Wednesday, May 6, 2026
Home Blog Page 188

ਬਠਿੰਡਾ ਨਗਰ ਨਿਗਮ ‘ਚ ਟੈਂਡਰਾਂ ਦੀ ਅਲਾਟਮੈਂਟ ‘ਚ ਕਥਿਤ ਘਪਲੇਬਾਜ਼ੀ ਦਾ ਮਾਮਲਾ ਭਖਿਆ; ਕਾਂਗਰਸ ਨੇ ਮੰਗੀ ਉੱਚ ਪੱਧਰੀ ਜਾਂਚ

0

👉ਜੇਕਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਤਾਂ ਕਾਂਗਰਸ ਸੜਕਾਂ ‘ਤੇ ਉੱਤਰੇਗੀ: ਰਾਜਨ ਗਰਗ
Bathinda News: ਬਠਿੰਡਾ ਨਗਰ ਨਿਗਮ ਦੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮਾਂ ਦੀ ਅਲਾਟਮੈਂਟ ਮੌਕੇ ਕਥਿਤ ਘਪਲੇਬਾਜ਼ੀਆਂ ਸਬੰਧੀ ਠੇਕੇਦਾਰਾਂ ਵੱਲੋਂ ਲਗਾਏ ਦੋਸ਼ਾਂ ਦਾ ਮਾਮਲਾ ਭਖਣ ਲੱਗਿਆ ਹੈ। ਇਸ ਸਬੰਧ ਵਿਚ ਠੇਕੇਦਾਰਾਂ ਵੱਲੋਂ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਲਈ ਦਿੱਤੇ ਸਿਕਾਇਤ ਪੱਤਰ ਦੀ ਹਿਮਾਇਤ ਕਰਦਿਆਂ ਕਾਂਗਰਸ ਪਾਰਟੀ ਨੇ ਇਸ ਮੁੱਦੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਬਠਿੰਡਾ ਕਾਂਗਰਸ ਦਫ਼ਤਰ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜ਼ਨ ਗਰਗ ਨੇ ਸੀਨੀਅਰ ਕਾਂਗਰਸ ਆਗੂਆਂ ਦੀ ਹਾਜ਼ਰੀ ਵਿਚ ਐਲਾਨ ਕੀਤਾ ਕਿ, ‘‘ਜੇਕਰ ਸਰਕਾਰ ਨੇ ਇਸ ਮੁੱਦੇ ਨੁੰ ਦਬਾਉਣ ਦੀ ਕੋਸ਼ਿਸ ਕੀਤੀ ਤਾਂ ਕਾਂਗਰਸ ਪਾਰਟੀ ਸੜਕਾਂ ‘ਤੇ ਉੱਤਰੇਗੀ।” ਰਾਜਨ ਗਰਗ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਵਿਚ ਭ੍ਰਿਸਟਾਚਾਰ ਦਾ ਇਹ ਇਕੱਲਾ ਮੁੱਦਾ ਨਹੀਂ, ਬਲਕਿ ਹੋਰਨਾਂ ਕੰਮਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ Punjab Congress ਵੱਲੋਂ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਦਸਣਾ ਬਣਦਾ ਹੈ ਕਿ ਠੇਕੇਦਾਰ ਹਾਕਮ ਸਿੰਘ, ਸੰਜੀਵ ਕੁਮਾਰ, ਜਸਵਿੰਦਰਪਾਲ, ਸੁਖਵੰਤ ਸਿੰਘ, ਸੀਤਾ ਰਾਮ, ਦਵਿੰਦਰ ਕੁਮਾਰ ਆਦਿ ਨੇ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਹ ਪਿਛਲੇ 40 ਸਾਲਾਂ ਤੋਂ ਨਗਰ ਨਿਗਮ ਬਠਿੰਡਾ ਅਧੀਨ ਠੇਕੇਦਾਰੀ ਦਾ ਕੰਮ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੇ ਇੰਟਰਲਾਕ ਟਾਇਲਾਂ ਦੇ ਕੰਮ ਦੇ ਰੇਟ 20 ਤੋਂ 25 ਫ਼ੀਸਦੀ ਘਟ ਕੇ ਆਉਂਦੇ ਸਨ ਪ੍ਰੰਤੂ ਹੁਣ ਨਿਗਮ ਵਲੋਂ 16 ਜਨਵਰੀ ਨੂੰ ਲਗਾਏ ਟੈਂਡਰਾਂ ਵਿਚ ਘੱਟ ਰੇਟ ਦੇ ਬਾਵਜੂਦ ਆਪਣੇ ਚਹੇਤੇ ਠੇਕੇਦਾਰਾਂ ਨੂੰ ਕੰਮ ਦੇਣ ਲਈ ਇੰਟਰਲਾਕ ਟਾਇਲਾਂ ਦੇ ਕੰਮ ਵਿਚ ਜਾਣਬੁੱਝ ਕੇ ਪ੍ਰੀਮਿਕਸ ਦਾ ਕੰਮ ਸ਼ਾਮਿਲ ਕਰ ਦਿੱਤਾ ਗਿਆ। ਜਿਸ ਨਾਲ ਨਿਗਮ ਨੂੰ ਡੇਢ ਤੋਂ 2 ਕਰੋੜ ਰੁਪਏ ਤੱਕ ਦਾ ਵਿੱਤੀ ਨੁਕਸਾਨ ਹੋਵੇਗਾ। ਰਾਜਨ ਗਰਗ ਨੇ ਸ਼ਹਿਰ ਦੇ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਅਵਾਜ਼ ਚੁੱਕਣ ਕਿਉਂਕਿ ਜਾਣਬੁੱਝ ਕੇ ਅੱਖਾਂ ਬੰਦ ਕਰਨ ਦੇ ਚੱਲਦੇ ਉਨ੍ਹਾਂ ਨੂੰ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਨਿਗਮ ਚੋਣਾਂ ਵਿਚ ਲੋਕਾਂ ਅੱਗੇ ਇਸ ਗੱਲ ਦਾ ਜਵਾਬ ਦੇਣਾ ਪੈਣਾ ਹੈ।

ਇਹ ਵੀ ਪੜ੍ਹੋ ਵਾਰਡ ਦੀ ‘ਦਾਅਵੇਦਾਰੀ’ ਨੂੰ ਲੈ ਕੇ ਕਾਂਗਰਸ ਦੀਆਂ ਮਹਿਲਾਂ ਕੌੌਂਸਲਰਾਂ ਦੇ ‘ਪਤੀ’ ਸੋਸ਼ਲ ਮੀਡੀਆ ‘ਤੇ ਖਹਿਬੜੇ

ਇਸਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੂੰ ਵੀ ਘਸੀਟਦਿਆਂ ਮੰਗ ਕੀਤੀ ਕਿ, ‘‘ਸ਼ਹਿਰ ਵਿਚ ਹੋਣ ਵਾਲੇ ਕੰਮਾਂ ਦੀਆਂ ਲਿਸਟਾਂ ਇਸ ਕਮੇਟੀ ਵੱਲੋਂ ਪਾਸ ਕੀਤੀਆਂ ਜਾਂਦੀਆਂ ਹਨ ਤੇ ਹੁਣ ਮੈਂਬਰਾਂ ਨੂੰ ਇਸ ਮਾਮਲੇ ਵਿਚ ਲੱਗ ਰਹੇ ਦੋਸ਼ਾਂ ਦਾ ਜਵਾਬ ਜਨਤਕ ਤੌਰ ‘ਤੇ ਦੇਣਾ ਚਾਹੀਦਾ। ” ਐਡਵੋਕੇਟ ਗਰਗ ਨੇ ਇਸ ਮੌਕੇ ਅੰਮ੍ਰਿਤਸਰ ਟਰੱਸਟ ਵਿਚ ਇਸੇ ਤਰ੍ਹਾਂ ਦੇ ਹੋਏ ਕਥਿਤ ਘਪਲੇ ਦਾ ਹਵਾਲਾ ਦਿੰਦਿਆਂ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਸਚਾਈ ਬਾਹਰ ਲਿਆਉਣ ਲਈ ਸੜਕਾਂ ਤੋਂ ਲੈ ਕੇ ਅਦਾਲਤਾਂ ਤੱਕ ਲੜਾਈ ਲੜੇਗੀ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸਾਬਕਾ ਸੀਨੀ: ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਸੀਨੀਅਰ ਆਗੂ ਟਹਿਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ,ਮਹਿਲਾ ਆਗੂ ਸਿਮਰਜੀਤ ਕੌਰ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Amritsar Police ਦੀ ਵੱਡੀ ਸਫ਼ਲਤਾ; 51 ਕਿਲੋ ਹੈਰੋਇਨ ਸਮੇਤ ਦੋ ਤਸਕਰ

0

👉ਅੰਮ੍ਰਿਤਸਰ ‘ਚ 24 ਘੰਟਿਆਂ ਦੌਰਾਨ 95 ਕਿਲੋਗ੍ਰਾਮ ਹੈਰੋਇਨ ਹੋਈ ਬਰਾਮਦ
Amritsar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਤਸਕਰੀ ਨੈੱਟਵਰਕ ਨਾਲ ਜੁੜੇ ਦੋ ਕਾਰਕੁਨਾਂ ਨੂੰ 103 ਪੈਕੇਟਾਂ ਵਿੱਚ ਪੈਕ ਕੀਤੀ 51.5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜੀਤ ਸਿੰਘ ਉਰਫ਼ ਜੀਤ ਅਤੇ ਰਣਜੀਤ ਸਿੰਘ ਉਰਫ਼ ਢਿੱਲੋਂ ਦੋਵੇਂ ਵਾਸੀ ਪਿੰਡ ਤਲਵੰਡੀ ਰਾਏ ਦਾਦੂ, ਅੰਮ੍ਰਿਤਸਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ; SIT ਨੇ 40 ਤੋਂ ਵੱਧ ਲੋਕਾਂ ਨੂੰ ਕੀਤਾ ਸੰਮਨ!

ਇਹ ਸਫਲਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 42.9 ਕਿਲੋਗ੍ਰਾਮ ਹੈਰੋਇਨ, 4 ਹੈਂਡ ਗ੍ਰਨੇਡ ਅਤੇ 1 ਸਟਾਰ-ਮਾਰਕ ਪਿਸਤੌਲ ਸਮੇਤ 46 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਅੱਤਵਾਦ ਨੈੱਟਵਰਕ ਦਾ ਪਰਦਾਫਾਸ਼ ਕਰਨ ਤੋਂ ਇੱਕ ਦਿਨ ਬਾਅਦ ਹਾਸਲ ਹੋਈ ਹੈ। ਇਸ ਦੇ ਨਾਲ 24 ਘੰਟਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 94.5 ਕਿਲੋਗ੍ਰਾਮ ਹੋ ਗਈ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਪਾਕਿਸਤਾਨ ਸਥਿਤ ਹੈਂਡਲਰ ਦੀ ਮਿਲੀਭੁਗਤ ਨਾਲ, ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨਾਂ ਦੀ ਵਿਆਪਕ ਜਾਂਚ ਵਿੱਚ ਸੰਚਾਰ ਦੇ ਕਈ ਤਰੀਕਿਆਂ ਅਤੇ ਅਪਰਾਧਾਂ ਨਾਲ ਜੁੜੇ ਹੋਰ ਡਿਜੀਟਲ ਸਬੂਤਾਂ ਬਾਰੇ ਖੁਲਾਸਾ ਹੋਇਆ ਹੈ।ਡੀਜੀਪੀ ਨੇ ਦੱਸਿਆ ਕਿ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ Bathinda ਦੀ ਅਦਾਲਤ ਨੇ ਨਸ਼ਾ ਤਸਕਰ ਨੂੰ ਸੁਣਾਈ 10 ਸਾਲ ਦੀ ਕੈਦ

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਪੁਲਿਸ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਦੀਆਂ ਟੀਮਾਂ ਨੇ ਖਾਸਾ ਖੇਤਰ ਨੇੜੇ ਦੋ ਸ਼ੱਕੀ ਵਿਅਕਤੀਆਂ ਨੂੰ ਉਸ ਵੇਲੇ ਰੋਕਿਆ, ਜਦੋਂ ਉਹ ਮੋਟਰਸਾਈਕਲ ‘ਤੇ ਜਾ ਰਹੇ ਸਨ ਅਤੇ ਉਨ੍ਹਾਂ ਦੇ ਵਿਚਕਾਰ ਇੱਕ ਸ਼ੱਕੀ ਬੈਗ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੈਗ ਦੀ ਤਲਾਸ਼ੀ ਲੈਣ ‘ਤੇ, ਪੁਲਿਸ ਨੇ ਹੈਰੋਇਨ ਦੇ 103 ਪੈਕੇਟ ਬਰਾਮਦ ਕੀਤੇ, ਜਿਨ੍ਹਾਂ ਦਾ ਕੁੱਲ ਵਜ਼ਨ 51.5 ਕਿਲੋਗ੍ਰਾਮ ਸੀ।ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।ਇਸ ਸਬੰਧੀ, ਐਫਆਈਆਰ ਨੰਬਰ 36 ਮਿਤੀ 30.01.2026 ਨੂੰ ਥਾਣਾ ਘਰਿੰਡਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਸੀ), 25 ਅਤੇ 29 ਤਹਿਤ ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ; SIT ਨੇ 40 ਤੋਂ ਵੱਧ ਲੋਕਾਂ ਨੂੰ ਕੀਤਾ ਸੰਮਨ!

