Sunday, May 17, 2026
Home Blog Page 2339

ਵਿਜੀਲੈਂਸ ਨੇ ਸਹਿਕਾਰੀ ਬੈਂਕ ਨਾਲ 9 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗ੍ਰਿਫਤਾਰ

0

ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 27 ਅਕਤੂਬਰ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਇੱਕ ਪ੍ਰਾਈਵੇਟ ਵਿਅਕਤੀ ਜਗਜੀਤ ਸਿੰਘ ਵਾਸੀ ਪਿੰਡ ਧੂਲਕਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕੇਂਦਰੀ ਸਹਿਕਾਰੀ ਬੈਂਕ ਤਰਸਿੱਕਾ ਵਿੱਚ 9,75,771 ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੇ ਬੈਂਕ ਮੈਨੇਜਰ ਰਾਕੇਸ਼ ਕੁਮਾਰ, ਕੈਸ਼ੀਅਰ ਰਾਮ ਕਿਸ਼ੋਰ ਅਤੇ ਸਕੱਤਰ ਕੁਲਵੰਤ ਸਿੰਘ ਨਾਲ ਮਿਲੀਭੁਗਤ ਕਰਕੇ ਉਕਤ ਰਕਮ ਉਸ ਦੇ ਹੋਰ ਬੈਂਕਾਂ ਵਿਚਲੇ ਨਿੱਜੀ ਖਾਤਿਆਂ ਵਿੱਚ ਤਬਦੀਲ ਕਰਨ ਉਪਰੰਤ ਕਢਵਾ ਲਈ ਜਦਕਿ ਸਹਿਕਾਰੀ ਬੈਂਕ ਕਿਸਾਨ ਕ੍ਰੈਡਿਟ ਕਾਰਡ ਦੇ ਆਫ-ਲਾਈਨ ਖਾਤੇ ਤੋਂ ਅਜਿਹੀ ਰਕਮ ਦੂਜੇ ਬੈਂਕਾਂ ਦੇ ਖਾਤਿਆਂ ਵਿੱਚ ਤਬਦੀਲ ਨਹੀਂ ਕਰ ਸਕਦਾ।
ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਉਪਰੋਕਤ ਮੁਲਜਮ ਬੈਂਕ ਅਧਿਕਾਰੀਆਂ ਨੇ ਦੋਸ਼ੀ ਜਗਜੀਤ ਸਿੰਘ ਨਾਲ ਮਿਲੀਭੁਗਤ ਕਰਕੇ 51,94,900 ਰੁਪਏ ਗਹਿਰੀ ਮੰਡੀ, ਅੰਮ੍ਰਿਤਸਰ ਜ਼ਿਲ੍ਹੇ ਦੇ ਹੋਰ ਬੈਂਕਾਂ ਵਿੱਚ ਟਰਾਂਸਫਰ ਕੀਤੇ ਸਨ।ਇਸ ਮਾਮਲੇ ਵਿੱਚ ਸੱਤ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੇ ਉਪਰੋਕਤ ਬੈਂਕ ਵਿੱਚ 24 ਕਰੋੜ ਰੁਪਏ ਦੀ ਅਜਿਹੀ ਧੋਖਾਧੜੀ ਕੀਤੀ ਹੈ। ਇਸ ਸਬੰਧੀ ਆਈਪੀਸੀ ਦੀ ਧਾਰਾ 420, 409, 419, 465, 467, 468, 471, 477-ਏ, 120-ਬੀ, ਆਈ.ਟੀ. ਐਕਟ ਦੀ ਧਾਰਾ 43-ਏ, 43 (ਆਈ), 66, 66-ਡੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤੇ 13 ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

ਵਿਜੀਲੈਂਸ ਵੱਲੋਂ ਦਾਣਾ ਮੰਡੀਆਂ ਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ ‘ਚ ਇਕ ਹੋਰ ਘਪਲੇ ਦਾ ਪਰਦਾਫਾਸ਼

0

ਫਿਰੋਜ਼ਪੁਰ ਜਿਲੇ ਦੇ ਤਿੰਨ ਠੇਕੇਦਾਰਾਂ ਖਿਲਾਫ ਮਾਮਲਾ ਦਰਜ, ਇਕ ਠੇਕੇਦਾਰ ਗ੍ਰਿਫਤਾਰ
ਪੰਜਾਬੀ ਖ਼ਬਰਸਾਰ ਬਿਉਰੋ
ਫਿਰੋਜ਼ਪੁਰ, 27 ਅਕਤੂਬਰ :ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜਿਲੇ ਵਿੱਚ ਮਿਲੀਭੁਗਤ ਨਾਲ ਠੇਕੇਦਾਰਾਂ ਵੱਲੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਧੋਖਾਧੜੀ ਦੇ ਇੱਕ ਹੋਰ ਘਪਲੇ ਦਾ ਪਰਦਾਫਾਸ਼ ਕੀਤਾ ਹੈ।ਇਸ ਸਬੰਧੀ ਤਿੰਨ ਠੇਕੇਦਾਰਾਂ/ਟੈਂਡਰਕਾਰਾਂ ਦਵਿੰਦਰ ਸਿੰਘ ਵਾਸੀ ਫਰੀਦਕੋਟ, ਤਲਵੰਡੀ ਭਾਈ ਦੇ ਵਾਸੀ ਦਵਿੰਦਰਪਾਲ ਅਤੇ ਗੁਰੂਸ਼ਕਤੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਧੋਖਾਧੜੀ ਅਤੇ ਗਬਨ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਠੇਕੇਦਾਰ ਦਵਿੰਦਰ ਸਿੰਘ ਵਾਸੀ ਨੰਦੇਆਣਾ ਗੇਟ, ਫ਼ਰੀਦਕੋਟ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਫਿਰੋਜ਼ਪੁਰ ਅਤੇ ਮਮਦੋਟ ਦੀਆਂ ਅਨਾਜ ਮੰਡੀਆਂ ਵਿੱਚ ਹੋਈ ਇਸ ਧੋਖਾਧੜੀ ਦੀ ਜਾਂਚ ਕਰਨ ਉਪਰੰਤ ਉਕਤ ਮੁਲਜਮ ਠੇਕੇਦਾਰਾਂ ਖਿਲਾਫ ਥਾਣਾ ਵਿਜੀਲੈਂਸ, ਫਿਰੋਜ਼ਪੁਰ ਵਿਖੇ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਤੇ (2) ਤਹਿਤ ਐਫ.ਆਈ.ਆਰ. 24 ਮਿਤੀ 27-10-2022 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਚਾਲੂ ਵਿਤੀ ਵਰ੍ਹੇ 2022-2023 ਦੌਰਾਨ ਉਪਰੋਕਤ ਦਾਣਾ ਮੰਡੀਆਂ ਵਿੱਚ ਕਣਕ/ਸਟਾਕ ਬਾਰੇ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦੇ ਟੈਂਡਰਾਂ ਦੌਰਾਨ ਉਪਰੋਕਤ ਠੇਕੇਦਾਰਾਂ ਨੇ ਮਾਲ ਦੀ ਢੋਆ-ਢੁਆਈ ਲਈ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਬਾਰੇ ਟੈਂਡਰ ਭਰਨ ਸਮੇਂ ਸੂਚੀਆਂ ਨੱਥੀ ਕੀਤੀਆਂ ਸਨ, ਜਿਹਨਾਂ ਦੀ ਵਿਜੀਲੈਂਸ ਬਿਊਰੋ ਦੁਆਰਾ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਥਾਰਟੀਆਂ ਤੋਂ ਤਸਦੀਕ ਕਰਵਾਈ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਸੂਚੀਆਂ ਵਿੱਚ ਮੋਟਰ ਸਾਈਕਲਾਂ, ਜੀਪਾਂ, ਟਰੈਕਟਰਾਂ ਆਦਿ ਕਈ ਗੈਰ-ਪ੍ਰਮਾਣਿਤ ਵਹੀਕਲਾਂ ਦੇ ਰਜਿਸਟ੍ਰੇਸ਼ਨ ਨੰਬਰ ਨੱਥੀ ਕੀਤੇ ਗਏ ਸਨ ਜਦਕਿ ਅਜਿਹੇ ਵਾਹਨਾਂ ‘ਤੇ ਅਨਾਜ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕਦੀ ਸੀ।
ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਠੇਕੇਦਾਰਾਂ ਵੱਲੋਂ ਗੇਟ ਪਾਸਾਂ ਵਿੱਚ ਦਰਸਾਏ ਜਾਅਲੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਅਤੇ ਅਨਾਜ ਦੀ ਮਾਤਰਾ ਦੇ ਵੇਰਵਿਆਂ ਕਰਕੇ ਇਹ ਮਾਮਲਾ ਪਹਿਲੀ ਨਜ਼ਰੀਏ ਇਨ੍ਹਾਂ ਗੇਟ ਪਾਸਾਂ ਵਿੱਚ ਦਰਸਾਈਆਂ ਗਈਆਂ ਜਾਅਲੀ ਰਿਪੋਰਟਾਂ ਅਤੇ ਗਬਨ ਦਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਬੰਧਤ ਕਰਮਚਾਰੀਆਂ ਨੇ ਉਕਤ ਠੇਕੇਦਾਰਾਂ ਨੂੰ ਇਨ੍ਹਾਂ ਜਾਅਲੀ ਗੇਟ ਪਾਸਾਂ ਦੀ ਤਸਦੀਕ ਕੀਤੇ ਬਿਨਾਂ ਉਹਨਾਂ ਵੱਲੋਂ ਕੀਤੇ ਕੰਮਾਂ ਦੀ ਅਦਾਇਗੀ ਵੀ ਕਰ ਦਿੱਤੀ।ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਤੱਥਾਂ ਅਨੁਸਾਰ ਇੱਕ ਦੂਜੇ ਦੀ ਮਿਲੀਭੁਗਤ ਨਾਲ ਇਨ੍ਹਾਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਇਹ ਧੋਖਾਧੜੀ ਕੀਤੀ ਗਈ, ਜਿਸ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

