ਹਰਦੀਪ ਨਿੱਝਰ ਦੇ ਕਤਲ ਵਿਵਾਦ ਤੋਂ ਬਾਅਦ ਭਾਰਤ ਦੀਆਂ ਹਿਦਾਇਤਾਂ ’ਤੇ ਕੈਨੇਡਾ 41 ਡਿਪਲੋਮੈਟਿਕ ਵਾਪਸ ਸੱਦੇ
ਚੰਡੀਗੜ੍ਹ, 21 ਅਕਤੂਬਰ: ਦੇਸ ਦੀ ਅਜ਼ਾਦੀ ਤੋਂ ਪਹਿਲਾਂ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਰਹੇ ਕੈਨੇਡਾ ਦੀ ਧਰਤੀ ’ਤੇ ਪੁੱਜਣਾ ਹੁਣ ਪੰਜਾਬੀ ਨੌਜਵਾਨਾਂ ਲਈ ਔਖਾ ਹੁੰਦਾ ਜਾਪ ਰਿਹਾ ਹੈ। ਇਸੇ ਸਾਲ 18 ਜੂਨ ਨੂੰ ਕੈਨੇਡੀਅਨ ਸਿੱਖ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਅਪਣੇ ਦੇਸ ਦੀ ਸੰਸਦ ਵਿਚ ਇਸ ਕਤਲ ਲਈ ਭਾਰਤ ਦੀਆਂ ਖੁਫ਼ੀਆ ਏਜੰਸੀਆਂ ’ਤੇ ਉਂਗਲ ਚੁੱਕਣ ਤੋਂ ਬਾਅਦ ਲਗਾਤਾਰ ਦੋਨਾਂ ਦੇਸਾਂ ਦੇ ਸਬੰਧ ਖਰਾਬ ਹੁੰਦੇ ਜਾ ਰਹੇ ਹਨ। ਇਸਦਾ ਅਸਰ ਦੋਨਾਂ ਦੇਸਾਂ ਵਿਚਕਾਰ ਪੁਲ ਦਾ ਕੰਮ ਕਰ ਰਹੇ ਡਿਪਲੋਮੈਟਿਕਾਂ ਉਪਰ ਵੀ ਪੈ ਰਿਹਾ ਹੈ।
ਸੈਲਰ ਮਾਲਕਾਂ ਨੇ ਹੜਤਾਲ ਕੀਤੀ ਖਤਮ, ਸਰਕਾਰ ਤੇ ਆੜਤੀਆਂ ਨੇ ਲਿਆ ਸੁੱਖ ਦਾ ਸਾਹ
ਇਸ ਵਿਵਾਦ ਤੋਂ ਬਾਅਦ ਭਾਰਤ ਨੇ 20 ਅਕਤੂਬਰ ਤੱਕ ਕੈਨੇਡਾ ਨੂੰ ਦੇਸ ਵਿਚੋਂ 41 ਡਿਪਲੋਮੈਟਿਕਾਂ ਨੂੰ ਵਾਪਸ ਬੁਲਾਉਣ ਦੀ ਦਿੱਤੀ ‘ਡੈਡ-ਲਾਈਨ’ ਦੇ ਵਿਚ ਕੈਨੇਡਾ ਨੇ ਅਪਣੇ ਵਿਦੇਸੀ ਸੇਵਾਵਾਂ ਵਿਚ ਕੰਮ ਕਰਦੇ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਇਸਦੀ ਪੁਸ਼ਟੀ ਕੈਨੇਡੀਅਨ ਵਿਦੇਸ ਮੰਤਰੀ ਮੇਲਾਨੀਆ ਜੋਲੀ ਨੇ ਵੀ ਕੀਤੀ ਹੈ। ਹਾਲਾਂਕਿ ਕੈਨੇਡਾ ਦੇ ਇੰਮੀਗਰੇਸਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੋਂ ਕੈਨੇਡਾ ਪੜ੍ਹਣ ਅਤੇ ਕੰਮ ਲਈ ਆਉਣ ਵਾਲਿਆਂ ਦੀਆਂ ਮੁਸਕਿਲਾਂ ਦਾ ਹੱਲ ਕੱਢਿਆ ਜਾਵੇਗਾ ਪ੍ਰੰਤੂ ਫ਼ਿਲਹਾਲ ਇੰਨ੍ਹਾਂ ਡਿਪਲੋਮੈਟਿਕਾਂ ਦੇ ਵਾਪਸ ਜਾਣ ਕਾਰਨ ਕੈਨੇਡਾ ਦੇ ਚੰਡੀਗੜ੍ਹ, ਮੁੰਬਈ ਅਤੇ ਬੰਗਲੁਰੂ ਆਦਿ ਸਹਿਰਾਂ ਵਿਚ ਚੱਲ ਰਹੀਆਂ ਵੀਜ਼ਾਂ ਅੰਬੇਸੀਆਂ ਦਾ ਕੰਮ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਹਰੀ ਕ੍ਰਾਂਤੀ ਤੋਂ ਬਾਅਦ ਹੁਣ ਪ੍ਰਦੂਸ਼ਣ ਰਹਿਤ ਸਟੀਲ ਬਣਾਉਣ ਦੇ ਖੇਤਰ ਵਿੱਚ ਕ੍ਰਾਂਤੀ ਦਾ ਮੁੱਢ ਬੰਨ੍ਹੇਗਾ ਪੰਜਾਬ