0

Amritsar News: ਸ਼੍ਰੀ ਗੁਰੂ ਗਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿਚ 7 ਦਸੰਬਰ 2025 ਨੂੰ ਦਰਜ਼ ਮੁਕੱਦਮੇ ਵਿਚ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਨੇ ਵੱਡੀ ਕਾਰਵਾਈ ਕਰਦਿਆਂ 40 ਤੋਂ ਵੱਧ ਲੋਕਾਂ ਨੂੰ ਸੰਮਨ ਕੀਤਾ ਹੈ। ਮੀਡੀਆ ਰੀਪੋਰਟਾਂ ਮੁਤਾਬਕ ਇੰਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਟੀਮ ਵੱਲੋਂ ਗ੍ਰਿਫਤਾਰ ਕੀਤੇ ਸੀਏ ਐਚਐਸ ਕੋਹਲੀ ਦੇ ਨਜ਼ਦੀਕੀ ਵੀ ਸ਼ਾਮਲ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ Punjab Congress ਵੱਲੋਂ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਪੁਲਿਸ ਸੂਤਰਾਂ ਮੁਤਾਬਕ ਇੰਨ੍ਹਾਂ ਵਿਅਕਤੀਆਂ ਨੂੰ ਆਪਣੇ ਬਿਆਨ ਦਰਜ਼ ਕਰਵਾਉਣ ਲਈ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਇਆ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਇਸ ਦਰਜ਼ ਮੁਕੱਦਮੇ ਦੇ ਵਿਚ ਕੁੱਲ 16 ਲੋਕਾਂ ਦੇ ਨਾਮ ਸ਼ਾਮਲ ਕੀਤੇ ਗਏ ਸਨ, ਜਿੰਨ੍ਹਾਂ ਵਿਚੋਂ ਸੀਏ ਕੋਹਲੀ ਅਤੇ ਸ਼੍ਰੋਮਣੀ ਕਮੇਟੀ ਦੇ ਇੱਕ ਸਾਬਕਾ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ। ਇਸਤੋਂ ਇਲਾਵਾ ਜਾਂਚ ਟੀਮ ਵੱਲੋਂ ਬੀਤੇ ਕੱਲ ਸ਼੍ਰੋਮਣੀ ਕਮੇਟੀ ਤੋਂ ਇਸ ਕੇਸ ਸਬੰਧੀ ਰਿਕਾਰਡ ਵੀ ਹਾਸਲ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Moga ਦੇ CIA Staff ਵੱਲੋਂ 1 ਕਿਲੋਂ ਅਫ਼ੀਮ ਸਮੇਤ ਨਸ਼ਾ ਤਸਕਰ ਗ੍ਰਿਫਤਾਰ

0

Moga News: Moga ਦੇ CIA Staff ਵੱਲੋਂ ਕੀਤੀ ਇੱਕ ਵੱਡੀ ਕਾਰਵਾਈ ਦੇ ਵਿਚ ਇੱਕ ਨਸ਼ਾ ਤਸਕਰ ਨੂੰ 1 ਕਿਲੋਂ ਅਫ਼ੀਮ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਹਾਕਮ ਕਾ ਅਗਵਾੜ ਮੋਗਾ ਹਾਲ ਆਬਾਦ ਕੋਟਕਪੂਰਾ ਰੋਡ ਮੋਗਾ ਵਜੋਂ ਹੋਈ ਹੈ। ਸੀਆਈਏ ਸਟਾਫ਼ ਦੇ ਇੰਚਾਰਜ਼ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਗੁਪਤ ਇਤਲਾਹ ‘ਤੇ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ Punjab Congress ਵੱਲੋਂ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਉਨ੍ਹਾਂ ਦਸਿਆ ਕਿ ਮੁਲਜ਼ਮ ਅਕਾਸ਼ ਐਕਟਿਵਾ ‘ਤੇ ਸਵਾਰ ਹੋ ਕੇ ਅਫ਼ੀਮ ਦੀ ਅੱਗੇ ਸਪਲਾਈ ਦੇਣ ਜਾ ਰਿਹਾ ਸੀ। ਪੁਲਿਸ ਕੋਲ ਮੁਢਲੀ ਪੁਛਗਿਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਹ ਇਹ ਅਫ਼ੀਮ ਜੀਰਾ ਤੋਂ ਲੈ ਕੇ ਆਇਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਡੂੰਘਾਈ ਨਾਲ ਤਫ਼ਤੀਸ ਕੀਤੀ ਜਾ ਰਹੀ ਹੈ ਤੇ ਅਗਲੇਰੇ ਤੇ ਪਛਲੇਰੇ ਲਿੰਕਾਂ ਦੇ ਆਧਾਰ ‘ਤੇ ਜੇ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜੋਧਪੁਰ ਪਾਖਰ ਦੇ ਸਿਹਤ ਕੇਂਦਰ ਵਿੱਚ ਚੋਰੀ; ਲੱਖਾਂ ਦੇ ਸਮਾਨ ‘ਤੇ ਫ਼ੇਰਿਆ ਹੱਥ

0

Maur Mandi News: ਬਠਿੰਡਾ ਜ਼ਿਲ੍ਹੇ ਦੇ ਥਾਣਾ ਮੋੜ ਅਧੀਨ ਆਉਂਦੇ ਪਿੰਡ ਜੋਧਪੁਰ ਪਾਖਰ ਦੇ ਪ੍ਰਾਈਮਰੀ ਹੈਲਥ ਸੈਂਟਰ(ਸਿਹਤ ਕੇਂਦਰ) ਵਿਚ ਲੱਖਾਂ ਰੁਪਏ ਦੇ ਸਮਾਨ ਦੀ ਚੋਰੀ ਹੋਣ ਦੀ ਖ਼ਬਰ ਹੈ। ਇਸ ਸਬੰਧ ਵਿਚ ਥਾਣਾ ਮੋੜ ਦੀ ਪੁਲਿਸ ਨੇ ਸੈਂਟਰ ਦੇ ਇੰਚਾਰਜ਼ ਡਾਕਟਰ ਦਿਲਸ਼ੇਰ ਸਿੰਘ ਮੈਡੀਕਲ ਅਫਸਰ ਦੇ ਬਿਆਨਾਂ ਉੱਪਰ ਨਾਮਲੂਮ ਵਿਅਕਤੀਆਂ ਵਿਰੁਧ 331(4),305 BNS ਤਹਿਤ ਪਰਚਾ ਦਰਜ਼ ਕਰ ਲਿਆ ਹੈ।

ਇਹ ਵੀ ਪੜ੍ਹੋ Punjab Congress ਵੱਲੋਂ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਸਬ ਡਿਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਦੇ ਐਸਐਮਓ ਡਾ ਰਵੀਕਾਂਤ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ 26-27 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਸੈਂਟਰ ਦਾ ਤਾਲਾ ਤੋੜ ਕੇ ਇੱਥੇ ਪਿਆ ਇੱਕ ਵੱਡਾ ਇਨਵੈਟਰ, ਇਨਵੈਟਰ ਦੀਆਂ ਬੈਟਰੀਆਂ, 1 ਪ੍ਰਿੰਟਰ, 1 ਹੀਟਰ, 1 ਚਾਰਜਰ, 1 ਸਵਿੱਚ ਬੋਰਡ ਅਤੇ ਬੀ.ਪੀ. ਮਸ਼ੀਨ ਅਡੈਪਟਰ ਚੋਰੀ ਕੀਤੀਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Congress ਵੱਲੋਂ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

