Sunday, May 17, 2026
Home Blog Page 2341

ਹੁਣ ਹਰਿਆਣਾ ਦੇ ਨੌਜੁਆਨਾਂ ਨੂੰ ਮਿਲੇਗੀ ਵਿਦੇਸ਼ਾਂ ਵਿਚ ਨੌਕਰੀ

0

ਹਰਿਆਣਾ ਸਰਕਾਰ ਨੇ ਨੌਜੁਆਨਾਂ ਦੀ ਸਹੂਲਤ ਲਈ ਬਣਾਇਆ ਓਵਰਸੀਜ ਪਲੇਸਮੈਂਟ ਸੈਲ
ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਓਵਰਸੀਜ ਪਲੇਸਮੈਂਟ ਸੈਲ ਦਾ ਉਦਘਾਟਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੂਬਰ – ਵਿਦੇਸ਼ਾਂ ਵਿਚ ਨੌਕਰੀ ਪਾਉਣ ਦੇ ਇਛੁੱਕ ਹਰਿਆਣਾ ਦੇ ਨੌਜੁਆਨਾਂ ਲਈ ਦੀਵਾਲੀ ਦਾ ਤਿਊਹਾਰ ਸੁਨਹਿਰਾ ਮੌਕਾ ਆਇਆ ਹੈ। ਵਿਦੇਸ਼ਾਂ ਵਿਚ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਮਹੁਇਆ ਕਰਵਾਉਣ ਦੇ ਮੱਦੇਨਜਰ ਸੂਬਾ ਸਰਕਾਰ ਨੇ ਓਵਰਸੀਜ ਪਲੇਸਮੈਂਟ ਸੈਲ ਬਣਾਇਆ ਹੈ, ਜਿਸ ਦਾ ਉਦਘਾਟਨ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੀਤਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਉਹ ਇਕ ਵਫਦ ਦੇ ਨਾਲ ਰਾਜ ਵਿਚ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਅਤੇ ਵਪਾਰ ਸਬੰਧੀ ਚਰਚਾ ਕਰਨ ਤਹਿਤ ਦੁਬਈ ਦੇ ਦੌਰੇ ‘ਤੇ ਗਏ ਸਨ। ਇਸ ਦੌਰੇ ਦੌਰਾਨ ਵਫਦ ਨੇ ਵਿਦੇਸ਼ਾਂ ਵਿਚ ਹਰਿਆਣਵੀਂ ਨੌਜੁਆਨਾਂ ਲਈ ਵੱਖ-ਵੱਖ ਮੌਕਿਆਂ ਦੀ ਪਹਿਚਾਣ ਕੀਤੀ। ਇਸੀ ਲੜੀ ਵਿਚ ਸ੍ਰੀ ਵਿਸ਼ਵਕਰਮਾ ਯੂਨੀਵਰਸਿਟੀ (ਐਸਬੀਐਸਯੂ) ਨੇ ਕਤਰ ਵਿਚ ਹਾਸਪਟੇਲਿਟੀ ਸੈਕਟਰ ਵਿਚ ਜਾਬ ਰੋਲ-ਰੂਮ ਅਟੈਂਡੈਂਟ ਚੋਣ ਕੀਤਾ ਹੈ। ਇਸ ਦੇ ਲਈ 30 ਨਵੰਬਰ, 2022 ਤਕ ਊਮੀਦਵਾਰਾਂ ਦੀ ਤੁਰੰਤ ਜਰੂਰਤ ਹੈ। ਯੂਨੀਵਰਸਿਟੀ ਵੱਲੋਂ ਇਸ ਤੋਂ ਇਲਾਵਾ ਹੋਰ ਵੀ ਕਈ ਮੌਕਿਆਂ ਦੀ ਪਹਿਚਾਣ ਕੀਤੀ ਗਈ ਹੈ। ਇਸ ਜਾਬ ਰੋਲ-ਰੂਮ ਅਟੈਂਡੈਂਟ ਤਹਿਤ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵੱਲੋਂ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਸਹਿਯੋਗ ਨਾਲ ਵਿਦੇਸ਼ਾਂ ਵਿਚ ਪਲੇਸਮੈਂਟ ਲਈ ਥਇ ਰਜਿਸਟ੍ਰੇਸ਼ਣ ਪੋਰਟਲ ਵਿਕਸਿਤ ਕੀਤਾ ਗਿਆ ਹੈ। ਇਹ ਇਕ ਵੈਬ-ਅਧਾਰਿਤ ਏਕੀਕਿ੍ਰਤ ਕਾਰਜ ਪ੍ਰਣਾਲੀ ਹੈ, ਜੋ ਵਿਦੇਸ਼ਾਂ ਵਿਚ ਨੋਕਰੀ ਪਾਉਣ ਦੇ ਇਛੁੱਕ ਨੌਜੁਆਨਾਂ ਨੂੰ ਇਕ ਸਿੰਗਲ ਪਲੇਟਫਾਰਮ ਪ੍ਰਦਾਨ ਕਰੇਗਾ।
ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ ਵਿਦੇਸ਼ਾਂ ਵਿਚ ਢਾਂਚਿਆਂ ਦੇ ਲਈ ਵੱਖ-ਵੱਖ ਸੰਗਠਨਾਂ ਨਾਲ ਸੰਪਰਕ ਸਥਾਪਿਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਨੌਕਰੀ ਦੇ ਮੌਕਿਆਂ ਦੀ ਪਹਿਚਾਣ ਕਰਨ ਲਈ ਯਤਨਸ਼ੀਲ ਹੈ। ਉਸ ਤੋਂ ਬਾਅਦ, ਯੂਨੀਵਰਸਿਟੀ ਵੱਖ-ਵੱਖ ਅਪਸਕਿਲਲਿੰਗ ਕੋਰਸਾਂ ਨੂੰ ਡਿਜਾਇਨ ਕਰੇਗਾ ਤਾਂ ਜੋ ਉਮੀਦਵਾਰ ਖੁਦ ਨੂੰ ਅਪਸਕਿਲ ਕਰ ਸਕਣ ਅਤੇ ਵਿਦੇਸ਼ੀ ਮੌਕਿਆਂ ਵਿਚ ਪਲੇਸਮੈਂਟ ਦੇ ਲਈ ਚੋਣ ਹੋ ਸਕਣ। ਇਹ ਪੋਰਟਲ ਪਰਿਵਾਰ ਪਹਿਚਾਣ ਪੱਤਰ ਦੇ ਨਾਲ ਏਕੀਕਿ੍ਰਤ ਹੈ, ਜਿਸ ਤੋਂ ਪਰਿਵਾਰ ਦਾ ਵੇਰਵਾ ਤਸਦੀਕ ਹੋਵੇਗਾ। ਇਹ ਪੋਰਟਲ ਹਰਿਆਣਵੀ ਉਮੀਦਵਾਰਾਂ ੂਨੰ ਵੱਖ-ਵੱਖ ਜਾਬ ਰੋਲਸ ਲਈ ਕੌਸ਼ਲ ਵਿਕਾਸ ਤਹਿਤ ਆਪਣੀ ਰੁਝਾਨ ਸਾਂਝਾ ਕਰਨ ਦਾ ਮੌਕਾ ਵੀ ਦਿੰਦਾ ਹੈ। ਇਸ ਨਾਲ ਹਰਿਆਣਾ ਵਿਚ ਲਾਗੂ ਵੱਖ-ਵੱਖ ਕੌਸ਼ਲ ਸਿਖਲਾਈ ਪ੍ਰੋਗ੍ਰਾਮਾਂ ਦੇ ਨਾਲ ਉਮੀਦਵਾਰਾਂ ਨੂੰ ਟ੍ਰੇਨਿੰਗ ਵਿਚ ਮਦਦ ਮਿਲੇਗੀ। ਐਸਵੀਐਸਯੂ ਉਨ੍ਹਾਂ ਸਾਰੇ ਉਮੀਦਵਾਰਾਂ ਤਕ ਪਹੁੰਚ ਰਿਹਾ ਹੈ ਜੋ ਵਿਦੇਸ਼ਾਂ ਵਿਚ ਨੌਕਰੀ ਦੀ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਦੀ ਸਹਿਮਤੀ ਪ੍ਰਾਪਤ ਕਰ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਐਸਵੀਐਸਯੂ ਵੱਲੋਂ ਅਪਸਕਿਲ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਸਕੇ। ਐਸਵੀਐਸਯੂ ਇਕ ਐਸਐਮਐਸ ਪ੍ਰਸਾਰਿਤ ਕੀਤਾ ਹੈ- ਜਿਸ ਵਿਚ ਇਕ ਏਂਬੇਡੇਡ ਰਜਿਸਟ੍ਰੇਸ਼ਣ ਲਿੰਕ ਹੈ ਅਤੇ ਉਮੀਦਵਾਰ ਪੋਰਟਲ ‘ਤੇ ਆਨਲਾਇਨ ਰਜਿਸਟ੍ਰੇਸ਼ਣ ਕਰਨ ਲਈ ਇਸ ਲਿੰਕ ਦੀ ਵਰਤੋ ਕਰ ਸਕਦੇ ਹਨ। ਐਸਵੀਐਸਯੂ ਨੂੰ ਇਸ ਪੋਰਟਲ ਰਾਹੀਂ ਇਛੁੱਕ ਉਮੀਦਵਾਰਾਂ ਤੋਂ ਪ੍ਰਤੀਕਿ੍ਰਆਵਾਂ ਮਿਲ ਰਹੀਆਂ ਹਲ। ਉਮੀਵਿਾਰਾਂ ਦੇ ਲਈ ਕਾਲਿੰਗ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਿਖਲਾਈ ਦੇ ਲਹੀ ਇਕ ਬੈਚ ਦਾ ਗਠਨ ਕੀਤਾ ਜਾਵੇਗਾ।ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਇੰਨ੍ਹਾਂ ਉਮੀਦਵਾਰਾਂ ਨੂੰ ਵਿਦੇਸ਼ਾਂ ਵਿਚ ਰੁਜਗਾਰ ਯੋਗ ਬਨਾਉਣ ਦੇ ਲਹੀ ਥਇ ਘੱਟ ਸਮੇਂ ਓਰਇਏਂਟੇਸ਼ਨ ਸਿਖਲਾਈ ਪ੍ਰੋਗ੍ਰਾਮ ਤਿਆਰ ਅਤੇ ਨਿਸ਼ਪਾਦਿਤ ਕਰੇਗਾ। ਯੂਨੀਵਰਸਿਟੀ ਸੰਭਾਵਿਤ ਭਰਤੀ ਸੰਗਠਨਾਂ ਦੇ ਨਾਂਲ ਤਾਲਮੇਲ ਸਥਾਪਿਤ ਕਰੇਗਾ ਅਤੇ ਇੰਟਰਵਿਊ ਜਾਂ ਕਿਸੇ ਵੀ ਹੋਰ ਭਰਤੀ ਪ੍ਰਕਿ੍ਰਆ ਦਾ ਪ੍ਰਬੰਧ ਕਰੇਗਾ।