ਕੈਨੇਡਾ ਵਿਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ਵਿਚੋਂ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਅਤੇ ਚੰਡੀਗੜ੍ਹ ਦੇ ਐਲੰਤੇ ਮਾਲ ਵਿਚ ਵੀਜ਼ਾ ਸੇਵਾ ਚੱਲ ਰਹੀ ਸੀ ਪ੍ਰੰਤੂ ਇਹ ਵੀ ਹੁਣ ਸਟਾਫ਼ ਘੱਟ ਹੋਣ ਕਾਰਨ ਸਮੱਸਿਆ ਆ ਸਕਦੀ ਹੈ, ਜਿਸਦੇ ਚੱਲਦੇ ਹੁਣ ਉਨ੍ਹਾਂ ਨੂੰ ਵੀਜ਼ਾ ਲੈਣ ਲਈ ਦਿੱਲੀ ਜਾਣਾ ਪੈਣਾ ਹੈ। ਜਿਸਦੇ ਨਾਲ ਨਾ ਸਿਰਫ਼ ਉਨ੍ਹਾਂ ਉਪਰ ਆਰਥਿਕ ਬੋਝ ਵਧੇਗਾ, ਬਲਕਿ ਮਾਨਸਿਕ ਤੌਰ ‘ਤੇ ਪ੍ਰੇਸਾਨੀਆਂ ਵੀ ਝੱਲਣੀਆਂ ਪੈਣਗੀਆਂ ਤੇ ਨਾਲ ਹੀ ਵੀਜ਼ਾ ਜਾਰੀ ਹੋਣ ਦੀ ਪ੍ਰੀਕ੍ਰਿਆ ਵੀ ਹੋਲੀ ਹੋ ਜਾਵੇਗੀ। ਇੱਥੇ ਦਸਣਾ ਬਣਦਾ ਹੈ ਕਿ ਇਕੱਲੇ ਪੰਜਾਬ ਤੋਂ ਹੀ ਹਰ ਸਾਲਾਂ ਲੱਖਾਂ ਦੀ ਤਾਦਾਦ ਵਿਚ ਵਿਦਿਆਰਥੀਆਂ ਉਚੇਰੀ ਪੜਾਈ ਕੈਨੇਡਾ ਜਾਂਦੇ ਹਨ, ਜਿਹੜੇ ਉਥੇ ਪੜਣ ਤੋਂ ਬਾਅਦ ਵਰਕ ਪਰਮਿਟ ਰਾਹੀਂ ਪੀਆਰ ਹਾਸਲ ਕਰਨ ਵਿਚ ਕਾਮਯਾਬ ਰਹਿੰਦੇ ਹਨ।
ਇਸਦੇ ਨਾਲ ਹੀ ਇੰਨ੍ਹਾਂ ਵਿਦਿਆਰਥੀਆਂ ਦੇ ਪਿੱਛੇ ਉਨ੍ਹਾਂ ਦੇ ਮਾਪੇ ਵੀ ਜਾਂਦੇ ਹਨ ਤੇ ਇਸਦਾ ਆਰਥਿਕ ਤੌਰ ’ਤੇ ਫ਼ਾਈਦਾ ਕੈਨੇਡਾ ਨੂੰ ਵੀ ਪੁੱਜ ਰਿਹਾ ਸੀ ਕਿਉੀਕਿ ਇੱਕ ਤਾਂ ਸਿੱਖਿਅਤ ਕਾਮੇ ਮਿਲ ਰਹੇ ਸਨ ਤੇ ਦੂਜਾ ਹਰ ਵਿਦਿਆਰਥੀ ਪਿੱਛੇ 15 ਤੋਂ 20 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਉਨ੍ਹਾਂ ਨੂੰ ਮਿਲ ਰਹੀ ਸੀ। ਉਂਝ ਇਹ ਕਦਮ ਪੰਜਾਬੀ ਵਿਦਿਆਰਥੀਆਂ ਵਲੋਂ ਇੱਥੇ ਬੇਰੁਜਗਾਰੀ ਦੇ ਕਾਰਨ ਚੁੱਕੇ ਜਾ ਰਹੇ ਹਨ।
ਇਫ਼ਕੋ ਦੀ ‘ਨੈਨੋ’ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੇ ਹੱਥ ਖੜ੍ਹੇ ਕਰਵਾਏ
ਪੰਜਾਬ ਦੇ ਇੰਮੀਗਰੇਸ਼ਨਾਂ ਸੈਂਟਰਾਂ ਦੇ ਕੰਮਕਾਜ਼ ’ਤੇ ਵੀ ਪਏਗਾ ਅਸਰ
ਚੰਡੀਗੜ੍ਹ ਸਥਿਤ ਵੀਜ਼ਾ ਦਫ਼ਤਰ ਦਾ ਕੰਮ ਪ੍ਰਭਾਵਿਤ ਹੋਣ ਕਾਰਨ ਇਸਦਾ ਅਸਰ ਪੰਜਾਬ ਦੇ ਹਰ ਸ਼ਹਿਰਾਂ ਵਿਚ ਖੁੰਬਾਂ ਵਾਂਗ ਖੁੱਲੇ ਇੰਮੀਗਰੇਸ਼ਨ ਸੈਂਟਰਾਂ ਉਪਰ ਵੀ ਪਏਗਾ ਕਿਉਂਕਿ ਜਦ ਵੀਜ਼ਾ ਦਿੱਲੀ ਤੋਂ ਮਿਲੇਗਾ ਤਾਂ ਜਿਆਦਾਤਰ ਪੰਜਾਬੀ ਵੀ ਦਿੱਲੀ ਦੇ ਇੰਮੀਗਰੇਸ਼ਨ ਸੈਟਰਾਂ ਨੂੰ ਤਰਜੀਹ ਦੇਣਗੇ।
Share the post "ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ"