Thursday, May 7, 2026
Home Blog Page 199

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਵੱਲੋਂ ਗਣਤੰਤਰ ਦਿਵਸ ਦੀ ਫਾਈਨਲ ਰਿਹਰਸਲ ਦਾ ਨਿਰੀਖਣ

0

👉ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਲਗਭਗ 1000 ਵਿਦਿਆਰਥੀ ਲੈਣਗੇ ਭਾਗ
👉ਡੀ ਐਸ ਪੀ ਪ੍ਰਿਥਵੀ ਸਿੰਘ ਚਾਹਲ ਦੀ ਅਗਵਾਈ ਹੇਠ ਐਨ ਸੀ ਸੀ ਤੇ ਪੁਲਿਸ ਟੁਕੜੀਆਂ ਵੱਲੋਂ ਮਾਰਚ ਪਾਸਟ
👉26 ਜਨਵਰੀ ਨੂੰ ਮੋਹਾਲੀ ਵਿਖੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਲਹਿਰਾਉਣਗੇ ਤਿਰੰਗਾ
SAS Nagar News:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਸੰਗਰਾਮੀਆਂ ਦੀ ਭਲਾਈ ਅਤੇ ਬਾਗਬਾਨੀ ਵਿਭਾਗਾਂ ਦੇ ਮੰਤਰੀ ਸ਼੍ਰੀ ਮੋਹਿੰਦਰ ਭਗਤ 26 ਜਨਵਰੀ ਨੂੰ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਉਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਇੱਥੇ ਦਿੱਤੀ।ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਨਾਲ ਮਿਲ ਕੇ ਅੱਜ ਸਮਾਰੋਹ ਸਥਾਨ ’ਤੇ ਗਣਤੰਤਰ ਦਿਵਸ ਦੀ ਫਾਈਨਲ ਰਿਹਰਸਲ ਦੌਰਾਨ ਪਰੇਡ, ਮਾਰਚ ਪਾਸਟ, ਝਾਕੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਨਿਰੀਖਣ ਕੀਤਾ। ਤਿਆਰੀਆਂ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਭਾਗੀਦਾਰਾਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਬਹੁਤ ਪ੍ਰਭਾਵਸ਼ਾਲੀ ਰਹੀਆਂ।

ਇਹ ਵੀ ਪੜ੍ਹੋ ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਦਾ ਲਿਆ ਜਾਇਜ਼ਾ

ਉਨ੍ਹਾਂ ਨੇ ਕੜਾਕੇ ਦੀ ਠੰਡ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਦਿਖਾਏ ਗਏ ਜੋਸ਼ ਅਤੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਦੱਸਿਆ ਕਿ ਏ ਪੀ ਜੇ ਸਕੂਲ, ਖਰੜ; ਸੇਂਟ ਸੋਲਜਰ ਕਾਨਵੈਂਟ ਸਕੂਲ, ਮੋਹਾਲੀ; ਸਰਕਾਰੀ ਹਾਈ ਸਕੂਲ, ਦੌਣ; ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ, ਮੋਹਾਲੀ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਸਮੇਤ ਲਗਭਗ 1000 ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨਾਂ ਰਾਹੀਂ ਦਰਸ਼ਕਾਂ ਨੂੰ ਖੂਬ ਮੋਹ ਲਿਆ।ਇਸ ਮੌਕੇ ਸਰਕਾਰੀ ਕਾਲਜ, ਮੋਹਾਲੀ; ਲਕਸ਼ਮੀ ਤਾਰਾ ਰਾਠੌਰ ਸਕੂਲ, ਸਿਆਲਬਾ ਮਾਜਰੀ; ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾਰਾ ਅਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ ਦੇ ਐਨ ਸੀ ਸੀ ਕੈਡਟਾਂ ਨੇ ਵੀ ਭਾਗ ਲਿਆ। ਇਸ ਤੋਂ ਇਲਾਵਾ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਅਤੇ ਸਕੂਲ ਆਫ਼ ਐਮੀਨੈਂਸ, ਫੇਜ਼-3ਬੀ1 ਦੇ ਬੈਂਡ ਦਲਾਂ ਨੇ ਡੀਐਸਪੀ ਸਿਟੀ-1 ਪ੍ਰਿਥਵੀ ਸਿੰਘ ਚਾਹਲ ਦੀ ਅਗਵਾਈ ਹੇਠ ਪੁਰਸ਼ ਅਤੇ ਮਹਿਲਾ ਪੁਲਿਸ ਟੁਕੜੀਆਂ ਦੇ ਪਿੱਛੇ-ਪਿੱਛੇ ਮਾਰਚ ਕੀਤਾ।ਜਾਗਰੂਕਤਾ ਗਤੀਵਿਧੀ ਦੇ ਤੌਰ ’ਤੇ ਸੀ ਐਮ ਦੀ ਯੋਗਸ਼ਾਲਾ ਦਾ ਵੀ ਆਯੋਜਨ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹਾ ਯੋਗ ਕੋਆਰਡੀਨੇਟਰ ਪ੍ਰਤਿਮਾ ਡਾਵਰ ਦੀ ਦੇਖ ਰੇਖ ਹੇਠ ਯੋਗ ਟ੍ਰੇਨਰਾਂ ਵੱਲੋਂ ਯੋਗ ਅਭਿਆਸ ਕਰਵਾ ਕੇ ਦਰਸ਼ਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਪ੍ਰੇਰਿਤ ਕੀਤਾ ਗਿਆ।

ਇਹ ਵੀ ਪੜ੍ਹੋ Summer Hill Convent School Bathinda ਵਿਖੇ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ

ਕਾਰਜਕ੍ਰਮ ਦਾ ਸਮਾਪਨ ਸਰਕਾਰੀ ਪ੍ਰਾਇਮਰੀ ਸਕੂਲ, ਫੇਜ਼-3ਬੀ1, ਮੋਹਾਲੀ ਦੇ ਵਿਸ਼ੇਸ਼ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਦੀ ਭਾਵਪੂਰਣ ਪੇਸ਼ਕਾਰੀ ਨਾਲ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੈਠਣ, ਸੁਰੱਖਿਆ ਅਤੇ ਸਮੁੱਚੇ ਪ੍ਰਬੰਧਾਂ ਸਬੰਧੀ ਸਾਰੀਆਂ ਤਿਆਰੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੀ ਨਿਗਰਾਨੀ ਹੇਠ ਪੂਰੀਆਂ ਕਰ ਲਈਆਂ ਗਈਆਂ ਹਨ।ਗਣਤੰਤਰ ਦਿਵਸ ਪਰੇਡ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਅਤੇ ਪ੍ਰਮੁੱਖ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਸਿਹਤ ਵਿਭਾਗ, ਪੁਲਿਸ, ਖੇਤੀਬਾੜੀ ਅਤੇ ਸਹਿਕਾਰਤਾ, ਜੰਗਲਾਤ ਵਿਭਾਗ, ਵਰਕਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੀ ਐਸ ਪੀ ਸੀ ਐਲ ਵੱਲੋਂ ਝਾਕੀਆਂ ਤਿਆਰ ਕੀਤੀਆਂ ਗਈਆਂ ਹਨ।ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ ਅਨਮੋਲ ਸਿੰਘ ਧਾਲੀਵਾਲ ਅਤੇ ਗੀਤਿਕਾ ਸਿੰਘ, ਐਸ ਡੀ ਐਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਡਾ ਅੰਕਿਤਾ ਕਾਂਸਲ, ਮੁੱਖ ਮੰਤਰੀ ਫੀਲਡ ਅਫ਼ਸਰ ਗੁਰਮੀਤ ਸਿੰਘ ਸੋਹੀ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਗਿੰਨੀ ਦੁੱਗਲ ਅਤੇ ਦਰਸ਼ਨਜੀਤ ਸਿੰਘ ਆਦਿ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਖੱਟੀਆਂ ਮਿੱਠੀਆਂ ਯਾਦਾਂ ਵੰਡਦੀ, ਗੁਰੂ ਕਾਸ਼ੀ ਯੂਨੀਵਰਸਿਟੀ ਦੀ “ਅਲੂਮਨੀ ਮੀਟ” ਸੰਪੰਨ ਤਰੱਕੀ ਲਈ ਨਵੀਂ ਸੋਚ, ਨਵੇਂ ਵਿਚਾਰ ਜ਼ਰੂਰੀ- ਡਾ. ਰਾਮੇਸ਼ਵਰ ਸਿੰਘ