90248 ਮ੍ਰਿਤਕ ਲਾਭਪਾਤਰੀਆਂ ਦੀ ਹੋਈ ਸ਼ਨਾਖਤ,ਸਰਕਾਰ ਦੇ ਖਜ਼ਾਨੇ ਨੂੰ 13.53 ਕਰੋੜ ਦੀ ਬਚਤ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ: ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸਬੰਧੀ ਹੋਏ ਸਰਵੇ ਨਾਲ 90248 ਲਾਭਪਾਤਰੀਆਂ ਦੀ ਸ਼ਨਾਖਤ ਨਾਲ ਪ੍ਰਤੀ ਮਹੀਨਾ ਸਰਕਾਰ ਨੂੰ 13.53 ਕਰੋੜ ਦੀ ਬਚਤ ਹੋਵੇਗੀ।ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ 30.46 ਲੱਖ ਲਾਭਪਾਤਰੀਆਂ ਦਾ ਸਰਵੇ ਕਰਵਾਇਆ ਗਿਆ ਹੈ। ਇਸ ਸਰਵੇ ਦੇ ਮੁਕੰਮਲ ਹੋਣ ਤੇ 90248 ਮ੍ਰਿਤਕ ਲਾਭਪਾਤਰੀਆਂ ਦੀ ਸਨਾਖਤ ਹੋਈ ਹੈ। ਮ੍ਰਿਤਕ ਲਾਭਕਾਰੀਆਂ ਦੀ ਸ਼ਨਾਖਤ ਨਾਲ ਸਰਕਾਰ ਨੂੰ ਪ੍ਰਤੀ ਮਹੀਨਾ 13.53 ਕਰੋੜ ਅਤੇ ਸਲਾਨਾ 162.36 ਕਰੋੜ ਰੁਪਏ ਦੀ ਬਚਤ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ 90,248 ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਨਾਲ ਜਿੱਥੇ ਸਰਕਾਰ ਦਾ ਵਿੱਤੀ ਨੁਕਸਾਨ ਹੋਣੋ ਰੁਕਿਆ ਹੈ, ਸਗੋਂ ਇਸ ਰਾਸ਼ੀ ਨਾਲ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ।ਕੈਬਨਿਟ ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਅਦਾਇਗੀ ਕਰਨ ਲਈ ਇਲੈਕਟ੍ਰੋਨਿਕ ਬੈਨੀਫਿਟ ਟਰਾਂਸਫਰ (ਈ.ਬੀ.ਟੀ) ਸਕੀਮ ਲਾਗੂ ਕੀਤੀ ਜਾਵੇਗੀ, ਬੈਂਕ ਵਲੋਂ ਤੈਨਾਤ ਬਿਜਨਸ ਕਾਰਸਪੋਡੈਂਸ ਰਾਹੀਂ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਵੇਗੀ। ਲਾਭਪਾਤਰੀਆਂ ਨੂੰ ਬੈਂਕਾਂ ਦੀ ਕਤਾਰਾਂ ਵਿੱਚ ਨਹੀਂ ਖੜਨਾ ਪਵੇਗਾ। ਸਕੀਮ ਨੂੰ ਲਾਗੂ ਕਰਨ ਲਈ ਪਹਿਲਾਂ ਦੋ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ੁਰੂ ਕੀਤੇ ਜਾਣਗੇ, ਇਸ ਬਾਰੇ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕੀਤੀ: ਜਿੰਪਾ

0

ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਨੇ ਕੀਤਾ ਸੀ ਦੌਰਾ
ਪੰਜਾਬੀ ਖ਼ਬਰਸਾਰ ਬਿਉਰੋ
ਫਾਜ਼ਿਲਕਾ, 27 ਅਕਤੂਬਰ: ਜ਼ਿਲ੍ਹੇ ਦੇ ਪਿੰਡ ਦੋਨਾ ਨਾਨਕਾ, ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ। ਇਨ੍ਹਾਂ ਪਿੰਡਾਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਕਾਫੀ ਦਿੱਕਤ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਜਲਦ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਸਨ। ਬ੍ਰਮ ਸ਼ੰਕਰ ਜਿੰਪਾ ਨੇ ਜੁਲਾਈ ਮਹੀਨੇ ਦੇ ਆਖਰੀ ਹਫਤੇ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਪਿੰਡ ਵਾਸੀਆਂ ਵੱਲੋਂ ਦੱਸੀਆਂ ਮੁਸ਼ਕਿਲਾਂ ਦਾ ਹੱਲ ਕਰਦਿਆਂ ਹੁਣ ਇਨ੍ਹਾਂ ਪਿੰਡਾਂ ਵਿਚ ਸਾਫ ਪਾਣੀ ਦੀ ਸਪਲਾਈ ਹੋ ਰਹੀ ਹੈ।
ਜ਼ਿਆਦਾ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਦੋਨਾ ਨਾਨਕਾ, ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਪਿੰਡਾਂ ਦੇ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਸੀ। ਉਨ੍ਹਾਂ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਸਾਫ ਪਾਣੀ ਦੀ ਸਪਲਾਈ ਲਈ ਇਨ੍ਹਾਂ ਪਿੰਡਾਂ ਵਿਚ ਆਰ.ਓ. ਪਲਾਂਟ ਸਥਾਪਤ ਕਰਨ ਲਈ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ। ਹੁਣ ਇਨ੍ਹਾਂ ਪਿੰਡਾਂ ਵਿਚ ਆਰ.ਓ. ਸਥਾਪਤ ਕਰ ਦਿੱਤੇ ਗਏ ਹਨ ਅਤੇ ਵਾਟਰ ਵਰਕਸ ਤੋਂ ਵੀ ਪਾਣੀ ਦੀ ਲੋੜੀਂਦੀ ਸਪਲਾਈ ਕੀਤੀ ਜਾ ਰਹੀ ਹੈ।
ਪਿੰਡ ਦੋਨਾ ਨਾਨਕਾ ਦੀ ਸਰਪੰਚ ਦਿਆਲੋ ਬਾਈ, ਤੇਜਾ ਰੁਹੇਲਾ ਦੇ ਸਰਪੰਚ ਬੱਗੂ ਸਿੰਘ ਅਤੇ ਚੱਕ ਰੁਹੇਲਾ ਦੇ ਸਰਪੰਚ ਜੰਗੀਰ ਸਿੰਘ ਨੇ ਆਪੋ-ਆਪਣੇ ਪਿੰਡਾਂ ਦੀਆਂ ਪੰਚਾਇਤਾਂ ਦੀ ਤਰਫੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਭਗਵੰਤ ਮਾਨ ਦੀ ਅਗਵਾਈ ਵਿਚ ਹਰੇਕ ਪੰਜਾਬ ਵਾਸੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ।

ਕੇਜਰੀਵਾਲ ਸਮਾਜ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤਬਾਹ ਕਰਨ ਵਾਲੀ ਰਾਜਨੀਤੀ ਤੇ ਉੱਤਰੇ – ਬਾਜਵਾ

