Monday, May 18, 2026
Home Blog Page 457

ਸਿੱਖ ਨੌਜਵਾਨ ਭਾਈ ਸੰਦੀਪ ਸਿੰਘ ਦੀ ਹਿਰਾਸਤ ਦੇ ਵਿਰੋਧ ‘ਚ ਪੰਥਕ ਜਥੇਬੰਦੀਆਂ ਹੋਈਆਂ ਇੱਕਜੁਟ

0

Patiala News: ਸਿੱਖ ਨੌਜਵਾਨ ਭਾਈ ਸੰਦੀਪ ਸਿੰਘ ਸਨੀ ਨੂੰ ਪੁਲਿਸ ਹਿਰਾਸਤ ਵਿਚ ਲੈਣ ਦੇ ਵਿਰੋਧ ‘ਚ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਭਰਵੀਂ ਮੀਟਿੰਗ ਦਾ ਆਯੋਜਿਨ ਕੀਤਾ ਗਿਆ।ਮੀਟਿੰਗ ਵਿੱਚ ਸ਼ੰਕਾ ਜ਼ਾਹਿਰ ਕੀਤੀ ਗਈ ਕਿ ਭਾਈ ਸੰਦੀਪ ਸਿੰਘ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸਖਤ ਜ਼ਖਮੀ ਕੀਤਾ ਗਿਆ। ਮੀਟਿੰਗ ਵਿੱਚ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਭਾਈ ਸੰਦੀਪ ਸਿੰਘ ਉੱਤੇ ਕੋਈ ਵੀ ਵਧੀਕੀ ਸਿੱਖਾਂ ਉੱਪਰ ਵਧੀਕੀ ਸਮਝੀ ਜਾਵੇਗੀ।

ਇਹ ਵੀ ਪੜ੍ਹੋ  Bathinda ਦੇ ਨਾਮੀ ਸਕੂਲ ‘ਚ ਰਾਮਲੀਲਾ ਮੌਕੇ ਹੋਏ ਹੰਗਾਮਾ ਦੀ ਸ਼ਹਿਰ ‘ਚ ਚਰਚਾ

ਮੀਟਿੰਗ ਵਿੱਚ ਹਾਜ਼ਰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ,ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ , ਦਲ ਖਾਲਸਾ ਦੇ ਰਾਮ ਸਿੰਘ ਢਪਾਲੀ ਨੇ ਇੱਕ ਸਾਂਝੇ ਬਿਆਨ ਵਿੱਚ ਮੀਟਿੰਗ ਵਿੱਚ ਲਏ ਫੈਸਲੇ ਮੁਤਾਬਿਕ 16 ਸਤੰਬਰ ਨੂੰ 10 ਵਜ਼ੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿੱਚ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਤੋਂ ਜੇਲ੍ਹ ਤੱਕ ਰੋਸ ਮਾਰਚ ਕਰਕੇ ਜੇਲ੍ਹ ਅੱਗੇ ਧਰਨਾ ਦੇਣ ਦੇ ਫੈਸਲੇ ਦੀ ਡੱਟਵੀ ਹਿਮਾਇਤ ਕੀਤੀ। ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ 16 ਸਤੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Fazilka Police ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਦਾ ਪਰਦਾਫ਼ਾਸ; 5 ਪਿਸਤੌਲਾਂ ਤੇ 9 ਮੈਗਜੀਨਾਂ ਸਹਿਤ 2 ਕਾਬੂ

0

Fazilka News: ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਫਾਜ਼ਿਲਕਾ ਪੁਲਿਸ ਨੇ ਸਰਹੱਦ ਪਾਰ ਪਾਕਿਸਤਾਨ-ਆਧਾਰਿਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਆਪਣੇ ਸੋਸਲ ਮੀਡੀਆ ‘ਤੇ ਇਸਦੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਵਿਦੇਸ਼ੀ ਹੈਂਡਲਰਾਂ ਦੁਆਰਾ ਸਮਰਥਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 5 ਵਿਦੇਸ਼ੀ .30 ਬੋਰ ਪਿਸਤੌਲ ਅਤੇ 9 ਮੈਗਜ਼ੀਨ ਬਰਾਮਦ ਕੀਤੀਆਂ ਹਨ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਇੱਕ ਵਿਦੇਸ਼ੀ ਸੰਸਥਾ ਰਾਹੀਂ ਪੰਜਾਬ ਵਿੱਚ ਅਪਰਾਧਿਕ ਗਿਰੋਹਾਂ ਦੁਆਰਾ ਵਰਤੋਂ ਲਈ ਪ੍ਰਾਪਤ ਕੀਤੇ ਗਏ ਸਨ।

ਇਹ ਵੀ ਪੜ੍ਹੋ  Bathinda ਦੇ ਨਾਮੀ ਸਕੂਲ ‘ਚ ਰਾਮਲੀਲਾ ਮੌਕੇ ਹੋਏ ਹੰਗਾਮਾ ਦੀ ਸ਼ਹਿਰ ‘ਚ ਚਰਚਾ

ਗ੍ਰਿਫ਼ਤਾਰ ਕੀਤੇ ਗਏ ਦੋਸ਼ੀ – ਸੁਰਿੰਦਰ ਸਿੰਘ ਅਤੇ ਗੁਰਪ੍ਰੀਤ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਅਪਰਾਧਿਕ ਸਮੂਹਾਂ ਦੇ ਜ਼ਮੀਨੀ ਸੰਚਾਲਕਾਂ ਨੂੰ ਇਹ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਅਸਲਾ ਐਕਟ ਦੇ ਤਹਿਤ ਥਾਣਾ ਸਦਰ ਫਾਜ਼ਿਲਕਾ ਵਿਖੇ ਐਫ਼.ਆਈ.ਆਰ ਦਰਜ ਕੀਤੀ ਗਈ ਹੈ, ਅਤੇ ਇਸ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਦੋਵੇਂ ਤਰ੍ਹਾਂ ਦੇ ਸਬੰਧਾਂ ਸਮੇਤ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਸਰਹੱਦ ਪਾਰ ਅਪਰਾਧ ਅਤੇ ਸੰਗਠਿਤ ਤਸਕਰੀ ਨੈੱਟਵਰਕ ਨੂੰ ਖਤਮ ਕਰਨ ਲਈ ਵਚਨਵੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda ਦੇ ਨਾਮੀ ਸਕੂਲ ‘ਚ ਰਾਮਲੀਲਾ ਮੌਕੇ ਹੋਏ ਹੰਗਾਮਾ ਦੀ ਸ਼ਹਿਰ ‘ਚ ਚਰਚਾ