0

Bathinda News:ਪੁਰਾਣੇ ਵਿਦਿਆਰਥੀਆਂ ਦੇ ਤਜ਼ੁਰਬੇ, ਸੰਘਰਸ਼, ਮਿੱਠੀਆਂ ਯਾਦਾਂ ਨੂੰ ਸਾਂਝਾ ਕਰਨ ਤੇ ਸਹਿਯੋਗ ਦੀ ਉਮੀਦ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਨਿਲ ਠਾਕੁਰ ਚੇਅਰਮੈਨ, ਪੰਜਾਬ ਟ੍ਰੇਡ ਕਮੀਸ਼ਨ ਬਤੌਰ ਮੁੱਖ ਮਹਿਮਾਨ ਜਦਕਿ ਮੁਨੀਸ਼ ਕੁਮਾਰ ਗਰਗ ਸੀ.ਈ.ਓ. ਐਸ.ਆਰ.ਵੀ.ਇਲੈਕਟ੍ਰਿਕਲਸ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ ਪ੍ਰੋ(ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ, ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ, ਡਾ. ਜਾਵੇਦ ਅਹਿਮਦ ਖਾਨ ਡੀਨ ਅਕਾਦਮਿਕ, ਡਾ. ਪੀਯੂਸ਼ ਵਰਮਾ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਅਤੇ 500 ਤੋਂ ਵੱਧ ਪੁਰਾਣੇ ਵਿਦਿਆਰਥੀ ਹਾਜ਼ਰ ਹੋਏ।ਮੁੱਖ ਮਹਿਮਾਨ ਠਾਕੁਰ ਨੇ ਆਪਣੇ ਵਿਦਿਆਰਥੀ ਜੀਵਨ ਦੇ ਸੰਘਰਸ਼ ਨੂੰ ਚੇਤੇ ਕਰਦਿਆਂ ਕਿਹਾ ਕਿ ਸਾਡੀ ਸੋਚ ਅਤੇ ਦ੍ਰਿੜ ਨਿਸ਼ਚੈ ਸਾਨੂੰ ਆਪਣੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਪੰਜਾਬ ਵਿੱਚ ਨਵੇਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਯਤਨ ਕਰ ਰਹੀ ਹੈ।

ਇਹ ਵੀ ਪੜ੍ਹੋ  Punjab ‘ਚ ਵੱਡਾ ਧਮਾਕਾ; ਰੇਲ ਪਟੜੀ ਦੇ ਨਾਲ ਇੰਜਨ ਨੂੰ ਵੀ ਪੁੱਜਿਆ ਨੁਕਸਾਨ

ਜਿਸ ਵਿੱਚ ਨੌਜਵਾਨਾਂ ਦੇ ਕੌਸ਼ਲ ਦਾ ਯੋਗਦਾਨ ਜ਼ਰੂਰੀ ਹੈ। ਉਨ੍ਹਾਂ ਆਯੋਜਕਾਂ ਨੂੰ ਨੌਜਵਾਨਾਂ ਦੇ ਪਲੇਸਮੈਂਟ ਲਈ ਆਪਸੀ ਸਹਿਯੋਗ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਮਨੁੱਖ ਦੀ ਜ਼ਿੰਦਗੀ ਦੀ ਕਾਮਯਾਬੀ ਦੀ ਨੀਂਹ ਰੱਖੀ ਜਾਂਦੀ ਹੈ ਅਤੇ ਕਿਹਾ ਕਿ ਆਪਣੇ ਅਧਿਆਪਕਾਂ ਅਤੇ ਵਿੱਦਿਅਕ ਸਥਾਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ।ਵਿਸ਼ੇਸ਼ ਮਹਿਮਾਨ ਮੁਨੀਸ਼ ਕੁਮਾਰ ਨੇ ਪੁਰਾਣੇ ਵਿਦਿਆਰਥੀਆਂ ਨੂੰ ਆਪਣੇ ਰੁਤਬੇ, ਰਿਸ਼ਤਿਆਂ, ਗਿਆਨ, ਤਜ਼ੁਰਬੇ ਅਤੇ ਪੂੰਜੀ ਰਾਹੀਂ ਨਵੇਂ ਵਿਦਿਆਰਥੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜੀ.ਕੇ.ਯੂ. ਦੇ 10 ਅਲੂਮਨਾਈ ਨੂੰ ਆਪਣੇ ਸਟਾਰਟ-ਅੱਪ ਸ਼ੁਰੂ ਕਰਨ ਵਿੱਚ ਮਾਲੀ ਮਦਦ ਕਰਨ ਦਾ ਵਾਅਦਾ ਵੀ ਕੀਤਾ। ਉਨ੍ਹਾਂ ਆਪਣੇ ਜ਼ਿੰਦਗੀ ਦੇ ਤਜ਼ੁਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਪ੍ਰੇਮ-ਪਿਆਰ ਤੇ ਸਹਿਯੋਗ ਨਾਲ ਉਦਯੋਗ ਤਰੱਕੀ ਕਰਦੇ ਹਨ। ਉਨ੍ਹਾਂ ਅਲੂਮਨੀ ਮੀਟ ਅਤੇ ਵਿਦਿਆਰਥੀਆਂ ਦਾ ਐਸ.ਆਰ.ਵੀ. ਵੱਲੋਂ ਨਕਦ ਸਹਿਯੋਗ ਵੀ ਕੀਤਾ।ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਵਿਕਾਸ ਅਤੇ ਤਰੱਕੀ ਦੇ ਲਈ ਨਵੀਂ ਸੋਚ ਅਤੇ ਨਵੇਂ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪੁਰਾਣੇ ਵਿਦਿਆਰਥੀਆਂ ਨੂੰ ਵਰਸਿਟੀ ਦੇ ਰਾਜਦੂਤ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਸੰਸਕਾਰਾਂ ਅਤੇ ਕੰਮਾਂ ਰਾਹੀਂ ਨਵੀਆਂ ਪੈੜਾਂ ਪਾਉਣਗੇ।

ਇਹ ਵੀ ਪੜ੍ਹੋ  Ludhiana ‘ਚ LAW ਦੇ ਵਿਦਿਆਰਥੀ ਵੱਲੋਂ MBA ਦੇ Student ਦਾ ਗੋ+ਲੀ ਮਾਰ ਕੇ ਕ+ਤ+ਲ

ਡਾ.ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਮੰਗਣ ਵਾਲਿਆਂ ਦੀ ਬਜਾਏ ਰੁਜ਼ਗਾਰ ਪ੍ਰਦਾਤਾ ਬਣਨ ਲਈ ਕਿਹਾ। ਸਮਾਰੋਹ ਵਿੱਚ ਡਾ. ਕੰਵਲਜੀਤ ਕੌਰ ਡਾਇਰੈਕਟਰ ਯੁਵਾ ਅਤੇ ਸੱਭਿਆਚਾਰਕ ਮਾਮਲੇ ਦੀ ਦੇਖ ਰੇਖ ਹੇਠ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਅਲੂਮਨੀ ਕੁਆਰਡੀਨੇਟਰ ਡਾ. ਵਿਜੈ ਲਕਸ਼ਮੀ ਨੇ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਅਤੇ ਪੁਰਾਣੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਹਾਸਿਲ ਕੀਤੇ ਗਏ ਉੱਚ ਰੁਤਬਿਆਂ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਅਲੂਮਨੀ ਮੀਟ ਵਿੱਚ ਭਾਰਤ ਦੇ 22 ਰਾਜਾਂ ਦੇ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਵਰਸਿਟੀ ਵੱਲੋਂ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਪੁਰਾਣੇ ਵਿਦਿਆਰਥੀਆਂ ਨੇ ਵਰਸਿਟੀ ਵਿੱਚ ਗੁਜਾਰੇ ਗਏ ਵਿਦਿਆਰਥੀ ਜੀਵਨ ਨੂੰ ਜ਼ਿੰਦਗੀ ਦਾ ਬਹੁਮੁੱਲਾ ਸਰਮਾਇਆ ਦੱਸਿਆ ਅਤੇ ਆਪਸੀ ਸਹਿਯੋਗ ਦੀ ਪ੍ਰਣ ਲਿਆ। ਲਵਲੀਨ ਸੱਚਦੇਵਾ ਅਤੇ ਡਾ. ਜੀਨੀਅਸ ਵਾਲੀਆ ਦੇ ਵਿਲੱਖਣ ਅਤੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤੇ ਗਏ ਮੰਚ ਸੰਚਾਲਨ ਨੇ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਦਾ ਲਿਆ ਜਾਇਜ਼ਾ

0

Bathinda News: ਮੁਲਕ ਦੇ 77ਵੇਂ ਗਣਤੰਤਰ ਦਿਵਸ 26 ਜਨਵਰੀ 2026 ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ’ਚ ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਤੇ ਕਰ ਮੰਤਰੀ, ਪੰਜਾਬ ਸ. ਹਰਪਾਲ ਸਿੰਘ ਚੀਮਾ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀਂ ਖੇਡ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਸਾਂਝੀ ਕੀਤੀ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਵਲੋਂ ਫੁੱਲ ਡਰੈੱਸ ਰਿਹਰਸਲ ਦੌਰਾਨ ਪਰੇਡ ਦਾ ਨਿਰੀਖਣ ਕੀਤਾ ਤੇ ਪਰੇਡ ਵਿੱਚ ਸ਼ਾਮਲ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਵੀ ਲਈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਡਾ. ਜਯੋਤੀ ਯਾਦਵ ਬੈਂਸ ਅਤੇ ਪ੍ਰੇਡ ਕਮਾਂਡਰ ਡੀ.ਐਸ.ਪੀ. ਹੈੱਡਕੁਆਰਟਰ ਸ਼੍ਰੀ ਰਾਹੁਲ ਭਾਰਦਵਾਜ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਇਹ ਵੀ ਪੜ੍ਹੋ Summer Hill Convent School Bathinda ਵਿਖੇ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ

26 ਜਨਵਰੀ 2026 ਨੂੰ ਜ਼ਿਲ੍ਹਾ ਪੱਧਰ ’ਤੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਫੁੱਲ ਡਰੈਸ ਰਿਹਰਸਲ ਦੌਰਾਨ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਨੇਵਲ, ਐਨ.ਸੀ.ਸੀ. ਸਕਾਊਟ ਤੇ ਗਾਈਡ ਦੀਆਂ ਟੁੱਕੜੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੱਖ-ਵੱਖ ਪੇਸ਼ਕਾਰੀਆਂ ਦੇ ਨਾਲ-ਨਾਲ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ।ਫੁੱਲ ਡਰੈਸ ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਵਲੋਂ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪੜੇ ਚੜ੍ਹਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਵੀ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਰਿਹਰਸਲ ਮੌਕੇ ਪਾਈਆਂ ਗਈਆਂ ਉਣਤਾਈਆਂ ਨੂੰ ਦੂਰ ਕਰਨ ਦੀ ਹਦਾਇਤ ਕਰਦਿਆਂ ਇਹ ਵੀ ਕਿਹਾ ਕਿ ਉਹ ਆਪੋਂ-ਆਪਣੀ ਡਿਊਟੀ ਪੂਰੀ ਤਨਦੇਹੀ ਤੇ ਜਿੰਮੇਵਾਰੀ ਨਾਲ ਨਿਭਾਉਣ।ਇਸ ਦੌਰਾਨ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Summer Hill Convent School Bathinda ਵਿਖੇ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ

0

Bathinda News: Summer Hill Convent School Bathinda ਵਿਖੇ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਮਾਤਾ ਦੀ ਉਪਾਸਨਾ ਵਿੱਚ ਸਰਸਵਤੀ ਵੰਦਨਾ ਨਾਲ ਕੀਤੀ ਗਈ । ਅਧਿਆਪਕਾ ਸੁਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ । ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਅਤੇ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ, ਜਿਸ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਤੋਂ ਉਪਰੰਤ ਅਧਿਆਪਕਾ ‘ਮੀਨੂ ਸਿੰਗਲਾ’ ਨੇ ਗਣਤੰਤਰ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਭਾਸ਼ਣ ਦਿੱਤਾ।

ਇਹ ਵੀ ਪੜ੍ਹੋ ਲੱਖਾ ਸਿਧਾਣਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਰਾਜਸੀ ਕਮੇਟੀ ਦਾ ਮੈਂਬਰ ਨਿਯੁਕਤ

ਉਹਨਾਂ ਕਿਹਾ ਕਿ ਸਾਨੂੰ ਦੇਸ਼ ਭਗਤਾਂ ਉਹਨਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜੂਨੀਅਰ ਜਮਾਤ ਦੇ ਵਿਦਿਆਰਥੀ ਵੱਖ-ਵੱਖ ਸੁਤੰਤਰਤਾ ਸੈਲਾਨੀਆਂ ਦੇ ਭੇਸ ਵਿੱਚ ਆਏ। ਉਹ ਭਗਤ ਸਿੰਘ, ਚੰਦਰਸ਼ੇਖਰ ਅਜ਼ਾਦ, ਮਦਰ ਟੈਰੇਸਾ, ਮਹਾਤਮਾ ਗਾਂਧੀ ਆਦਿ ਦੇਸ਼ ਭਗਤ ਦੇ ਰੰਗ ਵਿੱਚ ਰੰਗੇ ਪ੍ਰਤੀਤ ਹੋਏ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਕਵਿਤਾਵਾਂ ਅਤੇ ਡਾਂਸ ਪੇਸ ਕੀਤਾ। ਸਾਰਾ ਵਾਤਾਵਰਨ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਪ੍ਰਤੀਤ ਹੋਇਆ। ਸਕੂਲ ਦੇ ਪ੍ਰਿੰਸੀਪਲ ਜਗਦੀਸ ਕੌਰ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀਆ ਵਧਾਈਆ ਦਿੱਤੀਆਂ । ਸਕੂਲ ਦੇ ਐਮ.ਡੀ. ਰਮੇਸ਼ ਕੱਕੜ ਨੇ ਪ੍ਰੋਗਰਾਮ ਦੀਆਂ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਆਪਣੇ ਦੇਸ਼ ਨਾਲ ਪ੍ਰੇਮ ਕਰਨ. ਦੇਸ਼ ਦੀ ਸੇਵਾ ਕਰਨ ਅਤੇ ਦੇਸ਼ ਭਗਤਾਂ ਨੂੰ ਯਾਦ ਰੱਖਣ ਦੀ ਸਿੱਖਿਆ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਲੱਖਾ ਸਿਧਾਣਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਰਾਜਸੀ ਕਮੇਟੀ ਦਾ ਮੈਂਬਰ ਨਿਯੁਕਤ

0

Bathinda News: Lakha Sidhana; ਬੀਤੇ ਦਿਨੀਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿੱਚ ਰਸਮੀ ਤੌਰ ‘ਤੇ ਸਮੂਲੀਅਤ ਕਰਨ ਵਾਲੇ ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਸਬੰਧ ਵਿਚ ਪਾਰਟੀ ਦੇ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖ਼ਤਾਂ ਹੇਠ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸਦੇ ਵਿੱਚ ਲੱਖਾ ਸਿਧਾਣਾ ਦੇ ਨਾਲ-ਨਾਲ ਅੱਧੀ ਦਰਜ਼ਨ ਹੋਰਨਾਂ ਨੂੰ ਵੀ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ।

ਇਹ ਵੀ ਪੜ੍ਹੋ Punjab ‘ਚ ਵੱਡਾ ਧਮਾਕਾ; ਰੇਲ ਪਟੜੀ ਦੇ ਨਾਲ ਇੰਜਨ ਨੂੰ ਵੀ ਪੁੱਜਿਆ ਨੁਕਸਾਨ

ਇੰਨ੍ਹਾਂ ਵਿੱਚ ਬਾਬੁ ਸਿੰਘ ਮਰਾੜ, ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਪਰਮਜੀਤ ਸਿੰਘ ਜੌਹਲ, ਦਲੇਰ ਸਿੰਘ ਡੋਡ, ਹਰਜੋਤ ਸਿੰਘ ਮਾਨ ਤੇ ਪ੍ਰਗਟ ਸਿੰਘ ਸ਼ਾਮਲ ਹਨ। ਦਸਣਾ ਬਣਦਾ ਹੈ ਕਿ ਲੰਘੇ ਦਿਨੀਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਮਾਘੀ ਮੇਲੇ ਮੌਕੇ ਕੀਤੀ ਸਿਆਸੀ ਕਾਨਫਰੰਸ ਦੌਰਾਨ ਲੱਖੇ ਸਿਧਾਣੇ ਨੇ ਵੀ ਸਮੂਲੀਅਤ ਕੀਤੀ ਸੀ।

ਇਹ ਵੀ ਪੜ੍ਹੋ Ludhiana ‘ਚ LAW ਦੇ ਵਿਦਿਆਰਥੀ ਵੱਲੋਂ MBA ਦੇ Student ਦਾ ਗੋ+ਲੀ ਮਾਰ ਕੇ ਕ+ਤ+ਲ

ਲੱਖਾ ਸਿਧਾਣਾ ਇਸਤੋਂ ਪਹਿਲਾਂ ਪੀਪਲਜ਼ ਪਾਰਟੀ ਵੱਲੋਂ ਹਲਕਾ ਫ਼ੂਲ ਤੋਂ ਚੋਣ ਲੜੇ ਸਨ। ਜਦਕਿ ਸਾਲ 2022 ਦੇ ਵਿਚ ਉਨ੍ਹਾਂ ਕਿਸਾਨ ਮੋਰਚੇ ਵੱਲੋਂ ਮੋੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਇਸੇ ਤਰ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਲੱਖੇ ਸਿਧਾਣੇ ਵੱਲੋਂ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਣ ਦੀ ਪੂਰੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ‘ਚ ਵੱਡਾ ਧਮਾਕਾ; ਰੇਲ ਪਟੜੀ ਦੇ ਨਾਲ ਇੰਜਨ ਨੂੰ ਵੀ ਪੁੱਜਿਆ ਨੁਕਸਾਨ

