾਕਾ ਅਤੇ 8-9 ਦਸੰਬਰ ਨੂੰ ਸਿਓਲ ਦਾ ਦੌਰਾ ਕਰੇਗਾ। ਇਹ ਦੌਰਾ, ਮੀਟਿੰਗਾਂ ਅਤੇ ਰੋਡ ਸ਼ੋਅ ਪ੍ਰੋਗਰਾਮ ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਭਾਰਤੀ ਦੂਤਾਵਾਸ, ਵਿਦੇਸ਼ ਮੰਤਰਾਲੇ, ਡੀ.ਪੀ.ਆਈ.ਆਈ.ਟੀ. ਦੇ ਇਨਵੈਸਟ ਇੰਡੀਆ ਅਤੇ ਨਵੀਂ ਦਿੱਲੀ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੂਤਾਵਾਸਾਂ ਦੇ ਸਹਿਯੋਗ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਮਾਰਗਦਰਸ਼ਨ, ਸਹਿਯੋਗ ਅਤੇ ਭਾਈਵਾਲੀ ਨੇ ਆਊਟਰੀਚ ਏਜੰਡੇ ਨੂੰ ਅਮਲੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ Punjab Police ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਦਾ ਪਰਦਾਫ਼ਾਸ, 7 ਪਿਸਤੌਲਾਂ ਸਮੇਤ 2 ਕਾਬੂ

ਇਸ ਦੌਰੇ ਦੌਰਾਨ, ਸੂਬੇ ਵੱਲੋਂ ਨਿਵੇਸ਼ ਪੱਖੋਂ ਪੰਜਾਬ ਨੂੰ ਉੱਤਰੀ ਭਾਰਤ ਦੇ ਪਸੰਦੀਦਾ ਸਥਾਨ ਵਜੋਂ ਦਰਸਾਇਆ ਜਾਵੇਗਾ ਅਤੇ ਸੂਬੇ ਦੀ ਰਣਨੀਤਕ ਸਥਿਤੀ, ਐਨ.ਸੀ.ਆਰ. ਅਤੇ ਪ੍ਰਮੁੱਖ ਬੰਦਰਗਾਹਾਂ ਨਾਲ ਨਿਰਵਿਘਨ ਸੰਪਰਕ, ਮਜ਼ਬੂਤ ਉਦਯੋਗਿਕ ਖੇਤਰ, ਨਿਰਵਿਘਨ ਬਿਜਲੀ ਸਪਲਾਈ, ਹੁਨਰਮੰਦ ਕਾਰਜਬਲ ਅਤੇ ਪ੍ਰਗਤੀਸ਼ੀਲ ਨੀਤੀਗਤ ਮਾਹੌਲ ‘ਤੇ ਚਾਨਣਾ ਪਾਇਆ ਜਾਵੇਗਾ। ਵਫ਼ਦ ਵੱਲੋਂ ਫਾਸਟਟ੍ਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ ਸਮੇਤ ਸਰਕਾਰ ਵੱਲੋਂ ਉਦਯੋਗਾਂ ਨੂੰ ਦਿੱਤੀਆਂ ਜਾ ਰਹੀਆਂ 173 ਤੋਂ ਵੱਧ ਸੇਵਾਵਾਂ, ਆਟੋ-ਡੀਮਡ ਪ੍ਰਵਾਨਗੀਆਂ, ਪੈਨ-ਅਧਾਰਤ ਕਾਰੋਬਾਰੀ ਪਛਾਣਕਰਤਾ ਅਤੇ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਵਿੱਚ ਸੋਧਾਂ ਸਮੇਤ ਸੂਬੇ ਦੇ ਪ੍ਰਸ਼ਾਸਨਿਕ ਅਤੇ ਰੈਗੂਲੇਟਰੀ ਸੁਧਾਰਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ, ਜਿਸ ਨਾਲ ਸਮਾਂਬੱਧ ਢੰਗ ਨਾਲ ਸਿਧਾਂਤਕ ਪ੍ਰਵਾਨਗੀਆਂ ਨੂੰ ਯਕੀਨੀ ਬਣਾਇਆ ਗਿਆ ਹੈ। ਇਹ ਆਊਟਰੀਚ ਪ੍ਰੋਗਰਾਮ ਪੰਜਾਬ ਦੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਵੀ ਉਜਾਗਰ ਕਰੇਗਾ, ਜਿਸ ਵਿੱਚ ਪਲੱਗ-ਐਂਡ-ਪਲੇ ਪਾਰਕ ਅਤੇ ਰਾਜਪੁਰਾ ਵਿਖੇ ਤਿਆਰ ਕੀਤਾ ਜਾ ਰਿਹਾ ਏਕੀਕ੍ਰਿਤ ਨਿਰਮਾਣ ਕਲੱਸਟਰ (ਆਈ.ਐਮ.ਸੀ.) ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਜਾਵੇਗਾ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ ਨੂੰ 1.4 ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਪਹਿਲਾਂ ਹੀ ਪ੍ਰਾਪਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ Bathinda ਦੇ ਨਾਮੀਂ ਹੋਟਲ ‘ਚ ਪੁਲਿਸ ਦੀ ਛਾਪੇਮਾਰੀ; ਹੋਟਲ ਮਾਲਕ ਸਮੇਤ 10 ਗ੍ਰਿਫਤਾਰ

ਇਸ ਦੌਰਾਨ, ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੀਤੀਗਤ ਸਥਿਰਤਾ, ਤੁਰੰਤ ਫੈਸਲੇ ਲੈਣ ਅਤੇ ਨਿਵੇਸ਼ਕਾਂ ਦੇ ਸਮੇਂ ਦੀ ਬਚਤ ਕਰਨ ਅਤੇ ਉਹਨਾਂ ਦੇ ਵਿਸ਼ਵਾਸ ਵਿੱਚ ਵਾਧਾ ਕਰਨ ਵਾਲੀ ਸ਼ਾਸਨ ਪ੍ਰਣਾਲੀ ਦੀ ਪੇਸ਼ਕਸ਼ ਕਰਕੇ ਪੰਜਾਬ ਨੂੰ ਵਿਸ਼ਵਵਿਆਪੀ ਉਦਯੋਗ ਲਈ ਇੱਕ ਪਸੰਦੀਦਾ ਸਥਾਨ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦ੍ਰਿਸ਼ਟੀਕੋਣ ਭਾਈਵਾਲੀ ਜ਼ਰੀਏ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਅਤੇ ਇਹ ਯਕੀਨੀ ਬਣਾਉਣ ‘ਤੇ ਅਧਾਰਤ ਹੈ ਕਿ ਸਰਕਾਰ ਵਿਕਾਸ ਲਈ ਅਹਿਮ ਭੂਮਿਕਾ ਨਿਭਾਵੇ। ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵੱਲੋਂ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਜਿਸ ਸਦਕਾ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਉਦਯੋਗਾਂ ਦਰਮਿਆਨ ਭਾਈਵਾਲੀ ਸਫ਼ਲਤਾ ਦੀ ਕੁੰਜੀ ਹੈ ਅਤੇ ਸੂਬਾ ਸਰਕਾਰ ਦਾ ਦ੍ਰਿੜ ਵਿਸ਼ਵਾਸ ਹੈ ਕਿ ਉਦਯੋਗਿਕ ਵਿਕਾਸ ਸਿਰਫ਼ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸਰਕਾਰ ਅਤੇ ਉਦਯੋਗ ਬਰਾਬਰ ਭਾਈਵਾਲਾਂ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਿਧਾਂਤ ਉਦਯੋਗ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਸਾਲ 2022 ਵਿੱਚ ਉਦਯੋਗਪਤੀਆਂ ਅਤੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਕੇ ਬਣਾਈ ਗਈ ਸਾਡੀ ਨਵੀਂ ਉਦਯੋਗਿਕ ਨੀਤੀ ਦਾ ਮਾਰਗਦਰਸ਼ਨ ਕਰਦਾ ਹੈ। ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਖੇਤਰ ਅਧਾਰਿਤ ਨੀਤੀਆਂ ਤਿਆਰ ਕਰਨ ਲਈ ਉਦਯੋਗਪਤੀਆਂ ਦੀ ਪ੍ਰਧਾਨਗੀ ਹੇਠ 24 ਸੈਕਟਰਲ ਕਮੇਟੀਆਂ ਬਣਾਈਆਂ ਹਨ।

