Home Blog Page 37

Mansa News: ਮਾਨਸਾ ‘ਚ ਗਰਮਾਇਆ ਮਾਹੌਲ, ਸੜਕਾਂ ‘ਤੇ ਉੱਤਰੇ ਲੋਕ

0

Mansa News: ਮਾਨਸਾ ‘ਚ ਨਗਰ ਕੌਂਸਲ ਦੀਆਂ ਵੋਟਾਂ ਗਿਣਦੇ ਸਮੇਂ ਓਦੋਂ ਤਪਿਆ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਇੱਕ ਵੱਡੇ ਆਗੂ ਦੇ ਨਜ਼ਦੀਕੀ ਬੰਦੇ ਉੱਤੇ ਕਈ ਲੋਕਾਂ ਨੂੰ ਗਿਣਤੀ ਵਾਲੇ ਹਾਲ ਅੰਦਰ ਲੈ ਜਾਣ ਦੇ ਚਰਚੇ ਚੱਲ ਪਏ। ਇਹ ਗੱਲ ਫੈਲਦਿਆਂ ਹੀ ਉਮੀਦਵਾਰਾਂ ਤੇ ਉਹਨਾਂ ਦੇ ਹਮਾਇਤੀਆਂ ਨੇ ਰੌਲਾ ਪਾ ਦਿੱਤਾ ਤੇ ਕੇਂਦਰ ਦੇ ਬਾਹਰ ਹੀ ਧਰਨਾ ਲਾ ਬੈਠੇ।
ਲੋਕਾਂ ਦਾ ਕਹਿਣਾ ਸੀ ਕਿ ਗਿਣਤੀ ਵਾਲੀ ਥਾਂ ਉੱਤੇ ਸਿਰਫ਼ ਉਹੀ ਬੰਦੇ ਜਾਣ ਦੇ ਹੱਕਦਾਰ ਹੁੰਦੇ ਹਨ ਜਿਨ੍ਹਾਂ ਕੋਲ ਆਗਿਆ ਹੁੰਦੀ ਹੈ, ਪਰ ਫਿਰ ਵੀ ਕਈ ਹੋਰ ਲੋਕ ਅੰਦਰ ਵੜ ਗਏ। ਇਸ ਗੱਲ ਨੇ ਮੌਕੇ ਉੱਤੇ ਖੜ੍ਹੇ ਲੋਕਾਂ ਨੂੰ ਹੋਰ ਭੜਕਾ ਦਿੱਤਾ ਤੇ ਉਹਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ 👉Bathinda MC Elections; Bathinda ‘ਚ AAP ਦਾ ਜੇਤੂ ਰਥ ਅੱਗੇ ਵਧਣ ਲੱਗਿਆ, ਸ਼ਾਮ ਲਾਲ ਜੈਨ ਰਿਕਾਰਡ ਤੋੜ ਵੋਟਾਂ ਨਾਲ ਜੇਤੂ

