Bathinda News: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਬਿਜਲੀ ਦੇ ਅਣ ਐਲਾਨੇ ਕੱਟਾਂ ਵਿਰੁੱਧ ਦਿੱਤੇ ਧਰਨੇ ਦੀ ਸ਼ਹਿਰ ਵਿੱਚ ਚਰਚਾ ਹੈ। ਚਰਚਾ ਦੀ ਵਜ੍ਹਾ ਇਸ ਧਰਨੇ ਵਿੱਚ ਇਕੱਠ ਦੀ ਕਮੀ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਿਕ ਸ਼ਹਿਰੀ ਹਲਕੇ ਦੇ ਇੰਚਾਰਜ ਦੀ ਅਗਵਾਈ ਹੇਠ ਹੋਏ ਧਰਨੇ ਵਿੱਚ ਵਰਕਰਾਂ ਦੀ ਵੱਡੀ ਤੋਟ ਦੇਖਣ ਨੂੰ ਮਿਲੀ। ਹਾਲਾਂਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਸਥਿਤ ਅੰਬੇਦਕਰ ਬੁੱਤ ਦੇ ਕੋਲ ਰੱਖੇ ਇਸ ਧਰਨੇ ਦਾ ਸਮਾਂ ਪੌਣੇ 11 ਵਜੇ ਦਾ ਦਿੱਤਾ ਹੋਇਆ ਸੀ ਪਰੰਤੂ 11 ਵਜੇ ਤੋਂ ਬਾਅਦ ਹੀ ਵਰਕਰ ਪੁੱਜਣੇ ਸ਼ੁਰੂ ਹੋਏ। ਬੇਸ਼ੱਕ ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿੱਲੋ ਨੇ ਇਸ ਧਰਨੇ ਨੂੰ ਸਫਲ ਦੱਸਦਿਆਂ ਕਿਹਾ ਕਿ ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ ਪਰੰਤੂ ਅਕਾਲੀ ਦਲ ਦੇ ਪ੍ਰੋਗਰਾਮ ਵਿੱਚ ਨਾ ਮਾਤਰ ਇਕੱਠ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਇਸ ਧਰਨੇ ਨੂੰ ਲੈ ਕੇ ਸੋਸ਼ਲ ਮੀਡੀਆ ਸਮੇਤ ਹੋਰਨਾਂ ਪਲੇਟਫਾਰਮਾਂ ‘ਤੇ ਵੀ ਵੱਡੇ ਪੱਧਰ ਉਪਰ ਪ੍ਰਚਾਰ ਕੀਤਾ ਗਿਆ ਸੀ। ਪਰੰਤੂ ਧਰਨੇ ਦੇ ਵਿੱਚ ਪੁੱਜਣ ਵਾਲੇ ਆਗੂਆਂ ਤੇ ਵਰਕਰਾਂ ਦੀ ਗਿਣਤੀ ਦੋ ਡਿਜਿਟਾਂ ਤੋਂ ਵੀ ਟੱਪਣ ਵਿੱਚ ਅਸਫਲ ਰਹੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




