ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਹਿਬਲ ਕਲਾਂ ਤੇ ਕੋਟਕਪੁਰਾ ਵਿਚ ਪੁਲਿਸ ਫਾਇਰਿੰਗ ਦੇ ਸੰਵੇਦਨਸ਼ੀਲ ਮਾਮਲਿਆਂ ’ਤੇ ਰਾਜਨੀਤੀ ਖੇਡ ਰਹੀ ਹੈ ਅਤੇ ਇਸਨੂੰ ਦੋਸ਼ੀਆਂ ਨੂੰ ਫੜਨ ਅਤੇ ਸਜ਼ਾਵਾਂ ਦੇਣ ਵਿਚ ਕੋਈ ਦਿਲਚਸਪੀ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਇਸਦੇ ਆਗੂ ਫਾਇਰਿੰਗ ਕੇਸਾਂ ਦੀ ਜਾਂਚ ਕਰ ਰਹੀਆਂ ਵਿਸ਼ੇਸ਼ ਜਾਂਚ ਟੀਮ ਯਾਨੀ ਐਸ ਆਈ ਟੀਜ਼ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪ ਸਰਕਾਰ ਸੌੜੇ ਸਿਆਸੀ ਹਿੱਤਾਂ ਖਿਲਾਫ ਇਹਨਾਂ ਮਾਮਲਿਆਂ ’ਤੇ ਰਾਜਨੀਤੀ ਖੇਡ ਰਹੀ ਹੈ।ਇਥੇ ਬਹਿਬਲ ਕਲਾਂ ਕੇਸ ਦੀ ਜਾਂਚ ਕਰ ਰਹੀ ਐਸ ਆਈ ਅੱਗੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਚਾਹੁੰਦੇ ਹਨ ਕਿ ਇਹਨਾਂ ਕੇਸਾਂ ਦੇ ਸਾਰੇ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਸਜ਼ਾਵਾਂ ਮਿਲਣ ਪਰ ਆਪ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਰਾਹ ’ਤੇ ਚਲ ਰਹੀ ਹੈ ਤੇ ਜਾਂਚ ਦਾ ਸਿਆਸੀਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਹਾਈ ਕੋਰਟ ਨੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੇਵਾ ਮੁਕਤੀ ਤੋਂ ਬਾਅਦ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਵਾਸਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਲਈ ਸਖ਼ਤ ਝਾੜ ਪਾਈ ਸੀ। ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪ ਸਰਕਾਰ ਨੇ ਇਹਨਾਂ ਕੇਸਾਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਵਾਸਤੇ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ। ਮੀਡੀਆ ਦ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਐਸ ਆਈ ਟੀ ਨੇ ਜਿਹੜੇ ਮੈਨੂੰ ਸਵਾਲ ਪੁੱਛੇ ਉਹਨਾਂ ਦੇ ਜਵਾਬ ਸਰਕਾਰ ਪਹਿਲਾਂ ਹੀ ਜਾਣਦੀ ਹੈ। ਇਹਨਾਂ ਦੇ ਜਵਾਬ ਸਰਕਾਰ ਕੋਲ ਹਨ ਪਰ ਇਸਦੇ ਬਾਵਜੂਦ ਉਹ ਅਕਾਲੀ ਦਲ ਅਤੇ ਇਸਦੇ ਆਗੂਆਂ ਨੂੰ ਬਦਨਾਮ ਕਰਨ ਵਾਸਤੇ ਇਹ ਕਾਰਵਾਈ ਕਰ ਰਹੀ ਹੈ।
ਆਪ ਸਰਕਾਰ ਬਹਿਬਲ ਕਲਾਂ ਤੇ ਕੋਟਕਪੁਰਾ ਫਾਇਰਿੰਗ ਕੇਸ ਵਿਚ ਰਾਜਨੀਤੀ ਖੇਡ ਰਹੀ ਹੈ : ਸੁਖਬੀਰ ਸਿੰਘ ਬਾਦਲ
ਫਸਲ ਵਿਵਿਧੀਕਰਣ ਦੇ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਮਨਾਇਆ ਮੱਕਾ ਦਿਵਸ
ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਕਰੇਗਾ ਸਹਿਯੋਗ
ਕਿਸਾਨ, ਗਾਂਸ਼ਾਲਾਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮਿਲ ਕੇ ਕਰਣਗੇ ਕੰਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਸਤੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਹੈ ਕਿ ਫਸਲ ਚੱਕਰ ਵਿਚ ਬਦਲਾਅ ਜਲ ਸਰੰਖਣ ਲਈ ਰੋਜਾਨਾ ਸਮੇ. ਦੀ ਜਰੂਰਤ ਬਣਦਾ ਜਾ ਰਿਹਾ ਹੈ। ਘੱਟ ਪਾਣੀ ਤੋਂ ਪੱਕਣ ਵਾਲੀਆਂ ਫਸਲਾਂ ‘ਤੇ ਖੇਤੀਬਾੜੀ ਵਿਗਿਆਨਕ ਖੋਜ ਕਰ ਰਹੇ ਹਨ। ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਫਸਲ ਵਿਵਿਧੀਕਰਣ ਦੇ ਵੱਲ ਜਾਣਾ ਹੋਵੇਗਾ। ਸੂਬੇ ਵਿਚ ਮੱਕਾ ਦੇ ਅਧੀਨ ਖੇਤਰ ਨੂੰ ਵਧਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਸ੍ਰੀ ਦਲਾਲ ਅੱਜ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਲੁਧਿਆਨਾ ਸਥਿਤ ਭਾਰਤੀ ਮੱਕਾ ਖੋਜ ਸੰਸਥਾਨ ਦੇ ਵਿਗਿਆਨਕਾਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਹਾਨਿਦੇਸ਼ਕ ਡਾ. ਹਰਦੀਪ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿਚ ਖੇਤੀਬਾੜੀ ਮੰਤਰੀ ਨੂੰ ਜਾਣੁੰ ਕਰਵਾਇਆਗਿਆ ਕਿ ਹਰਿਆਣਾ ਵਿਚ ਮੱਕਾ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਖੋਜ ਕੇਂਦਰ ਕੰਮ ਕਰ ਰਿਹਾ ਹੈ। ਪਾਇਲਟ ਪ੍ਰੋਜੈਕਟ ਦੇ ਆਧਾਰ ‘ਤੇ 500 ਏਕੜ ਵਿਚ ਪ੍ਰਦਰਸ਼ਨ ਖੇਤੀ ਫਾਰਮ ਦੀ ਯੋਜਨਾ ਤਿਆਰ ਕੀਤੀ ਗਈ ਹੈ। ਕਿਸਾਨਾਂ ਦਾ ਰੁਝਾਨ ਮੱਕਾ ਵੱਲ ਵਧੇ ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕਿਸਾਨ ਉਤਪਾਦਨ ਸਮੂਹ ਰਾਹੀਂ ਉਦਯੋਗ ਨਾਲ ਜੋੜਿਆ ਜਾ ਰਿਹਾ ਹੈ। ਇਸੀ ਲੜੀ ਵਿਚ ਅਸੀਂ ਅੰਬਾਲਾ ਜਾਂ ਕਰਨਾਲ ਵਿਚ ਸਤੰਬਰ ਮਹੀਨੇ ਦੇ ਤੀਜੇ ਹਫਤੇ ਵਿਚ ਮੱਕਾ ਦਿਵਸ ਵੀ ਮਨਾ ਰਹੇ ਹਨ। ਸ੍ਰੀ ਦਲਾਲ ਨੂੰ ਮੱਕਾ ਦਿਵਸ ਦੇ ਮੌਕੇ ‘ਤੇ ਮੁੱਖ ਮਹਿਮਾਨ ਵਜੋ ਪ੍ਰੋਗ੍ਰਾਮ ਵਿਚ ਆਉਣ ਦਾ ਸੱਦਾ ਵੀ ਦਿੱਤਾ ਗਿਆ। ਸ੍ਰੀ ਦਲਾਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮੱਕਾ ਨੀਤੀ ਦਾ ਪ੍ਰਾਰੂਪ ਤਿਆਰ ਕਰਨ। ਇਸ ਦੇ ਲਈ ਭਾਰਤੀ ਮੱਕਾ ਖੋਜ ਸੰਸਥਾਨ ਲੁਧਿਆਨਾ ਦੇ ਅਧਿਕਾਰੀਆਂ ਦੇ ਨਾਲ ਵੀ ਸਲਾਹ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖਰੀਫ ਮੱਕਾ ਦੇ ਵੱਲ ਜਾਣਾ ਚਾਹੀਦਾ ਹੈ ਕਿਉਂਕਿ ਗਾਂਸ਼ਾਲਾਵਾਂ ਵਿਚ ਗਾਂਵੰਸ਼ ਦੇ ਲਹੀ ਚਾਰੇ ਦੀ ਜਰੂਰਤ ਰਹਿੰਦੀ ਹੈ ਇਸ ਲਈ ਕਿਸਾਨ, ਗਾਂਸ਼ਾਲਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਿਲ ਕੇ ਕੰਮ ਕਰਨ। ਗਾਂਸ਼ਾਲਾਵਾਂ ਦੀ ਜਮੀਨ ‘ਤੇ ਚਾਰ ਲਈ ਮੱਕਾ ਦੀ ਖੇਤੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਘੱਟ ਤੋਂ ਘੱਟ 10 ਗਾਂਸ਼ਾਲਾਵਾਂ ਨੂੰ ਚੋਣ ਕੀਤਾ ਜਾਵੇ। ਡਾ. ਹਰਦੀਪ ਕੁਮਾਰ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਊਹ ਜਲਦੀ ਹੀ ਪੰਜਾਬ ਦਾ ਦੌਰਾ ਕਰਣਗੇ ਅਤੇ ਪਰਿਸ਼ਦ ਵੱਲੋਂ ਤਿਆਰ ਕੀਤੇ ਗਏ ਸਾਇਲੋਜ ਦਾ ਅਵਲੋਕਨ ਕਰਣਗੇ।
ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਭਾਰਤੀ ਮੱਕਾ ਖੋਜ ਸੰਸਥਾਨ ਦੇ ਵਿਗਿਆਨਕਾਂ ਨੂੰ ਜਾਣਕਾਰੀ ਦਿੱਤੀ ਕਿ ਹਰਿਆਣਾ ਦੇ ਮੁੱਖ ਮੰਤਰੀ ਜਲ ਸਰੰਖਣ ਨੂੰ ਪ੍ਰੋਤਸਾਹਨ ਦੇਣ ਲਈ ਪਹਿਲਾਂ ਤੋਂ ਹੀ ਸੁਚੇਤ ਹਨ ਅਤੇ ਉਨ੍ਹਾਂ ਨੇ ਮੇਰਾ ਪਾਣੀ, ਮੇਰੀ ਵਿਰਾਸਤ ਨਾਂਅ ਦੀ ਇਕ ਅਨੋਖੀ ਯੋਜਨਾ ਲਾਗੂ ਕੀਤੀ ਹੈ ਜਿਸ ਦੇ ਤਹਿਤ ਝੋਨਾ ਦੀ ਫਸਲਾ ਦੇ ਸਥਾਨ ‘ਤੇ ਹੋਰ ਵੈਕਲਪਿਕ ਫਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ 7 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਪ੍ਰੋਤਸਾਹਨ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬਾਜਰਾ ਬਹੁਲਤਾ ਜਿਲ੍ਹਿਆਂ ਨਾਂਅ ਨੂੰਹ, ਰਿਵਾੜੀ, ਮਹੇਂਦਰਗੜ੍ਹ, ਚਰਖੀ ਦਾਦਰੀ, ਭਿਵਾਨੀ ਵਿਚ ਵੀ ਮੱਕਾ ਦੀ ਫਸਲ ਦੇ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਪਰਿਸ਼ਦ ਕਾਰਜ ਕਰਨ। ਸਰਕਾਰ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਗਲ ਦੀ ਜਾਣਕਾਰੀ ਦਿੱਤੀ ਗਈ ਕਿ ਪਰਿਸ਼ਦ ਨੇ ਪੰਜਾਬ ਵਿਚ ਮੱਕਾ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਕਈ ਸਾਇਲੋ ਪਲਾਂਟ ਬਣਾਏ ਹਨ ਜਿੱਥੋਂ ਪਸ਼ੂ ਚਾਰਾ ਪੈਕ ਕਰ ਦੂਜੇ ਸੂਬਿਆਂ ਵਿਚ ਭੇਜਿਆ ਜਾਂਦਾ ਹੈ। ਪਰਿਸ਼ਦ ਹਰਿਆਣਾ ਵਿਚ ਵੀ ਸਾਇਲੋ ‘ਤੇ ਕੰਮ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ ਜਿਸ ਦੀ ਪੇਸ਼ਗੀ ਜੇਪੀ ਦਲਾਲ ਦੇ ਸਾਹਮਣੇ ਦਿੱਤੀ ਗਈ।
ਮੀਟਿੰਗ ਵਿਚ ਇਸ ਗਲ ਦੀ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਵਿਚ ਮੱਕਾ ਦੀ ਖੇਤੀ ਵਾਲੇ ਜਿਲ੍ਹਿਆਂ ਵਿਚ ਸੋਨੀਪਤ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਿਲ ਹਨ। ਹਾਲਾਂਕਿ ਸਿਰਸਾ, ਭਿਵਾਨੀ, ਪਾਣੀਪਤ, ਰੋਹਤਕ, ਕਰਨਾਲ ਤੇ ਚਰਖੀ ਦਾਦਰੀ ਦੇ ਕੁੱਝ ਖੇਤਰਾਂ ਵਿਚ ਵੀ ਮੱਕਾ ਦੀ ਖੇਤੀ ਕੀਤੀ ਜਾਂਦੀ ਹੈ। ਖਰੀਫ ਸੀਜਨ 2022-23 ਲਈ ਲਗਭਗ 20,000 ਏਕੜ ਖੇਤਰ ਮੱਕਾ ਦੀ ਖੇਤੀ ਦੇ ਅਧੀਨ ਆਉਣ ਦਾ ਟੀਚਾ ਰੱਖਿਆ ਗਿਆ ਹੈ। ਔਸਤਨ ਉਤਪਾਦਨ 12 ਤੋਂ 13 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ ਅਤੇ 25,000 ਮੀਟਿ੍ਰਕ ਟਨ ਮੱਕਾ ਦੇ ਉਤਪਾਦਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਭਾਰਤ ਵਿਚ ਮੱਕਾ ਦੀ ਵਰਤੋ ਬੇਬੀ ਕਾਰਨ, ਸਵੀਟ ਕਾਰਨ ਤੇ ਹੋਰ ਭੋਜਨ ਵਜੋ ਕੀਤੀ ਜਾਂਦੀ ਹੈ। ਪਸ਼ੂ ਭੋਜਨ ਵਿਚ ਵੀ ਮੱਕਾ ਦੀ ਵਰਤੋ ਹੁੰਦੀ ਹੈ। ਸਟਾਰਚ ਉਦਯੋਗ ਵਿਚ ਵੀ ਇਸਦੀ ਵਰਤੋ ਕੀਤੀ ਜਾਂਦੀ ਹੈ। ਸੋਨੀਪਤ ਜਿਲ੍ਹੇ ਦਾ ਮਨੋਲੀ ਪਿੰਡ ਤਾ ਬੇਬੀ ਕਾਰਨ ਅਤੇ ਸਵੀਟ ਕਾਰਨ ਦੀ ਖੇਤੀ ਲਈ ਜਾਣਿਆ ਜਾਂਦਾ ਹੈ। ਸਾਲ 2022-23 ਲਈ ਮੱਕਾ ਦਾ ਘੱਟੋ ਘੱਟ ਸਹਾਇਕ ਮੁੱਲ 1962 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੀ ਗਈ ਹੈ। ਹਰਿਆਣਾ ਵਿਚ ਖਰੀਫ ਮੱਕਾ ਦੀ ਬਿਜਾਈ ਆਮਤੌਰ ‘ਤੇ 15 ਜੂਨ ਤੋਂ 20 ਜੁਲਾਈ ਦੇ ਵਿਚ ਹੁੰਦੀ ਹੈ ਅਤੇ ਕਟਾਈ ਦਾ ਸਮੇਂ 10 ਸਤੰਬਰ ਤੋਂ 31 ਅਕਤੂਬਰ ਤਕ ਰਹਿੰਦਾ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਅਧਿਆਪਕ ਦਿਵਸ ਮੌਕੇ ਵਿਸੇਸ ਪ੍ਰੋਗਰਾਮ ਕਰਵਾਇਆ
ਇਸ ਪ੍ਰੋਗਰਾਮ ਦੌਰਾਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 5 ਸਤੰਬਰ: ਦੇਸ ਦੇ ਭਵਿੱਖ ਦੇ ਨਿਰਮਾਣ ਅਤੇ ਐਨਈਪੀ-2020 ਨੂੰ ਅੱਗੇ ਲਿਜਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਸਲਾਘਾ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂਪੀ) ਵਿਖੇ 5 ਤੋਂ 9 ਸਤੰਬਰ ਤੱਕ ਸਿੱਖਿਆ ਪਰਵ ਸਮਾਗਮ ਮਨਾਇਆ ਜਾ ਰਿਹਾ ਹੈ।ਇਸ ਸਮਾਗਮ ਦੀ ਸੁਰੂਆਤ ਅਧਿਆਪਕ ਦਿਵਸ ਦੇ ਮੌਕੇ ਤੇ ਆਯੋਜਿਤ ਵਿਸੇਸ ਪ੍ਰੋਗਰਾਮ ਨਾਲ ਹੋਈ। ਇਸ ਵਿਸੇਸ ਪ੍ਰੋਗਰਾਮ ਦੌਰਾਨ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਦੇ ਸਾਰੇ ਫੈਕਲਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਵੀ ਦਿੱਤਾ ਗਿਆ। ਪ੍ਰੋਗਰਾਮ ਵਿੱਚ ਵਿਸੇਸ ਲੈਕਚਰ ਸੈਸਨ ਅਤੇ ਐਨਈਪੀ-2020 ਬਾਰੇ ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ ਸੀ।