ਪ੍ਰਧਾਨ ਮੰਤਰੀ ਰੋਜਗਾਰ ਮੇਲੇ ਦੇ ਪਹਿਲੇ ਪੜਾਅ ਤਹਿਤ ਕੇਂਦਰੀ ਯੂਨੀਵਰਸਿਟੀ ’ਚ 27 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲੇ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਅਕਤੂਬਰ: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਸਨੀਵਾਰ ਨੂੰ 10 ਲੱਖ ਕਰਮਚਾਰੀਆਂ ਦੀ ਭਰਤੀ ਮੁਹਿੰਮ ਰੋਜਗਾਰ ਮੇਲੇ ਦੇ ਪਹਿਲੇ ਪੜਾਅ ਦੀ ਸੁਰੂਆਤ ਕੀਤੀ ਗਈ। ਇਸ ਪੜਾਅ ਦੇ ਚੱਲਦੇ ਹੀ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਦੀਵਾਲੀ ਦੇ ਤਿਉਹਾਰ ਦੇ ਸੁਭ ਮੌਕੇ ‘ਤੇ ਸੁਰੂ ਹੋਏ ਪ੍ਰਧਾਨ ਮੰਤਰੀ ਰੋਜਗਾਰ ਮੇਲੇ ਤਹਿਤ 27 ਨਵ-ਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਭਰਤੀ ਦਫਤਰ ਦੇ ਅਨੁਸਾਰ ਜਿਨ੍ਹਾਂ ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ 21 ਰੈਗੂਲਰ ਟੀਚਿੰਗ ਅਸਾਮੀਆਂ (1 ਪ੍ਰੋਫੈਸਰ, 14 ਐਸੋਸੀਏਟ ਪ੍ਰੋਫੈਸਰ ਅਤੇ 6 ਸਹਾਇਕ ਪ੍ਰੋਫੈਸਰ); 1 ਕਾਂਟ੍ਰੈਕਚੂਅਲ ਅਧਿਆਪਨ ਅਸਾਮੀ (1 ਸਹਾਇਕ ਪ੍ਰੋਫੈਸਰ); ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ ਦੇ ਅਧੀਨ 3 ਕਾਂਟ੍ਰੈਕਚੂਅਲ ਅਧਿਆਪਨ ਦੀਆਂ ਅਸਾਮੀਆਂ; ਅਤੇ 2 ਮਹਿਮਾਨ ਫੈਕਲਟੀ ਅਹੁਦੇ ਸਾਮਲ ਸਨ। ਪ੍ਰੋ. ਤਿਵਾਰੀ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਖੁਸੀ ਦੀ ਗੱਲ ਹੈ ਕਿ ਯੂਨੀਵਰਸਿਟੀ ਨੇ 27 ਨਵ-ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਪ੍ਰਧਾਨ ਮੰਤਰੀ ਰੋਜਗਾਰ ਮੇਲੇ ਵਿੱਚ ਆਪਣਾ ਯੋਗਦਾਨ ਪਾਇਆ ਹੈ।

ਐਨ ਆਈ ਏ ਦੀ ਛਾਪੇਮਾਰੀ ਤੋਂ ਬਾਅਦ ਵਕੀਲਾਂ ‘ਚ ਗੁੱਸੇ ਦੀ ਲਹਿਰ ਜਾਰੀ

0

ਹਫਤਾ ਬੀਤਣ ਦੇ ਬਾਅਦ ਵੀ ਬਠਿੰਡਾ ਕਚਹਿਰੀਆਂ ਦਾ ਕੰਮ ਕਾਜ ਹੋਇਆ ਠੱਪ
ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ: ਐਨ ਆਈ ਏ ਦੀ ਛਾਪੇਮਾਰੀ ਤੋਂ ਬਾਅਦ ਵਕੀਲਾਂ ‘ਚ ਗੁੱਸੇ ਦੀ ਲਹਿਰ ਜਾਰੀ ਹੈ। ਹਫਤਾ ਬੀਤਣ ਦੇ ਬਾਅਦ ਵੀ ਬਠਿੰਡਾ ਕਚਹਿਰੀਆਂ ਦਾ ਕੰਮ ਕਾਜ ਠੱਪ ਪਿਆ ਹੈ। ਅੱਜ ਮੁੜ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਐਲਾਨ ਕੀਤਾ ਗਿਆ ਕਿ ਜੇਕਰ ਕੇਂਦਰੀ ਜਾਂਚ ਏਜੰਸੀ ਨੇ ਉਨ੍ਹਾਂ ਦੇ ਮੈਂਬਰ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਸਖ਼ਤ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਬਠਿੰਡਾ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਸ਼ਰਮਾ ਤੇ ਸੈਕਟਰੀ ਸੁਨੀਲ ਤ੍ਰਿਪਾਠੀ, ਉਪ ਪ੍ਰਧਾਨ ਸੂਰੀਆ ਕਾਂਤ ਤੇ ਖਜਾਨਚੀ ਸਤਬੀਰ ਕੌਰ ਆਦਿ ਨੇ ਪੀੜਤ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਦੋਸ ਲਗਾਇਆ ਕਿ ਕੇਂਦਰੀ ਏਜੰਸੀ ਜਾਣਬੁੱਝ ਕੇ ਵਕੀਲਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਵਿੱਚ ਬੀਤੀ 18 ਅਕਤੂਬਰ ਨੂੰ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਐਨਆਈਏ ਵਾਲੇ ਉਨ੍ਹਾਂ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਏ ਸਨ। ਜਿਸਤੋ ਬਾਅਦ ਵਕੀਲ ਭਾਈਚਾਰਾ ਪੂਰੀ ਤਰ੍ਹਾਂ ਨਰਾਜ ਚੱਲਿਆ ਆ ਰਿਹਾ ਹੈ ਤੇ ਮਾਲਵਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਅੇਸੋਸੀਏਸਨ ਵਲੋਂ ਲ਼ਗਾਤਾਰ ਕੰਮਕਾਜ ਠੱਪ ਰੱਖਿਆ ਹੋਇਆ ਹੈ।
ਇਸ ਮੌਕੇ ਪੀੜਤ ਵਕੀਲ ਗੁਰਪ੍ਰੀਤ ਸਿੱਧੂ ਨੇ ਕਿਹਾ ਕਿ ਉਹ ਸਮਝਦਾ ਹੈ ਕਿ ਅਮਰਦੀਪ ਸਿੰਘ ਜਾਮਨ ਗੈਂਗਸਟਰ ਦਾ ਕੇਸ ਦੀ ਪੈਰਵੀ ਕਰਨ ਦੇ ਚੱਲਦੇ ਹੋ ਸਕਦਾ ਹੈ ਕਿ ਇਸੇ ਕੇਸ ਦੇ ਸਿਲਸਿਲੇ ਵਿੱਚ ਉਸਦੇ ਘਰ ਦੀ ਤਲਾਸ਼ੀ ਲਈ ਗਈ ਹੋਵੇ ਪਰ ਕਿਸੇ ਨੂੰ ਵੀ ਇਸ ਤਰ੍ਹਾਂ ਤੰਗ ਕਰਨਾ ਠੀਕ ਨਹੀਂ।ਹੁਣ ਵਕੀਲ ਭਾਈਚਾਰਾ ਕੱਲ੍ਹ ਤੱਕ ਆਪਣਾ ਕੰਮ ਮੁਲਤਵੀ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰੇਗਾ।

 

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਰਜ ਗ੍ਰਹਿਣ ਮੇਲੇ ਦੇ ਸਫਲ ਆਯੋਜਨ ‘ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਅਕਤੂਬਰ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੁਰੂਕਸ਼ੇਤਰ ਵਿਚ ਆਯੋਜਿਤ ਸੂਰਜ ਗ੍ਰਹਿਣ ਮੇਲੇ ਦੇ ਸਫਲ ਆਯੋਜਨ ‘ਤੇ ਇਸ ਮੇਲੇ ਦੀ ਵਿਵਸਥਾ ਵਿਚ ਜੁੱਟੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਤੇ ਜਿਲਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਖਗੋਲੀ ਘਟਨਾ ਦਾ ਸਮਾਂ ਪਵਿੱਤਰ ਬ੍ਰਹਮ ਸਰੋੋਵਰ ਵਿਚ ਕਰੀਬ 5 ਲੱਖ ਸ਼ਰਧਾਂਲੂਆਂ ਨੇ ਆਸਥਾ ਦੀ ਡਬੂਕੀ ਲਗਾਈ। ਲੋਕਾਂ ਦੀ ਸਹੂਲਤ ਲਈ ਵਧੀਆ ਇੰਤਰਾਮ ਕੀਤੇ ਗਏ ਸਨ। ਇਸ ਤੋੋਂ ਵੱਧ ਤੋੋਂ ਵੱਧ ਸ਼ਰਧਾਂਲੂਆਂ ਨੇ ਕੁਰੂਕਸ਼ੇਤਰ ਵਿਚ ਪੁੱਜ ਪਵਿੱਤਰ ਬ੍ਰਹਮ ਸਰੋੋਵਰ ਵਿਚ ਡੂਬਕੀ ਲਗਾਈ। ਦੱਸ ਦੇਈਏ ਕਿ ਇਸ ਇਤਿਹਾਸਕ ਸੂਰਜ ਗ੍ਰਹਿਣ ਦੇ ਚਲਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਹਿਲਾਂ ਤੋੋਂ ਜਿਲਾ ਪ੍ਰਸ਼ਾਸਨ ਨੂੰ ਪੂਰੇ ਇੰਤਜਾਮ ਕਰਨ ਦੇ ਆਦੇਸ਼ ਦਿੱਤੇ ਸਨ। ਉੱਥੇ ਦੇ ਦਿਸ਼ਾ-ਨਿਰਦੇਸ਼ ‘ਤੇ ਜਿਲਾ ਪ੍ਰਸ਼ਾਸਨ ਨੇ ਟ੍ਰੈਫਿਕ, ਸੁਰੱਖਿਆ ਵਿਵਸਕਾ, ਬਸਾਂ, ਰੇਲ ਗੱਡੀਆਂ ਤੇ ਹੋਰ ਆਵਾਜਾਈ ਦੇ ਸਾਧਨਾਂ ਦੀ ਵਿਵਸਥਾ ਕੀਤੀ ਸੀ। ਇਸ ਦੇ ਚਲਦੇ ਇੰਨ੍ਹਾਂ ਵੱਡਾ ਆਯੋਜਨ ਸਫਲ ਹੋ ਪਾਇਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਨੂੰ ਸਫਲਤਾ ਨਾਲ ਪੂਰਾ ਕਰਨਾ ਚੁਣੌਤੀ ਵਾਲਾ ਕੰਮ ਹੁੰਦਾ ਹੈ, ਲੇਕਿਨ ਹਰਿਆਣਾ ਸਰਕਾਰ ਨੇ ਇਸ ਨੂੰ ਵਧੀਆ ਢੰਗ ਨਾਲ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਕੁਰੂਕਸ਼ੇਤਰ ਪੁੱਜੇ ਜਦੋਂ ਕਿ ਇੰਨ੍ਹੇ ਹੀ ਲੋਕਾਂ ਨੇ ਕੁਰੂਕਸ਼ੇਤਰ ਪ੍ਰਸ਼ਾਸਨ ਦੀ ਕੁਰੂਕਸ਼ੇਤਰ ਦਰਸ਼ਨ ਮੋਬਾਇਲ ਐਪ ‘ਤੇ ਇਸ ਘਟਨਾ ਨੂੰ ਵੇਖਿਆ। ਇਸ ਮੋਬਾਇਲ ਐਪ ‘ਤੇ ਸੂਰਜਗ੍ਰਹਿਣ ਮੇਲੇ ਨਾਲ ਸਬੰਧਤ ਸਾਰੀਆਂ ਅਹਿਮ ਜਾਣਕਾਰੀਆਂ ਅਪਲੋਡ ਕੀਤੀ ਗਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸੰਤਾਂ ਤੋਂ ਲੈ ਕੇ ਹੋਰ ਸ਼ਰਧਾਂਲੂਆਂ ਲਈ ਨਹਾਉਣ ਦੀ ਵੱਖ-ਵੱਖ ਵਿਵਸਥਾ ਕੀਤੀ ਗਈ ਸੀ। ਯੁਠਿਸ਼ਟਰ ਘਾਟ ‘ਤੇ ਸ਼ਾਹੀ ਇਸਨਾਨ ਦੀ ਵਿਵਸਕਾ ਕੀਤੀ ਗਈ ਸੀ। ਘਾਟਾਂ ‘ਤੇ ਬਿਜਲੀ, ਪੀਣ ਦਾ ਪਾਣੀ, ਪਖਾਣਿਆਂ ਦੀ ਵਿਵਸਥਾ, ਸੁਰੱਖਿਆ ਦੀ ਵਿਵਸਕਾ ਦੇ ਨਾਲ-ਨਾਲ ਕਈ ਤਰ੍ਹਾਂ ਦੇ ਇੰਤਰਾਮ ਕੀਤੇ ਗਏ ਸਨ। ਮੇਲਾ ਖੇਤਰ ਨੂੰ 20 ਸੈਕਟਰਾਂ ਵਿਚ ਵੰਡਿਆ ਗਿਆ ਸੀ ਅਤੇ 4500 ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ। ਮੇਲੇ ਨੂੰ ਲੈ ਕੇ ਛੋਟੇ ਛੋਟੇ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕੀਤੀ ਗਈ ਸੀ। ਇਸ ਦੇ ਨਾਲ-ਨਾਲ 400 ਬੱਸਾਂ ਤੇ ਸਪੈਸ਼ਲ ਰੇਲ ਗੱਡੀਆਂ ਦੀ ਵੀ ਵਿਵਸਥਾ ਕੀਤੀ ਗਈ ਸੀ। ਮੇਲਾ ਥਾਂ ਦੇ ਨੇੜੇ 370 ਸੀਸੀਟੀਵੀ, 25 ਥਾਂ ਪਾਰਕਿੰਗ ਦੀ ਵਿਵਸਥਾ ਅਤੇ 260 ਈ-ਰਿਕਸ਼ਾ ਨੂੰ ਮੁਫਤ ਚਲਾਇਆ ਗਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੀਤਾ ਥਾਂ ਕੁਰੂਕਸ਼ੇਤਰ ਆਸਥਾ ਅਤੇ ਸੈਰ-ਸਪਾਟਾ ਦਾ ਸੰਗਮ ਹੈ। ਪਿਛਲੇ ਦਿਨਾਂ ਪਵਿੱਤਰ ਤੀਰਥ ਜੋਤੀਸਰ ਵਿਚ ਭਗਵਾਨ ਸ੍ਰੀ ਕਿ੍ਰਸ਼ਣ ਦੇ ਵੱਡੇ ਰੂਪ ਦੀ ਮੂਰਤੀ ਦੀ ਘੁੰਡ ਚੁਕਾਈ ਕੀਤੀ ਗਈ ਸੀ। ਹੁਣ ਜਲਦ ਹੀ ਇੱਥੇ ਥ੍ਰੀ ਡੀ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਵੀ ਵੇਖਣ ਨੂੰ ਮਿਲੇਗਾ। ਇਸ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਮਹਾਭਾਰਤ ਅਤੇ ਸ੍ਰੀਮਦਭਗਵਤ ਗੀਤਾ ਨਾਲ ਜੁੜੇ ਕਿਸਿਆਂ ਨੂੰ ਵਿਖਾਇਆ ਜਾਵੇਗਾ।