Sarhind News: Punjab ‘ਚ ਵੱਡਾ ਧਮਾਕਾ; ਦੋ ਦਿਨ ਬਾਅਦ ਪੂਰੀ ਧੂਮਧਾਮ ਨਾਲ ਮਨਾਏ ਜਾ ਰਹੇ ਗਣਤੰਤਰਾ ਦਿਵਸ(26 ਜਨਵਰੀ) ਤੋਂ ਐਨ ਪਹਿਲਾਂ ਪੰਜਾਬ ਵਿੱਚ ਬੀਤੀ ਦੇਰ ਰਾਤ ਰੇਲ ਪਟੜੀ ‘ਤੇ ਇੱਕ ਵੱਡਾ ਧਮਾਕਾ ਹੋਇਆ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਾਕਾ ਕਿਸ ਤਰ੍ਹਾਂ ਕੀਤਾ ਗਿਆ ਜਾਂ ਇਸਦੇ ਵਿਚ ਕੀ ਵਰਤਿਆ ਗਿਆ ਪ੍ਰੰਤੂ ਦਸਿਆ ਜਾ ਰਿਹਾ ਕਿ ਇਸ ਧਮਾਕੇ ਦੇ ਨਾਲ ਰੇਲ ਪਟੜੀ ਦੇ ਨਾਲ-ਨਾਲ ਇੱਥੇ ਨੇੜੇ ਹੀ ਖੜੀ ਮਾਲ ਗੱਡੀ ਦੇ ਰੇਲ ਇੰਜਨ ਨੂੰ ਵੀ ਨੁਕਸਾਨ ਪੁੱਜਿਆ ਹੈ।

ਇਹ ਵੀ ਪੜ੍ਹੋ Ludhiana ‘ਚ LAW ਦੇ ਵਿਦਿਆਰਥੀ ਵੱਲੋਂ MBA ਦੇ Student ਦਾ ਗੋ+ਲੀ ਮਾਰ ਕੇ ਕ+ਤ+ਲ

ਇਹ ਵੀ ਚਰਚਾ ਸੁਣਾਈ ਦੇ ਰਹੀ ਹੈ ਕਿ ਇਸ ਧਮਾਕੇ ਵਿਚ ਰੇਲ ਗੱਡੀ ਦਾ ਡਰਾਈਵਰ ਵੀ ਜਖ਼ਮੀ ਹੋਇਆ ਹੈ। ਇਸ ਧਮਾਕੇ ਦੀ ਅਵਾਜ਼ ਦੂਰ-ਦੂਰ ਸੁਣੀ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪੁੱਜ ਗਈਆਂ ਹਨ, ਜਿੰਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਧਮਾਕਾ ਕਿਸਦੇ ਵੱਲੋਂ ਕੀਤਾ ਗਿਆ, ਇਸਦਾ ਮਕਸਦ ਕੀ ਸੀ ਅਤੇ ਇਸ ਧਮਾਕੇ ਵਿਚ ਕਿਹੜਾ ਬਾਰੂਦ ਵਰਤਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Ludhiana ‘ਚ LAW ਦੇ ਵਿਦਿਆਰਥੀ ਵੱਲੋਂ MBA ਦੇ Student ਦਾ ਗੋ+ਲੀ ਮਾਰ ਕੇ ਕ+ਤ+ਲ

0

Ludhiana News: ਲੁਧਿਆਣਾ ਦੇ ਵਿੱਚ ਕਾਨੂੰਨ(LAW) ਦੀ ਪੜਾਈ ਕਰ ਰਹੇ ਇੱਕ ਨੌਜਵਾਨ ਵੱਲੋਂ ਬਿਜਨਿਸ(MBA)ਦੀ ਪੜਾਈ ਕਰ ਰਹੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਤੇ ਕਾਤਲ ਦੋਨੋਂ ਹੀ ਆਪਸ ਵਿਚ ਚੰਗੇ ਦੋਸਤ ਦੱਸੇ ਜਾਂਦੇ ਹਨ ਪ੍ਰੰਤੂ ਅਚਾਨਕ ਅਜਿਹੀ ਕੀ ਘਟਨਾ ਵਾਪਰੀ ਕਿ ਇੱਕ ਨੇ ਦੂਜੇ ਦਾ ਕਤਲ ਕਰ ਦਿੱਤਾ, ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ।ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਇਹ ਵੀ ਪੜ੍ਹੋ Bathinda ਦੇ ਬਜ਼ਾਰ ‘ਚ ਜ਼ਬਰਦਸਤ ਧਮਾਕਾ, ਪੁਲਿਸ ਵੱਲੋਂ ਜਾਂਚ ਸ਼ੁਰੂ

ਫਿਲਹਾਲ ਲੁਧਿਆਣਾ ਦੇ ਪੀਏਯੂ ਪੁਲਿਸ ਸਟੇਸ਼ਨ ਵਿਚ ਮ੍ਰਿਤਕ ਨੌਜਵਾਨ ਰਾਜਵੀਰ ਸਿੰਘ ਖਹਿਰਾ ਵਾਸੀ ਪਿੰਡ ਥਰੀਕੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਉੱਪਰ ਜੁਗਰਾਜ ਸਿੰਘ ਵਾਸੀ ਪਮਾਲ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰ ਲਿਆ। ਮੁਲਜ਼ਮ ਹਾਲੇ ਫ਼ਰਾਰ ਦਸਿਆ ਜਾ ਰਿਹਾ। ਰਾਜਵੀਰ ਦੀ ਲਾਸ਼ ਤਲਵਾੜਾ ਪਿੰਡ ਦੇ ਨਜ਼ਦੀਕ ਮਿਲੀ ਹੈ, ਜਿੱਥੇ ਉਸਦੇ ਸਰੀਰ ਉੱਪਰ ਗੋਲੀਆਂ ਲੱਗੀਆਂ ਹੋਈਆਂ ਸਨ।

ਇਹ ਵੀ ਪੜ੍ਹੋ ਬਸੰਤ ਪੰਚਮੀ ਮੌਕੇ ਨੌਜਵਾਨਾਂ ਨੇ ਚੜਾਈਆਂ ਪਤੰਗਾਂ, ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਪੁਲਿਸ ਚੜੀ ਛੱਤਾਂ ‘ਤੇ

ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਦਸਿਆ ਹੈ ਕਿ ਬੀਤੀ ਸ਼ਾਮ ਜੁਗਰਾਜ ਉਨ੍ਹਾਂ ਦੇ ਪੁੱਤਰ ਨੂੰ ਲੈ ਕੇ ਗਿਆ ਸੀ। ਪ੍ਰੰਤੂ ਬਾਅਦ ਵਿਚ ਪਤਾ ਲੱਗਿਆ ਕਿ ਗੋਲੀਆਂ ਲੱਗਣ ਕਾਰਨ ਤਲਵਾੜਾ ਦੇ ਨਜ਼ਦੀਕ ਰਾਜਵੀਰ ਜਖ਼ਮੀ ਹਾਲਾਤ ਵਿਚ ਪਿਆ ਹੈ। ਉਸਨੂੰ ਇਲਾਜ਼ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਨ ਸੰਤ ਤੇ ਸਮਾਜ ਸੁਧਾਰਕ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੀ ਜੈਸੰਤੀ ‘ਤੇ ਕੀਤਾ ਨਮਨ

0

👉ਪੰਜਾਬ ਦੇ ਸ਼੍ਰੀ ਭੈਣੀ ਸਾਹਿਬ, ਸਮਰਾਲਾ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
👉ਨਾਮਧਾਰੀ ਸਿੱਖਾਂ ਦੇ ਬਲਿਦਾਨ ਹਮੇਸ਼ਾ ਰਹਿਣਗੇ ਯਾਦ – ਨਾਇਬ ਸਿੰਘ ਸੈਣੀ
👉ਸੰਤ ਪਰੰਪਰਾ ਅਤੇ ਰਾਸ਼ਟਰ ਚੇਤਨਾ ਹਰਿਆਣਾ ਸਰਕਾਰ ਦੀ ਨੀਤੀ ਦਾ ਆਧਾਰ – ਮੁੱਖ ਮੰਤਰੀ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਾਨ ਸੰਤ, ਸਮਾਜ ਸੁਧਾਰਕ ਅਤੇ ਰਾਸ਼ਟਰ ਚੇਤਨਾ ਦੇ ਅਗਰਦੂਤ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੀ ਜੈਯੰਤੀ ਦੇ ਮੌਕੇ ‘ਤੇ ਪੰਜਾਬ ਦੇ ਜਿਲ੍ਹਾ ਲੁਧਿਆਣਾ ਸਥਿਤ ਸ਼੍ਰੀ ਭੈਣੀ ਸਾਹਿਬ, ਸਮਰਾਲਾ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਨੂੰ ਸ਼ਰਧਾ ਨਾਲ ਨਮਨ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ ਨੂੰ ਸਮਾਜਿਕ ਅਤੇ ਰਾਸ਼ਟਰੀ ਉਥਾਨ ਦਾ ਮਾਰਗਦਰਸ਼ਕ ਦਸਿਆ। ਉਨ੍ਹਾਂ ਨੇ ਕਿਹਾ ਕਿ ਬਾਬਾ ਜੀ ਦਾ ਜੀਵਨ ਮਨੁੱਖਤਾ, ਨੈਤਿਕਤਾ ਅਤੇ ਰਾਸ਼ਟਰਹਿੱਤ ‘ਤੇ ਅਧਾਰਿਤ ਸੱਚੇ ਵਿਕਾਸ ਦੀ ਪੇ੍ਰਰਣਾ ਦਿੰਦਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਆਯੋਜਕ ਕਮੇਟੀ ਦੀ ਮੰਗ ‘ਤੇ ਕਿਹਾ ਕਿ ਆਯੋਜਕ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾਂ ਦੇ ਬਾਅਦ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੇ ਨਾਮ ‘ਤੇ ਹਰਿਆਣਾ ਸਰਕਾਰ ਚੇਅਰ ਸਥਾਪਿਤ ਕਰਨ ਦਾ ਕੰਮ ਕਰੇਗੀ।

