ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਨਤਕ ਖੇਤਰ ਦੇ ਪਹਿਲੇ ਬੋਨ ਮੈਰੋ ਟਰਾਂਸਪਲਾਂਟ ਢਾਂਚੇ ਨੂੰ ਸਥਾਪਿਤ ਕਰਨ ਲਈ ਸੀ.ਐਮ.ਸੀ. ਲੁਧਿਆਣਾ ਨਾਲ ਸਮਝੌਤਾ ਸਹੀਬੱਧ

0
142

Health News: ਸੂਬੇ ਵਿੱਚ ਤੀਜੇ ਦਰਜੇ ਦੀਆਂ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਇੱਕ ਮੋਹਰੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅੱਜ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀਐਮਸੀ), ਲੁਧਿਆਣਾ ਨਾਲ ਪੰਜਾਬ ਦੀ ਪਹਿਲੀ ਬੋਨ ਮੈਰੋ ਟਰਾਂਸਪਲਾਂਟ (ਬੀਐਮਟੀ) ਢਾਂਚਾ ਸਥਾਪਿਤ ਕਰਨ ਲਈ ਇੱਕ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖਰ ਕੀਤੇ। ਇਸ ਪਹਿਲ ਦਾ ਉਦੇਸ਼ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਇੱਕ ਜੀਵਨ-ਰੱਖਿਅਕ ਪਹਿਲ ਸ਼ੁਰੂ ਕਰਨਾ ਅਤੇ ਸਥਾਈ ਇਲਾਜ ਲੱਭਣਾ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਇਸ ਸਮਝੌਤੇ ’ਤੇ ਹਸਤਾਖਰ ਕੀਤੇ ਗਏ, ਜਿਨ੍ਹਾਂ ਨੇ ਇਸ ਪਹਿਲਕਦਮੀ ਦੀ ਸਹਿਯੋਗੀ ਭਾਵਨਾ ਲਈ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ ਸੱਤ ਬੱਚਿਆਂ ਦੀ ਜਾਨ ਵਾਲੇ ਟਿੱਪਰ ਦਾ ਮਾਲਕ ਇੱਕ ਮਹੀਨੇ ਬਾਅਦ ਕਾਬੂ

ਇਸ ਪ੍ਰੋਗਰਾਮ ਤਹਿਤ ਮਰੀਜ਼ਾਂ, ਖਾਸ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਨੂੰ ਮੁਫ਼ਤ ਐਚਐਲਏ ਟਾਈਪਿੰਗ ਅਤੇ ਸਬਸਿਡੀ ਵਾਲਾ ਐਲੋਜੇਨਿਕ ਸਟੈਮ ਸੈੱਲ (ਬੋਨ ਮੈਰੋ) ਟਰਾਂਸਪਲਾਂਟੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ, ਜੋ ਕਿ ਮੌਜੂਦਾ ਸਮੇਂ ਥੈਲੇਸੀਮੀਆ ਦਾ ਇੱਕੋ-ਇੱਕ ਇਲਾਜ ਹੈ। ਇੱਕ ਵਾਰ ਸਫਲਤਾਪੂਰਵਕ ਇਲਾਜ ਕਰਨ ਤੋਂ ਬਾਅਦ, ਇਹਨਾਂ ਬੱਚਿਆਂ ਨੂੰ ਹੁਣ ਜੀਵਨ ਭਰ ਖੂਨ ਚੜ੍ਹਾਉਣ ਦੀ ਲੋੜ ਨਹੀਂ ਹੈ।ਇਸ ਸਮੇਂ ਪੰਜਾਬ ਦੇ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਕੋਈ ਕਾਰਜਸ਼ੀਲ ਬੀਐਮਟੀ ਸਹੂਲਤ ਨਹੀਂ ਹੈ, ਜਿਸ ਕਾਰਨ ਮਰੀਜ਼ਾਂ, ਖਾਸ ਕਰਕੇ ਥੈਲੇਸੀਮੀਆ, ਬਲੱਡ ਕੈਂਸਰ ਅਤੇ ਹੋਰ ਹੀਮੈਟੋਲੋਜਿਕ ਵਿਕਾਰਾਂ ਵਾਲੇ ਮਰੀਜ਼ਾਂ, ਨੂੰ ਰਾਜ ਤੋਂ ਬਾਹਰ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ।