ਇਸ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਮੀਡੀਆ ਅੱਗੇ ਗੁੱਸਾ ਕੱਢਿਆ। ਉਹਨਾਂ ਆਖਿਆ ਕਿ ਹਰ ਵਾਰੀ ਗਿਣਤੀ ਸਮੇਂ ਕੁਝ ਖਾਸ ਲੋਕ ਅੰਦਰ ਦਿਖਾਈ ਦਿੰਦੇ ਨੇ, ਜਿਸ ਨਾਲ ਸਾਰੀ ਪ੍ਰਕਿਰਿਆ ਉੱਤੇ ਸਵਾਲ ਖੜ੍ਹਦੇ ਹੁੰਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਜੇ ਇਸ ਤਰ੍ਹਾਂ ਬਾਹਰਲੇ ਬੰਦੇ ਅੰਦਰ ਜਾਣ ਲੱਗ ਪਏ ਤਾਂ ਗੜਬੜ ਦਾ ਡਰ ਬਣਿਆ ਰਹਿੰਦਾ ਹੈ। ਹਾਲਾਤ ਵਿਗੜਦੇ ਵੇਖ ਕੇ ਪੁਲਿਸ ਤੇ ਹੋਰ ਅਫਸਰ ਤੁਰੰਤ ਮੌਕੇ ਉੱਤੇ ਪਹੁੰਚ ਗਏ। ਕਾਫੀ ਸਮਾਂ ਲੋਕਾਂ ਨਾਲ ਗੱਲਬਾਤ ਚੱਲਦੀ ਰਹੀ, ਜਿਸ ਤੋਂ ਬਾਅਦ ਜਿਸ ਬੰਦੇ ਉੱਤੇ ਇਲਜ਼ਾਮ ਲੱਗ ਰਹੇ ਸਨ, ਉਸਨੂੰ ਕੇਂਦਰ ਤੋਂ ਬਾਹਰ ਕਰ ਦਿੱਤਾ ਗਿਆ, ਫਿਰ ਜਾ ਕੇ ਮਾਹੌਲ ਕੁਝ ਠੰਡਾ ਹੋਇਆ। ਇਸ ਤੋਂ ਮਗਰੋਂ ਪੁਲਿਸ ਨੇ ਗਿਣਤੀ ਵਾਲੀ ਥਾਂ ਦੇ ਚਾਰੋ ਪਾਸੇ ਪਹਿਰਾ ਹੋਰ ਸਖ਼ਤ ਕਰ ਦਿੱਤਾ ਤਾਂ ਜੋ ਕੋਈ ਹੋਰ ਰੌਲਾ ਨਾ ਪੈ ਸਕੇ। ਸਾਰੇ ਸ਼ਹਿਰ ਚ ਇਹ ਮਾਮਲਾ ਚਰਚਾ ਬਣਿਆ ਹੋਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda MC Elections; Bathinda ‘ਚ AAP ਦਾ ਜੇਤੂ ਰਥ ਅੱਗੇ ਵਧਣ ਲੱਗਿਆ, ਸ਼ਾਮ ਲਾਲ ਜੈਨ ਰਿਕਾਰਡ ਤੋੜ ਵੋਟਾਂ ਨਾਲ ਜੇਤੂ

0

ਸ਼ਾਮ ਲਾਲ ਜੈਨ, ਸੋਨੀ ਪ੍ਰਧਾਨ, ਗੁਰਦੇਵ ਕੌਰ ਛਿੰਦਾ ਸਮੇਤ ਅੱਧੀ ਦਰਜ਼ਨ ਜੇਤੂ
Bathinda News: Bathinda MC Elections; ਬਠਿੰਡਾ ਦੇ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਬੜਤ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤ ‘ਚ ਭਾਜਪਾ, ਕਾਂਗਰਸ ਤੇ ਅਜ਼ਾਦ ਉਮੀਦਵਾਰ ਦੇ ਜਿੱਤਣ ਤੋਂ ਬਾਅਦ ਆਪ ਨੇ ਕਰੀਬ ਅੱਧੀ ਦਰਜ਼ਨ ਸੀਟਾਂ ‘ਤੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਚੋਣ ਨਤੀਜਿਆਂ ਮੁਤਾਬਕ

Ward No.19 –Gurdev Kaur (AAP)-Margin 635 Votes
Ward No.22–Sham Lal (AAP)-Margin 2392 Votes
Ward No.36 – Dharminder Kumar (AAP)-Margin 1136 Votes
Ward No.40 –Sanjeev Garg (AAP)-Margin 392 Votes
Ward No.41 –Suman Rattan (AAP)-Margin 157 Votes