ਆਪਣੇ ਪ੍ਰਧਾਨਗੀ ਭਾਸਣ ਵਿੱਚ ਪ੍ਰੋ. ਤਿਵਾਰੀ ਨੇ “ਰੀਇਮਾਜਿਨਿੰਗ ਹਾਇਰ ਐਜੂਕੇਸ਼ਨ (ਉੱਚ ਸਿੱਖਿਆ ਬਾਰੇ ਮੁੜ ਵਿਚਾਰ)“ ਵਿਸੇ ‘ਤੇ ਵਿਸੇਸ ਲੈਕਚਰ ਦਿੱਤਾ। ਉਨ੍ਹਾਂਨੇ ਕਲਾਸ ਵਿੱਚ ਸਿੱਖਣ ਦੀ ਪ੍ਰਕਿਰਿਆ ਨੂੰ ਸਰਗਰਮ ਅਤੇ ਆਨੰਦਦਾਇਕ ਬਣਾਉਣ ਲਈ ਆਈਸੀਟੀ-ਅਧਾਰਤ ਫਲਿਪਡ ਕਲਾਸ ਮਾਡਲ ਸਮੇਤ ਅਨੁਭਵ ਅਧਾਰਤ ਸਿਖਲਾਈ ਨੂੰ ਅਪਣਾ ਕੇ ਨਤੀਜਾ ਅਤੇ ਹੁਨਰ-ਅਧਾਰਤ ਸਿਖਲਾਈ ਪ੍ਰਦਾਨ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਦਰਜਾਬੰਦੀ ਵਿੱਚ ਤਦ ਹੀ ਸੁਧਾਰ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਉਦਯੋਗਿਕ ਕ੍ਰਾਂਤੀ 4.0 ਅਤੇ ਐਸਡੀਜੀ-4 ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ 4.0 ਦੇ ਉਦੇਸਾਂ ਨਾਲ ਇਕਸਾਰ ਕਰਾਂਗੇ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਸਥਿਤੀ ਵਿੱਚ ਅਧਿਆਪਕਾਂ ਨੂੰ ਆਪਣੀਆਂ ਭੂਮਿਕਾਵਾਂ ਦੀ ਮੁੜ ਕਲਪਨਾ ਕਰਨ, ਆਪਣੇ ਆਪ ਨੂੰ ਮੁੜ ਖੋਜਣ ਅਤੇ ਪ੍ਰਾਚੀਨ ਭਾਰਤੀ ਗੁਰੂ ਪਰੰਪਰਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਇਸ ਤੋਂ ਬਾਅਦ ਡਾ. ਐਸ. ਪਾਨੀ ਨੇ ਉਚੇਰੀ ਸਿੱਖਿਆ ਵਿੱਚ ਇਨੋਵੇਟਿਵ ਟੀਚਿੰਗ ਮਾਡਲ ਬਾਰੇ ਲੈਕਚਰ ਦਿੰਦੇ ਹੋਏ ਕਿਹਾ ਕਿ ਇੱਕ ਅਧਿਆਪਕ ਨੂੰ ਵਿਦਿਆਰਥੀਆਂ ਵਿੱਚ ਲੋੜੀਂਦੇ ਹੁਨਰਾਂ ਅਤੇ ਇੱਕ ਸਹਿਯੋਗੀ ਸਿਖਲਾਈ ਦੇ ਮਾਹੌਲ ਨੂੰ ਵਿਕਸਿਤ ਕਰਨ ਲਈ ਟੀਚ-ਬੈਕ ਸੈਸਨ; ਸਥਾਨ-ਅਧਾਰਿਤ ਸਿਖਲਾਈ; ਅਡੈਪਟਿਵ ਲਰਨਿੰਗ ਵਰਗੀਆਂ ਨਵੀਨਤਾਕਾਰੀ ਅਧਿਆਪਨ ਵਿਧੀਆਂ ਦੀ ਵਰਤੋਂ ਕਰਨ ਦੀ ਲੋੜ ਹੈ।ਪ੍ਰੋਗਰਾਮ ਦੇ ਦੂਜੇ ਭਾਗ ਵਿੱਚ “ਭਾਰਤੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਵਿੱਚ ਐਨਈਪੀ-2020 ਦੀ ਭੂਮਿਕਾ“ ਵਿਸੇ ‘ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡੀਨ ਰਿਸਰਚ ਪ੍ਰੋ. ਅੰਜਨਾ ਮੁਨਸੀ, ਪ੍ਰੋ. ਫੇਲਿਕਸ ਬਾਸਟ; ਡਾ. ਸਾਹਿਲਾ ਜਫਰ, ਡਾ. ਜੈਵਲ ਸ.; ਡਾ. ਐੱਸ. ਪਾਨੀ ਅਤੇ ਡਾ. ਸਸਾਂਕ ਕੁਮਾਰ ਨੇ ਪੈਨਲਿਸਟ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜੁਬਲੀ ਪਦਮਨਾਭਨ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ ਦਾ ਸਵਾਗਤੀ ਭਾਸਣ ਦੇ ਨਾਲ ਹੋਈ। ਅੰਤ ਵਿੱਚ ਪ੍ਰੋ. ਸੰਜੀਵ ਕੁਮਾਰ ਨੇ ਸਭ ਦਾ ਰਸਮੀ ਧੰਨਵਾਦ ਕੀਤਾ। ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ.ਬੀ.ਪੀ ਗਰਗ; ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੇ. ਗਰਗ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਡੀਨ ਹਾਜਰ ਸਨ। ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।9 ਸਤੰਬਰ, 2022 ਤੱਕ ਕਰਵਾਏ ਜਾ ਰਹੇ ਇਸ ਸਿੱਖਿਆ ਪਰਵ ਸਮਾਗਮ ਵਿੱਚ ਅਧਿਆਪਕਾਂ ਦੀ ਭੂਮਿਕਾ ਸਬੰਧੀ ਵੱਖ-ਵੱਖ ਵਿਸਿਆਂ ‘ਤੇ ਲੈਕਚਰ; ਵੈਬਿਨਾਰ; ਵਿਦਿਅਕ ਫਿਲਮਾਂ ਦੀ ਸਕ੍ਰੀਨਿੰਗ; ਅਤੇ ਭਾਰਤੀ ਗਿਆਨ ਪ੍ਰਣਾਲੀ ਵਿਚ ਅਧਿਆਪਕਾਂ ਦੇ ਯੋਗਦਾਨ ‘ਤੇ ਪ੍ਰਦਰਸਨੀ ਅਤੇ ਕੁਇਜ ਮੁਕਾਬਲੇ ਸਮੇਤ ਵੱਖ-ਵੱਖ ਗਤੀਵਿਧੀਆਂ ਕਾਰਵਾਈਆਂ ਜਾਣਗੀਆਂ।
ਸੰਸਦ ਮੈਂਬਰ ਰਾਘਵ ਚੱਢਾ ਅਤੇ ਅਨਮੋਲ ਗਗਨ ਮਾਨ ਨੇ ਕਿ੍ਰਕਟਰ ਅਰਸਦੀਪ ਸਿੰਘ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ
ਕਿਹਾ, ਅਰਸਦੀਪ ਪੰਜਾਬ ਦਾ ਮਾਣ ਹੈ, ‘ਆਪ‘ ਸਰਕਾਰ ਵੱਲੋਂ ਖਿਡਾਰੀ ਨੂੰ ਪੂਰਾ ਸਮਰਥਨ ਦੇਣ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 5 ਸਤੰਬਰ: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੋਮਵਾਰ ਸਾਮ ਨੂੰ ਕਿ੍ਰਕਟਰ ਅਰਸਦੀਪ ਸਿੰਘ ਦੇ ਮਾਤਾ-ਪਿਤਾ ਨਾਲ ਉਨ੍ਹਾਂ ਦੀ ਮੋਹਾਲੀ ਸਥਿਤ ਰਿਹਾਇਸ ‘ਤੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ, ਦੋਵਾਂ ‘ਆਪ‘ ਨੇਤਾਵਾਂ ਨੇ ਪ੍ਰਤਿਭਾਸਾਲੀ ਭਾਰਤੀ ਗੇਂਦਬਾਜ ਦੇ ਖਿਲਾਫ ਹੋ ਰਹੀ ਔਨਲਾਈਨ ਟ੍ਰੋਲਿੰਗ ਮਾਮਲੇ ‘ਚ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ‘ ਸਰਕਾਰ ਨੌਜਵਾਨ ਖਿਡਾਰੀ ਦੇ ਨਾਲ ਖੜ੍ਹੀ ਹੈ। ਕੱਲ੍ਹ ਪਾਕਿਸਤਾਨ ਖਿਲਾਫ ਮੈਚ ਦੌਰਾਨ ਤਣਾਅ ਭਰੇ ਮਾਹੌਲ ਵਿੱਚ ਕੈਚ ਛੱਡਣ ‘ਤੇ ਅਰਸਦੀਪ ਦਾ ਬਚਾਅ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਇਹ ਇੱਕ ਗਲਤੀ ਸੀ ਜੋ ਕਿਸੇ ਵੀ ਖਿਡਾਰੀ ਤੋਂ ਹੋ ਸਕਦੀ ਹੈ ਅਤੇ ਲੋਕਾਂ ਨੂੰ ਖਿਡਾਰੀ ’ਤੇ ਵਿਅਕਤੀਗਤ ਤੌਰ ’ਤੇ ਹਮਲਾ ਨਹੀਂ ਕਰਨਾ ਚਾਹੀਦਾ।ਅਰਸਦੀਪ ਦੇ ਪਰਿਵਾਰ ਨੇ ਖੇਡ ਮੰਤਰੀ ਸਮੇਤ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਡਟਵੇਂ ਸਮਰਥਨ ਲਈ ‘ਆਪ‘ ਆਗੂਆਂ ਦਾ ਧੰਨਵਾਦ ਕੀਤਾ।
ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ ਬਣਾਉਣ ਲਈ ਪੂਰੇ ਦੇਸ ਦੀ ਯਾਤਰਾ ਕਰਾਂਗਾ- ਅਰਵਿੰਦ ਕੇਜਰੀਵਾਲ
9510001000 ‘ਤੇ ਮਿਸਡ ਕਾਲ ਦੇ ਕੇ ਤੁਸੀਂ ਮੇਕ ਇੰਡੀਆ ਨੰਬਰ-1 ਮੁਹਿੰਮ ਵਿੱਚ ਸਾਮਲ ਹੋ ਸਕਦੇ ਹੋ – ਅਰਵਿੰਦ ਕੇਜਰੀਵਾਲ
ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ ਬਣਾਉਣ ਲਈ 130 ਕਰੋੜ ਲੋਕਾਂ ਨੂੰ ਇਕੱਠੇ ਹੋ ਕੇ ਇਕ ਪਰਿਵਾਰ ਵਾਂਗ ਕੰਮ ਕਰਨਾ ਹੋਵੇਗਾ – ਅਰਵਿੰਦ ਕੇਜਰੀਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 06 ਸਤੰਬਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇਸ ਦੇ 130 ਕਰੋੜ ਲੋਕਾਂ ਨੂੰ ਨਾਲ ਲੈ ਕੇ ਭਾਰਤ ਨੂੰ ਵਿਸਵ ਦਾ ਨੰਬਰ 1 ਦੇਸ ਬਣਾਉਣਗੇ। ਇਸ ਦੇ ਲਈ ਉਹ ਭਲਕੇ ਹਰਿਆਣਾ ‘ਚ ਆਪਣੇ ਜਨਮ ਸਥਾਨ ਹਿਸਾਰ ਤੋਂ ਮੇਕ ਇੰਡੀਆ ਨੰਬਰ 1 ਮੁਹਿੰਮ ਦੀ ਸੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ ਬਣਾਉਣਾ ਹੈ ਅਤੇ ਹਰ ਦੇਸ ਵਾਸੀ ਨੂੰ ਇਸ ਮੁਹਿੰਮ ਨਾਲ ਜੋੜਨਾ ਹੈ। ਇਸ ਦੇ ਲਈ ਮੈਂ ਦੇਸ ਭਰ ਦੀ ਯਾਤਰਾ ਕਰਾਂਗਾ। ਤੁਸੀਂ 9510001000 ਨੰਬਰ ‘ਤੇ ਮਿਸਡ ਕਾਲ ਦੇ ਕੇ ਇਸ ਮੁਹਿੰਮ ਨਾਲ ਜੁੜ ਸਕਦੇ ਹੋ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਬੱਚਿਆਂ ਨੂੰ ਵਧੀਆ ਅਤੇ ਮੁਫਤ ਸਿੱਖਿਆ ਦੇਣੀ ਹੋਵੇਗੀ ਅਤੇ ਦੇਸ ਭਰ ਦੇ ਸਕੂਲਾਂ ਨੂੰ ਸਾਨਦਾਰ ਬਣਾਉਣਾ ਹੋਵੇਗਾ। ਇਹ ਕੰਮ 75 ਸਾਲ ਪਹਿਲਾਂ ਸੁਰੂ ਹੋ ਜਾਣਾ ਚਾਹੀਦਾ ਸੀ ਪਰ ਚੰਗੀ ਗੱਲ ਇਹ ਹੈ ਕਿ ਇਹ ਹੁਣ ਸੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਦੇਸ ਦੇ 14500 ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਇਆ ਜਾਵੇਗਾ, ਪਰ ਇਸ ਨਾਲ ਕੀ ਹੋਵੇਗਾ? ਦੇਸ ਭਰ ਵਿੱਚ 10.50 ਲੱਖ ਸਰਕਾਰੀ ਸਕੂਲ ਹਨ। ਜੇਕਰ ਅਸੀਂ ਇੱਕ ਸਾਲ ਵਿੱਚ ਸਿਰਫ 14500 ਸਕੂਲਾਂ ਵਿੱਚ ਸੁਧਾਰ ਕਰੀਏ ਤਾਂ 10.50 ਲੱਖ ਸਕੂਲਾਂ ਨੂੰ ਸੁਧਾਰਨ ਵਿੱਚ 70-80 ਸਾਲ ਲੱਗ ਜਾਣਗੇ। ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਸਾਰੀਆਂ ਰਾਜ ਸਰਕਾਰਾਂ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਜਾਵੇ, ਤਾਂ ਜੋ ਅਗਲੇ 5 ਸਾਲਾਂ ਵਿੱਚ ਦੇਸ ਦੇ ਸਾਰੇ 10.50 ਲੱਖ ਸਰਕਾਰੀ ਸਕੂਲਾਂ ਨੂੰ ਇਕੱਠੇ ਆਧੁਨਿਕ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇ।
ਜੇਕਰ ਦੇਸ ਦੇ 130 ਕਰੋੜ ਲੋਕ ਇਕੱਠੇ ਹੋ ਜਾਣ ਤਾਂ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ ਬਣਨ ਤੋਂ ਕੋਈ ਨਹੀਂ ਰੋਕ ਸਕਦਾ : ਅਰਵਿੰਦ ਕੇਜਰੀਵਾਲ
ਅੱਜ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅਸੀਂ ਮੇਕ ਇੰਡੀਆ ਨੰਬਰ ਨਾਮ ਦੀ ਇੱਕ ਮੁਹਿੰਮ ਸੁਰੂ ਕੀਤੀ। ਦੇਸ ਦੇ 130 ਕਰੋੜ ਲੋਕਾਂ ਦਾ ਸੁਪਨਾ ਹੈ ਕਿ ਭਾਰਤ ਦੁਨੀਆ ਦਾ ਨੰਬਰ ਇਕ ਦੇਸ ਬਣ ਜਾਵੇ। ਲੋਕਾਂ ਦਾ ਸਵਾਲ ਹੈ ਕਿ ਸਾਨੂੰ ਆਜਾਦੀ ਮਿਲੇ 75 ਸਾਲ ਬੀਤ ਚੁੱਕੇ ਹਨ, ਫਿਰ ਵੀ ਭਾਰਤ ਪਛੜਿਆ ਕਿਉਂ ਹੈ? ਇਸ ਸਮੇਂ ਦੌਰਾਨ ਕਿੰਨੇ ਦੇਸ ਸਾਡੇ ਤੋਂ ਅੱਗੇ ਨਿਕਲ ਗਏ ਹਨ? ਅੱਜ ਜਦੋਂ ਦੁਨੀਆਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਭਾਰਤ ਇੱਕ ਗਰੀਬ ਅਤੇ ਪਛੜਿਆ ਦੇਸ ਹੈ ਤਾਂ ਬਹੁਤ ਦੁੱਖ ਹੁੰਦਾ ਹੈ। ਦੇਸ ਦੇ 130 ਕਰੋੜ ਲੋਕਾਂ ਦਾ ਇਹ ਸੁਪਨਾ ਹੈ ਕਿ ਭਾਰਤ ਦੁਨੀਆ ਦਾ ਨੰਬਰ ਇਕ, ਵਿਕਸਤ, ਅਮੀਰ, ਸਭ ਤੋਂ ਵਧੀਆ ਅਤੇ ਸਕਤੀਸਾਲੀ ਦੇਸ ਬਣੇ। ਪਿਛਲੇ 75 ਸਾਲਾਂ ਵਿੱਚ ਰਿਵਾਇਤੀ ਲੀਡਰਾਂ ਅਤੇ ਇਹਨਾਂ ਦੀਆਂ ਪਾਰਟੀਆਂ ਕਾਰਨ ਭਾਰਤ ਪਿਛੜ ਗਿਆ ਹੈ। ਜੇਕਰ ਦੇਸ ਨੂੰ ਇਨ੍ਹਾਂ ਦੇ ਭਰੋਸੇ ‘ਤੇ ਛੱਡ ਦਿੱਤਾ ਜਾਵੇ ਤਾਂ ਭਾਰਤ ਅਗਲੇ 75 ਸਾਲਾਂ ਤੱਕ ਵੀ ਪਛੜਿਆ ਦੇਸ਼ ਹੀ ਰਹੇਗਾ। ਹੁਣ 130 ਕਰੋੜ ਲੋਕਾਂ ਨੂੰ ਇਕੱਠੇ ਹੋਣਾ ਪਵੇਗਾ ਅਤੇ 130 ਕਰੋੜ ਲੋਕਾਂ ਨੂੰ ਇੱਕ ਗਠਜੋੜ ਬਣਾਉਣਾ ਪਵੇਗਾ। ਦੇਸ ਦੇ 130 ਕਰੋੜ ਲੋਕਾਂ ਨੂੰ ਇੱਕ ਟੀਮ ਅਤੇ ਇੱਕ ਪਰਿਵਾਰ ਵਾਂਗ ਮਿਲ ਕੇ ਕੰਮ ਕਰਨਾ ਹੋਵੇਗਾ। ਜੇਕਰ ਦੇਸ ਦੇ 130 ਕਰੋੜ ਲੋਕ ਇਕੱਠੇ ਹੋ ਜਾਣ ਤਾਂ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਦੇਸ਼ ਦੇ ਲੋਕਾਂ ਨੂੰ ਇਕੱਠੇ ਇਸ ਮੁਹਿੰਮ ਨਾਲ ਜੋੜਨ ਲਈ ਮੈਂ ਦੇਸ ਭਰ ਦੀ ਯਾਤਰਾ ਕਰਾਂਗਾ। ਮੈਂ ਹਰ ਸੂਬੇ ਵਿੱਚ ਜਾਵਾਂਗਾ। ਲੋਕਾਂ ਨੂੰ ਮਿਲਾਂਗਾ ਅਤੇ ਲੋਕਾਂ ਨੂੰ ਇਸ ਅੰਦੋਲਨ ਨਾਲ ਜੋੜਨ ਦੀ ਕੋਸ?ਿਸ ਕਰਾਂਗਾ। ਕੱਲ੍ਹ ਮੈਂ ਇਸ ਮੁਹਿੰਮ ਦੀ ਸੁਰੂਆਤ ਕਰ ਰਿਹਾ ਹਾਂ।
9510001000 ‘ਤੇ ਮਿਸਡ ਕਾਲ ਦੇ ਕੇ ਤੁਸੀਂ ਮੇਕ ਇੰਡੀਆ ਨੰਬਰ-1 ਮੁਹਿੰਮ ਵਿੱਚ ਸਾਮਲ ਹੋ ਸਕਦੇ ਹੋ- ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਜਨਮ ਸਥਾਨ ਹਰਿਆਣਾ ਤੋਂ ਇਸ ਮੁਹਿੰਮ ਦੀ ਸੁਰੂਆਤ ਕਰਨ ਜਾ ਰਿਹਾ ਹਾਂ। ਮੇਰਾ ਜਨਮ ਹਰਿਆਣਾ ਦੇ ਹਿਸਾਰ ਸਥਿਤ ਸ?ਿਵਾਨੀ ਵਿੱਚ ਹੋਇਆ ਸੀ। ਮੈਂ ਇਸ ਸੁਭ ਅਤੇ ਪਵਿੱਤਰ ਯਾਤਰਾ ਦੀ ਸੁਰੂਆਤ ਹਿਸਾਰ ਤੋਂ ਕਰਨ ਜਾ ਰਿਹਾ ਹਾਂ। ਉਥੋਂ ਮੈਂ ਇਕ-ਇਕ ਕਰਕੇ ਸਾਰੇ ਰਾਜਾਂ ਵਿਚ ਜਾਵਾਂਗਾ ਅਤੇ ਲੋਕਾਂ ਨੂੰ ਜੋੜਾਂਗਾ। ਕੋਈ ਵੀ ਜੋ ਮੇਕ ਇੰਡੀਆ ਨੰਬਰ-1 ਮੁਹਿੰਮ ਵਿੱਚ ਸਾਮਲ ਹੋਣਾ ਚਾਹੁੰਦਾ ਹੈ, ਉਹ ਇਸ ਨੰਬਰ 9510001000 ‘ਤੇ ਮਿਸ ਕਾਲ ਕਰਕੇ ਸਾਡੇ ਨਾਲ ਜੁੜ ਸਕਦਾ ਹੈ।
ਦੇਸ ਆਜਾਦ ਹੁੰਦੇ ਹੀ ਸਭ ਤੋਂ ਪਹਿਲਾਂ ਦੇਸ ਦੇ ਕੋਨੇ-ਕੋਨੇ ‘ਚ ਸਾਨਦਾਰ ਸਰਕਾਰੀ ਸਕੂਲ ਬਣਾਏ ਜਾਣੇ ਚਾਹੀਦੇ ਸਨ- ਅਰਵਿੰਦ ਕੇਜਰੀਵਾਲ
‘ਆਪ‘ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਕਈ ਵਾਰ ਕਿਹਾ ਹੈ ਕਿ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ ਬਣਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਪਰ ਜਰੂਰੀ ਸਰਤ ਇਹ ਹੈ ਕਿ ਜਦੋਂ ਤੱਕ ਸਾਡੇ ਦੇਸ ਦਾ ਹਰ ਬੱਚਾ ਉੱਤਮ, ਆਲੀਸਾਨ ਅਤੇ ਪਹਿਲੇ ਦਰਜੇ ਦੀ ਸਿੱਖਿਆ ਪ੍ਰਾਪਤ ਨਹੀਂ ਕਰੇਗਾ, ਜਿਸ ਤਰ੍ਹਾਂ ਅਮੀਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ, ਉਸੇ ਤਰ੍ਹਾਂ ਦੀ ਸਿੱਖਿਆ ਇਸ ਦੇਸ ਦੇ ਹਰ ਬੱਚੇ ਨੂੰ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਉਹ ਗਰੀਬ ਪਰਿਵਾਰ ਦਾ ਹੋਵੇ ਜਾਂ ਮੱਧ ਵਰਗ, ਉਸ ਨੂੰ ਵਧੀਆ ਅਤੇ ਮੁਫਤ ਸਿੱਖਿਆ ਨਹੀਂ ਮਿਲੇਗੀ, ਉਦੋਂ ਤੱਕ ਦੇਸ ਤਰੱਕੀ ਨਹੀਂ ਕਰੇਗਾ। ਸਾਡਾ ਦੇਸ 1947 ਵਿੱਚ ਆਜਾਦ ਹੋਇਆ। ਉਸ ਤੋਂ ਬਾਅਦ ਅਸੀਂ ਕਈ ਖੇਤਰਾਂ ਵਿੱਚ ਤਰੱਕੀ ਕੀਤੀ। ਪਰ ਫਿਰ ਇੱਕ ਵੱਡੀ ਕਮੀ ਰਹਿ ਗਈ। ਦੇਸ ਆਜਾਦ ਹੁੰਦਿਆਂ ਹੀ ਸਭ ਤੋਂ ਪਹਿਲਾਂ ਸਾਨੂੰ ਪਿੰਡਾਂ ਵਿੱਚ ਵਧੀਆ ਸਰਕਾਰੀ ਸਕੂਲ ਬਣਾਉਣੇ ਚਾਹੀਦੇ ਸਨ। ਹਰ ਕੋਨੇ ਦੇ ‘ਚ ਸਾਨਦਾਰ ਸਕੂਲ ਬਣਾਏ ਜਾਣੇ ਚਾਹੀਦੇ ਸਨ। ਜੇਕਰ ਇਹ ਕੰਮ ਉਸ ਸਮੇਂ ਕੀਤਾ ਹੁੰਦਾ ਤਾਂ ਅੱਜ ਭਾਰਤ ਦੇ ਲੋਕ ਪੜ੍ਹੇ-ਲਿਖੇ ਹੁੰਦੇ। ਜੇਕਰ ਅੱਜ ਪੂਰਾ ਦੇਸ ਸਿੱਖਿਅਤ ਹੁੰਦਾ ਅਤੇ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੀ ਹੁੰਦੀ ਤਾਂ ਅੱਜ ਸਾਡਾ ਦੇਸ ਗਰੀਬ ਨਾ ਹੁੰਦਾ। ਸਾਡੇ 75 ਸਾਲ ਖਰਾਬ ਹੋ ਗਏ ਹਨ।