ਇਹ ਵੀ ਪੜ੍ਹੋ ਕੇਜਰੀਵਾਲ ਅਤੇ ਮੁੱਖ ਮੰਤਰੀ ਵੱਲੋਂ ਉਦਯੋਗਿਕ ਵਿਕਾਸ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ 12 ਨਵੀਆਂ ਪਹਿਲਕਦਮੀਆਂ ਸ਼ੁਰੂ

ਬੀਐਮਟੀ ਲਈ ਸੀਐਮਸੀ ਲੁਧਿਆਣਾ, ਜੋ ਇੱਕ ਮੁਹਾਰਤੀ ਮੋਹਰੀ ਸੰਸਥਾ ਹੈ, ਨਾਲ ਇਹ ਸਾਂਝੇਦਾਰੀ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਦੀ ਪਹੁੰਚ ਵਿੱਚ ਇਲਾਜ ਲਿਆਉਣ ਦਾ ਉਦੇਸ਼ ਹੈ।ਬੀਐਮਟੀ ਸੈਂਟਰ ਪੇਂਡੂ ਅਤੇ ਘੱਟ ਸੇਵਾ ਵਾਲੇ ਜ਼ਿਲਿ੍ਹਆਂ ਦੇ ਮਰੀਜ਼ਾਂ ਦੇ ਘਰ ਦੇ ਨੇੜੇ ਮਹੱਤਵਪੂਰਨ ਇਲਾਜ ਪ੍ਰਦਾਨ ਕਰੇਗਾ। ਰਾਜ ਪ੍ਰਣਾਲੀ ਦੀ ਅੰਦਰੂਨੀ ਫਾਲੋ-ਅੱਪ ਦੇਖਭਾਲ ਦੀ ਸਥਾਨਕ ਉਪਲਬਧਤਾ, ਬਿਹਤਰ ਨਿਗਰਾਨੀ ਅਤੇ ਨਤੀਜਿਆਂ ਨੂੰ ਯਕੀਨੀ ਬਣਾਏਗੀ।

ਇਹ ਵੀ ਪੜ੍ਹੋ ਹਿਰਾਸਤ ’ਚੋਂ ਫ਼ਰਾਰ ਹੋਏ ਅਸਲਾਂ ਤਸਕਰਾਂ ਨੂੰ ਬੇਗਾਨੀ ਪੁਲਿਸ ਨੇ ਪੰਜਾਬ ‘ਚੋਂ ਫ਼ਿਲਮੀ ਸਟਾਇਲ ਨਾਲ ਚੁੱਕਿਆ

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ, ਡਾ. ਬਲਵਿੰਦਰ ਸਿੰਘ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ, ਡਾ. ਐਲਨ ਜੋਸਫ਼ ਮੈਡੀਕਲ ਸੁਪਰਡੈਂਟ, ਸੀਐਮਸੀ, ਲੁਧਿਆਣਾ, ਡਾ. ਐਮ. ਜੋਸਫ਼ ਜੌਨ, ਐਸੋਸੀਏਟ ਡਾਇਰੈਕਟਰ, ਪ੍ਰੋਫੈਸਰ ਅਤੇ ਮੁਖੀ ਕਲੀਨਿਕਲ ਹੀਮੇਟੋਲੋਜੀ, ਹੀਮੇਟੋ-ਆਨਕੋਲੋਜੀ ਅਤੇ ਬੋਨ ਮੈਰੋ (ਸਟੈਮ ਸੈੱਲ) ਟਰਾਂਸਪਲਾਂਟੇਸ਼ਨ ਸੀਐਮਸੀ ਲੁਧਿਆਣਾ, ਡਾ. ਵਿਸ਼ਾਲ ਗਰਗ, ਵਧੀਕ ਪ੍ਰੋਜੈਕਟ ਡਾਇਰੈਕਟਰ, ਪੀਐਸਏਸੀਐਸ, ਡਾ. ਸੁਨੀਤਾ ਦੇਵੀ, ਸੰਯੁਕਤ ਡਾਇਰੈਕਟਰ, ਬੀਟੀਐਸ, ਪੀਐਸਏਸੀਐਸ, ਡਾ. ਰਿਸ਼ਵ ਅਗਰਵਾਲ ਡਿਪਟੀ ਡਾਇਰੈਕਟਰ ਐਸਟੀਆਈ, ਪੀਐਸਏਸੀਐਸ ਸ਼ਾਮਿਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

LEAVE A REPLY

Please enter your comment!
Please enter your name here