Bathinda MC Elections; ਵੱਡੀ ਖ਼ਬਰ, ਵਾਰਡ ਨੰਬਰ 20 ਤੋਂ ਅਜ਼ਾਦ ਉਮੀਦਵਾਰ ਰਵੀ ਜਲਾਲ ਜੇਤੂ

0

Bathinda News: Bathinda MC Elections; ਲੰਘੀ 26 ਮਈ ਨੂੰ ਨਗਰ ਨਿਗਮ ਬਠਿੰਡਾ ਦੇ 49 ਵਾਰਡਾਂ ਲਈ ਹੋਈਆਂ ਚੋਣਾਂ ਦੀ ਗਿਣਤੀ ਦੌਰਾਨ ਬਠਿੰਡਾ ‘ਚ ਵੱਡਾ ਨਤੀਜ਼ਾ ਸਾਹਮਣੇ ਆਇਆ ਹੈ। ਵਾਰਡ ਨੰਬਰ 20 ਅਜ਼ਾਦ ਉਮੀਦਵਾਰ ਨਰਪਿੰਦਰ ਸਿੰਘ ਉਰਫ਼ ਰਵੀ ਜਲਾਲ ਵੱਡੀ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਹੋਇਆ ਹੈ। ਸੂਚਨਾ ਮੁਤਾਬਕ ਰਵੀ ਜਲਾਲ ਨੇ ਆਪਣੇ ਵਿਰੋਧੀ ਟਹਿਲ ਸਿੰਘ ਬੁੱਟਰ ਨੂੰ 108 ਵੋਟਾਂ ਦੇ ਅੰਤਰ ਨਾਲ ਹਾਰ ਦਿੱਤੀ ਹੈ। ਉਨ੍ਹਾਂ ਦੇ ਪਿਤਾ ਤੇ ਊੱਘੇ ਟ੍ਰਾਂਸਪੋਟਰ ਪ੍ਰਿਥੀਪਾਲ ਸਿੰਘ ਜਲਾਲ ਦਾ ਸ਼ਹਿਰ ਵਿਚ ਹੀ ਨਹੀਂ, ਇਲਾਕੇ ਵਿਚ ਵੱਡਾ ਰੁਤਬਾ ਹੈ। ਬਾਕੀ ਵਾਰਡਾਂ ਦੀ ਗਿਣਤੀ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda News: ਬਠਿੰਡਾ ਦੇ ਵਾਰਡ 39 ਤੋਂ ਚੋਣ ਲੜ ਰਹੀ ਅਕਾਲੀ ਉਮੀਦਵਾਰ ਕਮਲਜੀਤ ਕੌਰ ਦਾ ਵੱਡਾ ਇਲਜ਼ਾਮ

0

Bathinda News: ਬਠਿੰਡਾ ਦੇ ਵਾਰਡ 39 ਤੋਂ ਚੋਣ ਲੜ ਰਹੀ ਅਕਾਲੀ ਧਿਰ ਦੀ ਮਹਿਲਾ ਉਮੀਦਵਾਰ ਕਮਲਜੀਤ ਕੌਰ ਨੇ ਗਿਣਤੀ ਦੌਰਾਨ ਵੱਡਾ ਇਤਰਾਜ਼ ਚੱਕਿਆ ਹੈ। ਉਹਨਾਂ ਕਿਹਾ ਕਿ ਜਦੋਂ ਵੋਟਾਂ ਵਾਲੇ ਬਕਸੇ ਖੋਲ੍ਹੇ ਗਏ ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਉੱਤੇ ਬਣੇ ਦਸਤਖ਼ਤ ਮਿਲਦੇ ਨਹੀਂ ਸਨ। ਕਮਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਨਾਂ ਦੀ ਥਾਂ ਕਿਸੇ ਹੋਰ ਨਾਂ ਨਾਲ ਦਸਤਖ਼ਤ ਲਾਏ ਹੋਏ ਸਨ, ਜਿਸ ਕਾਰਨ ਉਹਨਾਂ ਨੂੰ ਸ਼ੱਕ ਪਿਆ ਕਿ ਬਕਸਿਆਂ ਨਾਲ ਕੋਈ ਗੜਬੜ ਹੋ ਸਕਦੀ ਹੈ।

ਇਹ ਵੀ ਪੜ੍ਹੋ 👉Punjab Municipal Council Election Results: ਚੋਣ ਨਤੀਜੀਆਂ ਵਾਲੀ Website ਹੋਈ ਬੰਦ..! ਪੈ ਗਿਆ ਰੌਲਾ

ਉਹਨਾਂ ਦਾ ਕਹਿਣਾ ਸੀ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਪੇਟੀਆਂ ਪਹਿਲਾਂ ਹੀ ਖੁਲ੍ਹੀਆਂ ਹੋਈਆਂ ਸਨ। ਉਮੀਦਵਾਰ ਨੇ ਮੰਗ ਚੁੱਕੀ ਹੈ ਕਿ ਸਾਰਾ ਮਾਮਲਾ ਚੰਗੀ ਤਰ੍ਹਾਂ ਖੰਗਾਲਿਆ ਜਾਵੇ ਤੇ ਪਤਾ ਲਾਇਆ ਜਾਵੇ ਕਿ ਆਖਿਰ ਇਹ ਗਲਤੀ ਕਿਵੇਂ ਹੋਈ। ਉਹਨਾਂ ਚੋਣ ਅਧਿਕਾਰੀਆਂ ਕੋਲੋਂ ਪੂਰੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Municipal Council Election Results: ਚੋਣ ਨਤੀਜੀਆਂ ਵਾਲੀ Website ਹੋਈ ਬੰਦ..! ਪੈ ਗਿਆ ਰੌਲਾ

