Thursday, April 30, 2026
spot_img
spot_img

ਭਰਤੀ ਕਮੇਟੀ ਦਾ ਦਾਅਵਾ; ਹੁਕਮਨਾਮੇ ਮੁਤਾਬਕ 18 ਮਾਰਚ ਤੋਂ ਸੁਰੂ ਹੋਈ ਭਰਤੀ ਨੂੰ ਛੇ ਮਹੀਨੇ ’ਚ ਕੀਤਾ ਜਾਵੇਗਾ ਮੁਕੰਮਲ

Date:

spot_img

👉ਮਰਹੂਮ ਲੀਡਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸਮਰਪਿਤ ਸ਼ੋਕ ਮਤਾ ਪਾਸ
Chandigarh News:ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਹੋਏ ਹੁਕਮਾਂ ਤੋਂ ’ਤੇ ਬਣੀ ਭਰਤੀ ਕਮੇਟੀ ਮੈਬਰਾਂ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਅਹਿਮ ਮੀਟਿੰਗ ਹੋਈ। ਸਭ ਤੋ ਪਹਿਲਾਂ ਮਰਹੂਮ ਲੀਡਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦੇ ਹੋਏ ਓਹਨਾ ਨਮਿਤ ਸ਼ੋਕ ਮਤਾ ਪਾਸ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਸਰਗਰਮ ਵਰਕਰ ਸਾਹਿਬਾਨ ਅਤੇ ਲੀਡਰ ਸਾਹਿਬਾਨ ਨੇ ਆਪਣੀ ਹਾਜ਼ਰੀ ਲਗਵਾਈ । ਭਰਤੀ ਕਮੇਟੀ ਮੈਬਰਾਂ ਨੇ ਸਮੀਖਿਆ ਮੀਟਿੰਗ ਵਿੱਚ ਇਕਜੁਟਤਾ ਨਾਲ ਭਰੋਸਾ ਅਤੇ ਵਿਸ਼ਵਾਸ ਦਿਖਾਉਂਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਾ ਮੁਤਾਬਿਕ 18 ਮਾਰਚ ਨੂੰ ਸ਼ੁਰੂ ਕੀਤੀ ਭਰਤੀ ਨੂੰ ਛੇ ਮਹੀਨੇ ਤੋਂ ਪਹਿਲਾਂ ਮੁਕੰਮਲ ਕਰਦੇ ਹੋਏ, ਹੁਕਮਨਾਮਾ ਸਾਹਿਬ ਦੀ ਭਾਵਨਾ ਅਨੁਸਾਰ ਡੇਲੀਗੇਟ ਦੀ ਚੋਣ ਕਰਕੇ ਪੰਜਾਬ ਪ੍ਰਸਤ ਅਤੇ ਪੰਥ ਪ੍ਰਵਾਣਿਤ ਲੀਡਰਸ਼ਿਪ ਜਰੂਰ ਮਿਲੇਗੀ।

ਇਹ ਵੀ ਪੜ੍ਹੋ  ਹਿਰਾਸਤ ’ਚੋਂ ਫ਼ਰਾਰ ਹੋਏ ਅਸਲਾਂ ਤਸਕਰਾਂ ਨੂੰ ਬੇਗਾਨੀ ਪੁਲਿਸ ਨੇ ਪੰਜਾਬ ‘ਚੋਂ ਫ਼ਿਲਮੀ ਸਟਾਇਲ ਨਾਲ ਚੁੱਕਿਆ

ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਪੰਥ ਅਤੇ ਪੰਜਾਬ ਤੋਂ ਮਿਲੇ ਵੱਡੇ ਸਹਿਯੋਗ ਸਦਕਾ ਭਰਤੀ ਕਮੇਟੀ ਸੁਨਹਿਰੀ ਇਤਿਹਾਸ ਲਿਖਣ ਵੱਲ ਹਰ ਰੋਜ ਆਪਣੇ ਕਦਮ ਵਧਾ ਰਹੀ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਬੜੀ ਸਪੱਸ਼ਟਤਾ ਨਾਲ ਹਰ ਵਰਕਰ ਦੇ ਤੌਖਲੇ ਅਤੇ ਖਦਸ਼ੇ ਨੂੰ ਦੂਰ ਕਰਦਿਆਂ ਕਿਹਾ ਕਿ ਇਹ ਭਰਤੀ ਪੰਥ ਅਤੇ ਪੰਥ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਹੋ ਰਹੀ ਹੈ। ਜੱਥੇਦਾਰ ਵਡਾਲਾ ਨੇ ਪੰਥ ਅਤੇ ਪੰਜਾਬ ਤੋਂ ਮਿਲੇ ਬੇਹਤਾਸ਼ਾ ਸਮਰਥਨ ਤੇ ਬੋਲਦਿਆਂ ਕਿਹਾ, ਸ਼ੁਰੂਆਤੀ ਦਿਨਾਂ ਵਿੱਚ ਵੱਡੇ ਸਿਆਸੀ ਹਮਲਿਆਂ ਦੇ ਬਾਵਜੂਦ ਕੌਮ ਨੇ ਆਪਣਾ ਫਰਜ ਸਮਝਦੇ ਹੋਏ, ਸਾਡੇ ਪੈਂਡੇ ਨੂੰ ਸੁਖਾਲਾ ਕੀਤਾ। ਇਹ ਪੈਂਡਾ ਹੁਣ ਆਪਣੀ ਉਸ ਮੰਜ਼ਿਲ ਦੇ ਨੇੜੇ ਹੈ ਜਿਸ ਨੇ ਪੰਜਾਬ ਪ੍ਰਸਤ ਅਤੇ ਪੰਥ ਹਿਤੈਸ਼ੀ ਲੀਡਰਸ਼ਿਪ ਨੂੰ ਜਨਮ ਦੇਣਾ ਹੈ।ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਅੱਜ ਦੂਜੀਆਂ ਪਾਰਟੀਆਂ ਦੇ ਲੀਡਰ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਇਸ ਕਰਕੇ ਕਰਨ ਲਈ ਮਜਬੂਰ ਹੋਏ ਹਨ, ਕਿਉ ਕਿ ਓਹਨਾ ਨੂੰ ਆਸ ਨਜਰ ਆਉਣ ਲੱਗੀ ਹੈ ਕਿ ਜਿਹੜਾ ਰਸਤਾ ਸ੍ਰੀ ਅਕਾਲ ਤਖ਼ਤ ਨੇ ਦਿਖਾਇਆ ਹੈ ਓਹ ਨਿਸਚਿਤ ਤੌਰ ਤੇ ਪੰਜਾਬ ਦੇ ਭਲੇ ਵਾਲਾ ਹੈ।

ਇਹ ਵੀ ਪੜ੍ਹੋ  BBC ਦੀ ਡਾਕੂਮੈਟਰੀ ਵਿਰੁਧ ਸਿੱਧੂ ਮੂਸੇਵਾਲਾ ਦੇ ‘ਪਿਤਾ’ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ

ਇਸ ਸਮੀਖਿਆ ਮੀਟਿੰਗ ਵਿੱਚ ਆਪਣੇ ਸੁਝਾਅ ਨੂੰ ਪੇਸ਼ ਕਰਦੇ ਹੋਏ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਡੇਲੀਗੇਟ ਚੋਣ ਲਈ ਭਰਤੀ ਕਮੇਟੀ ਨੂੰ ਹੁਕਮਨਾਮਾ ਸਾਹਿਬ ਵਿੱਚ ਹੋਏ ਹੁਕਮਾਂ ਨੂੰ ਦੁਹਰਾਉਂਦੀਆਂ ਕਿਹਾ ਕਿ, ਡੇਲੀਗੇਟ ਦੀ ਚੋਣ ਬਕਾਇਦਾ ਲੋਕਤੰਤਰਿਕ ਤਰੀਕੇ ਨਾਲ ਹੋਵੇ,ਇਸ ਲਈ ਜਿਲਾ , ਹਲਕਾ ਇਕਾਈ ਤੋਂ ਅਧਿਕਾਰ ਨਾ ਖੋਹੇ ਜਾਣ। ਪੰਜਾਬ ਪੱਧਰੀ ਇਸ ਸਮੀਖਿਆ ਮੀਟਿੰਗ ਦਾ ਸਟੇਜ ਸੰਚਾਲਨ ਚਰਨਜੀਤ ਸਿੰਘ ਬਰਾੜ ਨੇ ਕੀਤਾ। ਇਸ ਸਮੇਂ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ,ਸਾਬਕਾ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸਿਵਾਲਿਕ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲ਼ਖ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਚੇਅਰਮੈਨ ਐੱਸਐਸ ਸੰਧੂ, ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ , ਸਤਵਿੰਦਰ ਸਿੰਘ ਟੌਹੜਾ, ਬੀਬੀ ਪਰਮਜੀਤ ਕੌਰ ਲਾਡਰਾ ਅਤੇ ਹੋਰ ਕਈ ਮੈਬਰ ਆਦਿ ਵੱਡੀ ਗਿੱਣਤੀ ਵਿੱਚ ਵਰਕਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

Share post:

spot_img

Popular

More like this
Related

Amritsar News : ਅੰਮ੍ਰਿਤਸਰ ‘ਚ 4 ਕਿਲੋ ਹੈਰੋਇਨ ਤੇ ਚਾਰ ਪਿਸਤੌਲਾਂ ਸਮੇਤ ਦੋ ਕਾਬੂ

Amritsar News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ...

AAP Leader Arrested: ਸਿਆਸੀ ਮਾਹੌਲ ਗਰਮ, ਪੁਲਿਸ ਨੇ ਚੁੱਕਿਆ ਆਮ ਆਦਮੀ ਪਾਰਟੀ ਦਾ ਆਗੂ

AAP Leader Arrested: ਸਿਆਸੀ ਮਾਹੌਲ ਵਿੱਚ ਉਸ ਵੇਲੇ ਹਲਚਲ...