ਅਸੀਂ ਮਿਲ ਕੇ ਅਗਲੇ ਪੰਜ ਸਾਲਾਂ ਵਿੱਚ ਦੇਸ ਦੇ 10.50 ਲੱਖ ਸਰਕਾਰੀ ਸਕੂਲਾਂ ਨੂੰ ਇਕੱਠਿਆਂ ਠੀਕ ਕਰਨਾ ਹੈ: ਅਰਵਿੰਦ ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਦੇਸ ਭਰ ਦੇ 14500 ਸਰਕਾਰੀ ਸਕੂਲਾਂ ਨੂੰ ਵਧੀਆ ਤੇ ਆਧੁਨਿਕ ਬਣਾਇਆ ਜਾਵੇਗਾ। ਇਹ ਬਹੁਤ ਚੰਗੀ ਗੱਲ ਹੈ। ਪਰ ਜੇਕਰ ਸਿਰਫ 14500 ਸਕੂਲਾਂ ਦਾ ਸੁਧਾਰ ਕਰਕੇ ਕੀ ਹੋਵੇਗਾ? ਦੇਸ ਭਰ ਵਿੱਚ 10.50 ਲੱਖ ਸਰਕਾਰੀ ਸਕੂਲ ਹਨ। ਜੇਕਰ ਅਸੀਂ ਇੱਕ ਸਾਲ ਵਿੱਚ 14500 ਸਕੂਲ ਠੀਕ ਕਰੀਏ ਤਾਂ 10.50 ਲੱਖ ਸਰਕਾਰੀ ਸਕੂਲਾਂ ਨੂੰ ਸੁਧਾਰਨ ਵਿੱਚ 70-80 ਸਾਲ ਲੱਗ ਜਾਣਗੇ। ਇੰਨਾ ਸਮਾਂ ਨਹੀਂ ਹੈ। ਪਹਿਲਾਂ ਹੀ ਸਾਡੇ 75 ਸਾਲ ਬਰਬਾਦ ਹੋ ਗਏ ਹਨ। ਮੇਰੀ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸਾਰੀਆਂ ਰਾਜ ਸਰਕਾਰਾਂ ਨੂੰ ਨਾਲ ਲੈ ਕੇ ਇੱਕ ਯੋਜਨਾ ਬਣਾਈ ਜਾਵੇ ਅਤੇ ਦੇਸ ਭਰ ਵਿੱਚ ਸਥਿਤ ਸਾਰੇ 10.50 ਲੱਖ ਸਰਕਾਰੀ ਸਕੂਲਾਂ ਨੂੰ ਨਾਲੋ-ਨਾਲ ਆਧੁਨਿਕ ਅਤੇ ਚੰਗੀ ਗੁਣਵੱਤਾ ਵਾਲਾ ਬਣਾਇਆ ਜਾਵੇ। ਨਾਲ ਹੀ, ਕੋਸ?ਿਸ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਅਗਲੇ 5 ਸਾਲਾਂ ਦੇ ਅੰਦਰ ਇਸ ਟੀਚੇ ਨੂੰ ਪ੍ਰਾਪਤ ਕਰ ਸਕੀਏ। ਜਦੋਂ ਤੱਕ ਸਾਡੇ ਦੇਸ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਮਿਲੇਗੀ, ਦੇਸ ਤਰੱਕੀ ਨਹੀਂ ਕਰ ਸਕਦਾ। ਤੁਸੀਂ ਦੁਨੀਆ ਦੇ ਕਿਸੇ ਵੀ ਵਿਕਸਤ ਦੇਸ ਦੀ ਉਦਾਹਰਣ ਨੂੰ ਦੇਖੋ, ਜਿਸ ਵਿੱਚ ਜਾਪਾਨ, ਫਰਾਂਸ, ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਯੂਰਪ ਦੇ ਦੇਸ ਹਨ, ਇਹਨਾਂ ਵਿੱਚੋਂ ਇੱਕ ਦੇਸ ਦੱਸੋ, ਜੋ ਵਿਕਸਤ ਅਤੇ ਅਮੀਰ ਹੋ ਗਿਆ ਹੈ ਅਤੇ ਉਹਨਾਂ ਨੇ ਆਪਣੇ ਬੱਚਿਆਂ ਲਈ ਚੰਗੀ . ਚੰਗੀ ਸਿੱਖਿਆ ਦਾ ਪ੍ਰਬੰਧ ਨਾ ਕੀਤਾ ਹੋਵੇ। ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੇ ਬਿਨਾਂ ਤਰੱਕੀ ਨਹੀਂ ਕਰ ਸਕਦੇ। ਜਿਸ ਕਾਰਨ 14500 ਸਰਕਾਰੀ ਸਕੂਲ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹਨ। ਦੇਸ ਭਰ ਵਿੱਚ 10.50 ਲੱਖ ਸਰਕਾਰੀ ਸਕੂਲ ਹਨ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਇਨ੍ਹਾਂ ਸਾਰੇ ਸਕੂਲਾਂ ਨੂੰ ਅਗਲੇ ਪੰਜ ਸਾਲਾਂ ਵਿੱਚ ਠੀਕ ਕਰਨਾ ਹੈ।
ਮੁੱਖ ਮੰਤਰੀ ਵੱਲੋਂ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਪੈਸ਼ਲ ਭੱਤਾ ਦੇਣ ਦੇ ਝੂਠੇ ਬਿਆਨ ਦੀ ਨਿਖੇਧੀ :-ਡੀ ਟੀ ਐੱਫ
ਸਰਕਾਰ ਤੋਂ ਪੇਂਡੂ ਭੱਤੇ ਸਮੇਤ ਸਾਰੇ ਕਿਸਮਾਂ ਦੇ ਕੱਟੇ ਭੱਤੇ ਬਹਾਲ ਕਰਨ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸ਼ਹਿਰੀ ਖੇਤਰਾਂ ਵਿੱਚ ਬਦਲੀ ਨਾ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਪਿੰਡਾਂ ਵਿੱਚ ਕਰਦੇ ਅਧਿਆਪਕਾਂ ਨੂੰ ਸਪੈਸ਼ਲ ਭੱਤਾ ਦਿੰਦੀ ਹੈ ਤਾਂ ਅਧਿਆਪਕਾਂ ਨੂੰ ਸ਼ਹਿਰਾਂ ਵਿੱਚ ਬਦਲੀ ਨਹੀਂ ਕਰਵਾਉਣੀ ਚਾਹੀਦੀ। ਆਪਣੀਆਂ ਸੇਵਾਵਾਂ ਪੇਂਡੂ ਸਕੂਲਾਂ ਵਿੱਚ ਦੇਣੀਆਂ ਚਾਹੀਦੀਆਂ ਹਨ। ਇਸ ਝੂਠੇ ਬਿਆਨ ਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਸਮੇਤ ਹੋਰ ਮੁਲਾਜਮਾਂ ਨੂੰ ਮਿਲਦਾ ਪੇਂਡੂ ਭੱਤੇ ਸਮੇਤ ਚੰਨੀ ਦੀ ਸਰਕਾਰ ਸਮੇਂ ਤੋਂ ਬੰਦ ਕੀਤਾ ਹੋਇਆ ਹੈ ।ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜਮਾਂ ਦੇ ਸਾਰੇ ਤਰ੍ਹਾਂ ਦੇ ਭੱਤੇ ਬਹਾਲ ਕਰਨ ਤਨਖਾਹ ਕਮਿਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਵਾਅਦੇ ਨਾਲ ਆਈ ਸੀ ।ਭਗਵੰਤ ਮਾਨ ਦੀ ਸਰਕਾਰ ਨੇ ਸਾਢੇ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮੁਲਾਜਮਾਂ ਦਾ ਪੇਂਡੂ ਭੱਤਾ ਅਤੇ ਹੋਰ ਕੱਟੇ ਤੇ ਬਹਾਲ ਨਹੀਂ ਕੀਤੇ ਗਏ ।ਜਦ ਕੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੋਂ ਪੇਂਡੂ ਭੱਤੇ ਸਮੇਤ ਬਾਕੀ ਸਾਰੇ ਕੱਟੇ ਭੱਤੇ ਬਹਾਲ ਕਰਾਉਣ ਲਈ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰ ਕੇ ਕੱਟੇ ਭੱਤੇ ਬਹਾਲ ਕਰਨ ਲਈ ਸੰਘਰਸ਼ ਕਰ ਰਹੇ ਹਨ ।ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੇਂਡੂ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਮਿਲਦੇ ਭੱਤੇ ਦੇ ਬਿਆਨ ਦੇਣ ਤੋਂ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਬ ਪੰਜਾਬ ਦੇ ਅਧਿਆਪਕਾਂ ਸਮੇਤ ਸਾਰੇ ਮੁਲਾਜਮਾਂ ਨਾਲ ਕੋਝਾ ਮਜਾਕ ਕਰਨ ਲੱਗੀ ਹੋਈ ਹੈ। ਜਿਸ ਨੂੰ ਡੀ. ਟੀ. ਐੱਫ. ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਪੇਂਡੂ ਭੱਤੇ ਸਮੇਤ ਕੱਟੇ ਸਾਰੇ ਭੱਤੇ ਅਤੇ ਪੇ ਕਮਿਸ਼ਨ ਦੀਆਂ ਰਹਿੰਦੀਆਂ ਸਿਫ਼ਾਰਸ਼ਾਂ ਨੂੰ ਜਲਦ ਤੋਂ ਜਲਦ ਲਾਗੂ ਕਰਕੇ ਪੰਜਾਬ ਦੇ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਮੁਲਾਜਮਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ । ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਬਲਾਕਾਂ ਦੇ ਪ੍ਰਧਾਨ ਭੁਪਿੰਦਰ ਮਾਈਸਰਖਾਨਾ,ਭੋਲਾ ਰਾਮ,ਰਾਜਵਿੰਦਰ ਜਲਾਲ, ਰਤਨਜੋਤ ਸ਼ਰਮ ਅਤੇ ਕੁਲਵਿੰਦਰ ਵਿਰਕ ਨੇ ਕਿਹਾ ਕੀ ਜੇਕਰ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਨਾ ਨਿਭਾ ਕੇ ਮੁਲਾਜਮਾਂ ਨਾਲ ਟਿੱਚਰਾਂ ਹੀ ਕੀਤੀਆਂ ਜਾਣਗੀਆਂ ਤਾਂ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਕਮੇਟੀ ਮੈਂਬਰ ਅਨਿਲ ਭੱਟ‘ਗੁਰਪ੍ਰੀਤ ਖੇਮੂਆਣਾ,ਪਰਵਿੰਦਰ ਸਿੰਘ , ਬਲਜਿੰਦਰ ਕੌਰ ਹਾਜਰ ਸਨ।
ਪੰਜਾਬ ਰੋਡਵੇਜ ਕੰਟਰੈਕਟ ਵਰਕਰਜ ਵੱਲੋ ਪੀ ਆਰ ਟੀ ਸੀ ਦੇ ਨਿੱਜੀਕਰਨ ਵਿਰੁੱਧ ਹੈਂਡ ਆਫਿਸ ਪਟਿਆਲਾ ਦਾ ਘਿਰਾਉ
ਸਰਕਾਰੀ ਖਜਾਨਾ ਪਨਬਸ ਅਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਬੱਸਾਂ ਤੇ ਆਉਟਸੋਰਸ ਤੇ ਭਰਤੀ ਕਰਕੇ ਦੋਨੋ ਹੱਥੀ ਵੱਡੇ ਘਰਾਣਿਆਂ ਨੂੰ ਲਟਾਉਣ ਲੱਗੀ ਮਾਨ ਸਰਕਾਰ- ਕੁਲਵੰਤ ਸਿੰਘ ਮਨੇਸ
ਪੀ ਆਰ ਟੀ ਸੀ ਵਿਭਾਗ ਨੂੰ ਡੁੱਬਣ ਤੋ ਬਚਾਉਣ ਲਈ ਕੱਚੇ ਕਾਮੇ ਹਰ ਸੰਘਰਸ਼ ਦੇ ਰਾਹ ਤੇ ਤੁਰਨ ਨੂੰ ਤਿਆਰ- ਸੰਦੀਪ ਗਰੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 6 ਸਤੰਬਰ: ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਉੱਤੇ ਅੱਜ ਪੀ ਆਰ ਟੀ ਸੀ ਦੇ ਮੁੱਖ ਦਫਤਰ ਦਾ ਘਿਰਾਉ ਕਰਕੇ ਪੰਜਾਬ ਸਰਕਾਰ ਦੇ ਪੀ ਆਰ ਟੀ ਸੀ ਦੇ ਨਿੱਜੀਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਗਟ ਕੀਤਾ ਗਿਆ। ਇਸ ਮੌਕੇੇ ਸੂਬਾਂ ਪ੍ਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਆਮ ਜਨਤਾਂ ਨੇ ਪੰਜਾਬ ਨੂੰ ਬਚਾਉਣ ਲਈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹ ਸਰਕਾਰ ਪੰਜਾਬ ਨੂੰ ਬਚਾਉਣ ਦੀ ਥਾਂ ਤੇ ਸੱਤਾਂ ਵਿੱਚ ਆਉਦੇ ਸਾਰ ਹੀ ਪੰਜਾਬ ਦੇ ਟਰਾਸਪੋਰਟ ਅਦਾਰੇ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਦੋਨੇ ਹੱਥੀ ਵੱਡੇ ਘਰਾਣਿਆਂ ਨੂੰ ਵੇਚਣ ਲੱਗ ਗਈ ਹੈ। ਇੱਕ ਪਾਸੇ ਵੱਡੇ ਟਰਾਸਪੋਟਰਾਂ ਦੀਆਂ ਬੱਸਾਂ ਪਨਬੱਸ ਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਦੇ ਨਾਮ ਤੇ ਪਾ ਕੇ ਪੰਜਾਬ ਦੇ ਖਜਾਨੇ ਦੇ ਕਰੋੜਾਂ ਰੁਪਏ ਟਰਾਸਪੋਟਰਾਂ ਨੂੰ ਲੁਟਾਉਣ ਲੱਗੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਬੇਰੁਜਗਾਰਾ ਨੂੰ ਠੇਕੇਦਾਰਾ ਕੋਲ ਵੇਚ ਕੇ ਆਉਟਸੋਰਸ ਦੇ ਨਾਮ ਤੇ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਉਹਨਾਂ ਦਾ ਮਾਨਸਿਕ,ਆਰਥਿਕ ਅਤੇ ਸ਼ਰੀਰਕ ਸ਼ੋਸਣ ਕਰਨ ਜਾ ਰਹੀ ਹੈ।ਇਹਨਾਂ ਸਾਰੇ ਗਲਤ ਫੈਸਲਿਆਂ ਨੂੰ ਰੋਕਣ ਦੇ ਲਈ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਦੇ ਰਾਹ ਤੇ ਉਤਰਨਾਂ ਪਿਆ ਜਿਸ ਦੇ ਤਹਿਤ ਅੱਜ ਪੀ ਆਰ ਟੀ ਦੇ ਮੁੱਖ ਦਫਤਰ ਦਾ ਘਿਰਾਵ ਕੀਤਾ ਗਿਆ ਅਤੇ 13 ਤਰੀਕ ਨੂੰ ਡਾਇਰੈਕਟਰ ਸਟੇਟ ਟਰਾਸਪੋਰਟ ਦੇ ਦਫਤਰ ਦਾ ਘਿਰਾਵ ਚੰਡੀਗੜ ਵਿਖੇ ਕੀਤਾ ਜਾਵੇਗਾ।
ਇਸ ਮੌਕੇ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜਮ ਪਿਛਲੀਆਂ ਸਰਕਾਰਾ ਦਾ ਭੰਡੀ ਪ੍ਚਾਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕਦੇ ਨੇ ਤਾਂ ਜੇਕਰ ਸਰਕਾਰ ਵੱਲੋ ਸਾਡੇ ਸਰਕਾਰੀ ਅਦਾਰੇ ਵੱਡੇ ਘਰਾਣਿਆਂ ਨੂੰ ਵੇਚਣ ਦਾ ਰਾਹ ਨਾਂ ਛੱਡਿਆਂ ਤਾਂ ਉਹ ਦਿਨ ਦੂਰ ਨਹੀ ਜਦੋ ਬੱਸਾਂ ਵਿੱਚ ਆਮ ਆਦਮੀ ਸਰਕਾਰ ਦੇ ਵਿਰੁੱਧ ਭੰਡੀ ਪ੍ਰਚਾਰ ਕਰਕੇ ਆਮ ਜਨਤਾਂ ਤੋ ਪੰਜਾਬ ਦੇ ਅਦਾਰਿਆਂ ਨੂੰ ਵੇਚਣ ਤੋ ਰੋਕਣ ਲਈ ਸੰਘਰਸ਼ ਵਿੱਚ ਸਾਥ ਦੀ ਅਪੀਲ ਕਰਨਗੇ। ਇਸ ਮੌਕੇ ਪ੍ਧਾਨ ਕੁਲਵੰਤ ਸਿੰਘ ਮਨੇਸ ਨੇ ਦੱਸਿਆਂ ਕਿ ਸਰਕਾਰ ਨਾਲ ਕਈ ਮੀਟਿੰਗਾਂ ਜਥੇਬੰਦੀ ਦੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਸਰਕਾਰ ਨੂੰ ਕਿੱਲੋਮੀਟਰ ਸਕੀਮ ਬੱਸਾ ਅਤੇ ਆਉਟਸੋਰਸ ਭਰਤੀ ਦੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਨੁਕਸਾਨ ਬਾਰੇ ਦੱਸ ਚੁੱਕੇ ਹਾਂ ਪਰੰਤੂ ਅਧਿਕਾਰੀਆਂ ਵੱਲੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਰਕਾਰ ਨੂੰ ਵਾਰ ਵਾਰ ਗੁੰਮਰਾਹ ਕਰਕੇ ਠੇਕੇਦਾਰ ਦੇ ਚੁੰਗਲ ਵਿੱਚ ਪੰਜਾਬ ਦੇ ਨੌਜਵਾਨਾ ਨੂੰ ਫਸਾਉਣ ਦਾ ਜਾਲ ਵਿਛਾਇਆ ਜਾ ਰਿਹਾ ਹੈ। ਜਿਸਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਇਸ ਠੇਕੇਦਾਰੀ ਪ੍ਥਾਂ ਦਾ ਭੋਗ ਪਾਉਣ ਤੇ ਕਿਲੋਮੀਟਰ ਸਕੀਮ ਬੰਦ ਕਰਾਉਣ ਲਈ ਜਥੇਬੰਦੀ 20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ,ਟਰਾਸਪੋਰਟ ਮੰਤਰੀ ਪੰਜਾਬ ਦਾ ਘਿਰਾਵ ਕਰਕੇ ਗੁਪਤ ਐਕਸ਼ਨ ਕਰੇਗੀ ਅਤੇ ਮਿਤੀ 27,28,29 ਸਤੰਬਰ ਨੂੰ ਹੜਤਾਲ ਕਰਕੇ ਪਨਬੱਸ ਅਤੇ ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਕਰੇਗੀ।