0

Bathinda News: Bathinda ਦੇ SSD ਸਕੂਲ ਵਿੱਚ ਹੋ ਰਹੀ ਰਾਮਲੀਲਾ ਦੌਰਾਨ ਇਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਇਸ ਮੌਕੇ ਨੌਜਵਾਨਾਂ ਦੇ ਵੱਲੋਂ ਕੀਤੀ ਹੁੱਲੜਬਾਜ਼ੀ ਅਤੇ ਅਸ਼ਲੀਲ ਕਾਰਵਾਈ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਜਾਣਕਾਰੀ ਮੁਤਾਬਕ ਸ਼੍ਰੀ ਸਨਾਤਨ ਧਰਮ ਸਭਾ ਬਠਿੰਡਾ ਵੱਲੋਂ ਯੂਨਾਇਟਡ ਥੀਏਟਰ ਨੂੰ ਰਾਮ ਲੀਲਾ ਕਰਨ ਲਈ ਸਥਾਨਕ ਗੋਲ ਡਿੱਗੀ ਕੋਲ ਸਥਿਤ ਐਸਐਸਡੀ ਸਕੂਲ ਦਾ ਮੈਦਾਨ ਦਿੱਤਾ ਗਿਆ ਸੀ। ਯੂਨਾਇਟਡ ਥੀਏਟਰ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਸੇ ਸਕੂਲ ਦੇ ਮੈਦਾਨ ਵਿਚ ਆਪਣਾ ਸਮਾਗਮ ਕਰਵਾਇਆ ਜਾ ਰਿਹਾ। ਜਾਣਕਾਰੀ ਮੁਤਾਬਕ ਜਦ ਰਾਮ ਲੀਲਾ ਖ਼ਤਮ ਹੋ ਗਈ ਤਾਂ ਕੁੱਝ ਨੌਜਵਾਨ ਸਟੇਜ਼ ਉੱਪਰ ਚੜ੍ਹ ਕੇ ਨੱਚਣ ਲੱਗ ਪਏ। ਇਸ ਦੌਰਾਨ ਉਥੇ ਪੁੱਜੇ ਹੋਏ ਕਿੰਨਰਾਂ ਨੇ ਵੀ ਉਨ੍ਹਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ  Punjab Flood; ਪੰਜਾਬ ਦੇ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪੁੱਜੇ Rahul Gandhi

ਇਸ ਮੋਕੇ ਭੀੜ ਦਾ ਫ਼ਾਈਦਾ ਉਠਾਉਂਦਿਆਂ ਕੁੱਝ ਸਰਾਰਤਬਾਜ਼ਾਂ ਨੇ ਇੱਕ ਕਿੰਨਰ ਨਾਲ ਲੜਕੀ ਸਮਝ ਕੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸਨੂੰ ਲੈ ਕੇ ਰੋਲਾ ਪੈ ਗਿਆ। ਹਾਲਾਂਕਿ ਇਸ ਮੌਕੇ ਪੁਲਿਸ ਨੇ ਸਖ਼ਤੀ ਕਰਕੇ ਨੌਜਵਾਨਾਂ ਦੀ ਭੀੜ ਨੂੰ ਖਿੰਡਾਂ ਦਿੱਤਾ ਪ੍ਰੰਤੂ ਇਸ ਘਟਨਾ ਦੀਆਂ ਵੀਡੀਓ ਸੋਸਲ ਮੀਡੀਆ ‘ ਤੇ ਵਾਈਰਲ ਹੋ ਗਈਆਂ। ਇਸ ਮਾਮਲੇ ਵਿਚ ਐਸਐਸਪੀ ਮਹਾਂਸਭਾ ਦੇ ਉੱਪ ਪ੍ਰਧਾਨ ਕੇਕੇ ਅਗਰਵਾਲ ਨੇ ਅੱਗੇ ਕਿਹਾ ਕਿ ਸਭਾ ਵੱਲੋਂ ਧਾਰਮਿਕ ਕੰਮਾਂ ਲਈ ਆਪਣਾ ਮੈਦਾਨ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਤੇ ਸਭਾ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ। ਦੂਜੇ ਪਾਸੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੌਕੇ ‘ਤੇ ਹੀ ਹੁੱਲੜਬਾਜ਼ਾਂ ਵਿਰੁਧ ਸਖ਼ਤੀ ਕਰ ਦਿੱਤੀ ਗਈ ਸੀ ਤੇ ਇਸ ਸਬੰਧ ਵਿਚ ਉਨ੍ਹਾਂ ਕੋਲ ਕੋਈ ਸਿਕਾਇਤ ਨਹੀਂ ਆਈ ਤੇ ਜੇਕਰ ਕੋਈ ਸਿਕਾਇਤ ਕਰਦਾ ਹੈ ਤਾਂ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda News; ਜ਼ਿਲ੍ਹੇ ਦੇ ਪਿੰਡ ਗਹਿਰੀਭਾਗੀ ਦੀ ਪੰਚਾਇਤ ਨੇ ਪ੍ਰਵਾਸੀ ਮਜਦੂਰਾਂ ਬਾਰੇ ਲਿਆ ਵੱਡਾ ਫੈਸਲਾ