0

ਕੇਜਰੀਵਾਲ ਦੀ ਖ਼ਤਰਨਾਕ ਵੰਡ ਪਾਊ ਰਾਜਨੀਤੀ ਤੋਂ ਸੁਚੇਤ ਹੋਣ ਦੀ ਲੋੜ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ:ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਆਪਣੀਆਂ ਸਿਆਸੀ ਇੱਛਾਵਾਂ ਨੂੰ ਪੂਰਾ ਕਰਨ ਲਈ ਬੇਸ਼ਰਮੀ ਨਾਲ ਫੁੱਟ ਪਾਊ ਏਜੰਡੇ ਨੂੰ ਜਨਤਕ ਕਰਨ ਲਈ ਸਖ਼ਤ ਆਲੋਚਨਾ ਕੀਤੀ ਹੈ।ਬਾਜਵਾ ਨੇ ਕੇਂਦਰ ਸਰਕਾਰ ਨੂੰ ਕਰੰਸੀ ਨੋਟਾਂ ‘ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਾਪਣ ਲਈ ਕਹਿ ਕੇ ਕਿਹਾ ਕਿ ਕੇਜਰੀਵਾਲ ਦਾ ਇੱਕੋ ਇੱਕ ਉਦੇਸ਼ ਸਿਰਫ਼ ਵੋਟਾਂ ਅਤੇ ਸੱਤਾ ਦੀ ਖ਼ਾਤਰ ਆਪਣੇ ਆਪ ਨੂੰ ਇੱਕ ਨਿਰਵਿਵਾਦ ਹਿੰਦੂ ਨੇਤਾ ਵਜੋਂ ਸਥਾਪਤ ਕਰਨਾ ਹੈ। ਬਾਜਵਾ ਨੇ ਕਿਹਾ ਕਿ ਕੇਜਰੀਵਾਲ ਭਾਰਤ ਦੇ ਲੋਕਾਂ ਨੂੰ ਵੀ ਗੁਮਰਾਹ ਕਰ ਰਿਹਾ ਹੈ ਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਾਪ ਕੇ ਦੇਸ਼ ਦੀ ਆਰਥਿਕਤਾ ਨੂੰ ਸੁਧਾਰਿਆ ਜਾ ਸਕਦਾ ਹੈ। ਬਾਜਵਾ ਨੇ ਕਿਹਾ, “ਕੀ ਇਹ ਇੱਕ ਅਜਿਹੇ ਵਿਅਕਤੀ ਲਈ ਬੇਸ਼ਰਮੀ ਦੀ ਗੱਲ ਨਹੀਂ ਹੈ ਜੋ ਕਦੇ ਆਈਆਈਟੀ ਦਾ ਸਾਬਕਾ ਵਿਦਿਆਰਥੀ ਸੀ ਅਤੇ ਇੱਕ ਆਈਆਰਐਸ ਅਧਿਕਾਰੀ ਅਜਿਹਾ ਝੂਠਾ ਦਾਅਵਾ ਕਰਦਾ ਹੈ ਜੋ ਨਾ ਸਿਰਫ਼ ਗੈਰ-ਵਿਗਿਆਨਕ ਅਤੇ ਬੇਬੁਨਿਆਦ ਹੈ।
ਬਾਜਵਾ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 51 ਏ (ਐੱਚ) ਵਿਚ ਸਪਸ਼ਟ ਤੌਰ ‘ਤੇ ਦਰਜ ਹੈ ਕਿ ਮੌਜੂਦਾ ਸਰਕਾਰ ਸਮਾਜ ਵਿਚ ਵਿਗਿਆਨਕ ਪਹੁੰਚ ਨੂੰ ਬੜਾਵਾ ਦੇਵੇਗੀ। ਪਰ ਇਸ ਮੌਕਾਪ੍ਰਸਤ ਕੇਜਰੀਵਾਲ ਨੂੰ ਦੇਖੋ ਜੋ ਧਰਮ ਦੇ ਨਾਂ ‘ਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਬਾਜਵਾ ਨੇ ਕਿਹਾ ਕਿ ਕੇਜਰੀਵਾਲ ਲਈ ਦਫ਼ਤਰਾਂ ‘ਚ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਦਿਖਾਉਣਾ ਸਿਰਫ਼ ਵੋਟਾਂ ਬਟੋਰਨ ਲਈ ਪ੍ਰਤੀਕ ਦਾ ਕੰਮ ਹੈ। ਅਸਲ ਵਿੱਚ ਉਹ ਉਨ੍ਹਾਂ ਦੀ ਸੋਚ ਜਾਂ ਵਿਚਾਰਧਾਰਾ ਵਿੱਚ ਵਿਸ਼ਵਾਸ ਨਹੀਂ ਕਰਦਾ। ਜਦਕਿ ਡਾ: ਅੰਬੇਡਕਰ ਨੇ ਬੁੱਧ ਧਰਮ ਅਪਣਾਇਆ ਅਤੇ ਉਹ ਲੋਕਤੰਤਰੀ ਢਾਂਚੇ ਵਿੱਚ ਯਕੀਨ ਰੱਖਦੇ ਸਨ, ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੱਕ ਕੌਮੀ ਹੀਰੋ ਸਨ, ਜਿਹਨਾਂ ਨੇ ਧਰਮ ਨਿਰਪੱਖਤਾ ਵਿੱਚ ਭਰੋਸਾ ਜਤਾਇਆ। ਇਸ ਲਈ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨਾਲੋਂ ਵੱਧ ਧਾਰਮਿਕ ਹੋਣ ਦਾ ਦਾਅਵਾ ਕਰਨ ਵਾਲਾ ਕੇਜਰੀਵਾਲ ਇਨ੍ਹਾਂ ਮਹਾਨ ਕਥਾਵਾਂ ਦਾ ਪੈਰੋਕਾਰ ਨਹੀਂ ਹੋ ਸਕਦਾ। ਇਹ ਇੱਕ ਦਿਖਾਵਾ ਵਰਗਾ ਲੱਗਦਾ ਹੈ। ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਉਹ ਵੀ ਆਪਣੇ ਸਿਆਸੀ ਗੁਰੂ ਨਾਲ ਸਹਿਮਤ ਹਨ ਅਤੇ ਮਹਾਤਮਾ ਗਾਂਧੀ ਦੇ ਨਾਲ ਕਰੰਸੀ ਨੋਟਾਂ ‘ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਾਪਣ ਦਾ ਸਮਰਥਨ ਕਰਦੇ ਹਨ। ਭਗਵੰਤ ਮਾਨ ਸਥਿਤੀ ਸਪਸ਼ਟ ਕਰਨ।

ਕੇਜਰੀਵਾਲ ਰਾਜਨੀਤੀ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰਨ : ਅਕਾਲੀ ਦਲ