ਸੂਬਾ ਸਰਕਾਰ ਵੱਲੋਂ ਪਹਿਲੇ ਪੰਜ ਮਹੀਨਿਆਂ ਵਿੱਚ ਲੋਕਾਂ ਦੇ ਹੱਕ ਵਿੱਚ ਲਏ ਇਤਿਹਾਸਿਕ ਫ਼ੈਸਲੇ : ਮੀਤ ਹੇਅਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਤੋਂ ਇਲਾਵਾ 8 ਹੋਰਨਾਂ ਰਾਜਾਂ ਤੋਂ ਆਏ ਅਧਿਆਪਕਾਂ ਨੂੰ ਕੀਤਾ ਸਨਮਾਨਿਤ
7ਵੇਂ ਤਨਖਾਹ ਕਮਿਸ਼ਨ ਸਬੰਧੀ ਫ਼ੈਸਲੇ ਨਾਲ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸਟਾਫ਼ ਨੂੰ ਹੋਵੇਗਾ ਫ਼ਾਇਦਾ
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਸਾਲ 56ਫ਼ੀਸਦੀ ਬਜਟ ਚ ਕੀਤਾ ਵਾਧਾ
ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਸੂਬਾ ਸਰਕਾਰ ਵਲੋਂ ਸਿੱਖਿਆ, ਸਿਹਤ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਿਸ਼ੇਸ਼ ਅਹਿਮੀਅਤ ਦਿੱਤੀ ਜਾ ਰਹੀ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਸ਼ਾਸਕੀ ਸੁਧਾਰ, ਉਚੇਰੀ ਸਿੱਖਿਆ, ਸਾਇੰਸ ਤਕਨਾਲੋਜੀ ਅਤੇ ਵਾਤਾਵਰਣ, ਖੇਡਾਂ ਤੇ ਯੁਵਕ ਸੇਵਾਵਾਂ ਅਤੇ ਪਿ੍ਰੰਟਿੰਗ ਤੇ ਸਟੇਸ਼ਨਰੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦਿਓਣ (ਬਠਿੰਡਾ) ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਨੈਸ਼ਨਲ ਪੱਧਰੀ ਐਵਾਰਡ ਸਮਾਗਮ-2022 ਚ ਸ਼ਮੂਲੀਅਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਤੋਂ ਇਲਾਵਾ 8 ਹੋਰਨਾਂ ਰਾਜਾਂ ਤੋਂ ਆਏ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਵਿਧਾਇਕ ਲੰਬੀ ਸ. ਗੁਰਮੀਤ ਸਿੰਘ ਖੁੱਡੀਆਂ ਤੇ ਕਾਲਜ ਦੇ ਚੈਅਰਮੇਨ ਸ੍ਰੀ ਗੁਰਮੀਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਯੂਜੀਸੀ ਦੇ 7ਵੇਂ ਤਨਖਾਹ ਕਮਿਸ਼ਨ ਸਬੰਧੀ ਲਏ ਗਏ ਫ਼ੈਸਲੇ ਨੂੰ ਇਤਹਾਸਿਕ ਦਸਦਿਆਂ ਅਧਿਆਪਕ ਵਰਗ ਲਈ ਇੱਕ ਵੱਡਾ ਤੋਹਫ਼ਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸਟਾਫ਼ ਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਮੌਕੇ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਜੋ ਆਪਣੇ ਕਾਰਜਕਾਲ ਦੇ ਅਖੀਰ ਵਿੱਚ ਆ ਕੇ ਵੋਟਰਾਂ ਨੂੰ ਭਰਮਾਉਣ ਲਈ ਥੋੜੇ-ਬਹੁਤੇ ਅਧੂਰੇ ਫ਼ੈਸਲੇ ਲੈਂਦੀਆਂ ਸਨ, ਲੇਕਿਨ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਹਿਲੇ ਪੰਜ ਮਹੀਨਿਆਂ ਵਿੱਚ ਹੀ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਇਤਿਹਾਸਿਕ ਫ਼ੈਸਲੇ ਲਏ ਗਏ ਹਨ ।
ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਸੂਬਾ ਸਰਕਾਰ ਦੀ ਨੀਅਤ ਬਿਲਕੁੱਲ ਸਾਫ਼ ਹੈ। ਸਰਕਾਰ ਵੱਲੋਂ ਭਿ੍ਰਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜੋ ਪਹਿਲਾਂ ਬਹੁਤ ਤਰ੍ਹਾਂ ਦੇ ਮਾਫ਼ੀਏ ਚਲਦੇ ਸਨ, ਲੇਕਿਨ ਹੁਣ ਜਦੋਂ ਤੋਂ ਪੰਜਾਬ ਦੇ ਲੋਕਾਂ ਦੁਆਰਾ ਆਪਣੀ ਸਰਕਾਰ ਹੌਂਦ ਵਿੱਚ ਲਿਆਂਦੀ ਹੈ, ਉਦੋਂ ਤੋਂ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਤੇ ਖਰਚ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਇਸ ਮੌਕੇ ਕਿਹਾ ਕਿ ਸਾਨੂੰ ਹਰ ਮੌਕੇ ਕੁੱਝ ਨਾ ਕੁੱਝ ਸਿਖਦੇ ਰਹਿਣਾ ਚਾਹੀਦਾ ਹੈ, ਚੰਗੀ ਸਿੱਖਿਆ ਪ੍ਰਾਪਤ ਕਰਕੇ ਹੀ ਜ਼ਿੰਦਗੀ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੌਬ ਸੈਕਟਰ ਪੈਦਾ ਕਰਨ ਲਈ ਵੱਧ ਤੋਂ ਵੱਧ ਉਦਯੋਗ ਸਥਾਪਿਤ ਕਰਨ ਦੀ ਜ਼ਰੂਰਤ ਹੈ, ਜਿਸ ਲਈ ਸਾਨੂੰ ਸਭ ਨੂੰ ਰਲ ਕੇ ਹੰਭਲੇ ਮਾਰਨ ਦੀ ਸਖਤ ਜ਼ਰੂਰਤ ਹੈ ਤਾਂ ਜੋ ਨੌਜਵਾਨ ਪੀੜ੍ਹੀ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਇਸ ਮੌਕੇ ਖੇਡ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਸਿਹਤ ਅਤੇ ਸਿੱਖਿਆ ਦੇ ਨਾਲ-ਨਾਲ ਖੇਡਾਂ ਵੱਲ ਉਚੇਚਾ ਧਿਆਨ ਦੇ ਰਹੀ ਹੈ ਅਤੇ ਇਸ ਸਾਲ ਖੇਡਾਂ ਦੇ ਬਜਟ ਵਿੱਚ 56ਫ਼ੀਸਦੀ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸਾ ਹੈ ਕਿ ਖੇਡਾਂ ਨੂੰ ਪ੍ਰਫੁੱਲਤ ਕਰਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਣਾ ਹੈ। ਇਸ ਮੌਕੇ ਉਨ੍ਹਾਂ ਜਿੱਥੇ ਪੁਰਾਣੇ ਖਿਡਾਰੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਪ੍ਰਸੰਸਾ ਕੀਤੀ ਉਥੇ ਹੀ ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਵੱਲੋਂ ਆਪਣੇ ਸੰਬੋਧਨ ਵਿੱਚ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਸਬੰਧੀ ਲਏ ਜਾ ਰਹੇ ਫ਼ੈਸਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਧਿਆਪਕ ਕਿੱਤੇ ਦੀ ਪਵਿੱਤਰਤਾ ਤੇ ਜ਼ੋਰ ਦਿੰਦਿਆਂ ਇਸ ਨੂੰ ਬਰਕਰਾਰ ਰੱਖਣ ਲਈ ਵੀ ਪ੍ਰੇਰਿਤ ਕੀਤਾ।ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਨੈਸ਼ਨਲ ਪੱਧਰੀ ਐਵਾਰਡ ਸਮਾਗਮ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੈਅਰਮੇਨ ਸ੍ਰੀ ਗੁਰਮੀਤ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਸੂਬਾ ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਡਮੁੱਲੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਇੰਸਟੀਚਿਊਸ਼ਨ ਵੱਲੋਂ ਹੁਣ ਤੱਕ ਦੀਆਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵੀ ਹਾਜ਼ਰੀਨ ਨੂੰ ਜਾਣੂੰ ਕਰਵਾਇਆ।