Mansa/Malerkotla News: Punjab Congress ਵੱਲੋਂ ਸੂਬੇ ਵਿਚ ਦੋ ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਪਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਚਲਾਏ ਸੰਗਠਨ ਸਿਰਜ਼ਨ ਅਭਿਆਨ ਤਹਿਤ 27 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤ ਗਿਆ ਸੀ ਪ੍ਰੰਤੁ ਮਲੇਰਕੋਟਲਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਇਹ ਨਿਯੁਕਤੀਆਂ ਬਾਕੀਆਂ ਸਨ। ਬੀਤੀ ਦੇਰ ਰਾਤ ਪਾਰਟੀ ਦੇ ਕੌਮੀ ਜਨਰਲ ਸਕੱਤਰੇ ਕੇ.ਸੀ ਵੈਨੁਗੋਪਾਲ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਰਾਹੀਂ ਮਲੇਰਕੋਟਲਾ ਤੋਂ ਨੌਜਵਾਨ ਮਹਿਲਾ ਆਗੂ ਨਿਸ਼ਾਤ ਅਖ਼ਤਰ ਅਤੇ ਮਾਨਸਾ ਤੋਂ ਕੁਲਵੰਤ ਰਾਏ ਸਿੰਗਲਾ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਵਾਰਡ ਦੀ ‘ਦਾਅਵੇਦਾਰੀ’ ਨੂੰ ਲੈ ਕੇ ਕਾਂਗਰਸ ਦੀਆਂ ਮਹਿਲਾਂ ਕੌੌਂਸਲਰਾਂ ਦੇ ‘ਪਤੀ’ ਸੋਸ਼ਲ ਮੀਡੀਆ ‘ਤੇ ਖਹਿਬੜੇ

ਨਿਸ਼ਾਤ ਅਖ਼ਤਰ ਮਲੇਰਟਕੋਟਲਾ ਵਿਧਾਨ ਸਭਾ ਹਲਕੇ ਤੋਂ ਕਈ ਵਾਰ ਨੁਮਾਇੰਦਗੀ ਕਰ ਚੁੱਕੇ ਤੇ ਪੰਜਾਬ ਸਰਕਾਰ ਵਿਚ ਬਤੌਰ ਕੈਬਨਿਟ ਮੰਤਰੀ ਸੇਵਾਵਾਂ ਨਿਭਾ ਚੁੱਕੇ ਰਜ਼ੀਆ ਸੁਲਤਾਨਾ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੀ ਧੀ ਹਨ। ਨਿਸ਼ਾਤ ਅਖ਼ਤਰ ਖੁਦ ਵੀ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਹਨ।

ਇਹ ਵੀ ਪੜ੍ਹੋ Raja Warring ਵੱਲੋਂ ਸ਼੍ਰੀ ਗੁਰੂ ਰਵਿਦਾਸ ਜਯੰਤੀ ਨੂੰ ਰਾਸ਼ਟਰੀ ਛੁੱਟੀ ਐਲਾਨੇ ਜਾਣ ਦੀ ਮੰਗ

ਇਸੇ ਤਰ੍ਹਾਂ ਦਹਾਕਿਆਂ ਤੋਂ ਸੰਗਠਨ ਵਿਚ ਪਿੱਛੇ ਰਹਿ ਕੇ ਕੰਮ ਕਰ ਰਹੇ ਕੁਲਵੰਤ ਰਾਏ ਸਿੰਗਲਾ ਦਿੱਲੀ ਲੀਡਰਸ਼ਿਪ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਜ਼ਦੀਕੀਆਂ ਵਿਚੋਂ ਵੀ ਇੱਕ ਮੰਨੇ ਜਾਂਦੇ ਹਨ। ਮਾਨਸਾ ਦੇ ਵਿਚ ਕਾਂਗਰਸ ਅੰਦਰ ਗੁੱਟਬੰਦੀ ਭਾਰੀ ਹੈ ਤੇ ਇਸੇ ਗੁੱਟਬੰਦੀ ਨੂੰ ਟਾਲਣ ਦੇ ਲਈ ਪਾਰਟੀ ਹਾਈਕਮਾਂਡ ਵੱਲੋਂ ਸ਼੍ਰੀ ਸਿੰਗਲਾ ਦਾ ਨਾਮ ਅੱਗੇ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵਾਰਡ ਦੀ ‘ਦਾਅਵੇਦਾਰੀ’ ਨੂੰ ਲੈ ਕੇ ਕਾਂਗਰਸ ਦੀਆਂ ਮਹਿਲਾਂ ਕੌੌਂਸਲਰਾਂ ਦੇ ‘ਪਤੀ’ ਸੋਸ਼ਲ ਮੀਡੀਆ ‘ਤੇ ਖਹਿਬੜੇ

0

👉ਇੱਕ ਇਸ ਵਾਰਡ ਦਾ ਮੌਜੂਦਾ ਕੌਂਸਲਰ ਤੇ ਦੂਜਾ ਅਗਲੀ ਚੋਣਾਂ ਲੜਣ ਦਾ ਚਾਹਵਾਨ
Bathinda News: ਨਵੀਂ ਵਾਰਡਬੰਦੀ ‘ਚ ਬਣੇ ਨਵੇਂਂ ਵਾਰਡਾਂ ਦੀ ‘ਦਾਅਵੇਦਾਰੀ’ ਨੂੰ ਲੈ ਕੇ ਕੌਂਸਲਰਾਂ ਵਿਚ ਜਮੀਨ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿਆਸੀ ਜੰਗ ਚੱਲਦੀ ਦਿਖਾਈ ਦੇਣ ਲੱਗੀ ਹੈ। ਹਾਲਾਂਕਿ ਇਸ ਵਾਰਡਬੰਦੀ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਚੁੱਕੀ ਹੈ ਤੇ ਇਸ ਵਾਰਡਬੰਦੀ ਉਪਰ ਚੋਣਾਂ ਹੋਣ ਬਾਰੇ ਵੀ ਸਵਾਲ ਖੜ੍ਹੇ ਹੁੰਦੇ ਦਿਖਾਈ ਦੇ ਰਹੇ ਹਨ ਪ੍ਰੰਤੂ ਸੰਭਾਵੀਂ ਉਮੀਦਵਾਰ ਹੁਣ ਤੋਂ ਹੀ ਇਸ ਉੱਪਰ ਆਪਣੇ ਹੱਕ ਜਤਾਉਣੇ ਸ਼ੁਰੂ ਕਰ ਚੁੱਕੇ ਹਨ। ਅਜਿਹਾ ਹੀ ਇੱਕ ਨਜ਼ਾਰਾ ਨਵੇਂ ਬਣੇ ਵਾਰਡ 20 ਦੇ ਵਿੱਚ ਪੈਂਦੇ ਇਲਾਕੇ ਨੂੰ ਲੈ ਕੇ ਅੱਜ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲਿਆ ਹੈ। ਇਸ ਵਾਰਡ ਦੇ ਸ਼ਾਂਤ ਨਗਰ ਇਲਾਕੇ ਦੀ ਗਲੀ ਨੰਬਰ 4 ਵਿਚ ਸੀਵਰੇਜ਼ ਦੀ ਪ੍ਰੇਸ਼ਾਨੀ ਦੇ ਹੱਲ ਨੂੰ ਲੈ ਕੇ 2 ਮਹਿਲਾ ਕੌਂਸਲਰਾਂ ਦੇ ਪਤੀ ਕੰਵਲਜੀਤ ਸਿੰਘ ਭੰਗੂ (ਜਿੰਨ੍ਹਾਂ ਦੀ ਧਰਮਪਤਨੀ ਗੁਰਿੰਦਰ ਕੌਰ ਭੰਗੂ ਇਸ ਵਾਰਡ (ਨੰਬਰ 11)ਦੀ ਮੌਜੂਦਾ ਕੌਂਸਲਰ ਹੈ) ਅਤੇ ਵਾਰਡ ਨੰਬਰ 15 ਤੋਂ ਮਹਿਲਾ ਕੌਂਸਲਰ ਮਨਜੀਤ ਕੌਰ ਬੁੱਟਰ ਦੇ ਪਤੀ ਟਹਿਲ ਸਿੰਘ ਬੁੱਟਰ ( ਜੋਕਿ ਹੁਣ ਨਵੀਂ ਵਾਰਡਬੰਦੀ ਵਿੱਚ ਇਹ ਇਲਾਕਾ ਵਾਰਡ ਨੰਬਰ 20 ਦਾ ਹਿੱਸਾ ਬਣਨ ਕਾਰਨ ਇੱਥੋਂ ਚੋਣ ਲੜਣ ਦੇ ਚਾਹਵਾਨ ਹਨ) ਆਪਸ ਵਿਚ ਮੇਹਣੋ-ਮੇਹਣੀ ਹੁੰਦੇ ਨਜ਼ਰ ਆਏ।