0

👉ਹੁਣ ਪ੍ਰਵਾਸੀ ਮਜਦੂਰਾਂ ‘ਤੇ ਲੱਗੀਆਂ ਇਹ ਪਾਬੰਦੀਆਂ…,ਕਿਸਾਨ ਜਥੇਬੰਦੀਆਂ ਦਾ ਵੀ ਮਿਲਿਆ ਸਮਰਥਨ
Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀਭਾਗੀ(ਗਹਿਰੀ ਦੇਵੀ ਨਗਰ) ਦੀ ਪੰਚਾਇਤ ਨੇ ਇੱਕ ਵੱਡਾ ਫੈਸਲਾ ਲਿਆ ਹੈ।ਹੁਸਿਆਰਪੁਰ ਦੇ ਇੱਕ ਪਿੰਡ ਵਿਚ ਪ੍ਰਵਾਸੀ ਮਜਦੂਰ ਵੱਲੋਂ ਜਿੰਮੀਦਾਰ ਦੇ 5 ਸਾਲਾਂ ਮਾਸੂਮ ਬੱਚੇ ਨਾਲ ਬਲਾਤਕਾਰ ਕਰਕੇ ਕੀਤੇ ਕਤਲ ਦੇ ਮਾਮਲੇ ਵਿਚ ਪੂਰਾ ਪੰਜਾਬ ਭੜਕਿਆ ਹੋਇਆ। ਗ੍ਰਾਂਮ ਪੰਚਾਇਤ ਗਹਿਰੀ ਭਾਗੀ ਵੱਲੋਂ ਸਰਪੰਚ ਬਲਜੀਤ ਸਿੰਘ ਦੀ ਅਗਵਾਈ ਹੇਠ ਲਏ ਫੈਸਲੇ ਵੀ ਇਸੇ ਕਾਂਡ ਦੇ ਪਿਛੋਕੜ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ। ਪਿੰਡ ਦੀ ਸਾਂਝੀ ਧਰਮਸ਼ਾਲਾ ‘ਚ ਰੱਖੇ ਇਕੱਠ ਦੌਰਾਨ ਪੰਚਾਇਤ ਦੇ ਫੈਸਲਿਆਂ ਨੂੰ ਲੋਕਾਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਉਗਰਾਹਾ ਅਤੇ ਸਿੱਧੂਪੁਰ ਨੇ ਵੀ ਸਮਰਥਨ ਦਿੱਤਾ ਹੈ।

ਇਹ ਵੀ ਪੜ੍ਹੋ Punjab Flood; ਪੰਜਾਬ ਦੇ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪੁੱਜੇ Rahul Gandhi

ਸਰਬਸੰਮਤੀ ਨਾਲ ਲਏ ਫੈਸਲਿਆਂ ਵਿਚ ਪਿੰਡ ‘ਚ ਰਹਿ ਰਹੇ ਪ੍ਰਵਾਸੀ ਮਜਦੂਰਾਂ ਉਪਰ ਹੁਣ ਪਿੰਡ ਵਿਚ ਘਰ ਜਾਂ ਜਮੀਨ ਖਰੀਦਣ ‘ਤੇ ਰੋਕ ਲਗਾਈ ਗਈ ਹੈ। ਇਸੇ ਤਰ੍ਹਾਂ ਵੋਟ ਬਣਾਉਣ ‘ਤੇ ਵੀ ਪਾਬੰਦੀ ਲੱਗੀ ਹੈ। ਜਦਕਿ ਪਿੰਡ ਵਿਚ ਰਹਿ ਰਹੇ ਸਾਰੇ ਪ੍ਰਵਾਸੀ ਮਜਦੂਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ। ਇਸਤੋਂ ਇਲਾਵਾ ਪ੍ਰਵਾਸੀ ਮਜਦੂਰਾਂ ਨੂੰ ਪਿੰਡ ਵਿਚ ਲਿਆਉਣ ਵਾਲੇ ਪ੍ਰਵਾਰ ਉੱਪਰ ਪੂਰੀ ਜਿੰਮੇਵਾਰੀ ਪਾਈ ਗਈ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਕੋਈ ਪ੍ਰਵਾਸੀ ਮਜਦੂਰ ਕਿਸੇ ਤਰ੍ਹਾਂ ਦੀ ਗਲਤ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸਨੂੰ ਲਿਆਉਣ ਵਾਲਾ ਪ੍ਰਵਾਰ ਵੀ ਜਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ Harjit Kaur Case; ਸਿੱਖ ਦਾਦੀ ਨੂੰ ਵਾਪਸ ਘਰ ਲਿਆਉਣ ਲਈ ਅਮਰੀਕਾ ‘ਚ ਉੱਠੀ ਅਵਾਜ਼

ਇਸਦੇ ਨਾਲ ਹੀ ਪੰਚਾਇਤ ਨੇ ਇਹ ਵੀ ਫੈਸਲਾ ਪ੍ਰਵਾਸੀ ਮਜਦੂਰ ਪਿੰਡ ਵਿਚ ਰਹਿਣ ਦੀ ਬਜਾਏ ਸਬੰਧਤ ਕਿਸਾਨ ਦੀ ਖੇਤ ਵਿਚ ਲੱਗੀ ਮੋਟਰ ਵਾਲੇ ਕੋਠੇ ਵਿਚ ਹੀ ਰੱਖੇ ਜਾਣਗੇ।ਪਿੰਡ ਦੇ ਸਰਪੰਚ ਬਲਜੀਤ ਸਿੰਘ ਸਿੱਧੂ ਨੇ ਇੰਨ੍ਹਾਂ ਮਤਿਆਂ ਸਬੰਧੀ ਇਸ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਉਹ ਇੰਨ੍ਹਾਂ ਮਤਿਆਂ ਦੀ ਕਾਪੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇਣਗੇ ਤੇ ਨਾਲ ਹੀ ਪਿੰਡ ਵਿਚ ਪ੍ਰਵਾਸੀ ਮਜਦੂਰਾਂ ਦੀਆਂ ਬਣੀਆਂ ਵੋਟਾਂ ਕੱਟਣ ਲਈ ਵੀ ਕਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਪ੍ਰਵਾਸੀ ਮਜਦੂਰਾਂ ਵੱਲੋਂ ਕਈ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਜਿਸਦੇ ਚੱਲਦੇ ਇਹ ਫੈਸਲੇ ਲਏ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Flood; ਪੰਜਾਬ ਦੇ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪੁੱਜੇ Rahul Gandhi