0

Punjab Municipal Council Election Results: ਪੰਜਾਬ ਚੋਣਾਂ ਵਾਲੀ ਸਰਕਾਰੀ ਸਾਈਟ ਅਚਾਨਕ ਹੱਥ ਖੜੇ ਕਰ ਗਈ। ਜਿਵੇਂ ਹੀ ਲੋਕ ਸਾਈਟ ਖੋਲ੍ਹਣ ਲੱਗੇ ਤਾਂ ਉੱਤੇ “Will Be Live Soon..” ਲਿਖਿਆ ਆਉਣ ਲੱਗ ਪਿਆ। ਇਸ ਕਰਕੇ ਲੋਕਾਂ ਨੂੰ ਨਤੀਜੇ ਵੇਖਣ ‘ਚ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ। ਖਾਸ ਕਰਕੇ ਸ਼ਹਿਰੀ ਚੋਣਾਂ ਤੇ ਨਗਰ ਕਮੇਟੀਆਂ ਦੇ ਨਤੀਜੇ ਵੇਖਣ ਵਾਲੇ ਲੋਕ ਬੜੇ ਪਰੇਸ਼ਾਨ ਨਜ਼ਰ ਆਏ। ਕਈ ਲੋਕ ਵਾਰ ਵਾਰ ਸਾਈਟ ਖੋਲ੍ਹਦੇ ਰਹੇ ਪਰ ਪੇਜ ਅੱਗੇ ਨਹੀਂ ਚੱਲਿਆ।

Punjab Municipal Council Election Results: ਪੰਜਾਬ ਪੁਲਿਸ ਮੁਸਤੈਦ..! ਭਾਰੀ ਸੁੱਰਖਿਆ ਹੇਠਾਂ ਚੱਲ ਰਹੀ ਚੋਣਾਂ ਦੀ ਕਾਊਂਟਿੰਗ

ਅੰਦਰੋਂ ਗੱਲਾਂ ਚੱਲ ਰਹੀਆਂ ਨੇ ਕਿ ਇੱਕੋ ਵਾਰ ਬਹੁਤ ਜ਼ਿਆਦਾ ਲੋਕ ਸਾਈਟ ਉੱਤੇ ਆ ਗਏ ਸੀ ਜਾਂ ਫਿਰ ਕੋਈ ਤਕਨੀਕੀ ਲਫੜਾ ਪੈ ਗਿਆ, ਜਿਸ ਕਰਕੇ ਸਿਸਟਮ ਡਾਊਨ ਹੋ ਗਿਆ। ਹਾਲੇ ਤੱਕ ਚੋਣ ਅਧਿਕਾਰੀਆਂ ਵੱਲੋਂ ਇਸ ਮਾਮਲੇ ਤੇ ਕੋਈ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda MC Elections; ਵਾਰਡ ਨੰਬਰ 18 ਤੋਂ ਕਾਂਗਰਸ ਦੇ ਕੰਵਲਜੀਤ ਭੰਗੂ ਜੇਤੂ