ਇਹ ਵੀ ਪੜ੍ਹੋ  ਨਾਲਾਗੜ੍ਹ ਪੁਲਿਸ ਥਾਣਾ ਬਲਾਸਟ ਕੇਸ: Punjab Police ਵੱਲੋਂ BKI ਨਾਲ ਜੁੜੇ ਦੋ ਵਿਅਕਤੀ ਨਵਾਂਸ਼ਹਿਰ ਤੋਂ ਗ੍ਰਿਫ਼ਤਾਰ; IED ਬਰਾਮਦ

ਦਰਅਸਲ, ਹਾਲੇ ਤੱਕ ਪੁਰਾਣੇ ਵਾਰਡ ਦੇ ਚੁਣੇ ਹੋਏ ਨੁਮਾਇੰਦੇ ਦੇ ਪਤੀ ਕੰਵਲਜੀਤ ਸਿੰਘ ਭੰਗੂ ਨੇ ਇੱਥੇ ਚੱਲ ਰਹੇ ਕੰਮ ਦੀ ਦੇਖਰੇਖ ਕਰਦਿਆਂ ਦੀ ਆਪਣੀ ਫ਼ੋਟੋ ਫ਼ੇਸਬੁੱਕ ‘ਤੇ ਪਾ ਕੇ ਲਿਖਿਆ ਸੀ ਕਿ, ‘‘ਵਾਰਡ ਨੰਬਰ 11 ਦੀ ਗਲੀ ਨੰਬਰ 4 ਸ਼ਾਂਤ ਨਗਰ ਵਿਚ ਕੁੱਝ ਦਿਨ ਪਹਿਲਾਂ ਬਿਨਾਂ ਗਲੀ ਵਾਲਿਆਂ ਦੀ ਸਹਿਮਤੀ ਦੇ ਗਲੀ ਪੱਟ ਦਿੱਤੀ ਸੀ,ਜਿਸ ਕਾਰਨ ਗਲੀ ਵਾਲੇ ਪ੍ਰਰੇਸ਼ਨ ਹੋ ਰਹੇ ਸੀ ਅੱਜ SDO,JE ਅਤੇ ਬਾਈ ਰਿੰਪੀ ਹੋਰਾਂ ਦੀ ਹਾਜਰੀ ਵਿੱਚ ਗਲੀ ਦੀ ਰਪੇਅਰ ਦਾ ਕੰਮ ਸ਼ੁਰੂ ਕਰਵਾਇਆ ਗਿਆ।” ਉਨ੍ਹਾਂ ਦੀ ਇਸ ਪੋਸਟ ‘ਤੇ ਤਿੱਖਾ ਕੁਮੈਂਟ ਕਰਦਿਆਂ ਟਹਿਲ ਸਿੰਘ ਬੁੱਟਰ ਨੇ ਲਿਖ ਦਿੱਤਾ ਕਿ, ‘‘ਬਿਨਾਂ ਪੁੱਛੇ ਤੋਂ ਕਿਵੇਂ ਹੋ ਗਿਆ ਜਦੋਂ ਸੀਵਰੇਜ ਬੰਦ ਹੋ ਗਿਆ ਤੇ ਗਲੀ ਦੇ ਮੋਹਤਬਰ ਜਿਹਨਾਂ ਵਿੱਚ ਜਗਸੀਰ ਸਿੰਘ ਕਲਿਆਣ ਦਾ ਦੋ ਦਿਨ ਸੀਵਰੇਜ ਬੰਦ ਰਿਹਾ ਤੇ ਉਹਨਾਂ ਨੇ ਮੈਨੂੰ ਕਿਹਾ ਸੀਵਰੇਜ ਖੁੱਲ੍ਹਾ ਕੇ ਦੇਵੋ ਤੇ ਸੀਵਰੇਜ ਨੂੰ ਖੋਲ੍ਹਣ ਤੇ ਦੋ ਦਿਨ ਲੱਗੇ ਤੇ ਸੀਵਰੇਜ ਮਹਿਕਮਾ ਤੇ ਮਿਉਂਸਪਲ ਮੁਲਾਜ਼ਮਾਂ ਨੇ ਦੂਜੇ ਦਿਨ ਰਾਤ ਨੂੰ 9.00ਵਜੇ ਚਾਲੂ ਕੀਤਾ ਤੇ ਇਸ ਨੂੰ ਚਲਾਉਣ ਲਈ ਜਿਹੜੇ ਲੰਮੇ ਸਮੇਂ ਤੋਂ ਬੰਦ ਪਏ ਢੱਕਣ ਜੇਕਰ ਪਹਿਲਾਂ ਹੀ ਖੁੱਲ੍ਹੇ ਹੁੰਦੇ ਇਹ ਨੋਬਤ ਹੀ ਨਾ ਆਉਂਦੀ ਹੁਣ ਵੀ ਮੈ ਪਿਛਲੇ ਤਿੰਨ ਦਿਨਾਂ ਤੋਂ ਮੇਅਰ ਸਹਿਬ ਦੇ ਧਿਆਨ ਵਿੱਚ ਲਿਆ ਕੇ ਇਹ ਢੱਕਣ ਲਗਾਉਣ ਲਈ ਉਪਰਾਲੇ ਕੀਤੇ ਹਨ ।”

ਇਹ ਵੀ ਪੜ੍ਹੋ  Punjab Police ਨੁੰ ਵੱਡੀ ਸਫ਼ਲਤਾ; BSF ਨਾਲ ਮਿਲਕੇ ਬਾਰਡਰ ਤੋਂ ਹਥਿਆਰਾਂ ਦਾ ਜਖ਼ੀਰਾ ਬਰਾਮਦ