ਇਹ ਵੀ ਪੜ੍ਹੋ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ; ਸ਼ੁਰੂਆਤ ‘ਚ ਹੀ ਹੋਇਆ ਹੰਗਾਮਾ, ਲੋਕ ਸਭਾ 12 ਵਜੇਂ ਤੱਕ ਮੁਲਤਵੀਂ

ਇਸ ਦੌਰੇ ਦੌਰਾਨ ਰੋਡ ਸ਼ੋਅ, ਵਪਾਰਕ ਮੀਟਿੰਗਾਂ ਅਤੇ ਪ੍ਰਮੁੱਖ ਗਲੋਬਲ ਕਾਰਪੋਰੇਸ਼ਨਾਂ ਅਤੇ ਕੰਪਨੀਆਂ ਨਾਲ ਗੱਲਬਾਤ ਦੀ ਇੱਕ ਲੜੀ ਰਾਹੀਂ ਵਫ਼ਦ ਦਾ ਉਦੇਸ਼ ਪੰਜਾਬ ਨੂੰ ਜਾਪਾਨੀ ਅਤੇ ਦੱਖਣੀ ਕੋਰੀਆਈ ਕੰਪਨੀਆਂ ਲਈ ਗਤੀਸ਼ੀਲਤਾ, ਇਲੈਕਟ੍ਰਾਨਿਕਸ, ਈ.ਐਸ.ਡੀ.ਐਮ., ਆਟੋ ਕੰਪੋਨੈਂਟਸ, ਫੂਡ ਪ੍ਰੋਸੈਸਿੰਗ, ਰਸਾਇਣ, ਗਰੀਨ ਊਰਜਾ, ਆਈ.ਟੀ., ਸੈਮੀਕੰਡਕਟਰ, ਟੈਕਸਟਾਈਲ ਅਤੇ ਉੱਨਤ ਨਿਰਮਾਣ ਪੱਖੋਂ ਆਕਰਸ਼ਕ ਸਥਾਨ ਵਜੋਂ ਪੇਸ਼ ਕਰਨਾ ਹੈ। ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਭਾਰਤੀ ਮਿਸ਼ਨਾਂ ਅਤੇ ਭਾਈਵਾਲ ਸੰਸਥਾਵਾਂ ਦੋਵਾਂ ਦੇ ਸਹਿਯੋਗ ਨਾਲ ਉਲੀਕੇ ਗਏ ਇਹ ਸਮਾਗਮ ਡੂੰਘੇ ਆਰਥਿਕ ਸਬੰਧਾਂ, ਸਾਂਝੇ ਉੱਦਮਾਂ, ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਸਪਲਾਈ-ਚੇਨ ਨੂੰ ਸਮਰੱਥ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਵਫ਼ਦ ਵੱਲੋਂ ਟੋਕੀਓ, ਓਸਾਕਾ ਅਤੇ ਸਿਓਲ ਵਿੱਚ ਭਾਰਤੀ ਮੂਲ ਦੀ ਆਬਾਦੀ ਨਾਲ ਸੱਭਿਆਚਾਰਕ ਅਤੇ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਵੀ ਕੀਤੀ ਜਾਵੇਗੀ।ਨਿਵੇਸ਼ਕ ਸੰਮੇਲਨ ਸਬੰਧੀ ਆਪਣੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਊਟਰੀਚ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਨਵੀਂ ਦਿੱਲੀ ਵਿੱਚ ਜਾਪਾਨ-ਪੰਜਾਬ ਨਿਵੇਸ਼ ਗੋਲਮੇਜ਼, ਜੀ.ਸੀ.ਸੀ. ਗੋਲਮੇਜ਼ ਅਤੇ ਸੀ.ਆਈ.ਐਸ. ਗੋਲਮੇਜ਼ ਸਮੇਤ ਮੁੱਖ ਸਮਾਗਮ ਕਰਵਾਏ ਗਏ, ਜਿਸ ਦੌਰਾਨ ਵਿਸ਼ਵਵਿਆਪੀ ਉਦਯੋਗਾਂ ਅਤੇ ਡਿਪਲੋਮੈਟਾਂ ਨੇ ਗਹਿਰੀ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ, ਪੰਜਾਬ ਨੇ ਗੁਰੂਗ੍ਰਾਮ, ਦਿੱਲੀ, ਬੰਗਲੁਰੂ, ਹੈਦਰਾਬਾਦ ਅਤੇ ਚੇਨਈ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਾਂ ਵਿੱਚ ਘਰੇਲੂ ਰੋਡ ਸ਼ੋਅ ਕਰਵਾਏ, ਜਿਸ ਵਿੱਚ ਵੱਡੇ ਕਾਰਪੋਰੇਟ, ਐਮ.ਐਸ.ਐਮ.ਈ. ਅਤੇ ਸੈਕਟਰਲ ਸੰਸਥਾਵਾਂ ਨਾਲ ਸੂਬੇ ਦੇ ਦ੍ਰਿਸ਼ਟੀਕੋਣ, ਨਿਵੇਸ਼ ਲਈ ਤਿਆਰ ਮੌਕਿਆਂ ਅਤੇ 2026 ਸੰਮੇਲਨ ਲਈ ਮੁੱਖ ਅਕਰਸ਼ਨਾਂ ਨੂੰ ਸਾਂਝਾ ਕੀਤਾ ਗਿਆ।

ਇਹ ਵੀ ਪੜ੍ਹੋ Punjab ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜਾਦਗੀਆਂ ਦਾ ਦੌਰ ਸ਼ੁਰੂ

ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ, “ਇਹ ਨਵੇਂ ਆਰਥਿਕ ਸਬੰਧ ਬਣਾਉਣ, ਮੌਜੂਦਾ ਵਿਦੇਸ਼ੀ ਉਦਯੋਗਾਂ ਲਈ ਦੇਖਭਾਲ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਨਿਵੇਸ਼ ਪੱਖੋਂ ਪਸੰਦੀਦਾ ਸਥਾਨ ਬਣਾਉਣ ਅਤੇ ਅੰਤਰਰਾਸ਼ਟਰੀ ਵਪਾਰ ਦੇ ਕੇਂਦਰ ਵਜੋਂ ਵਿਕਸਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ।” ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕਿਹਾ, “ਅਜਿਹੀਆਂ ਪਹਿਲਕਦਮੀਆਂ ਸਾਡੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਕੇ ਉੱਤਰੀ ਭਾਰਤ ਵਿੱਚ ਪੰਜਾਬ ਦੀ ਵਿਲੱਖਣ ਪਛਾਣ ਬਣਾਉਣ ਵਿੱਚ ਮਦਦ ਕਰਦੀਆਂ ਹਨ, ਕਿਉਂਕਿ ਅਸੀਂ ਸੰਭਾਵੀ ਨਿਵੇਸ਼ਕਾਂ ਅਤੇ ਭਾਈਵਾਲਾਂ ਨੂੰ 2035 ਤੱਕ ਪੰਜਾਬ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਸੱਦਾ ਦੇ ਰਹੇ ਹਾਂ।”ਇਹ ਦੌਰੇ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਭਾਈਵਾਲੀ ਨੂੰ ਵਧਾਉਣ, ਸਾਂਝੇ ਉੱਦਮਾਂ, ਤਕਨਾਲੋਜੀ ਦੇ ਅਦਾਨ-ਪ੍ਰਦਾਨ ਅਤੇ ਖੋਜ-ਅਧਾਰਤ ਸਹਿਯੋਗ ਲਈ ਨਵੇਂ ਰਾਹ ਲੱਭਣ ਅਤੇ ਵਿਸ਼ਵ ਪੱਧਰ ਦੇ ਉਦਯੋਗਪਤੀਆਂ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਭਾਈਵਾਲ ਦੇਸ਼ਾਂ, ਪ੍ਰਦਰਸ਼ਕਾਂ ਅਤੇ ਗਿਆਨ ਪ੍ਰਦਾਨ ਕਰਨ ਵਾਲਿਆਂ ਵਜੋਂ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ। ਇਨਵੈਸਟ ਪੰਜਾਬ ਨੇ ਆਸ ਪ੍ਰਗਟਾਈ ਕਿ ਇਹ ਮਿਸ਼ਨ ਪੰਜਾਬ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਵਿੱਚ ਹੋਰ ਵਾਧਾ ਕਰੇਗਾ ਅਤੇ ਜਾਪਾਨ, ਦੱਖਣੀ ਕੋਰੀਆ ਅਤੇ ਵਿਸ਼ਵ ਦੇ ਬਾਜ਼ਾਰਾਂ ਤੋਂ ਮਿਆਰੀ, ਲੰਬੇ ਸਮੇਂ ਦੇ ਨਿਵੇਸ਼ਾਂ ਦਾ ਸਵਾਗਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-2 ਦਾ ਸ਼ਾਨਦਾਰ ਪ੍ਰਦਰਸ਼ਨ: ਮਿਸ ਅਰਪਨਦੀਪ ਕੌਰ ਨੇ ਜਿੱਤਿਆ ‘FAP ਪ੍ਰਾਈਡ ਆਫ਼ ਇੰਡੀਆ’ ਪੁਰਸਕਾਰ

0

ਬਿਹਤਰੀਨ ਕੋਆਰਡੀਨੇਟਰ ਤੇ ਸਰਵੋਤਮ ਅਧਿਆਪਕਾਂ ਨੇ ਵੀ ਵਧਾਇਆ ਮਾਣ
Bathinda News: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਬਠਿੰਡਾ ਨੇ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਮਾਣ ਨਾਲ ਜਸ਼ਨ ਮਣਾਇਆ| ਵਖ ਵਖ ਰਾਸ਼ਟਰੀ ਸਮਾਗਮਾਂ ਵਿੱਚ 28-29 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਯੋਜਿੱਤ FAP ਨੈਸ਼ਨਲ ਅਵਾਰਡ 2025 ਅਤੇ ਅਕਸ ਗਲੋਬਲ ਐਜੂਕੇਸ਼ਨ ਅਵਾਰਡ 2025 ਹੋਟਲ ਰੈਡੀਸਨ, ਦਿੱਲੀ ਵਿਚ ਅਯੋਜਿਤ ਸਮਾਰੋਹ ਵਿਖੇ ਵਿਦ੍ਯਾਰ੍ਥਿਯਾਂ ਅਤੇ ਅਧਿਆਪਿਕਾਂ ਦੀਆਂ ਉਪ੍ਲਬ੍ਦਿਯਾਂ ਨੂੰ ਸਰਾਹਿਯਾ ਗਿਆ |

ਇਹ ਵੀ ਪੜ੍ਹੋ Bathinda ਦੇ ਨਾਮੀਂ ਹੋਟਲ ‘ਚ ਪੁਲਿਸ ਦੀ ਛਾਪੇਮਾਰੀ; ਹੋਟਲ ਮਾਲਕ ਸਮੇਤ 10 ਗ੍ਰਿਫਤਾਰ

ਅਰਪਨਦੀਪ ਕੌਰ ਨੂੰ ਦਸਵੀਂ ਕਲਾਸ ਵਿਚ ਉਸਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ, 99% ਅੰਕ ਪ੍ਰਾਪਤ ਕਰਨ ਤੇ FAP ਪ੍ਰਾਈਡ ਆਫ ਇੰਡੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸ਼੍ਰੀਮਤੀ ਸਪਨਾ ਸ਼ਰਮਾ, ਨੂੰ ਸਰਵੋਤਮ ਅਧਿਆਪਕ ਪੁਰਸਕਾਰ ਪ੍ਰਾਪਤ ਹੋਇਆ ਹੈ ਜੋਂ ਕਿ ਉਨ੍ਹਾਂ ਦੇ ਨਵੀਨਤਾਕਾਰੀ ਅਧਿਆਪਨ ਅਭਿਆਸਾਂ ਅਤੇ ਵਿਦਿਆਰਥੀ ਸਫਲਤਾ ਪ੍ਰਤੀ ਵਚਨਬੱਧਤਾ ਨੂੰ ਮਾਨਤਾ ਦਿੰਦਾ ਹੈ।AKS ਗਲੋਬਲ ਐਜੂਕੇਸ਼ਨ ਅਵਾਰਡ 2025 ਉੱਤਮ ਕੋਆਰਡੀਨੇਟਰ – ਸ਼੍ਰੀਮਤੀ ਅਨੀਤਾ ਜੈਨ ਨੂੰ ਉਨ੍ਹਾਂ ਦੀ ਮਜ਼ਬੂਤ ਅਗਵਾਈ, ਪ੍ਰਭਾਵਸ਼ਾਲੀ ਤਾਲਮੇਲ ਅਤੇ ਸਿੱਖਿਆ ਦੇ ਖੇਤਰ ਵਿੱਚ 20 ਸਾਲਾਂ ਤੋਂ ਵੱਧ ਯੋਗਦਾਨ ਲਈ ਅਕਸ ਗਲੋਬਲ ਆਊਟਸਟੈਂਡਿੰਗ ਕੋਆਰਡੀਨੇਟਰ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ Punjab ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜਾਦਗੀਆਂ ਦਾ ਦੌਰ ਸ਼ੁਰੂ 