Amritsar/Gurdaspur News: Punjab Flood; ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ (Rahul Gandhi) ਸੋਮਵਾਰ ਨੂੰ ਪੰਜਾਬ ਪੁੱਜ ਗਏ ਹਨ।ਉਹ ਪਿਛਲੇ ਦਿਨੀਂ ਪੰਜਾਬ ‘ ਚ ਆਏ ਭਿਆਨਕ ਹੜ੍ਹਾਂ ਕਾਰਨ ਹੋਏ ਨੁਕਸਾਨ ਤੇ ਪੀੜ੍ਹਤ ਲੋਕਾਂ ਨਾਲ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ Harjit Kaur Case; ਸਿੱਖ ਦਾਦੀ ਨੂੰ ਵਾਪਸ ਘਰ ਲਿਆਉਣ ਲਈ ਅਮਰੀਕਾ ‘ਚ ਉੱਠੀ ਅਵਾਜ਼

ਇਸ ਦੌਰਾਨ ਉਹ ਪਹਿਲਾਂ ਰਾਮਦਾਸ ਇਲਾਕੇ ਵਿਚ ਜਾਣਗੇ, ਜਿਸਤੋਂ ਬਾਅਦ ਉਹ ਗੁਰਦਾਸਪੁਰ ਦੇ ਦੀਨਾ ਨਗਰ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦੇ ਪਿੰਡਾਂ ਵਿਚ ਜਾਇਜ਼ਾ ਲੈਣਗੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਤ ਸਮੁੱਚੀ ਲੀਡਰਸ਼ਿਪ ਮੌਜੂਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਚ ਹੜ੍ਹਾਂ ਨਾਲ 56 ਜਾਨਾਂ ਗਈਆਂ, 50 ਪੀੜਤ ਪਰਿਵਾਰਾਂ ਨੂੰ ਸਰਕਾਰ ਨੇ ਦਿੱਤੀ ਮੁਆਵਜ਼ਾ ਰਾਸ਼ੀ

0

👉2300 ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ
Punjab flood News: ਪੰਜਾਬ ਵਿਚ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਕਾਰਨ ਸੂਬੇ ਵਿੱਚ 56 ਕੀਮਤੀ ਜਾਨਾਂ ਚਲੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ 50 ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਜਦੋਂ ਕਿ ਬਾਕੀ 6 ਪਰਿਵਾਰਾਂ ਨੂੰ ਵੀ ਜਲਦੀ ਹੀ ਮੁਆਵਜ਼ਾ ਦੇ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਬਾਂਹ ਫੜਨ ਸਬੰਧੀ ਆਪਣੀ ਵਚਨਬੱਧਤਾ ‘ਤੇ ਖ਼ਰੇ ਉਤਰਦਿਆਂ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ 50 ਪਰਿਵਾਰਾਂ ਨੂੰ 2 ਕਰੋੜ ਰੁਪਏ ਦੇ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।ਸ. ਮੁੰਡੀਆਂ ਨੇ ਅੱਗੇ ਕਿਹਾ ਕਿ ਗਿਰਦਾਵਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਹ ਜਲਦੀ ਤੋਂ ਜਲਦੀ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਵਿਅਕਤੀਆਂ ਨੂੰ ਉਨ੍ਹਾਂ ਦੇ ਨੁਕਸਾਨ ਲਈ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ਪੰਜਾਬ ਵਿਚ ਪਾਵਰ ਕ੍ਰਾਂਤੀ: 13 ਸ਼ਹਿਰਾਂ ਵਿੱਚ PSPCL ਦਾ ਵਿਸ਼ਾਲ ਬਿਜਲੀ ਢਾਂਚਾ ਸੁਧਾਰ ਪ੍ਰੋਜੈਕਟ ਸ਼ੁਰੂ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਹੜ੍ਹ ਰਾਹਤ ਅਤੇ ਮੁੜ ਵਸੇਬਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਲਬੇ ਦੀ ਸਫਾਈ ਅਤੇ ਲਾਸ਼ਾਂ ਦੇ ਨਿਪਟਾਰੇ ਦਾ ਕੰਮ 24 ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹਾਲਾਤ ਆਮ ਵਰਗੇ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ 2300 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਕਾਰਜ ਤਹਿਤ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਗਾਰ ਅਤੇ ਮਲਬੇ ਨੂੰ ਹਟਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਅਗਵਾਈ ਵਿੱਚ ਮੈਡੀਕਲ ਟੀਮਾਂ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਜਾਨਵਰਾਂ ਦੀ ਜਾਂਚ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕਿਸੇ ਵੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਨਵਰਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਸਿਹਤ ਮੰਤਰੀ ਵੱਲੋਂ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਲੜਾਈ ਲਈ ਸਾਰੇ ਸਰੋਤ ਜੁਟਾਉਣ ਦੇ ਹੁਕਮ ਜਾਰੀ

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਈਓਜ਼ ਦੀ ਸਹਾਇਤਾ ਲਈ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਸਫ਼ਾਈ ਦਾ ਕੰਮ ਤੇਜ਼ੀ ਨਾਲ ਹੋ ਸਕੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਵਿਅਕਤੀਆਂ ਦੀ ਜਾਂਚ ਲਈ ਮੈਡੀਕਲ ਟੀਮਾਂ ਬਣਾਈਆਂ ਗਈਆਂ ਹਨ ਅਤੇ ਕਿਸੇ ਵੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਠੋਸ ਯਤਨ ਕੀਤੇ ਜਾ ਰਹੇ ਹਨ।ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਪੰਜ ਦਿਨਾਂ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ ਹੈ ਤਾਂ ਜੋ ਝੋਨੇ ਦੀ ਨਿਰਵਿਘਨ ਅਤੇ ਮੁਸ਼ਕਲ ਰਹਿਤ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Harjit Kaur Case; ਸਿੱਖ ਦਾਦੀ ਨੂੰ ਵਾਪਸ ਘਰ ਲਿਆਉਣ ਲਈ ਅਮਰੀਕਾ ‘ਚ ਉੱਠੀ ਅਵਾਜ਼