0

ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ਬਾਰੇ ਦਿੱਤਾ ਬਿਆਨ ਦੇਸ਼ ਵਿਚ ਫ਼ਿਰਕੂ ਸਦਭਾਵਨਾ ਭੰਗ ਕਰਨ ਵਾਲਾ : ਬਿਕਰਮ ਸਿੰਘ ਮਜੀਠੀਆ
ਕਿਹਾ ਕਿ ਇਹ ਬਿਆਨ ਦੇਸ਼ ਦੇ ਧਰਮ ਨਿਰਪੱਖ ਸਰੂਪ ਦੇ ਉਲਟ ਅਤੇ ਗੈਰ ਕਾਨੂੰਨੀ ਵੀ ਕਿਉਂਕਿ ਕੇਜਰੀਵਾਲ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਵਾਸਤੇ ਫ਼ਿਰਕੂ ਭਾਵਨਾਵਾਂ ਭੜਕਾ ਰਹੇ ਹਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਪਵਾਉਣ ਦੀ ਮੰਗ ਕਰ ਕੇ ਭਾਰਤੀ ਰਾਜਨੀਤੀ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰਨ ਅਤੇ ਜ਼ੋਰ ਦੇ ਕੇ ਆਖਿਆ ਕਿ ਅਜਿਹੇ ਗੈਰ ਜ਼ਿੰਮੇਵਾਰਾਨਾ ਬਿਆਨ ਦੇਸ਼ ਵਿਚ ਫ਼ਿਰਕੂ ਸਦਭਾਵਨਾ ਨੂੰ ਸੱਟ ਮਾਰਨਗੇ।ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਕ ਆਈ ਆਈ ਟੀ ਗਰੈਜੂਏਟ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਸਿਆਸੀ ਲਾਹਾ ਲੈਣ ਵਾਸਤੇ ਫ਼ਿਰਕੂ ਮੰਗ ਰੱਖ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਇਹ ਸਮਝਦਾ ਹੈ ਕਿ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰ ਭਾਰਤੀ ਕਰੰਸੀ ’ਤੇ ਛਪਵਾਉਣ ਨਾਲ ਭਾਰਤੀ ਅਰਥਚਾਰੇ ਵਿਚ ਕੋਈ ਸੁਧਾਰ ਹੋਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਕਿਉਂਕਿ ਸ੍ਰੀ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ ਇਸ ਤੋਂ ਸਪਸ਼ਟ ਹੈ ਕਿ ਉਹ ਸੌੜੇ ਸਿਆਸੀ ਹਿੱਤਾਂ ਵਾਸਤੇ ਦੇਸ਼ ਦਾ ਸਮਾਜਿਕ ਸਰੂਪ ਤਹਿਸ ਨਹਿਸ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਪੂਜਣਯੋਗ ਹਨ ਤੇ ਇਹ ਪਵਿੱਤਰ ਥਾਵਾਂ ’ਤੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਇਹ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੀਆਂ ਦੁਕਾਨਾਂ ’ਤੇ ਰੱਖੀਆਂ ਗਈਆਂ ਤਾਂ ਇਸ ਨਾਲ ਬੇਚੈਨੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਹਨਾਂ ਤਸਵੀਰਾਂ ਨਾਲ ਦੇਵੀ ਦੇਵਤਿਆਂ ਦੀ ਅਜਿਹੀਆਂ ਥਾਵਾਂ ’ਤੇ ਬੇਅਦਬੀ ਵੀ ਹੋ ਸਕਦੀ ਹੈ।ਸ ਮਜੀਠੀਆ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦਾ ਬਿਆਨ ਦੇਸ਼ ਦੇ ਧਰਮ ਨਿਰਪੱਖ ਸਰੂਪ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਭਾਰਤ ਇਕ ਬਹੁ ਸਭਿਆਚਾਰ ਵਾਲਾ ਤੇ ਬਹੁ ਭਾਸ਼ਾਈ ਮੁਲਕ ਹੈ ਤੇ ਦੇਸ਼ ਦੇ ਸੰਵਿਧਾਨ ਦਾ ਸਾਰੇ ਧਰਮ ਤੇ ਸਭਿਆਚਾਰ ਸਨਮਾਨ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਕਿਸੇ ਨੂੰ ਵੀ ਧਰਮ ਦੇ ਨਾਂ ’ਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ਾਂ ਨਹੀਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੈਰ ਕਾਨੂੰਨੀ ਵੀ ਹੈ ਕਿਉਂਕਿ ਬਿਆਨ ਰਾਹੀਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਮਨਸ਼ਾ ਵੀ ਜ਼ਾਹਰ ਹੋ ਰਹੀ ਹੈ।ਸਾਬਕਾ ਮੰਤਰੀ ਨੇ ਕਿਹਾ ਕਿ ਇਹ ਉਹ ਬਦਲਾਅ ਨਹੀਂ ਹੈ ਜਿਸਦਾ ਵਾਅਦਾ ਦੇਸ਼ ਤੇ ਪੰਜਾਬੀਆਂ ਨਾਲ ਆਪ ਨੇ ਕੀਤਾ ਸੀ। ਵਾਹਨਾਂ ਕਿਹਾ ਕਿ ਇੱਥੇ ਗੱਲ ਆਪ ਦੇ ਇਰਾਦਿਆਂ ਦੀ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੇ।
ਉਹਨਾਂ ਕਿਹਾ ਕਿ ਅਸੀਂ ਇਹ ਪੰਜਾਬ ਵਿਚ ਵੇਖਿਆ ਹੈ ਜਿਥੇ ਕਿਸਾਨਾਂ, ਮੁਲਾਜ਼ਮਾਂ ਤੇ ਨੌਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਪਰ ਦਿੱਤਾ ਕੁਝ ਨਹੀਂ ਗਿਆ। ਉਹਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਦਿੱਲੀ ਮਾਡਲ ਸਮੇਤ ਆਪ ਦੇ ਸਾਰੇ ਮਾਡਲ ਨਿਰਪੱਖ ਸਰਵੇਖਣਾਂ ਵਿਚ ਲੀਰੋਂ ਲੀਰ ਹੋ ਗਏ ਹਨ ਤੇ ਇਸੇ ਕਾਰਨ ਹੁਣ ਸ੍ਰੀ ਕੇਜਰੀਵਾਲ ਧਰਮ ਵਾਲੇ ਪਾਸੇ ਹੋ ਗਏ ਹਨ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਹਾ ਲਿਆ ਜਾ ਸਕੇ।ਸ ਮਜੀਠੀਆ ਨੇ ਆਪ ਦੇ ਕਨਵੀਨਰ ਨੂੰ ਸਲਾਹ ਦਿੱਤੀ ਕਿ ਉਹ ਜੋ ਪ੍ਰਚਾਰ ਕਰਦੇ ਹਨ, ਉਸ ’ਤੇ ਡੱਟਣ ਦੀ ਕੋਸ਼ਿਸ਼ਾਂ ਕਰਨ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀ ਤਸਵੀਰ ਛਪਵਾਉਣ ਦੀ ਮੰਗ ਕਰ ਕੇ ਆਪਣੇ ਆਪ ਨੂੰ ਕੱਟੜ ਹਿੰਦੂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਹਨਾਂ ਨੂੰ ਆਪਣੇ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਰਾਬੀ ਹੋਣ ’ਤੇ ਕੋਈ ਅਫ਼ਸੋਸ ਨਹੀਂ ਹੈ। ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸ੍ਰੀ ਕੇਜਰੀਵਾਲ ਜਨਤਕ ਜੀਵਨ ਵਿਚ ਆਪਣੇ ਕਹੇ ’ਤੇ ਖਰਾ ਉਤਰਦੇ ਅਤੇ ਪੰਜਾਬ ਵਿਚ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਮਾਜਿਕ ਤੇ ਨੈਤਿਕ ਤੌਰ ’ਤੇ ਆਪਣੇ ਗੁਨਾਹਾਂ ਲਈ ਜ਼ਿੰਮੇਵਾਰ ਬਣਾਉਂਦੇ ਤੇ ਉਹਨਾਂ ਦੇ ਭ੍ਰਿਸ਼ਟਾਚਾਰ ਲਈ ਵੀ ਉਹਨਾਂ ਨੂੰ ਨਕੇਲ ਪਾਉਂਦੇ ਤੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਂਦੇ।

‘ਆਪ‘ ਸਾਂਸਦ ਰਾਘਵ ਚੱਢਾ ਨੇ ਆਬੂਧਾਬੀ ‘ਚ ਫਸੇ ਪੰਜਾਬੀਆਂ ਨੂੰ ਕੱਢਣ ਲਈ ਕੇਂਦਰ ਤੋਂ ਤੁਰੰਤ ਦਖਲ ਦੀ ਕੀਤੀ ਮੰਗ

0

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ ਮੰਤਰੀ ਨੂੰ ਪੱਤਰ ਲਿਖ ਕੇ ਆਬੂਧਾਬੀ ਵਿੱਚ ਫਸੇ ਪੰਜਾਬਆਂ ਦੀ ਵਾਪਸੀ ਲਈ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਬੂਧਾਬੀ ਵਿੱਚ ਫਸੇ ਲਗਭਗ 100 ਪ੍ਰਵਾਸੀ ਪੰਜਾਬੀ ਮਜਦੂਰਾਂ ਦੀ ਸੁਰੱਖਿਅਤ ਅਤੇ ਜਲਦ ਘਰ ਵਾਪਸੀ ਲਈ ਵਿਦੇਸ ਮੰਤਰੀ ਡਾ: ਐਸ ਜੈਸੰਕਰ ਦੇ ਤੁਰੰਤ ਦਖਲ ਦੀ ਮੰਗ ਕੀਤੀ ਹੈ। ਵਿਦੇਸ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਆਬੂਧਾਬੀ ਵਿੱਚ ਇੱਕ ਪ੍ਰਾਈਵੇਟ ਫਰਮ, ਸਕੁਏਅਰ ਜਨਰਲ ਕੰਟਰੈਕਟਿੰਗ ਕੰਪਨੀ ਨੇ ਉਥੇ ਕੰਮ ਕਰਦੇ ਪੰਜਾਬ ਦੇ 100 ਦੇ ਕਰੀਬ ਮੂਲ ਨਿਵਾਸੀਆਂ ਦੇ ਕੰਟ੍ਰੈਕਟ ਖਤਮ ਕਰ ਦਿੱਤੇ ਹਨ ਤੇ ਉਨ੍ਹਾਂ ਦੇ ਪਾਸਪੋਰਟ ਵਾਪਿਸ ਕਰਨ ਤੋਂ ਵੀ ਮਨ੍ਹਾ ਕਰ ਰਹੇ ਹਨ। ਨਤੀਜਨ ਇਹ ਪੰਜਾਬੀ ਬਿਨਾਂ ਪਾਸਪੋਰਟ ਆਬੂਧਾਬੀ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਆਨਲਾਈਨ ਅਰਜੀਆਂ ਦੇਣ ਅਤੇ ਪਰਿਵਾਰ ਵੱਲੋਂ ਟਿਕਟਾਂ ਦੇ ਪ੍ਰਬੰਧ ਲਈ ਤਿਆਰ ਰਹਿਣ ਦੇ ਬਾਵਜੂਦ ਵੀ ਉਹ ਕਾਮੇ ਭਾਰਤ ਪਰਤਣ ਤੋਂ ਅਸਮਰੱਥ ਹਨ। ‘ਆਪ‘ ਦੇ ਸੀਨੀਅਰ ਨੇਤਾ ਨੇ ਕੇਂਦਰੀ ਮੰਤਰੀ ਨੂੰ ਆਪਣੇ ਪੱਤਰ ਵਿੱਚ ਕਿਹਾ, “ਮੈਂ ਇਸ ਮਾਮਲੇ ਵਿੱਚ ਫੌਰੀ ਤੁਹਾਨੂੰ ਦਖਲ ਦੇਣ ਦੀ ਅਪੀਲ ਕਰਦਾ ਹਾਂ ਅਤੇ ਫਸੇ ਹੋਏ ਲੋਕਾਂ ਨਾਲ ਸੰਪਰਕ ਸਥਾਪਤ ਕਰਨ ਲਈ ਦੁਬਈ ਵਿੱਚ ਭਾਰਤੀ ਦੂਤਾਵਾਸ ਨੂੰ ਨਿਰਦੇਸ ਜਾਰੀ ਕਰਨ ਦੀ ਬੇਨਤੀ ਕਰਦਾ ਹਾਂ।“ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, “ਮੈਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਯੂਏਈ ਦੇ ਆਬੂਧਾਬੀ ਵਿੱਚ ਫਸੇ ਪੰਜਾਬ ਦੇ ਪ੍ਰਵਾਸੀ ਮਜਦੂਰਾਂ ਦੀ ਵਾਪਸੀ ਲਈ ਡਾ ਐੱਸ ਜੈਸ਼ੰਕਰ ਨੂੰ ਤੁਰੰਤ ਇਸ ਮਾਮਲੇ ‘ਚ ਦਖਲ ਦੇਣ ਦੀ ਬੇਨਤੀ ਕੀਤੀ ਹੈ। ਅਸੀਂ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।“