ਸ਼੍ਰੀਮਤੀ ਸੰਦੀਪ ਸ਼ਰਮਾ ਨੇ ਅਧਿਆਪਨ ਪ੍ਰਤੀ ਆਪਣੇ ਜਨੂੰਨ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਆਪਣੇ ਨਿਰੰਤਰ ਯਤਨਾਂ ਲਈ AKS ਗਲੋਬਲ ਐਜੂਕੇਸ਼ਨ ਅਵਾਰਡ 2025 ਦੀ ਸਰਵੋਤਮ ਅਧਿਆਪਕਾਂ- ਸ਼੍ਰੀਮਤੀ ਸੰਦੀਪ ਸ਼ਰਮਾ ਨੇ ਪ੍ਰਾਪਤ ਕੀਤਾ।ਸਕੂਲ ਪ੍ਰਬੰਧਨ ਅਤੇ ਸਟਾਫ਼ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਤੇ ਮਾਣ ਪ੍ਰਗਟ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ,ਇਹ ਪ੍ਰਾਪਤੀਆਂ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦੀਆਂ ਹਨ। ਸਾਨੂੰ ਉਨ੍ਹਾਂ ਤੇ ਮਾਣ ਹੈ |

 

SSD Girls College Bahinda ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ

0

Bathinda News: SSD Girls College Bahinda ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਨਿਗਰਾਨੀ ਅਧੀਨ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ । ਇਸ ਮੌਕੇ ਪ੍ਰੋਗਰਾਮ ਅਫ਼ਸਰਾਂ ਵੱਲੋਂ ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਲਈ, ਸਾਰੇ ਲੋਕਾਂ ਨੂੰ ਇਸ ਬਿਮਾਰੀ ਦੇ ਵਿਰੁੱਧ ਇੱਕਜੁੱਟ ਕਰਨ ਲਈ ਅਤੇ ਐੱਚਆਈਵੀ ਨਾਲ ਜੂਝ ਰਹੇ ਲੋਕਾਂ ਲਈ ਸਮਰਥਨ ਕਰਨ ਲਈ ਰੈਲੀ ਕੱਢੀ ਗਈ ।

ਇਹ ਵੀ ਪੜ੍ਹੋ Bathinda ਦੇ ਨਾਮੀਂ ਹੋਟਲ ‘ਚ ਪੁਲਿਸ ਦੀ ਛਾਪੇਮਾਰੀ; ਹੋਟਲ ਮਾਲਕ ਸਮੇਤ 10 ਗ੍ਰਿਫਤਾਰਐੱਚਆਈਵੀ ਦੇ ਲੱਛਣਾਂ, ਰੋਕਥਾਮ ਅਤੇ ਭਰਮ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਮਹੁੱਈਆਂ ਕਰਵਾਉਂਦੇ ਹੋਏ ਦੱਸਇਆ ਕਿ ਇੱਕੋ ਹਵਾ ਵਿੱਚ ਸਾਹ ਲੈਣ ਕਾਰਨ, ਗਲੇ ਲਗਾਉਣ ਅਤੇ ਖਾਣੇ ਦੇ ਭਾਂਡੇ ਸਾਝੇ ਕਰਨ ਨਾਲ ਜਾਂ ਦਰਵਾਜ਼ੇ ਦੇ ਹੈਂਡਲ ਨੂੰ ਛੁੰਹਣ ਨਾਲ ਕਦੇ ਵੀ ਏਡਜ਼ ਨਹੀਂ ਫੈਲਦਾ। ਇਸ ਮੌਕੇ 80 ਵਲੰਟੀਅਰ ਸ਼ਾਮਿਲ ਰਹੇ । ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਜਨਰਲ ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਪ੍ਰੋਗਰਾਮ ਅਫ਼ਸਰਾਂ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਵਲੰਟੀਅਰਾਂ ਨੂੰ ਡਰ ਰਹਿਤ ਕਰਨ ਲਈ ਰੈਲੀਆਂ ਅਤੇ ਸੈਮੀਨਰ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Punjab Police ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਦਾ ਪਰਦਾਫ਼ਾਸ, 7 ਪਿਸਤੌਲਾਂ ਸਮੇਤ 2 ਕਾਬੂ

0

Amritsar News: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਹਥਿਆਰ ਤਸਕਰੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਸੱਤ ਆਧੁਨਿਕ ਪਿਸਤੌਲਾਂ ਜਿਹਨਾਂ ਵਿੱਚ ਤਿੰਨ PX5 ਅਤੇ ਚਾਰ .30 ਬੋਰ ਦੇ ਪਿਸਤੌਲ ਸ਼ਾਮਲ ਹਨ, ਸਮੇਤ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ (32) ਵਾਸੀ ਪਿੰਡ ਭਿੰਡੀ ਨੈਣ, ਅੰਮ੍ਰਿਤਸਰ ਅਤੇ ਜੁਗਰਾਜ ਸਿੰਘ ਉਰਫ਼ ਜੱਗਾ (29) ਵਾਸੀ ਪਿੰਡ ਮੁੱਲਾ ਬਹਿਰਾਮ, ਅੰਮ੍ਰਿਤਸਰ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਇਹ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਖਿਲਾਫ਼ ਕਤਲ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਨਾਲ ਸਬੰਧਤ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਪਾਕਿਸਤਾਨ ਅਧਾਰਤ ਹੈਂਡਲਰ ਜੋ ਉਨ੍ਹਾਂ ਨਾਲ ਵਟਸਐਪ ਰਾਹੀਂ ਗੱਲਬਾਤ ਕਰਦਾ ਸੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲਈ ਪਿਕਅੱਪ ਪੁਆਇੰਟ ਅਤੇ ਡਿਲੀਵਰੀ ਰੂਟ ਨਿਰਧਾਰਤ ਕਰਦਾ ਸੀ, ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ।ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮ ਨੇ ਛਾਉਣੀ ਖੇਤਰ ਵਿੱਚ ਨਾਕਾਬੰਦੀ ਦੌਰਾਨ ਸ਼ੱਕੀ ਬਲਵਿੰਦਰ ਸਿੰਘ ਨੂੰ ਰੋਕਿਆ ਅਤੇ ਉਸਦੇ ਕਬਜ਼ੇ ਵਿੱਚੋਂ ਪੰਜ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ।

ਇਹ ਵੀ ਪੜ੍ਹੋ Bathinda ਦੇ ਨਾਮੀਂ ਹੋਟਲ ‘ਚ ਪੁਲਿਸ ਦੀ ਛਾਪੇਮਾਰੀ; ਹੋਟਲ ਮਾਲਕ ਸਮੇਤ 10 ਗ੍ਰਿਫਤਾਰ