0

Bathinda News: Bathinda MC Elections; ਲੰਘੀ 26 ਮਈ ਨੂੰ ਨਗਰ ਨਿਗਮ ਬਠਿੰਡਾ ਦੇ 49 ਵਾਰਡਾਂ ਲਈ ਹੋਈ ਚੋਣ ਦੇ ਨਤੀਜ਼ੇ ਹੁਣ ਸਾਹਮਣੈ ਆਉਣ ਲੱਗੇ ਹਨ। ਵੋਟਾਂ ਦੀ ਗਿਣਤੀ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 18 ਤੋਂ ਕਾਂਗਰਸ ਜੇਤੂ ਰਹੀ ਹੈ। ਜਾਣਕਾਰੀ ਮੁਤਾਬਕ ਵਾਰਡ ਨੰਬਰ 18 ਤੋਂ ਕੰਵਲਜੀਤ ਸਿੰਘ ਭੰਗੂ ਨੇ ਆਪਣੇ ਵਿਰੋਧੀ ਉਮੀਦਵਾਰ ਨੁੰ 676 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ। ਜਦੋਂਕਿ ਬਾਕੀ ਵਾਰਡਾਂ ਦੀ ਗਿਣਤੀ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Municipal Council Election Results: ਪੰਜਾਬ ਪੁਲਿਸ ਮੁਸਤੈਦ..! ਭਾਰੀ ਸੁੱਰਖਿਆ ਹੇਠਾਂ ਚੱਲ ਰਹੀ ਚੋਣਾਂ ਦੀ ਕਾਊਂਟਿੰਗ

0

Punjab Municipal Council Election Results: ਪੰਜਾਬ ਦੇ ਸ਼ਹਿਰਾਂ ਚ ਅੱਜ ਸਵੇਰੇ ਤੜਕੇ ਤੋਂ ਹੀ ਚੋਣਾਂ ਦੇ ਨਤੀਜੇ ਆਉਣ ਲੱਗ ਪਏ ਹਨ। ਸੂਬੇ ਦੇ 8 ਨਿਗਮਾਂ, 75 ਕੌਂਸਲਾਂ ਤੇ 20 ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਚਾਲੂ ਹੋਈ। ਸਮਾਣੇ ਵਾਲੇ ਪਾਸੇ ਗਿਣਤੀ ਥੋੜ੍ਹੀ ਦੇਰ ਨਾਲ, ਕਰੀਬ ਪੌਣਾ ਘੰਟਾ ਬਾਅਦ ਸ਼ੁਰੂ ਹੋਈ। ਹੁਣ ਤੱਕ ਆਏ ਹਿਸਾਬ ਮੁਤਾਬਕ ਆਪ ਪਾਰਟੀ ਨੇ ਸਭ ਤੋਂ ਵੱਧ 131 ਸੀਟਾਂ ਆਪਣੇ ਨਾਂ ਕਰ ਲਈਆਂ ਹਨ, ਜਦਕਿ ਆਜ਼ਾਦ ਖੜ੍ਹੇ ਹੋਏ ਉਮੀਦਵਾਰ ਵੀ 36 ਥਾਵਾਂ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਹਨ। ਸਾਰੇ ਪੰਜਾਬ ਅੰਦਰ 115 ਥਾਵਾਂ ‘ਤੇ ਗਿਣਤੀ ਵਾਲੇ ਕੇਂਦਰ ਬਣਾਏ ਗਏ ਹਨ। ਹਰ ਪਾਸੇ ਪੁਲਿਸ ਦਾ ਸਖ਼ਤ ਪਹਿਰਾ ਲੱਗਿਆ ਹੋਇਆ ਹੈ ਤੇ ਬਿਨਾਂ ਇਜਾਜ਼ਤ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਕੇਂਦਰਾਂ ਦੇ ਆਲੇ ਦੁਆਲੇ ਸੌ ਮੀਟਰ ਤੱਕ ਸੁਰੱਖਿਆ ਦਾ ਘੇਰਾ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ 👉Bathinda MC Elections; ਕੌਣ ਬਣੇਗਾ ਸ਼ਹਿਰ ਦਾ ‘ਸਿਕੰਦਰ’, ਫੈਸਲਾ ਅੱਜ 

ਸਿਰਫ਼ ਉਮੀਦਵਾਰਾਂ ਤੇ ਉਹਨਾਂ ਦੇ ਗਿਣਤੀ ਵਾਲੇ ਬੰਦਿਆਂ ਨੂੰ ਹੀ ਅੰਦਰ ਜਾਣ ਦੀ ਛੂਟ ਮਿਲੀ ਹੈ। ਜਿੱਥੇ ਮਸ਼ੀਨਾਂ ਤੇ ਪੇਟੀਆਂ ਰੱਖੀਆਂ ਹੋਈਆਂ ਨੇ, ਉੱਥੇ ਹਰ ਵੇਲੇ ਕੈਮਰੇ ਚੱਲ ਰਹੇ ਹਨ। ਉੱਤੇੋਂ ਪੁਲਿਸ ਦੇ ਜਵਾਨ ਵੀ ਵੱਡੀ ਗਿਣਤੀ ‘ਚ ਤਾਇਨਾਤ ਹਨ। ਸਾਰਾ ਇੰਤਜ਼ਾਮ ਤਿੰਨ ਪੜਾਅ ਵਾਲੀ ਸੁਰੱਖਿਆ ਹੇਠ ਚੱਲ ਰਿਹਾ ਹੈ ਤੇ ਜ਼ਿਲ੍ਹਿਆਂ ਦੇ ਵੱਡੇ ਪੁਲਿਸ ਅਫਸਰ ਇਸ ਉੱਤੇ ਨਜ਼ਰ ਰੱਖ ਰਹੇ ਹਨ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਵਾਰਡ ਦੀ ਗਿਣਤੀ ਇਕੋ ਚੱਕਰ ‘ਚ ਨਿਪਟਾਈ ਜਾਵੇਗੀ। ਰਾਜ ਚੋਣ ਕਮਿਸ਼ਨ ਦੇ ਮੁਖੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਬਹੁਤੇ ਨਤੀਜੇ ਦੁਪਹਿਰ ਤੱਕ ਸਾਫ ਹੋ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda MC Elections; BJP ਨੇ ਬਠਿੰਡਾ ‘ਚ ਖੋਲਿਆ ਖਾਤਾ, ਇੰਨਾਂ ਵਾਰਡ ਤੋਂ ਜਿੱਤੀ ਚੋਣ

0

Bathinda News: Bathinda MC Elections; ਲੰਘੀ 26 ਮਈ ਨੂੰ ਨਗਰ ਨਿਗਮ ਬਠਿੰਡਾ ਦੇ 49 ਵਾਰਡਾਂ ਲਈ ਹੋਈ ਚੋਣ ਦੇ ਨਤੀਜ਼ੇ ਹੁਣ ਸਾਹਮਣੈ ਆਉਣ ਲੱਗੇ ਹਨ। ਵੋਟਾਂ ਦੀ ਗਿਣਤੀ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 42 ਤੋਂ ਜੇਤੂ ਰਹੀ ਹੈ। ਇਸਤੋਂ ਇਲਾਵਾ ਕੁੱਝ ਹੋਰਨਾਂ ਵਾਰਡਾਂ ਵਿਚ ਵੀ ਭਾਜਪਾ ਦੇ ਅੱਗੇ ਰਹਿਣ ਦੀਆਂ ਸੂਚਨਾਵਾਂ ਹਨ। ਜਾਣਕਾਰੀ ਮੁਤਾਬਕ ਵਾਰਡ ਨੰਬਰ 42 ਤੋਂ ਰੀਤੂ ਨੇ ਆਪਣੇ ਵਿਰੋਧੀ ਉਮੀਦਵਾਰ ਨੁੰ 61 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ। ਜਦੋਂਕਿ ਬਾਕੀ ਵਾਰਡਾਂ ਦੀ ਗਿਣਤੀ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

National News : ਦਿੱਲੀ ‘ਚ ਹਾਈਕਮਾਨ ਦੀ ਹੰਗਾਮੀ ਮੀਟਿੰਗ, ਕੀ ਬਦਲੇਗੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ?