ਮੋਦੀ ਅਤੇ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ 1 ਬਨਾਉਣ ਦਾ ਕੰਮ ਕੀਤਾ – ਅਮਿਤ ਸ਼ਾਹ

0

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਦੀ ਕੀਤੀ ਸ਼ਲਾਘਾ
ਸ੍ਰੀ ਮਨੋਹਰ ਲਾਲ ਨੇ 8 ਸਾਲ ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ – ਅਮਿਤ ਸ਼ਾਹ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਦੀ ਖੂਬ ਸ਼ਲਾਘਾ ਕੀਤੀ ਹੈ। ਫਰੀਦਾਬਾਦ ਵਿਚ ਪ੍ਰਬੰਧਿਤ ਇਕ ਪ੍ਰੋਗ੍ਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਸ੍ਰੀ ਮੋਦੀ ਅਤੇ ਸ੍ਰੀ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ 1 ਬਨਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਵਜੋ ਆਜਾਦੀ ਦੇ ਬਹੁਤ ਸਮੇਂ ਬਾਅਦ ਪੂਰੇ ਹਰਿਆਣਾ ਨੂੰ ਇਕ ਮੁੱਖ ਮੰਤਰੀ ਮਿਲਿਆ ਹੈ। ਪਹਿਲਾਂ ਜਾਂ ਤਾਂ ਮੁੱਖ ਮੰਤਰੀ ਸਿਰਸਾ ਜਾਂ ਫਿਰ ਰੋਹਤਕ ਦੇ ਹੁੰਦੇ ਸਨ, ਹਰਿਆਣਾ ਦੇ ਨਹੀਂ ਹੁੰਦੇ ਸਨ। ਸਾਡਾ ਮੁੱਖ ਮੰਤਰੀ ਪੂਰੇ ਹਰਿਆਣਾ ਦਾ ਮੁੱਖ ਮੰਤਰੀ ਹੈ। ਇਸ ਦੌਰਾਲ ਕੇਂਦਰੀ ਗ੍ਰਹਿ ਮੰਤਰੀ ਨੇ ਪਿਛਲੇ 8 ਸਾਲ ਵਿਚ ਹਰਿਆਣਾ ਸਰਕਾਰ ਦੀ ਉਪਲਬਧੀਆਂ ਦਾ ਵੀ ਜਿਕਰ ਕੀਤਾ ਅਤੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ 8 ਸਾਲ ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ 8 ਸਾਲ ਵਿਚ ਹਰਿਆਣਾ ਨੂੰ ਬਦਲਣ ਦਾ ਕੰਮ ਕੀਤਾ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਬਕਾ ਸਰਕਾਰਾਂ ਨਾਲ ਤੁਲਣਾ ਕਰਦੇ ਹੋਏ ਕਿਹਾ ਕਿ 50 ਸਾਲ ਦੀ ਸਰਕਾਰਾਂ ਇਕ ਪਾਸੇ ਅਤੇ 8 ਸਾਲ ਦੀ ਸਾਡੀ ਸਰਕਾਰ ਇਕ ਪਾਸੇ, ਪਲੜਾ ਸਾਡਾ ਭਾਰੀ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਹਰਿਆਣਾ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰ ਚੁੱਕੇ ਹਨ। ਪਿਛਲੇ ਦਿਨਾਂ ਫਰੀਦਾਬਾਦ ਵਿਚ ਅਮਿ੍ਰਤਾ ਹਸਪਤਾਲ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਹਰਿਆਣਾ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਸੀ। ਬੀਤੇ ਸਾਲ ਅਕਤੂਬਰ ਮਹੀਨੇ ਵਿਚ ਏਮਸ ਦੇ ਝੱਜਰ ਪਰਿਸਰ ਵਿਚ ਨੈਸ਼ਨਲ ਕੈਂਸਰ ਇੰਸਟੀਟਿਯੂਟ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਈ ਦਹਾਕਿਆਂ ਬਾਅਦ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਨੂੰ ਇਕ ਅਜਿਹੀ ਸਰਕਾਰ ਮਿਲੀ ਜੋ ਪੂਰੀ ਇਮਾਨਦਾਰੀ ਨਾਲ ਕੰਮ ਕਰਦੀ ਹੈ। ਜਦੋਂ ਵੀ ਕਦੀ ਮੁਲਾਂਕਨ ਕੀਤਾ ਜਾਵੇਗਾ ਤਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਸੱਭ ਤੋਂ ਵਧੀਆ ਮੰਨੀ ਜਾਵੇਗੀ।

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਸੌਂਪਿਆ ਪੀਐਮ ਮੋਦੀ ਦਾ ਦੀਵਾਲੀ ਗਿਫਟ