ਪੰਜਾਬ ‘ਚ ਇਸ ਵਾਰ ਦੀਵਾਲੀ ‘ਤੇ ਪ੍ਰਦੂਸਣ ਦਾ ਪੱਧਰ ਘਟਿਆ: ਮੀਤ ਹੇਅਰ

0

ਹਵਾ ਗੁਣਵੱਤਾ ਸੂਚਕਾਂਕ ਵਿੱਚ ਸੁਧਾਰ ਲਈ ਠੋਸ ਕਦਮ ਚੁੱਕਣ ਵਾਸਤੇ ਪ੍ਰਦੂਸਣ ਬੋਰਡ ਦੀ ਕੀਤੀ ਸਲਾਘਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਅਕਤੂਬਰ: ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਵਿੱਚ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਵਿੱਚ ਪਿਛਲੇ ਸਾਲ ਦੇ ਮੁਕਾਬਲੇ 16.4 ਫੀਸਦੀ ਅਤੇ 2020 ਦੇ ਮੁਕਾਬਲੇ 31.7 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ। ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੀਆਂ ਲਗਾਤਾਰ ਕੋਸਿਸਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਸਦਕਾ ਇਸ ਸਾਲ ਦੀਵਾਲੀ ਵਾਲੇ ਦਿਨ ਪਿਛਲੇ ਸਾਲਾਂ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਇਆ ਹੈ। ਵਾਤਾਵਰਣ ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਅਤੇ 2020 ਵਿੱਚ ਕੋਈ ਵੀ ਸਹਿਰ ਏ.ਕਿਊ.ਆਈ. ਦੀ ਦਰਮਿਆਨੀ ਸ੍ਰੇਣੀ ਵਿੱਚ ਨਹੀਂ ਰਿਹਾ ਜਦੋਂ ਕਿ ਇਸ ਸਾਲ 2 ਸਹਿਰ (ਖੰਨਾ ਅਤੇ ਮੰਡੀ ਗੋਬਿੰਦਗੜ੍ਹ) ਏ.ਕਿਊ.ਆਈ. ਦੀ ਦਰਮਿਆਨੀ ਸ੍ਰੇਣੀ ਵਿੱਚ ਰਹੇ ਹਨ।ਉਨ੍ਹਾਂ ਕਿਹਾ ਕਿ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵੱਡੇ 6 ਸਹਿਰਾਂ ਵਿੱਚ ਪਿਛਲੇ ਸਾਲ ਦੀਵਾਲੀ ਦੇ ਦਿਨਾਂ (2020 ਅਤੇ 2021) ਦੇ ਮੁਕਾਬਲੇ ਇਸ ਸਾਲ ਦੀਵਾਲੀ (2022) ਦੌਰਾਨ ਏ.ਕਿਊ.ਆਈ. ਵਿੱਚ ਵੱਡੀ ਕਮੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੀਵਾਲੀ ਮੌਕੇ ਪੰਜਾਬ ਦਾ ਔਸਤ ਏ.ਕਿਊ.ਆਈ. 2021 ਵਿੱਚ 268 (ਖਰਾਬ) ਅਤੇ 2020 ਵਿੱਚ 328 (ਬਹੁਤ ਖਰਾਬ) ਦੇ ਮੁਕਾਬਲੇ ਇਸ ਸਾਲ 224 (ਖਰਾਬ) ਸੀ।
ਉਨ੍ਹਾਂ ਦੱਸਿਆ ਕਿ ਇਸ ਸਾਲ ਅੰਮਿ੍ਰਤਸਰ ਵਿਖੇ ਏ.ਕਿਊ.ਆਈ. ਸ੍ਰੇਣੀ 262 ਨਾਲ ਵੱਧ ਤੋਂ ਵੱਧ ਏ.ਕਿਊ.ਆਈ. ਦਰਜ ਕੀਤਾ ਗਿਆ। ਹਾਲਾਂਕਿ ਪਿਛਲੇ ਸਾਲ ਵੱਧ ਤੋਂ ਵੱਧ ਏ.ਕਿਊ.ਆਈ 327 (ਬਹੁਤ ਖਰਾਬ) ਜਲੰਧਰ ਵਿੱਚ ਦਰਜ ਕੀਤਾ ਗਿਆ ਸੀ ਅਤੇ 2020 ਵਿੱਚ ਵੱਧ ਤੋਂ ਵੱਧ ਏ.ਕਿਊ.ਆਈ. 386 (ਬਹੁਤ ਖਰਾਬ) ਅੰਮਿ੍ਰਤਸਰ ਵਿੱਚ ਦੇਖਿਆ ਗਿਆ ਸੀ। ਇਸ ਸਾਲ ਘੱਟੋ-ਘੱਟ ਏ.ਕਿਊ.ਆਈ. ਮੰਡੀ ਗੋਬਿੰਦਗੜ੍ਹ ਵਿੱਚ 188 (ਦਰਮਿਆਨਾ) ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ 220 (ਖਰਾਬ) ਅਤੇ 2020 ਵਿੱਚ 262 (ਖਰਾਬ) ਦਰਜ ਕੀਤਾ ਗਿਆ ਸੀ।ਪਿਛਲੇ ਸਾਲ 2 ਸਹਿਰਾਂ (ਅੰਮਿ੍ਰਤਸਰ ਅਤੇ ਜਲੰਧਰ) ਦਾ ਏ.ਕਿਊ.ਆਈ. ਬਹੁਤ ਖਰਾਬ ਸ੍ਰੇਣੀ ਵਿੱਚ ਰਿਹਾ ਜਦੋਂ ਕਿ 2020 ਵਿੱਚ ਚਾਰ ਸਹਿਰਾਂ ਅੰਮਿ੍ਰਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦਾ ਏ.ਕਿਊ.ਆਈ. ਬਹੁਤ ਖਰਾਬ ਸ੍ਰੇਣੀ ਵਿੱਚ ਰਿਹਾ। ਹਾਲਾਂਕਿ ਇਸ ਸਾਲ ਕੋਈ ਵੀ ਸਹਿਰ ਏ.ਕਿਊ.ਆਈ. ਦੀ ਬਹੁਤ ਖਰਾਬ ਸ੍ਰੇਣੀ ਵਿੱਚ ਨਹੀਂ ਰਿਹਾ। ਵਾਤਾਵਰਣ ਮੰਤਰੀ ਨੇ ਕਿਹਾ ਕਿ ਇਸ ਸਾਲ ਏ.ਕਿਊ.ਆਈ. ਵਿੱਚ ਸਭ ਤੋਂ ਵੱਧ ਕਮੀ ਜਲੰਧਰ (31.2 ਫੀਸਦੀ) ਅਤੇ ਸਭ ਤੋਂ ਘੱਟ ਕਮੀ ਪਟਿਆਲਾ (7.0 ਫੀਸਦੀ) ਵਿੱਚ ਦੇਖੀ ਗਈ।
ਪੰਜਾਬ ਪ੍ਰਦੂਸਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ ਪਾਲ ਵਿਗ ਨੇ ਪਟਾਕੇ ਚਲਾਉਣ ਅਤੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਗਰੀਨ ਪਟਾਕਿਆਂ ਦੀ ਵਰਤੋਂ ਲਈ ਨਿਰਧਾਰਤ ਸਮੇਂ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਸਲਾਹਕਾਰੀ ਦੀ ਪਾਲਣਾ ਕਰਨ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਸ ਦੇ ਨਤੀਜੇ ਵਜੋਂ ਪਿਛਲੇ ਸਾਲ ਅਤੇ 2020 ਦੇ ਮੁਕਾਬਲੇ ਇਸ ਸਾਲ ਸਮੁੱਚੇ ਤੌਰ ‘ਤੇ ਹਵਾ ਦੀ ਵਿੱਚ ਸੁਧਾਰ ਹੋਇਆ ਹੈ। ਬੋਰਡ ਦੇ ਮੈਂਬਰ ਸਕੱਤਰ ਕਰੁਨੇਸ ਗਰਗ ਨੇ ਦੱਸਿਆ ਕਿ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਨੇ ਹਵਾ ਗੁਣਵੱਤਾ ਦੀ ਅਸਲ ਸਮੇਂ ਨਿਗਰਾਨੀ ਲਈ ਪੰਜਾਬ ਦੇ 6 ਸਹਿਰਾਂ ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸਨ (ਸੀਏਏਕਿਊਐਮਐਸ) ਸਥਾਪਤ ਕੀਤੇ ਹਨ।