ਬਲਵਿੰਦਰ ਦੇ ਖੁਲਾਸੇ ਦੇ ਆਧਾਰ ‘ਤੇ, ਪੁਲਿਸ ਨੇ ਛਾਪਾ ਮਾਰ ਕੇ ਉਸਦੇ ਸਾਥੀ ਜੁਗਰਾਜ ਸਿੰਘ ਉਰਫ਼ ਜੱਗਾ ਨੂੰ ਦੋ .30 ਬੋਰ ਦੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ।ਸੀਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਰਹਿੰਦੇ ਸਨ, ਜਿਸ ਕਾਰਨ ਉਹ ਸਰਹੱਦ ਪਾਰੋਂ ਤਸਕਰੀ ਚੇਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਲਵਿੰਦਰ ਸਿੰਘ ਅਤੇ ਜੁਗਰਾਜ ਉਰਫ ਜੱਗਾ ਅੰਮ੍ਰਿਤਸਰ ਦਿਹਾਤੀ ਸੈਕਟਰ ਵਿੱਚ ਸਰਗਰਮ ਸਨ ਅਤੇ ਤਸਕਰੀ ਕੀਤੇ ਹਥਿਆਰਾਂ ਦੀ ਸਪਲਾਈ ਅਤੇ ਵੰਡ ਵਿੱਚ ਸਹਾਇਤਾ ਕਰਦੇ ਸਨ।ਇਸ ਸਬੰਧੀ ਐਫਆਈਆਰ ਨੰਬਰ 247 ਮਿਤੀ 22-11-2025 ਨੂੰ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਛਾਉਣੀ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ 25 (6, 7 ਅਤੇ 8) ਤਹਿਤ ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਦੇ ਨਾਮੀਂ ਹੋਟਲ ‘ਚ ਪੁਲਿਸ ਦੀ ਛਾਪੇਮਾਰੀ; ਹੋਟਲ ਮਾਲਕ ਸਮੇਤ 10 ਗ੍ਰਿਫਤਾਰ

0

Bathinda News: ਬਠਿੰਡਾ ਦੇ ਇੱਕ ਨਾਮੀ ਹੋਟਲ ਦੇ ਵਿਚ ਬੀਤੀ ਦੇਰ ਸ਼ਾਮ ਪੁਲਿਸ ਵੱਲੋਂ ਛਾਪਾਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਛਾਪੇਮਾਰੀ ਦੌਰਾਨ ਹੋਟਲ ਦੇ ਮਾਲਕ ਸਮੇਤ ਦਸ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ 3/4 ਇਮਰੋਲ ਐਕਟ ਅਤੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ਼ ਕੀਤਾ ਹੈ।ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦਿਆਂ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਗੋਨਿਆਣਾ ਰੋਡ ‘ਤੇ ਨਜਦੀਕ ਤਿੰਨਕੌਣੀ ਸਥਿਤ ਪੈਰਿਸ ਹਿਲਟਨ ਵਿਚ ਪਿਛਲੇ ਕੁੱਝ ਸਮੇਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਚੱਲਦੀਆਂ ਹੋਣ ਬਾਰੇ ਪਤਾ ਲੱਗਿਆ ਸੀ।

ਇਹ ਵੀ ਪੜ੍ਹੋ Punjab ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜਾਦਗੀਆਂ ਦਾ ਦੌਰ ਸ਼ੁਰੂ

ਜਿਸਤੋਂ ਬਾਅਦ ਬੀਤੀ ਦੇਰ ਥਾਣਾ ਕੋਤਵਾਲੀ ਦੇ ਐਸਐਚਓ ਇੰਸਪੈਕਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਰੇਡ ਮਾਰੀ ਗਈ। ਇਸ ਰੇਡ ਦੌਰਾਨ ਇੱਥੇ ਨਾਂ ਸਿਰਫ਼ ਇਤਲਾਹ ਮੁਤਾਬਕ ਗੈਰ-ਕਾਨੂੰਨੀ ਕਾਰਵਾਈ ਚੱਲਦੀ ਹੋਈ ਪਾਈ ਗਈ, ਬਲਕਿ ਇੱਥੇ ਬਿਨ੍ਹਾਂ ਲਾਇਸੰਸ ਤੋਂ ਸ਼ਰਾਬ ਵੀ ਪਿਲਾਈ ਜਾ ਰਹੀ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਹੋਟਲ ਮਾਲਕ ਪੰਕਜ਼, ਉਸਦੇ ਭਰਾ, ਪਾਰਟਨਰ ਕਾਲਾ ਆਦਿ ਵਿਰੁਧ ਪਰਚਾ ਦਰਜ਼ ਕੀਤਾ ਹੈ। ਐਸਪੀ ਮੁਤਾਬਕ ਮੌਕੇ ਉਪਰ ਹੋਟਲ ਮਾਲਕ ਪੰਕਜ ਤੋਂ ਇਲਾਵਾ ਗ੍ਰਾਹਕ ਦੇ ਰੂਪ ਵਿੱਚ ਮੌਜੂਦ ਗਿੱਦੜਵਾਹਾ ਨਾਲ ਸਬੰਧਤ 3, ਹਨੂਮਾਨਗੜ੍ਹ ਦੇ 3, ਵਿਰਕ ਕਲਾਂ ਤੋਂ 1 ਅਤੇ 1 ਜੀਰਕਪੁਰ ਨਾਲ ਸਬੰਧਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ; ਸ਼ੁਰੂਆਤ ‘ਚ ਹੀ ਹੋਇਆ ਹੰਗਾਮਾ, ਲੋਕ ਸਭਾ 12 ਵਜੇਂ ਤੱਕ ਮੁਲਤਵੀਂ

👉ਪ੍ਰਧਾਨ ਮੰਤਰੀ ਦੀ ਤਾਕੀਦ-ਹਾਰ ਦੀ ਨਿਰਾਸ਼ਾ ਦੀ ਥਾਂ ਮਜਬੂਤ ਮੁੱਦੇ ਚੁੱਕੇ ਵਿਰੋਧੀ ਧਿਰ
new Delhi News; winter session of parliament 2025: ਦੇਸ ਦੀ ਸੰਸਦ ਵਿਚ ਸੋਮਵਾਰ ਤੋਂ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਦੌਰਾਨ ਹੀ ਲੋਕ ਸਭਾ ਵਿਚ ਕੁੱਝ ਦੇਰ ਲਈ ਹੰਗਾਮਾ ਹੋਇਆ। ਹਾਲਾਂਕਿ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਵਿਰੋਧੀ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਆਪਣੇ ਮੁੱਦੇ ਰੱਖਣ ਦਾ ਸੱਦਾ ਦਿੱਤਾ ਪ੍ਰੰਤੂ ਚੱਲ ਰਹੇ ਰੋਲੇ-ਰੱਪੇ ਕਾਰਨ ਸਦਨ ਨੂੰ 12 ਵਜੇਂ ਤੱਕ ਮੁਲਤਵੀਂ ਕਰਨਾ ਪਿਆ।ਉੰਝ ਇਸ ਤੋਂ ਪਹਿਲਾਂ, ਲੋਕ ਸਭਾ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ, ਨੇਤਰਹੀਣ ਕ੍ਰਿਕਟ ਟੀਮ ਅਤੇ ਕਬੱਡੀ ਟੀਮ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਗਈ।