ਇਹ ਵੀ ਪੜ੍ਹੋ ਲਖਨਊ ਵਿਖੇ ਹੋਈ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ ਵਿੱਚ ਸਪੀਕਰ ਨੇ ਕੀਤੀ ਸ਼ਿਰਕਤ

ਨਾਇਬ ਸਿੰਘ ਸੈਣੀ ਨੇ ਕੂਕਾ ਅੰਦੋਲਨ ਦੌਰਾਨ ਦੇਸ਼ ਦੀ ਆਜਾਦੀ ਲਈ ਸ਼ਹੀਦ ਹੋਏ ਸਾਰੀ ਨਾਮਧਾਰੀ ਸਿੱਖਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਸਤਗੁਰੂ ਰਾਮ ਸਿੰਘ ਜੀ ਅਜਿਹੇ ਯੁੱਗਦ੍ਰਿਸ਼ਟਾ ਸੰਤ ਸਨ, ਜਿਨ੍ਹਾਂ ਨੇ ਧਰਮ ਨੂੰ ਕਰਮ ਨਾਲ, ਭਗਤੀ ਨੁੰ ਸਮਾਜ ਸੁਧਾਰ ਨਾਲ ਅਤੇ ਅਧਿਆਤਮ ਨੁੰ ਰਾਸ਼ਟਰ ਸੇਵਾ ਨਾਲ ਜੋੜਿਆ। ਉਨ੍ਹਾਂ ਨੇ ਉਸ ਸਮੇਂ ਸਮਾਜ ਨੂੰ ਦਿਸ਼ਾ ਦਿੱਤੀ, ਜਦੋਂ ਭਾਰਤ ਪਰਾਧੀਨਤਾ ਦੀ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ, ਸਮਾਜਿਕ ਬੁਰਾਈਆਂ ਡੁੰਘੀ ਜੜ੍ਹਾ ਜਮ੍ਹਾ ਚੁੱਕੀਆਂ ਸਨ ਅਤੇ ਆਮ ਜਨਤਾ ਦਾ ਆਤਮਵਿਸ਼ਵਾਸ ਡੋਲ ਰਿਹਾ ਸੀ। ਅਜਿਹੇ ਸਮੇਂ ਵਿੱਚ ਬਾਬਾ ਰਾਮ ਸਿੰਘ ਜੀ ਨੇ ਨਾਮਧਾਰੀ ਅੰਦੋਲਨ ਰਾਹੀਂ ਸਮਾਜ ਨੂੰ ਆਤਮਸਨਮਾਨ, ਅਨੁਸਾਸ਼ਨ ਅਤੇ ਸਵਾਭੀਮਾਨ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਸੱਚਾ ਸੰਤ ਉਹੀ ਹੈ, ਜੋ ਸਮਾਜ ਨੂੰ ਜਾਗ੍ਰਤ ਕਰੇ, ਅਨਿਆਂ ਦੇ ਵਿਰੁੱਧ ਖੜਾ ਹੋਵੇ ਅਤੇ ਮਨੁੱਖਤਾ ਨੁੰ ਸੱਭ ਤੋਂ ਉੱਪਰ ਮੰਨੇ।ਉਨ੍ਹਾਂ ਨੇ ਕਿਹਾ ਕਿ ਸਤਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਚਲਿਆ ਕੂਕਾ ਅੰਦੋਲਨ ਸੁਤੰਤਰਤਾ ਸੰਗ੍ਰਾਮ ਦੀ ਪੇ੍ਰਰਕ ਗਾਥਾ ਹੈ। 1849 ਦੇ ਬਾਅਦ ਪੰਜਾਬ ਵਿੱਚ ਬ੍ਰਿਟਿਸ਼ ਸ਼ਾਸਨ ਵਿਵਸਕਾ ਦੇ ਵਿਰੋਧ ਵਿੱਚ ਇਹ ਅੰਦੋਲਨ ਸ਼ੁਰੂ ਹੋੋਇਆ, ਜੋ ਸਿਰਫ ਆਰਥਕ ਨਹੀਂ ਸਗੋ ਭਾਰਤ ਦੀ ਆਤਮਾ ਨੂੰ ਜਗਾਉਣ ਦਾ ਯਤਨ ਸੀ।

ਇਹ ਵੀ ਪੜ੍ਹੋ ਬਸੰਤ ਪੰਚਮੀ ਮੌਕੇ ਨੌਜਵਾਨਾਂ ਨੇ ਚੜਾਈਆਂ ਪਤੰਗਾਂ, ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਪੁਲਿਸ ਚੜੀ ਛੱਤਾਂ ‘ਤੇ

ਸਤਗੁਰੂ ਰਾਮ ਸਿੰਘ ਜੀ ਨੇ ਅਸਹਿਯੋਗ ਅਤੇ ਸਵਦੇਸ਼ੀ ਰਾਹੀਂ ਸ਼ਾਂਤੀਪੂਰਣ ਆਜਾਦੀ ਦੀ ਲੜਾਈ ਦਾ ਮਾਰਗ ਦਿਖਾਇਆ, ਜਿਸ ਨੁੰ ਬਾਅਦ ਵਿੱਚ ਮਹਾਤਮਾ ਗਾਂਧੀ ਜੀ ਨੇ ਅਪਣਾਇਆ। ਉਨ੍ਹਾਂ ਦੇ ਵਿਦੇਸ਼ੀ ਵਸਤੂਆਂ, ਅੰਗੇ੍ਰਜੀ ਅਦਾਰਿਆਂ ਅਤੇ ਵਿਵਸਥਾਵਾਂ ਦਾ ਬਹਿਸ਼ਕਾਰ ਕਰ ਪੰਚਾਇਤਾਂ ਦੀ ਸਥਾਪਨਾ ਕੀਤੀ ਅਤੇ ਸਵਦੇਸ਼ੀ ਦਾ ਪ੍ਰਚਾਰ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਾਬਾ ਰਾਮ ਸਿੰਘ ਜੀ ਦਾ ਅੰਦੋਲਨ ਅੰਗੇ੍ਰਜੀ ਹਕੁਮਤ ਵਿਰੁੱਧ ਮਜਬੂਤ ਚਨੌਤੀ ਸੀ। ਅਨਿਆਂ ਦੇ ਵਿਰੋਧ ਦੇ ਕਾਰਨ ਉਨ੍ਹਾਂ ਨੇ ਰੰਗੂਨ ਨਿਵਾਸਿਤ ਕੀਤਾ ਗਿਆ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕੀਤਾ ਜਾ ਸਕਿਆ। ਕੂਲਾ ਅੰਦੋਲਨ ਨੇ ਅੰਗੇ੍ਰਜਾਂ ਨੂੰ ਇਹ ਅਹਿਸਾਸ ਕਰਾਇਆ ਕਿ ਭਾਰਤ ਉਨ੍ਹਾਂ ਦੀ ਸੱਤਾ ਨੂੰ ਵੱਧ ਸਮੇਂ ਤੱਕ ਸਹਿਨ ਨਹੀਂ ਕਰੇਗੀ। ਅੰਦੋਲਨ ਨੁੰ ਦਬਾਉਣ ਲਈ 1872 ਵਿੱਚ 49 ਅਤੇ 16 ਨਾਮਧਾਰੀ ਸਿੱਖਾਂ ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ। 1857 ਤੋਂ 1947 ਤੱਕ ਨਾਮਧਾਰੀ ਸਿੱਖਾਂ ਦਾ ਸੰਘਰਸ਼ ਜਾਰੀ ਰਿਹਾ ਅਤੇ ਆਖੀਰ ਵਿੱਚ ਸਾਰੇ ਬਲਿਦਾਨਾਂ ਨਾਲ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦਾ ਆਜਾਦੀ ਦਾ ਸਪਨਾ ਸਾਕਾਰ ਹੋਇਆ।ਮੁੱਖ ਮੰਤਰੀ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜਾਦੀ ਲਈ ਨਾਮਧਾਰੀ ਸਿੱਖਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਸੀ ਕਿ ਸਤਗੁਰੂ ਰਾਮ ਸਿੰਘ ਜੀ ਦੇ ਫਹਿਰਾਏ ਹੋਏ ਆਜਾਦੀ ਦੇ ਝੰਡੇ ਹੇਠਾਂ ਨਾਮਧਾਰੀ ਕੂਕੇ ਦੇ ਨਜੋ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ‘ਤੇ ਦੇਸ਼ ਸਦਾ ਮਾਣ ਕਰੇਗਾ। ਅਸੀਂ ਸ਼ਹੀਦਾਂ ਦੇ ਸੰਘਰਸ਼, ਤਿਆਗ ਅਤੇ ਕੁਰਬਾਨੀ ਤੋਂ ਮਿਲੀ ਆਜਾਦੀ ਦੀ ਅਮੁੱਲ ਵਿਰਾਸਤ ਨੂੰ ਸਾਨੂੰ ਸੰਭਾਲ ਕੇ ਰੱਖਨਾ ਹੈ। ਇਸੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ‘ਤੇ ਕੂਕਾ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ 24 ਦਸੰਬਰ, 2014 ਨੁੰ ਡਾਕ ਟਿਕਟ ਜਾਰੀ ਕੀਤਾ ਗਿਆ। ਉਨ੍ਹਾਂ ਨੇ ਸਤਗੁਰੂ ਬਾਬਾ ਰਾਮ ਸਿੰਘ ਜੀ ਮਹਾਰਾਜ ਵੱਲੋਂ ਚਲਾਏ ਗਏ ਸਵਦੇਸ਼ੀ ਦੇ ਮੁਹਿੰਮ ਤੋਂ ਪੇ੍ਰਰਣਾ ਲੈਂਦੇ ਹੋਏ ਮੌਜੂਦਾ ਸਮੇਂ ਵਿੱਚ ਵੀ ਸਵਦੇਸ਼ੀ ਦਾ ਨਾਰਾ ਦਿੱਤਾ ਹੈ।