USA News: Harjit Kaur Case; ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਹੁਣ ਇੱਕ 73 ਸਾਲਾਂ ਹਰਜੀਤ ਕੌਰ ਨਾਂ ਦੀ ਔਰਤ ਨੂੰ ਆਈਸੀਈ (ICE) ਦੁਆਰਾ ਹਿਰਾਸਤ ਵਿਚ ਲੈ ਲਿਆ ਗਿਆ।

ਇਹ ਵੀ ਪੜ੍ਹੋ Jeeda Blast Case; ਬਠਿੰਡਾ ਦੇ ਪਿੰਡ ਜੀਦਾ ਵਿੱਚ ਮੁੜ ਧਮਾਕਿਆਂ ਦੀ ਚਰਚਾ; ਪੁਲਿਸ ਦਾ ਦਾਅਵਾ ਘਬਰਾਉਣ ਦੀ ਲੋੜ ਨਹੀਂ

ਪਿਛਲੇ 33 ਸਾਲਾਂ ਤੋਂ ਅਮਰੀਕਾ ਵਿਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਦੇ ਕੈਲਫ਼ੋਰਨੀਆ (California) ਵਿਚ ਰਹਿ ਰਹੀ ਹਰਜੀਤ ਕੌਰ 8 ਸਤੰਬਰ ਨੂੰ ਆਈਸੀਈ (ICE) ਦਫ਼ਤਰ ਦੇ ਵਿਚ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਗਈ ਸੀ, ਜਿੱਥੇ ਉਸਦੇ ਵਿਰੁਧ ਇਹ ਕਾਰਵਾਈ ਕੀਤੀ ਗਈ। ਹਰਜੀਤ ਕੌਰ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਅਮਰੀਕਾ ‘ਚ ਰਹਿ ਰਹੇ ਸਿੱਖਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ।

ਇਹ ਵੀ ਪੜ੍ਹੋ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਨੂੰ ਲੈ ਕੇ ਸਿਆਸਤ ਭਖੀ

ਚਰਚਾ ਹੈ ਕਿ ਟਰੰਪ ਸਰਕਾਰ ਹਰਜੀਤ ਕੌਰ ਨੂੰ ਵਾਪਸ ਇੰਡੀਆ ਡਿਪੋਰਟ ਕਰ ਸਕਦੀ ਹੈ। ਸਿੱਖ ਭਾਈਚਾਰੇ ਵੱਲੋਂ ਹੱਥਾਂ ਵਿਚ ( Bring Harjit Home) ਲਿਖੀਆਂ ਤਖ਼ਤੀਆਂ ਫੜ ਕੇ ਅਮਰੀਕਾ ਸਰਕਾਰ ਨੂੰ ਤੁਰੰਤ ਹਰਜੀਤ ਕੌਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

sunam news; ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

0

Sunam News:ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਅਤੇ ਵਿਲੱਖਣ ਢਾਂਚਾਗਤ ਵਿਕਾਸ ਨੂੰ ਰੂਪਮਾਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ, ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿਧਾਨ ਸਭਾ ਹਲਕੇ ਦੇ ਚੀਮਾ ਮੰਡੀ ਵਿਖੇ ਖੇਡ ਕੰਪਲੈਕਸ ਨਾਲ ਲੈਸ ਅਤਿ ਆਧੁਨਿਕ ਬੱਸ ਸਟੈਂਡ ਲੋਕਾਂ ਨੂੰ ਸਮਰਪਿਤ ਕੀਤਾ ਹੈ। ਇਸ ਵਿਲੱਖਣ ਪ੍ਰੋਜੈਕਟ ਦੀ ਤਰਤੀਬ ਵੀ ਸ਼੍ਰੀ ਅਮਨ ਅਰੋੜਾ ਦੀ ਦੂਰਅੰਦੇਸ਼ੀ ਸੋਚ ਤੇ ਯੋਜਨਾ ਨਾਲ ਹੀ ਹੋਂਦ ਵਿੱਚ ਆਈ ਹੈ। ਇਹ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕਰਨ ਤੋਂ ਬਾਅਦ, ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ 5.06 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਅਤਿ-ਆਧੁਨਿਕ ਬੱਸ ਸਟੈਂਡ, 16.555 ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ, ਜੋ ਬੁਨਿਆਦੀ ਢਾਂਚੇ ਨੂੰ ਇੱਕ ਜੀਵੰਤ ਕਮਿਊਨਿਟੀ ਹੱਬ ਵਜੋਂ ਮੁੜ ਪਰਿਭਾਸ਼ਤ ਕਰਦਾ ਹੈ, ਜੋ ਸਿਰਫ਼ ਇੱਕ ਆਵਾਜਾਈ ਸਹੂਲਤ ਤੋਂ ਪਰੇ ਹੈ।

ਇਹ ਵੀ ਪੜ੍ਹੋ ਪੰਜਾਬ ਵਿਚ ਪਾਵਰ ਕ੍ਰਾਂਤੀ: 13 ਸ਼ਹਿਰਾਂ ਵਿੱਚ PSPCL ਦਾ ਵਿਸ਼ਾਲ ਬਿਜਲੀ ਢਾਂਚਾ ਸੁਧਾਰ ਪ੍ਰੋਜੈਕਟ ਸ਼ੁਰੂ

ਸ਼੍ਰੀ ਅਰੋੜਾ ਨੇ ਕਿਹਾ, “ਖੇਡ ਸਹੂਲਤਾਂ ਨਾਲ ਲਾਸ ਇਹ ਆਪਣੀ ਕਿਸਮ ਦਾ ਪਹਿਲਾ ਬੱਸ ਸਟੈਂਡ ਮਾਡਲ ਵਜੋਂ ਜਨਤਾ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਸਾਡੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਬਹੁਪੱਖੀ ਹੋਣਾ ਚਾਹੀਦਾ ਹੈ ਅਤੇ ਇਹ ਪ੍ਰੋਜੈਕਟ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਵੀਨਤਾਕਾਰੀ, ਲੋਕ-ਕੇਂਦ੍ਰਿਤ ਨੀਤੀਆਂ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ, ਜੋ ਇੱਕ ਛੱਤ ਹੇਠ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ। ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਬੱਸ ਸਟੈਂਡ ਦੀ ਜ਼ਮੀਨੀ ਮੰਜ਼ਿਲ ਸੁਚੱਜੀ ਆਵਾਜਾਈ ਅਤੇ ਵਪਾਰ ਲਈ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ ਮਾਨ ਸਰਕਾਰ ਨੇ ਸ਼ੁਰੂ ਕੀਤਾ ਪਾਰਦਰਸ਼ੀ ਗਿਰਦਾਵਰੀ ਅਭਿਆਨ, ਖ਼ਾਸ ਟੀਮਾਂ ਪਹੁੰਚਣਗੀਆਂ ਹਰ ਪਿੰਡ, 2167 ਪਟਵਾਰੀ ਤਾਇਨਾਤ

ਇਸ ਵਿੱਚ ਛੇ ਬੱਸ ਕਾਊਂਟਰ ਅਤੇ ਇੱਕ ਵਿਸ਼ਾਲ ਵੇਟਿੰਗ ਹਾਲ ਹੈ, ਜੋ ਯਾਤਰੀਆਂ ਨੂੰ ਇੱਕ ਆਰਾਮਦਾਇਕ ਅਨੁਭਵ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਸਥਾਨਕ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਛੇ ਵਪਾਰਕ ਦੁਕਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੰਜ਼ਿਲ ਵਿੱਚ ਇੱਕ ਅੱਡਾ ਫੀਸ ਦਫਤਰ, ਇੱਕ ਲੋਡਿੰਗ/ਅਨਲੋਡਿੰਗ ਪਲੇਟਫਾਰਮ, ਜਨਤਕ ਪਾਰਕਿੰਗ ਅਤੇ ਆਧੁਨਿਕ ਟਾਇਲਟ ਬਲਾਕ ਵੀ ਸ਼ਾਮਲ ਹਨ, ਜੋ ਯਾਤਰੀਆਂ ਅਤੇ ਸਥਾਨਕ ਕਾਰੋਬਾਰਾਂ ਲਈ ਇੱਕ ਸਹਿਜ ਅਤੇ ਸੁਵਿਧਾਜਨਕ ਅਨੁਭਵ ਨੂੰ ਯਕੀਨੀ ਬਣਾਉਂਦੇ ਹਨ।ਇਸ ਬੱਸ ਸਟੈਂਡ ਦੀ ਪਹਿਲੀ ਮੰਜ਼ਿਲ ਸ਼੍ਰੀ ਅਮਨ ਅਰੋੜਾ ਦੇ ਦੂਰਦਰਸ਼ੀ ਸੰਕਲਪ ਦਾ ਇੱਕ ਪ੍ਰਮੁੱਖ ਹਿੱਸਾ ਹੈ, ਜਿਸ ਵਿੱਚ ਇੱਕ ਅਤਿ-ਆਧੁਨਿਕ ਮਲਟੀਪਰਪਜ਼ ਸਪੋਰਟਸ ਹਾਲ ਹੈ।

ਇਹ ਵੀ ਪੜ੍ਹੋ ਸਿਹਤ ਮੰਤਰੀ ਵੱਲੋਂ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਲੜਾਈ ਲਈ ਸਾਰੇ ਸਰੋਤ ਜੁਟਾਉਣ ਦੇ ਹੁਕਮ ਜਾਰੀ

ਇਹ ਅਤਿ-ਆਧੁਨਿਕ ਜਗ੍ਹਾ ਕੁਸ਼ਤੀ, ਜੂਡੋ, ਕਬੱਡੀ, ਕਰਾਟੇ ਅਤੇ ਕਿੱਕਬਾਕਸਿੰਗ ਸਮੇਤ ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਸਥਾਨਕ ਐਥਲੀਟਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਲਈ ਇੱਕ ਆਧੁਨਿਕ ਸਿਖਲਾਈ ਵਾਤਾਵਰਣ ਪ੍ਰਦਾਨ ਕਰਦੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਈਚਾਰਕ ਵਿਕਾਸ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ। ਪੰਜਾਬ ਵਿੱਚ ਸਿਹਤ ਅਤੇ ਤੰਦਰੁਸਤੀ ਦੇ ਮੌਕਿਆਂ ਨਾਲ ਜ਼ਰੂਰੀ ਸੇਵਾਵਾਂ ਨੂੰ ਸਹਿਜੇ ਹੀ ਜੋੜ ਕੇ ਉਪਯੋਗਤਾ ਅਤੇ ਨਾਗਰਿਕ ਬੁਨਿਆਦੀ ਢਾਂਚੇ ਲਈ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Jeeda Blast Case; ਬਠਿੰਡਾ ਦੇ ਪਿੰਡ ਜੀਦਾ ਵਿੱਚ ਮੁੜ ਧਮਾਕਿਆਂ ਦੀ ਚਰਚਾ; ਪੁਲਿਸ ਦਾ ਦਾਅਵਾ ਘਬਰਾਉਣ ਦੀ ਲੋੜ ਨਹੀਂ

0

Bathinda News: Jeeda Blast Case; ਪਿਛਲੇ ਬੁੱਧਵਾਰ ਦੋ ਧਮਾਕਿਆਂ ਨਾਲ ਚਰਚਾ ਵਿਚ ਆਏ ਬਠਿੰਡਾ ਦੇ ਪਿੰਡ ਜੀਦਾ ਵਿੱਚ ਅੱਜ ਐਤਵਾਰ ਨੂੰ ਮੁੜ ਧਮਾਕੇ ਹੋਣ ਕਾਰਨ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਬਾਅਦ ਵਿਚ ਪਤਾ ਲੱਗਿਆ ਕਿ ਪੁਲਿਸ ਦੇ ਬੰਬ ਸੁਕਾਇਡ ਦਸਤੇ ਵੱਲੋਂ ਘਰ ਵਿਚ ਪਏ ਕੈਮੀਕਲ ਨੂੰ ਖਤਮ ਕਰਨ ਸਮੇਂ ਇਹ ਧਮਾਕਿਆਂ ਦੀਆਂ ਅਵਾਜ਼ਾਂ ਹਨ। ਇਸ ਸਬੰਧ ਵਿੱਚ ਭੁੱਚੋ ਦਿਹਾਤੀ ਹਲਕੇ ਦੇ ਡੀਐਸਪੀ ਰਵਿੰਦਰ ਸਿੰਘ ਰੰਧਾਵਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਹਾਲਾਤਾਂ ਸਬੰਧੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਨੂੰ ਲੈ ਕੇ ਸਿਆਸਤ ਭਖੀ

ਉਨ੍ਹਾਂ ਦਾਅਵਾ ਕੀਤਾ ਕਿ ਧਮਾਕਿਆਂ ਤੋਂ ਬਾਅਦ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਪੁਲਿਸ ਟੀਮਾਂ ਘਰ ਵਿਚ ਕੈਮੀਕਲ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਟੈਕਨੀਕਲ ਟੀਮਾਂ ਪੂਰੀ ਸਾਵਧਾਨੀ ਨਾਲ ਕੰਮ ਕਰ ਰਹੀਆਂ ਹਨ ਅਤੇ ਇਲਾਕੇ ਨੂੰ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।ਇਸੇ ਦੇ ਨਾਲ ਮੀਡੀਆ ਕਰਮੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਘਰ ਤੋਂ ਦੂਰੀ ਬਣਾਈ ਰੱਖਣ।

ਇਹ ਵੀ ਪੜ੍ਹੋ ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ; 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਜਿਕਰ ਕਰਨਾ ਬਣਦਾ ਹੈ ਕਿ ਇਸ ਘਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਜੋਕਿ ਕਾਨੂੰਨ ਦੀ ਪੜਾਈ ਕਰ ਰਿਹਾ ਹੈ, ਵੱਲੋਂ ਆਨ-ਲਾਈਨ ਕੁੱਝ ਕੈਮੀਕਲ ਬਣਾ ਕੇ ਇਸਨੂੰ ਅਸੈਂਬਲ ਕੀਤਾ ਜਾ ਰਿਹਾ ਸੀ ਤੇ ਇਸ ਦੌਰਾਨ ਬੁੱਧਵਾਰ ਸਵੇਰ ਧਮਾਕਾ ਹੋ ਗਿਆ, ਜਿਸ ਵਿਚ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਆਪਣੇ ਪੁੱਤਰ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਤੋਂ ਬਾਅਦ ਜਦ ਪਿਤਾ ਘਰ ਵਿਚ ਧਮਾਕੇ ਵਾਲੀ ਥਾਂ ਦੀ ਸਫ਼ਾਈ ਕਰ ਰਿਹਾ ਸੀ ਤਾਂ ਮੁੜ ਧਮਾਕਾ ਹੋ ਗਿਆ, ਜਿਸ ਵਿਚ ਪਿਤਾ ਜਗਤਾਰ ਸਿੰਘ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਸੀ। ਹੁਣ ਦੋਨਾਂ ਪਿਉ-ਪੁੱਤ ਦਾ ਏਮਜ਼ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਗੁਰਪ੍ਰੀਤ ਪਾਕਿਸਤਾਨ ਨਾਲ ਸਬੰਧਤ ਕੱਟੜ ਅੱਤਵਾਦੀਆਂ ਦਾ ਪ੍ਰਸੰਸਕ ਸੀ ਤੇ ਉਸਦੇ ਮੋਬਾਇਲ ਵਿਚੋਂ ਉਨ੍ਹਾਂ ਦੀਆਂ ਵੀਡੀਓ ਅਤੇ ਬੰਬ ਬਣਾਉਣ ਦੀ ਵਿਧੀ ਵਾਲੀਆਂ ਵੀਡੀਓ ਵੀ ਬਰਾਮਦ ਹੋਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਵਿਚ ਪਾਵਰ ਕ੍ਰਾਂਤੀ: 13 ਸ਼ਹਿਰਾਂ ਵਿੱਚ PSPCL ਦਾ ਵਿਸ਼ਾਲ ਬਿਜਲੀ ਢਾਂਚਾ ਸੁਧਾਰ ਪ੍ਰੋਜੈਕਟ ਸ਼ੁਰੂ

0

Ludhiana News:ਕੈਬਨਿਟ ਮੰਤਰੀ (ਪਾਵਰ) ਸੰਜੀਵ ਅਰੋੜਾ ਨੇ ਅੱਜ ਪੰਜਾਬ ਭਰ ਵਿੱਚ ਪਾਵਰ ਲਾਈਨਾਂ ਦੇ ਵਿਸਤਰੀਤ “ਮੇਕ-ਓਵਰ” ਦੀ ਘੋਸ਼ਣਾ ਕੀਤੀ। ਅਰੋੜਾ ਨੇ ਕਿਹਾ ਕਿ ਵੱਖ-ਵੱਖ ਚੋਣੀ ਮੀਟਿੰਗਾਂ ਦੌਰਾਨ ਇਹ ਲੋਕਾਂ ਦੀ ਮੁੱਖ ਮੰਗ ਰਹੀ ਹੈ।
ਪਰੋਜੈਕਟ ਦਾ ਖਾਕਾ
Punjab State Power Corporation Limited (PSPCL) ਨੇ 13 ਪ੍ਰਮੁੱਖ ਮਿਊਨਿਸਿਪਲ ਕਾਰਪੋਰੇਸ਼ਨਾਂ ਦੇ 87 PSPCL ਸਬ-ਡਿਵਿਜ਼ਨਾਂ ਵਿੱਚ ਪਾਵਰ ਲਾਈਨਾਂ ਨੂੰ ਅੱਪਗ੍ਰੇਡ ਕਰਨ ਲਈ ਇਕ ਖਾਸ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸਦਾ ਲਕਸ਼ public safety ਵਧਾਉਣਾ, ਬਿਜਲੀ ਬੰਦੀਆਂ ਘਟਾਉਣਾ ਅਤੇ ਸ਼ਹਿਰਾਂ ਦੀ ਸਫ਼ਾਈ ਤੇ ਸੁੰਦਰਤਾ ਬਹਾਲ ਕਰਨੀ ਹੈ।

ਇਹ ਵੀ ਪੜ੍ਹੋ  ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ; 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਮੁੱਖ ਹਿੱਸੇ
1. PSPCL ਪੋਲਾਂ ਤੋਂ ਗੈਰ-ਬਿਜਲੀ ਵਾਲੀਆਂ ਤਾਰਾਂ ਹਟਾਉਣਾ: ਸਾਰੇ ਡਿਸ਼ ਕੇਬਲ, ਇੰਟਰਨੈਟ ਫਾਈਬਰ ਅਤੇ ਹੋਰ ਗੈਰ-PSPCL ਤਾਰ ਪੋਲਾਂ ਤੋਂ ਹਟਾਏ ਜਾਣਗੇ ਤਾਂ ਜੋ ਜਨਤਕ ਸੁਰੱਖਿਆ ਵਧੇ ਅਤੇ ਲਾਈਨਾਂ ਦੀ ਨਿਗਰਾਨੀ ਤੇ ਫੌਲਟ ਪਛਾਣ ਤੇਜ਼ ਹੋਵੇ।
2. ਥੱਲੇ ਲਟਕ ਰਹੀਆਂ ਬਿਜਲੀ ਲਾਈਨਾਂ ਨੂੰ ਉੱਚਾ ਕਰਨਾ: ਖ਼ਾਸ ਕਰਕੇ ਭਾਰੀ ਵਾਹਨਾਂ ਨਾਲ ਵਾਪਰਨ ਵਾਲੀਆਂ ਹਾਦਸਿਆਂ ਤੋਂ ਬਚਾਉ ਲਈ ਤਾਰਾਂ ਨੂੰ ਸੁਰੱਖਿਅਤ ਉਚਾਈ ’ਤੇ ਲਿਆ ਜਾਵੇਗਾ।
3. ਕਈ ਕੇਬਲ ਜੋਇੰਟਾਂ ਦੀ ਬਦਲੀ: ਕਈ ਜੋਇੰਟਾਂ ਨੂੰ ਹਟਾ ਕਰ ਲਗਾਤਾਰ ਨਵੀਂ ਕੇਬਲ ਲਗਾਈ ਜਾਵੇਗੀ, ਜਿਸ ਨਾਲ ਆਊਟੇਜ, ਵੋਲਟੇਜ ਉਤਾਰ-ਚੜ੍ਹਾਵ ਅਤੇ ਅੱਗ ਦਾ ਖਤਰਾ ਘਟੇਗਾ।
4. ਖੁੱਲ੍ਹੇ ਮੀਟਰ ਬਾਕਸਾਂ ਨੂੰ ਸੀਲ ਕਰਨਾ: ਮੀਟਰ ਬਾਕਸਾਂ ਨੂੰ ਮਜ਼ਬੂਤੀ ਨਾਲ ਬੰਦ ਅਤੇ ਸੀਲ ਕਰਕੇ ਮੌਸਮੀ ਨੁਕਸਾਨ ਅਤੇ ਛੇੜਛਾੜ ਤੋਂ ਬਚਾਇਆ ਜਾਵੇਗਾ।

ਇਹ ਵੀ ਪੜ੍ਹੋ  ਸਿਹਤ ਮੰਤਰੀ ਵੱਲੋਂ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਲੜਾਈ ਲਈ ਸਾਰੇ ਸਰੋਤ ਜੁਟਾਉਣ ਦੇ ਹੁਕਮ ਜਾਰੀ

ਖੇਤਰ ਤੇ ਰੋਲਆਊਟ
ਸ਼ਹਿਰੀ ਕਾਰਪੋਰੇਸ਼ਨਾਂ ਦੀ ਸੂਚੀ: Amritsar, Jalandhar, Ludhiana, Patiala, Bathinda, Phagwara, Mohali, Moga, Hoshiarpur, Pathankot, Abohar, Batala ਅਤੇ Kapurthala.
ਕੁੱਲ ਕਵਰੇਜ: ਉੱਪਰੋਕਤ 13 ਕਾਰਪੋਰੇਸ਼ਨਾਂ ਦੇ 87 PSPCL ਸਬ-ਡਿਵਿਜ਼ਨ।
ਪਾਇਲਟ ਪ੍ਰੋਜੈਕਟ: ਸਿਟੀ ਵੈਸਟ, ਲੁਧਿਆਣਾ ਸਬਡਿਵਿਜ਼ਨ ਵਿੱਚ 25 ਫੀਡਰਾਂ ’ਤੇ ਪਾਇਲਟ ਸ਼ੁਰੂ ਹੋਵੇਗਾ। PSPCL ਸਾਰੀ ਲੋੜੀਂਦੀ ਸਮੱਗਰੀ ਪ੍ਰਦਾਨ ਕਰੇਗਾ; ਪਾਇਲਟ ਲਈ ਮਜ਼ਦੂਰੀ (ਲਗਭਗ ₹1.2 ਕਰੋੜ) ਬਾਹਰੀ ਠੇਕੇ ’ਤੇ ਦਿੱਤੀ ਜਾਵੇਗੀ ਤਾਂ ਜੋ ਕੰਮ ਤੇਜ਼ੀ ਨਾਲ ਹੋ ਸਕੇ। ਪਾਇਲਟ ਨੂੰ ਦੋ ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਟਾਰਗਟ ਹੈ। ਪਾਇਲਟ ਵਿੱਚ ਲੁਧਿਆਣਾ ਵੈਸਟ ਅਤੇ ਨਾਰਥ ਦੇ ਚੁਣੇ ਹੋਏ ਖੇਤਰ ਸ਼ਾਮِل ਕੀਤੇ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1906784