ਪੱਕੇ ਮੋਰਚੇ ਦੋਰਾਨ ਕਿਸਾਨਾਂ ਨੇ ਸੰਘਰਸੀ ਦੀਵਾਲੀ ਵੀ ਮੁੱਖ ਮੰਤਰੀ ਦੀ ਕੋਠੀ ਮੂਹਰੇ ਹੀ ਮਨਾਈ

0

ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਵੱਲੋਂ 29ਅਕਤੁਰ ਨੂੰ ਵੱਡੇ ਇਕੱਠ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 25ਅਕਤੂਬਰ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ‘ਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਅਤੇ ਧਾਰੀ ਚੁੱਪ ਨੂੰ ਤੋੜਣ ਲਈ 29ਅਕਤੂਰ ਨੂੰ ਵੱਡਾ ਇਕੱਠ ਕਰਕੇ ਅਗਲੇ ਐਕਸ਼ਨ ਕਰਨ ਦਾ ਐਲਾਨ ਕੀਤਾ। ਇੱਥੇ ਲਾਏ ਗਏ ਪੱਕੇ ਕਿਸਾਨ ਮੋਰਚੇ ਦੇ ਸਤਾਰਵੇਂ ਦਿਨ ਸੰਘਰਸ਼ੀ ਦੀਵਾਲੀ ਵੀ ਮੁੱਖ ਮੰਤਰੀ ਦੀ ਕੋਠੀ ਮੂਹਰੇ ਹੀ ਧੂਮ-ਧਾਮ ਨਾਲ ਮਨਾਈ ਜਿਸ ਵਿੱਚ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਬਾਰੇ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ ਅਤੇ ਉਲਟਾ ਬਜ਼ੁਰਗਾਂ ਨੂੰ ਸੰਘਰਸ਼ ਚ ਨਾ ਲਿਆਉਣ ਦੀ ਮੱਤ ਦੇ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਠੋਸ ਸੁਝਾਵਾਂ ਸਮੇਤ ਪਹਿਲੇ ਦਿਨਾ ਚ ਭੇਜੇ ਗਏ ਯਾਦ ਪੱਤਰ ‘ਚ ਦਰਜ ਮੰਗਾਂ ਬਾਰੇ ਵੀ ਜ਼ਿਲ੍ਹਾ ਸੰਗਰੂਰ ਦੇ ਅਧਿਕਾਰੀਆਂ ਰਾਹੀਂ ਤਾਂ ਵਾਰ ਵਾਰ ਕੁੱਝ ਵੇਰਵੇ ਭੇਜੇ ਜਾ ਰਹੇ ਹਨ ਪ੍ਰੰਤੂ ਕਿਸਾਨ ਆਗੂਆਂ ਵੱਲੋਂ ਇਨ੍ਹਾਂ ਵੇਰਵਿਆਂ ਵਿੱਚ ਸੰਭਵ ਵਾਧੇ ਕਰਨ ਬਾਰੇ ਮੁੱਖ ਮੰਤਰੀ ਦੁਆਰਾ ਸਮਾਂ ਕੱਢਣ ਦੀ ਅਪੀਲ ਲਗਾਤਾਰ ਅਣਸੁਣੀ ਕੀਤੀ ਗਈ ਹੈ ਅਤੇ ਅੱਜ ਤੱਕ ਚੁੱਪ ਵੱਟੀ ਹੋਈ ਹੈ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਮਜ਼ਦੂਰਾਂ ਨੂੰ ਚੌਕਸ ਕੀਤਾ ਕਿ ਪੰਜਾਬ ਦੇ ਕੁੱਝ ਖਾਨਦਾਨੀ ਫਿਰਕਾਪ੍ਰਸਤ ਆਗੂਆਂ ਅਤੇ ਕੁੱਝ ਭਟਕੇ ਹੋਏ ਨੌਜਵਾਨਾਂ ਵੱਲੋਂ ਲੋਕਾਂ ਦੇ ਭਖਦੇ ਮਸਲਿਆਂ ਤੋਂ ਧਿਆਨ ਭਟਕਾ ਕੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੰਘਰਸ਼ ਦੀ ਫੇਟ ਤੋਂ ਬਚਾਉਣ ਲਈ ਲੋਕਾਂ ‘ਚ ਪਾਟਕ ਪਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਇਸੇ ਤਰ੍ਹਾਂ ਐਸ ਵਾਈ ਐੱਲ ਨਹਿਰ ਵਰਗੇ ਭਰਾਤਰੀ ਭਾਵ ਨਾਲ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਬੇਲੋੜਾ ਵਾਦ-ਵਿਵਾਦ ਬਣਾ ਕੇ ਉਭਾਰਨ ਦੀ ਵੀ ਸਖ਼ਤ ਅਲੋਚਨਾ ਕੀਤੀ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਮੂਣਕ ਅਤੇ ਪੰਜਾਬ ਸਟੁਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਕਿਰਤੀ ਵਰਗ ਨਾਲ ਧੋਖਾ ਕਰਨ ਦੀ ਨਿਖੇਧੀ ਕੀਤੀ ਅਤੇ ਕਿਸਾਨ ਮੋਰਚੇ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਪ੍ਰੈੱਸ ਜਗਤਾਰ ਸਿੰਘ ਕਾਲਾਝਾੜ ਨੇ ਨਿਭਾਈ। ਅਤੇ ਸੂਬਾ ਆਗੂ ਰੂਪ ਸਿੰਘ ਛੰਨਾ,ਜਨਕ ਸਿੰਘ ਭੁਟਾਲ, ਜਗਦੇਵ ਸਿੰਘ ਜੋਗੇਵਾਲਾ ਬਠਿੰਡਾ ਦਰਸ਼ਨ ਸਿੰਘ ਭੈਣੀ ਮਹਿਰਾਜ ਬਰਨਾਲਾ ਨੇ ਸੰਬੋਧਨ ਕੀਤਾ।ਰਾਤ ਨੂੰ ਸੰਘਰਸ਼ੀ ਦਿਵਾਲੀ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਅਗਾਂਹਵਧੂ ਨਾਟਕ “ਇਨ੍ਹਾਂ ਜ਼ਖਮਾਂ ਦਾ ਕੀ ਕਰੀਏ” ਦੀ ਕਲਾਮਈ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ।

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਭਗਵਾਨ ਵਿਸਵਕਰਮਾ ਦੁਆਰਾ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ

ਧੂਰੀ ਵਿਖੇ ਭਗਵਾਨ ਵਿਸਵਕਰਮਾ ਨੂੰ ਸਰਧਾਂਜਲੀ ਭੇਟ ਕੀਤੀ
ਲੁਧਿਆਣਾ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਭਗਵਾਨ ਵਿਸਵਕਰਮਾ ਨੂੰ ਸਰਧਾਂਜਲੀ ਭੇਟ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ/ਧੂਰੀ (ਸੰਗਰੂਰ), 25 ਅਕਤੂਬਰ- ਪੰਜਾਬ ਨੂੰ ਦੇਸ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਗਵਾਨ ਵਿਸਵਕਰਮਾ ਦੁਆਰਾ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ। ਇੱਥੇ ਵਿਸਵਕਰਮਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਗਵਾਨ ਵਿਸਵਕਰਮਾ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਸਨ, ਜਿਨ੍ਹਾਂ ਦੀ ਉਦਯੋਗਿਕ ਗਤੀਵਿਧੀਆਂ ਵਿੱਚ ਲੋਕਾਂ ਦੁਆਰਾ ਵਰਤੀ ਜਾਂਦੀ ਹਰ ਤਰ੍ਹਾਂ ਦੀ ਮਸੀਨਰੀ ਅਤੇ ਸਾਜੋ-ਸਾਮਾਨ ਦੀ ਬਣਤਰ ਕਲਾ ਵਿੱਚ ਵੱਡੀ ਦੇਣ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਮਹਾਨ ਦੇਵਤਾ ਦੇ ਨਕਸੇ-ਕਦਮਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਭਗਵਾਨ ਵਿਸਵਕਰਮਾ ਨੇ ਹਮੇਸ਼ਾ ਕਾਰੀਗਰਾਂ, ਕਾਮਿਆਂ ਅਤੇ ਮਜਦੂਰ ਵਰਗ ਨੂੰ ਦੇਸ ਦੇ ਵਿਕਾਸ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਿਸਵਕਰਮਾ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਅਨੁਸਾਰ ਵਿਸਵ ਭਰ ਵਿੱਚ ਪੰਜਾਬੀਆਂ ਨੇ ਵੱਖ-ਵੱਖ ਦੇਸਾਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ।ਉਨ੍ਹਾਂ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਹੁਨਰ ਸਿਖਲਾਈ ਨੂੰ ਉਤਸਾਹਿਤ ਕਰਨ ਲਈ ਠੋਸ ਉਪਰਾਲੇ ਕਰਨ ਦਾ ਸੰਕਲਪ ਲੈਣ ਕਿਉਂਕਿ ਇਹ ਭਗਵਾਨ ਵਿਸਵਕਰਮਾ ਨੂੰ ਸੱਚੀ ਸਰਧਾਂਜਲੀ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਨਾ ਸਿਰਫ ਨੌਜਵਾਨਾਂ ਲਈ ਰੋਜਗਾਰ ਪੈਦਾ ਕਰਨ ਵਿੱਚ ਸਹਾਈ ਹੋਵੇਗਾ, ਸਗੋਂ ਵੱਡੇ ਪੱਧਰ ‘ਤੇ ਸੂਬੇ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।
ਉਧਰ ਲੁਧਿਆਣਾ ਵਿਚ ਰੱਖੇ ਸੂਬਾ ਪੱਧਰੀ ਸਮਾਗਮ ਦੌਰਾਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਭਗਵਾਨ ਵਿਸਵਕਰਮਾ ਦੇ ਨਕਸੇ-ਕਦਮਾਂ ‘ਤੇ ਚੱਲਦਿਆਂ ਆਮ ਆਦਮੀ ਸਰਕਾਰ ਸੂਬੇ ਦੀ ਸਮੁੱਚੀ ਵਿਵਸਥਾ ਵਿੱਚ ਸੁਧਾਰ ਕਰੇਗੀ ਤਾਂ ਜੋ ਲੋਕਾਂ ਦੀ ਤਰੱਕੀ ਅਤੇ ਖੁਸਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵਿਸਵ ਭਰ ਵਿੱਚ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਵਿੱਚ ਜੋ ਵਿਕਾਸ ਹੋਇਆ ਹੈ, ਉਹ ਭਗਵਾਨ ਵਿਸਵਕਰਮਾ ਦੇ ਆਸੀਰਵਾਦ ਸਦਕਾ ਹੀ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਯੁੱਗਾਂ ਤੋਂ ਸਾਰੇ ਬ੍ਰਹਿਮੰਡ ਦੇ ਰਚਨਾਕਾਰ ਭਗਵਾਨ ਵਿਸਵਕਰਮਾ ਨੂੰ ਸਾਰੀਆਂ ਉਦਯੋਗਿਕ ਗਤੀਵਿਧੀਆਂ ਵਿੱਚ ਲੋਕਾਂ ਵੱਲੋਂ ਵਰਤੀ ਜਾ ਰਹੀ ਸਾਰੀ ਮਸੀਨਰੀ ਅਤੇ ਉਪਕਰਨਾਂ ਦਾ ਸਵਾਮੀ ਮੰਨਿਆ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਕਾਰੀਗਰਾਂ ਅਤੇ ਇਮਾਰਤਸਾਜਾਂ ਦੇ ਇਸ ਮਹਾਨ ਦੇਵਤੇ ਨੇ ਸਾਡੇ ਕਾਰੀਗਰਾਂ, ਕਿਰਤੀਆਂ ਅਤੇ ਮਜਦੂਰ ਵਰਗ ਨੂੰ ਦੇਸ ਦੇ ਵਿਕਾਸ ਲਈ ਸਖਤ ਮਿਹਨਤ ਕਰਨ ਦੇ ਨਾਲ-ਨਾਲ ਕਿਰਤ ਦੇ ਮਾਣ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਭਗਵਾਨ ਵਿਸਵਕਰਮਾ ਨੇ ਇੱਟ ਨਾਲ ਇੱਟ ਜੋੜ ਕੇ ਸਮੁੱਚੇ ਬ੍ਰਹਿਮੰਡ ਦੀ ਰਚਨਾ ਕੀਤੀ ਹੈ, ਉਸੇ ਤਰ੍ਹਾਂ ਹੁਣ ਸਮਾਂ ਆ ਗਿਆ ਹੈ, ਜਦੋਂ ਸਾਨੂੰ ਦੇਸ ਦੇ ਬੁਨਿਆਦੀ ਸਮਾਜਿਕ ਤਾਣੇ-ਬਾਣੇ ਨੂੰ ਮਜਬੂਤ ਕਰਕੇ ਆਪਣੇ ਰਾਸਟਰ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਸਾਰਿਆਂ ਨੂੰ ਹੱਥ ਮਿਲਾਉਣਾ ਹੋਵੇਗਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦੇਸ ਨੂੰ ਤਰੱਕੀ ਅਤੇ ਖੁਸਹਾਲੀ ਦੇ ਰਾਹ ‘ਤੇ ਤੋਰਿਆ ਜਾਵੇ। ਭਗਵੰਤ ਮਾਨ ਨੇ ਇਸ ਨੇਕ ਕਾਰਜ ਅਤੇ ਦੇਸ ਦੇ ਵਡੇਰੇ ਹਿੱਤਾਂ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਲੁਧਿਆਣਾ ਸਹਿਰ ਨਾਲ ਭਾਵਨਾਤਮਕ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਜੇ ਪਿੰਡ ਸਤੌਜ ਉਨ੍ਹਾਂ ਦੀ ਜਨਮ ਭੂਮੀ ਹੈ ਤਾਂ ਲੁਧਿਆਣਾ ਕਰਮ ਭੂਮੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਸਕਿਸਮਤ ਹਨ ਕਿ ਉਨ੍ਹਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਪੁਰਾਤਨ ਸਾਨ ਬਹਾਲ ਕਰਨ ਲਈ ਪਹਿਲਾਂ ਹੀ ਸਖਤ ਯਤਨ ਕਰ ਰਹੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

ਦੀਵਾਲੀ ਵਾਲੀ ਰਾਤ ਬਠਿੰਡਾ ਵਿੱਚ 16 ਥਾਵਾਂ ’ਤੇ ਲੱਗੀ ਅੱਗ

0

ਪਿੰਡ ਦਾਨ ਸਿੰਘ ਵਾਲਾ ਵਿੱਚ 15 ਟਰਾਲੀਆਂ ਤੂੜੀ ਸੜ ਕੇ ਸੁਆਹ
ਸੁਖਜਿੰਦਰ ਮਾਨ
ਬਠਿੰਡਾ, 25 ਅਕਤੂਬਰ: ਬੀਤੀ ਦੀਵਾਲੀ ਦੀ ਰਾਤ ਨੂੰ ਇਕੱਲੇ ਜ਼ਿਲ੍ਹਾ ਬਠਿੰਡਾ ਅੰਦਰ ਹੀ ਪਟਾਕਿਆਂ ਕਾਰਨ 16 ਜਗ੍ਹਾ ਉੱਪਰ ਅੱਗ ਲੱਗਣ ਦੀ ਸੂਚਨਾ ਹੈ। ਹਾਲਾਂਕਿ ਇੰਨ੍ਹਾਂ ਅੱਗ ਦੀਆਂ ਘਟਨਾਵਾਂ ਕਾਰਨ ਬੇਸ਼ੱਕ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪ੍ਰੰਤੂ ਕਈ ਥਾਂ ਭਾਰੀ ਮਾਲੀ ਨੁਕਸਾਨ ਹੋਣ ਦੀ ਖਬਰ ਜਰੂਰ ਹੈ। ਇਕੱਲੇ ਪਿੰਡ ਦਾਨ ਸਿੰਘ ਵਾਲਾ ਵਿਚ ਹੀ 15 ਟਰਾਲੀਆਂ ਤੂੜੀ ਦੀਆਂ ਸੜ੍ਹ ਕੇ ਸਵਾਹ ਹੋ ਗਈਆਂ। ਘਟਨਾਵਾਂ ਦੀ ਸੂਚਨਾਵਾਂ ਮਿਲਦੇ ਹੀ ਫ਼ਾਈਰ ਬਿ੍ਰਗੇਡ ਵਲੋਂ ਅੱਗ ਬਝਾਈ ਗਈ। ਮਿਲੀ ਜਾਣਕਾਰੀ ਅਨੁਸਾਰ ਭਾਗੂ ਪਿੰਡ ਵਿਚ ਝੋਨੇ ਨੂੰ ਅੱਗ ਲੱਗ ਗਈ। ਇਸੇ ਤਰ੍ਹਾਂ ਪਿੰਡ ਦਾਨ ਸਿੰਘ ਵਾਲਾ ਦੇ ਕਿਸਾਨ ਬਿੱਕਰ ਸਿੰਘ ਪੁੱਤਰ ਸ਼ੇਰ ਸਿੰਘ ਦੇ ਕੋਠੇ ਵਿੱਚ ਆਤਸ਼ਬਾਜ਼ੀ ਵੱਜਣ ਕਾਰਨ 15 ਟਰਾਲੀਆਂ ਤੂੜੀ ਦੀਆਂ ਸੜ ਗਈਆਂ ਜਿਸ ਨੂੰ ਫਾਇਰ ਬਿ੍ਰਗੇਡ ਵਿਭਾਗ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਕਾਬੂ ਕੀਤਾ। ਇਸ ਤਰ੍ਹਾਂ ਹੀ ਬਠਿੰਡਾ ਤੋਂ ਬੀਬੀ ਵਾਲਾ ਰੋਡ ਤੇ ਖਾਲੀ ਪਲਾਟ ਵਿਚ ਅੱਗ ਲੱਗ ਗਈ। ਸ਼ਹਿਰ ਦੇ ਕਮਲਾ ਨਹਿਰੂ ਕਲੌਨੀ ਅਤੇ ਭਾਗੂ ਰੋਡ ਗਲੀ ਨੰਬਰ 2 ਦੇ ਵਿਚ ਸਥਿਤ ਇੱਕ ਖਾਲੀ ਪਲਾਟ ਵਿਚ ਵੀ ਅੱਗ ਪੈ ਗਈ। ਫ਼ਾਈਰ ਬਿ੍ਰਗੇਡ ਅਧਿਕਾਰੀਆਂ ਮੁਤਾਬਕ ਸਰਾਭਾ ਨਗਰ ਤੇ ਬੱਲਾਰਾਮ ਨਗਰ ਵਿਚ ਵੀ ਖਾਲੀ ਪਲਾਟ ਵਿਚ ਪਏ ਮਲਬੇ ਨੂੰ ਅੱਗ ਲੱਗੀ। ਇਸੇ ਤਰ੍ਹਾਂ ਕਪਾਹ ਮੰਡੀ ਨਜ਼ਦੀਕ ਜਾਮਾ ਮਸਜਿਦ ਦੇ ਖਾਲੀ ਪਲਾਟ ਦੇ ਘਾਹ ਫੂਸ ਨੂੰ ਅੱਗ ਪੈ ਗਈ। ਇਸ ਤੋਂ ਇਲਾਵਾ ਬਾਬਾ ਫਰੀਦ ਨਗਰ ਵਿਚ ਬਲਕਰਨ ਸਿੰਘ ਪੁੱਤਰ ਜਗਰਾਜ ਸਿੰਘ ਦੀ ਸਵਿਫਟ ਕਾਰ ਨੂੰ ਅੱਗ ਪੈਣ ਕਾਰਨ ਸੜ ਕੇ ਸਵਾਹ ਹੋ ਗਈ।

ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਤਿੰਨ ਕਿੱਲੋ ਹੈਰੋਇਨ ਸਹਿਤ ਤਿੰਨ ਮੁਜਰਮ ਗਿ੍ਰਫ਼ਤਾਰ

0

ਜੇਲ੍ਹ ਚ ਬੈਠਾ ਗੈਂਗਸਟਰ ਚਲਾ ਰਿਹਾ ਹੈ ਨਸ਼ਾ ਤਸਕਰੀ ਦਾ ਕਾਰੋਬਾਰ
ਮੁਜਰਮ ਜੈਸਲਮੇਰ ਤੋਂ ਲੈ ਕੇ ਆਏ ਸਨ ਹੈਰੋਇਨ
ਸੁਖਜਿੰਦਰ ਮਾਨ
ਬਠਿੰਡਾ, 25 ਅਕਤੂੁਬਰ: ਬਠਿੰਡਾ ਪੁਲਿਸ ਨੂੰ ਬੀਤੀ ਰਾਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦ ਤਿੰਨ ਕਿੱਲੋ ਹੈਰੋਇਨ ਸਹਿਤ ਤਿੰਨ ਮੁਜਰਮ ਗਿ੍ਰਫ਼ਤਾਰ ਕਰ ਲਏ ਗਏ। ਮੁਜਰਮ ਜੈਸਲਮੇਰ ਤੋਂ ਹੈਰੋਇਨ ਦੀ ਖੇਪ ਲੈ ਕੇ ਆਏ ਸਨ। ਚਰਚਾ ਮੁਤਾਬਕ ਪਿੱਛਿਓ ਇਹ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਆਈ ਸੀ। ਮੁਢਲੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਹ ਖੇਪ ਮੰਗਵਾਉਣ ਪਿੱਛੇ ਹੁਸ਼ਿਆਰਪੁਰ ਦੀ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਦਾ ਹੱਥ ਹੈ, ਜੋ ਅੰਦਰ ਬੈਠਾ ਹੀ ਚਲਾ ਰਿਹਾ ਨਸ਼ਾ ਤਸਕਰੀ ਦਾ ਕਾਰੋਬਾਰ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐੱਸਐੱਸਪੀ ਸ੍ਰੀ ਜੇ.ਇਲਨਚੇਲੀਅਨ ਨੇ ਦਸਿਆ ਕਿ ਦੀਵਾਲੀ ਮੌਕੇ ਪਿੰਡ ਪਥਰਾਲਾ ਵਿਖੇ ਪੁਲਿਸ ਟੀਮ ਵਲੋਂ ਨਾਕਾ ਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦ ਸੱਕ ਦੇ ਆਧਾਰ ‘ਤੇ ਇੱਕ ਗੱਡੀ ਸਕਾਰਪੀਉ ਨੂੰ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿੱਚ ਸਵਾਰ ਤਿੰਨ ਵਿਅਕਤੀਆਂ ਦੇ ਕਬਜਾ ਵਿੱਚੋਂ 03 ਕਿਲੋ ਹੈਰੋਇਨ ਬ੍ਰਾਮਦ ਹੋਈ। ਕਥਿਤ ਦੋਸੀਆ ਦੀ ਪਹਿਚਾਣ ਅਸਵਨੀ ਕੁਮਾਰ ਵਾਸੀ ਸਲੇਮਪੁਰ ਜਿਲ੍ਹਾ ਹੁਸਿਆਰਪੁਰ, ਸਾਹਿਲ ਮੱਟੂ ਉਰਫ ਰੌਬਿਨ ਪੁੱਤਰ ਵਾਸੀ ਹਰੀਪੁਰ ਪੈਡਲ, ਰਘੂਨਾਥਪੁਰ ਕਠੂਆ ਜੰਮੂ ਐਂਡ ਕਸਮੀਰ ਅਤੇ ਅਜੈਬੀਰ ਸਿੰਘ ਉਰਫ ਬਿੱਲਾ ਵਾਸੀ ਹਵੇਲੀਆ, ਸਰਾਏ ਅਮਾਨਤ ਖਾਂਨ ਜਿਲ੍ਹਾ ਤਰਨਤਾਰਨ ਦੇ ਤੌਰ ’ਤੇ ਹੋਈ ਹੈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ ਦੌਰਾਨ ਦੋਸੀਆਂਨ ਪਾਸੋਂ ਕੀਤੀ ਮੁੱਢਲੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਾਹਿਲ ਮੱਟੂ ਅਤੇ ਅਜੈਬੀਰ ਸਿੰਘ ਪਹਿਲਾਂ ਜੇਲ੍ਹ ਵਿੱਚ ਬੰਦ ਰਹੇ ਹਨ ਅਤੇ ਜੇਲ੍ਹ ਵਿੱਚ ਇਹਨਾਂ ਦੇ ਸਬੰਧ ਗੈਗਸਟਰ ਸੁਤਿੰਦਰ ਸਿੰਘ ਉਰਫ ਕਾਲਾ ਪਲੇਹੀ ਜਿਲ੍ਹਾ ਹੁਸਿਆਰਪੁਰ ਨਾਲ ਬਣ ਗਏ। ਉਕਤ ਸਾਹਿਲ ਮੱਟੂ ਅਤੇ ਅਜੈਬੀਰ ਸਿੰਘ ਜੇਲ੍ਹ ਤੋਂ ਜਮਾਨਤ ਪਰ ਬਾਹਰ ਆ ਗਏ ਤਾਂ ਕਾਲਾ ਪਲੇਹੀ ਨੇ ਇਹਨਾਂ ਨਾਲ ਸਪੰਰਕ ਕਰਕੇ, ਇਹਨਾਂ ਨੂੰ ਉਕਤ ਬ੍ਰਾਮਦਾ ਹੈਰੋਇਨ ਲੈਣ ਲਈ ਜੈਸਲਮੇਰ ਭੇਜਿਆ। ਉਕਤਾਨ ਦੋਸੀ ਕਾਲਾ ਪਲੇਹੀ ਦੇ ਕਹਿਣ ਪਰ ਹੀ ਜੈਸਲਮੇਰ ਗਏ ਅਤੇ ਕਾਲਾ ਪਲੇਹੀ ਨੇ ਹੀ ਆਪਣੇ ਸਪੰਰਕ ਰਾਂਹੀ ਉਕਤ ਹੈਰੋਇਨ ਇਹਨਾਂ ਤੋਂ ਮੰਗਵਾਈ ਹੈ। ਕਾਲਾ ਪਲੇਹੀ ਦੇ ਖਿਲਾਫ ਕਤਲ, ਨਸਾ ਤਸਕਰੀ ਅਤੇ ਹੋਰ ਸੰਗੀਨ ਜੁਰਮਾਂ ਦੇ ਤਕਰੀਬਨ 19 ਮੁਕੱਦਮੇ ਦਰਜ ਹਨ।ਐੱਸਐੱਸਪੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਗੈਂਗਸਟਰ ਕਾਲਾ ਪਲੇਹੀ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਵਿਦੇਸ਼ ਚ ਬੈਠ ਕੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ, ਜਿਸਦੇ ਬਾਰੇ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ। ਪੁਲੀਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਕਥਿਤ ਦੋਸ਼ੀਆਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਹੈਰੋਇਨ ਕਿਥੋਂ ਡਲਿਵਰ ਕੀਤੀ ਜਾਣੀ ਸੀ ਕਿਉਂਕਿ ਉਨ੍ਹਾਂ ਨਾਲ ਸੰਪਰਕ ਵਿਚ ਵਿਅਕਤੀ ਮੌਕੇ ਦੀ ਜਾਣਕਾਰੀ ਮੌਕੇ ਤੇ ਹੀ ਦੇ ਰਿਹਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਫੜੇ ਗਏ ਤਿੰਨਾਂ ਵਿਅਕਤੀਆਂ ਵਿਰੁੱਧ ਪਹਿਲਾਂ ਵੀ ਕਈ ਥਾਣਿਆਂ ਵਿਚ ਪਰਚੇ ਦਰਜ ਸਨ ਜਿਨ੍ਹਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ । ਇਸ ਦੌਰਾਨ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਨਾਲ ਹੀ ਬਠਿੰਡਾ ਪੁਲਿਸ ਵਲੋਂ ਜੇਲ੍ਹ ਚ ਬੰਦ ਗੈਂਗਸਟਰ ਕਾਲਾ ਪਲਾਹੀ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਨਰਿੰਦਰ ਸਿੰਘ ਡੀਐਸਪੀ ਦਿਹਾਤੀ ਬਠਿੰਡਾ, ਥਾਣਾ ਸੰਗਤ ਦੇ ਇੰਚਾਰਜ ਇੰਸ: ਜਸਵਿੰਦਰ ਸਿੰਘ, ਚੌਂਕੀ ਇੰਚਾਰਜ ਪਥਰਾਲਾ ਸਬ ਹਰਬੰਸ ਸਿੰਘ ਵੀ ਹਾਜਰ ਸਨ।