ਮੁੱਖ ਮੰਤਰੀ ਵੱਲੋਂ ਫਾਜਲਿਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਦੀ ਬਕਾਇਆ 32 ਕਰੋੜ ਦੀ ਮੁਆਵਜਾ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ
ਸੰਕਟ ਦੇ ਸਮੇਂ ਹੜ੍ਹ ਪੀੜਤਾਂ ਦੀ ਸਾਰ ਨਾ ਲੈਣ ਲਈ ਤਤਕਾਲੀ ਸਰਕਾਰ ਦੇ ਰਵੱਈਏ ਦੀ ਆਲੋਚਨਾ
ਮੁਆਵਜ਼ਾ ਵੰਡਣ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸਤ ਨਹੀਂ ਕੀਤੀ ਜਾਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਸਤੰਬਰ: ਫਾਜਲਿਕਾ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਲ੍ਹੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਾਲ 2020 ਦੀ ਬਕਾਇਆ ਰਹਿੰਦੀ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨੇ ਅੱਜ ਇੱਥੇ ਆਪਣੇ ਦਫਤਰ ਵਿਖੇ ਫਾਜਲਿਕਾ ਜਿਲ੍ਹੇ ਦੇ ਵਿਧਾਇਕਾਂ ਨਾਲ ਹੋਈ ਮੀਟਿੰਗ ਦੌਰਾਨ ਲਿਆ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਅਫਸੋਸ ਜਾਹਰ ਕੀਤਾ ਕਿ ਸਾਲ 2020 ਵਿੱਚ ਫਾਜ?ਿਲਕਾ ਜ?ਿਲ੍ਹੇ ਵਿੱਚ ਹੜ੍ਹਾਂ ਦੇ ਕਹਿਰ ਨਾਲ ਭਾਰੀ ਨੁਕਸਾਨ ਹੋਇਆ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਸਿਵਾਏ ਲਾਰਿਆਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਅਬੋਹਰ, ਅਰਨੀਵਾਲਾ ਅਤੇ ਜਲਾਲਾਬਾਦ ਬਲਾਕਾਂ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਸੀ। ਭਗਵੰਤ ਮਾਨ ਨੇ ਦੱਸਿਆ ਕਿ ਕੁੱਲ 32 ਕਰੋੜ ਰੁਪਏ ‘ਚੋਂ 28 ਕਰੋੜ ਰੁਪਏ ਦਾ ਫਸਲਾਂ ਨੂੰ ਨੁਕਸਾਨ ਪਹੁੰਚਿਆ ਸੀ ਜਦਕਿ ਬਾਕੀ 4 ਕਰੋੜ ਰੁਪਏ ਦਾ ਨੁਕਸਾਨ ਘਰਾਂ ਅਤੇ ਹੋਰ ਅਦਾਰਿਆਂ ਦਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਬਜਾਏ ਤਤਕਾਲੀ ਸੂਬਾ ਸਰਕਾਰ ਇਸ ਮਾਮਲੇ ਵਿੱਚ ਢਿੱਲ ਮੱਠ ਕਰ ਰਹੀ ਸੀ ਤਾਂ ਜੋ ਸੰਕਟ ਵਿੱਚ ਘਿਰੇ ਲੋਕਾਂ ਨੂੰ ਰਾਹਤ ਨਾ ਮਿਲ ਸਕੇ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਉਸ ਵੇਲੇ ਦੀ ਸਰਕਾਰ ਦਾ ਨਾਂਹ-ਪੱਖੀ ਰਵੱਈਆ ਇਸ ਗੱਲ ਤੋਂ ਨਜਰ ਆਉਂਦਾ ਹੈ ਕਿ ਲੋਕਾਂ ਨੂੰ ਮੁਆਵਜੇ ਵਜੋਂ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਭਗਵੰਤ ਮਾਨ ਨੇ ਸਪੱਸਟ ਕਿਹਾ ਕਿ ਲੋਕਾਂ ਦੀ ਭਲਾਈ ਲਈ ਫਿਕਰਮੰਦ ਆਮ ਆਦਮੀ ਦੀ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਹੁਕਮ ਦਿੱਤੇ ਕਿ ਲੋਕਾਂ ਨੂੰ ਮੁਆਵਜਾ ਜਲਦੀ ਵੰਡਣ ਦੀਆਂ ਰਸਮੀ ਕਾਰਵਾਈਆਂ ਤੁਰੰਤ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਮੁਆਵਜਾ ਬਿਨਾਂ ਕਿਸੇ ਦੇਰੀ ਦੇ ਲੋਕਾਂ ਨੂੰ ਵੰਡਿਆ ਜਾਵੇ। ਭਗਵੰਤ ਮਾਨ ਨੇ ਸਪੱਸਟ ਸ਼ਬਦਾਂ ਵਿਚ ਕਿਹਾ ਕਿ ਇਸ ਕੰਮ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਫਾਜ?ਿਲਕਾ ਜ਼ਿਲ੍ਹੇ ਤੋਂ ਵਿਧਾਇਕ ਨਰਿੰਦਰਪਾਲ ਸਿੰਘ, ਅਮਨਦੀਪ ਸਿੰਘ ਅਤੇ ਜਗਦੀਪ ਕੰਬੋਜ ਨੇ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਫਾਜਲਿਕਾ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਲਈ ਉਹ ਹਮੇਸਾ ਉਨ੍ਹਾਂ ਦੇ ਰਿਣੀ ਰਹਿਣਗੇ। ਵਿਧਾਇਕਾਂ ਨੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਅਤੇ ਵਿਕਾਸ ਪੱਖੀ ਪਹਿਲਕਦਮੀਆਂ ਦੀ ਵੀ ਸਲਾਘਾ ਕੀਤੀ।
ਸ਼ਿਕਾਇਤ ਨਿਵਾਰਨ ਫੋਰਮ ਵਲੋਂ ਬਿਜਲੀ ਖਪਤਕਾਰਾਂ ਦੇ ਕੇਸਾਂ ਦੀ ਕੀਤੀ ਸੁਣਵਾਈ
ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਲੁਧਿਆਣਾ ਵਲੋਂ ਦੱਖਣੀ ਅਤੇ ਪੱਛਮੀ ਜੋਨ ਨਾਲ ਸਬੰਧਤ ਬਿਜਲੀ ਖਪਤਕਾਰਾਂ ਦੇ ਕੇਸਾਂ ਦੀ ਸੁਣਵਾਈ ਸਥਾਨਕ ਥਰਮਲ ਕਲੋਨੀ ਦੇ ਫੀਲਡ ਹੋਸਟਲ ਵਿਖੇ ਮੁੱਖ ਇੰਜੀਨੀਅਰ-ਕਮ- ਚੇਅਰਪਰਸਨ ਇੰਜ: ਕੁਲਦੀਪ ਸਿੰਘ ਅਤੇ ਇੰਜ:ਹਿੰਮਤ ਸਿੰਘ �ਿਢੰਲੋਂ ਇੰਡੀਪੈਡੈਂਟ ਮੈਬਰ ਅਤੇ ਸੀਏ ਬਨੀਤ ਕੁਮਾਰ ਸਿੰਗਲਾ ਮੈਂਬਰ/ਵਿੱਤ ਵਲੋਂ ਕੀਤੀ ਗਈ।ਇਸ ਸੁਣਵਾਈ ਦੌਰਾਨ ਕੁੱਲ 9 ਨੰ: ਕੇਸਾਂ ਵਿਚੋਂ 6 ਨੰ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ, 3 ਨੰ: ਨਵੇਂ ਕੇਸ ਪ੍ਰਾਪਤ ਹੋਏ। ਚੇਅਰਪਰਸਨ ਵਲੋਂ ਦੱਸਿਆ ਗਿਆ ਕਿ ਕਾਰਪੋਰੇਟ ਫੋਰਮ ਵਿਖੇ ਪੰਜਾਬ ਦੇ ਕਿਸੇ ਵੀ ਖਪਤਕਾਰ ਦੇ ਬਿਲ ਸਬੰਧੀ ਝਗੜੇ, ਜਿਨ੍ਹਾਂ ਦੀ ਰਕਮ 5 ਲੱਖ ਰੁਪਏ ਤੋਂ ਉਪਰ ਹੋਵੇ, ਕੇਸ ਸਿੱਧੇ ਤੌਰ ਤੇ ਲਗਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਮੰਡਲ, ਹਲਕਾ ਅਤੇ ਜੋਨਲ ਪੱਧਰ ਦੇ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮਾਂ ਦੇ ਫੈਸਲਿਆਂ ਤੋਂ ਅਗਰ ਕੋਈ ਖਪਤਕਾਰ ਸੰਤੁਸ਼ਟ ਨਾ ਹੋਵੇ ਤਾਂ ਉਨ੍ਹਾਂ ਫੈਸਲਿਆਂ ਵਿਰੁੱਧ ਅਪੀਲ ਕਾਰਪੋਰੇਟ ਫੋਰਮ ਵਿੱਚ ਲਗਵਾਈ ਜਾ ਸਕਦੀ ਹੈ।ਸਧਾਰਨ ਤੌਰ ਤੇ ਸ਼ਿਕਾਇਤਾਂ ਦੀ ਸੁਣਵਾਈ, ਕਾਰਪੋਰੇਟ ਫੋਰਮ ਦੇ ਲੁਧਿਆਣਾ ਵਿਖੇ ਸਥਿੱਤ ਮੁੱਖ ਦਫਤਰ ਵਿਖੇ ਹੀ ਕੀਤੀ ਜਾਂਦੀ ਹੈ, ਪ੍ਰੰਤੂ ਦੂਰ ਦੂਰਾਡੇ ਦੇ ਬਿਜਲੀ ਖਪਤਕਾਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਫੋਰਮ ਵਲੋਂ ਯਥਾਸੰਭਵ ਸੁਣਵਾਈਆਂ ਪੰਜਾਬ ਦੇ ਪ੍ਰਮੁੱਖ ਸਥਾਨਾਂ ਤੇ ਕਰਨ ਦਾ ਫੈਸਲਾ ਲਿਆ ਗਿਆ ਹੈ।