ਇਹ ਵੀ ਪੜ੍ਹੋ ਪੰਜਾਬ ਨੇ ਵਿਸ਼ੇਸ਼ ਸਟੀਲ ਨਿਰਮਾਣ ਖੇਤਰ ਵਿੱਚ 1003.57 ਕਰੋੜ ਦਾ ਗ੍ਰੀਨਫੀਲਡ ਨਿਵੇਸ਼ ਕੀਤਾ ਆਕਰਸ਼ਿਤ : ਸੰਜੀਵ ਅਰੋੜਾ

ਨੌਜੁਆਨਾਂ ਦੇ ਲਈ ਪੇ੍ਰਰਣਾਸਰੋਤ ਹਨ ਸਤਗੁਰੂ ਰਾਮ ਸਿੰਘ ਜੀ ਦਾ ਜੀਵਨ – ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਦਾ ਮਾਰਗਦਰਸ਼ਨ ਕਰਦੇ ਹੋਏ ਕਿਹਾ ਕਿ ਸਤਗੁਰੂ ਬਾਬਾ ਰਾਮ ਸਿੰਘ ਜੀ ਦਾ ਜੀਵਨ ਨੌਜੁਆਨਾਂ ਲਈ ਇੱਕ ਜੀਵੰਤ ਪੇ੍ਰਰਣਾ ਹੈ। ਆਧੁਨਿਕਤਾ ਨੂੰ ਅਪਨਾਉਣ, ਤਕਨੀਕ ਵਿੱਚ ਅੱਗੇ ਵਧੋ, ਪਰ ਆਪਣੇ ਸੰਸਕਾਰਾਂ ਅਤੇ ਮੁੱਲਾਂ ਨੂੰ ਕਦੀ ਨਾ ਛੱਡੋਂ। ਜੀਵਨ ਵਿੱਚ ਸਫਲਤਾ ਸਿਰਫ ਨਿਜੀ ਉਪਲਬਧੀਆਂ ਤੋਂ ਨਹੀਂ ਮਾਂਪੀ ਜਾਂਦੀ, ਸਗੋ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਆਪਣੇ ਸਮਾਜ ਅਤੇ ਰਾਸ਼ਟਰ ਲਈ ਕੀ ਯੋਗਦਾਨ ਦਿੱਤਾ। ਬਾਬਾ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚਾ ਵਿਕਾਸ ਉਹੀ ਹੈ, ਜਿਸ ਵਿੱਚ ਮਨੁੱਖਤਾ, ਨੈਤਿਕਤਾ ਅਤੇ ਰਾਸ਼ਟਰਹਿੱਤ ਸਮਾਹਿਤ ਹੋਵੇ।

ਇਹ ਵੀ ਪੜ੍ਹੋ ਗੈਂਗਸਟਰਾਂ ਤੇ ਵਾਰ” ਮੁਹਿਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰ ਘਰ ਵਿੱਚ ਵਿਸ਼ੇਸ਼ ਅਚਾਨਕ ਤਲਾਸ਼ੀ ਮੁਹਿੰਮ

ਸੰਤ ਪਰੰਪਰਾ ਅਤੇ ਰਾਸ਼ਟਰ ਚੇਤਨਾ ਹਰਿਆਣਾ ਸਰਕਾਰ ਦੀ ਨੀਤੀ ਦਾ ਆਧਾਰ – ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਸੰਤ ਪਰੰਪਰਾ, ਸਮਾਜਿਕ ਸਮਰਸਤਾ, ਨਸ਼ਾਮੁਕਤ ਸਮਾਜ, ਯੁਵਾ ਸਸ਼ਕਤੀਕਰਣ ਅਤੇ ਸਭਿਆਚਾਰਕ ਮੁੱਲਾਂ ਦੇ ਸਰੰਖਣ ਲਈ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੇ ਹਨ। ਸਰਕਾਰ ਦਾ ਯਤਨ ਹੈ ਕਿ ਸੰਤਾਂ ਦੇ ਵਿਚਾਰ ਸਿਰਫ ਆਯੋਜਨਾਂ ਅਤੇ ਮੰਚਾਂ ਤੱਕ ਸੀਮਤ ਨਾ ਰਹਿਣ, ਸਗੋ ਉਹ ਸਾਡੀ ਨੀਤੀਆਂ, ਸਿਖਿਆ ਵਿਵਸਕਾ ਅਤੇ ਸਮਾਜਿਕ ਆਂਚਰਣ ਦਾ ਅਭਿੰਨ ਹਿੱਸਾ ਬਣੇ। ਜਦੋਂ ਸ਼ਾਸਨ ਅਤੇ ਸਮਾਜ ਸੰਤਾਂ ਦੇ ਵਿਚਾਰਾਂ ਤੋਂ ਪੇ੍ਰਰਿਤ ਹੋ ਕੇ ਅੱਗੇ ਵੱਧਦੇ ਹਨ, ਉਦੋਂ ਰਾਸ਼ਟਰ ਦਾ ਮਾਰਗ ਖੁਦ ਪ੍ਰਸਸ਼ਤ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਸੰੰਕਲਪ ਲੈਣ ਕਿ ਸਾਨੂੰ ਸਤਗੁਰੂ ਬਾਬਾ ਰਾਮ ਸਿੰਘ ਜੀ ਦੇ ਵਿਚਾਰਾਂ ਨੂੰ ਸਿਰਫ ਯਾਦ ਤੱਕ ਸੀਮਤ ਨਹੀਂ ਰੱਖਣਗੇ, ਸਗੋ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਉਤਾਰਾਂਗੇ। ਅਸੀਂ ਇੱਕ ਨਸ਼ਾਮੁਕਤ, ਭੇਦਭਾਗ ਮੁਕਤ, ਨੈਤਿਕ ਅਤੇ ਮਜਬੂਤ ਸਮਾਜ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਾਂਗੇ ਅਤੇ ਭਾਰਤ ਨੂੰ ਇੱਕ ਆਤਮਨਿਰਭਰ, ਖੁਸ਼ਹਾਲ ਅਤੇ ਵਿਸ਼ਵ ਗੁੂਰੂ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਆਪਣਾ ਯੋਗਦਾਨ ਦੇਣਗੇ।

ਇਹ ਵੀ ਪੜ੍ਹੋ ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੀ ਵਿਸ਼ਵ-ਪੱਧਰੀ ਸਿੱਖਿਆ ਵੱਲ ਵੱਡੀ ਪੁਲਾਂਘ

ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ – ਮੁੱਖ ਮੰਤਰੀ
ਸਮਾਰੋਹ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਇੰਨ੍ਹਾਂ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਹੈ। ਸਿਰਫ ਵੱਡੀ-ਵੱਡੀ ਗੱਲਾਂ ਹੀ ਕਹੀਆਂ ਹਨ। ਚਾਰ ਸਾਲ ਇੰਨ੍ਹਾਂ ਨੇ ਕੁੱਝ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਤੇਜ ਗਤੀ ਨਾਲ ਵਿਕਾਸ ਤੇ ਜਨਭਲਾਈ ਦੇ ਕੰਮ ਹੋ ਰਹੇ ਹਨ। ਭਾਰਤ ਲਗਾਤਾਰ ਵਿਕਾਸ ਦੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਧਿਆਨ ਰੱਖਣਾ ਹੈ ਕਿ ਕੰਮ ਕਰਨ ਵਾਲਿਆਂ ਦੀ ਸਰਕਾਰ ਬਨਾਉਣੀ ਹੈ ਜਾਂ ਵੱਡੀ-ਵੱਡੀ ਗੱਲਾਂ ਕਰਨ ਵਾਲਿਆਂ ਦੀ। ਭਾਰਤੀ ਜਨਤਾ ਪਾਰਟੀ ਕੰਮ ਕਰਨ ਵਿੱਚ ਭਰੋਸਾ ਰੱਖਦੀ ਹੈ ਅਤੇ ਲਗਾਤਾਰ ਵਿਕਾਸ ਦੇ ਵੱਲ ਵੱਧ ਰਹੀ ਹੈ।ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜੋ ਯੋਜਨਾਵਾਂ ਲਾਗੂ ਕੀਤੀਆਂ ਹਨ ਉਹ ਸਾਰੀ ਯੋਜਨਾਵਾਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਨਣ ‘ਤੇ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਬੁਢਾਂਪਾ ਸਨਮਾਨ ਭੱਤਾ ਦੇ ਤਹਿਤ ਲਗਭਗ 44 ਲੱਖ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਆਯੂਸ਼ਮਾਨ ਯੋਜਨਾ ਤਹਿਤ ਯੋਗ ਵਿਅਕਤੀ ਦਾ ਪੰਜ ਲੱਖ ਰੁਪਏ ਦਾ ਮੁਫਤ ਇਲਾਜ ਸਰਕਾਰੀ ਤੇ ਨਿਜੀ ਹਸਪਤਾਲ ਵਿੱਚ ਕੀਤਾ ਜਾਂਦਾ ਹੈ ਜਦੋਂ ਕਿ ਪੰਜਾਬ ਵਿੱਚ ਇਸ ਦੇ ਬਿਲਕੁੱਲ ਵਿਪਰੀਤ ਹੈ। ਇੱਥੇ ਮਹਿਲਾਵਾਂ ਨੁੰ 1100 ਰੁਪਏ ਦੇਣ ਦੀ ਗੱਲ ਅੱਜ ਤੱਕ ਪੂਰੀ ਨਹੀਂ ਹੋਈ ਅਤੇ ਉੱਥੇ ਹੀ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ 1500 ਰੁਪਏ ਤੋਂ ਵਧਾ ਕੇ 2500 ਰੁਪਏ ਕੀਤੇ ੧ਾਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੰਤਗੁਰੂ ਰਾਮ ਸਿੰਘ ਜੀ ਨੇ ਨਸ਼ੇ ਨੁੰ ਰੋਕਣ ਦਾ ਸੰਦੇਸ਼ ਦਿੱਤਾ ਹੈ। ਪੰਜਾਬ ਸਰਕਾਰ ਇਸ ਤੋਂ ਪੇ੍ਰਰਣਾ ਲਵੇ ਤਾਂ ਜੋ ਪੰਜਾਬ ਦੀ ਨੌਜੁਆਨ ਪੀੜੀ ਇਸ ਤੋਂ ਬੱਚ ਸਕੇ।ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਤਗੁਰੂ ਉਦੈ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਅਵਿਨਾਸ਼ ਰਾਏ ਖੰਨਾ ਦੇ ਨਾਲ-ਨਾਲ ਨਾਮਧਾਰੀ ਸਮਾਜ ਦੇ ਮਾਣਯੋਗ ਲੋਕ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Bathinda ਦੇ ਬਜ਼ਾਰ ‘ਚ ਜ਼ਬਰਦਸਤ ਧਮਾਕਾ, ਪੁਲਿਸ ਵੱਲੋਂ ਜਾਂਚ ਸ਼ੁਰੂ

0

Bathinda News: Bathinda ਸ਼ਹਿਰ ਦੇ ਵਿੱਚ ਬਸੰਤ ਪੰਚਮੀ ਮੌਕੇ ਅੱਜ ਸ਼ਾਮ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਹੈ। ਸਹਿਰ ਦੇ ਆਰੀਆ ਸਮਾਜ ਚੌਂਕ ਵਿੱਚ ਇਹ ਧਮਾਕਾ ਇੰਨਾਂ ਜ਼ਿਆਦਾ ਖਤਰਨਾਕ ਸੀ ਕਿ ਇਸਦੀ ਅਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ, ਜਿਸ ਕਾਰਨ ਸ਼ਹਿਰ ਵਿਚ ਦਹਿਸ਼ਤ ਵਾਲਾ ਮਾਹੌਲ ਬਣ‌ ਗਿਆ। ਘਟਨਾ ਦਾ ਪਤਾ ਲੱਗਦੇ ਪੁਲਿਸ ਟੀਮਾਂ ਮੌਕੇ ‘ਤੇ ਪੁੱਜੀਆਂ। ਡੀਐਸਪੀ ਸਿਟੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਧਮਾਕਾ ਗੁਬਾਰੇ ਭਰਨ ਵਾਲੇ ਗੈਸ ਸਿਲੰਡਰ ਫੱਟਣ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ ਲਖਨਊ ਵਿਖੇ ਹੋਈ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ ਵਿੱਚ ਸਪੀਕਰ ਨੇ ਕੀਤੀ ਸ਼ਿਰਕਤ

ਇਸ ਸਿਲੰਡਰ ਦੇ ਕਈ ਟੁਕੜੇ ਹੋ ਗਏ, ਜੋਕਿ ਦੂਰ ਦੂਰ ਤੱਕ ਜਾ ਵੱਜੇ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ। ਜਾਂਚ ਲਈ ਪੁਲਿਸ ਦੀ ਫੌਰੇਸਕ ਟੀਮ ਵੀ ਮੌਕੇ ਤੇ ਪੁੱਜ ਗਈ। ਦਸਿਆ ਜਾ ਰਿਹਾ ਕਿ ਗੁਬਾਰੇ ਭਰਨ ਵਾਲਾ ਵੀ ਇਸ ਧਮਾਕੇ ਵਿੱਚ ਜਖਮੀ ਹੋਇਆ ਪ੍ਰੰਤੂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਗ਼ਨੀਮਤ ਇਹ ਰਹੀ ਕਿ ਧਮਾਕੇ ਸਮੇਂ ਆਸਪਾਸ ਜ਼ਿਆਦਾ ਭੀੜ ਨਹੀਂ ਸੀ। ਇਸਤੋਂ ਇਲਾਵਾ ਇਹ ਧਮਾਕਾ ਬਿਲਕੁਲ ਸਕੂਲ ਦੇ ਸਾਹਮਣੇ ਹੋਇਆ ਜਿਸ ਵਿਚ ਛੁੱਟੀ ਹੋ ਚੁੱਕੀ ਸੀ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਮੁਤਾਬਕ ਜ਼ਿੰਮੇਵਾਰ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਮੁੱਖ ਮੰਤਰੀ ਸਿਹਤ ਯੋਜਨਾ ਨੂੰ ਪੰਜਾਬ ਭਰ ਵਿੱਚ ਮਿਲਿਆ ਭਰਵਾਂ ਹੁੰਗਾਰਾ

0

👉ਕੈਬਨਿਟ ਮੰਤਰੀ ਅਮਨ ਅਰੋੜਾ, ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕਰਨ ਅਤੇ ਅੱਗੇ ਵਧਾਉਣ ਲਈ ਕੀਤੀ ਸ਼ੁਰੂਆਤ
ਚੰਡੀਗੜ੍ਹ, 23 ਜਨਵਰੀ:ਪੰਜਾਬ ਵਿੱਚ ਮੁਫ਼ਤ ਸਿਹਤ ਸੰਭਾਲ ਮੁਹੱਈਆ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿੱਚ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।ਸੁਨਾਮ ਊਧਮ ਸਿੰਘ ਵਾਲਾ ਵਿਖੇ ਰਜਿਸਟ੍ਰੇਸ਼ਨ ਮੁਹਿੰਮ ਦੀ ਅਗਵਾਈ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਨਾਲ ਪੰਜਾਬ ਦਾ ਹਰ ਪਰਿਵਾਰ 10 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦਾ ਹੱਕਦਾਰ ਹੋਵੇਗਾ।ਇਸ ਯੋਜਨਾ ਤਹਿਤ 10 ਲੱਖ ਤੱਕ ਦੀਆਂ ਵੱਡੀਆਂ ਅਤੇ ਛੋਟੀਆਂ ਬਿਮਾਰੀਆਂ ਲਈ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਉਪਲਬਧ ਹੋਣਗੇ।