0

ਫਰੀਦਾਬਾਦ ਵਿਚ 6,600 ਕਰੋੜ ਤੋਂ ਵੱਧ ਲਾਗਤ ਦੀ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ
ਮੋਦੀ ਅਤੇ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ-1 ਬਨਾਉਣ ਦਾ ਕੰਮ ਕੀਤਾ – ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਨੂੰ ਸ਼ਲਾਘਿਆ
ਸ੍ਰੀ ਮਨੋਹਰ ਲਾਲ ਨੇ 8 ਸਾਲ ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ- ਅਮਿਤ ਸ਼ਾਹ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ – ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਫਰੀਦਾਬਾਦ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ 6600 ਕਰੋੜ ਰੁਪਏ ਤੋਂ ਵੱਧ ਲਾਗਤ ਦੀਆਂ ਚਾਰ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਸ੍ਰੀ ਅਮਿਤ ਸ਼ਾਹ ਨੇ ਲਗਭਗ 5618 ਕਰੋੜ ਰੁਪਏ ਦੀ ਲਗਾਤ ਦੀ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਪਰਿਯੋਜਨਾ ਦਾ ਨੀਂਹ ਪੱਥਰ, ਸੋਨੀਪਤ ਜਿਲ੍ਹੇ ਦੇ ਬੜੀ ਵਿਚ ਬਣੇ 590 ਕਰੋੜ ਰੁਪਏ ਲਾਗਤ ਦੇ ਰੇਲ ਕੋਚ ਨਵੀਨੀਕਰਣ ਕਾਰਖਾਨੇ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 315 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਰੋਹਤਕ ਵਿਚ ਬਣੇ ਦੇਸ਼ ਦੇ ਪਹਿਲੇ ਸੱਭ ਤੋਂ ਲੰਬੇ ਏਲੀਵੇਟੇਡ ਰੇਲਵੇ ਟ੍ਰੈਕ ਦਾ ਉਦਘਾਟਨ ਕੀਤਾ ਅਤੇ ਭੌਂਡਸੀ ਵਿਚ 106 ਕਰੋੜ ਰੁਪਏ ਦੀ ਲਾਗਤ ਦੇ ਹਰਿਆਣਾ ਪੁਲਿਸ ਰਿਹਾਇਸ਼ ਪਰਿਸਰ ਦਾ ਉਦਘਾਟਨ ਕੀਤਾ। ਪੁਲਿਸ ਰਿਹਾਇਸ਼ੀ ਪਰਿਸਰ ਵਿਚ 576 ਪੁਲਿਸ ਪਰਿਵਾਰ ਰਹਿ ਸਕਣਗੇ। ਉਨ੍ਹਾਂ ਨੇ ਵੱਖ-ਵੱਖ ਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਕਰਨ ਬਾਅਦ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਹਰਿਆਣਾ ਦੀ ਜਨਤਾ ਨੂੰ ਦੀਵਾਲੀ ਤੋਹਫਾ ਹੈ। ਇਸ ਤੋਂ ਪਹਿਲਾਂ ਭਾਰੀ ਉਦਯੋਗ ਰਾਜ ਮੰਤਰੀ ਸ੍ਰੀ ਕਿ੍ਰਸ਼ਣ ਪਾਲ ਗੁਰਜਰ ਅਤੇ ਹਰਿਆਣਾ ਬੀਜੇਪੀ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਫੁੱਲ ਮਾਲਾ ਅਤੇ ਸ਼ਾਲ ਭੇਂਟ ਕਰ ਸ੍ਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਕੇਂਦਰੀ ਰੇਲ ਅਤੇ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਦਾ ਸ਼ਾਲ ਭੇਂਟ ਕਰ ਸਵਾਗਤ ਕੀਤਾ ਗਿਆ। ਇਸ ਮੌਕਾ ‘ਤੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਦੀ ਖੂਬ ਸ਼ਲਾਘਾ ਕੀਤੀ। ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਸਰਕਾਰ ਦੇ 8 ਸਾਲ ਪੂਰਾ ਹੋਣ ‘ਤੇ ਹਰਿਆਣਾ ਦੀ ਜਨਤਾ ਨੂੰ ਵਧਾਹੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ 8 ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ। ਮੁੱਖ ਮੰਤਰੀ ਹਰਿਆਣਾ ਦਾ ਚਹੁਮੁਖੀ ਵਿਕਾਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ 8 ਸਾਲ ਵਿਚ ਹਰਿਆਣਾ ਨੂੰ ਬਦਲਣ ਦਾ ਕੰਮ ਕੀਤਾ ਹੈ। ਸ੍ਰੀ ਮਨੋਹਰ ਲਾਲ ਵਜੋ ਆਜਾਦੀ ਦੇ ਬਹੁਤ ਸਮੇਂ ਬਾਅਦ ਪੂਰੇ ਹਰਿਆਣਾ ਨੂੰ ਇਕ ਮੁੱਖ ਮੰਤਰੀ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਾਂ ਤਾਂ ਮੁੱਖ ਮੰਤਰੀ ਸਿਰਸਾ ਜਾਂ ਫਿਰ ਰੋਹਤਕ ਦੇ ਹੁੰਦੇ ਸਨ, ਹਰਿਆਣਾ ਦੇ ਨਹੀਂ ਹੁੰਦੇ ਸਨ। ਸਾਡਾ ਮੁੱਖ ਮੰਤਰੀ ਪੂਰੇ ਹਰਿਆਣਾ ਦਾ ਮੁੱਖ ਮੰਤਰੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 8 ਸਾਲ ਪਹਿਲਾਂ ਦਾ ਹਰਿਆਣਾ ਯਾਦ ਕਰਨ ਤਾਂ ਇਕ ਸਰਕਾਰ ਵਿਚ ਭਿ੍ਰਸ਼ਟਾਚਾਰ ਹੁੰਦਾ ਸੀ ਤਾਂ ਦੂਜੀ ਸਰਕਾਰ ਵਿਚ ਗੁੰਡਾਗਿਰੀ। ਇਸ ਸਰਕਾਰ ਨੇ ਭਿ੍ਰਸ਼ਟਾਚਾਰ ਅਤੇ ਗੁੰਡਾਗਿਰੀ ਨੂੰ ਖਤਮ ਕੀਤਾ ਅਤੇ ਇਮਾਨਦਾਰੀ ਦੇ ਨਾਲ ਵਿਕਾਸ ਦੇ ਰਸਤੇ ‘ਤੇ ਅੱਗੇ ਵੱਧਦੇ ਹੋਏ ਹਰਿਆਣਾ ਨੂੰ ਸ਼ਿਖਰ ਤਕ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ ਸਾਰੇ ਵਰਗਾਂ ਦੀ ਚਿੰਤਾ ਕੀਤੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਸਾਬਕਾ ਸਰਕਾਰਾਂ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ 50 ਸਾਲ ਦੀ ਸਰਕਾਰਾਂ ਇਕ ਪਾਸੇ ਅਤੇ 8 ਸਾਲ ਦੀ ਸਾਡੀ ਸਰਕਾਰ ਇਕ ਪਾਸੇ, ਪੱਲੜਾ ਸਾਡੀ ਭਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਪਿਛਲੇ 8 ਸਾਲ ਵਿਚ ਹਰਿਆਣਾ ਸਰਕਾਰ ਨੂੰ ਉਪਲਬਧੀਆਂ ਦਾ ਵੀ ਜਿਕਰ ਕੀਤਾ ਅਤੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੂੰ ਸ਼ਾਬਾਸ਼ੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ ਜੋ ਧੂੰਆਂ ਮੁਕਤ ਬਣਿਆ ਹੈ। ਹਰਿਆਣਾ ਵਿਚ ਹਰ ਘਰ ਵਿਚ ਗੈਸ ਦਾ ਚੁੰਲ੍ਹਾ ਹੈ। ਅਨਾਜ ਅਤੇ ਦੁੱਧ ਉਤਪਾਦਨ ਵਿਚ ਹਰਿਆਣਾ ਦੂਜੇ ਸਥਾਨ ‘ਤੇ ਹੈ। ਨੈਸ਼ਨਲ ਗੇਮਸ ਅਤੇ ਓਲੰਪਿਕ ਵਿਚ ਹਰਿਆਣਾ ਪਹਿਲੇ ਸਥਾਨ ‘ਤੇ ਰਿਹਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਪੜੀ-ਲਿਖੀ ਪੰਚਾਇਤਾਂ ਵਾਲਾ ਰਾਜ ਬਣਿਆ ਹੈ। ਪੂਰਾ ਹਰਿਆਦਾ ਖੁੱਲੇ ਵਿਚ ਸ਼ੌਚ ਮੁਕਤ ਹੈ। 