ਬਠਿੰਡਾ ਦੇ ਐੱਸਐੱਸਪੀ ਦੀ ਰਿਹਾਇਸ਼ ਨਜ਼ਦੀਕ ਗੰਭੀਰ ਹਾਲਾਤ ’ਚ ਮਿਲਿਆ ਨੌਜਵਾਨ

0

ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਦੀ ਮੱਦਦ ਨਾਲ ਸੁਸਾਇਟੀ ਦੇ ਮੈਂਬਰਾਂ ਨੇ ਕਰਵਾਇਆ ਹਸਪਤਾਲ ਦਾਖਲ
ਹਾਲਤ ਗੰਭੀਰ ਹੋਣ ਤੇ ਸਿਵਲ ਹਸਪਤਾਲ ਚੋਂ ਕੀਤਾ ਪ੍ਰਾਈਵੇਟ ਹਸਪਤਾਲ ਚ ਰੈਫ਼ਰ
ਮੁੱਢਲੀ ਪੜਤਾਲ ਮੁਤਾਬਕ ਨੌਜਵਾਨ ਕਥਿਤ ਤੌਰ ਤੇ ਕਿਸੇ ਘਰੇਲੂ ਝਗੜੇ ਕਾਰਨ ਚੱਲ ਰਿਹਾ ਸੀ ਪਰੇਸਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 25 ਅਕਤੂੁਬਰ: ਮਿਲੀ ਸੂਚਨਾ ਮੁਤਾਬਕ ਅੱਜ ਸਵੇਰੇ ਐਸਐਸਪੀ ਬਠਿੰਡਾ ਦੀ ਰਿਹਾਇਸ ਨੇੜੇ ਸੜਕ ’ਤੇ ਇੱਕ ਨੌਜਵਾਨ ਗੰਭੀਰ ਹਾਲਾਤ ਵਿਚ ਮਿਲਿਆ ਹੈ। ਮੁਢਲੀ ਪੜਤਾਲ ਮੁਤਾਬਕ ਨੌਜਵਾਨ ਵਲੋਂ ਕਥਿਤ ਤੌਰ ’ਤੇ ਜ਼ਹਿਰੀਲੀ ਦਵਾਈ ਪੀਤੀ ਹੋਈ ਸੀ ਅਤੇ ਉਸਦੇ ਕੋਲੋ ਇੱਕ ਜਹਿਰੀਲੀ ਕੀਟਨਾਸਕ ਦੀ ਸ਼ੀਸ਼ੀ ਵੀ ਬਰਾਮਦ ਹੋਈ ਹੈ। ਹਾਲਾਂਕਿ ਇਹ ਪਤਾ ਨਹੀਂ ਚੱਲਿਆ ਕਿ ਉਸਨੇ ਇਹ ਦਵਾਈ ਐਸ.ਐਸ.ਪੀ ਦੀ ਰਿਹਾਇਸ਼ ਨਜਦੀਕ ਪੀਤੀ ਜਾਂ ਫ਼ਿਰ ਪਿੱਛੇ ਪੀਣ ਤੋਂ ਬਾਅਦ ਇੱਥੇ ਉਹ ਡਿੱਗ ਪਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੀ ਮੱਦਦ ਨਾਲ ਸੁਸਾਇਟੀ ਦੇ ਮੈਂਬਰਾਂ ਨੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਗੰਭੀਰ ਹੋਣ ’ਤੇ ਸਿਵਲ ਹਸਪਤਾਲ ਚੋਂ ਪ੍ਰਾਈਵੇਟ ਹਸਪਤਾਲ ਚ ਰੈਫ਼ਰ ਕਰ ਦਿੱਤਾ ਗਿਆ। ਮੁੱਢਲੀ ਪੜਤਾਲ ਮੁਤਾਬਕ ਨੌਜਵਾਨ ਕਥਿਤ ਤੌਰ ’ਤੇ ਕਿਸੇ ਘਰੇਲੂ ਝਗੜੇ ਕਾਰਨ ਪਰੇਸਾਨ ਚੱਲ ਰਿਹਾ ਸੀ। ਨੌਜਵਾਨ ਦੀ ਪਛਾਣ ਸੋਨੂੰ (42 ਸਾਲ) ਪੁੱਤਰ ਰਾਮ ਕਿ੍ਰਸਨ ਵਾਸੀ 25 ਗਜ ਕੁਆਰਟਰ ਧੋਬੀਆਣਾ ਬਸਤੀ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਨੌਜਵਾਨ ਪੇਂਟਰ ਦਾ ਕੰਮ ਕਰਦਾ ਹੈ। ਉਧਰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਰਾਹੀਂ ਉਸ ਨੂੰ ਸੂਚਨਾ ਮਿਲੀ ਸੀ ਪ੍ਰੰਤੂ ਘਟਨਾ ਸਮੇਂ ਉਹ ਰਿਹਾਇਸ ਉੱਪਰ ਨਹੀਂ ਸਨ ਅਤੇ ਬਾਹਰ ਗਏ ਹੋਏ ਸਨ। ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਨੌਜਵਾਨ ਘਰੇਲੂ ਝਗੜੇ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਪੁਲੀਸ ਨਾਲ ਉਸ ਦਾ ਕੋਈ ਵਿਵਾਦ ਨਹੀਂ ਸੀ ਫਿਰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਦਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਵਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ। ਸੁਸਾਇਟੀ ਦੇ ਮੈਂਬਰਾਂ ਦੇ ਦਾਅਵੇ ਮੁਤਾਬਿਕ ਨੌਜਵਾਨ ਦੇ ਕੋਲ ਮੋਨੋ ਕੀਟਨਾਸਕ ਦੀ ਬੋਤਲ ਪਈ ਸੀ ਅਤੇ ਉਸ ਦੇ ਮੂੰਹ ਅਤੇ ਨੱਕ ਵਿੱਚੋਂ ਝੱਗ ਨਿਕਲ ਰਹੀ ਸੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।

Our Visitor

1906506