National News : ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਵਿੱਚ ਕਾਂਗਰਸ ਹਾਈਕਮਾਨ ਵੱਲੋਂ ਸੱਦੀ ਗਈ ਹੰਗਾਮੀ ਮੀਟਿੰਗ ਨੇ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ। ਸ਼ਾਮ 4 ਵਜੇ ਕਾਂਗਰਸ ਪ੍ਰਧਾਨ Mallikarjun Kharge ਦੀ ਰਿਹਾਇਸ਼ ‘ਤੇ ਹੋਣ ਵਾਲੀ ਇਸ ਅਹਿਮ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਸ਼ਾਮਲ ਹੋਣਗੇ। ਮੀਟਿੰਗ ਵਿੱਚ ਸੀਨੀਅਰ ਆਗੂ Rahul Gandhi, ਕੇ ਸੀ ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ Bhupesh Baghel ਵੀ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ 👉ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਸੂਤਰਾਂ ਮੁਤਾਬਕ, ਇਸ ਬੈਠਕ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਸੰਭਾਵਿਤ ਫੇਰਬਦਲ ‘ਤੇ ਗੰਭੀਰ ਚਰਚਾ ਹੋ ਸਕਦੀ ਹੈ। ਹਾਈਕਮਾਨ ਕਿਸੇ ਵੀ ਵੱਡੇ ਫੈਸਲੇ ਤੋਂ ਪਹਿਲਾਂ ਸਾਰੇ ਸੀਨੀਅਰ ਆਗੂਆਂ ਨੂੰ ਭਰੋਸੇ ਵਿੱਚ ਲੈਣਾ ਚਾਹੁੰਦੀ ਹੈ। ਮੀਟਿੰਗ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੈ ਇੰਦਰ ਸਿੰਗਲਾ ਸ਼ਾਮਲ ਹੋਣਗੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਨਵੇਂ ਪ੍ਰਧਾਨ ਦੇ ਐਲਾਨ ਤੋਂ ਬਾਅਦ ਹੁਣ ਕਾਂਗਰਸ ਵੀ ਆਪਣੀ ਰਣਨੀਤੀ ਨੂੰ ਨਵਾਂ ਰੂਪ ਦੇਣ ਵਿੱਚ ਜੁਟ ਗਈ ਹੈ। ਉੱਧਰ, ਸ਼ਹਿਰੀ ਸੰਸਥਾਵਾਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹੋ ਰਹੀ ਇਹ ਮੀਟਿੰਗ ਹੋਰ ਵੀ ਅਹਿਮ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ 👉SAS Nagar News: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

ਯਾਦ ਰਹੇ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਦਿੱਲੀ ਵਿੱਚ ਐਮਰਜੈਂਸੀ ਮੀਟਿੰਗ ਹੋਈ ਸੀ, ਜਿੱਥੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜ਼ੀ ‘ਤੇ ਹਾਈਕਮਾਨ ਨੇ ਸਖ਼ਤ ਨਾਰਾਜ਼ਗੀ ਜਤਾਈ ਸੀ। ਉਸ ਵੇਲੇ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਤੋਂ ਵੀ ਰੋਕਿਆ ਗਿਆ ਸੀ। ਹੁਣ ਇੱਕ ਵਾਰ ਫਿਰ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਪੰਜਾਬ ਕਾਂਗਰਸ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਜਾਂ ਫਿਰ ਮੌਜੂਦਾ ਲੀਡਰਸ਼ਿਪ ਨੂੰ ਹੀ ਇੱਕ ਹੋਰ ਮੌਕਾ ਮਿਲੇਗਾ। ਫਿਲਹਾਲ ਸਾਰਿਆਂ ਦੀ ਨਜ਼ਰ ਦਿੱਲੀ ਵਿੱਚ ਹੋਣ ਵਾਲੀ ਇਸ ਅਹਿਮ ਮੀਟਿੰਗ ‘ਤੇ ਟਿਕੀ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਨਗਰ ਨਿਗਮ ਚੋਣਾਂ ਦੀ ਗਿਣਤੀ ਸ਼ੁਰੂ, ਦੁਪਹਿਰ 12 ਵਜੇ ਤੱਕ ਆ ਸਕਦੇ ਨੇ ਵੱਡੇ ਨਤੀਜੇ

0

Punjab News ; ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ ਤੋਂ ਹੀ ਕੜੀ ਸੁਰੱਖਿਆ ਹੇਠ ਸ਼ੁਰੂ ਹੋ ਚੁੱਕੀ ਹੈ। ਸੂਬੇ ਭਰ ਵਿੱਚ ਬਣਾਏ ਗਏ 115 ਕਾਊਂਟਿੰਗ ਸੈਂਟਰਾਂ ‘ਚ ਚੋਣ ਅਧਿਕਾਰੀ ਪੂਰੀ ਮੁਸਤੈਦੀ ਨਾਲ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਹੋਏ ਹਨ। ਸ਼ੁਰੂਆਤੀ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਖੰਨਾ ਅਤੇ ਸਮਰਾਲਾ ਵਿੱਚ ਮਜ਼ਬੂਤ ਬੜ੍ਹਤ ਬਣਾਉਂਦੇ ਹੋਏ ਆਪਣਾ ਖਾਤਾ ਖੋਲ੍ਹ ਲਿਆ ਹੈ, ਜਿਸ ਨਾਲ ਸਿਆਸੀ ਮਾਹੌਲ ਕਾਫ਼ੀ ਗਰਮ ਹੋ ਗਿਆ ਹੈ।