6 ਫੀਸਦੀ ਤੋਂ ਵੱਧ ਦੀ ਵਿਕਾਸ ਦਰ ਦੇ ਨਾਲ ਹਰਿਆਣਾ ਹਰ ਖੇਤਰ ਵਿਚ ਅੱਗੇ ਰਿਹਾ ਹੈ। ਮੈਨੁਫੈਕਚਰਿੰਗ ਦੀ ਵਿਕਾਸ ਦਰ ਤਾਂ 10 ਫੀਸਦੀ ਰਹੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 10 ਸਾਲ ਪਹਿਲਾਂ ਸਾਫਟਵੇਅਰ ਨਿਰਯਾਤ ਵਿਚ ਹਰਿਆਣਾ ਦਾ ਨਾਂਅ ਤਕ ਨਹੀਂ ਸੀ ਪਰ ਅੱਜ ਹਰਿਆਣਾ ਦੂਜੇ ਨੰਬਰ ਦਾ ਸੂਬਾ ਬਣਿਆ ਹੈ। ਸੜਕ ‘ਤੇ ਚੱਲਣ ਵਾਲੀ ਦੂਜੀ ਗੱਡੀ ਹਰਿਆਣਾ ਵਿਚ ਬਣਦੀ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿਚ ਹਰਿਆਣਾ ਵਿਚ ਬਹੁਤ ਵੱਡੀ ਤਬਦੀਲੀ ਆਈ ਹੈ। ਹਰਿਆਣਾ ਵਿਚ ਵਿਸ਼ਵ ਦੀ 400 ਫਾਰਚੂਨ ਕੰਪਨੀਆਂ ਕੰਮ ਕਰ ਰਹੀਆਂ ਹਨ। ਸੂਬਾ ਸਰਕਾਰ ਨੇ ਗੁਰੂਗ੍ਰਾਮ ਨੂੰ ਉਦਯੋਗ ਦਾ ਹੱਬ ਬਨਾਉਣ ਦਾ ਕੰਮ ਕੀਤਾ ਹੈ। 8 ਸਾਲ ਪਹਿਲਾਂ ਹਰਿਆਣਾ ਨਿਰਯਾਤ ਵਿਚ 16ਵੇਂ ਸਥਾਨ ‘ਤੇ ਸੀ ਪਰ ਹੁਣ ਸੱਤਵੇਂ ਨੰਬਰ ‘ਤੇ ਹੈ, ਲੈਂਡਲਾਕ ਸ਼੍ਰੇਣੀ ਵਿਚ ਤਾਂ ਹਰਿਆਣਾ ਦੇਸ਼ ਵਿਚ ਦੂਜੇ ਨੰਬਰ ‘ਤੇ ਹੈ। ਹਰਿਆਣਾ ਸਰਕਾਰ ਨੇ ਪਿਛਲੇ 8 ਸਾਲਾਂ ਵਿਚ 98000 ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੰਮ ਕੀਤਾ ਹੈ। ਸੂਬੇ ਵਿਚ ਲਿੰਗਨੁਪਾਤ ਵਿਚ ਵੀ ਖਾਸਾ ਸੁਧਾਰ ਹੋਇਆ ਹੈ। ਮੌਜੂਦਾ ਸਰਕਾਰ ਨੇ ਸਾਰੇ ਗੈਂਗਾਂ ਦਾ ਸਫਾਇਆ ਕਰਨ ਦਾ ਕੰਮ ਕੀਤਾ। ਸ੍ਰੀ ਮੋਦੀ ਅਤੇ ਸ੍ਰੀ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ 1 ਬਨਾਉਣ ਦਾ ਕੰਮ ਕੀਤਾ ਹੈ।
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇਕ ਹੈ। ਸਾਡੀ ਸਰਕਾਰ ਨੇ ਪਿਛਲੇ 8 ਸਾਲ ਵਿਚ ਵਿਵਸਥਾ ਤਬਦੀਲੀ ਕਰਨ ਦਾ ਕੰਮ ਕੀਤਾ ਹੈ, ਲੋਕਾਂ ਨੂੰ ਆਨਲਾਇਨ ਢੰਗ ਨਾਲ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉੱਥੇ ਪੂਰੇ ਸੂਬੇ ਵਿਚ ਨੈਸ਼ਨਲ ਹਾਈਵੇ ਅਤੇ ਰੇਲ ਲਾਇਨ ਦਾ ਜਾਲ ਵਿਛਾਇਆ ਹੈ। ਸਿਖਿਆ, ਸਿਹਤ ਸਮੇਤ ਹੋਰ ਖੇਤਰਾਂ ਵਿਚ ਹਰਿਆਣਾ ਸਰਕਾਰ ਨੇ ਬਿਹਤਰ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਵਿਚ 24 ਘੰਟੇ ਬਿਜਲੀ ਦੇਣ ਦਾ ਕੰਮ ਕੀਤਾ। ਪਿਛਲੇ 48 ਸਾਲ ਦੀ ਸਰਕਾਰਾਂ ਨਾਲ ਤੁਲਣਾ ਕਰਨ ਤਾਂ ਇਸ ਸਰਕਾਰ ਦੇ 8 ਸਾਲ ਭਾਰੀ ਪੈਣਗੇ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦੀ ਪ੍ਰਗਤੀ ਵਿਚ ਹਰਿਆਣਾ ਆਪਣਾ ਪੂਰਾ ਯੋਗਦਾਨ ਦਵੇਗਾ।
ਇਸ ਮੌਕੇ ‘ਤੇ ਕੇਂਦਰੀ ਰੇਲ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਅੱਜ ਪਵਿੱਤਰ ਦਿਨ ਹੈ ਜਦੋਂ ਡਬਲ ਇੰਜਨ ਦੀ ਸਰਕਾਰ 8 ਸਾਲ ਪੂਰੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗ੍ਰਹਿ ਮੰਤਰੀ ਨੇ ਹਰਿਆਣਾ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਹੈ। ਇਸ ਨਾਲ ਹਰਿਆਣਾ ਦਾ ਭਵਿੱਖ ਬਦਲੇਗਾ। ਰੇਲ ਕੋਚ ਨਵੀਨੀਕਰਣ ਕਾਰਖਾਨਾ ਨਾਲ ਬਹੁਤ ਵੱਡਾ ਇਕੋਸਿਸਟਮ ਤਿਆਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰ ਦੇ ਸਮੇਂ ਵਿਚ ਹਰਿਆਣਾ ਵਿਚ ਰੇਲ ਦੇ ਵਿਕਾਸ ਲਈ ਮਹਿਜ 315 ਕਰੋੜ ਦੀ ਰਕਮ ਅਲਾਟ ਕੀਤੀ ਜਾਂਦੀ ਸੀ ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕਾਰਜਕਾਲ ਵਿਚ ਇਕ ਹਜਾਰ ਚਾਰ ਸੌ ਕਰੋੜ ਦਾ ਸਾਲਾਨਾ ਅਲਾਟ ਹਰਿਆਣਾ ਵਿਚ ਰੇਲ ਦੇ ਵਿਕਾਸ ਲਈ ਕੀਤਾ ਜਾਂਦਾ ਹੈ। ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਹਰਿਆਣਾ ਵਿਚ ਰੇਲਵੇ ਪ੍ਰੋਜੈਟਕਸ ‘ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਰੇਲਵੇ ਨੇ ਹਰਿਆਣਾ ਦੇ ਸੱਤ ਸਟੇਸ਼ਨਾਂ ਦਾ ਕੰਪਲੀਟ ਰਿਡਿਵੇਲਪਮੈਂਟ ਸੈਂਕਸ਼ਨ ਕੀਤਾ ਹੈ। ਫਰੀਦਾਬਾਦ ਵਿਚ 262 ਕਰੋੜ ਦੀ ਲਾਗਤ ਨਾਲ ਵਲਡ ਕਲਾਸ ਰੇਲਵੇ ਸਟੇਸ਼ਨ ਦਾ ਟੈਂਡਰ ਫਾਇਨਲ ਹੋ ਗਿਆ ਹੈ, ਇਸੀ ਤਰ੍ਹਾ ਨਾਲ ਗੁਰੂਗ੍ਰਾਮ, ਚੰਡੀਗੜ੍ਹ, ਅੰਬਾਲਾ ਕੈਂਟ, ਕਰਨਾਲ, ਕੁਰੂਕਸ਼ੇਤਰ ਅਤੇ ਪਾਣੀਪਤ ਵਿਚ ਵਲਡ ਕਲਾਸ ਰੇਲਵੇ ਸਟੇਸ਼ਨ ਬਨਾਉਣ ਦੇ ਮਾਸਟਰ ਪਲਾਨ ਦੀ ਤਿਆਰੀ ਹੈ।ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਕਿ੍ਰਸ਼ਣ ਪਾਲ ਗੁਰਜਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ-ਉਬੇ ਸੁਸਾਸ਼ਨ ਅਤੇ ਵਿਕਾਸ ਹੈ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥ ਵਿਚ ਦੇਸ਼ ਦਾ ਸਨਮਾਨ ਵੀ ਸੁਰੱਖਿਅਤ ਹੈ, ਦੇਸ਼ ਦਾ ਖਜਾਨਾ ਸੁਰੱਖਿਅਤ ਹੈ ਅਤੇ ਦੇਸ਼ ਦੀ ਸੀਮਾਵਾਂ ਵੀ ਸੁਰੱਖਿਅਤ ਹੈ।ਹਰਿਆਣਾ ਬੀਜੇਪੀ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਸ੍ਰੀ ਅਮਿਤ ਸ਼ਾਹ ਦਾ ਹਰਿਆਣਾ ਆਉਣ ‘ਤੇ ਸਵਾਗਤ ਕਰਦੇ ਹੋਏ ਕਿਹਾ ਕਿ ਮਨੋਹਰ ਟੀਮ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਸ਼ੀਰਵਾਦ ਨਾਲ ਹਰਿਆਣਾ ਵਿਚ ਵਿਕਾਸ ਦੀ ਨਵੀਂ ਇਬਾਰਤ ਲਿਖ ਦਿੱਤੀ ਹੈ। ਸ੍ਰੀ ਧਨਖੜ ਨੇ ਹਰਿਆਣਾ ਨੂੰ ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਸ੍ਰੀ ਅਮਿਤ ਸ਼ਾਹ ਅਤੇ ਸ੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਪ੍ਰਗਟਾਇਆ।ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਰਿਹਾ ਹੈ ਕਿ ਕੇਂਦਰ ਅਤੇ ਸੂਬੇ ਦੀ ਯੋਜਨਾਵਾਂ ਦਾ ਲਾਭ ਆਖੀਰੀ ਛੋਰ ‘ਤੇ ਬੈਠੇ ਵਿਅਕਤੀ ਤਕ ਮਿਲੇ। ਉਨ੍ਹਾਂ ਨੇ ਸ੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 5618 ਕਰੋੜ ਰੁਪਏ ਲਾਗਤ ਦੀ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਪਰਿਯੋਜਨਾ ਹਰਿਆਣਾ ਦੀ ਉਦਯੋਗਿਕਰਣ ਦੀ ਤਸਵੀਰ ਅਤੇ ਤਕਦੀਰ ਬਦਲਣ ਦਾ ਕੰਮ ਕਰੇਗੀ। ਇਸ ਮੌਕੇ ‘ਤੇ ਬੀਜੇਪੀ ਹਰਿਆਣਾ ਪ੍ਰਭਾਰੀ ਸ੍ਰੀ ਬਿਪਲਬ ਦੇਵ, ਸਾਂਸਦ ਵਿਧਾਇਕ ਕੇਂਦਰ ਅਤੇ ਸੂਬਾ ਸਰਕਾਰ ਦੇ ਕਈ ਸੀਨੀਆ ਅਧਿਕਾਰੀ ਮੌਜੂਦ ਰਹੇ।