ਗੱਲ ਇੱਥੇ ਹੀ ਖ਼ਤਮ ਨਹੀਂ ਕੀਤੀ, ਬਲਕਿ ਬੁੱਟਰ ਨੇ ਕੰਵਲਜੀਤ ‘ਤੇ ਤੰਜ਼ ਕਸਦਿਆਂ ਲਿਖਿਆ ਕਿ, ‘‘ਤੁਸੀਂ ਉਸ ਦਿਨ ਕਿਉ ਨਹੀਂ ਆਏ ਜਦੋਂ ਗਲੀ ਵਿੱਚ ਸੀਵਰੇਜ ਨੂੰ ਖੋਲ੍ਹਣ ਲਈ ਕੰਮ ਚੱਲ ਰਿਹਾ ਸੀ ਤੇ ਮਸ਼ੀਨਾਂ ਆਈਆਂ ਸਨ ਜਨਾਬ ਕਿਥੇ ਸੀ ,ਜੇਕਰ ਲੋਕਾਂ ਦੀ ਮੁਸ਼ਕਿਲ ਹੱਲ ਕਰ ਦਿੱਤੀ ਤਾਂ ਗਲਤ ਕੀ ਹੈ।” ਇਸਦੇ ਜਵਾਬ ਵਿਚ ਕੰਵਲਜੀਤ ਵੀ ਪਿੱਛੇ ਨਹੀਂ ਰਿਹਾ ਤੇ ਉਸਨੇ ਲਿਖ ਦਿੱਤਾ ਕਿ, ‘‘Tehal Singh Butter ਗਲੀ ਵਾਲੇ ਤਾਂ ਕਹਿੰਦੇ ਅਸੀਂ ਕਿਸੇ ਨੂੰ ਕਿਹਾ ਹੀ ਨਹੀਂ,ਆਪਣੇ ਨੁਮਾਇੰਦੇ ਤੋਂ ਬਿਨਾ,ਤੁਸੀਂ ਜਾ ਕੇ ਕਿਹਾ ਹੈ ਵੀ ਮੈਂ ਇਲੈਕਸ਼ਨ ਲੜਨਾ ਹੈ, ਤੁਹਾਡੀਆਂ ਗਲੀਆਂ ਵੀ ਮੇਰੇ ਵਾਰਡ ਵਿੱਚ ਆ ਗਈਆਂ ਨੇ,ਨਾਲੇ ਤੁਸੀਂ ਅਗਲੇ ਨੂੰ ਪੁੱਛ ਰਹੇ ਹੋ ਵੀ ਤੁਸੀਂ ਮੈਨੂ ਜਾਣਦੇ ਹੋ ਹੱਦ ਹੋ ਗਈ ਜੇ ਲੋਕਾਂ ਨੂੰ ਪੁੱਛਣੇ ਪੈ ਜੇ ਵੀ ਤੁਸੀਂ ਮੈਨੂ ਜਾਣਦੇ ਹੋ, ਦੂਜੇ ਦੇ ਕੰਮ ਵਿੱਚ ਟੰਗ (🦵🏽)ਨਹੀਂ ਫਸਾਈ ਦੀ ਹੁੰਦੀ।ਜਿਹੜੇ ਚੁਣੇ ਹੋਏ ਨੁਮਾਇੰਦੇ ਹਨ ਉਹਨਾਂ ਨੂੰ ਪਤਾ ਨਹੀਂ ਤਾਂ ਬਿਨਾ ਪੁੱਛੇ ਦੱਸੇ ਹੀ ਹੋ ਗਿਆ ਬਿਨਾ ਗਲੀ ਵਾਲਿਆਂ ਦੀ ਸਹਿਮਤੀ ਦੇ,ਜੋ ਇਥੇ ਰਹਿੰਦੇ ਹੀ ਘੱਟ ਹਨ,ਨਾਲੇ ਤੁਹਾਡਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ,ਹਾਲੇ ਲੋਕਾਂ ਦੇ ਚੁਣੇ ਹੋਏ ਹਾਂ,ਜਿਸ ਦਿਨ ਤੁਹਾਨੂੰ ਚੁਣ ਲਿਆ ਜੀ ਸਦਕੇ ਕਰਵਾਓ,ਹਾਲੇ ਚੁਣੇ ਹੋਏ ਬੈਠੇ ਹੈ ਕੰਮ ਕਰਵਾਉਣ ਨੂੰ।”ਜਿਕਰਯੋਗ ਹੈ ਕਿ ਸਾਲ 2021 ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਦੋਨਾਂ ਦੀਆਂ ਧਰਮ ਪਤਨੀਆਂ ਕਾਂਗਰਸ ਦੀ ਟਿਕਟ ਤੋਂ ਚੋਣ ਜਿੱਤੀਆਂ ਸਨ,ਹਾਲਾਂਕਿ ਕਾਂਗਰਸ ਨਾਲ ਇੰਨ੍ਹਾਂ ਦਾ ਕੋਈ ਲੰਮਾ ਨਾਤਾ ਨਹੀਂ ਸੀ ਪ੍ਰੰਤੂ ਮਨਪ੍ਰੀਤ ਬਾਦਲ ਦੀ ਮਿਹਰਬਾਨੀ ਸਦਕਾ ਕਾਂਗਰਸ ਦੀ ਟਿਕਟ ਲੈਣ ਤੇ ਜਿੱਤਣ ਵਿਚ ਸਫ਼ਲ ਰਹੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਨ-ਉਮੀਦਾਂ ਅਤੇ ਸਰਵ ਸਮਾਜ ਦੀ ਭਲਾਈ ‘ਤੇ ਕੇਂਦ੍ਰਿਤ ਹੋਵੇਗਾ ਹਰਿਆਣਾ ਦਾ ਸਾਲ 2026-27 ਦਾ ਬਜਟ – ਮੁੱਖ ਮੰਤਰੀ

0

👉ਮੁੱਖ ਮੰਤਰੀ ਨੇ ਅਗਾਮੀ ਬਜਟ ਤੋਂ ਪਹਿਲਾਂ ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਕੀਤੀ ਅਹਿਮ ਮੀਟਿੰਗ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਅਗਾਮੀ 2026-27 ਦਾ ਬਜਟ ਆਮ ਨਾਗਰਿਕ ਦੀ ਜਰੂਰਤਾਂ, ਭਰੋਸਾ ਅਤੇ ਭਵਿੱਖ ਦੀ ਉਮੀਦਾਂ ਨੂੰ ਪ੍ਰਤੀਬਿੰਬਤ ਕਰਨ ਵਾਲਾ ਹੋਵੇਗਾ। ਸਰਕਾਰ ਦੀ ਪ੍ਰਾਥਮਿਕਤਾ ਅਜਿਹਾ ਬਜਟ ਤਿਆਰ ਕਰਨ ਦੀ ਹੈ, ਜਿਸ ਤੋਂ ਵਿਕਾਸ ਜਮੀਨੀ ਪੱਧਰ ‘ਤੇ ਦਿਖਾਈ ਦਵੇ ਅਤੇ ਯੋਜਨਾਵਾ ਦਾ ਸਿੱਧਾ ਲਾਭ ਜਨਤਾ ਤੱਕ ਪਹੁੰਚੇ। ਇਸ ਦਿਸ਼ਾ ਵਿੱਚ ਪ੍ਰਸਾਸ਼ਨਿਕ ਕੁਸ਼ਲਤਾ, ਤਕਨੀਕੀ ਨਵਾਚਾਰ ਅਤੇ ਸਰੋਤਾਂ ਦੇ ਬਿਹਤਰ ਵਰਤੋ ‘ਤੇ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ। ਇਸੀ ਦਿਸ਼ਾ ਵਿੱਚ ਲਗਾਤਾਰ ਵੱਖ-ਵੱਖ ਹਿੱਤਧਾਰਕਾਂ ਅਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਹਰ ਪਹਿਲੂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਨਿਵਾਸ ਵਿੱਚ ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿੱਚ ਪਿਛਲੇ ਸਾਲ ਦੇ ਬਜਟ ਵਿੱਚ ਕੀਤੇ ਗਏ ਐਲਾਨਾਂ ਅਤੇ ਯੋਜਨਾਵਾ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ ਗਈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਅਜੀਤ ਪੰਵਾਰ ਦੇ ਨਿਧਨ ‘ਤੇ ਜਤਾਇਆ ਡੁੰਘਾ ਸੋਗ