ਇਹ ਵੀ ਪੜ੍ਹੋ ਲਖਨਊ ਵਿਖੇ ਹੋਈ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ ਵਿੱਚ ਸਪੀਕਰ ਨੇ ਕੀਤੀ ਸ਼ਿਰਕਤ

ਹਸਪਤਾਲ ਵਿੱਚ ਦਾਖਲ ਹੋਣ ’ਤੇ, ਮਰੀਜ਼ਾਂ ਨੂੰ ਸਿਰਫ਼ ਆਪਣਾ ਸਿਹਤ ਕਾਰਡ ਦਿਖਾਉਣ ਨਾਲ ਹੀ ਸਾਰਾ ਇਲਾਜ ਨਕਦ ਰਹਿਤ ਹੋ ਜਾਵੇਗਾ। ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 65 ਲੱਖ ਪਰਿਵਾਰ ਹਨ ਤੇ ਇਨ੍ਹਾਂ ਸਾਰੇ 65 ਲੱਖ ਪਰਿਵਾਰਾਂ (ਲਗਭਗ ਤਿੰਨ ਕਰੋੜ ਨਾਗਰਿਕਾਂ ਨੂੰ ਕਵਰ ਕਰਦੇ ਹੋਏ) ਨੂੰ ਸਿਹਤ ਕਾਰਡ ਜਾਰੀ ਕੀਤੇ ਜਾਣਗੇ। ਇਹ ਪਹਿਲੀ ਵਾਰ ਹੈ ਜਦੋਂ ਯੋਗਤਾ ਲਈ ਕੋਈ ਆਮਦਨ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ, ਜੋ ਕਿ ਦੇਸ਼ ਲਈ ਇੱਕ ਨਵੀਂ ਉਦਾਹਰਣ ਹੈ। ਹੁਣ ਤੱਕ 850 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਲਦੀ ਹੀ ਹੋਰ ਹਸਪਤਾਲ ਵੀ ਸ਼ਾਮਿਲ ਕੀਤੇ ਜਾਣਗੇ।ਇਸ ਯੋਜਨਾ ਤਹਿਤ 2,356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਹਨ (ਪਿਛਲੇ 1600 ਤੋਂ ਵੱਧ), ਜਿਸ ਵਿੱਚ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਅਤੇ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹਨ।

ਇਹ ਵੀ ਪੜ੍ਹੋ ਬਸੰਤ ਪੰਚਮੀ ਮੌਕੇ ਨੌਜਵਾਨਾਂ ਨੇ ਚੜਾਈਆਂ ਪਤੰਗਾਂ, ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਪੁਲਿਸ ਚੜੀ ਛੱਤਾਂ ‘ਤੇ

ਹਸਪਤਾਲ ਦੇ ਖਰਚਿਆਂ ਦੇ ਨਾਲ ਡਾਇਗਨੌਸਟਿਕ ਸੇਵਾਵਾਂ ਵੀ ਸ਼ਾਮਿਲ ਹਨ। ਕੋਈ ਵੀ ਨਾਗਰਿਕ ਹੁਣ ਪੰਜਾਬ ਜਾਂ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਵਿੱਚ ਮੁਫਤ ਇਲਾਜ ਕਰਵਾ ਸਕਦਾ ਹੈ। ਹਸਪਤਾਲਾਂ ਨੂੰ ਇਲਾਜ ਦੇ 15 ਦਿਨਾਂ ਦੇ ਅੰਦਰ ਭੁਗਤਾਨ ਪ੍ਰਾਪਤ ਹੋ ਜਾਵੇਗਾ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਬੀਮਾ ਕੰਪਨੀ ਨੂੰ ਐਡਵਾਂਸ ਪ੍ਰੀਮੀਅਮ ਅਦਾ ਕਰ ਚੁੱਕੀ ਹੈ।ਪਠਾਨਕੋਟ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਦਾਰੋ ਸਲਾਮ, ਭੋਆ ਅਤੇ ਗੋਬਿੰਦਸਰ ਵਿੱਚ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ 14 ਹਸਪਤਾਲਾਂ ਨੂੰ ਇਸ ਯੋਜਨਾ ਅਧੀਨ ਜੋੜਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਤਹਿਤ ਕਾਰਡ ਬਣਾਉਣ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਇਹ ਕਾਰਡ ਕਾਮਨ ਸਰਵਿਸ ਸੈਂਟਰਾਂ ਵਿੱਚ ਵੀ ਬਣਾਏ ਜਾਣਗੇ।

ਇਹ ਵੀ ਪੜ੍ਹੋ ਪੰਜਾਬ ਨੇ ਵਿਸ਼ੇਸ਼ ਸਟੀਲ ਨਿਰਮਾਣ ਖੇਤਰ ਵਿੱਚ 1003.57 ਕਰੋੜ ਦਾ ਗ੍ਰੀਨਫੀਲਡ ਨਿਵੇਸ਼ ਕੀਤਾ ਆਕਰਸ਼ਿਤ : ਸੰਜੀਵ ਅਰੋੜਾ

ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਲਈ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਜਦੋਂ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਪਿਤਾ ਜਾਂ ਮਾਤਾ ਦੇ ਵੋਟਰ ਕਾਰਡ ਦੀ ਲੋੜ ਹੋਵੇਗੀ। ਕੈਬਨਿਟ ਮੰਤਰੀ ਨੇ ਨਿੱਜੀ ਤੌਰ ’ਤੇ ਗੋਬਿੰਦਸਰ ਪਿੰਡ ਦੇ ਵਸਨੀਕ ਪ੍ਰਦੀਪ ਕੁਮਾਰ, ਜੋ ਇੱਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ, ਨੂੰ ਉਸਦੇ ਘਰ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਸੌਂਪਿਆ।ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਸਾਹਨੇਵਾਲ ਦੇ ਪਿੰਡ ਮਾਨਗੜ੍ਹ ਵਿਖੇ ’ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਸੂਬੇ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕਰਨ ਸਬੰਧੀ ਲਗਾਏ ਗਏ ਕੈਂਪ ਦਾ ਉਦਘਾਟਨ ਕੀਤਾ।ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਮੁਫ਼ਤ ਸਿਹਤ ਸੰਭਾਲ ਸੇਵਾਵਾਂ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ ਗੈਂਗਸਟਰਾਂ ਤੇ ਵਾਰ” ਮੁਹਿਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰ ਘਰ ਵਿੱਚ ਵਿਸ਼ੇਸ਼ ਅਚਾਨਕ ਤਲਾਸ਼ੀ ਮੁਹਿੰਮ

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਨੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਲਗਭਗ 1,000 ਮੁਹੱਲਾ ਕਲੀਨਿਕ ਸਥਾਪਤ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਸਾਰੀਆਂ ਸਰਕਾਰਾਂ ਨੇ ਮਿਲ ਕੇ ਸਿਰਫ਼ 400 ਪ੍ਰਾਇਮਰੀ ਸਿਹਤ ਕੇਂਦਰ ਖੋਲ੍ਹੇ ਸਨ, ਜਦੋਂ ਕਿ ਮੌਜੂਦਾ ਸਰਕਾਰ ਨੇ ਸਿਰਫ਼ ਚਾਰ ਸਾਲਾਂ ਵਿੱਚ 1,000 ਮੁਹੱਲਾ ਕਲੀਨਿਕ ਸਥਾਪਤ ਕੀਤੇ ਹਨ ਅਤੇ 500 ਹੋਰ ਨਿਰਮਾਣ ਅਧੀਨ ਹਨ। ਇਸਦੇ ਨਾਲ ਹੀ ਅਗਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ 2,500 ’ਪਿੰਡ ਕਲੀਨਿਕ’ ਖੋਲ੍ਹੇ ਜਾਣਗੇ।ਇਸ ਪਹਿਲ ਦੇ ਦਾਇਰੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ, ਪੈਨਸ਼ਨਰ ਅਤੇ ਪੰਜਾਬ ਦਾ ਹਰੇਕ ਮੂਲ ਨਾਗਰਿਕ ਸਿਹਤ ਕਾਰਡ ਲਈ ਯੋਗ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਤਹਿਤ 850 ਸਰਕਾਰੀ ਅਤੇ ਨਿੱਜੀ ਹਸਪਤਾਲ ਪਹਿਲਾਂ ਹੀ ਸੂਚੀਬੱਧ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹਸਪਤਾਲ ਸ਼ਾਮਿਲ ਕੀਤੇ ਜਾਣਗੇ।ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਦਿਆਂ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹੁਣ ਗਰੀਬ ਤੋਂ ਗਰੀਬ ਵੀ ਨਿੱਜੀ ਹਸਪਤਾਲਾਂ ਤੋਂ ਵਧੀਆ ਇਲਾਜ ਸਹੂਲਤਾਂ ਪ੍ਰਾਪਤ ਕਰ ਸਕੇਗਾ।ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੁਸ਼ਿਆਰਪੁਰ ਵਿਖੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Our Visitor

1897750