ਅਪਰਾਧਿਕ ਘਟਨਾਵਾਂ ‘ਤੇ ਰੋਕ ਲਈ ਨਵੀਨਤਮ ਤਕਨੀਕਾਂ ਦਾ ਇਸਤੇਮਾਲ ਜਰੂਰੀ – ਮੁੱਖ ਮੰਤਰੀ

0

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੂਰਜਕੁੰਡ ਵਿਚ ਪ੍ਰਬੰਧਿਤ ਦੋ ਦਿਨਾਂ ਦਾ ਚਿੰਤਨ ਸ਼ਿਵਿਰ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਸਵਾਗਤ
ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਿਵਿਰ ਦੇ ਪਹਿਲੇ ਦਿਨ ਕੌਮੀ ਸੁਰੱਖਿਆ ਵਿਚ ਨਵੀਨਤਮ ਤਕਨੀਕਾਂ, ਫੋਰੇਂਸਿਕ ਸਾਇੰਸ ਤੇ ਆਰਟੀਫਿਸ਼ਯਲ ਇੰਟੈਲੀਜੈਂਸ ਨੂੰ ਲੈ ਕੇ ਰਾਜ ਦੀ ਭੁਮਿਕਾ ‘ਤੇ ਰੱਖੇ ਵਿਚਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਪਰਾਧਿਕ ਘਟਨਾਵਾਂ ‘ਤੇ ਰੋਕ ਦੇ ਲਈ ਵਿਗਿਆਨਕ ਦਿ੍ਰਸ਼ਟੀਕੋਣ ਅਪਨਾਉਣ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਫੇਸ ਤੇ ਬਾਇਓਮੈਟਿ੍ਰਕ ਰਿਕੋਗਨਿਸ਼ਨ ਦੇ ਨਾਲ-ਨਾਲ ਹੁਣ ਵੋਇਸ ਰਿਕੋਗਨਿਸ਼ਨ ‘ਤੇ ਵੀ ਕੰਮ ਕਰਨਾ ਚਾਹੀਦਾ ਹੈ। ਗੁਜਰਾਤ ਵਿਚ ਖੁੱਲੀ ਫੋਰੇਂਸਿਕ ਯੂਨੀਵਰਸਿਟੀ ਦਾ ਵਿਸਤਾਰ ਹਰਿਆਣਾ ਸਮੇਤ ਹੋਰ ਸੂਬਿਆਂ ਵਿਚ ਵੀ ਹੋਣਾ ਚਾਹੀਦਾ ਤਾਂ ਜੋ ਦੋਸ਼ੀਆਂ ਦੀ ਗਿਰਫਤਾਰੀ ਤੇ ਉਨ੍ਹਾਂ ਨੂੰ ਸਜਾ ਦਿਵਾਉਣ ਦੇ ਕਾਰਜ ਵਿਚ ਆਸਾਨੀ ਹੋਵੇ। ਉਨ੍ਹਾਂ ਨੇ ਇਹ ਗਲ ਵੀਰਵਾਰ ਨੂੰ ਸੂਰਜਕੁੰਡ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸ਼ੁਰੂ ਦੋ ਦਿਨਾਂ ਦੀ ਚਿੰਤਨ ਸ਼ਿਵਿਰ ਦੇ ਪਹਿਲੇ ਦਿਨ ਆਪਣੇ ਸੰਬੋਧਨ ਵਿਚ ਕਹੀ।ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਸੂਰਜਕੁੰਡ ਪਹੁੰਚਣ ‘ਤੇ ਮੇਜਬਾਨ ਸੂਬੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਵਾਗਤ ਕਰਦੇ ਹੋਏ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਵੱਧਦੇ ਇਸਤੇਮਾਲ ਨਾਲ ਕਾਨੂੰਨ ਵਿਵਸਥਾ ਦੇ ਸਾਹਮਣੇ ਆਉਣ ਵਾਲੀਆਂ ਚਨੌਤੀਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦਾ ਇਹ ਇਕ ਸ਼ਲਾਘਾਯੋਗ ਯਤਨ ਹੈ। ਕੇਂਦਰ ਅਤੇ ਸੂਬਾ ਆਪਸ ਵਿਚ ਬੈਠਕੇ ਦੋ ਦਿਨ ਤਕ ਇੱਥੇ ਕਾਨੂੰਨ ਵਿਵਸਥਾ ਬਣਾਏ ਰੱਖਣ ਤੇ ਅਪਰਾਧਿਕ ਘਟਨਾਵਾਂ ‘ਤੇ ਕੰਟਰੋਲ ਨੁੰ ਲੈ ਕੇ ਆਪਸੀ ਸੰਵਾਦ ਕਰਣਗੇ। ਉਨ੍ਹਾਂ ਨੇ ਦੋ ਦਿਲਾਂ ਦੇ ਚਿੰਤਨ ਸ਼ਿਵਿਰ ਵਿਚ ਵੱਖ-ਵੱਖ ਰਾਜਾਂ ਦੇ ਰਾਜਪਾਲ, ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਡੇਲੀਗੇਟਸ ਦਾ ਵੀ ਸਵਾਗਤ ਕੀਤਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮੇਂ ਦੇ ਨਾਲ ਤਕਨੀਕ ਦੇ ਵੱਧਦੇ ਇਸਤੇਮਾਲ ਨਾਲ ਅਪਰਾਧੀ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨਵੇਂ-ਨਵੇਂ ਢੰਗ ਅਪਨਾਉਣ ਲੱਗੇ ਹਨ। ਹਰਿਆਣਾ ਸਰਕਾਰ ਨੇ ਵੀ ਸੂਬੇ ਦੀ ਪੁਲਿਸ ਨੂੰ ਤਕਨੀਕੀ ਰੂਪ ਨਾਲ ਸਮਰੱਥ ਬਨਾਉਣ ਦੇ ਕੰਮ ਕੀਤੇ ਹਨ। ਕਈ ਵਾਰ ਅਜਿਹਾ ਦੇਖਣ ਨੂੰ ਵੀ ਮਿਲਿਆ ਕਿ ਦੋਸ਼ੀਆਂ ਨੇ ਫਰਜੀ ਦਸਤਾਵੇਜ ਤਿਆਰ ਕਰਾ ਕੇ ਦੂਜੇ ਨਾਂਅ ਨਾਲ ਪਾਸਪੋਰਟ ਵੀ ਤਿਆਰ ਕਰਵਾ ਲਏ ਪਰ ਪੁਲਿਸ ਨੇ ਅੱਗੇ ਵੱਧ ਕੇ ਅਜਿਹੇ 250 ਲੋਕਾਂ ਨੂੰ ਚੋਣ ਕੀਤਾ। ਜਿਨ੍ਹਾਂ ਵਿੱਚੋਂ 126 ਨੂੰ ਗਿਰਫਤਾਰ ਵੀ ਕੀਤਾਗਿਆ ਅਤੇ ਬਾਕੀ ਮਾਮਲਿਆਂ ਨੇ ਤੇਜੀ ਨਾਲ ਜਾਂਚ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧਿਕ ਘਟਨਾਵਾਂ ‘ਤੇ ਰੋਕ ਤੇ ਦੋਸ਼ੀਆਂ ਦੀ ਫੜਨ ਲਹੀ ਹਰਿਆਣਾ ਸਮੇਤ ਦੇਸ਼ ਦੇ ਸੂਬਿਆਂ ਨੂੰ ਆਪਸ ਵਿਚ ਇਕ ਸਾਂਝੀ ਸਹਿਮਤੀ ਪੱਤਰ (ਐਮਓਯੂ) ‘ਤੇ ਕੰਮ ਕਰਨ ਦਾ ਵੀ ਸੁਝਾਅ ਦਿੱਤਾ। ਜਿਸ ਨਾਲ ਵੱਖ-ਵੱਖ ਅਪਰਾਧਾਂ ਵਿਚ ਸ਼ਾਮਿਲ ਲੋਕਾਂ ਦੀ ਗਤੀਵਿਧੀਆਂ ਤੇ ਹੋਰ ਮਹਤੱਵਪੂਰਣ ਸੂਚਨਾਵਾਂ ਦਾ ਡੇਟਾ ਸ਼ੇਅਰ ਹੋਵੇ। ਜਿਸ ਨਾਲ ਦੋਸ਼ੀਆਂ ਨੁੰ ਗਿਰਫਤਾਰ ਕਰਨ ਤੇ ਸਜਾ ਦਿਵਾਉਣ ਵਿਚ ਆਸਾਨੀ ਹੋਵੇ। ਉਨ੍ਹਾਂ ਨੇ ਕੌਮੀ ਸੁਰੱਖਿਆ ਵਿਚ ਸੂਬਿਆਂ ਦੀ ਭੂਮਿਕਾ ਨੂੰ ਲੈ ਕੇ ਨਵੀਨਤਮ ਤਕਨੀਕਾਂ, ਫੋਰੇਂਸਿਕ ਸਾਇੰਸ ਤੇ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਲੈ ਕੇ ਮਹਤੱਵਪੂਰਣ ਸੁਝਾਅ ਦਿੱਤੇ।

Our Visitor

1906528