👉ਖਰੜ ਦੇ ਹਲਕਾ ਇੰਚਾਰਜ਼ ਰਵਿੰਦਰ ਸਿੰਘ ਖੇੜਾ ਦੇ ਦਫ਼ਤਰ ਤੇ ਘਰ ਵਿਚ ਕੀਤੀ ਜਾਂਚ
Mohali News: ਬੀਤੇ ਕੱਲ ਦਿੱਲੀ ‘ਚ ਅਕਾਲੀ ਦਲ ਤੇ ਭਾਜਪਾ ਵਿਚਕਾਰ ਹੋਏ ਗਠਜੋੜ ਦੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਅੱਜ ਤੜਕਸਾਰ ਕੇਂਦਰੀ ਜਾਂਚ ਏਜੰਸੀ,ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਅਕਾਲੀ ਹਲਕਾ ਇੰਚਾਰਜ਼ ਦੇ ਘਰ ਅਤੇ ਦਫ਼ਤਰ ਵਿਖੇ ਛਾਪੇਮਾਰੀ ਕਰ ਦਿੱਤੀ ਗਈ। ਕੁੱਝ ਸਮਾਂ ਪਹਿਲਾਂ ਹੀ ਹਲਕਾ ਖਰੜ ਦੀ ਜਿੰਮੇਵਾਰੀ ਸੰਭਾਲਣ ਵਾਲੇ ਤੇ ਸੰਭਾਵੀਂ ਉਮੀਦਵਾਰ ਵਜੋਂ ਵਿਚਰ ਰਹੇ ਰਵਿੰਦਰ ਸਿੰਘ ਖੇੜਾ ਦੇ ਘਰੋਂ ਜਾਂਚ ਏਜੰਸੀ ਵੱਲੋਂ ਦਸਤਾਵੇਜ਼ ਲਿਜਾਣ ਦੀ ਵੀ ਖਬਰ ਹੈ। ਸੀਆਰਪੀਐਫ ਦੀ ਸੁਰੱਖਿਆ ਦੇ ਨਾਲ ਲੈਸ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਲਗਾਤਾਰ ਕਈ ਘੰਟੇ ਖੇੜਾ ਅਤੇ ਉਸਦੇ ਨਜ਼ਦੀਕੀਆਂ ਤੋਂ ਪੁਛਗਿਛ ਕੀਤੀ।
ਇਹ ਵੀ ਪੜ੍ਹੋ 👉ਬਾਦਲਾਂ ਦੇ ਗੜ੍ਹ ‘ਚ ਭਾਜਪਾ ਸੀਟਾਂ ਦੇ ‘ਬਟਵਾਰੇ’ ਵਿਚ ਹਿੱਸਾ ਲੈਣ ‘ਚ ਹੋਵੇਗੀ ਕਾਮਯਾਬ, ਬਣਿਆ ਚਰਚਾ ਦਾ ਵਿਸ਼ਾ!
ਹਾਲਾਂਕਿ ਇਹ ਪੁਛਪੜਤਾਲ ਕਿਸ ਮੁੱਦੇ ਨੂੰ ਲੈ ਕੇ ਹੋਈ, ਇਸਦਾ ਬਾਰੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਇੱਕ ਰਿਸ਼ਵਤ ਦੇ ਕਥਿਤ ਮਾਮਲੇ ਵਿਚ ਸੀਬੀਆਈ ਵੀ ਰਵਿੰਦਰ ਸਿੰਘ ਖੇੜਾ ਖਿਲਾਫ਼ ਜਾਂਚ ਕੀਤੀ ਗਈ ਸੀ। ਉਧਰ, ਈਡੀ ਦੀ ਛਾਪੇਮਾਰੀ ਖ਼ਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਛਾਪੇਮਾਰੀ ਦਾ ਗਠਜੋੜ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲਾ ਇਸ ਸਮੇਂ ਜਾਂਚ ਅਧੀਨ ਹੈ, ਇਸ ਲਈ ਮੈਂ ਹੁਣੇ ਵੇਰਵੇ ਨਹੀਂ ਦੇ ਸਕਦਾ, ਪਰ ਮੈਂ ਇਹ ਕਹਾਂਗਾ ਕਿ ਸਭ ਕੁਝ ਠੀਕ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