ਮੀਟਿੰਗ ਵਿੱਚ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਮੌਜੂਦ ਰਹੇ।ਮੀਟਿੰਗ ਵਿੱਚ ਜਿਨ੍ਹਾ ਵਿਭਾਗਾਂ ਦੀ ਸਮੀਖਿਆ ਕੀਤੀ ਗਈ, ਉਨ੍ਹਾਂ ਵਿੱਚ ਸਿਖਿਆ, ਵਿਕਾਸ ਅਤੇ ਪੰਚਾਇਤ, ਸਿਹਤ, ਮੈਡੀਕਲ ਸਿਖਿਆ, ਆਯੂਸ਼, ਮਹਿਲਾ ਅਤੇ ਬਾਲ ਵਿਕਾਸ, ਸ਼ਹਿਰੀ ਸਥਾਨਕ ਨਿਗਮ, ਮਾਲ, ਖਨਨ ਅਤੇ ਭੂ-ਵਿਗਿਆਨ, ਲੋਕ ਨਿਰਮਾਣ, ਜਨ ਸਿਹਤ ਇੰਜੀਨੀਅਰਿੰਗ, ਸਹਿਕਾਰਤਾ, ਜੇਲ੍ਹ, ਵਿਰਾਸਤ ਅਤੇ ਸੈਰ-ਸਪਾਟਾ ਅਤੇ ਖੇਡ ਵਿਭਾਗ ਸ਼ਾਮਿਲ ਹਨ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਜਨਤਾ ਦੇ ਹਿੱਤ ਲਈ ਕੰਮ ਕਰ ਰਹੀ ਹੈ, ਇਸ ਲਈ ਸਰਕਾਰ ਅਤੇ ਅਧਿਕਾਰੀਆਂ ਨੂੰ ਮਿਲ ਕੇ ਜਨ ਸੇਵਾ ਦੇ ਭਾਵ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਸਰਕਾਰ ਦੀ ਜਨਤਾ ਪ੍ਰਤੀ ਜਵਾਬਦੇਹੀ ਹੈ, ਇਸ ਲਈ ਬਜਟ ਵਿੱਚ ਕੀਤੇ ਗਏ ਐਲਾਨਾਂ ਅਤੇ ਪ੍ਰੋਗਰਾਮਾਂ ਨੂੰ ਜਮੀਨੀ ਪੱਧਰ ‘ਤੇ ਤੈਅ ਸਮੇਂ ਸੀਮਾ ਵਿੱਚ ਜਰੂਰ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ ਪੰਜਾਬ ਦੇ ਨਿਵਾਸੀਆਂ ਵਾਸਤੇ ਚੰਡੀਗੜ੍ਹ ਨੂੰ ਹਥਿਆਰ ਲਾਇਸੈਂਸ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਕਰਨ ਲਈ ਸਪੀਕਰ ਨੇ ਅਮਿਤ ਸ਼ਾਹ ਨੂੰ ਲਿਖਿਆ ਅਰਧ ਸਰਕਾਰੀ ਪੱਤਰ

ਮੁੱਖ ਮੰਤਰੀ ਨੇ ਕਿਹਾ ਕਿ ਸਿਖਿਆ, ਸਹਿਤ, ਮਹਿਲਾ ਅਤੇ ਬਾਲ ਵਿਕਾਸ, ਜਲ੍ਹ ਸੰਸਾਧਨ, ਸ਼ਹਿਰੀ ਅਤੇ ਪੇਂਡੂ ਵਿਕਾਸ, ਬੁਨਿਆਦੀ ਢਾਂਚੇ ਅਤੇ ਸਮਾਜਿਕ ਭਲਾਈ ਵਰਗੇ ਖੇਤਰਾਂ ਵਿੱਚ ਗੁਣਵੱਤਾ ਸੁਧਾਰ ਅਤੇ ਸੇਵਾ ਵੰਡ ਨੂੰ ਮਜਬੂਤ ਬਨਾਉਣ ਸਰਕਾਰ ਦੀ ਪ੍ਰਮੁੱਖ ਪ੍ਰਤੀਬੱਧਤਾ ਹੈ। ਬਜਟ ਰਾਹੀਂ ਵਿਕਾਸ ਦੀ ਗਤੀ ਨੂੰ ਤੇਜ ਕਰਨ ਦੇ ਨਾਲ-ਨਾਲ ਸਮਾਜਿਕ ਨਿਆਂ ਅਤੇ ਸੰਤੁਲਿਤ ਪ੍ਰਗਤੀ ਨੂੰ ਵੀ ਯਕੀਨੀ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਹਰ ਵਰਗ ਦੇ ਹਿੱਤ ਲਈ ਬਜਟ ਨਿਰਮਾਣ ਦੀ ਪ੍ਰਕ੍ਰਿਆ ਨੂੰ ਵੱਧ ਸਮਾਵੇਸ਼ੀ, ਪਾਰਦਰਸ਼ੀ ਅਤੇ ਨਤੀਜੇਮੁਖੀ ਬਨਾਉਣ ਦੇ ਉਦੇਸ਼ ਨਾਲ ਲਗਾਤਾਰ ਵੱਖ-ਵੱਖ ਵਰਗਾਂ ਅਤੇ ਵਿਭਾਗਾਂ ਦੇ ਨਾਲ ਸੰਵਾਦ ਕੀਤਾ ਜਾ ਰਿਹਾ ਹੈ। ਬਜਅ ਵਿੱਚ ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਯੋਜਨਾਵਾਂ ਦੀ ਨਿਗਰਾਨੀ, ਮੁਲਾਂਕਨ ਅਤੇ ਪ੍ਰਭਾਵਸ਼ੀਲਤਾ ਵਧਾਉਣ ਦੇ ਯਤਨ ਕੀਤੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਸਾਲ 2026-27 ਦਾ ਰਾਜ ਦਾ ਬਜਟ ਹਰਿਆਣਾ ਨੂੰ ਵਿਕਾਸ ਦੇ ਨਵੇਂ ਮੁਕਾਮ ਦਵੇਗਾ ਅਤੇ ਸੂਬੇ ਦੇ ਹਰ ਨਾਗਰਿਕ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗਾ।

ਇਹ ਵੀ ਪੜ੍ਹੋ Chandigarh ਨਗਰ ਨਿਗਮ ‘ਤੇ ਮੁੜ ਭਾਜਪਾ ਦਾ ਕਬਜ਼ਾ; ਸ਼ੌਰਭ ਜੋਸ਼ੀ ਬਣੇ ਮੇਅਰ, ਕਾਂਗਰਸ ਤੇ ਆਪ ਦਾ ਗਠਜੋੜ ਟੁੱਟਿਆ

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਵਿੱਤ ਕਮਿਸ਼ਨਰ, ਮਾਲ ਅਤੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜਯੇਂਦਰ ਕੁਮਾਰ, ਖਨਨ ਅਤੇ ਭੁ-ਵਿਗਿਆਨ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਵਿੱਤ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਖਨਨ ਅਤੇ ਭੂ]ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨਹਿਰੂ ਸਮੇਤ ਸਬੰਧਿਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਨੇ ਅਜੀਤ ਪੰਵਾਰ ਦੇ ਨਿਧਨ ‘ਤੇ ਜਤਾਇਆ ਡੁੰਘਾ ਸੋਗ

0

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਅਜੀਤ ਪੰਵਾਰ ਦੇ ਨਿਧਨ ‘ਤੇ ਡੁੰਘਾ ਦੁੱਖ ਜਤਾਉਂਦੇ ਹੋਏ ਕਿਹਾ ਕਿ ਦੇਸ਼ ਅਤੇ ਵਿਸ਼ੇਸ਼ਕਰ ਮਹਾਰਾਸ਼ਟਰ ਦੀ ਰਾਜਨੀਤੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪੰਵਾਰ ਦੇ ਹਵਾਈ ਜਾਹਾਜ ਕ੍ਰੈਸ਼ ਵਿੱਚ ਨਿਧਨ ਦੀ ਖਬਰ ਬਹੁਤ ਦੁਖਦ ਅਤੇ ਪੀੜਾਦਾਇਕ ਹੈ। ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਹਿਯੋਗੀਆਂ ਅਤੇ ਸਮਰਥਕਾਂ ਦੇ ਨਾਲ ਹਨ। ਪ੍ਰਮਾਤਮਾ ਉਨ੍ਹਾਂ ਨੂੰ ਚਰਣਾਂ ਵਿੱਚ ਸਥਾਨ ਦਵੇ ਅਤੇ ਪੀੜਤ ਪਰਿਵਾਰ ਨੂੰ ਦੁੱਖ ਸਹਿਨ ਦੀ ਸ਼ਕਤੀ ਅਤੇ ਧੀਰਜ ਪ੍ਰਦਾਨ ਕਰੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ਦੀ ਲੋਕ ਅਦਾਲਤ ਨੇ ਵਕੀਲ ਦਾ ਖ਼ਾਤਾ ਬੰਦ ਕਰਨ ਵਾਲੇ HDFC ਬੈਂਕ ਨੂੰ ਕੀਤਾ ਹਰਜਾਨਾ

0

Bathinda News: ਬਠਿੰਡਾ ਦੀ ਲੋਕ ਅਦਾਲਤ ਨੇ ਸ਼ਹਿਰ ਦੇ ਇੱਕ ਸੀਨੀਅਰ ਵਕੀਲ ਦਾ ਬਿਨਾਂ ਕਿਸੇ ਜਾਇਜ਼ ਕਾਰਨ ਬਚਤ ਖਾਤਾ ਨੂੰ ਗਲਤ ਤਰੀਕੇ ਨਾਲ ਫ੍ਰੀਜ਼ ਕਰਨ ਦੇ ਮਾਮਲੇ ਵਿਚ HDFC ਬੈਂਕ ਨੂੰ 10 ਹਜ਼ਾਰ ਰੁਪਏ ਹਰਜਾਨੇ ਦੇਣ ਅਤੇ ਕੇਸ ਖਰਚੇ ਵਜੋਂ 2200 ਰੁਪਏ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ।ਸ਼ਿਕਾਇਤਕਰਤਾ ਐਡਵੋਕੇਟ ਕਪਿਲ ਕੁਮਾਰ ਬਾਂਸਲ ਵੱਲੋਂ ਬੈਂਕ ਦੀ ਇਸ ਕਾਰਵਾਈ ਤੋਂ ਦੁਖੀ ਹੋ ਕੇ ਲੋਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਜਿਸਦੇ ਵਿਚ ਹੁਣ ਇਹ ਇਨਸਾਫ਼ ਮਿਲਿਆ ਹੈ।

ਇਹ ਵੀ ਪੜ੍ਹੋ Punjab Police ਨੁੰ ਵੱਡੀ ਸਫ਼ਲਤਾ; BSF ਨਾਲ ਮਿਲਕੇ ਬਾਰਡਰ ਤੋਂ ਹਥਿਆਰਾਂ ਦਾ ਜਖ਼ੀਰਾ ਬਰਾਮਦ

ਸਿਕਾਇਤਕਰਤਾ ਮੁਤਾਬਕ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਬਾਵਜੂਦ HDFC ਬੈਂਕ ਦੀ ਬਠਿੰਡਾ ਸਥਿਤ ਮੁੱਖ ਸ਼ਾਖਾ ਨੇ ਸਾਲ 2018 ਵਿੱਚ ਕੇਵਾਈਸੀ (KYC) ਉਨ੍ਹਾਂ ਦਾ ਬਚਤ ਖਾਤਾ ਬੰਦ ਕਰ ਦਿੱਤਾ ਸੀ, ਤੇ ਇਸਦੇ ਪਿੱਛੇ ਦਸਤਾਵੇਜ਼ ਜਮ੍ਹਾਂਨਾ ਕਰਵਾਉਣ ਦਾ ਤਰਕ ਦਿੱਤਾ ਸੀ। ਖਾਤਾ ਬੰਦ ਕਰਨ ਦੇ ਵਿਰੋਧ ਵਿਚ ਉਨ੍ਹਾਂ ਬੈਂਕ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਪ੍ਰੰਤੂ ਕੋਈ ਕਾਰਵਾਈ ਨਾਂ ਕੀਤੀ। ਜਿਸ ਕਾਰਨ ਉਸਨੂੰ ਮਜਬੂਰਨ ਸਾਲ 2019 ਵਿਚ ਲੋਕ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।

ਇਹ ਵੀ ਪੜ੍ਹੋ Chandigarh ਨਗਰ ਨਿਗਮ ‘ਤੇ ਮੁੜ ਭਾਜਪਾ ਦਾ ਕਬਜ਼ਾ; ਸ਼ੌਰਭ ਜੋਸ਼ੀ ਬਣੇ ਮੇਅਰ, ਕਾਂਗਰਸ ਤੇ ਆਪ ਦਾ ਗਠਜੋੜ ਟੁੱਟਿਆ

ਦੋਵਾਂ ਪੱਖਾਂ ਦੀ ਸੁਣਵਾਈ ਦੌਰਾਨ ਅਦਾਲਤ ਨੇ ਪਾਇਆ ਕਿ ਬੈਂਕਿੰਗ ਸੇਵਾ ਵਿੱਚ ਕੁਤਾਹੀ ਪਾਈ ਗਈ ਹੈ, ਜਿਸਦੇ ਚੱਲਦੇ ਫੈਸਲਾ ਸੁਣਾਉਂਦਿਆਂ ਬੈਂਕ ਅਧਿਕਾਰੀਆਂ ਨੂੰ ਖਪਤਕਾਰ ਨੂੰ ਖਾਤਾ ਬੰਦ ਹੋਣ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਵਜੋਂ 10 ਹਜ਼ਾਰ ਰੁਪਏ ਹਰਜਾਨੇ ਦੇਣ ਅਤੇ ਕੇਸ ਖਰਚੇ ਵਜੋਂ 2200 ਰੁਪਏ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1897575