ਇਹ ਵੀ ਪੜ੍ਹੋ Punjab ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜਾਦਗੀਆਂ ਦਾ ਦੌਰ ਸ਼ੁਰੂ

ਇਸ ਦੌਰਾਨ ਹੀ ਸ਼ੈਸਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਜਿਸਦੇ ਵਿਚ ਉਨ੍ਹਾਂ ਕਿਹਾ ਵਿਰੋਧੀ ਧਿਰ ਨੂੰ ਹਾਰ ਦੀ ਨਿਰਾਸ਼ਾ ਨੂੰ ਦੂਰ ਕਰਕੇ ਸਦਨ ਵਿਚ ਲੋਕਾਂ ਦੇ ​​ਮੁੱਦੇ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਹਾਰ ਦੀ ਨਿਰਾਸ਼ਾ ਜਾਂ ਜਿੱਤ ਦੇ ਹੰਕਾਰ ਦਾ ਆਧਾਰ ਨਹੀਂ ਬਣਨਾ ਚਾਹੀਦਾ। ਪ੍ਰਧਾਨ ਮੰਤਰੀ ਨੇ ਨਵੇਂ ਚੁਣ ਕੇ ਮੈਂਬਰਾਂ ਨੂੰ ਵੱਧ ਤੋਂ ਵੱਧ ਮੌਕਾ ਦੇਣ ਲਈ ਵੀ ਕਿਹਾ। ਦਸਣਾ ਬਣਦਾ ਹੈ ਕਿ ਅੱਜ 1 ਦਸੰਬਰ ਤੋਂ ਸ਼ੁਰੂ ਹੋਇਆ ਇਹ ਸੈਸ਼ਨ 19 ਦਸੰਬਰ ਤੱਕ ਚੱਲੇਗਾ। ਇਸ ਦੌਰਾਨ 15 ਬੈਠਕਾਂ ਹੋਣਗੀਆਂ। ਜਿਸ ਵਿਚ ਦਸ ਨਵੇਂ ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜਾਦਗੀਆਂ ਦਾ ਦੌਰ ਸ਼ੁਰੂ

0

Punjab News: ਪੰਜਾਬ ਦੇ ਵਿਚ ਹੋਣ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਲਈ ਅੱਜ ਤੋਂ ਨਾਮਜਦਗੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ। ਰਾਜ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਚੌਧਰੀ ਵੱਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਨਾਮਜਾਦੀਆਂ ਦਾ ਕੰਮ 4 ਦਸੰਬਰ ਤੱਕ ਚੱਲਣਾ ਹੈ। ਦਿਹਾਤੀ ਖੇਤਰ ਨਾਲ ਸਬੰਧਤ ਇਹਨਾਂ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਚੋਣ ਲੜਨ ਦੇ ਚਾਹਵਾਨਾਂ ਵੱਲੋਂ ਨਾਮਜਾਦਗੀਆਂ ਦੇ ਲਈ ਲੋੜੀਦੇ ਦਸਤਾਵੇਜ਼ ਪੂਰੇ ਕਰਨ ਲਈ ਸਰਕਾਰੀ ਦਫਤਰਾਂ ਵਿੱਚ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ Ex Dy CM Randhawa ਨੇ ਗੈਂਗਸਟਰਾਂ ਦੇ ਨਾਮ-ਪਤੇ ਪੰਜਾਬ ਸਰਕਾਰ ਨੂੰ ਦਿੱਤੇ, ਕਿਹਾ ਹੁਣ ਕਰੋ ਕਾਰਵਾਈ

ਇਸੇ ਤਰ੍ਹਾਂ ਨਾਮਜਦਗੀਆਂ ਦੇ ਕਾਗਜ਼ ਤਿਆਰ ਕਰਨ ਲਈ ਕਚਹਿਰੀਆਂ ਅਤੇ ਤਹਿਸੀਲਾਂ ਦੇ ਵਿੱਚ ਮੇਲੇ ਭਰਨੇ ਸ਼ੁਰੂ ਹੋ ਗਏ ਹਨ। ਜਿਕਰਯੋਗ ਹੈ ਕਿ ਪੰਜਾਬ ਦੀ ਲਗਭਗ ਅੱਧੀ ਆਬਾਦੀ ਨਾਲ ਸੰਬੰਧਿਤ ਇਹ ਚੋਣਾਂ ਕਾਫੀ ਸਮੇਂ ਬਾਅਦ ਪਛੜ ਕੇ ਹੋ ਰਹੀਆਂ ਹਨ। ਜਿਸਦੇ ਵਿੱਚ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਹਿਤ ਭਾਜਪਾ ਵੱਲੋਂ ਪੂਰੇ ਜ਼ੋਰਾਂਂ-ਸ਼ੋਰਾਂ ਨਾਲ ਲੜਨ ਦੀ ਤਿਆਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ Capt ਦਾ ਦਾਅਵਾ;ਜੇਕਰ BJP ਨੇ ਪੰਜਾਬ ਵਿਚ ਸਰਕਾਰ ਬਣਾਊਣੀ ਹੈ ਤਾਂ ਅਕਾਲੀਆਂ ਨਾਲ ਗਠਜੋੜ ਜਰੂਰੀ

ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਸੈਮੀਫਾਈਨਲ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ, ਕਿਉਂਕਿ ਇਹਨਾਂ ਚੋਣਾਂ ਰਾਹੀਂ ਪੇਂਡੂ ਖੇਤਰ ਦੇ ਵੋਟਰਾਂ ਦੇ ਰੁਝਾਨ ਦਾ ਪਤਾ ਚੱਲੇਗਾ। ਉਮੀਦਵਾਰਾਂ ਦੀ ਭਾਲ ਲਈ ਸਮੂਹ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਅੱਜ ਸ਼ਾਮ ਤੱਕ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ 4 ਦਸੰਬਰ ਤੱਕ ਨਾਮਜਾਦਗੀਆਂ ਦਾ ਦੌਰ ਖਤਮ ਹੋਣ ਤੋਂ ਬਾਅਦ ਪੰਜ ਨੂੰ ਕਾਗਜਾਂ ਦੀ ਪੜਤਾਲ ਹੋਵੇਗੀ ਅਤੇ ਛੇ ਦਸੰਬਰ ਨੂੰ ਨਾਮ ਵਾਪਸ ਲਏ ਜਾ ਸਕਦੇ ਹਨ। ਜਿਸ ਤੋਂ ਬਾਅਦ 14 ਦਸੰਬਰ ਨੂੰ ਵੋਟਾਂ ਪੈਣੀਆਂ ਅਤੇ 17 ਨੂੰ ਚੋਣ ਨਤੀਜਾ ਦਾ ਐਲਾਨ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM Bhagwant Mann ਅੱਜ 10 ਰੋਜ਼ਾ ਦੌਰੇ ‘ਤੇ ਜਪਾਨ ਰਵਾਨਾ ਹੋਣਗੇ

Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਦਸ ਰੋਜ਼ਾ ਦੌਰੇ ਉੱਪਰ ਜਪਾਨ ਲਈ ਰਵਾਨਾ ਹੋਣਗੇ। ਇਸ ਦੌਰੇ ਦੌਰਾਨ ਉਹ ਪੰਜਾਬ ਵਿਚ ਜਪਾਨ ਦੀਆਂ ਵੱਡੀਆਂ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਤ ਕਰਨਗੇ ਅਤੇ ਨਾਲ ਹੀ 13 ਤੋਂ 15 ਮਾਰਚ ਤੱਕ ਮੁਹਾਲੀ ਵਿਚ ਹੋਣ ਵਾਲੇ 6ਵੇਂ ਪ੍ਰੋਗਰੈਸਿਵ ਪੰਜਾਬ ਇਨਵੇਸਟਰ ਸਮਿਟ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਦੇਣਗੇ।

ਇਹ ਵੀ ਪੜ੍ਹੋ ਵੱਡੀ ਖ਼ਬਰ; Punjab ਦੇ ਵਿਚ ਸਰਕਾਰੀ ਬੱਸਾਂ ਦੇ ਮੁਲਾਜਮਾਂ ਦੀ ਹੜ੍ਹਤਾਲ ਖ਼ਤਮ, ਭਲਕ ਤੋਂ ਆਮ ਵਾਂਗ ਚੱਲਣੀਆਂ ਬੱਸਾਂ

ਇੱਕ ਉੱਚ ਪੱਧਰੀ ਡੈਲੀਗੇਸ਼ਨ ਦੇ ਨਾਲ ਜਾ ਰਹੇ ਮੁੱਖ ਮੰਤਰੀ ਆਪਣੇ ਦੌਰੇ ਦੌਰਾਨ ਜਪਾਨ ਨਾਲ ਆਟੋਮੋਬਾਇਲ, ਉੱਨਤ ਮਸ਼ੀਨਰੀ, ਇਲੈਟਿਰੋਨਿਕਸ, ਫੂਡ ਪ੍ਰੋਸੈਸਿੰਗ, ਸੋਲਰ ਬਿਜਲੀ ਆਦਿ ਮੁੱਦਿਆਂ ‘ਤੇ ਪੰਜਾਬ ਦੇ ਵਿਚ ਨਵੇਂ ਮੌਕਿਆ ਬਾਰੇ ਦੱਸਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Ex Dy CM Randhawa ਨੇ ਗੈਂਗਸਟਰਾਂ ਦੇ ਨਾਮ-ਪਤੇ ਪੰਜਾਬ ਸਰਕਾਰ ਨੂੰ ਦਿੱਤੇ, ਕਿਹਾ ਹੁਣ ਕਰੋ ਕਾਰਵਾਈ

Amritsar News:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ ਦਿੰਦਿਆਂ ਇੱਕ ਦਰਜ਼ਨ ਤੋਂ ਵੱਧ ਗੈਂਗਸਟਰਾਂ ਦੇ ਨਾਮ ਅਤੇ ਪਤੇ ਜਾਰੀ ਕਰਦਿਆਂ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਐਤਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿੱਚ ਰੰਧਾਵਾ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਵੱਲੋਂ ਸਪੀਕਰ ਨੂੰ ਵੀ ਪੱਤਰ ਲਿਖਿਆ ਗਿਆ ਹੈ, ਜਿਸਦੇ ਵਿਚ ਇੰਨ੍ਹਾਂ ਸਾਰੇ ਗੈਂਗਸਟਰਾਂ ਦੇ ਨਾਮ ਅਤੇ ਪਤੇ ਲਿਖ ਕੇ ਦਿੱਤੇ ਹਨ। ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਸੰਸਦ ਮੈਂਬਰ ਉੱਪਰ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ,”ਸੁਖਜਿੰਦਰ ਰੰਧਾਵਾ ਨੇ ਇਨ੍ਹਾਂ ਗੈਂਗਸਟਰਾਂ ਨੂੰ ਪੰਜਾਬ ਵਿਚ ਲਿਆਂਦਾ ਸੀ।”

ਇਹ ਵੀ ਪੜ੍ਹੋ ਵੱਡੀ ਖ਼ਬਰ; Punjab ਦੇ ਵਿਚ ਸਰਕਾਰੀ ਬੱਸਾਂ ਦੇ ਮੁਲਾਜਮਾਂ ਦੀ ਹੜ੍ਹਤਾਲ ਖ਼ਤਮ, ਭਲਕ ਤੋਂ ਆਮ ਵਾਂਗ ਚੱਲਣੀਆਂ ਬੱਸਾਂ

ਆਪਣੀ ਪ੍ਰੈਸ ਕਾਨਫਰੰਸ ਦੌਰਾਨ ਰੰਧਾਵਾ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣੀ ਨੂੰ ਚਾਰ ਸਾਲ ਦਾ ਸਮਾਂ ਹੋ ਚੁੱੱਕਿਆ ਤੇ ਹੁਣ ਤੱਕ ਸਰਕਾਰ ਨੇ ਕੰਮ ਕਰਕੇ ਦਿਖਾਉਣਾ ਸੀ ਪ੍ਰੰਤੂ ਉਹ ਹਾਲੇ ਵੀ ਵਿਰੋਧੀਆਂ ‘ਤੇ ਦੋਸ਼ ਲਗਾਉਣ ਦਾ ਕੰਮ ਕਰ ਰਹੇ ਹਨ। ਸਾਬਕਾ ਉੱਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਵਧ ਰਹੇ ਗੈਂਗਸਟਰਵਾਦ ਬਾਰੇ ਉਨ੍ਹਾਂ ਵੱਲੋਂ ਡੀਜੀਪੀ ਨੂੰ ਕਈ ਵਾਰ ਫ਼ੋਨ ਤੇ ਸੁਨੇਹੇ ਭੇਜੇ ਗਏ ਪ੍ਰੰਤੂ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ। ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਬਜਾਏ ਸਪੀਕਰ ਨੂੰ ਪੱਤਰ ਲਿਖਣ ਪਿੱਛੇ ਕਾਰਨਾਂ ਦਾ ਦਾਅਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਹਾਲੇ ਤੱਕ ਸੁੱਤੇ ਪਏ ਹੋਏ ਹਨ।

ਇਹ ਵੀ ਪੜ੍ਹੋ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੀਆਂ ਚੋਣਾਂ ਮੁਲਤਵੀਂ; ਚੋਣ ਕਮਿਸ਼ਨ ਨੇ ਇਸ ਕਾਰਨ ਲਿਆ ਇਹ ਫੈਸਲਾ