ਇਹ ਵੀ ਪੜ੍ਹੋ 👉ਭਾਜਪਾ ਪੰਜਾਬ ਵਿਚ ਲੀਡਰਸ਼ਿਪ ਨੂੰ ਆਊਟਸੋਰਸ ਕਰ ਰਹੀ ਹੈ: ਵੜਿੰਗ

ਉੱਥੇ ਹੀ ਸਮਾਣਾ ਨਗਰ ਕੌਂਸਲ ਵਿੱਚ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਗਿਣਤੀ ਦੇ ਕੰਮ ਵਿੱਚ ਕਰੀਬ 35 ਮਿੰਟ ਦੀ ਦੇਰੀ ਵੀ ਸਾਹਮਣੇ ਆਈ। ਇਸ ਦੇ ਬਾਵਜੂਦ ਕਪੂਰਥਲਾ ਸਮੇਤ ਹੋਰ ਕਈ ਇਲਾਕਿਆਂ ਵਿੱਚ ਗਿਣਤੀ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਸਾਰੇ ਗਿਣਤੀ ਕੇਂਦਰਾਂ ‘ਤੇ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੈਂਟਰਾਂ ਦੇ 100 ਮੀਟਰ ਦੇ ਘੇਰੇ ਵਿੱਚ ਸਖ਼ਤ ਨਿਗਰਾਨੀ ਰੱਖੀ ਗਈ ਹੈ ਅਤੇ ਸਿਰਫ਼ ਵੈਲਿਡ ਪਾਸ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ 👉Bathinda MC Elections; ਕੌਣ ਬਣੇਗਾ ਸ਼ਹਿਰ ਦਾ ‘ਸਿਕੰਦਰ’, ਫੈਸਲਾ ਅੱਜ 

ਹਾਈ-ਟੈਕ ਸੀਸੀਟੀਵੀ ਕੈਮਰਿਆਂ ਰਾਹੀਂ ਸਟਰਾਂਗ ਰੂਮਾਂ ਅਤੇ ਕਾਊਂਟਿੰਗ ਹਾਲਾਂ ਦੀ ਲਾਈਵ ਮੋਨੀਟਰਿੰਗ ਕੀਤੀ ਜਾ ਰਹੀ ਹੈ, ਜਦਕਿ ਸੁਰੱਖਿਆ ਦੀ ਕਮਾਨ ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀ ਦੇ ਹੱਥ ਵਿੱਚ ਹੈ। ਰਾਜ ਚੋਣ ਕਮਿਸ਼ਨ ਮੁਤਾਬਕ ਇੱਕ ਵਾਰਡ ਦੀ ਗਿਣਤੀ ਇੱਕੋ ਰਾਊਂਡ ਵਿੱਚ ਪੂਰੀ ਕੀਤੀ ਜਾਵੇਗੀ ਤਾਂ ਜੋ ਨਤੀਜਿਆਂ ਵਿੱਚ ਕੋਈ ਗੜਬੜ ਨਾ ਰਹੇ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਉਮੀਦ ਜਤਾਈ ਹੈ ਕਿ ਜ਼ਿਆਦਾਤਰ ਨਤੀਜੇ ਦੁਪਹਿਰ 12 ਵਜੇ ਤੱਕ ਸਪਸ਼ਟ ਹੋ ਜਾਣਗੇ। ਹਰ ਕਾਊਂਟਿੰਗ ਸੈਂਟਰ ਵਿੱਚ 10 ਤੋਂ 14 ਟੇਬਲਾਂ ਲਗਾਈਆਂ ਗਈਆਂ ਹਨ ਅਤੇ ਉੱਚ ਅਧਿਕਾਰੀ ਪੂਰੀ ਪ੍ਰਕਿਰਿਆ ‘ਤੇ ਨਜ਼ਰ ਬਣਾਈ ਹੋਈ ਹੈ।