ਸੁਖਜਿੰਦਰ ਸਿੰਘ ਰੰਧਾਵਾਂ ਨੇ ਅੱਜ ਜਿੰਨ੍ਹਾਂ ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ, ਉਹ ਹੇਠ ਦਿੱਤੀ ਹੈ।
1. ਜੱਗੂ ਭਗਵਾਨਪੁਰੀਆ (ਪਿੰਡ ਭਗਵਾਨਪੁਰ, ਡੇਰਾ ਬਾਬਾ ਨਾਨਕ)
2. ਜੀਵਨ ਫੌਜੀ (ਪਿੰਡ ਸ਼ਹਿਜ਼ਾਦਾ,ਡੇਰਾ ਬਾਬਾ ਨਾਨਕ)
3. ਨਿਸ਼ਾਨ ਜੋੜੀਆਂ ਕਲਾਂ (ਪਿੰਡ ਜੋੜੀਆਂ ਕਲਾਂ, ਡੇਰਾ ਬਾਬਾ ਨਾਨਕ)
4. ਸ਼ੇਰਾ ਮਾਨ (ਪਿੰਡ ਮਾਨ, ਡੇਰਾ ਬਾਬਾ ਨਾਨਕ)
5. ਸਾਜਨ (ਪਿੰਡ ਵੈਰੋਕੇ, ਡੇਰਾ ਬਾਬਾ ਨਾਨਕ)
6. ਗੋਪੀ ਗੋਲੀ (ਪਿੰਡ ਕੋਟਲੀ ਸੁਰਤ ਮੱਲੀ)
7. ਹਸਨ ਸ਼ਾਹਬਾਦ (ਬਟਾਲਾ)
8. ਅਮਨ (ਪਿੰਡ ਅਗਵਾਨ, ਕਲਾਨੌਰ)
9. ਡੋਲੀ ਬਲ (ਪਿੰਡ ਸਠਿਆਲਾ)
10. ਅਮਰਿੰਦਰ ਬਿੱਲਾ (ਘੁਮਾਣ)
11. ਅੰਮ੍ਰਿਤ ਡਾਲਮ (ਪਿੰਡ ਡਾਲਮ, ਕਿਲ੍ਹਾ ਲਾਲ ਸਿੰਘ)
12. ਹੈਰੀ ਚੱਠਾ (ਪਿੰਡ ਚੱਠਾ, ਫ਼ਤਹਿਗੜ੍ਹ ਚੂੜੀਆਂ)
13. ਸੁੱਖ ਭਿਖਾਰੀਵਾਲ (ਪਿੰਡ ਭਿਖਾਰੀਵਾਲ, ਕਲਾਨੌਰ)

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵੱਡੀ ਖ਼ਬਰ; Punjab ਦੇ ਵਿਚ ਸਰਕਾਰੀ ਬੱਸਾਂ ਦੇ ਮੁਲਾਜਮਾਂ ਦੀ ਹੜ੍ਹਤਾਲ ਖ਼ਤਮ, ਭਲਕ ਤੋਂ ਆਮ ਵਾਂਗ ਚੱਲਣੀਆਂ ਬੱਸਾਂ

0

Punjab News: ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਭਰ ਵਿਚ ਸਰਕਾਰੀ ਬੱਸਾਂ ਦਾ ਜਾਮ ਹੋਣ ਕਾਰਨ ਯਾਤਰੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀ ਖ਼ਤਮ ਹੋਣ ਜਾ ਰਹੀਆਂ ਹਨ। ਪੀਆਰਟੀਸੀ/ਪਨਬਸ ਕੰਟਰੈਕਟ ਵਰਕਰਜ਼ ਯੁਨੀਅਨ ਦੇ ਆਗੂਆਂ ਨਾਲ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਦੀ ਕਰੀਬ 7 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਇਸਦਾ ਐਲਾਨ ਕੀਤਾ ਗਿਆ। ਮੰਤਰੀ ਵੱਲੋਂ ਮੁਲਾਜਮ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ Capt ਦਾ ਦਾਅਵਾ;ਜੇਕਰ BJP ਨੇ ਪੰਜਾਬ ਵਿਚ ਸਰਕਾਰ ਬਣਾਊਣੀ ਹੈ ਤਾਂ ਅਕਾਲੀਆਂ ਨਾਲ ਗਠਜੋੜ ਜਰੂਰੀ

ਪੱਟੀ ‘ਚ ਇਹ ਮੀਟਿੰਗ ਹੋਈ ਸੀ, ਜਿਸਤੋਂ ਬਾਅਦ ਇਹ ਰਾਹਤ ਭਰੀ ਖ਼ਬਰ ਸਾਹਮਣੇ ਆਈ ਸੀ। ਮੀਟਿੰਗ ਤੋਂ ਬਾਅਦ ਮੁਲਾਜਮ ਆਗੂਆਂ ਨੇ ਵੇਰਵੇ ਦਿੰਦਿਆਂ ਦਸਿਆ ਕਿ ਮੀਟਿੰਗ ਦੌਰਾਨ ਟ੍ਰਾਂਸਪੋਰਟ ਮੰਤਰੀ ਨੇ ਬਰਖਾਸਤ ਤੇ ਮੁਅੱਤਲ ਮੁਲਾਜਮਾਂ ਨੂੰ ਬਹਾਲ ਕਰਨ, ਛੋਟੇ ਕੇਸਾਂ ਵਿਚ ਗ੍ਰਿਫਤਾਰ ਕੀਤੇ ਮੁਲਾਜਮਾਂ ਨੂੰ ਰਿਹਾਅ ਤੇ ਕੇਸ ਵਾਪਸ ਲੈਣ ਤੋਂ ਇਲਾਵਾ ਜਲਦੀ ਹੀ ਪੰਜਾਬ ਸਰਕਾਰ ਵੱਲੋਂ 1000 ਨਵੀਆਂ ਬੱਸਾਂ ਪਾਊਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ Moga ਦੇ ਘੋਲੀਆ ਖੁਰਦ ‘ਚ ‘ਵਿਹਲੇ’ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, ਬੱਚੇ, ਨੌਜਵਾਨ, ਬਜ਼ੁਰਗ ਤੇ ਔਰਤਾਂ ਵੀ ਮੁਕਾਬਲੇ ‘ਚ ਹਿੱਸਾ ਲੈਣ ਪੁੱਜੀਆਂ

ਜਿਸਤੋਂ ਬਾਅਦ ਮੁਲਾਜਮਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪੀਆਰਟੀਸੀ ਤੇ ਪਨਬਸ ਦੀਆਂ ਬੱਸਾਂ ਦਾ ਚੱਕਾ ਜਾਮ ਚੱਲਿਆ ਆ ਰਿਹਾ ਸੀ। ਆਮ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਸਨ। ਇਸ ਦੌਰਾਨ ਚੱਲ ਰਹੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੁਲਿਸ ਨੇ ਵੀ ਸਖ਼ਤੀ ਕੀਤੀ ਸੀ ਤੇ ਦਰਜ਼ਨਾਂ ਮੁਲਾਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਨਾਂ ਧਿਰਾਂ ਵਿਚ ਝੜਪਾਂ ਵੀ ਹੋਈਆਂ ਸਨ। ਬੀਤੇ ਕੱਲ ਕਈ ਮੁਲਾਜਮ ਆਗੂਆਂ ਨੂੰ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1901503